ਸਮਾਜ ਵਿੱਚ ਨਸ਼ਿਆਂ ਦਾ ਚਲਨ ਅੱਜਕਲ੍ਹ ਆਮ ਚਰਚਾ ‘ਚ ਹੈ। ਜਿਸ ਕਦਰ ਨੌਜਵਾਨੀ ਨਸ਼ਿਆਂ ਦੀ ਗੁਲਾਮ ਹੋ ਰਹੀ ਹੈ, ਉਸ ਨੂੰ ਦੇਖ ਕੇ ਦੁਖੀ ਹੋਣਾ ਸੁਭਾਵਿਕ ਹੈ। ਨਸ਼ਿਆਂ ਦੇ ਇਸ ਵਰਤਾਰੇ ਤੋਂ ਡਾਢਾ ਚਿੰਤਤ ਹੁੰਦਿਆਂ ਸਮਾਜ ਦਾ ਲੇਖਕ ਵਰਗ ਸਮੇ-ਸਮੇ ਆਪਣੀਆਂ ਲਿਖਤਾਂ ਦੁਆਰਾ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਕੁਝ ਲੇਖਕ ਅਜਿਹੇ ਵੀ ਹਨ ਜੋ ਨਸ਼ਿਆਂ ਦੀ ਇੱਕ ਕਿਸਮ ਸ਼ਰਾਬ ਨੂੰ ਆਪਣੀਆਂ ਲਿਖਤਾਂ ਵਿੱਚ ਇਸ ਤਰਾਂ ਵਰਤੋਂ ਵਿੱਚ ਲਿਆਉਂਦੇ ਹਨ ,ਜਿਵੇਂ ਸ਼ਰਾਬ ਨਸ਼ਾ ਹੀ ਨਾ ਹੋਵੇ।











