punjabisukhan.com

July 2010

ਜਦੋਂ ਬਹੁਤ ਛੋਟੇ ਸਾਂ
ਕਦੇ ਡਿੱਗ ਪੈਣਾ, ਰੋਣਾ
ਤਾਂ ਮਾਂ ਨੇ ਕਹਿਣਾ ‘ਵੇਖ
ਕੀੜੀ ਦਾ ਆਟਾ  ਡੁੱਲ ਗਿਆ ਹੈ’
ਆਪਣੀ ਸੱਟ-ਰੋਣਾ ਭੁੱਲ
ਕੀੜੀ ਵੱਲ ਤੱਕਣਾ
ਸੱਟਾਂ ਤਾਂ ਹੁਣ  ਵੀ ਹੈ ਬਹੁਤ
ਪਰ ਸੱਟਾਂ  ਭੁੱਲਣ ਲਈ
ਹੁਣ ਮੈਂ ਕਦੇ  ਕੋਈ ਕੀੜੀ ਨਹੀ ਵੇਖੀ
ਕੀੜੀ ਨੇ ਸਿਖਾਇਆ ਸੀ
ਲਾਇਨ ਵਿੱਚ ਚਲਣਾ
ਕੀੜੀ ਨੇ ਸਿਖਾਇਆ ਸੀ
ਇਕ-ਦੂਜੇ ਖਿਆਲ ਕਿੰਝ ਰੱਖਣਾ
ਕੀੜੀ ਨੇ ਸਿਖਾਇਆਂ  ਸੀ
ਇਕੱਠੇ ਰਹਿ ਦਸ ਗੁਣਾਂ ਭਾਰ ਕਿੰਝ ਚੱਕਣਾ
ਹੁਣ ਮੈਂ ਗਿਆ  ਹਾਂ ਸਾਰਾ ਕੁੱਝ ਭੁੱਲ
ਕਿਉਂਕਿ
ਹੁਣ ਮੈਂ ਕਦੇ ਕੋਈ ਕੀੜੀ ਨਹੀੰ ਵੇਖੀ
ਦੁਨੀਆਂ ਦੀ ਭੀੜ  ਵਿਚ
ਖੁਦ ਕੀੜੀ ਹੋਇਆ ਬੰਦਾ
ਕੀੜੀਆ ਨੂੰ ਕਿੰਝ ਯਾਦ ਰੱਖੇ
ਖੁਦ ਕੀੜੀ ਵਾਂਗ
ਪੈਰਾ ਥੱਲੇ ਆਇਆ  ਬੰਦਾ
ਖੁਦ ਕੀੜੀ ਹੋਇਆ
ਕੀੜੀ ਬਾਰੇ ਸੋਚਾਂ  ਮੈਂ
ਕੁਝ ਨਾ ਕਰ ਪਾਇਆ
ਕਿਉਂਕਿ
ਹੁਣ ਮੈਂ ਕਦੇ  ਕੋਈ ਕੀੜੀ ਨਹੀੰ ਵੇਖੀ 
 
ਮੁਖਵੀਰ ਸਿੰਘ  ਮੱਲ੍ਹੀਆਂ
ਜਲੰਧਰ।
9463636241

No Comments

Add Your Comment

© 2009 Punjabi Sukhan
Designed & Developed By: webeventures.com