punjabisukhan.com

ਪੰਜਾਬ ਵਿਧਾਨ ਸਭਾ ਵਲੋਂ 2008 ਵਿੱਚ ਪਾਸ ਕੀਤੇ ਇੱਕ ਮਤੇ ਤਹਿਤ ਪੰਜਾਬ ਦੇ ਸਾਰੇ ਸਕੂਲਾਂ, ਦਫਤਰਾਂ ਤੇ ਸੰਸਥਾਵਾਂ ਆਦਿ’ ਚ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਸਿੱਤੇ ਗਏ ਸਨ। ਭਾਵੇਂ ਕਿ ਇਸ ਦੇ ਆਸ ਮੁਤਾਬਿਕ ਨਤੀਜੇ ਹੁਣ ਤੱਕ ਸਾਹਹਣੇ ਨਹੀਂ ਆਏ ਪਰ ਕੁੱਝ ਥਾਵਾਂ ਤੇ ਇਸ ਦਾ ਚੰਗਾ ਪ੍ਰਭਾਵ ਵੀ ਵੇਖਣ ਨੂੰ ਮਿਲਿਆ ਹੈ।

s-othi

ਤੇਰੇ ਬਿਨ ਕਿੰਜ  ਸਾਵਣ ਲੰਘਿਆ, ਦਿਲ ਦੀ ਗੱਲ ਸੁਣਾਵਾਂ ਮੈਂ।
ਪੱਤਝੜ ਵਾਂਗੂੰ ਦਿਨ ਸੀ ਬੀਤੇ, ਦਰਦ `ਚ ਗੋਤੇ ਖਾਵਾਂ ਮੈਂ।

hs bhanwar

ਅਗੱਸਤ 1947 ਵਿੱਚ ਸੌੜੀ ਸਿਆਸੀ ਸੋਚ ਵਾਲੇ ਕੁੱਝ ਖੁਦਗਰਜ਼ ਲੀਡਰਾਂ ਦੀ ਅੜੀ ਕਾਰਨ ਜਦੋਂ ਦੇਸ਼ ਦੀ ਚੰਦਰੀ ਵੰਡ ਹੋਈ, ਮੈਂ ਸਾਢੇ ਕੁ ਅੱਠ ਸਾਲ ਦਾ ਸੀ ਅਤੇ ਦੂਸਰੀ ਜਮਾਤ ਪਾਸ ਕਰਕੇ ਤੀਸਰੀ ਵਿੱਚ ਪੜ੍ਹ ਰਿਹਾ ਸੀ। ਉਸ ਜ਼ਮਾਨੇ ਦੇ ਬੱਚੇ ਬੜੇ ਹੀ ਭੋਲੇ ਭਾਲੇ, ਸਿੱਧੇ ਸਾਦੇ ਤੇ ਮਾਸੂਮ ਹੁੰਦੇ ਸੀ, ਮੈਂ ਖੁਦ ਸਿੱਧੜ ਜਿਹਾ ਹੁੰਦਾ ਸੀ। ਪੂਰੀ ਹੋਸ਼ ਤਾਂ ਨਹੀਂ ਪਰ ਬਹੁਤ ਸਾਰੀਆਂ ਗਲਾਂ ਮਨ `ਤੇ ਉਕਰੀਆਂ ਪਈਆਂ ਹਨ, ਜਿਨ੍ਹਾਂ ਦੀ ਯਾਦ ਅਕਸਰ ਆਉਂਦੀ ਰਹਿੰਦੀ ਹੈ।

baljit-pal

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਉਂਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ।

mehram

ਜ਼ਰੂਰੀ  ਤਾਂ  ਨਹੀਂ  ਆਵੇ  ਨਜ਼ਰ  ਕੁਝ   ਹਾਦਸੇ  ਵਰਗਾ |
ਬੜਾ  ਕੁਝ  ਦਿਲ  ‘ਚ  ਰੱਖਦੇ  ਹਾਂ  ਛਿਪਾ ਕੇ  ਜ਼ਲਜ਼ਲੇ  ਵਰਗਾ |

kotra

ਬੱਦਲੀ ਫੇਰ ਵਰ੍ਹ ਰਹੀ ਹੈ
ਉੱਛਲਦੇ ਸਮੁੰਦਰ ਉੱਤੇ
ਬੱਦਲੀ ਏਸੇ ਭਰਮ ‘ਚ ਹੈ
ਕਿ ਉਹ ਬੁਝਾ ਰਹੀ ਹੈ
ਸਮੁੰਦਰ ਦੀ ਪਿਆਸ

Avtar Singh Missionary

ਮਹਾਂਨ ਕੋਸ਼ ਅਨੁਸਾਰ ਗੁਰ ਸੰਸਕ੍ਰਿਤ ਦਾ ਸ਼ਬਦ ਹੈ ਜੋ ਗ੍ਰੀ ਧਾਤੂ ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਨਿਗਲਣਾ ਅਤੇ ਸਮਝਾੳੇਣਾਂ ਜੋ ਅਗਿਆਨ ਨੂੰ ਖਾ ਜਾਂਦਾ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ ਉਹ ਗੁਰੂ ਹੈ। ਗੁਰਬਾਣੀ ਵਿਖੇ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ।ਜਿਵੇਂ-ਗੁਰ ਅਪਨੇਆਗੈ ਅਰਦਾਸਿ..॥(1147) ਸੁਖਸਾਗਰ ਗੁਰੁ ਪਾਇਆ॥(626) ਅਪਨਾ ਗੁਰੂ ਧਿਆਏ।(627) ਗੁਰੂ ਅਧਿਆਪਕ ਨੂੰ ਵੀ ਕਹਿੰਦੇ ਹਨ।

ਰਿਹਾ ਜੇ ਅਗਿਆਨ ਦਾ ਜ਼ੋਰ ਏਥੇ।     
ਠੇਕੇ ਖੁਲ੍ਹਣ ਗੇ ਠੱਗੀ ਦੇ ਹੋਰ ਏਥੇ। 

ਵਿਹਲੜ ਮਿਰਜ਼ੇ
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ `ਤੇ ਦਿੱਸੇ ਝੱਗ ਅੜੀਏ।
ਰਹੀਂ ਬਚ ਕੇ ਹਵਸ ਦੇ ਭੁੱਖਿਆ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।
ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ਼, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।
ਰਾਣੀ ਝਾਂਸੀ ਬਣ ਸਿੱਖ ਸੰਘਰਸ਼ ਕਰਨਾ, ਵਿਹਲੜ ਮਿਰਜ਼ਿਆਂ ਪਿੱਛੇ ਨਾ ਲੱਗ ਅੜੀਏ।

ikwak-patti

ਪੰਜਾਬ, ਪੰਜਾਬੀ, ਪੰਜਾਬੀਅਤ ਇੱਕ ਇਹੋ ਜਿਹੇ ਸ਼ਬਦਾਂ ਦਾ ਸਮੂਹ ਹੈ, ਜਿਸ ਉੱਪਰ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿਣ ਵਾਲੇ, ਦੇਸ਼ਾਂ-ਵਿਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਕਿਸੇ ਨੇ ਵੀ ਨਿਰਪੱਖ ਹੋ ਕੇ ਇਹਨਾਂ ਸ਼ਬਦਾਂ ਨੂੰ ਸਮਝਿਆ ਹੈ, ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪੈਂਦਾ ਹੈ। ਕੀ ਖਾਸੀਅਤ ਹੈ ਸਾਡੀ ਪੰਜਾਬੀ ਭਾਸ਼ਾ ਵਿੱਚ, ਸਾਡੇ ਪੰਜਾਬ ਵਿੱਚ ਅਤੇ ਪੰਜਾਬ ਦੀ ਰਹਿਣ ਸਹਿਣ ਪੰਜਾਬੀਅਤ ਵਿੱਚ? ਇੱਕ ਵਾਰ ਸੋਚਣਾ ਬਣਦਾ ਹੈ ਕਿ ਜਿਸ ਭਾਸ਼ਾ ਭਾਵ ਪੰਜਾਬੀ ਉਪਰ ਕਿਸੇ ਨੂੰ ਵੀ ਜ਼ਰਾ ਜਿਹਾ ਸਮਝਣ ਨਾਲ ਮਾਣ ਮਹਿਸੂਸ ਹੋਣ ਲੱਗ ਜਾਂਦਾ ਹੈ, ਉਸ ਮਿੱਠੀ ਜੁਬਾਨ ਤੋਂ ਪੰਜਾਬ ਵਿੱਚ, ਪੰਜਾਬੀ ਘਰਾਂ ਵਿੱਚ ਪੈਦਾ ਹੋਣ ਵਾਲੇ ਅੱਜ ਦੇ ਨੌਜਵਾਨ ਅਤੇ ਫਿਰ ਆਪਣੇ ਸਕੂਟਰਾਂ, ਮੋਟਰਸਾਇਕਲਾਂ ਅਤੇ ਕਾਰਾਂ ਦੀਆਂ ਨੰਬਰ ਪਲੇਟਾਂ ਤੇ “ਪੰਜਾਬੀ ਮੁੰਡਾ”, “ਪੰਜਾਬੀ ਜੱਟ” ਜਾਂ “ਪੰਜਾਬੀ” ਲਿਖਵਾਉਣ ਵਾਲੇ ਪੰਜਾਬੀ ਨੂੰ ਬੋਲਣ, ਲਿਖਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਹਨ?

ਮਹਿੰਗਾਈ
ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ।

ਮਨੁੱਖੀ ਵਿਕਾਸ ਦੇ ਹਰ ਪੜਾਅ `ਤੇ ਸਿੱਖਿਆ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਸਿੱਖਿਆ ਦੇ ਪ੍ਰਸਾਰ ਲਈ ਸਮੇਂ ਸਮੇਂ ਅਨੇਕਾਂ ਕੋਸ਼ਿਸ਼ਾਂ ਹੁੰਦੀਆਂ ਆਈਆਂ ਹਨ, ਉਹਨਾਂ ਹੀ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ ਵਿਸ਼ਵ ਸਾਖਰਤਾ ਦਿਵਸ।  ਵਿਸ਼ਵ ਪ੍ਰਸਿੱਧ ਸੰਸਥਾ ਯੂਨੈਸਕੋ ਵੱਲੋਂ 17 ਨਵੰਬਰ 1965 ਨੂੰ ਲਏ ਗਏ ਇੱਕ ਮਹੱਤਵਪੂਰਨ ਫੈਸਲੇ ਤਹਿਤ ਸਿੱਖਿਆ ਦੇ ਮਹੱਤਵ ਨੂੰ ਸੰਸਾਰ ਪੱਧਰ `ਤੇ ਉਜਾਗਰ ਕਰਨ ਲਈ ਹਰ ਸਾਲ 8 ਨਵੰਬਰ ਨੂੰ ਸਾਖਰਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਪ੍ਰੋਗਰਾਮ ਅਧੀਨ ਨਾ ਸਿਰਫ ਜਾਗਰੂਕਤਾ ਲਹਿਰ ਚਲਾਈ ਗਈ ਸਗੋਂ ਸਿਖਿਆ ਦੇ ਵਿਸਤਾਰ ਨੂੰ ਯਕੀਨੀ ਬਨਾਉਣ ਲਈ ਹੋਰ ਵੀ ਬਹੁਤ ਸਾਰੇ ਠੋਸ ਕਦਮ ਉਠਾਏ ਗਏ। ਵਿਸ਼ਵ ਭਰ ਵਿੱਚ ਕਾਫੀ ਦੇਸ਼ਾਂ ਨੇ ਇਸ ਲਹਿਰ ਵਿੱਚ ਸਰਗਰਮ ਹਿੱਸੇਦਾਰੀ ਨਿਭਾਈ ਜਿਸ ਦੇ ਸਿੱਟੇ ਵਜੋਂ ਅੱਜ ਲਗਭਗ 50 ਮੁਲਕਾਂ ਵਿੱਚ ਬਾਲਗ ਸਿੱਖਿਆ ਦਰ 99 ਪ੍ਰਤੀਸ਼ਤ ਜਾਂ ਇਸ ਤੋਂ ਵੀ ਉੱਪਰ ਪਹੁੰਚ ਚੁੱਕੀ ਹੈ।

ਹਕੂਮਤ  ਦਨਦਨਾਏਗੀ,   ਜਦੋਂ ਤਕ ਲੋਕ ਸੁੱਤੇ ਨੇ।
ਸਿਤਮ ਕਹਿਰਾਂ ਦੇ ਢਾਏਗੀ  ਜਦੋਂ ਤਕ ਲੋਕ ਸੁੱਤੇ ਨੇ।

ਮੇਜਰ ਮਾਂਗਟ ਦੀ ਪਛਾਣ ਇੱਕ ਕਹਾਣੀਕਾਰ ਵਜੋਂ ਤਾਂ ਹੈ ਹੀ। ਪਰੰਤੂ ਉਸ ਨੇ ਲਿਖਣਾ ਗੀਤਾਂ ਕਵਿਤਾਵਾਂ ਤੋਂ ਹੀ ਸ਼ੁਰੂ ਕੀਤਾ ਸੀ। ਸਾਲ 1982 ਵਿੱਚ ਜਦੋਂ ਉਹ ਕਾਲਜ ਪੜ੍ਹਦਾ ਸੀ ਤਾਂ ਉਸ ਦਾ ਗੀਤ ਸੰਗ੍ਰਹਿ ‘ਸੱਚ ਦੀ ਆਵਾਜ਼’ ਛਪਿਆ। ਉਸ ਉਪਰੰਤ ਉਹ ਕਵੀ ਦਰਬਾਰਾ ਵਿੱਚ ਸ਼ਾਮਲ ਹੁੰਦਾ ਰਿਹਾ ਅਤੇ ਅਖਬਾਰਾਂ ਰਸਾਲਿਆਂ ਵਿੱਚ ਵੀ ਛਪਦਾ ਰਿਹਾ। ਫੇਰ ਉਸਦਾ ਰੁਝਾਨ ਕਹਾਣੀ ਵਲ ਹੋ ਗਿਆ। ਉਸ ਨੇ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਵਾਏ ਹਨ ਜਿਨਾਂ ਵਿੱਚ ‘ਤਲੀਆਂ ਤੇ ਉੱਗੇ ਥੋਹਰ’ (1990) ‘ਕੂੰਜਾਂ ਦੀ ਮੌਤ’ (1993) ‘ਤ੍ਰਿਸ਼ੰਕੂ’ (2000) ਤੇ ‘ਪਰੀਆਂ ਦਾ ਦੇਸ’ (2006)। ਸਾਲ 2003 ਵਿੱਚ ਉਸਦੀ ਮਲਾਕਾਤਾਂ ਦੀ ਪੁਸਤਕ ‘ਆਹਮਣੇ ਸਾਹਮਣੇ’ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ‘ਪਿੰਜਰੇ’ ਅਤੇ `ਚੌਰਸਤਾ’ ਦੋ ਪੂਰੇ ਨਾਟਕ ਲਿਖੇ ਹਨ।

gurbir

ਹੁੰਦਾ ਲ਼ੁਤਫ਼ ਇੱਕ ਖ਼ਾਸ ਜਵਾਨੀ ਅੰਦਰ
ਸਰੂਰ ਐਸਾ ਜੋ ਰੂਹ ਜਗਾਂਵਦਾ ਏ।
ਚੜ੍ਹਿਆ ਰਹਿੰਦਾ ਖ਼ੁਮਾਰ ਇੱਕ ਦਿਨੇ ਰਾਤੀਂ
ਸਮਾਂ ਜਵਾਨੀ ਦਾ ਹਰ ਇੱਕ ਤੇ ਆਂਵਦਾ ਏ।

© 2009 Punjabi Sukhan
Designed & Developed By: webeventures.com