ਇਸ ਮਹੀਨੇ ਦੇਸ਼ ਅਜਾਦੀ ਦੀ 62ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਜੋਕੇ ਸੰਦਰਭ ਵਿੱਚ ਦੇਖਿਆਂ ਕਿਸੇ ਵਿਕਾਸਸ਼ੀਲ ਦੇਸ਼ ਲਈ, ਜਿਸ ਪਾਸ ਸਾਡੇ ਦੇਸ਼ ਵਾਂਗ ਕੁਦਰਤੀ ਭੰਡਾਰਾਂ ਦਾ ਇੱਕ ਵਿਸ਼ਾਲ ਜ਼ਖੀਰਾ, ਸਾਜਗਾਰ ਮੌਸਮ ਦੀ ਉਪਲੱਬਧਤਾ ਅਤੇ ਅਥਾਹ ਇਨਸਾਨੀ ਤਾਕਤ ਮੌਜੂਦ ਹੋਵੇ ਖੁਦ ਨੂੰ ਖੁਸ਼ਹਾਲ ਦੇਸ਼ਾਂ ਦੀ ਸ਼ੇਣੀ ਵਿੱਚ ਸ਼ਾਮਿਲ ਕਰਨ ਲਈ ਇਹ ਸਮਾਂ ਕਾਫੀ ਨਜ਼ਰ ਆਉਂਦਾ ਹੈ ਪਰ ਜਦ ਵੀ ਅਜਾਦੀ ਤੋਂ ਬਾਅਦ ਦੇ ਸਮੇਂ ਦੀਆਂ ਪ੍ਰਾਪਤੀਆਂ ਉੱਪਰ ਝਾਤੀ ਮਾਰੀਏ ਤਾਂ ਉਹ ਸਾਡੀਆਂ ਖਾਮੀਆਂ ਸਾਹਮਣੇ ਬੌਣੀਆਂ ਨਜ਼ਰ ਆਉਂਦੀਆਂ ਹਨ।












