ਦੋਸਤੋ,ਪੰਜਾਬੀ ਸੁਖ਼ਨ ਇਸ ਅੰਕ ਨਾਲ ਆਪਣਾ ਇੱਕ ਸਾਲ ਦਾ ਸਫ਼ਰ ਪੂਰਾ ਕਰ ਰਿਹਾ ਹੈ। ਪੰਜਾਬੀ ਸੁਖ਼ਨ ਦੇ ਇਸ ਸਫ਼ਰ ਦੌਰਾਨ ਅਨੇਕਾਂ ਹੀ ਸਾਹਿਤਕ ਦੋਸਤ ਬਣੇ ਹਨ। ਇਹ ਦੋਸਤ ਆਪਣੇ ਮੁਲਕ ਦੇ ਅਤੇ ਬਾਹਰਲੇ ਮੁਲਕਾਂ ਵਿੱਚੋਂ ਵੀ ਹਨ। ਦੇਸ਼-ਵਿਦੇਸ਼ ਵਿਚ ਪਈ ਸਾਂਝ ਏਨੀ ਪੱਕੀ ਹੋਵੇਗੀ ਇਸਦਾ ਖਿਆਲ ਨਹੀ਼ ਸੀ ਪਰ ਇਹ ਯਕੀਨ ਉਦੋਂ ਹੋਇਆ ਜਦੋਂ ਪਿਛਲੇ ਮਹੀਨੇ ਯੌਰਪ ਦੇ ਟੂਰ ਤੇ ਜਾਣ ਦਾ ਸਬੱਬ ਬਣਿਆਂ।




