punjabisukhan.com

inderjit

ਸੱਚ  ਦੇ ਸਨਮੁਖ ਬੈਠਣਾ ਕਿਸੇ ਵੱਡੀ ਦਲੇਰੀ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਸੱਚ ਕੌੜਾ ਹੁੰਦਾ ਹੈ, ਜਿਸ ਨੂੰ ਸੁਣਨਾ ਤੇ ਹਜ਼ਮ ਕਰਨਾ ਬਹੁਤ ਕਠਿਨ ਹੁੰਦਾ ਹੈ। ਜਿਸ ਦੇ ਅੰਦਰ ਸੱਚ ਹੁੰਦਾ ਹੈ ਉਸ ਲਈ ਲਈ ਸੱਚ ਦਾ ਗਲਾ ਘੁੱਟਣਾ ਵੀ ਕਿਸੇ ਵੱਡੇ ਕਤਲ ਤੋਂ ਘੱਟ ਨਹੀਂ ਹੁੰਦਾ। ਇਸੇ ਲਈ ਤੇ ਕਿਸੇ ਨੇ ਠੀਕ ਹੀ ਕਿਹਾ ਹੈ, “ਸੱਚ ਸੁਣਨਾ ਔਖਾ ਹੈ, ਸੱਚ ਕਹਿਣਾ ਔਖਾ ਹੈ, ਪੱਲੇ ਹੋਵੇ ਸੱਚ ਤਾਂ ਚੁੱਪ ਰਹਿਣਾ ਔਖਾ ਹੈ।” ਨਿਤਾਪ੍ਰਤੀ ਜ਼ਿੰਦਗੀ ਵਿੱਚ ਝਾਤ ਮਾਰਦਿਆਂ “ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲੀ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ। ਸਮਾਜਿਕ, ਰਾਜਨੀਤਿਕ ਤੇ ਪਰਿਵਾਰਿਕ ਜੀਵਨ ਵਿੱਚ ਹਰ ਕਿਤੇ ਝੂਠ ਨੇ ਆਪਣਾ ਗਲਬਾ ਪਾਇਆ ਹੋਇਆ ਹੈ।

gurbir

ਆਸਟ੍ਰੇਲੀਆ ਵੀ ਬੜਾ ਵਿਲੱਖਣ ਮੁਲਕ ਹੈ। ਦੁਨੀਆਂ ਦੇ ਨਕਸ਼ੇ `ਤੇ ਨਜ਼ਰ ਮਾਰੋ ਤਾਂ ਹੇਠਲੇ ਪਾਸੇ ਵੱਖਰਾ ਹੀ ਪਿਆ ਦਿਸਦਾ ਹੈ। ਸ਼ਾਇਦ ਇਸੇ ਕਰਕੇ ਹੀ ਕੁੱਝ ਅਮਰੀਕੀ ਪੱਤਰਕਾਰਾਂ ਨੇ ਆਸਟ੍ਰੇਲੀਆ ਵਾਸਤੇ ‘ਦ ਲੈਂਡ ਡਾਊਨ ਅੰਡਰ’ ਭਾਵ ‘ਹੇਠਲੇ ਪਾਸੇ ਵਾਲੀ ਧਰਤੀ’ ਦਾ ਲਕ਼ਬ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਦੱਖਣੀਂ ਅਰਧ ਗੋਲੇ ਦਾ ਸਭ ਤੋਂ ਵੱਡਾ ਮੁਲਕ, ਜਿਸ ਨੂੰ ਕਿਸੇ ਹੋਰ ਮੁਲਕ ਦੀ ਸਰਹੱਦ ਨਹੀਂ ਲੱਗਦੀ। ਸੱਤਾਂ ਮਹਾਂਦੀਪਾਂ ਚੋਂ’ ਸਭ ਤੋਂ ਛੋਟਾ, ਪਰ ਜੇ ਟਾਪੂਆਂ ਚ ਗਿਣਤੀ ਕਰੋ ਤਾਂ ਸਭ ਤੋਂ ਵੱਡਾ ਆਬਾਦ ਟਾਪੂ। ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਛੇਵਾਂ ਵੱਡਾ ਮੁਲਕ, ਭਾਰਤ ਨਾਲੋਂ ਕਰੀਬ ਢਾਈ ਗੁਣਾਂ ਵੱਡਾ। ਪਰ ਆਬਾਦੀ ਮਸਾਂ ਚੜ੍ਹਦੇ ਪੰਜਾਬ ਜਿੰਨੀ। ਇਸ ਤੋਂ ਇਲਾਵਾ ਵੀ ਕਈ ਗੱਲਾਂ ਹਨ ਜੋ ਇਸ ਮੁਲਕ ਦੀ ਵਿਲੱਖਣਤਾ ਵਿੱਚ ਵਾਧਾ ਕਰਦੀਆਂ ਹਨ, ਜਿਵੇਂ ਕਿ ਕੰਗਾਰੂ, ਕੋਆਲਾ ਅਤੇ ਈਮੂੰ ਵਰਗੇ ਜਾਨਵਰ ਅਤੇ ਕੁੱਝ ਖਾਸ ਤਰ੍ਹਾਂ ਦੀ ਬਨਾਸਪਤੀ, ਜੋ ਕੇਵਲ ਇਸ ਧਰਤੀ ਤੇ ਹੀ ਮਿਲਦੀ ਹੈ।

rishi

ਸਪੋਕਸਮੈਨ `ਚ 20 ਦਸੰਬਰ ਨੂੰ ਛਪਿਆ ਲੇਖ਼ ਪੜ੍ਹ ਕੇ ਲੱਗਦਾ ਤਾਂ ਨਹੀਂ ਕਿ ਡਾਕਟਰ ਹਰਸ਼ਿੰਦਰ ਕੌਰ ਇਸ ਕਾਬਲ ਹੈ ਕਿ ਉਸਨੂੰ “ਪੰਜਾਬਣ ਆਫ਼ ਦਾ ਯੀਅਰ” ਐਵਾਰਡ ਦਿੱਤਾ ਜਾਏ | ਡਾਕਟਰ ਸਾਹਿਬਾ ਕੁੱਲ 15-20 ਦਿਨ ਲਈ ਆਸਟ੍ਰੇਲੀਆ ਵਿਖੇ ਸੈਰ ਸਪਾਟੇ ਲਈ ਆਏ ਸਨ, ਰੱਬ ਜਾਣੇ ਉਨ੍ਹਾਂ ਦੇ ਮਨ `ਚ ਸਾਡੇ ਖਿਲਾਫ਼ ਕਿੰਨਾਂ ਕੁ ਜ਼ਹਿਰ ਭਰਿਆ ਪਿਆ ਸੀ ਕਿ ਭਾਰਤ ਵਾਪਸ ਪੁੱਜ ਕੇ ਅਜਿਹੀ ਚੁਆਤੀ ਲਾਈ ਕਿ ਸਾਡੇ ਕਾਲਜਿਆਂ ਦੇ ਕੋਲੇ ਹੋ ਗਏ | ਲੇਖ਼ ਲਿਖਣ ਤੋਂ ਪਹਿਲਾਂ ਉਨ੍ਹਾਂ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਭਾਵੇਂ ਅਸੀਂ ਆਸਟ੍ਰੇਲੀਆ ਵਸਦੇ ਹਾਂ, ਪਰ ਹਾਂ ਤਾਂ ਪੰਜਾਬੀ ਮਾਂ ਦੇ ਪੁੱਤਰ-ਧੀਆਂ ਹੀ | ਜੇਕਰ ਇੱਕ ਪਲ ਲਈ ਮੰਨ ਵੀ ਲਈ ਲਈਏ ਕਿ ਕੁੱਝ ਲੜਕੀਆਂ ਅਜਿਹੀਆਂ ਹੋ ਸਕਦੀਆਂ ਹਨ, ਜੋ ਕਿ ਸਾਡੇ ਵਿਰਸੇ, ਸਾਡੇ ਸੱਭਿਆਚਾਰ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਤਾਂ ਵੀ ਕੀ ਇਹ ਜ਼ਾਇਜ ਹੈ ਕਿ ਡਾਕਟਰ ਸਾਹਿਬਾ ਅਜਿਹਾ ਕੁੱਝ ਲਿਖ ਦੇਵੇ ਕਿ ਭਵਿੱਖ `ਚ ਇੱਥੇ ਵਸਦੀਆਂ ਕੁੜੀਆਂ ਦੇ ਰਿਸ਼ਤੇ ਵੀ ਨਾ ਹੋ ਸਕਣ |

© 2009 Punjabi Sukhan
Designed & Developed By: webeventures.com