punjabisukhan.com

yaad

ਜਿੰਦਗੀ ਕਿਸੇ ਡੂੰਘੀ ਅਤੇ ਸ਼ਾਂਤ ਝੀਲ ਵਾਂਗ ਟਿਕੀ ਹੋਈ ਸੀ। ਚੁੱਪ-ਚਾਪ ਜਿਹੀ, ਸੰਤੁਸ਼ਟ ਜਿਹੀ, ਆਪਣੇਂ-ਆਪ ਵਿੱਚ ਰੁੱਝੀ ਹੋਈ, ਜੀਵਨ ਭਰ ਦੀ ਕੀਤੀ ਹੋਈ ਬੇਲਾਗ, ਨਿਯਮਿਤ ਅਤੇ ਈਮਾਂਨਦਾਰੀ ਨਾਲ ਕੀਤੀ ਹੋਈ ਕਮਾਈ ਦੀ ਤਸੱਲੀ ਅਤੇ ਸਕੂਨ ਨਾਲ ਭਰੀ ਹੋਈ। ਪਰ ਕਦੇ-ਕਦੇ ਇਸ ਸ਼ਾਂਤ ਅਤੇ ਨਿਰਛਲ ਪਾਣੀ ਵਿੱਚ ਕੋਈ ਭਾਰਾ ਜਿਹਾ ਪੱਥਰ ਆ ਕੇ ਡਿੱਗ ਹੀ ਪੈਂਦਾ। ਟਿਕੀ ਹੋਈ ਝੀਲ ਕੰਬ ਜਾਂਦੀ। ਸਭ ਅਕਸ ਧੁੰਦਲੇ ਪੈ ਜਾਂਦੇ। ਕੱਲ੍ਹ ਵੀ ਕੁੱਝ ਇਸ ਤਰਾਂ ਹੀ ਹੋਇਆ ਅਤੇ ਅਜੇ ਤੱਕ ਕੰਬਦੇ ਹੋੇਏ ਅਕਸ ਸਥਿਰ ਨਹੀਂ ਹੋਏ ਸਨ। 

baljit-pal

ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ
ਅਕਸ ਧੁੰਦਲਾ ਗਿਆ ਹੈ ਐਨਾਂ ਕਿ ਮੇਟਣਾ ਚਾਹੁੰਨਾਂ

© 2009 Punjabi Sukhan
Designed & Developed By: webeventures.com