
ਖ਼ਬਰ ਹੈ ਪੰਜਾਬੀ ਸ਼ਾਇਰੀ ਦੇ ਉਸਤਾਦ ਸ਼ਾਇਰ ਡਾ: ਜਗਤਾਰ ਨਹੀਂ ਹੈ। ਕਾਸ਼ ਇਹ ਖ਼ਬਰ ਸੱਚੀ ਨਾ ਹੁੰਦੀ। ਪਰ ਅਜਿਹੀਆਂ ਕੁਲਹਿਰਣੀਆਂ ਖ਼ਬਰਾਂ ਸਦਾ ਸੱਚ ਹੁੰਦੀਆਂ ਨੇ। ਡਾ: ਜਗਤਾਰ ਇੱਕ ਸ਼ਾਇਰ ਹੀ ਨਹੀਂ ਸੀ, ਸ਼ਾਇਰੀ ਦਾ ਇੱਕ ਯੁੱਗ ਸੀ। ਡਾ: ਹੁਰਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੁਹਾਂਦਰਾ ਸੁਆਰਨ, ਨਵੇਂ ਲੇਖਕਾਂ ਦੀ ਅਗਵਾਈ ਕਰਨ ਵਿਚ ਡਾ: ਜਗਤਾਰ ਦੀਆਂ ਸੇਵਾਵਾਂ ਨੂੰ ਸਜਦਾ। ਉਹ ਸੱਚਮੁੱਚ ਹਨੇਰਿਆਂ ਵਿਰੁੱਧ ਡਟਣ ਵਾਲਾ, ਅਨਿਆਂ ਦੇ ਸ਼ਿਕਾਰ ਦੱਬੇ -ਕੁੱਚਲੇ ਲੋਕਾਂ ਦੀ ਗੱਲ ਤੋਰਨ ਵਾਲਾ ਸ਼ਾਇਰ ਸੀ। ਡਾ: ਊਧਮ ਸਿੰਘ ਸ਼ਾਹੀ ਦੇ ਸ਼ਬਦਾਂ ‘ਚ ‘ਉਹਦੀ ਰਚਨਾ ਪਾਠਕ ਨੂੰ ਇੱਕ ਆਦਰਸ਼ ਦਿੰਦੀ ਹੈ। ਪਾਠਕ ਦੀ ਦਸ਼ਾ ਨੂੰ ਇੱਕ ਦਿਸ਼ਾ ਦਿੰਦੀ ਹੈ। ਹਾਰੇ ਹੋਏ ਨੂੰ ਮੁੜ ਉਠਾਉਂਦੀ ਹੈ, ਜ਼ਿੰਦਗੀ ਦੇ ਸੰਘਰਸ਼ ਵਿਚ ਮੁੜ ਤੋਂ ਕੁੱਦਣ ਦੀ ਹਿੰਮਤ ਬੰਨ੍ਹਾਉਂਦੀ ਹੈ। ਡਾ: ਜਗਤਾਰ ਦੀ ਚਰਨਾ ਹੋਣੀਆਂ, ਹਨੇਰੀਆਂ ਵਿਰੁੱਧ ਡਟ ਜਾਣ ਵਾਲੇ ਮਨੁੱਖ ਦੀ ਪੱਥ ਪ੍ਰਦਰਸ਼ਕ ਹੈ।’
