ਗੁਰੂਆਂ ਪੀਰਾਂ ਤੋਂ ਵਰੋਸਾਈ ਅਤੇ ਸ਼ਾਨਾਂਮੱਤੇ ਇਤਿਹਾਸ ਦੀ ਵਾਰਸ ਪੰਜਾਬੀ ਦੀ ਹਮੇਸ਼ਾਂ ਇਹ ਤ੍ਰਾਸਦੀ ਰਹੀ ਹੈ ਕਿ ਇਸ ਨੂੰ ਕਦੇ ਉਹ ਮਾਣ ਸਨਮਾਨ ਹਾਸਲ ਨਹੀਂ ਹੋ ਸਕਿਆ ਜਿਸ ਦੀ ਇਹ ਹੱਕਦਾਰ ਹੈ। ਪੰਜਾਬ ਉੱਪਰ ਲੰਮਾਂ ਸਮਾਂ ਮੁਗਲ ਧਾੜਵੀਆਂ ਦੀ ਹਕੂਮਤ ਤੇ ਫਿਰ ਅੰਗਰੇਜੀ ਰਾਜ ਸਮੇਂ ਪੰਜਾਬੀ ਨਾਲ ਹੋਣ ਵਾਲੀ ਧੱਕੇਸ਼ਾਹੀ ਤਾਂ ਸਮਝ ਵਿੱਚ ਆਉਂਦੀ ਹੈ ਪਰ ਅਜੋਕੇ ਦੌਰ ਵਿੱਚ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਅਸਫਲਤਾ ਕਈ ਤਰਾਂ ਦੇ ਸਵਾਲਾਂ ਨੂੰ ਜਨਮ ਦਿੰਦੀ ਹੈ।








