punjabisukhan.com

ਤੇਰੀ  ਜੈ ਪੰਜਾਬੀ  ਮਾਤਾ , ਤੇਰੇ ਪੂਜੇ ਚਰਨ ਵਿਧਾਤਾ ,

ਲੋਰੀਆਂ ਦੇ ਕੇ ਗੋਦ ਖਿਡਾਵੇ  ,ਘੋੜੀਆਂ ਗਾ ਗਾ ਵਿਆਹ ਰ੍ਚਾਵੇਂ

ਮਰਨ ਸਮੇ ਵੀ ਵੈਣ ਤੂੰ ਪਾਵੇਂ   ਐਸਾ ਪੱਕਾ ਨਾਤਾ ,ਤੇਰੇ ਜੈ ਪੰਜਾਬੀ ਮਾਤਾ

ਕੀ ਲੋੜ੍ਹ ਹੈ ਪਰਛਾਂਵਿਆਂ ਨੂੰ

ਉਹਨਾਂ ਦੀ ਨੀਚਤਾਈ ਦਾ ਅਹਿਸਾਸ ਕਰਾਉਣ ਦੀ

ਢਲਦੇ ਸੂਰਜ ਸੰਗ ਬੁੱਝ ਜਾਣਗੇ

ਪਿੱਛਾ ਕਰਦਿਆਂ ਖਾਮੋਸ਼

ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ

ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ

ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ

ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ

ਠਹਿਰ ਮੁਸਾਫ਼ਰ ਜ਼ਰਾ

ਕੁੱਝ ਤਾਂ ਧਿਆਨ ਧਰ,

ਆਇਆ ਏ ਕਿਥੋਂ

ਜਾਣਾ ਏ ਕਿਥੇ

ਕੁੱਝ ਤਾਂ ਵਿਚਾਰ ਕਰ।

ਖਾਨੇ ਦੇ ਵਿੱਚ ਸਭਦੇ ਇਹ ਗੱਲ ਪਾਉਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਨਸ਼ਿਆਂ ਦੀ ਦਲਦਲ ਅੰਦਰ ਧਸਿਆ ਪੰਜਾਬ ਹੈ,

ਮਹਿਕ ਵਿਹੂਣਾ ਹੋਇਆ ਲਗਦਾ ਇਹ ਗੁਲਾਬ ਹੈ

ਦੁਨੀਆ ਰੰਗ ਬਿਰੰਗੀ ਵੇਖੀ

ਮਾੜੀ ਵੇਖੀ ਚੰਗੀ ਵੇਖੀ।

ਹੱਸਦੀ ਨੱਚਦੀ ਟੱਪਦੀ ਵੇਖੀ

ਸੂਲੀ ਉਤੇ ਟੰਗੀ ਵੇਖੀ।

ਕਾਰਗਲ ਬਾਉਡਰ ਤੇ ਉਗਰਵਾਦੀਆ ਤੇ ਭਾਰਤੀ ਸੈਨਾ ਵਿਚਕਾਰ ਜੰਗ ਦਾ ਅੱਜ ਦੂਜਾ ਦਿਨ ਸੀ। “ਜੰਮੂ ਕਸ਼ਮੀਰ, `ਤੇ ਆਲੇ-ਦੁਆਲੇ ਸਾਰੇ ਇਲਾਕਿਆ `ਚ ਸਰਕਾਰੀ ਛੁੱਟੀ ਹੋ ਗਈ ਸੀ। ਕਰਫੂ ਲੱਗ ਚੁੱਕਾ ਸੀ। ਸਕੂਲ, ਕਾਲਜ ਬੰਦ ਹੋ ਗਏ ਸਨ। “ਮਾਸਟਰ ਗੁਰਦਿੱਤਾ ਸਿੰਹੁ, “ਛੁੱਟੀਆ ਹੋਣ ਕਾਰਣ ਅੱਜ ਘਰ ਪਰਤ ਰਹੇ ਸਨ, । ਮਾਸਟਰ ਜੀ ਦੇ ਦੋਹੇ ਸਪੁਤ ਆਪਣੇ ਪਿਤਾ ਨੂੰ ਖੁਸ਼ ਕਰਨ ਦੇ ਲਈ ਸਮੇ ਸਿਰ ਸਟੇਸ਼ਨ ਤੇ ਪਹੁੰਚ ਚੁੱਕੇ ਸਨ।

ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।

ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।

ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,

ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।

ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।

ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।

ਮਨਾਂ ‘ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ

ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।

ਗੱਲ ਕੋਈ ਕਰਨ ਤੇ ਪਾਪ ਹੁਣ ਲੱਗਦਾ ਨਹੀਂ।

ਵਰਜ਼ਿਤ ਰਿਸ਼ਤਿਆਂ ਤੇ ਜਦ ਰਿਹਾ ਕੋਈ ਪਰਦਾ ਨਹੀਂ।

ਸੰਵੇਦਨਾਵਾਂ ਜਦ ਮਨੁੱਖ ਦੀਆਂ ਹੋ ਜਾਣ ਖੁੰਡੀਆਂ,

ਬੰਜਰ ਹੋਈਆਂ ਅੱਖਾਂ `ਚੋਂ ਫੇਰ ਹਝੂੰ ਛਲਕਦਾ ਨਹੀਂ।

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਜੂਨ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਅੋਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿੱਚ ਸ਼ਮਸ਼ੇਰ ਸਿੰਘ ਸੰਧੂ ਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿੱਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ।

© 2009 Punjabi Sukhan
Designed & Developed By: webeventures.com