Punjabi Sukhan

ਸੋਚਾਂ ਦੇ ਵੰਡੇ ਹੋਏ
ਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ  ਦੇ ਵੰਡੇ ਹੋਏ।

ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ  ਦੇ ਕੰਡੇ ਹੋਏ।

ਦੁਨੀਆ ਦੀ ਹਰ ਮਿੱਠੜੀ ਗੱਲ ਵੀ ਉਹਨਾਂ  ਦੇ ਲਈ ਕੌੜੀ ਏ,

ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫਰਤ ਦੇ ਨਾਲ ਚੰਡੇ ਹੋਏ।

ਸਿਖਰ  ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,

ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ ਦੇ ਵਿੱਚ ਠੰਡੇ ਹੋਏ।

ਜੀਵਣ  ਇੱਕ ਕਿਤਾਬ ਹੈ ਜਿਸਨੂੰ ਪੜਦੇ-ਪੜਦੇ ਤੁਰ ਜਾਣਾ,

ਤਾਂਹੀਓ  ਧੋਖਾ ਖਾ ਜਾਂਦੇ ਕਈ ਜੀਵਣ ਦੇ ਵਿੱਚ ਹੰਡੇ ਹੋਏ।

ਸਾਵਣ  ਆਵਣ ਬੱਦਲ ਵਰਸਣ ਮਨ ਦੀ ਧਰਤੀ ਪਿਆਸੀ ਰਹਿੰਦੀ,

ਬਹੁਤੀ ਦੇਰ  ਨਹੀਂ ਚਲਦੇ ਰਿਸ਼ਤੇ ਮਤਲਬ ਦੇ ਨਾਲ  ਗੰਡੇ ਹੋਏ।

ਵਕਤ ਦੀ ਭੱਠੀ ਦੇ ਵਿੱਚ ਪੈ ਕੇ ਕੀ-ਕੀ ਬਣਿਆ ਹੈ ਇਸ ਦਾ,

ਕੁਝ ਇਸ ਦੇ ਔਜ਼ਾਰ ਬਣ ਗਏ ਕੁੱਝ ਤਲਵਾਰਾਂ  ਖੰਡੇ ਹੋਏ।

1-917-776-9956

ਕੀੜੀ
ਜਦੋਂ ਬਹੁਤ ਛੋਟੇ ਸਾਂ

ਕਦੇ ਡਿੱਗ ਪੈਣਾ, ਰੋਣਾ

ਤਾਂ ਮਾਂ ਨੇ ਕਹਿਣਾ ‘ਵੇਖ

ਕੀੜੀ ਦਾ ਆਟਾ  ਡੁੱਲ ਗਿਆ ਹੈ’

ਆਪਣੀ ਸੱਟ-ਰੋਣਾ ਭੁੱਲ

ਕੀੜੀ ਵੱਲ ਤੱਕਣਾ

ਸੱਟਾਂ ਤਾਂ ਹੁਣ  ਵੀ ਹੈ ਬਹੁਤ

ਪਰ ਸੱਟਾਂ  ਭੁੱਲਣ ਲਈ

ਹੁਣ ਮੈਂ ਕਦੇ  ਕੋਈ ਕੀੜੀ ਨਹੀ ਵੇਖੀ

ਕੀੜੀ ਨੇ ਸਿਖਾਇਆ ਸੀ

ਲਾਇਨ ਵਿੱਚ ਚਲਣਾ

ਕੀੜੀ ਨੇ ਸਿਖਾਇਆ ਸੀ

ਇਕ-ਦੂਜੇ ਖਿਆਲ ਕਿੰਝ ਰੱਖਣਾ

ਕੀੜੀ ਨੇ ਸਿਖਾਇਆਂ  ਸੀ

ਇਕੱਠੇ ਰਹਿ ਦਸ ਗੁਣਾਂ ਭਾਰ ਕਿੰਝ ਚੱਕਣਾ

ਹੁਣ ਮੈਂ ਗਿਆ  ਹਾਂ ਸਾਰਾ ਕੁੱਝ ਭੁੱਲ

ਕਿਉਂਕਿ

ਹੁਣ ਮੈਂ ਕਦੇ ਕੋਈ ਕੀੜੀ ਨਹੀੰ ਵੇਖੀ

ਦੁਨੀਆਂ ਦੀ ਭੀੜ  ਵਿਚ

ਖੁਦ ਕੀੜੀ ਹੋਇਆ ਬੰਦਾ

ਕੀੜੀਆ ਨੂੰ ਕਿੰਝ ਯਾਦ ਰੱਖੇ

ਖੁਦ ਕੀੜੀ ਵਾਂਗ

ਪੈਰਾ ਥੱਲੇ ਆਇਆ  ਬੰਦਾ

ਖੁਦ ਕੀੜੀ ਹੋਇਆ

ਕੀੜੀ ਬਾਰੇ ਸੋਚਾਂ  ਮੈਂ

ਕੁਝ ਨਾ ਕਰ ਪਾਇਆ

ਕਿਉਂਕਿ

ਹੁਣ ਮੈਂ ਕਦੇ  ਕੋਈ ਕੀੜੀ ਨਹੀੰ ਵੇਖੀ

ਮੁਖਵੀਰ ਸਿੰਘ  ਮੱਲ੍ਹੀਆਂ

ਜਲੰਧਰ।

9463636241

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਜੂਨ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਅੋਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿੱਚ ਸ਼ਮਸ਼ੇਰ ਸਿੰਘ ਸੰਧੂ ਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿੱਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ।

ਸਭ ਤੋਂ ਪਹਿਲਾਂ ਮੋਹਨ ਸਿੰਘ ਮਿਨਹਾਸ ਨੇ ਕੁਛ ਚੁਟਕਲੇ ਸੁਣਾਏ। ਸੁਰਿੰਦਰ ਸਿੰਘ ਢਿਲੋਂ ਨੇ ਰਾਗਾਂ ਬਾਰੇ ਜਾਣਕਾਰੀ ਦਿੱਤੀ ਕਿ ਕੋਈ ਵੀ ਰਚਨਾ ਗਾਉਣ ਤੋਂ ਪਹਿਲਾਂ ਸਾਜ਼ਾਂ ਨੂੰ ਠੀਕ ਢੰਗ ਨਾਲ ‘ਸੁਰ’ ਕਰ ਲੈਣਾ ਚਾਹੀਦਾ ਹੈ। ਇਸ ਉਪਰੰਤ ਰਾਗ ਮਲਹਾਰ ਵਿੱਚ ਮੁਹੰਮਦ ਰਫੀ ਦਾ ਗਾਇਆ ਇੱਕ ਗੀਤ ਸੁਣਾਇਆ।

ਤਰਸੇਮ ਸਿੰਘ ਪਰਮਾਰ ਨੇ ਕਿਸੇ ਅਗਿਆਤ ਕਵੀ ਦੀ ਕਵਿਤਾ ‘ਬੰਦਾ ਸਿੰਘ ਬਹਾਦਰ’ ਸੁਣਾਈ।

ਉਹ ਵੀ ਤਾਂ ਇੱਕ ਬੰਦਾ ਸੀ ਜਿਸ ਸਿੱਕਾ ਚਲਾਇਆ ਕੌਮ ਦਾ

ਅਸੀਂ ਵੀ ਤਾਂ ਬੰਦੇ ਹਾਂ ਜਿਨਾਂ ਭੱਠਾ ਬਠਾਇਆ ਕੌਮ ਦਾ।

ਸਰੂਪ ਸਿੰਘ ਮੰਡੇਰ ਨੇ ਆਪਣੀ ਖੂਬਸੂਰਤ ਕਵੀਸ਼ਰੀ ਪੇਸ਼ ਕੀਤੀ।

ਲੀਡਰ ਲੋਕ ਸਿਆਸੀ ਲਾਹਾ ਕੌਮਾਂ ਤੋਂ ਖੱਟਦੇ ਨੇ

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਤਿੰਨ ਗ਼ਜ਼ਲਾਂ ਪੇਸ਼ ਕੀਤੀਆਂ।

1- ਜਾਂਦਾ ਹੈ ਯਾਰ ਬੁਝਦਾ ਦੀਪਕ ਸਰੀਰ ਵਾਲਾ

ਚਾਨਣ ਦੀ ਲੋੜ ਹਾਲੇ ਮੰਗਦਾ ਹੈ ਇਹ ਦੁਆਲਾ।

ਦੁਨੀਆਂ ਤੇ ਅਮਨ ਹੋਵੇ ਜੰਗਾਂ ਦਾ ਨਾਸ ਹੋਵੇ

ਮੇਰੀ ਦੁਆ ਹੈ ਇਹੀ ਤੇਰੇ ਹਜ਼ੂਰ ਸ਼ਾਲਾ।

2- ਇਹ ਵਿਰਚੇ ਨਾ ਮੈਥੋਂ ਬੜਾ ਮੈਂ ਵਰਾਇਆ

ਇਹ ਛਡਦਾ ਨਾ ਖਹਿੜਾ ਬੜਾ ਜ਼ੋਰ ਲਾਇਆ।

ਮੁਹੰਮਦ ਦੇ ਵਾਂਗੂੰ ਇਹ ਬੁੱਤਾਂ ਨੂੰ ਤੋੜੇ

ਕਦੇ ਬਣਕੇ ਧੰਨਾ ਹੈ ਪਥਰੋਂ ਲਭਾਇਆ।

3- ਆ ਗਿਆ ਹੈ ਫੇਰ ਚੇਤੇ ਉਹ ਮਹੀਨਾ ਜੂਨ ਦਾ

ਬੇਗੁਨਾਹਾਂ ਦੇ ਵਹਾਏ ਧਰਮੀਆਂ ਦੇ ਖ਼ੂਨ ਦਾ।

ਜਿਸ ਗਰਾਂ ਚੋਂ ਉੱਠਦੀ ਸੀ ਲਹਿਰ ਸਾਂਝੀਵਾਲ ਦੀ

ਹਾਕਮਾਂ ਨੇ ਬਦਲ ਦਿੱਤਾ ਅਰਥ ਹੀ ਮਜ਼ਮੂਨ ਦਾ।

ਹਰਚਰਨ ਕੌਰ ਬਾਸੀ ਨੇ ਅਗਿਆਤ ਕਵੀ ਦੀ ਕਵਿਤਾ ਸੁਣਾਈ।

ਸਾਲ ਚੁਰਾਸੀ ਆਇਆ ਫੱਟ ਸਾਡੇ ਲਾਇਆ

ਅਜ ਤਕ ਚੀਸਾਂ ਨਹੀਂ ਹੋਈਆਂ ਮੱਠੀਆਂ।

ਸਬਾ ਸ਼ੇਖ਼ ਨੇ ਆਪਣੀਆਂ ਦੋ ਰਚਨਾਵਾਂ ਸੁਣਾਈਆਂ-

1-ਤੇਰੀ ਯਾਦ ਮੇਂ ਖ਼ੁਦ ਕੋ ਭੂਲਤਾ ਜਾਤਾ ਹੂੰ ਮੈਂ

ਭੂਲਣੇ ਵਾਲੇ ਕਭੀ ਤੁਝ ਕੋ ਭੀ ਯਾਦ ਆਤਾ ਹੂੰ ਮੈਂ।

2-ਹਾਲਤੇ ਵਜਦ ਮੇਂ ਯਾਰੋ

ਲਿਖਣੇ ਕੀ ਅਜਬ ਕੈਫੀਅਤ ਹੋਤੀ ਹੈ।

ਇਕ ਦਰਯਾ ਸਾ ਬਹਿਤਾ ਹੈ

ਜਬ ਮਾਇਲ ਤਬੀਅਤ ਹੋਤੀ ਹੈ।

ਹਰਸੁਖਵੰਤ ਸਿੰਘ ਸ਼ੇਰਗਿੱਲ ਨੇ ਹਾਸਰਸ ਦੀ ਇੱਕ ਕਵਿਤਾ ‘ਵਸੀਅਤ’ ਸੁਣਾਈ।

ਅੱਧੀ ਰਾਤੀਂ ਮੈਂ ਵਹੁਟੀ ਨੂੰ ਵਾਜ ਮਾਰੀ

ਛੇਤੀ ਆਉਣਾ ਮੈਂ ਚੱਲਿਆ ਜੇ 

ਜੱਸ ਚਾਹਲ ਨੇ ਆਪਣੀ ਗ਼ਜ਼ਲ ਪੇਸ਼ ਕੀਤੀ-

ਕਾਮ ਜਹਾਂ ਕਾ ਰੁਕਾ ਨਹੀਂ ਕਿਤਨੇ ਆਯੇ ਔਰ ਚਲੇ ਗਯ

ਕੁਛ ਯਾਦੇਂ ਅਪਣੀ ਛੋਡ ਗਯ ਕੁਛ ਬਸ ਆਯ ਔਰ ਚਲੇ ਗਯ।

ਤਾਰਿਕ ਮਲਿਕ ਨੇ ਕੁਛ ਖੂਬਸੂਰਤ ਸ਼ਿਅਰ ਸੁਣਾਏ।

ਹਰਕੰਵਲਜੀਤ ਸਿੰਘ ਸਾਹਿਲ ਨੇ ਇੱਕ ਖ਼ੂਬਸੁਰਤ ਕਵਿਤਾ ਸੁਣਾਈ।

ਮੇਰੀ ਪਿੱਠ `ਚ ਗੱਡੀ ਗਈ ਸੀ ਜੋ ਕਟਾਰ

ਓਸੇ ਦੀ ਮੁੱਠ ਤੇ ਰੰਗ ਦੇ ਕੁਛ ਫੁੱਲ ਸੂਹੇ ਲਾਲ

ਦਿੱਤਾ ਹੈ ਤੈਨੂੰ ਨਿਓਂਤਾ ਐ ਸ਼ਾਇਰ ਯਾਰ।

ਹਰਦਿਆਲ ਸਿੰਘ ਮਾਨ (ਪ੍ਰਧਾਨ ਕੋਸੋ) ਨੇ ਆਪਣੇ ਵੱਡਮੱਲੇ ਵਿਚਾਰ ਪੇਸ਼ ਕੀਤੇ ਅਤੇ ਦੱਸਿਆ ਕਿ ਹੁਣ ਵੇਲਾ ਹਥਿਅਤਾਰ ਵਰਤਣ ਦਾ ਨਹੀਂ ਸਗੋਂ ਦਮਾਗ ਵਰਤਣ ਦਾ ਹੈ।

ਉਕਤ ਤੋਂ ਇਲਾਵਾ ਬਲਵੰਤ ਸਿੰਘ ਧਾਲੀਵਾਲ, ਰਾਜਿੰਦਰ ਕੌਰ ਧਾਲੀਵਾਲ, ਭਗਵੰਤ ਸਿੰਘ ਰੰਧਾਵਾ, ਹਰਭਜਨ ਸਿੰਘ ਚੇਰਾ, ਹਰਬਖ਼ਸ਼ ਸਿੰਘ ਸਰੋਆ, ਬਲਬੀਰ ਸਿੰਘ ਧਾਲੀਵਾਲ ਅਤੇ ਬਿੱਕਰ ਸਿੰਘ ਸੰਧੂ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 3 ਜੁਲਾਈ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿੱਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 403 681 8281 ਤੇ ਸੰਪਰਕ ਕਰੋ।

ਕੋਈ ਫ਼ਰਕ ਨ ਪੈਂਦਾ ਫੇਰ
ਗੱਲ ਕੋਈ ਕਰਨ ਤੇ ਪਾਪ ਹੁਣ ਲੱਗਦਾ ਨਹੀਂ।

ਵਰਜ਼ਿਤ ਰਿਸ਼ਤਿਆਂ ਤੇ ਜਦ ਰਿਹਾ ਕੋਈ ਪਰਦਾ ਨਹੀਂ।

ਸੰਵੇਦਨਾਵਾਂ ਜਦ ਮਨੁੱਖ ਦੀਆਂ ਹੋ ਜਾਣ ਖੁੰਡੀਆਂ,

ਬੰਜਰ ਹੋਈਆਂ ਅੱਖਾਂ `ਚੋਂ ਫੇਰ ਹਝੂੰ ਛਲਕਦਾ ਨਹੀਂ।

ਬੰਨੋ ਜਾਂ ਕੱਟੋ ਖੰਭ, ਕੋਈ ਫ਼ਰਕ ਨ ਪੈਂਦਾ ਫੇਰ,

ਉਡਾਣ ਖੁੱਲੇ ਅੰਬਰੀਂ ਜਦ ਪੰਛੀ ਭਰਦਾ ਨਹੀਂ।

ਮਾਤ ਖਾ ਜਾਂਦੀ ਹੈ ਜਾਨਵਰੀ ਸੋਚ ਮਨੁੱਖ ਤੋਂ,

ਕੁੱਖ ਨੂੰ ਕਤਲਗਾਹ ਬਨਾਉਣੋਂ ਜਦ ਉਹ ਝਕਦਾ ਨਹੀਂ।

ਭਾਵੇਂ ਹੈ ਬਹਾਰ, ਕਿੰਝ ਚਹਿਚਹਾਣਗੇ ਪੰਛੀ ਮੋਹਨ,

ਮਾਲੀ, ਲੱਕੜਹਾਰਾ ਬਣ ਬਿਰਖ਼ ਜਦ ਬਖਸ਼ਦਾ ਨਹੀਂ।

ਹਨੇਰਾ ਸੰਘਣਾ ਹੈ ਹੋ ਰਿਹਾ
ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।

ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।

ਮਨਾਂ ‘ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ

ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।

ਹਨੇਰੀ ਰਾਤ ਹੈ, ਕਾਤਿਲ ਹੈ ਤੇ ਮਾਸੂਮ ਤਾਰੇ ਨੇ,

ਤੇਰੇ ਹੀ ਸ਼ਹਿਰ ਦਾ ਮੁਨਸਿਫ਼ ਹੈ ਕਿਧਰੇ ਲਾਪਤਾ ਹੋਇਆ।

ਹਨੇਰਾ ਸੰਘਣਾ ਹੈ ਹੋ ਰਿਹਾ ਹਰ ਪਲ ਘਰਾਂ ਅੰਦਰ

ਬਨੇਰੇ ਆਪਣੇ ‘ਤੇ ਸਾਥੋਂ ਨਾ ਦੀਵਾ ਜਗਾ ਹੋਇਆ।

ਖ਼ਬਰ ਪਹਿਲੇ ਸਫੇ ‘ਤੇ ਛਪ ਰਹੀ ਹੈ ‘ਠੀਕ ਹੈ ਸਭ ਕੁੱਝ’

ਨਗਰ ਆਪਣੇ ‘ਚ ਵੇਖਾਂ ਹਰ ਬਸ਼ਰ ਮੈਂ ਵਿਲਕਦਾ ਹੋਇਆ।

ਦੋਹਾਂ ਚੋਂ ਕਿਸਨੂੰ ਚੁਣਾਂਗੇ
ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।

ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।

ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,

ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।

ਆਪ ਬੇਸ਼ਕ ਹਰ ਕੋਈ ਹੈ ਪਾਸਕਾਂ ਵਿੱਚ ਤੁਲ ਰਿਹਾ,

ਓਸ ਨੂੰ ਪਰ ਰੱਤੀਆਂ ਤੇ ਮਾਸਿਆਂ ਵਿੱਚ ਪੁਣਾਂਗੇ।

ਜੇ ਕਦੇ ਕਿਸੇ ਮੋੜ `ਤੇ ਝੂਠ ਤੇ ਸੱਚ ਮਿਲ ਪਏ,

ਥਕ ਗਏ ਹਾਂ ਸੋਚ ਕੇ ਦੋਹਾਂ ਚੋਂ ਕਿਸਨੂੰ ਚੁਣਾਂਗੇ।

ਅੱਜ ਕੱਲ੍ਹ ਤਾਂ ਹਰ ਕੋਈ ਹੀ ਸਾਜਿਸ਼ਾਂ ਵਿੱਚ ਜੀਅ ਰਿਹਾ,

ਉਸ ਨੂੰ ਕਿਵੇਂ ਉਲਝਾਵਣਾ ਕੋਈ ਜਾਲ ਐਸਾ ਉਣਾਂਗੇ।

‘ਜਿੰਦ’ ਵਰਗੇ ਹੋਰਨਾਂ ਵਿੱਚ ਐਬ ਹੀ ਤਕਦੇ ਰਹੇ,

ਔਗੁਣਾਂ ਦੇ ਭਰੇ ਕਦ ਸੋਭਾ ਕਿਸੇ ਦੀ ਸੁਣਾਂਗੇ।

ਵੱਡੀ ਜੰਗ
ਕਾਰਗਲ ਬਾਉਡਰ ਤੇ ਉਗਰਵਾਦੀਆ ਤੇ ਭਾਰਤੀ ਸੈਨਾ ਵਿਚਕਾਰ ਜੰਗ ਦਾ ਅੱਜ ਦੂਜਾ ਦਿਨ ਸੀ। “ਜੰਮੂ ਕਸ਼ਮੀਰ, `ਤੇ ਆਲੇ-ਦੁਆਲੇ ਸਾਰੇ ਇਲਾਕਿਆ `ਚ ਸਰਕਾਰੀ ਛੁੱਟੀ ਹੋ ਗਈ ਸੀ। ਕਰਫੂ ਲੱਗ ਚੁੱਕਾ ਸੀ। ਸਕੂਲ, ਕਾਲਜ ਬੰਦ ਹੋ ਗਏ ਸਨ। “ਮਾਸਟਰ ਗੁਰਦਿੱਤਾ ਸਿੰਹੁ, “ਛੁੱਟੀਆ ਹੋਣ ਕਾਰਣ ਅੱਜ ਘਰ ਪਰਤ ਰਹੇ ਸਨ, । ਮਾਸਟਰ ਜੀ ਦੇ ਦੋਹੇ ਸਪੁਤ ਆਪਣੇ ਪਿਤਾ ਨੂੰ ਖੁਸ਼ ਕਰਨ ਦੇ ਲਈ ਸਮੇ ਸਿਰ ਸਟੇਸ਼ਨ ਤੇ ਪਹੁੰਚ ਚੁੱਕੇ ਸਨ। ਪਰ ਸਵੇਰੇ ਜਲਦੀ ਆਉਣ ਵਾਲੀ ਗੱਡੀ ਅੱਜ ਲੇਟ ਸੀ। ਥੌੜੀ ਦੇਰ `ਚ ਹੀ ਜੰਮੂ ਤੋ ਆਉਣ ਵਾਲੀ ਗੱਡੀ ਸਟੇਸ਼ਨ ਤੇ ਆਣ ਖੜੋਤੀ। ਮੁਸਾਫਿਰ ਵਾਰੀ ਸਿਰ ਉਤਰ ਰਹੇ ਸਨ। ਪਰ ਮਾਸਟਰ ਜੀ ਨਹੀ ਆਏ। ਦੋਵੇ ਨਿਰਾਸ਼ ਘਰ ਪਰਤ ਆਏ। ਦੂਸਰੇ ਦਿਨ ਮਾਸਟਰ ਜੀ ਦੀ ਮੌਤ ਦੀ ਖ਼ਬਰ ਘਰ ਪਹੁੰਚ ਗਈ। ਲਾਸ਼ ਘਰ ਆਈ। ਦੋਹੇ ਭਾਈ ਲਾਸ਼ ਦੇ ਸਿਰਾਣੇ ਬੈਠੇ ਰੋਣ ਦਾ ਢੋਗ ਕਰ ਰਹੇ ਸਨ। ਦੋਹਨਾ ਨੂੰ ਬੇ-ਹੱਦ ਦੁੱਖ ਸੀ, “ਮਾਸਟਰ ਜੀ ਤੋ ਮਿਲਣ ਵਾਲੀ ਜੇਬ ਖਰਚੀ ਦਾ, । ਸਰਕਾਰੀ ਨੋਕਰੀ ਤੋ ਆਉਦੀ ਇੱਕਮ ਦਾ। ਚਿੰਤਾ ਦੀ ਰਾਖ ਹੱਲੇ ਠੰਡੀ ਨਹੀ ਸੀ ਹੋਈ ਕਿ ਇੱਕ ਹੋਰ ਜੰਗ ਲੱਗ ਚੁੱਕੀ ਸੀ। ਕਾਰਗਲ ਤੋ ਵੀ ਵੱਡੀ ! ! ਪਹਿਲਾ ਕਾਰਨ ਸੀ, “ਬਟਵਾਰਾ, ਤੇ ਦੂਸਰਾ “ਮਾਂ ਨੂੰ ਕੌਣ ਸੰਭਾਲੂ ? ?

ਫੱਕਰਾਂ ਵਾਂਗ ਮਲੰਗੀ ਵੇਖੀ
ਦੁਨੀਆ ਰੰਗ ਬਿਰੰਗੀ ਵੇਖੀ

ਮਾੜੀ ਵੇਖੀ ਚੰਗੀ ਵੇਖੀ।

ਹੱਸਦੀ ਨੱਚਦੀ ਟੱਪਦੀ ਵੇਖੀ

ਸੂਲੀ ਉਤੇ ਟੰਗੀ ਵੇਖੀ।

ਮੌਤ ਦਾ ਤਾਂਡਵ ਨੱਚਦੀ ਵੇਖੀ

ਆਪਣੇ ਖੂਨ ਚ ਰੰਗੀ ਵੇਖੀ।

ਰੰਗ ਬਿਰੰਗੇ ਕੱਪੜੇ ਪਾਏ

ਫਿਰ ਵੀ ਅੰਦਰੋ ਨੰਗੀ ਵੇਖੀ।

ਚੋਰਾਂ ਕੋਲੋ ਬਚਦੀ ਵੇਖੀ

ਸਾਧਾਂ ਹੱਥੋ ਡੰਗੀ ਵੇਖੀ।

ਲੂਬੰੜ ਚਾਲਾਂ ਚਲਦੀ ਵੇਖੀ

ਸਿੱਧੀ ਅਤੇ ਬੇਢੰਗੀ ਵੇਖੀ।

ਸ਼ਾਹਾਂ ਵਾਂਗ ਅਮੀਰੀ ਵੇਖੀ

ਫੱਕਰਾਂ ਵਾਂਗ ਮਲੰਗੀ ਵੇਖੀ।

ਪੁਰੇਵਾਲ ਨੇ ਕਈ ਕੁੱਝ ਵੇਖਿਆ

ਭੁੱਖ ਗਰੀਬੀ ਤੰਗੀ ਵੇਖੀ।

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ
ਖਾਨੇ ਦੇ ਵਿੱਚ ਸਭਦੇ ਇਹ ਗੱਲ ਪਾਉਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਨਸ਼ਿਆਂ ਦੀ ਦਲਦਲ ਅੰਦਰ ਧਸਿਆ ਪੰਜਾਬ ਹੈ,

ਮਹਿਕ ਵਿਹੂਣਾ ਹੋਇਆ ਲਗਦਾ ਇਹ ਗੁਲਾਬ ਹੈ

ਫੌਜ ਵਿਹਲੜਾਂ ਦੀ ਜੋ ਕੰਮੀ ਲਾਉਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਨਦੀਆਂ ਨਾਲੇ ਤੇ ਦਰਿਆ ਸਭ ਸੁੱਕਦੇ ਜਾਂਦੇ ਨੇ,

ਨਿਰਮਲ ਜਲ ਦੇ ਸੋਮੇ ਸਾਰੇ ਮੁੱਕਦੇ ਜਾਂਦੇ ਨੇ,

ਝੋਨੇ ਵਾਲੀ ਦਿਲ `ਚੋਂ ਗੱਲ ਭੁਲਾਉਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਪਿੰਡ-ਪਿੰਡ ਵਿੱਚ ਨਸ਼ਿਆਂ ਦੇ ਵਪਾਰੀ ਬੈਠੇ ਨੇ,

ਗੱਭਰੂ ਗਾਲਣ ਦੀ ਇਹ ਕਰੀ ਤਿਆਰੀ ਬੈਠੇ ਨੇ,

ਡੂੰਘੀ ਸਾਜ਼ਿਸ਼ ਉਤੋਂ ਚਾਦਰ ਲਾਹੁਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਆਉਣ ਵਾਲੀਆਂ ਨਸਲਾਂ ਦੀ ਕੁੱਝ ਫਿਕਰ ਕਰੋ,

ਕਲਮਾਂ ਵਾਲਿਉ ਤੁਸੀਂ ਵੀ ਇਸਦਾ ਜ਼ਿਕਰ ਕਰੋ,

ਸੋਚ ਸਮੁੱਚੇ ਲੋਕਾਂ ਦੀ ਬਦਲਾਉਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਖਾਨੇ ਦੇ ਵਿੱਚ ਸਭਦੇ ਇਹ ਗੱਲ ਪਾਉਣੀ ਪੈਣੀ ਹੈ,

ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।

ਠਹਿਰ ਮੁਸਾਫ਼ਰ ਜ਼ਰਾ
ਠਹਿਰ ਮੁਸਾਫ਼ਰ ਜ਼ਰਾ

ਕੁੱਝ ਤਾਂ ਧਿਆਨ ਧਰ,

ਆਇਆ ਏ ਕਿਥੋਂ

ਜਾਣਾ ਏ ਕਿਥੇ

ਕੁੱਝ ਤਾਂ ਵਿਚਾਰ ਕਰ।

ਮੌਸਮ ਸੀ ਬਹਾਰਾਂ ਦਾ

ਮਹਿਕਦੀਆਂ ਗੁਲਜ਼ਾਰਾਂ ਦਾ

ਮਨ ਤੇਰੇ ਨੂੰ ਪਰ

ਖਾਂਦਾ ਰਿਹਾ ਡਰ ਖ਼ਾਰਾਂ ਦਾ,

ਅਣ ਹੋਈ ਅਣਹੋਣੀ ਬਾਰੇ

ਨਾ ਸੋਚ ਸੋਚ ਐਵੇਂ ਖ਼ਰ,

ਠਹਿਰ ਮੁਸਾਫ਼ਰ ਜ਼ਰਾ

ਕੁੱਝ ਤਾਂ ਧਿਆਨ ਧਰ।

ਜਾਣਿਆ ਨਾ ਸੱਚ ਸਮੇਂ ਦਾ

ਰਿਹਾ ਭਰਮਾਂ `ਚ ਉਲਝਿਆ

ਮਨ ਮੰਦਰ `ਚ ਸੀ ਜੋ ਲੁਕਿਆ

ਦੂਰ ਤੂੰ ਉਸੇ ਨੂੰ ਸਮਝਿਆ,

ਪਛਾਣ ਕਾਦਰ ਦੇ ਰੰਗਾਂ ਨੂੰ

ਹੋਰ ਨਾ ਭਟਕ ਦਰ-ਦਰ,

ਠਹਿਰ ਮੁਸਾਫ਼ਰ ਜ਼ਰਾ

ਕੁੱਝ ਤਾਂ ਧਿਆਨ ਧਰ।

ਕਰ ਰੌਸ਼ਨ ਚਿਰਾਗ ਰੂਹ ਵਾਲੇ

ਦਿਲਾਂ ਨੂੰ ਹਨੇਰਾ ਮੰਨਜ਼ੂਰ ਨਹੀਂ

ਹੋਸ਼ ਕਰ, ਸੰਭਲ ਫਿਰ ਤੋਂ

ਡਿੱਗ ਕੇ ਨਾ ਉੱਠਣਾ ਤਾਂ ਦਸਤੂਰ ਨਹੀਂ,

ਇਸ਼ਾਰਾ ਹੈ ਵਕਤ ਦਾ, ਹੁਣ

ਤੂੰ ਵੀ ਪਰਤ ਆਪਣੇ ਘਰ,

ਠਹਿਰ ਮੁਸਾਫ਼ਰ ਜ਼ਰਾ

ਕੁੱਝ ਤਾਂ ਧਿਆਨ ਧਰ।

ਫ਼ੇਰ ਕਦ ਬਣਨਾ ਸਬੱਬ

ਖ਼ੈਰਾਂ ਪਵਾ ਲੈ ਝੋਲੀ ਅੱਢ

ਦਿੱਤਾ ਏ ਸੱਭ ਕੁੱਝ ਜਿਸ ਤੈਨੂੰ

ਉਸ ਲਈ ਵੀ ਸਮਾਂ ਕੱਢ,

ਦੂਰੀਆਂ `ਚ ਹੀ ਨਾ ਕਿਤੇ

ਸਾਰੀ ਉਮਰ ਜਾਵੇ ਗੁਜ਼ਰ,

ਠਹਿਰ ਮੁਸਾਫ਼ਰ ਜ਼ਰਾ

ਕੁੱਝ ਤਾਂ ਧਿਆਨ ਧਰ,

ਆਇਆ ਏ ਕਿਥੋਂ

ਜਾਣਾ ਏ ਕਿੱਥੇ

ਕੁੱਝ ਤਾਂ ਧਿਆਨ ਧਰ।

ਇਹ ਰਿਸ਼ਤੇ ਭੰਗ ਨਹੀਂ ਹੁੰਦੇ
ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ

ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ

ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ

ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ

ਹਾਸਿਲ ਕਰੀਏ ਗਿਆਨ ਕੋਈ ਸੀਮਾ ਨਹੀਂ

ਚਾਨਣ ਵੰਡਣ ਵਾਲੇ ਕਦੇ ਵੀ ਨੰਗ ਨਹੀਂ ਹੁੰਦੇ

ਆਪਣਿਆਂ ਦਾ ਮੋਹ ਹੀ ਸਦਾ ਸਤਾਉਂਦਾ ਹੈ

ਪੰਛੀ ਤੇ ਪ੍ਰਦੇਸੀ ਤਾਹੀਓਂ ਤੰਗ ਨਹੀਂ ਹੁੰਦੇ

ਵਿਰਲਾ ਕੋਈ ਤਾਜ ਪਹਿਨਦਾ ਕੰਡਿਆਂ ਦਾ

ਐਰੇ ਗੈਰੇ ਬੰਦੇ ਤਾਂ ਸੂਲੀ ਟੰਗ ਨਹੀਂ ਹੁੰਦੇ

ਸਭ ਦੀ ਵੱਖਰੀ  ਤੋਰ ਨਿਰਾਲਾ ਜੀਵਨ ਹੈ

ਇਕੋ ਵਰਗੇ ਸਭ ਲੋਕਾਂ ਦੇ ਢੰਗ ਨਹੀਂ ਹੁੰਦੇ

ਦੁਨੀਆਂ ਦੀ ਇਹ ਮੰਡੀ ਨਿਰਾ ਬਰੂਦ ਜਿਹਾ

ਉਸ ਧਰਤੀ ਤੇ ਚੱਲੀਏ ਜਿਥੇ ਜੰਗ ਨਹੀਂ ਹੁੰਦੇ

ਪਰਛਾਂਵੇਂ
ਕੀ ਲੋੜ੍ਹ ਹੈ ਪਰਛਾਂਵਿਆਂ ਨੂੰ

ਉਹਨਾਂ ਦੀ ਨੀਚਤਾਈ ਦਾ ਅਹਿਸਾਸ ਕਰਾਉਣ ਦੀ

ਢਲਦੇ ਸੂਰਜ ਸੰਗ ਬੁੱਝ ਜਾਣਗੇ

ਪਿੱਛਾ ਕਰਦਿਆਂ ਖਾਮੋਸ਼

ਇਹ ਕਦੀ ਤੁਹਾਡੀ ਚਾਲ `ਚ ਅੜਿਕਾ ਨਹੀਂ ਬਣੇ

ਬਸ ਕਦੇ-ਕਦੇ ਝਾਉਲ਼ਾ ਜਿਹਾ ਹੀ ਪਾਉਂਦੇ ਹਨ

ਜੰਗਲਦੀ ਦਲਦਲੀ ਨੁੱਕਰ `ਚ ਖਿੜਿਆ ਕਮਲ ਫੁੱਲ਼

ਤਿਤਲੀਆਂ ਦੇ ਪੰਖਾਂ ਦੀ ਨਰਮ ਫਰਫਰਾਹਟ ਦਾ

ਵੇਖਦਾ ਹੈ ਗੁਨਾਹਗਾਰ ਖਾਬ

ਰੇਤਾ `ਚ ਰੀਂਘਦੇ ਕੀਟਾਂ ਦੇ ਨਸੀਬਾਂ `ਚ ਕਿੱਥੇ

ਖਜੂਰਾਂ ਦੇ ਰੁੱਖਾਂ ਤੋਂ ਚਿਉਂਦਾ ਰਸ

ਅਸੀਂ ਸਮੁੰਦਰ ਦੀ ਅੰਦਰਲੀ ਸਤਹ `ਚ ਲੁਕੇ

ਜਵਾਰਭਾਟੇ ਹਾਂ

ਨਾਸਮਝ ਵੇਗ ਦੇ ਖੌਲਦੇ ਹੌਕੇ

ਬੇਕਿਰਕ ਇਤਿਹਾਸ ਦੇ

ਅਤਿ ਨਫਰਤਯੋਗ ਪਾਤਰ

ਜਾਂ ਵਰਤਮਾਨ ਦੇ ਪਾਟੇ ਵਰਕੇ

ਅਜਿਹੀ ਫਸਲ ਜੋ

ਵਾਢੀਆਂ ਦੀ ਰੁੱਤੇ ਹੀ ਪੈਦਾ ਹੋਈ

ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ
ਤੇਰੀ  ਜੈ ਪੰਜਾਬੀ  ਮਾਤਾ , ਤੇਰੇ ਪੂਜੇ ਚਰਨ ਵਿਧਾਤਾ ,

ਲੋਰੀਆਂ ਦੇ ਕੇ ਗੋਦ ਖਿਡਾਵੇ  ,ਘੋੜੀਆਂ ਗਾ ਗਾ ਵਿਆਹ ਰ੍ਚਾਵੇਂ

ਮਰਨ ਸਮੇ ਵੀ ਵੈਣ ਤੂੰ ਪਾਵੇਂ   ਐਸਾ ਪੱਕਾ ਨਾਤਾ ,ਤੇਰੇ ਜੈ ਪੰਜਾਬੀ ਮਾਤਾ ਇਹ ਸਤਰਾਂ  ਹਨ ,  ਮਸ਼ਹੂਰ  ਕਵੀ ਫੀਰੋਜ਼ਦੀਨ ਸਰਫ਼  ਦੀਆਂ , ਜੋ  ਕੇ  ਵਾਸਤਵਿਕਤਾ  ਦੀ ਕਸੋਟੀ ਤੇ  ਖਰੀਆਂ  ਉਤਰਦੀਆਂ  ਹਨ |  ਇਹ  ਸਾਡੀ  ਪੰਜਾਬੀ   ਮਾਂ ਬੋਲੀ  ਹੀ  ਹੈ  ਪੰਜਾਬੀ ਵੀਰੋ ਜੋ ਸਾਡੇ ਜਨਮ ਵਕ਼ਤ ਆਪਣੇ ਸ਼ਰਬਤ ਭਰੇ ਬੋਲਾਂ ਨਾਲ ਸਾਨੂੰ  ਲੋਰੀਆਂ  ਦਿੰਦੀ   ਤੇ ਫਿਰ  ਆਪਣੇ ਪੁੱਤਾਂ  ਦੇ  ਵਿਆਹਾਂ ਵਿੱਚ  ਸੁਹਾਗ   ਗਿਧੇ  ਭੰਗੜੇ  ਦੇ ਬੋਲਾਂ ਤੇ   ਹੋਰ ਅਨੇਕਾ  ਤਰਾਂ ਦੇ  ਸ਼ਗਨਾ ਵਾਲੇ ਗੀਤਾਂ  ਨਾਲ ਆਪਣੀ ਹਾਜਰੀ ਦੀ  ਗਵਾਹੀ ਭਰਦੀ ਹੈ ,  ਪਰ   ਸਾਡੀ  ਇਹ  ਮਾਂ   ਬੋਲੀ ਇਥੇ ਹੀ ਸਾਡਾ ਸਾਥ ਨਹੀਂ ਛਡਦੀ  ਸਗੋਂ   ਜਦ  ਸਾਡਾ  ਇਸ  ਰੰਗਾਂ  ਭਰੇ   ਜੱਗ  ਤੋਂ  ਉਡਾਰੀ ਮਾਰਨ  ਦਾ ਅਨੋਖਾ ਵਕ਼ਤ ਆ ਜਾਂਦਾ ਓਸ ਵਕ਼ਤ  ਵੀ ਇਹ ਸਾਨੂੰ ਸਿਵਿਆਂ  ਤੱਕ ਲੈ ਜਾਂਦੇ  ਸਮੇਂ  ਆਪਣੇ ਬੋਲਾਂ ਦੇ  ਵੈਣਾਂ , ਅਲਾਹੁਣੀਆਂ ਦੇ  ਗੀਤਾਂ ਦੇ  ਬੋਲਾਂ ਸੰਗ  ਆਪਣੀ  ਹਾਜਰੀ   ਭਰਦੀ  ਹੈ |  ਵੇਖਿਆ , ਪੰਜਾਬੀਓ   ਸਾਡੀ   ਮਾਂ ਜਨਮ  ਤੋਂ  ਲੈ  ਕੇ ਸਾਡੇ  ਮਰਨ  ਵਕ਼ਤ  ਵੀ   ਸਾਡੇ   ਨਾਲ ਹੁੰਦੀ  ਹੈ ਪਰ   ਅਸੀਂ   ਵੇਖੋ ਇਸ  ਦੇ   ਪੁੱਤ ਹੋ  ਕੇ   ਵੀ ਕਪੂਤ  ਬਣੇ  ਜਿਉਂਦੇ ਜੀ ਵੀ ਆਪਣੀ ਇਸ ਮਾਂ ਦੀ  ਕੇ  ਬੇਕਦਰੀ ਕੀਤੀ  ਹੋਈ   ਹੈ   ਇਸ   ਮਾਂ    ਨੂੰ    ਇਸਦੇ   ਆਪਣੇ   ਹੀ   ਪੁੱਤ  ਇਸਨੂੰ  ਇਸਦੇ  ਘਰ  ਨਹੀਂ   ਆਉਣ ਦੇ  ਰਹੇ   ਤੇ  ਇਹ  ਵਿਚਾਰੀ  ਅਪਣਿਆਂ ਵਿੱਚ   ਹੀ   ਅਜਨਬੀਆਂ ਵਾਂਗ ਫਿਰਦੀ  ਹੈ  | ਮੈਨੂੰ   ਤਾਂ ਕਦੇ ਕਦੇ ਇਸ  ਤਰਾਂ ਲਗਦਾ   ਕੇ ਅਸੀਂ ਅਰਦਾਸ ਵੀ ਅੰਗ੍ਰੇਜੀ ਵਿੱਚ  ਨਾ   ਕਰਨ   ਲੱਗ ਪੀਏ | ਓਏ  ਵੀਰੋ  ਮਾਸੀ ਦਾ ਸਤਿਕਾਰ ਕਰਨਾ ਚੰਗੀ  ਗੱਲ  ਹੈ ,  ਪਰ   ਮਾਸੀ   ਕਰਕੇ  ਆਪਣੀ  ਮਾਂ ਨੂੰ  ਤਾਂ   ਘਰਾਂ  ਵਿਚੋਂ  ਨਾਂ  ਬਾਹਰ ਕਰੋ  ਸਾਡੀ  ਤਾਂ ਓਹ ਗੱਲ ਹੋਈ  ਪਈ  ਹੈ  ਕੇ ” ਅਪਣਿਆਂ ਦੇ  ਗਿੱਟੇ ਭੰਨਾ ,ਚੁਮਾ  ਪੈਰ ਪਰਾਇਆਂ  ਦੇ “|  ਨਾਂ  ਮੇਰੇ ਪੰਜਾਬੀ ਵੀਰੋ   ਮੇਰੀ   ਥੋਨੂੰ   ਪੈਰੀਂ ਪੈ ਕੇ ਅਰਜ਼ ਹੈ ਆਪਣੀ ਮਾਂ ਬੋਲੀ ਪੰਜਾਬੀ ਨੂੰ ਇਸ ਤਰਾਂ  ਨਾਂ   ਵਿਸਾਰੋ | ਅਸੀਂ ਪੰਜਾਬੀ   ਹਰ ਪਾਸੇ   ਮੱਲਾਂ  ਮਾਰ  ਰਹੇਂ  ਹਾਂ ,  ਪਰ   ਇੱਕ  ਮੱਲ   ਜੋ  ਅਸੀਂ ਮਾਰ ਸਕਦੇ  ਹਾਂ  ਜੋ ਚੰਗੀ  ਭਲੀ  ਮਾਰ ਵੀ  ਸਕਦੇ  ਹਾਂ ,  ਓਸ  ਤੋਂ   ਅਸੀਂ  ਪਾਸਾ  ਵੱਟੀ   ਬੈਠੇਂ  ਹਾਂ  |  ਅਸੀਂ   ਅੱਜ  ਦੁਨੀਆਂ   ਦੇ  ਕੋਨੇ  ਕੋਨੇ  ਤੈ  ਬੈਠੇ   ਹਾਂ  ਤੇ ਸਾਡੀਆਂ  ਸਰਦਾਰੀਆਂ  ਹੁਣ ਦੇਸ਼ਾਂ ਵਿਦੇਸ਼ਾਂ  ਵਿੱਚ   ਹਨ  ਕੀ    ਅਸੀਂ  ਆਪਣੀ  ਪੰਜਾਬੀ  ਮਾਂ  ਬੋਲੀ     ਨੂੰ    ਵਿਸ਼ਵ   ਦੀ    ਇੱਕ   ਨੰਬਰ   ਦੀ  ਭਾਸ਼ਾ  ਨਹੀਂ  ਬਣਾ  ਸਕਦੇ ?   ਜਦ   ਸ਼੍ਰੀ ਗੁਰੂ  ਗਰੰਥ  ਸਾਹਿਬ   ਜਿਹੇ  ਮਹਾਨ   ਗ੍ਰੰਥ ਜਿਹੀ ਮਹਾਨ ਰਚਨਾ   ਦੀ ਮਿਸਾਲ   ਸਾਰੇ   ਵਿਸ਼ਵ  ਦੇ  ਲੋਕਾਂ   ਸਮੇਤ   ਨਾਸਾ   ਦੇ  ਵਿਗਿਆਨੀ   ਦਿੰਦੇ   ਹਨ   ਤਾਂ   ਕੇ ਅਸੀਂ ਇਨਾ ਵੀ  ਨਹੀਂ  ਕਰ  ਸਕਦੇ  ਕੇ ਲੋਕ ਸਾਡੀ    ਪੰਜਾਬੀ   ਬੋਲੀ ਦੀਆਂ  ਮਿਸਾਲਾਂ ਵੀ  ਦੇਣ | ਦੋਸਤੋ  ਤਹਾਨੂੰ  ਪਤਾ  ਹੋਣਾ  ਬਣਦਾ  ਹੈ  ਕੇ ਪੰਜਾਬੀ ਭਾਸ਼ਾ  ਵਿੱਚ  ਕਲਮਬਧ  ਧੰਨ ਧੰਨ ਸ਼੍ਰੀ  ਗੁਰੂ ਗਰੰਥ ਸਾਹਿਬ  ਜੀ ਦਾ  ਨਾਸਾ ਪੁਲਾੜ ਵਿੱਚ ਬੜੇ ਹੀ  ਅਦਬ ਸੰਗ ਪ੍ਰਕਾਸ਼  ਕੀਤਾ  ਹੋਇਆ ਹੈ |  ਓਹ  ਇਸ ਕਰਕੇ  ਕਿ  ਵਿਗਿਆਨੀ   ਇਸ  ਗੱਲ  ਨੂੰ  ਖੁਦ ਮੰਨ ਰਹੇ ਹਨ  ਕੇ  ਜੋ ਜਾਣਕਾਰੀ ਵਿਗਿਆਨ  ਅੱਜ ਲੋਕਾਂ  ਨੂੰ ਦੇ ਰਹੀ ਹੈ  ਓਹ  ਤਾਂ  ਇਸ ਗ੍ਰੰਥ ਵਿੱਚ  ਆਰੰਭ  ਤੋਂ  ਹੀ ਸ਼ਾਮਿਲ  ਹੈ |  ਇਹ  ਗੱਲ  ਓਹਨਾਂ ਲੋਕਾਂ  ਵਾਸਤੇ  ਸਹੀ  ਜਵਾਬ ਹੋਵੇਗੀ  ਜੋ  ਇਹ  ਆਖਦੇ  ਹਨ  ਕੇ  ਪੰਜਾਬੀ  ਭਾਸਾ  ਗਰੀਬ ਭਾਸਾ  ਹੈ ਤੇ  ਇਹ  ਵਿਸ਼ਵ ਗਿਆਨ ਵਿਗਿਆਨ  ਦੀ ਜਾਣਕਾਰੀ  ਦੇਣ  ਦੇ  ਕਾਬਿਲ  ਨਹੀਂ , ਅਗਰ  ਇਹ  ਗਰੀਬ  ਭਾਸ਼ਾ  ਹੈ  ਤਾਂ   ਫਿਰ  ਸਾਡੇ  ਗੁਰੂ  ਸਾਹਿਬ  ਨੇ ਇਸ ਮਹਾਨ ਗਰੰਥ  ਨੂੰ  ਪੰਜਾਬੀ ਭਾਸ਼ਾ ਵਿੱਚ  ਹੀ  ਕਾਸ  ਤੋਂ  ਕਲਮਬਧ  ਕੀਤਾ ਓਸ  ਵਕ਼ਤ  ਵੀ  ਤਾਂ  ਸੰਸਕ੍ਰਿਤ  ਸਮੇਤ ਅਨੇਕਾ   ਭਾਸ਼ਾਵਾਂ ਦੀ ਸਰਦਾਰੀ ਸੀ ,  ਜਿਵੇਂ ਹੁਣ ਸਾਡੀ ਆਪਣੀ ਕਮਜੋਰੀ  ਕਰਕੇ ਅੰਗ੍ਰੇਜੀ  ਸਾਡੇ  ਹੀ ਮੁਲਕ  ਵਿੱਚ  ਆਪਣਾ ਰੋਅਬ ਪਾਈ  ਬੈਠੀ  ਹੈ ,  ਪਰ  ਇਹ ਰੋਅਬ  ਪਤਾ  ਨਹੀਂ ਅਸੀਂ ਪੰਜਾਬੀ  ਕਿਵੇਂ ਮੰਨੀ   ਜਾ  ਰਹੇ ਹਾਂ    ਜਦ ਕਿ  ਸਾਡੇ   ਬਾਰੇ ਤਾਂ  ਸਾਰੀ  ਦੁਨੀਆਂ  ਜਾਣਦੀ ਹੈ  ਕਿ  ਅਸੀਂ ਕਿਸੇ ਦੀ ਈਨ   ਨਹੀਂ ਮੰਨਦੇ   ਪਰ  ਭਾਸ਼ਾ  ਦੇ ਪਖ   ਤੋਂ   ਪਤਾ   ਨਹੀਂ   ਅਸੀਂ ਕਾਸ  ਤੋਂ ਤੇ   ਓਹ ਵੀ   ਬੇਮਤਲਬ  ਮੰਨੀ  ਜਾ  ਰਹੇ   ਹਾਂ    ਅੰਗ੍ਰੇਜੀ   ਦੀ | ਦੋਸਤੋ   ਥੋਡੀ  ਜਾਣਕਾਰੀ   ਵਾਸਤੇ   ਦੱਸ   ਦੇਵਾਂ , ਕੇ ਪਿਛਲੇ ਸਾਲ (  ਆਈ ਏ ਐਸ)  ਦੇ  ਇਮਤਿਹਾਨ    ਵਿਚੋਂ  ਸਾਰੇ  ਭਾਰਤ ਵਿਚੋਂ    ਚੋਥੇ  ਸਥਾਨ ਤੇ  ਅਤੇ ਮੁੰਡਿਆਂ   ਵਿਚੋਂ ਇੱਕ ਨੰਬਰ  ਤੇ ਜੋ ਉਮੀਦਵਾਰ ਸੀ ਓਹ  ਸੀ  ਵਰਿੰਦਰ ਸ਼ਰਮਾ ਜੋ ਕੇ ਪੰਜਾਬ ਦਾ  ਵਸਨੀਕ ਹੈ  ਤੇ  ਓਸ  ਨੇ ਆਈ  ਏ ਐਸ ਦਾ  ਇਮਤਿਹਾਨ  ਵੀ  ਗੁਰਮੁਖੀ  ਲਿੱਪੀ ਪੰਜਾਬੀ ਭਾਸ਼ਾ ਵਿੱਚ ਅਵਲ ਦਰਜੇ ਵਿੱਚ ਪਾਸ ਕੀਤਾ  ਤੇ  ਇੰਟਰਵਿਊ   ਵੀ  ਪੰਜਾਬੀ  ਵਿੱਚ ਦੇ ਕੇ    ਹੋਰਾਂ ਭਾਸ਼ਾਵਾਂ  ਦੇ   ਉਮੀਦਵਾਰਾਂ   ਤੋਂ  ਵੱਧ    ਨੰਬਰ   ਓਸ   ਨੇ  ਇੰਟਰਵਿਊ  ਵਿਚੋਂ   ਪ੍ਰਾਪਤ  ਕੀਤੇ |  ਇਸ ਪੰਜਾਬੀ ਮਾਂ  ਬੋਲੀ ਦੇ ‘ ਛਿੰਦੇ  ਪੁੱਤ’  ਨੇ ਓਹਨੇ  ਲੋਕਾਂ  ਨੂੰ  ਵੀ  ਚਾਨਣ ਕਰ ਦਿੱਤਾ  ਹੈ  ਜੋ  ਇਹ  ਗੱਲ  ਵਾਰ  ਵਾਰ  ਆਖਦੇ    ਨੇ   ਕੇ   ਪੰਜਾਬੀ ਵਿੱਚ   ਰੁਜ਼ਗਾਰ   ਦੀ  ਭਾਸ਼ਾ    ਬਣਨ  ਦੀ ਤਾਕ਼ਤ    ਨਹੀਂ |  ਦੋਸਤੋ   ਮੁੱਕਦੀ  ਗੱਲ ਇਹ  ਹੈ   ਕੇ  ਸਾਡੇ ਵਿੱਚ ਹੀ  ਕੋਈ  ਘਾਟ ਹੈ    |    ਜੋ ਜਾਣਦੇ ਨੇ ਕੇ ਅੱਜ ਪੰਜਾਬੀ ਨੂੰ ਬਚਾਉਣ ਵਾਸਤੇ ਸਾਂਝੇ ਉਪਰਾਲਿਆਂ ਦੀ ਲੋੜ ਹੈ, ਪਰ ਉਹ ਫਿਰ ਵੀ ਬੱਸ ਗੱਲਾਂ ਕਰਕੇ ਸਾਰੀ ਜਾਂਦੇ ਆ ,ਉਹਨਾ ਦੀ ਤਾਂ ਉਹ ਗੱਲ ਹੈ ਕੇ ਘਰੇ ਅੱਗ ਲੱਗਣ ਦੇ ਬਾਵਜੂਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਮਿਸ ਕਾਲਾਂ ਮਾਰੀ ਜਾਂਦੇ ਆ ।ਜੋ ਅੱਜ ਇਹ ਆਖ ਰਹੇ ਨੇ ਪੰਜਾਬੀ ਖਤਮ ਹੋਣ ਦੇ ਕਿਨਾਰੇ ਹੈ ਉਹਨਾ ਨੂੰ ਕਿਸੇ ਕਵੀ ਦੇ ਪੰਜਾਬ ਪੰਜਾਬੀ,ਪੰਜਾਬੀਅਤ ਦੇ ਮੁੱਢੋਂ ਹੀ ਸਦਾਬਹਾਰ ਰਹਿਣ ਬਾਰੇ ਕਹੇ ਇਹਨਾਂ ਬੋਲਾਂ ਤੇ ਗੌਰ ਫਰਮਾਉਣਾ ਦਰੁਸਤ ਰਹੇਗਾ,     ‘ਕੋਈ ਤੋ ਬਾਤ ਹੈ ਕੇ ਹਸਤੀ ਮਿਟਤੀ ਨਹੀਂ ਹਮਾਰੀ ,ਸਦੀਂੳ ਸੇ ਰਹਾ ਹੈ ਦੁਸ਼ਮਣ ਜ਼ਮਾਨਾ ਹਮਾਰਾ’ ।ਸਾਰੀਆਂ ਭਾਸ਼ਾਵਾਂ ਵਿੱਚੋ ਪੰਜਾਬੀ ਹੀ ਹੈ, ਜਿਸਨੂੰ ‘ਮਿੱਠੀ ਭਾਸ਼ਾ’ ਦਾ ਵਿਸ਼ੇਸ਼ਣ ਹਾਸਲ ਹੈ ।ਇਸ ਦੇ ਲਫ਼ਜ਼   ਦਿਲਾਂ ਨੂੰ ਸਕੁੂਨ ਦਿੰਦੇ ਨੇ । ਫਰੀਦ  ਦੀ ਬਾਣੀ ਸੁਣਕੇ ,ਵਾਰਿਸ ਦੀ ਹੀਰ ਸੁਣਕੇ ਕਿਸ ਦੇ ਕੰਨਾਂ ਵਿੱਚ ਰਸ ਨਹੀਂ ਘੁਲਦਾ ।ਅਸਲ ਵਿੱਚ ਜੋ ਵੀ ਇਸ ਪੰਜਾਬੀ ਦਾ ‘ਛਿੰਦਾ ਪੁੱਤ ਬਣਿਆਂ ਇਸਨੇ ਵੀ ਦੁਨੀਆਂ ਵਿੱਚ ਆਪਣੇ ਉਸ ਪੁੱਤ ਦਾ ਨਾਮ ਸੂਰਜ ਵਾਂਗ ਚਮਕਾ ਦਿੱਤਾ ।ਕਿਸ ਨੂੰ ਨਹੀਂ ਪਤਾ ‘ਸ਼੍ਰੀ ਗੁਰੁ ਗ੍ਰੰਥ ਸਾਹਿਬ ਬਾਰੇ,ਕੋਣ ਨਹੀਂ ਜਾਣਦਾ ਵਾਰਿਸ ਸ਼ਾਹ ਨੂੰ ,ਕਿਹੜਾ ਮੰਤਰ ਮੁਗਧ ਨਹੀਂ ਹੁੰਦਾ ਵਾਰਿਸ ਦੀ ਹੀਰ ਸੁਣਕੇ ।ਗੁਰਦਾਸ ਮਾਨ ਨੇ ਭਾਂਵੇ ਬੜੇ ਦੁਖੀ ਹਿਰਦੇ ਨਾਲ ਗਾਇਆ ਸੀ ਕੇ ‘ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗੀ ਚਿਹਰੇ ਦੀ ਨੁਹਾਰ’ ,ਪਰ ਪੰਜਾਬੀ ਮਾਂ ਬੋਲੀ ਦੀ ਵਡਿਆਈ ਵੇਖੋ ,ਉਸਨੇ ਆਪਣੇ ਇਸ ਪੁੱਤ ਦੀ ਦੁਨੀਆਂ ਵਿੱਚ ਪਛਾਣ ਕਿੰਨੀ ਗੂਹੜੀ ਕਰ ਦਿੱਤੀ। ਮੇਰੇ ਪੰਜਾਬੀ ਵੀਰੋ ਮੈਂ ਕਿਹੜਾ ਵੈਣ ਪਾਂਵਾਂ ਕੇ ਪਾਰੇ ਤੋਂ ਪੱਥਰ ਬਣ ਚੁੱਕੇ ਸਾਡੇ ਦਿਲਾਂ ਨੂੰ ਮੌਮ ਦੀ ਤਰ੍ਹਾਂ ਪਿਘਲਾ ਸਕਾਂ ।ਹਾਲੇ ਵੀ ਜਾਗੋ , ਕਿਉਂਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁਤਿੱਆਂ ਦੇ ਕੱਟੇ ਹੁੰਦੇ ਵਾਲੀ ਗੱਲ ਤਾਂ ਤੁਸੀਂ ਜਾਣਦੇ ਹੀ ਹੋਂ । ਨਹੀਂ ਤਾਂ ਸਾਡੀਆਂ ਕਹਾਵਤਾਂ ਸਾਨੂੰ ਹੀ ਮਿਹਣੇ ਦੇਣਗੀਆਂ ‘ਜਦ ਚਿੜੀ ਚੁਗ ਗਈ ਖੇਤ ,ਫਿਰ ਪਛਤਾਉਣ ਦਾ ਕੀ ਫਾਇਦਾ ਦੋਸਤੋ ਵੇਲੇ ਦੀ ਨਮਾਜ਼ ਹੁੰਦੀ ਹੈ ਪਰ ਕੁਵੇਲੇ ਦੀਆਂ ਟੱਕਰਾਂ ਹੀ ਹੋਇਆ ਕਰਦੀਆਂ ।                                                                                                                                                                                  ਪੰਜਾਬੀ  ਭਾਸ਼ਾ  ਦਾ  ਤਾਂ  ਲਫਜ਼  ਲਫ਼ਜ਼  ਅਮੀਰ  ਹੈ  ਪਰ  ਇਸ  ਗੱਲ  ਨੂੰ  ਵੀ  ਓਹੀ  ਜਾਣਦਾ   ਹੈ   ਜਿਸ   ਇਨਸਾਨ ਦਾ  ਦਿਲ  ਦਿਮਾਗ   ਰੋਸ਼ਨ   ਹੈ |  ਆਓ   ਮਾਂ ਬੋਲੀ  ਪੰਜਾਬੀ  ਦੇ  ਸਹੀ  ਸ਼ਬਦਾਂ ਵਿੱਚ ‘ ਛਿੰਦੇ   ਪੁੱਤ’  ਬਣੀਏ ਤੇ   ਸਾਰੇ  ਪੰਜਾਬੀ  ਵੀਰ  ਮਿਲ  ਕੇ  ਇਸ੍ਦੇ  ਚਿਹਰੇ   ਦੀ  ਨੁਹਾਰ ਗੂਹੜੀ ਕਰੀਏ | ਅਸੀਂ ਆਪਣੇ ੳੱਦਮ ਨਾਲ ਬੱਸ ਇੱਕ ਹੋਰ ਵੱਡੀ ਮੱਲ ਮਾਰਨੀ ਹੈ ਕਿ ਅੱਜ ਪੰਜਾਬੀ ਭਾਸ਼ਾ ਵਿਸ਼ਵ ਵਿੱਚੋਂ ਭਾਸ਼ਾਵਾਂ ਦੀ ਕਤਾਰ ਵਿੱਚ ਤੇਰਵੇਂ ਸਥਾਨ ਤੇ ਖੜੀ ਹੈ,ਅਸੀਂ ਹੰਭਲਾ ਇਹ ਮਾਰਨਾਂ, ਕਿ ਤੇਰਾਂ ਵਿੱਚੋਂ ਤਿੰਨ ਦਾ ਅੰਕ      ਕੱਟਣਾ ਤੇ ਬਾਕੀ ਰਹਿ ਗਿਆ ਇੱਕ ਨੰਬਰ।ਬੱਸ ਇਸ ਨੰਬਰ ਦੇ ਸਿੰਘਾਸਨ ਤੇ ਬਿਰਾਜ਼ਮਾਨ ਕਰਾਉਣਾ ਆਪਣੀ ਮਾਖਿੳਂ ਮਿੱਠੀ ਪੰਜਾਬੀ ਨੂੰ।ਆਸ ਰੱਖਾਂਗਾਂ ਕਿ ਯਤਨ ਅੱਜ ਤੋਂ ਹੀ ਆਰੰਭ ਕਰੋਂਗੇ,ਕਿਉਂਕਿ ਸਾਡੇ ਗੁਰਾਂ ਦੀ ਗੁਰਬਾਣੀ ਵੀ ਤਾਂ ਸੱਚ ਆਖਦੀ ਪਈ ਹੈ ,ਜੀਵੇ ਆਸਾ ਮਰੇ ਨਿਰਾਸਾ’ |

ਰਾਹ…..!
ਚਲੋ, ਆਉ ਯਾਰੋ

ਤੁਰੀਏ ਉਹਨਾ ਰਾਹਾਂ ਤੇ

ਜਿਹੜੇ ਰਾਹ, ਸਾਡੇ ਕੌਮੀ ਘਰ ਦੀਆਂ

ਬਰੂਹਾਂ ਨੂੰ ਸਜਦਾ ਕਰਦੇ ਨੇ

ਮੈਨੂੰ ਪਤੈ ਵੀਰੋ

ਹੁਣ ਕਿਸੇ ਤੀਰ ਵਾਲੇ ਨੇ

ਸਾਨੂੰ ਉਂਗਲ ਫੜਾ ਕੇ, ਤੁਰਨਾ ਨਹੀਂ ਸਿਖਾਉਣਾ

ਪਰ ਵੀਰੋ, ਆਪਾਂ ਉਹਨਾ ਦੀਆਂ ਪੈੜਾਂ ਨੂੰ

ਨਕਸ਼ਾ ਬਣਾ ਕੇ ਤੁਰਨੈ

ਹੋ ਸਕਦਾ ਵੀਰੋ

ਇਹਨਾ ਗਲੀਆਂ ‘ਚ’ ਖਿੱਲਰੀਆਂ ਪੱਗਾਂ

ਕਿਸੇ ਇਕ ਪਾਸੇ ਲੱਗੇ ਲੋਥਾਂ ਦੇ ਢੇਰ

ਪੈਰਾਂ ‘ਚ’ ਰੁਲਦੀ ਭੈਣ ਦੀ ਚੁੰਨੀ, ਤੇ

ਮਿੱਟੀ ਦਾ ਲਾਲ ਰੰਗ ਵੇਖ ਕੇ

ਆਪਣੇ ਕਦਮ, ਸੋਚ ਦਾ ਸਾਥ ਨਾ ਦੇਣ

ਪਰ, ਪੈਂਡਾ ਬਹੁਤ ਲੰਬੈ ਵੀਰੋ

ਆਪਾਂ ਗੁਰੂ ਦੇ ਓਟ ਆਸਰੇ ਅਧੀਨ ਤੁਰਨੈ

ਤੇ’ ਬਿੱਪਰਾਂ ਨੂੰ ਦੱਸ ਦੇਣਾ, ਕਿ

ਅਸੀਂ ਅੱਜ ਵੀ ਓਡੇ ਹੀ ਕੱਦ ਦੇ ਮਾਲਕ ਹਾਂ

ਜਿਹੜੇ, ਲਾਲ ਕਿਲੇ ਤੇ,

ਕੇਸਰੀ, ਲਿਹਰਾਉਣ ਦਾ ਦਮ ਰੱਖਦੇ ਨੇ

ਮੁੱੜ ਆਉ ਯਾਰੋ

ਆਪਾਂ, ਬਾਪੂ ਦੀ ਡਿੱਗੀ ਪੱਗ ਨੂੰ

ਮੁੱੜ ਸਿਰ ਤੇ ਰੱਖਣੈ

ਕਿਤੇ ਬਾਪੂ ਇਹ ਨਾ ਕਹੇ, ਕਿ

ਮੇਰੇ ਪੁੱਤ, ਕਪੁੱਤ ਬਣ ਗਏ ਨੇ

ਲੋਕ ਕਿਤੇ ਗੱਲਾਂ ਨਾ ਕਰਨ. ਕਿ

ਬਾਪੂ ਦੀ ਬੇਪੱਤੀ ਵੇਖ ਕੇ ਵੀ

ਪੁੱਤ, ਸਟੇਜਾਂ ਤੇ ਭੰਗੜੇ ਪਾ ਰਹੇ ਨੇ

ਨਾ, ਨਾ, ਵੀਰੋ….

ਆਪਾਂ ਕਪੁੱਤ ਨਹੀਂ ਕਹਾਉਣਾ

ਬਾਪੂ ਦੀਆਂ ਲਾਈਆਂ ਆਸਾਂ,ਤੇ

ਸ਼ਹੀਦਾਂ ਦੀਆਂ ਕੁਰਬਾਨੀਆ ਨੂੰ

ਅਜਾਈਂ ਨਹੀ ਗੁਆਉਣਾ

ਸਗੋਂ, ਰਲ਼ ਕੇ ਤੁਰਨੈ ਵੀਰੋ

ਤੇ, ਫਤਿਹ ਦੇ ਝੰਡੇ ਗੱਡਣੇ ਨੇ

ਬੇਗਮਪੁਰੇ ‘ਚ’ ਅਜ਼ਾਦੀ ਦਾ ਨਿੱਘ ਮਾਨਣੈ

ਚਲੋ, ਆਉ ਯਾਰੋ

ਤੁਰੀਏ ਉਹਨਾ ਰਾਹਾਂ ਤੇ……

ਡਾ: ਜਗਤਾਰ ਦਾ ਵਿਛੋੜਾ- ਇੱਕ ਦਮ ਬੁਝ ਗਿਆਂ ਏਦਾਂ
ਡਾ: ਜਗਤਾਰ ਦਾ ਵਿਛੋੜਾ ਮੇਰੇ ਲਈ ਹਲੂਣ ਕੇ ਰੱਖ ਦੇਣ ਵਾਲ਼ੀ ਖਬਰ ਸੀ। ਸ਼ਨੀਵਾਰ ਨੂੰ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਦੱਸਿਆ ਕਿ ‘ਮੇਰੀ ਤਬੀਅਤ ਠੀਕ ਨਹੀਂ ਚੱਲ ਰਹੀ’, ਉਹਨਾਂ ਨੇ ਮੈਨੂੰ ਐਤਵਾਰ ਨੂੰ ਬੁਲਾਇਆ। ਉਹਨਾਂ ਨੇ ਮੈਨੂੰ ‘ਮੇਘਲਾ’ ਲਈ ਆਪਣੇ ਪਾਕਿਸਤਾਨ ਨਾਲ਼ ਸਬੰਧਿਤ ਫੋਟੋਗ੍ਰਾਫ ਦੇਣੇ ਸਨ ਜੋ ਉਹਨਾਂ ਪਾਕਿਸਤਾਨ ਦੀਆਂ ਯਾਤਰਾਵਾਂ ਤੇ ਖਿੱਚੇ ਸਨ। ਐਤਵਾਰ ਨੂੰ ਅਜੇ ਮੈਂ ਪਿੰਡੋ ਅੰਮ੍ਰਿਤਸਰ ਪਹੁੰਚਿਆ ਤੇ ਜਲੰਧਰ ਜਾਣ ਵਾਲ਼ੀ ਬੱਸ ਵਿੱਚ ਬੈਠਣ ਲੱਗਾ ਤਾਂ ਉਹਨਾਂ ਦੇ ਬੇਟੇ ਦਾ ਫੋਨ ਆ ਗਿਆ ਕਿ ‘ਡਾ: ਸਹਿਬ ਦੀ ਤਬੀਅਤ ਕੁੱਝ ਜਿਆਦਾ ਹੀ ਠੀਕ ਨਹੀਂ, ਇੱਸ ਲਈ ਅੱਜ ਉਹ ਮਿਲ਼ ਨਹੀਂ ਸਕਣਗੇ’। ਮੈਂ ਵੀ ਤੰਗ ਕਰਨਾ ਠੀਕ ਨਾ ਸਮਝਦਿਆਂ ਅੰਮ੍ਰਿਤਸਰੋਂ ਵਾਪਸ ਮੁੜ ਆਇਆ। ਮੰਗਲਵਾਰ ਨੂੰ ਇਹ ਭਾਣਾ ਵਾਪਰ ਗਿਆ। ਉਂਝ ਉਹਨਾਂ ਦੀ ਤਬੀਅਤ ਦਮੇ ਤੇ ਸ਼ੂਗਰ ਕਾਰਨ ਅਕਸਰ ਢਿੱਲੀ ਹੋ ਜਾਂਦੀ ਸੀ। ਉਹਨਾਂ ਨਾਲ਼ ਫੋਨ `ਤੇ ਤਕਰੀਬਨ ਰੋਜਾਨਾ ਗੱਲਬਾਤ ਹੋ ਜਾਂਦੀ ਉਹ ਅਕਸਰ ਕਹਿੰਦੇ ਸਨ, ‘ਤੂੰ ਕਰ ਕੋਈ ਹੋਮਿਉਪੈਥੀ ਵਾਲਾ ਹੱਲ ਇੱਥੋਂ ਵਾਲਿਆਂ ਤਾਂ ਬੜੀ ਵਾਹ ਲਾ ਲਈ, ਬਥੇਰੀਆਂ ਦਵਾਈਆਂ ਖਾ ਲਈਆਂ’। ਅਜੇ ਪਿਛਲੇ ਮਹੀਨੇ ‘ਮਾਤਾ ਲਛਮੀ ਦੇਵੀ ਪੁਰਸਕਾਰ’ ਸਮਾਰੋਹ ਤੇ ਡਾ: ਜਗਤਾਰ ਚੜਦੀ ਕਲਾ `ਚ ਲੱਗ ਰਹੇ ਸਨ। ਭਾਵੇਂ ਬਿਮਾਰੀ ਤੇ ਘੱਟ ਰਹੀ ਯਾਦਦਾਸ਼ਤ ਦਾ ਪ੍ਰਭਾਵ ਸਪੱਸ਼ਟ ਨਜਰ ਆਉਂਦਾ ਸੀ। ਮੇਰੇ ਵਰਗੇ ਨਵੇਂ ਲੇਖਕਾਂ ਲਈ ਉਹਨਾਂ ਦੇ ਦਿਲ ਦਰਵਾਜੇ ਸਦਾ ਖੁੱਲੇ ਰਹਿੰਦੇ ਸਨ। ਅੱਜ ਜਦੋਂ ਨਵੇਂ ਲੇਖਕਾਂ ਦਾ ਰਾਹ ਰੋਕਣ ਦਾ ਰੁਝਾਨ ਹੈ ਤਾਂ ਮੈਂ ਡਾ: ਜਗਤਾਰ ਦਾ ਨਵੀਆਂ ਕਲਮਾਂ ਨਾਲ਼ ਮੋਹ ਵੇਖ ਕੇ ਹੈਰਾਨ ਸਾਂ। ਉਹਨਾਂ ਦੇ ਵਿਛੋੜੇ ਨਾਲ਼ ਪਤਾ ਨਹੀਂ ਮੇਰੇ ਵਰਗੇ ਧੁੱਪਾਂ ਸਾੜੇ ਹੋਰ ਕਿੰਨੇ ਹੋਣਗੇ ਜੋ ਇਸ ਸੰਘਣੀ ਛਾਂ ਵਾਲੇ ਇੱਸ ਰੁੱਖ ਤੋਂ ਵਿਰਵੇ ਹੋ ਗਏ ਹਨ।

‘ਜਗਤਾਰ’ ਨੂੰ ਕੀ ਫਰਕ ਜੇ ਮੌਸਮ ਕੁਰੱਖਤ ਹੈ।

ਫੁੱਲਾਂ ਜਿਹੇ ਨੇ ਬਾਲ ਹਰ ਇੱਕ ਨੇਕ ਬਖਤ ਹੈ।

ਕਹਿੰਦੇ ਨੇ ਅੰਦਰੋਂ ਹੈ ਬਸ ਕੱਚੀ ਗਿਰੀ ਜਿਹਾ

‘ਜਗਤਾਰ’ ਨਾਰੀਅਲ ਤਰ੍ਹਾਂ ਬਾਹਰੋਂ ਜੇ ਸਖਤ ਹੈ।

ਮੈਨੂੰ ਸੁਰਜੀਤ ਪਾਤਰ ਹੁਰਾਂ ਦੀ ਕੁੱਝ ਮਹੀਨੇ ਪਹਿਲਾਂ ਇੱਕ ਸਮਾਗਮ ਵਿੱਚ ਕਹੀ ਗੱਲ ਯਾਦ ਆ ਰਹੀ ਹੈ ਕਿ ‘ਪਹਿਲਾਂ ਕਵਿਤਾ ਸਾਡੇ ਮਗਰ ਭੱਜਦੀ ਸੀ ਹੁਣ ਸਾਨੂੰ ਕਵਿਤਾ ਪਿੱਛੇ ਭੱਜਣਾ ਪੈ ਰਿਹਾ’। ਪਰ ਬਾਵਜੂਦ ਵੱਧਦੀ ਉਮਰ ਤੇ ਬਿਮਾਰੀ ਦੇ ਸ਼ਾਇਰੀ ਸਦਾ ਡਾ: ਜਗਤਾਰ ਦੀ ਕਲਮ `ਚੋਂ ਸਵੈਇੱਛਤ ਹੋ-ਹੋ ਝਰਦੀ ਸੀ। ਪਿਛਲੇ ਸਾਲ ‘ਨਵਾਂ ਜ਼ਮਾਨਾ’ ਵਿੱਚ ਉਹਨਾਂ ਦੀਆਂ ਗਜ਼ਲਾਂ ਛਪੀਆਂ ਤਾਂ ਮੈਂ ਅਖਬਾਰ ਦੀ ਕਟਿੰਗ ਸੰਭਾਲ ਲਈ। ਮੈਂ ਕਈਆਂ ਨੂੰ ਫੋਨ ਤੇ ਉਹਨਾਂ ਗਜ਼ਲਾਂ ਬਾਰੇ ਦੱਸਿਆ ਮੇਰੇ ਵਾਂਗ ਬਹੁਤ ਸਾਰਿਆਂ ਨੇ ਡਾ: ਜਗਤਾਰ ਦੀਆਂ ਗਜ਼ਲਾਂ ਵਾਲ਼ਾ ਪੇਪਰ ਕੱਟ ਕੇ ਸ਼ਾਂਭ ਲਿਆ ਸੀ। ਮੈਨੂੰ ਇੱਕ ਸਾਧੂ ਦਾ ਚੇਤਾ ਆ ਰਿਹਾ ਕਹਿੰਦੇ ਹਨ ਕਿ ਉਸਨੇ ਅੱਗ ਬੰਨੀ ਹੋਈ ਸੀ ਤੇ ਜਦੋਂ ਉਹ ਲਟ-ਲਟ ਬਲ ਰਹੇ ਚੁੱਲੇ ਕੋਲ਼ ਬੈਠ ਜਾਂਦਾ ਤਾਂ ਉਸਦੇ ਨਿਰਦੇਸ਼ ਤੇ ਅੱਗ ਸੇਕ ਦੇਣੋਂ ਹੱਟ ਜਾਂਦੀ ਤੇ ਤਵੇ ਤੇ ਪਈ ਰੋਟੀ ਨਾ ਪੱਕਦੀ। ਤੇ ਜਦੋਂ ਸਾਧੂ ਕਹਿੰਦਾ ਤਾਂ ਅੱਗ ਮੁੜ ਸੇਕ ਦੇਣ ਲੱਗਦੀ ਤੇ ਤਵੇ ਤੇ ਪਈ ਰੋਟੀ ਪੱਕ ਜਾਂਦੀ। ਮੈਨੂੰ ਡਾ: ਜਗਤਾਰ ਵੀ ਉਸੇ ਸਾਧੂ ਵਾਂਗ ਤਪੀ ਲੱਗਦਾ ਜਿਸਨੇ ਭਾਸ਼ਾ ‘ਬੰਨੀ’ ਹੋਈ ਸੀ। ਜੋ ਉਸਦੇ ਨਿਰਦੇਸ਼ਾਂ ਤੇ ਕੰਮ ਕਰਦੀ ਸੀ। ਤੇ ਸ਼ਬਦ ਉਸਦੇ ਇਸ਼ਾਰੇ ਤੇ ਨੱਚਦੇ ਸਨ। ਮੈਨੂੰ ਕਈ ਵਾਰ ਹੈਰਾਨੀ ਹੁੰਦੀ ਕਿ ਉਹ ਮੇਰੇ ਵਰਗੇ ‘ਛੋਹਰ’ ਜਿਹੇ ਨੂੰ ਜ਼ਨਾਬ ਆਖ ਕੇ ਸੰਬੋਧਿਤ ਹੁੰਦੇ ਸਨ। ਜਦੋਂ ਵੀ ਉਹਨਾਂ ਦਾ ਫੋਨ ਆਉਂਦਾ ਤਾਂ ਅਕਸਰ ਪਹਿਲੇ ਸ਼ਬਦ ਹੁੰਦੇ ‘ਜ਼ਨਾਬ ਔਲ਼ਖ ਸਾਹਬ’ ਮੈਨੂੰ ਉਹਨਾਂ ਦੁਆਰਾ ਇੱਸ ਤਰ੍ਹਾਂ ਜਨਾਬ ਕਹਿਣ ਤੇ ਅਚਵੀਂ ਜਿਹੀ ਹੁੰਦੀ ਪਰ ਮੈਨੂੰ ਪਤਾ ਸੀ ਕਿ ਜ਼ਨਾਬ ਸ਼ਬਦ ਗਜ਼ਲਗੋਆਂ ਦੀ ਜ਼ਿਹਨੀਅਤ ਦਾ ਹਿੱਸਾ ਹੁੰਦਾ ਹੈ।

ਪਰਾਏ ਦੇਸ਼ ਜਾ ਰਹੇ ਦੀ ਪਿੱਛੇ ਰਹਿ ਜਾਣ ਵਾਲ਼ੀ ਦੀਆਂ ਭਾਵਨਾਵਾਂ ਨੂੰ ਡਾ: ਜਗਤਾਰ ਤੋਂ ਵਧੀਆਂ ਹੋਰ ਕੌਣ ਪਗਟਾ ਸਕਦਾ ਹੈ’

ਰੁਖਸਤੀ ਤੇਰੀ ਸੀ ਪਰ ਹਰ ਨਜ਼ਰ ਮੇਰੇ ਤੇ ਸੀ

ਕੀ ਦੱਸਾਂ ਮੈਂ ਵਕਤ ਭਾਰਾ ਕਿਸ ਕਦਰ ਮੇਰੇ ਤੇ ਸੀ

ਪੰਜਾਬ ਦੇ ਮਸ਼ਹੂਰ ਨਕਸਲੀ ਕਾਮਰੇਡ ਬਲਦੇਵ ਸਿੰਘ ਮਾਨ ਦੀ ਸ਼ਹਾਦਤ ਤੋਂ ਬਾਅਦ ਕਾਮਰੇਡ ਮਾਨ ਦੀ ਵੱਡ ਅਕਾਰੀ ਤਸਵੀਰ ਸਾਡੇ ਘਰ ਲੱਗੀ ਹੋਈ ਸੀ। ਇੱਸ ਤਸਵੀਰ ਤੇ ਹੇਠਾਂ ਸ਼ਿਅਰ ਵੀ ਲਿਖੇ ਹੁੰਦੇ:

ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ’

ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ।

ਮੈਂ ਇਹ ਤਸਵੀਰ ਆਪਣੇ ਸੌਣ ਵਾਲ਼ੇ ਕਮਰੇ `ਚ ਸਾਹਮਣੇ ਲਗਾ ਲਈ। ਤੇ ਡਾ: ਜਗਤਾਰ ਦੇ ਲਿਖੇ ਇਹ ਸ਼ਿਅਰ ਮੈਂ ਸ਼ਾਇਦ ਹਜਾਰਾਂ ਵਾਰ ਪੜੇ ਹੋਣਗੇ। ਕਈ ਵਾਰ ਜਦੋਂ ਮਨ ਡੋਲਦਾ ਤਾਂ ਮੈਂ ਕਾਮਰੇਡ ਮਾਨ ਦੀ ਤਸਵੀਰ ਤੇ ਲਿਖੇ ਡਾ: ਜਗਤਾਰ ਦੇ ਇਹ ਸ਼ਿਅਰ ਪੜਨ ਬੈਠ ਜਾਂਦਾਂ। ਉਦੋਂ ਮੈਨੂੰ ਨਹੀਂ ਪਤਾ ਸੀ ਕਿ ਇਹ ਕਿਸਦੇ ਲਿਖੇ ਹੋਏ ਹਨ ਪਰ ਇਹਨਾਂ ਸ਼ਿਅਰਾਂ ਦੀ ਕਰਾਮਾਤ ਸੀ ਕਿ ਕਿਸ਼ੋਰ ਅਵਸਥਾ ਵਿੱਚ ਆਈਆਂ ਅਥਾਹ ਮੁਸ਼ਕਲਾਂ ਵੀ ਹੱਸ ਕੇ ਲੰਘਾਅ ਲਈਆਂ।

ਡਾ: ਜਗਤਾਰ ਦੀਆਂ ਕਿਤਾਬਾਂ ਮੈਂ ਅਕਸਰ ਦੁਕਾਨ ਤੇ ਮੇਜ ਵਿੱਚ ਹੀ ਰੱਖਦਾ ਤੇ ਅਕਸਰ ਉਹਨਾਂ `ਚੋਂ ਸ਼ਿਅਰ ਪੜਦਾ ਰਹਿੰਦਾ। ਮੇਰੇ ਕੋਲ਼ ਦੋ ਮਿੱਤਰ ਆਏ ਇੱਕ ਲੇਖਿਕਾ ਵੀ ਸੀ। ਮੈਂ ਉਹਨਾਂ ਨੂੰ ਡਾ: ਜਗਤਾਰ ਦੀਆਂ ਕਿਤਾਬਾਂ `ਚੋਂ ਸ਼ਿਅਰ ਪੜ ਕੇ ਸੁਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ `ਚੋਂ ਇੱਕ ਦਾ ਫੋਨ ਅਇਆ ਕਿ ਡਾ: ਜਗਤਾਰ ਨਹੀਂ ਰਹੇ। ਦੂਰਦਰਸ਼ਨ ਤੋਂ ਖਬਰ ਆ ਰਹੀ ਸੀ। ਏਨਾ ਪਤਾ ਹੀ ਨਹੀਂ ਸੀ ਕਿ ਡਾ: ਜਗਤਾਰ ਦੀ ਰੁਖਸਤੀ ਏਨੀ ਅਚਾਨਿਕ ਹੋਵੇਗੀ:

ਮੈਂ ਇਕਦਮ ਬੁਝ ਗਿਆਂ ਏਦਾਂ ਤੁਹਾਡਾ ਨਾਮ ਲਿਖਕੇ।

ਬੁਝੇ ਅਸਮਾਨ ਤੇ ਸਿਤਾਰਾ ਜੀਕੂੰ ਸ਼ਾਮ ਲਿਖਕੇ।

ਪਰ ਤੁਰ ਜਾਣਾ ਤਾਂ ਸੱਚ ਹੈ। ਮੈਨੂੰ ਲੱਗਦਾ ਹੈ ਕਿ ਡਾ: ਜਗਤਾਰ ਨੇ ਸ਼ਾਇਰੀ ਦੀ ਮਹਿਕ ਬਣਕੇ ਸਾਡੇ ਵਿੱਚ ਵਿਚਰਦੇ ਰਹਿਣਾ ਹੈ। ਸਾਨੂੰ ਉਸਦੀ ਰੁਖਸਤੀ ਮਨਜ਼ੂਰ ਨਹੀਂ। ਉਹਨਾਂ ਦਾ ਹੀ ਸ਼ਿਅਰ ਹੈ:

ਮਹਿਕ ਆਪਣੀ ਦੇ ਕਬੂਤਰ ਹੀ ਉਡਾ ਦੇ,

ਇੱਸ ਤਰ੍ਹਾਂ ਹੀ ਕੁੱਝ ਨਾ ਕੁੱਝ ਆਪਣਾ ਪਤਾ ਦੇ।

ਬਚ ਗਿਆ ਜੇ ਇੱਕ ਵੀ ਪੱਤਾ ਹਰਾ ਜੇ,

ਜਾ ਰਹੀ ਪਤਝੜ ਦੇ ਵਾਲ਼ਾਂ ਵਿੱਚ ਸਜਾ ਦੇ।

ਤੇਰੇ ਪਰਦੇ ‘ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।

ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ਨੂੰ ਕੱਜਦੈ ਆਬਰੂ ਸਭ ਦੀ

ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ

ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ ‘ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ

ਜਦੋਂ ਪਰਦੇ ‘ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਅਸੀਂ ਤਾਂ ‘ਮਾਨ’

ਹਮੇਸ਼ਾ ਜ਼ਿੰਦਗੀ ਨੇ ਤਾਂ ਹੀ ਸਾਥੋਂ ਰੱਖਿਆ ਪਰਦਾ।

ਜਾਣ ਨਾ ਸਕਿਆ ਮੈਂ ਕੀ ਹੈ ਜ਼ਿੰਦਗੀ
ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ।

ਅੰਦਰੋ ਮੈਂ ਹਰ ਘੜੀ ਹਾਂ ਮਰ ਰਿਹਾ।

ਛਲ ਰਿਹਾ ਹਾਂ ਆਪਣੇ ਹੀ ਆਪ ਨੂੰ,

ਮੈਂ ਖੁਦ ਆਪਣੇ ਆਪ ਕੋਲੋਂ ਡਰ ਰਿਹਾ।

ਜਾਣ ਨਾ ਸਕਿਆ ਮੈਂ ਕੀ ਹੈ ਜ਼ਿੰਦਗੀ,

ਜ਼ਿੰਦਗੀ ਦੇ ਦਿਨ ਹਾਂ ਪੂਰੇ ਕਰ ਰਿਹਾ।

ਖੁਦ ਹੀ ਜੋ ਕਾਤਿਲ ਹੈ ਆਪਣੀ ਸੋਚ ਦਾ,

ਫਿਰ ਕਿਂਉ ਕਾਤਿਲ ਕਹਾਉਣੋ ਡਰ ਰਿਹਾ।

ਰੱਬ ਜਾਣੇ ਅੱਗ ਨੂੰ ਕੀ ਹੋ ਗਿਆ,

ਮੈਂ ਹਾਂ ਬਲਦੀ ਅੱਗ ਵਿਚ ਵੀ ਠਰ ਰਿਹਾ।

ਮੈਂ ਗੁਜ਼ਾਰੀ ਨਰਕ ਵਰਗੀ ਜ਼ਿੰਦਗੀ,

ਨਰਕ ਦਾ ਮੈਨੂੰ ਨਾ ਹੁਣ ਕੋਈ ਡਰ ਰਿਹਾ

ਝੜ ਰਹੇ ਪੱਤੇ
ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਡਾ: ਰਾਬਿੰਦਰ ਮਸਰੂਰ ਹੁਰਾਂ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ।

“ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ

ਇਹ ਨਵੇਂ ਪੱਤੇ ਨਿਕਲਦੇ ਸਾਰ ਸ਼ਿਖਰਾਂ ਹੋ ਗਏ।”

ਮਨੁੱਖੀ ਮਨ ਦੀ ਇਸ ਅਵਸਥਾ ਨੂੰ ਡਾ: ਰਾਬਿੰਦਰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਵੀ ਇਹ ਸੱਚ ਅੱਖਾਂ ਸਾਹਮਣੇ ਆਉਂਦਾ ਹੈ ਕਿ ਪੁਰਾਣੇ ਪੱਤੇ (ਲਿਖਾਰੀ) ਕਿਸੇ ਨਵੇਂ ਪੱਤੇ (ਲਿਖਾਰੀ) ਨੂੰ ਵੇਖ ਕੇ ਆਪਣੇ ਤਾਜ ਨੂੰ ਹਿੱਲਦਾ ਮਹਿਸੂਸ ਕਰਦੇ ਹਨ ਤੇ ਬਜਾਏ ਉਸ ਨਵੇਂ ਪੱਤੇ (ਲਿਖਾਰੀ) ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਪ੍ਰੇਰਣਾ ਦੇਣ ਦੇ, ਉਹ ਉਸ ਨੂੰ ਇਸ ਖੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਇਹ ਨਾ ਮੰਨਣ ਵਾਲਾ ਸੱਚ ਹੈ।

ਅਸਲ ਵਿੱਚ ਬਦਲਾਓ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਇਹ ਕੁਦਰਤ ਦਾ ਨਿਯਮ ਹੈ। ਇਸ ਬਦਲਾਓ ਉੱਪਰ ਕਿਸੇ ਦਾ ਕੋਈ ਵੱਸ ਨਹੀਂ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਇੱਕ ਥਾਂ ਤੇ ਖੜਾ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਹੈ ਫਿਰ ਹੋਰ ਗੱਲ ਹੀ ਕੀ ਕਰੀਏ। ਪਰ ਮਨ ਪਰਿਵਰਤਨ ਨੂੰ ਪ੍ਰਵਾਨ ਕਰਨ ਤੋਂ ਸੰਕੋਚ ਕਰਦਾ ਹੈ। ਬਦਲਾਓ ਇਸ ਲਈ ਚੰਗਾ ਨਹੀਂ ਲੱਗਦਾ ਕਿ ਸਾਡੀ ਮਨ ਦੀ ਅਸਵਥਾ ਇਸ ਨੂੰ ਪ੍ਰਵਾਨ ਨਹੀਂ ਕਰਦੀ। ਜੇਕਰ ਅਸੀਂ ਮਨ ਨੂੰ ਪਹਿਲਾਂ ਹੀ ਇਸ ਪਰਿਵਰਤਨ ਲਈ ਤਿਆਰ ਕਰ ਦੇਈਏ ਤਾਂ ਸ਼ਾਇਦ ਇਤਨਾ ਜਿਆਦਾ ਬੁਰਾ ਨਾ ਲੱਗੇ ਜਿਤਨਾ ਕਿ ਬਦਲਾਓ ਵੇਲੇ ਲੱਗਦਾ ਹੈ।

ਜਦੋਂ ਘਰ ਬਦਲਣਾ ਹੋਵੇ ਤਾਂ ਬੁਰਾ ਲੱਗਦਾ ਹੈ। ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਚੰਗੇ ਮਿਲਣਏ ਜਾਂ ਨਹੀਂ? ਜਦੋਂ ਸਕੂਲ, ਕਾਲਜ, ਜਗ੍ਹਾਂ, ਕਾਰੋਬਾਰ ਜਾਂ ਜੀਵਨ ਨਾਲ ਸੰਬੰਧਤ ਕੋਈ ਵੀ ਬਦਲਾਓ ਹੁੰਦਾ ਹੈ ਤਾਂ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਠੀਕ ਹੋ ਜਾਂਦਾ ਹੈ ਕਿਉਂਕਿ ਮਨ ਇਸ ਬਦਲਾਓ ਨੂੰ ਪ੍ਰਵਾਨ ਕਰ ਲੈਂਦਾ ਹੈ।

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਪੁਰਾਣੇ ਪੱਤੇ ਨਵੇਂ ਪੱਤਿਆਂ ਨੂੰ ਸ਼ੁਰੂ ਵਿੱਚ ਤਾਂ ਅਸਲੋਂ ਹੀ ਪ੍ਰਵਾਨ ਨਹੀਂ ਕਰਦੇ ਤੇ ਹਰ ਗੱਲ/ਲਿਖਤ ਤੇ ਟੀਕਾ ਟਿੱਪਣੀ ਕਰਕੇ ਉਸ ਦੇ ਆਤਮ ਵਿਸ਼ਵਾਸ ਨੂੰ ਤੋੜਣ ਦਾ ਯਤਨ ਕਰਦੇ ਹਨ ਪਰ ਜੇ ਫਿਰ ਵੀ ਕੋਈ ਆਪਣੀ ਧੁਨ ਵਿੱਚ ਲੱਗਾ ਰਹੇ ਤੇ ਉਹ ਆਪਣੀ ਪਛਾਣ ਕਾਇਮ ਕਰ ਲੈਂਦਾ ਹੈ।

ਮਸਰੂਰ ਹੁਰਾਂ ਦੀ ਇਸ ਕਵਿਤਾ ਦੀ ਦੂਜੀ ਲਾਈਨ ਵਿੱਚ ਇਹ ਗੱਲ ਬੜੀ ਸਾਫ ਹੈ ਕਿ ਜਿੱਥੇ ਪੁਰਾਣੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ ਹੈ ਕਿ ਇਹ ਨਵੇਂ ਪੱਤੇ ਅਜੇ ਕੁੱਝ ਚਿਰ ਪਹਿਲਾਂ ਹੀ ਪੈਦਾ ਹੋਏ ਸਨ ਤੇ ਥੋੜੇ ਸਮੇਂ ਵਿੱਚ ਹੀ ਸਾਡੇ ਨਾਲੋਂ ਉੱਚੇ ਕਿਵੇਂ ਹੋ ਗਏ ਹਨ?

ਦੂਜੀ ਗੱਲ ਜਿਤਨਾ ਦੁੱਖ ਪੁਰਾਣੇ ਪੱਤਿਆਂ ਨੂੰ ਇਹ ਹੈ ਕਿ ਨਵੇਂ ਪੱਤੇ ਜਲਦੀ ਸ਼ਿਖਰ ਨੂੰ ਛੂਹ ਰਹੇ ਨੇ ਉਤਨਾ ਹੀ ਦੁੱਖ ਇਹ ਵੀ ਹੈ ਕਿ ਅਸੀਂ ਪੁਰਾਣੇ ਹੋ ਕੇ ਵੀ ਇਸ ਤੋਂ ਥੱਲੇ ਕਿਉਂ ਹੋ ਗਏ ਹਾਂ। ਉਹ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ।

ਆਮ ਕਹਾਵਤ ਹੈ ਕਿ ਆਦਮੀ ਆਪਣੇ ਦੁੱਖ ਤੋਂ ਇਤਨਾ ਦੁੱਖੀ ਨਹੀਂ ਹੁੰਦਾ ਜਿਤਨਾ ਕਿ ਗੁਆਂਢੀ ਦੇ ਸੁੱਖ ਤੋਂ ਦੁੱਖੀ ਹੁੰਦਾ ਹੈ। ਇਹ ਬਿਰਤੀ ਕੇਵਲ ਲੇਖਕ ਵਰਗ ਵਿੱਚ ਹੀ ਨਹੀਂ ਬਲਕਿ ਪੱਤਰਕਾਰਤਾ, ਅਧਿਆਪਨ ਖੇਤਰ, ਕਾਨੂੰਨ, ਧਰਮ, ਫ਼ਿਲਮ, ਵਪਾਰ, ਉਦਯੋਗ, ਕਲਾ, ਰਾਜਨੀਤੀ ਅਤੇ ਖੇਡ ਆਦਿ ਹਰੇਕ ਖੇਤਰ ਵਿੱਚ ਹੈ।

ਇਹ ਬਿਰਤੀ ਜਿੱਥੇ ਇਨਸਾਨਾਂ ਵਿੱਚ ਹੁੰਦੀ ਹੈ ਉੱਥੇ ਪਸ਼ੂਆਂ ਵਿੱਚ ਵੀ ਇਹ ਬਿਰਤੀ ਪਾਈ ਜਾਂਦੀ ਹੈ। ਇੱਕ ਸ਼ੇਰ ਜਿਹੜਾ ਕਈ ਸਾਲਾਂ ਤੋਂ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਹੁੰਦਾ ਹੈ ਜੇ ਕੋਈ ਨਵਾਂ ਜੰਮਿਆਂ ਸ਼ੇਰ ਦਾ ਬੱਚਾ ਉਸ ਦੇ ਇਲਾਕੇ ਵਿੱਚ ਸ਼ਿਕਾਰ ਕਰਨ ਆਉਂਦਾ ਹੈ ਤਾਂ ਉਸ ਪੁਰਾਣੇ ਸ਼ੇਰ ਨੂੰ ਬੜਾ ਬੁਰਾ ਲੱਗਦਾ ਹੈ ਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ।

ਇਸ ਜਗ੍ਹਾ ਤੇ ਡਾ: ਮਸਰੂਰ ਹੁਰਾਂ ਨੇ ਰੁੱਖਾਂ ਦੇ ਪੱਤਿਆਂ ਦੇ ਮਾਧਿਅਮ ਦੁਆਰਾ ਮਨੁੱਖੀ ਮਨ ਦੇ ਇਸ ਵਿਚਾਰ ਨੂੰ ਬਹੁਤ ਹੀ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਕਿ ਕਿਸ ਤਰ੍ਹਾਂ ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਗੱੁਸਾ ਆਉਂਦਾ ਹੈ ਕਿ ਇਹ ਨਵਾਂ ਪੱਤਾ ਨਿਕਲਦਿਆਂ ਹੀ ਸਾਥੋਂ ਉੱਪਰ ਕਿਵੇਂ ਚਲਾ ਗਿਆ ਹੈ?

ਪਰ ਇਸ ਬਿਰਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਨੁੱਖੀ ਮਨ ਦੀ ਇੱਕ ਅਜਿਹੀ ਅਵਸਥਾ ਹੈ ਜੋ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨਾਲ ਸਹਿਜੇ ਹੀ ਚੱਲਦੀ ਹੈ। ਕਹਿੰਦੇ ਨੇ ਕਿ ਇੱਕ ਆਦਮੀ ਨੂੰ ਰਸਤੇ ਵਿੱਚ ਜਾਂਦਿਆਂ ਰੱਬ ਮਿਲਿਆ ਤੇ ਕਹਿਣ ਲੱਗਾ, “ਮੰਗ ਬੱਚਾ ਜੋ ਕੱੁਝ ਤੂੰ ਮੰਗਣਾ ਹੈ, ਅੱਜ ਤੈਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ।”

ਉਹ ਆਦਮੀ ਬੜਾ ਖੁਸ਼ ਹੋਇਆ ਕਿ ਅੱਜ ਤੇ ਮੇਰੀ ਕਿਸਮਤ ਹੀ ਖੁੱਲ ਗਈ ਹੈ। ਰੱਬ ਆਪ ਹੀ ਮਿਲ ਪਿਆ ਹੈ।  ਉਹ ਅਜੇ ਮੰਗਣ ਹੀ ਲੱਗਾ ਸੀ ਕਿ ਰੱਬ ਅਚਾਨਕ ਫਿਰ ਬੋਲਿਆ, “ਇੱਕ ਗੱਲ ਯਾਦ ਰੱਖੀਂ ਕਿ ਤੂੰ ਜੋ ਵੀ ਚੀਜ ਮੰਗ ਕੇ ਲਵੇਂਗਾ ਤੇਰੇ ਗੁਆਂਢੀ ਨੂੰ ਉਹ ਦੁਗਣੀ ਹੋ ਕੇ ਮਿਲੇਗੀ, ਜਿਵੇਂ ਤੂੰ ਇੱਕ ਸੋਨੇ ਦਾ ਹਾਰ ਲਵੇਂਗਾ ਤੇ ਤੇਰਾ ਗੁਆਂਢੀ ਨੂੰ ਦੋ ਸੋਨੇ ਦੇ ਹਾਰ ਮਿਲਣਗੇ।”

ਉਸ ਆਦਮੀ ਦੀ ਖੁਸ਼ੀ ਅਚਾਨਕ ਗਾਇਬ ਹੋ ਗਈ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਤੇ ਮੇਰਾ ਗੁਆਂਢੀ ਮੇਰੇ ਨਾਲੋਂ ਜਿਆਦਾ ਅਮੀਰ ਹੋ ਜਾਏਗਾ ਤੇ ਕਾਫੀ ਸੋਚ ਵਿਚਾਰ ਕੇ ਉਸ ਨੇ ਰੱਬ ਤੋਂ ਮੰਗਿਆ, “ਮਹਾਰਾਜ ਮੈਨੂੰ ਇੱਕ ਅੱਖ ਤੋਂ ਕਾਣ੍ਹਾਂ ਕਰ ਦਿਓ ਤੇ ਮੇਰੇ ਘਰ ਅੱਗੇ ਇੱਕ ਖੂਹ ਬਣਵਾ ਦਿਓ। ਮੈਂ ਤਾਂ ਕਾਣ੍ਹਾਂ ਹੋ ਕੇ ਘਰ ਸਾਹਮਣੇ ਬਣੇ ਖੂਹ ਤੋਂ ਬੱਚ ਕੇ ਆਰਾਮ ਨਾਲ ਬਾਹਰ ਨਿਕਲ ਜਾਇਆ ਕਰਾਂਗਾ ਪਰ ਗੁਆਂਢੀ ਅੰਨਾ ਹੋ ਕੇ ਕਦੇ ਨਾ ਕਦੇ ਤਾਂ ਖੂਹ ਵਿੱਚ ਡਿੱਗ ਕੇ ਮਰੇਗਾ।”

ਸੋ ਅਜੋਕੇ ਸਮੇਂ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਝੱੜ ਰਹੇ ਪੱਤਿਆਂ (ਲਿਖਾਰੀਆਂ) ਦੀ ਉਸ ਵਿਅਕਤੀ ਵਾਲੀ ਬਿਰਤੀ ਬਣੀ ਹੋਈ ਹੈ ਕਿ ਅਸੀਂ ਭਾਵੇਂ ਭੁੱਖੇ ਮਰ ਜਾਈਏ ਪਰ ਇਹ ਨਵਾਂ ਪੱਤਾ ਕਿਉਂ ਢਿੱਡ ਭਰ ਕੇ ਰੋਟੀ ਖਾ ਰਿਹਾ ਹੈ? ਅੱਲਾ ਮਿਹਰ ਕਰੇ…, ਇਹ ਪੁਰਾਣੇ ਝੱੜ ਰਹੇ ਪੱਤੇ ਆਪਣੇ ਜੀਵਨ ਦੇ ਅਨੁਭਵ ਨਵੇਂ ਪੱਤਿਆਂ ਨਾਲ ਸਾਂਝੇ ਕਰਨ ਤੇ ਇਹਨਾਂ ਨਵੇਂ ਪੱਤਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਸਮਰੱਥ ਬਣਾ ਦੇਣ ਤਾਂ ਕਿ ਪੰਜਾਬੀ ਦੇ ਮਿੱਠੇ ਬੋਲ ਹਮੇਸ਼ਾ ਲਈ ਫਿਜ਼ਾ ਵਿੱਚ ਗੂੰਜਦੇ ਰਹਿਣ। ਇਹੀ ਅਰਦਾਸ ਹੈ ਮੇਰੀ..।

ਨਿਸ਼ਾਨ ਸਿੰਘ ‘ਕੁਰੂਕਸ਼ੇਤਰ’

ਡਾ: ਜਗਤਾਰ ਨੂੰ ਇੱਕ ਸ਼ਰਧਾਂਜਲੀ
ਖ਼ਬਰ ਹੈ ਪੰਜਾਬੀ ਸ਼ਾਇਰੀ ਦੇ ਉਸਤਾਦ ਸ਼ਾਇਰ ਡਾ: ਜਗਤਾਰ ਨਹੀਂ ਹੈ। ਕਾਸ਼ ਇਹ ਖ਼ਬਰ ਸੱਚੀ ਨਾ ਹੁੰਦੀ। ਪਰ ਅਜਿਹੀਆਂ ਕੁਲਹਿਰਣੀਆਂ ਖ਼ਬਰਾਂ ਸਦਾ ਸੱਚ ਹੁੰਦੀਆਂ ਨੇ। ਡਾ: ਜਗਤਾਰ ਇੱਕ ਸ਼ਾਇਰ ਹੀ ਨਹੀਂ ਸੀ, ਸ਼ਾਇਰੀ ਦਾ ਇੱਕ ਯੁੱਗ ਸੀ। ਡਾ: ਹੁਰਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੁਹਾਂਦਰਾ ਸੁਆਰਨ, ਨਵੇਂ ਲੇਖਕਾਂ ਦੀ ਅਗਵਾਈ ਕਰਨ ਵਿਚ ਡਾ: ਜਗਤਾਰ ਦੀਆਂ ਸੇਵਾਵਾਂ ਨੂੰ ਸਜਦਾ। ਉਹ ਸੱਚਮੁੱਚ ਹਨੇਰਿਆਂ ਵਿਰੁੱਧ ਡਟਣ ਵਾਲਾ, ਅਨਿਆਂ ਦੇ ਸ਼ਿਕਾਰ ਦੱਬੇ -ਕੁੱਚਲੇ ਲੋਕਾਂ ਦੀ ਗੱਲ ਤੋਰਨ ਵਾਲਾ ਸ਼ਾਇਰ ਸੀ। ਡਾ: ਊਧਮ ਸਿੰਘ ਸ਼ਾਹੀ ਦੇ ਸ਼ਬਦਾਂ ‘ਚ ‘ਉਹਦੀ ਰਚਨਾ ਪਾਠਕ ਨੂੰ ਇੱਕ ਆਦਰਸ਼ ਦਿੰਦੀ ਹੈ। ਪਾਠਕ ਦੀ ਦਸ਼ਾ ਨੂੰ ਇੱਕ ਦਿਸ਼ਾ ਦਿੰਦੀ ਹੈ। ਹਾਰੇ ਹੋਏ ਨੂੰ ਮੁੜ ਉਠਾਉਂਦੀ ਹੈ, ਜ਼ਿੰਦਗੀ ਦੇ ਸੰਘਰਸ਼ ਵਿਚ ਮੁੜ ਤੋਂ ਕੁੱਦਣ ਦੀ ਹਿੰਮਤ ਬੰਨ੍ਹਾਉਂਦੀ ਹੈ। ਡਾ: ਜਗਤਾਰ ਦੀ ਚਰਨਾ ਹੋਣੀਆਂ, ਹਨੇਰੀਆਂ ਵਿਰੁੱਧ ਡਟ ਜਾਣ ਵਾਲੇ ਮਨੁੱਖ ਦੀ ਪੱਥ ਪ੍ਰਦਰਸ਼ਕ ਹੈ।’

ਯਥਾਰਥ ਉਨ੍ਹਾਂ ਦੀ ਰਚਨਾ ਦਾ ਮੂਲ ਹੈ , ਉਹ ਆਖ਼ਦੇ ਹਨ :

ਹਨੇਰੇ ਘਰ ‘ਚ ਮੁਰਝਾਏ, ਧੁਆਂਖੇ, ਜ਼ਰਦ ਚਿਹਰੇ ਨੂੰ,

ਜੇ ਸ਼ਾਇਰ ਏਂ ਯਥਾਰਥ ਦਾ ਨਾ ਐਵੇਂ ਆਫਤਾਬ ਲਿਖ।

ਅੱਜ ਜਦੋਂ ਇਹ ਚੌਮੁਖੀਆ ਦੀਵਾ ਜਿਸਮਾਨੀ ਤੌਰ ‘ਤੇ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਖੁੱਸ ਗਿਆ ਹੈ। ਦਿਲ ਬੜਾ ਉਦਾਸ ਹੈ। ਬੇਰੌਣਕੀ ਦਾ ਆਲਮ ਹੈ। ਪਰ ਡਾ: ਜਗਤਾਰ ਵਰਗੇ ਸ਼ਾਇਰ ਮਰਦੇ ਕਦੋਂ ਨੇ। ਜਿਉਂਦੇ ਨੇ ਆਪਣੇ ਕਲਾਮ ਦੇ ਕਮਾਲ ਦੇ ਸਹਾਰੇ।

ਸਮਾਂ ਪਾ ਕੇ ਮਰ ਜਾਏਗੀ ਉਹ ਸ਼ਾਇਰੀ ਦਾ ਕੀ ਫਾਇਦਾ,

ਜੋ ਸਦੀਆਂ ਤਕ ਰਹੇ ੰਿਜ਼ੰਦਾ ਕੋਈ ਐਸੀ ਕਿਤਾਬ ਲਿਖ।

ਪੇਸ਼ ਹੈ ਡਾ: ਜਗਤਾਰ ਦੀ ਇੱਕ ਗ਼ਜ਼ਲ

ਨਹੀਂ ਯਾਰਾਂ ਨੇ ਲਿਖਿਆ ਵਾਪਰੀ ਹੈ ਕੀ ਘਰਾਂ ਅੰਦਰ।

ਮਗਰ ਸੂਰਤ ਨਜ਼ਰ ਆਉਂਦੀ ਖ਼ਤਾਂ ਦੇ ਅੱਖਰਾਂ ਅੰਦਰ।

ਕੋਈ ਵੀ ਘਰ ਨਹੀਂ ਬਚਿਆ ਕਿਤੇ ਸਾਰੇ ਗਰਾਂ ਅੰਦਰ

ਕਿ ਥਾਂ ਥਾਂ ਮੌਤ ਦਾ ਕਬਜ਼ਾ ਹੈ ਸਾਰੇ ਹੀ ਘਰਾਂ ਅੰਦਰ।

ਜਲਾ ਦੇਵਾਂਗਾ ਮੈਂ ਸਭ ਮਾੜੀਆਂ ਧੌਲਰ ਉਚੇਰੇ ਘਰ

ਜਦੋਂ ਵੀ ਅੱਗ ਲਾਈ ਬਿਜਲੀਆਂ ਮੇਰੇ ਅੰਦਰ।

ਕੀ ਹਾਲੇ ਵੀ ਬਣੇ ਰਹਿਣਾ ਹੈ ਗੋਲੇ ਬਾਦਸ਼ਾਹਾਂ ਦੇ

ਤਬਾਹੀ ਆਣ ਬੈਠੀ ਹੈ ਘਰਾਂ ‘ਚੋਂ ਆਂਦਰਾਂ ਅੰਦਰ।

ਮੈਂ ਮੰਨਦਾ ਹਾਂ ਬੜੇ ਹੀ ਖ਼ੂਬਸੂਰਤ ਘਰ ਨੇ ਸ਼ੀਸ਼ੇ ਦੇ,

ਕਦੋਂ ਤਾਈਂ ਸਬੂਤੇ ਰਹਿਣਗੇ ਪਰ ਪੱਥਰਾਂ ਅੰਦਰ।

ਮੈਂ ਜਿਹੜੇ ਖ਼ਾਬ ਦੇਖੇ ਸਨ ਜਦੋਂ ਆਪਣੇ ਗਰਾਂ ਵਿਚ ਸਾਂ,

ਉਹ ਸਾਰੇ ਮਰ ਗਏ ਨੇ ਤੰਗੀਆਂ ਸਹਿ ਸਹਿ ਨਗਰ ਅੰਦਰ।

ਇਹ ਕੈਸਾ ਵਕਤ ਹੈ ਆਇਆ ਉਹ ਕਿੱਥੇ ਤੁਰ ਗਏ ਲੋਕੀ,

ਰਹੀ ਰੌਣਕ ਕਿਤੇ ਨਾ ਪਨਘਟਾਂ ਤੇ ਨਾ ਘਰਾਂ ਅੰਦਰ।

ਖਿੰਡ ਗਿਆ ਹਾਂ ਬਹੁਤ
ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ

ਅਕਸ ਧੁੰਦਲਾ ਗਿਆ ਹੈ ਐਨਾਂ ਕਿ ਮੇਟਣਾ ਚਾਹੁੰਨਾਂ

ਆਤਿਸ਼ ਅਬਾਦ ਹੈ ਇਸ ਸ਼ਹਿਰ ਦੇ ਹਰੇਕ ਕੋਨੇ ਵਿਚ

ਹੁਣ ਇਸ ਨੂੰ ਖਾਕ ਹੁੰਦੇ ਦੂਰ ਤੋਂ ਬਸ ਦੇਖਣਾ ਚਾਹੁੰਨਾਂ

ਬੜੀ ਦੇਰ ਤੋਂ ਦੁਨੀਆਂ ਲਗਦੀ ਰੁੱਖੀ ਅਤੇ ਉਜਾੜ ਜਹੀ

ਕੋਈ ਲੱਭ ਕੇ ਝੁੰਡ ਰੁੱਖਾਂ ਦਾ ਕੁਝ ਚਿਰ ਲੇਟਣਾ ਚਾਹੁੰਨਾਂ

ਭਿੜ ਸਕਦਾ ਹਾਂ ਅਧਵਾਟੇ ਵੀ ਤੁਹਾਡੇ ਕੁਕਰਮਾਂ ਨਾਲ

ਤੁਸੀਂ ਕਿੰਨੇ ਸਿਤਮਗਰ ਹੋ ਮੈਂ ਇਹ ਪਰਖਣਾਂ ਚਾਹੁੰਨਾਂ

ਰਹਿ ਗਏ ਅਧੂਰੇ ਜੋ ਅਰਮਾਨ,ਸੱਧਰਾਂ ਤੇ ਹਸਰਤਾਂ

ਉਹਨਾਂ ਦੀ ਯਾਦ ਵਿਚ ਕੁਝ ਹੋਰ ਥੋੜਾ ਭਟਕਣਾ ਚਾਹੁੰਨਾਂ

ਪੁੱਟੀਆਂ ਨਹੀਂ ਜਾਂਦੀਆਂ ਲੰਮੀਆਂ ਪੁਲਾਘਾਂ ਇਹਨੀ ਦਿਨੀਂ

ਜਿੰਦਗੀ ਦੇ ਸਫਰ ਵਿਚ ਹੁਣ ਰੀਂਗਣਾ ਸਰਕਣਾਂ ਚਾਹੁੰਨਾਂ

ਜੀਓ ਅਤੇ ਜਿਉਣ ਦਿਉ ਬੜਾ ਅਪਨਾ ਕੇ ਦੇਖ ਲਿਆ

ਕੰਮ ਦਾ ਨਹੀਂ ਇਹ ਫਲਸਫਾ ਜ਼ਮੀਰ ਵੇਚਣਾ ਚਾਹੁੰਨਾਂ

ਫਿਰ ਬੱਦਲਾਂ ਦੀ ਇਕ ਪਤਲੀ ਜਹੀ ਕਾਤਰ ਦੇ ਦਿਉ ਮੈਨੂੰ

ਬੜੀ ਹੀ ਰੀਝ ਹੈ ਪਿਆਸੀ ਧਰਤ ਤੇ ਵਰਸਣਾਂ ਚਾਹੁੰਨਾਂ

ਬਲਜੀਤ ਪਾਲ ਸਿੰਘ-9417324432

ਮਾਲੀ
ਜਿੰਦਗੀ ਕਿਸੇ ਡੂੰਘੀ ਅਤੇ ਸ਼ਾਂਤ ਝੀਲ ਵਾਂਗ ਟਿਕੀ ਹੋਈ ਸੀ। ਚੁੱਪ-ਚਾਪ ਜਿਹੀ, ਸੰਤੁਸ਼ਟ ਜਿਹੀ, ਆਪਣੇਂ-ਆਪ ਵਿੱਚ ਰੁੱਝੀ ਹੋਈ, ਜੀਵਨ ਭਰ ਦੀ ਕੀਤੀ ਹੋਈ ਬੇਲਾਗ, ਨਿਯਮਿਤ ਅਤੇ ਈਮਾਂਨਦਾਰੀ ਨਾਲ ਕੀਤੀ ਹੋਈ ਕਮਾਈ ਦੀ ਤਸੱਲੀ ਅਤੇ ਸਕੂਨ ਨਾਲ ਭਰੀ ਹੋਈ। ਪਰ ਕਦੇ-ਕਦੇ ਇਸ ਸ਼ਾਂਤ ਅਤੇ ਨਿਰਛਲ ਪਾਣੀ ਵਿੱਚ ਕੋਈ ਭਾਰਾ ਜਿਹਾ ਪੱਥਰ ਆ ਕੇ ਡਿੱਗ ਹੀ ਪੈਂਦਾ। ਟਿਕੀ ਹੋਈ ਝੀਲ ਕੰਬ ਜਾਂਦੀ। ਸਭ ਅਕਸ ਧੁੰਦਲੇ ਪੈ ਜਾਂਦੇ। ਕੱਲ੍ਹ ਵੀ ਕੁੱਝ ਇਸ ਤਰਾਂ ਹੀ ਹੋਇਆ ਅਤੇ ਅਜੇ ਤੱਕ ਕੰਬਦੇ ਹੋੇਏ ਅਕਸ ਸਥਿਰ ਨਹੀਂ ਹੋਏ ਸਨ।

ਪ੍ਰੋਫੈਸਰ ਸਾਹਿਬ ਨੇਂ ਅਖਬਾਰ ਅਤੇ ਚਾਹ ਵਾਲਾ ਕੱਪ ਫੜਿਆ ਅਤੇ ਘਰ ਦੀ ਦੂਸਰੀ ਮੰਜਿਲ ਤੇ ਪਿਛਵਾੜੇ ਬਣੀਂ ਹੋਈ ਬਾਲਕੋਨੀਂ ਵਿੱਚ ਆ ਕੇ ਬੈਠ ਗਏ। ਛੇ ਕੁ ਮਹੀਨੇਂ ਪਹਿਲਾਂ ਸੇਵਾ-ਮੁਕਤ ਹੋਣ ਤੋਂ ਬਾਅਦ ਇਹ ਉਹਨਾਂ ਦੀ  ਰੋਜਮੱਰਾ ਦੀ ਆਦਤ ਬਣੀਂ ਹੋਈ ਸੀ। ਅਖਬਾਰ ਮੂਹਰੇ ਰੱਖ ਤਾਂ ਲਈ ਪਰ ਪੜਨ ਦਾ ਦਿਲ ਜਿਹਾ ਨਾਂ ਕੀਤਾ। ਉਹਨਾਂ ਦੀ ਪਤਨੀੰ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਗਈ ਹੋਈ ਸੀ ਅਤੇ ਉਸਨੇਂ ਦੁਪਹਿਰ ਤੋਂ ਪਹਿਲਾਂ ਨਹੀਂ ਸੀ ਆਉਣਾਂ। ਵੈਸੇ ਇਹ ਕੋਈ ਨਿੱਤ ਕਰਮ ਨਹੀਂ ਸੀ। ਸਵੇਰੇ ਗੁਰਦਵਾਰਾ ਸਾਹਿਬ ਜਾ ਕੇ ਉਹ ਅੱਧੇ ਕੁ ਘੰਟੇ ਵਿੱਚ ਵਾਪਸ ਆ ਜਾਂਦੀ ਪਰ ਅੱਜ ਉਹ ਸਿਰਫ ਮੱਥਾ ਟੇਕਣ ਨਹੀੰ ਗਈ ਸੀ। ਕੰਬਦੇ ਹੋਏ ਅਕਸ ਸਥਿਰ ਕਰਨ ਲਈ ਉਸ ਨੇਂ ਅੱਜ ਗੁਰਬਾਣੀਂ ਪਾਠ ਦਾ ਆਸਰਾ ਲੈਣਾਂ ਸੀ। ਉਹ ਉੱਠ ਕੇ ਗਮਲਿਆਂ ਵਿਚਲੇ ਫੁੱਲ ਬੂਟਿਆਂ ਦਾ ਨਿਰੀਖਣ ਕਰਨ ਲੱਗ ਪਏ। ਬੂਟੇ ਕੁਮਲਾਏ ਜਿਹੇ ਲੱਗ ਰਹੇ ਸਨ। “ਸ਼ਾਇਦ ਛਾਂਵੇਂ ਰੱਖੇ ਹੋਣ ਕਰਕੇ ਨੇਂ,” ਉਹਨਾਂ ਸੋਚਿਆ। “ਭਰ ਸਿਆਲ ਦੇ ਦਿਨ ਹੋਣ ਕਾਰਨ ਇਹਨਾਂ ਨੂੰ ਪੂਰੀ ਧੁੱਪ ਵੀ ਨਹੀੰ ਮਿਲਦੀ”, ਪਰ ਅੱਜ ਤਾਂ ਧੁੱਪ ਨਿੱਕਲੀ ਹੋਈ ਸੀ। ਉਹਨਾਂ ਨੇਂ ਗਮਲਿਆਂ ਨੂੰ ਚੁੱਕ ਕੇ ਬਾਲਕੋਨੀਂ ਵਿੱਚ ਧੁੱਪ ਵਾਲੇ ਪਾਸੇ ਟਿਕਾਇਆ ਅਤੇ ਆਪਣੀਂ ਆਰਾਂਮ ਕੁਰਸੀ ਵੀ ਧੁੱਪੇ ਖਿੱਚ ਲਈ। ਚਾਹ ਦੇ ਨਿੱਕੇ-ਨਿੱਕੇ ਘੁੱਟ ਭਰਦੇ ਹੋਏ ਉਹ ਘਰ ਦੇ ਪਿੱਛੇ ਬਣੀਂ ਹੋਈ ਪਾਰਕ ਵਿੱਚ ਖੇਡਦੇ ਹੋਏ ਬੱਚਿਆਂ ਵੱਲ ਦੇਖਣ ਲੱਗ ਪਏ। ਬੱਚੇ, ਜੋ ਨਿਰਛਲ ਹੁੰਦੇ ਹਨ, ਜਿਹਨਾਂ ਦਾ ਜਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਅਜੇ ਕੋਈ ਵਾਹ ਨਹੀਂ ਪਿਆ ਹੁੰਦਾ, ਜੋ ਮਾਪਿਆਂ ਦੇ ਦਿਲ ਦੀਆਂ ਰੀਝਾਂ ਅਤੇ ਸੱਧਰਾਂ ਹੁੰਦੇ ਹਨ। ਏਹੀ ਤਾਂ ਤ੍ਰਾਸਦੀ ਸੀ ਜਿੰਦਗੀ ਦੀ, ਕਿ ਮਾਲਿਕ ਨੇਂ ਇਸ ਸੱਧਰ ਤੋਂ ਉਹਨਾਂ ਨੂੰ ਵਿਰਵੇ ਹੀ ਰਹਿਣ ਦਿੱਤਾ ਸੀ।

ਪ੍ਰੋਫੈਸਰ ਸਾਹਿਬ ਨੂੰ ਕਾਲੇਜ ਵਿੱਚ ਪੜੇ-ਲਿਖੇ ਦਰਵੇਸ਼ ਦੇ ਨਾਂਮ ਨਾਲ ਜਾਣਿਆਂ ਜਾਂਦਾ ਸੀ। ਗਿਆਂਨ ਨਾਲ ਭਰੀ ਹੋਈ ਇੱਕ ਟਿਕੀ ਹੋਈ ਸ਼ਖਸ਼ੀਅਤ। ਵਿਦਿਆਰਥੀ ਉਹਨਾਂ ਦੇ ਪੀਰੀਅਡ ਵਿੱਚ ਕਦੇ ਗੇਰਹਾਜਰ ਨਾਂ ਹੁੰਦੇ ਕਿਉਂਕਿ ਇਸ ਪੀਰੀਅਡ ਵਿੱਚ ਉਹਨਾਂ ਨੇਂ ਸਿਰਫ ਪੜ੍ਹਨਾਂ ਹੀ ਨਹੀਂ ਹੁੰਦਾ ਸੀ, ਇੱਕ ਮਾਂਨਸਿਕ ਤੌਰ ਤੇ ਰੱਜੇ ਹੋਏ ਸ਼ਖਸ਼ ਦੇ  ਦਰਸ਼ਨ ਵੀ ਕਰਨੇਂ ਹੁੰਦੇ ਸਨ। ਜਿਸ ਕਿਸੇ ਵਿਦਿਆਰਥੀ ਨੂੰ ਕਦੇ-ਕਿਤੇ ਉਹ ਝਿੜਕ ਦਿੰਦੇ ਉਹ ਆਪਣੇਂ ਆਪ ਨੂੰ ਖੁਸ਼ਕਿਸਮਤ ਸਮਝਦਾ। ਉਹਨਾਂ ਨੂੰ ਮਿਲ ਕੇ ਪਤਾ ਲੱਗਦਾ ਕਿ ‘ਪਾਰਸ’ ਕੋਈ ਮਿਥਿਹਾਸਿਕ ਜਾਂ ਕਲਪਿਤ ਪੱਥਰ ਨਹੀਂ ਹੁੰਦਾ, ਇਹ ਵੀ ਸਾਡੇ ਵਾਂਗ ਸਾਹ ਲੈਂਦਾ ਹੈ, ਹੱਸਦਾ ਹੈ, ਮੁਸਕਰਾਉਂਦਾ ਹੈ। ਕਈ ਵਿਦਿਆਰਥੀਆਂ ਦੀਆਂ ਕਈ-ਕਈ ਮਹੀਨਿਆਂ ਦੀਆਂ ਫੀਸਾਂ ਉਹਨਾਂ ਦੀ ਜੇਬ ਵਿਚੋਂ ਜਾਂਦੀਆਂ ਰਹਿੰਦੀਆਂ, ਕਈ ਵਿਦਿਆਰਥੀ ਉਹਨਾਂ ਕੋਲੋਂ ਮੁਫਤ ਟਿਊਸ਼ਨ ਪੜ੍ਹਦੇ ਪਰ ਕਿਸੇ ਨੂੰ ਇਸ ਬਾਰੇ ਕੋਈ ਪਤਾ ਨਾਂ ਹੁੰਦਾ। ਜਾਂ ਤਾਂ ਉਹ ਖੁਦ ਜਾਂਣਦੇ ਹੁੰਦੇ ਅਤੇ ਜਾਂ ਉਹ ਵਿਦਿਆਰਥੀ। ਬਾਕੀ ਪੀਰੀਅਡਾਂ ਵਿੱਚ ਵਿਦਿਆਰਥੀਆਂ ਦਾ ਧਿਆਂਨ ਕਿਤਾਬਾਂ ਵਿੱਚ ਹੁੰਦਾ ਅਤੇ ਪੜ੍ਹਾਉਣ ਵਾਲਾ ਬੋਲੀ ਜਾਂਦਾ, ਉਹਨਾਂ ਦੇ ਪੀਰੀਅਡ ਵਿੱਚ ਵਿਦਿਆਰਥੀ ਉਹਨਾਂ ਦੇ ਚਿਹਰੇ ਵੱਲ ਤੱਕਦੇ ਰਹਿੰਦੇ, ਕਿਤਾਬਾਂ ਖੁਲ੍ਹੀਆਂ ਪਈਆਂ ਰਹਿੰਦੀਆਂ। ਉਹ ਕਿਸੇ ਵੀ ਜਮਾਤ ਜਾਂ ਕਿਸੇ ਵੀ ਵਿਸ਼ੇ ਦਾ ਪੀਰੀਅਡ ਲੈ ਸਕਦੇ। ਇਸ ਤੋਂ ਭਾਵ ਇਹ ਨਹੀਂ ਸੀ ਕਿ ਉਹ ਸਭ ਵਿਸ਼ਿਆਂ ਦੇ ਮਾਹਿਰ ਸਨ, ਦਰਅਸਲ ਉਹਨਾਂ ਕੋਲ ਹਰ ਤਰਾਂ ਵਿਦਿਆਰਥੀ ਨੂੰ ਮਾਂਨਸਿਕ ਤੌਰ ਤੇ ਕੀਲ ਲੈਣ ਦੀ ਯੋਗਤਾ ਸੀ। ਉਹ ਨਾਂ ਤਾਂ ਕਦੇ ਬਹਿਸ ਕਰਦੇ ਨਾ ਹੀ ਕਰਨੀਂ ਸਿਖਾਉਂਦੇ। ਜਿਹੜੇ ਉਹਨਾਂ ਨੂੰ ਚੰਗੀ ਤਰਾਂ ਜਾਂਣਦੇ ਸਨ, ਉਹਨਾਂ ਨੂੰ ਉਹਨਾਂ ਦੇ ਵਿਦਿਆਰਥੀਆਂ ਦੀ ਸਿਰੇ ਦੀ ਲਿਆਕਤ ਹੈਰਾਂਨ ਨਹੀਂ ਸੀ ਕਰਦੀ। ਉਹਨਾਂ ਕੋਲ ਪੜ੍ਹਨ ਵਾਲੇ ਸਿਰੇ ਦੀ ਲਿਆਕਤ ਲੈ ਕੇ ਹੀ ਕਾਲੇਜ ਦੀਆਂ ਬਰੂਹਾਂ ਤੋਂ ਬਾਹਰ ਹੁੰਦੇ। ਉਹਨਾਂ ਸਭ ਦੀ ਸੋਚ `ਤੇ ਉਹ ਰੰਦਾ ਲੱਗਾ ਹੁੰਦਾ ਜਿਹੜਾ ਖੁਰਦਰੀ ਲੱਕੜ ਨੂੰ ਰੇਸ਼ਮ ਵਰਗੀ ਕੋਮਲਤਾ ਪ੍ਰਦਾਂਨ ਕਰਨ ਦੀ ਸਮਰੱਥਾ ਰੱਖਦਾ ਸੀ।

ਪਰ ਇਸ ਸਭ ਤੋਂ ਇਲਾਵਾ ਉਹ ਇੱਕ ਇਨਸਾਂਨ ਵੀ ਸਨ। ਜਿਸ ਉਚੀਆਂ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਸਿਰਜਣਾਂ ਵਿੱਚ ਉਹ ਜਾਂ ਉਹਨਾਂ ਵਰਗੇ ਕਈ ਹੋਰ ਕਾਬਿਲ ਇਨਸਾਂਨ ਜੁੱਟੇ ਹੋਏ ਸਨ ਉਹ ਸਮਾਜ ਉਹਨਾਂ ਦੁਆਰਾ ਸਿੱਖਿਅਤ ਪੀੜ੍ਹੀ ਨੇਂ ਭਵਿੱਖ ਵਿੱਚ ਸਿਰਜਣਾਂ ਸੀ। ਇਹਨਾਂ ਨੇਂ ਤਾਂ ਇੱਸੇ ਵਿੱਚ ਹੀ ਜੀਣਾਂ ਸੀ, ਜਿੱਥੇ ਸਦੀਆਂ ਤੋਂ ਰੂੜੀਵਾਦੀ ਕਦਰਾਂ ਕੀਮਤਾਂ ਪ੍ਰਧਾਂਨ ਸਨ, ਜਿੱਥੇ ਅਜੇ ਵੀ ਬੇ-ਔਲਾਦਾਂ ਨੂੰ ਥੁੜ੍ਹੀਆਂ ਨਜਰਾਂ ਨਾਲ ਦੇਖਿਆ ਜਾਂਦਾ ਸੀ …।’ ਤੇ ਬੱਸ ਕਦੇ-ਕਦੇ ਇਸ ਸ਼ਾਂਤ ਅਤੇ ਟਿਕੇ ਹੋਏ ਪਾਣੀਂ ਵਿੱਚ ਕੋਈ ਪੱਥਰ ਡਿੱਗ ਹੀ ਪੈਂਦਾ ਅਤੇ ਟਿਕੀ ਹੋਈ ਝੀਲ ਕੰਬ ਜਾਂਦੀ, ਸਭ ਅਕਸ ਧੁੰਦਲੇ ਪੈ ਜਾਂਦੇ…।

ਪਿਛਲੇ ਦਿਨੀਂ ਪ੍ਰੋ: ਸਾਹਿਬ ਦੀ ਰਿਸ਼ਤੇਦਾਰੀ ਵਿੱਚ ਵਿਆਹ ਸੀ। ਰਿਸ਼ਤੇਦਾਰੀ ਵੀ ਸਹੁਰਿਆਂ ਵਾਲੇ ਪਾਸੇ ਤੋਂ ਸੀ। ਵਿਆਹ ਤੋਂ ਦੋ ਕੁ ਮਹੀਨੇਂ ਪਹਿਲਾਂ ਉਹਨਾਂ ਨਾਲ ਥੋੜ੍ਹਾ ਜਿਹਾ ਮਨ-ਮੁਟਾਵ ਹੋ ਗਿਆ। ਰਿਸ਼ਤੇਦਾਰੀ ਵਿੱਚਲੇ ਦੋ ਘਰਾਂ ਦਾ ਆਪਸ ਵਿੱਚ ਕੋਈ ਝਗੜਾ ਹੋ ਗਿਆ। ਗੱਲ ਜਿਆਦਾ ਵਧ ਗਈ ਤਾਂ ਸਭ ਨੂੰ ਵਿੱਚ ਆਉਣਾਂ ਪਿਆ। ਫੈਸਲੇ ਵਿੱਚ ਪ੍ਰੋ: ਸਾਹਿਬ ਨੇਂ ਆਪਣੀਂ ਆਦਤ ਅਨੁਸਾਰ ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ ਕਹਿ ਹੀ ਦਿੱਤਾ। ਸੱਚਾ ਤਾਂ ਸੰਤੁਸ਼ਟ ਹੋ ਗਿਆ ਪਰ ਦੂਸਰਾ ਪਾਸਾ ਝੂਠੀ ਹੈਂਕੜ ਵਿੱਚ ਹੀ ਤੁਰਦਾ ਬਣਿਆਂ। ਆਉਂਦੇ ਦਿਨਾਂ ਵਿੱਚ ਵਿਆਹ ਵੀ ਇੱਸੇ ਘਰ ਵਿੱਚ ਸੀ। ਪ੍ਰੋ: ਸਾਹਿਬ ਨੂੰ ਸੱਦਾ-ਪੱਤਰ ਨਹੀਂ ਪਹੁੰਚਿਆ। ਉਹਨਾਂ ਨੂੰ ਇਸ ਤਰਾਂ ਦੀਆਂ ਨੀਵੇਂ ਪੱਧਰ ਦੀਆਂ ਹਰਕਤਾਂ ਨਾਲ ਨਾਂ ਤਾਂ ਕੋਈ ਫਰਕ ਪੈਂਦਾ ਸੀ ਨਾਂ ਹੀ ਪਿਆ ਪਰ ਉਹਨਾਂ ਦੀ ਪਤਨੀਂ ਉਸ ਦਿਨ ਤੋਂ ਹੀ ਬੁਝੀ ਜਿਹੀ ਫਿਰਦੀ ਪਈ ਸੀ। ਆਪਣਿਆਂ ਵੱਲੋਂ ਹੀ ਇਸ ਤਰਾਂ ਨਕਾਰੇ ਜਾਣਾਂ ਉਸ ਵਿਚਾਰੀ ਨੂੰ ਰਾਸ ਨਹੀੰ ਸੀ ਆ ਰਿਹਾ। ਵਿਆਹ ਹੋਏ ਨੂੰ ਤਾਂ ਕਈ ਦਿਨ ਹੋ ਗਏ ਸਨ ਪਰ ਕੱਲ੍ਹ ਦਾ ਘਰ ਦਾ ਮਾਹੌਲ ਜਿਆਦਾ ਹੀ ਸੋਗੀ ਜਿਹਾ ਹੋ ਗਿਆ। ਉਡਦੀ ਹੋਈ ਖਬਰ ਪਹੁੰਚੀ ਕਿ ਵਿਆਹ ਵਾਲੇ ਘਰ ਵੱਲੋਂ ਸਾਰੀਆਂ ਧੀਆਂ-ਧਿਆਣੀਂਆਂ ਨੂੰ ਸ਼ਗਨ ਅਤੇ ਸੂਟ ਵਗੈਰਾ ਭੇਜੇ ਗਏ ਹਨ। ਇਸ ਘਰ ਕੋਈ ਚੀਜ ਨਹੀਂ ਆਈ ਸੀ। ਉਸ ਦਾ ਸਬਰ ਛਲਕ ਹੀ ਗਿਆ।

“ਸਾਡੇ ਨਾਲ ਕਿਸੇ ਨੇਂ ਹੁਣ ਕਿਉਂ ਵਰਤਣਾਂ ਹੋਇਆ ਜੀ, ਸਾਡਾ ਕੌਣ ਐ ਅੱਗੇ-ਪਿੱਛੇ, , ਸਾਡਾ ਚੇਤਾ ਤਾਂ ਭੁੱਲਣਾਂ ਈ ਹੋਇਆ,” ਉਹ ਅੱਧਾ-ਪੌਣਾਂ ਘੰਟਾ ਕਮਰੇ ਵਿੱਚ ਵਿੱਚ ਪਈ ਰੋਂਦੀ ਰਹੀ।

“ਕਿੰਨੇਂ ਸੂਟ ਚਾਹੀਦੇ ਹਨ ਤੈਨੂੰ? ਚੱਲ…. ਮਾਰਕੀਟ ਚੱਲ ਮੇਰੇ ਨਾਲ … ਸੂਟਾਂ ਲਈ ਪਿਛਲਿਆਂ ਦਾ ਮੂੰਹ ਵੇਖਣਾਂ ਸਾਰੀ ਉਮਰ ਨਾਂ ਛੱਡੀਂ ਤੂੰ,” ਪਰ ਉਹਨਾਂ ਦੇ ਬੋਲਾਂ ਦਾ ਕੋਈ ਅਸਰ ਦਿਖਾਈ ਨਾਂ ਦਿੱਤਾ। ਅਸਰ ਦਿਖਾਈ ਵੀ ਕਿਵੇਂ ਦਿੰਦਾ। ਮਸਲਾ ਸੂਟਾਂ ਦਾ ਹੈ ਈ ਕਦ ਸੀ…ਇਹ ਤਾਂ ਉਹ ਖੁਦ ਵੀ ਜਾਣਦੇ ਸਨ। ਪ੍ਰੇਸ਼ਾਨੀੰ ਜਿਹੀ ਦੀ ਹਾਲਤ ਵਿੱਚ ਉਹ ਸ਼ਾਂਮ ਦੀ ਸੈਰ ਨੂੰ ਨਿੱਕਲ ਗਏ। ਵਾਪਿਸ ਆਏ ਤਾਂ ਰਸੋਈ ਵਿੱਚੋਂ ਖਾਣਾਂ ਬਣਨ ਦੀ ਮਹਿਕ ਅਤੇ ਹਲਕੀ ਜਿਹੀ ਆਵਾਜ ਵਿੱਚ ਗੁਰਬਾਣੀਂ ਪਾਠ ਦੀ ਆਵਾਜ ਆ ਰਹੀ ਸੀ ਪਰ ਉਹਨਾਂ ਤੋਂ ਬਿਹਤਰ ਹੋਰ ਕੌਣ ਜਾਂਣਦਾ ਸੀ ਕਿ ਇਹ ਸਭ ਕਿੰਨੇਂ ਬੁਝੇ ਜਿਹੇ ਮਨ ਨਾਲ ਹੋ ਰਿਹਾ ਸੀ।

“ਇਸ ਕਮਲੀ ਨੂੰ ਕੌਣ ਸਮਝਾਵੇ, ਕਿ ਜਿਸ ਦਾਤੇ ਨੇਂ ਇਸ ਦਾਤ ਤੋਂ ਮਹਿਰੂਮ ਰੱਖਿਆ ਹੈ, ਉਹ ਸਾਡੀਆਂ ਨਜਰਾਂ ਤੋਂ ਕਿੰਨਾਂ ਦੂਰ ਦੇਖ ਸਕਦਾ ਹੈ, ਅਸੀਂ ਤਾਂ ਨਿੱਜ ਤੱਕ ਹੀ  ਦੇਖ ਸਕਦੇ ਹਾਂ,”। ਪ੍ਰੋ: ਸਾਹਿਬ ਨੇਂ ਆਪਣੇਂ-ਆਪ ਨਾਲ ਈ ਗੱਲ ਕੀਤੀ। ਚਾਹ ਦਾ ਕੱਪ ਉਹਨਾਂ ਕਦੇ ਦਾ ਖਤਮ ਕਰ ਲਿਆ ਸੀ। ਬੱਚੇ ਅਜੇ ਵੀ ਕਿਲਕਾਰੀਆਂ ਮਾਰ-ਮਾਰ ਕੇ ਪਾਰਕ ਵਿੱਚ ਖੇਡ ਰਹੇ ਸਨ। ਦਰਵਾਜੇ ਦੀ ਘੰਟੀ ਵੱਜਣ ਦੀ ਆਵਾਜ ਨੇਂ ਉਹਨਾਂ ਨੂੰ ਥੋੜ੍ਹਾ ਜਿਹਾ ਚੌਂਕਾ ਦਿੱਤਾ। ਕੌਣ ਹੋ ਸਕਦਾ ਹੈ? ਸੋਚਦਿਆਂ ਹੋਇਆਂ ਹੇਠਾਂ ਉਤਰ ਕੇ ਉਹਨਾਂ ਦਰਵਾਜੇ ਦੀ ਚਿਟਕਣੀਂ ਖੋਲੀ। ਬਾਹਰ ਡਾਕੀਆ ਗੱਤੇ ਦਾ ਇੱਕ ਵੱਡਾ ਜਿਹਾ ਗੱਤੇ ਦਾ ਪਾਰਸਲ ਅਤੇ ਇੱਕ ਚਿੱਠੀ ਫੜੀ ਖਲੋਤਾ ਹੋਇਆ ਸੀ।

“ਇਹ ਕੀ ਹੋ ਸਕਦਾ ਹੈ…?” ਉਹਨਾਂ ਦੇ ਮੱਥੇ `ਤੇ ਪ੍ਰਸ਼ਨ-ਵਾਚਕ ਭਾਵ ਉਭਰੇ। ਇਸ ਤਰਾਂ ਦਾ ਕੋਈ ਪਾਰਸਲ ਵਗੈਰਾ ਆਉਣ ਦੀ ਉਹਨਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਡਾਕੀਏ ਨੇਂ ਦਸਤਖ਼ਤ ਲਏ, ਪਾਰਸਲ ਅਤੇ ਇੱਕ ਚਿੱਠੀ ਉਹਨਾਂ ਦੇ ਹਵਾਲੇ ਕੀਤੀ ਅਤੇ ਚਲਾ ਗਿਆ। ਉਹ ਦੋਵੇਂ ਚੀਜਾਂ ਉਪਰ ਬਾਲਕੋਨੀਂ ਵਿੱਚ ਹੀ ਲੈ ਆਏ। ਪਹਿਲਾਂ ਉਹਨਾਂ ਪਾਰਸਲ ਖੋਲਿਆ। ਸਭ ਤੋਂ ਉ ੱਪਰ ਇੱਕ ਗਰਮ ਕੋਟ, ਗਰਮ ਸੂਟ ਅਤੇ ਇੱਕ ਪੱਗ ਪੈਕ ਕੀਤੀ ਹੋਈ ਸੀ। ਹੇਠਾਂ ਇੱਕ ਲਿਫਾਫਾ ਹੋਰ ਪਿਆ ਸੀ। ਉਸ ਵਿੱਚ ਇੱਕ ਜਨਾਨਾਂ ਸੂਟ ਅਤੇ ਇੱਕ ਸ਼ਾਲ ਸੀ। ਬਿਨਾਂ ਸ਼ੱਕ ਸਾਰਾ ਸਮਾਂਨ ਕੀਮਤੀ ਦਿਖਾਈ ਦੇ ਰਿਹਾ ਸੀ। ਕੁੱਝ ਚਿਰ ਉਹ ਸਮਾਂਨ ਨੂੰ ਪ੍ਰਸ਼ਨ-ਵਾਚਕ ਨਜਰਾਂ ਨਾਲ ਵਾਚਦੇ ਰਹੇ। “ਹਾਂ, ਅਜੇ ਇੱਕ ਚਿੱਠੀ ਵੀ ਤਾਂ ਪਈ ਸੀ। ,” ਜਿਵੇਂ ਉਹਨਾਂ ਨੂੰ  ਅਚਾਂਨਕ ਚੇਤਾ ਜਿਹਾ ਆਇਆ। ਉਹਨਾਂ ਖ਼ਤ ਖੋਲਿਆ ਅਤੇ ਐਨਕਾਂ ਲਗਾ ਕੇ ਪੜਨਾਂ ਸ਼ੁਰੂ ਕਰ ਦਿੱਤਾ।

ਮੇਰੇ ਅਤਿ ਸਤਿਕਾਰਯੋਗ ਪਿਤਾ ਸਮਾਨ ਪ੍ਰੋ ਸਾਹਿਬ ਜੀ…

ਸਤਿ ਸ੍ਰੀ ਅਕਾਲ,

ਸ਼ਾਇਦ ਤੁਸਾਂ ਨੁੰ ਮੇਰੇ ਬਾਰੇ ਯਾਦ ਨਾਂ ਹੋਵੇ, ਕਿਉਂਕਿ ਤੁਸੀਂ ਮੇਰੇ ਵਰਗੇ ਬਹੁਤ ਸਾਰੇ ਬੂਟੇ ਲਾ ਕੇ ਉਹਨਾਂ ਦੀ ਪਰਵਰਿਸ਼ ਕੀਤੀ ਹੈ, ਇਹ ਬੂਟੇ ਅਣਗਿਣਤ ਹਨ, ਹਰ ਇੱਕ ਨੂੰ ਚੇਤੇ ਵਿੱਚ ਰੱਖਣਾਂ ਮੁਸ਼ਕਿਲ ਹੈ ਪਰ ਬੂਟੇ ਆਪਣੇਂ ਮਾਲੀ ਨੂੰ ਕਿਵੇਂ ਭੁੱਲ ਸਕਦੇ ਹਨ। ਉਸ ਦੀ ਪਿਆਰ-ਛੋਹ ਸਾਰੀ ਉਮਰ ਉਹਨਾਂ ਦੇ ਚੇਤਿਆਂ ਵਿੱਚ ਵੱਸੀ ਰਹਿੰਦੀ ਹੈ। ਮੇਰੇ ਪਿਤਾ ਨੂੰ ਬੋਲੇ ਤੁਸਾਂ ਦੇ ਬੋਲ ਮੇਰੇ ਕੰਨਾਂ ਵਿੱਚ ਅਜੇ ਵੀ ਤਾਜਾ ਹਨ।

“ਗੱਲ ਸੁਣ ਲੈ ਨੱਥਾ ਸਿੰਹਾਂ, ਮੈਂ ਦੂਜੀ ਵਾਰ ਨਹੀੰ ਕਹਿਣਾਂ, ਤੂੰ ਮੁੰਡੇ ਨੂੰ ਕਾਲੇਜ ਛਡਾ ਕੇ ਅੱਗੇ ਤੋਂ ਆਪਣੇਂ ਨਾਲ ਮਜਦੂਰੀ ਤੇ ਨਹੀਂ ਖੜਨਾਂ, ਮੈਂ ਇਸਦੀ ਫੀਸ ਦਾ ਇੰਤਜਾਂਮ ਆਪੇ ਕਰ ਲਵਾਂਗਾ, ਇਹ ਮੁੰਡਾ ਹੀਰਾ ਐ ਤੇ ਮੈਂ ਹੀਰੇ ਆਪਣੀਆਂ ਅੱਖਾਂ ਸਾਹਵੇਂ ਕੌਡੀਆਂ ਭਾਅ ਨਹੀਂ ਵਿਕਣ ਦੇਣੇਂ,”।

ਤੁਸਾਂ ਦੀ ਮਦਦ ਸਦਕਾ ਮੈਂ ਬੀ। ਬੀ। ਏ ਕਰ ਗਿਆ। ਫਿਰ ਮੈਂ ਦਿੱਲੀ ਚਲਾ ਗਿਆ। ਇੱਥੇ ਟਿਊਸ਼ਨਾਂ ਪੜ੍ਹਾ ਕੇ ਅਤੇ ਰਾਤ ਨੂੰ ਫੈਕਟਰੀ ਵਿੱਚ ਕੰਮ ਕਰਕੇ ਮੈਂ ਆਪਣੀਂ ਐਮ। ਬੀ। ਏ ਪੂਰੀ ਕਰ ਲਈ। ਦੋ ਮਹੀਨੇਂ ਪਹਿਲਾਂ ਹੀ ਇੱਕ ਬਹੁ-ਕੌਮੀਂ ਕੰਪਨੀਂ ਨਾਲ ਮੈਂ ਪੰਜ ਸਾਲ ਲਈ ਵਿਦੇਸ਼ ਵਿੱਚ ਕੰਮ ਕਰਨ ਦੇ ਇਕਰਾਰਨਾਂਮੇਂ ਤੇ ਦਸਤਖਤ ਕੀਤੇ ਹਨ। ਆਪਣੀਂ ਪਹਿਲੀ ਤਨਖਾਹ ਵਿੱਚੋਂ ਆਪ ਲਈ ਤੁਛ ਜਿਹੇ ਤੋਹਫੇ ਖਰੀਦੇ ਹਨ। ਆਸ ਹੈ ਕਿ ਤੁਸੀਂ ਪ੍ਰਵਾਂਨ ਕਰੋਗੇ। ਪ੍ਰੋ: ਸਾਹਿਬ, ਜਿਨ੍ਹਾਂ ਬੂਟਿਆਂ ਨੂੰ ਤੁਸੀਂ ਆਪਣੇਂ ਹੱਥੀਂ ਲਾ ਕੇ, ਹੱਥੀਂ ਸਿੰਜ ਕੇ, ਵੱਡਿਆਂ ਕੀਤਾ ਸੀ ਉਹ  ਬੂਟੇ ਹੁਣ ਸੰਘਣੇਂ ਦਰੱਖਤ ਬਣ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਹੁਣ ਉਹਨਾਂ ਦਾ ਮਾਲੀ ਆ ਕੇ ਉਹਨਾਂ ਦੀ ਛਾਵੇਂ ਆਰਾਂਮ ਕਰੇ। ਤੁਸੀਂ ਆਪਣੇਂ ਫਰਜ਼ ਬਾਖੂਬੀ ਨਿਭਾ ਚੁੱਕੇ ਹੋ। ਹੁਣ ਸਾਨੂੰ ਆਪਣੇਂ ਫਰਜ਼ ਪੂਰੇ ਕਰਨ ਦਿਉ। ਮੈਂ ਜਾ ਕੇ ਜਲਦੀ ਹੀ ਆਪਣਾਂ ਉਥੋਂ ਦਾ ਪਤਾ ਅਤੇ ਨੰਬਰ ਤੁਸਾਂ ਨੂੰ ਭੇਜਾਂਗਾ। ਹੁਣ ਇਜ਼ਾਜ਼ਤ ਦਿਉ। ਤੁਹਾਡਾ ਬੇਟਾ…।

ਹੇਠਾਂ ਨਾਂਮ ਅਤੇ ਤਾਰੀਖ ਪਈ ਹੋਈ ਸੀ। ਪੰਜ ਕੁ ਮਿੰਟ ਪ੍ਰੋ: ਸਾਹਿਬ ਆਰਾਂਮ ਕੁਰਸੀ ਤੇ ਹੀ ਢੋਅ ਲਾ ਕੇ ਅਤੇ ਐਨਕਾਂ ਲਾਹ ਕੇ ਅੱਖਾਂ ਮੁੰਦ ਕੇ ਬੈਠੇ ਰਹੇ। ਫਿਰ ਹੌਲੀ ਜਿਹੀ ਉਹ ਉਠ ਕੇ ਬਾਲਕੋਨੀਂ ਦੇ ਜੰਗਲੇ ਤੱਕ ਆ ਗਏ। ਬੱਚੇ ਅਜੇ ਵੀ ਰੌਲਾ-ਰੱਪਾ ਜਿਹਾ ਪਾ ਕੇ ਖੇਡੀ ਜਾ ਰਹੇ ਸਨ। ਉਹਨਾਂ ਨੂੰ ਇਹ ਸ਼ੋਰ ਜਿਹਾ ਕੰਨਾਂ ਵਿੱਚ ਰਸ ਘੋਲਦਾ ਮਹਿਸੂਸ ਹੋਇਆ। ਫਿਰ ਉਹਨਾਂ ਨੇਂ ਗਮਲਿਆਂ ਵੱਲ ਝਾਤੀ ਮਾਰੀ। ਸ਼ਾਇਦ ਧੁੱਪ ਵਿੱਚ ਰੱਖੇ ਹੋਣ ਕਰਕੇ ਫੁੱਲ ਵੀ ਹੁਣ ਟਹਿਕਣ ਲੱਗ ਪਏ ਸਨ।

ਯਾਦਵਿੰਦਰ ਸਿੰਘ ਸਤਕੋਹਾ

Email: yadsatkoha@yahoo.com

ਬੇਨਤੀ
ਦੋਸਤੋ, ਤਕਨੀਕੀ ਨੁਕਸ ਕਰਕੇ ਇਸ ਵਾਰ ਦੇ ਅੰਕ ਨੂੰ ਅਸੀਂ ਠੀਕ ਢੰਗ ਨਾਲ ਆਨਲਾਈਨ ਨਹੀਂ ਕਰ ਸਕੇ। ਤੁਹਾਡੀਆਂ ਬਹੁਤ ਸਾਰੀਆਂ ਰਚਨਾਵਾਂ ਸਾਨੂੰ ਪਹੁੰਚੀਆਂ ਹਨ, ਜੋ ਅਗਲੇ ਅੰਕ ਵਿੱਚ ਲਗਾ ਦਿੱਤੀਆਂ ਜਾਣਗੀਆਂ। -ਸੰਪਾਦਕ

ਪੰਜਾਬੀ ਸਾਹਿਤ ਸਭਾ ਜੈਤੋ ਦਾ ਸਲਾਨਾ ਸਮਾਰੋਹ
ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਮਾਗਮ 24 ਜਨਵਰੀ 2010 ਨੂੰ ਇਥੇ ਸਾਹਿਤ ਸਦਨ ਵਿਖੇ ਲਾਲਾ ਭਗਵਾਨ ਦਾਸ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਉਘੇ ਸ਼ਾਇਰ ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਨਰਿੰਦਰਪਾਲ ਸਿੰਘ ਮਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਨੂੰ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਫਿਰ ਲੋਕ ਗਾਇਕ ਤਰਲੋਕ ਵਰਮਾ ਅਤੇ ਅਨਮੋਲਪ੍ਰੀਤ ਘਣੀਆਂ ਨੇ ਮਰਹੂਮ ਉਸਤਾਦ ਸ਼ਾਇਰ ਦੀਪਕ ਜੈਤੋਈ ਅਤੇ ਪ੍ਰੋ. ਰੁਪਿੰਦਰ ਮਾਨ ਦੀਆਂ ਗ਼ਜ਼ਲਾਂ ਦਾ ਗਾਇਣ ਕੀਤਾ। ਹਰਮੇਲ ਪਰੀਤ ਨੇ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਬਾਰੇ ਮਹਾਨ ਦੇਣ ਬਾਰੇ ਚਰਚਾ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਉਸ ਦੇ ਸਾਹਿਤਕ ਕਾਰਜ ਬਾਰੇ ਚਾਨਣਾ ਪਾਇਆ। ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ ਨੇ ਜਸਵੰਤ ਜ਼ਫਰ ਦੇ ਕਾਵਿ ਖੇਤਰ ਦੀ ਗੱਲ ਕੀਤੀ ਅਤੇ ਡਾ. ਜੈਨਇੰਦਰ ਚੌਹਾਨ ਨੇ ਜਸਵਿੰਦਰ ਦੇ ਸਹਿਤਕ ਜੀਵਨ ਤੇ ਝਾਤ ਪੁਆਈ। ਸਭਾ ਵੱਲੋਂ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਅਤੇ ਜਸਵੰਤ ਜ਼ਫਰ ਨੂੰ ਪ੍ਰੋ. ਰੁਪਿੰਦਰ ਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਦੇਣ ਦੀ ਰਸਮ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰਾਂ ਨੇ ਅਦਾ ਕੀਤੀ। ਡਾ. ਸੁਰਜੀਤ ਪਾਤਰ ਨੇ ਮਰਹੂਮ ਦੀਪਕ ਜੈਤੋਈ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ ਲਈ ਕੀਤੀ ਘਾਲਣਾ ਅਤੇ ਉਨ੍ਹਾਂ ਦੀ ਨਿਮਰਤਾ ਦੀ ਗੱਲ ਕੀਤੀ। ਉਨ੍ਹਾਂ ਪ੍ਰੋ. ਰੁਪਿੰਦਰ ਮਾਨ ਨੂੰ ਤੜਪ ਦਾ ਸਮੁੰਦਰ ਦਸਦਿਆਂ ਕਿਹਾ ਕਿ ਉਹ ਪੰਜਾਬ ਦੀ ਧਰਤੀ ਨੂੰ ਬੇਚੈਨੀ ਚੋਂ ਉਭਾਰਨ ਲਈ ਸਾਂਝਾ ਸੁਪਨਾ ਦੇਣ ਲਈ ਯਤਨਸ਼ੀਲ ਸੀ। ਉਨ੍ਹਾਂ ਸਨਮਾਨਿਤ ਸ਼ਾਇਰ ਜਸਵਿੰਦਰ ਵੱਲੋਂ ਪੰਜਾਬੀ ਗ਼ਜ਼ਲ ਵਿਚ ਸੂਖਮਤਾ ਲਿਆਉਣ ਅਤੇ ਧਰਤੀ ਨਾਲ ਸਬੰਧਤ ਬਿੰਬ ਸਿਰਜਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ਾਇਰਾਂ ਦੀ ਬਦੌਲਤ ਪੰਜਾਬੀ ਗ਼ਜ਼ਲ ਦਾ ਭਵਿੱਖ ਬਹੁਤ ਉਜਲ ਹੈ। ਸ੍ਰੀ ਪਾਤਰ ਨੇ ਕਿਹਾ ਕਿ ਜਸਵੰਤ ਜ਼ਫਰ ਨੇ ਵਿਵੇਕ, ਸੋਚ ਅਤੇ ਸ਼ਕਤੀ ਦੇ ਜ਼ੋਰ ਨਾਲ ਪੰਜਾਬੀ ਕਾਵਿ ਵਿਚ ਨਵੇਂ ਬਿੰਬ ਅਤੇ ਧਰਾਤਲ ਸਿਰਜੇ ਹਨ। ਵਿਸ਼ੇਸ਼ ਮਹਿਮਾਨ ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਪਵਨ ਗੋਇਲ ਨੇ ਸਨਮਾਨਿਤ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀ। ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਭਾ ਲਈ ਆਰਥਿਕ ਮਦਦ ਦਿੱਤੀ।

ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਅਜੇ ਤੱਕ ਪੜ੍ਹਾਕੂ ਨਹੀਂ ਬਣ ਸਕੇ ਇਹ ਸਰੋਤੇ ਹੀ ਹਨ। ਉਨ੍ਹਾਂ ਕਿਹਾ ਸਮਾਜ ਤੋਂ ਟੁੱਟਿਆ ਹੋਇਆ ਕੋਈ ਵੀ ਸਾਹਿਤ ਕਹਾਉਣ ਦਾ ਹੱਕਦਾਰ ਨਹੀਂ। ਉਨ੍ਹਾਂ ਪੰਜਾਬੀ ਦੇ ਕੁੱਝ ਆਧੁਨਿਕ ਕਵੀਆਂ ਵੱਲੋਂ ਪੰਜਾਬੀ ਕਵਿਤਾ ਨੂੰ ਯੂਰਪੀ ਮਾਡਲ ਵਿਚ ਫਿੱਟ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨੇ ਦੁੱਖ ਪਿਛਲੇ ਢਾਈ ਹਜਾਰ ਸਾਲਾਂ ਦੌਰਾਨ ਪੰਜਾਬੀਆਂ ਨੇ ਆਪਣੇ ਜਿਸਮਾਂ ਤੇ ਸਹੇ ਹਨ ਓਨੇ ਹੋਰ ਕਿਸੇ ਨੇ ਨਹੀਂ ਸਹੇ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਜੀਤ ਪਾਤਰ, ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਰਾਜਿੰਦਰਜੀਤ, ਸੁਨੀਲ ਚੰਦਿਆਣਵੀ, ਸਤਵਰਨ ਦੀਪਕ, ਮਨਜੀਤ ਕੋਟੜਾ, ਕੁਲਵਿੰੰਦਰ ਬੱਛੋਆਣਾ, ਡਾ. ਦਵਿੰਦਰ ਸ਼ਰਮਾ ਅਤੇ ਗੁਰਪੀ੍ਰਤ ਸਿੰਘ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਸਮਾਗਮ ਵਿਚ ਹਰਜਿੰਦਰ ਢਿੱਲੋਂ, ਮੰਗਤ ਰਾਮ ਸ਼ਰਮਾ, ਭੁਪਿੰਦਰ ਜੈਤੋ, ਗੁਰਮੀਤ ਸਿੰਘ ਧਾਲੀਵਾਲ, ਬਲਦੇਵ ਬੰਬੀਹਾ, ਨਰੇਸ਼ ਰੁਪਾਣਾ, ਸੁੰਦਰ ਪਾਲ ਪ੍ਰੇਮੀ, ਬਲਦੇਵ ਸਿੰਘ ਸੰਧੂ, ਖੁਸ਼ਵੰਤ ਬਰਗਾੜੀ, ਮਾਸਟਰ ਕਰਤਾ ਰਾਮ, ਬਲਵੀਰ ਸਿੰਘ ਜਿਗਰੀ, ਬਲਕਰਨ ਸੂਫੀ, ਤੇਜਾ ਸਿੰਘ ਜੇ. ਈ., ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਅਤੇ ਵੱਡੀ ਗਿਣਤੀ ਵਿਚ ਸਾਹਿਤ ਦੇ ਪਾਠਕ ਸ਼ਾਮਲ ਹੋਏ। ਸਟੇਜ ਦਾ ਸੰਚਾਲਣ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾ। ਸਮਾਗਮ ਦੇ ਅਖੀਰ ਵਿਚ ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਸਭਨਾਂ ਦਾ ਧੰਨਵਾਦ ਕੀਤਾ।

ਸਬੰਧਤ ਫੋਟੋ -  ਸਾਹਿਤ ਸਭਾ ਜੈਤੋ ਵੱਲੋਂ ਉਘੇ ਸ਼ਾਇਰ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰ।

ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?)
ਸਪੋਕਸਮੈਨ `ਚ 20 ਦਸੰਬਰ ਨੂੰ ਛਪਿਆ ਲੇਖ਼ ਪੜ੍ਹ ਕੇ ਲੱਗਦਾ ਤਾਂ ਨਹੀਂ ਕਿ ਡਾਕਟਰ ਹਰਸ਼ਿੰਦਰ ਕੌਰ ਇਸ ਕਾਬਲ ਹੈ ਕਿ ਉਸਨੂੰ “ਪੰਜਾਬਣ ਆਫ਼ ਦਾ ਯੀਅਰ” ਐਵਾਰਡ ਦਿੱਤਾ ਜਾਏ | ਡਾਕਟਰ ਸਾਹਿਬਾ ਕੁੱਲ 15-20 ਦਿਨ ਲਈ ਆਸਟ੍ਰੇਲੀਆ ਵਿਖੇ ਸੈਰ ਸਪਾਟੇ ਲਈ ਆਏ ਸਨ, ਰੱਬ ਜਾਣੇ ਉਨ੍ਹਾਂ ਦੇ ਮਨ `ਚ ਸਾਡੇ ਖਿਲਾਫ਼ ਕਿੰਨਾਂ ਕੁ ਜ਼ਹਿਰ ਭਰਿਆ ਪਿਆ ਸੀ ਕਿ ਭਾਰਤ ਵਾਪਸ ਪੁੱਜ ਕੇ ਅਜਿਹੀ ਚੁਆਤੀ ਲਾਈ ਕਿ ਸਾਡੇ ਕਾਲਜਿਆਂ ਦੇ ਕੋਲੇ ਹੋ ਗਏ | ਲੇਖ਼ ਲਿਖਣ ਤੋਂ ਪਹਿਲਾਂ ਉਨ੍ਹਾਂ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਭਾਵੇਂ ਅਸੀਂ ਆਸਟ੍ਰੇਲੀਆ ਵਸਦੇ ਹਾਂ, ਪਰ ਹਾਂ ਤਾਂ ਪੰਜਾਬੀ ਮਾਂ ਦੇ ਪੁੱਤਰ-ਧੀਆਂ ਹੀ | ਜੇਕਰ ਇੱਕ ਪਲ ਲਈ ਮੰਨ ਵੀ ਲਈ ਲਈਏ ਕਿ ਕੁੱਝ ਲੜਕੀਆਂ ਅਜਿਹੀਆਂ ਹੋ ਸਕਦੀਆਂ ਹਨ, ਜੋ ਕਿ ਸਾਡੇ ਵਿਰਸੇ, ਸਾਡੇ ਸੱਭਿਆਚਾਰ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਤਾਂ ਵੀ ਕੀ ਇਹ ਜ਼ਾਇਜ ਹੈ ਕਿ ਡਾਕਟਰ ਸਾਹਿਬਾ ਅਜਿਹਾ ਕੁੱਝ ਲਿਖ ਦੇਵੇ ਕਿ ਭਵਿੱਖ `ਚ ਇੱਥੇ ਵਸਦੀਆਂ ਕੁੜੀਆਂ ਦੇ ਰਿਸ਼ਤੇ ਵੀ ਨਾ ਹੋ ਸਕਣ |

ਲੇਖ਼ ਪੜ੍ਹ ਕੇ ਜਾਪਦਾ ਹੈ ਕਿ ਆਸਟ੍ਰੇਲੀਆ `ਚ ਵੱਸਦੀਆਂ ਕੁੜੀਆਂ ਡਾਕਟਰ ਸਾਹਿਬਾ ਦੀ ਹੀ ਇੰਤਜ਼ਾਰ ਕਰ ਰਹੀਆਂ ਸਨ, ਕਿ ਉਹ ਇੱਥੇ ਆਉਣ ਤੇ ਉਨ੍ਹਾਂ ਨੂੰ ਆਪਣੇ ਦੁੱਖੜੇ ਰੋ ਸਕਣ | ਪਤਾ ਨਹੀਂ ਕਿਉਂ ਸਾਨੂੰ ਅਜਿਹੀਆਂ ਕੁੜੀਆਂ ਬਾਰੇ ਜਾਣਕਾਰੀ  ਨਹੀਂ, ਜੋ ਕਿ ਆਪਣਾ ਪੇਟ ਭਰਨ ਲਈ ਜੂਠ ਖਾ ਕੇ ਗੁਜ਼ਾਰਾ ਕਰ ਰਹੀਆਂ ਹਨ | ਲੱਗਦਾ ਹੈ ਜਿਵੇਂ ਹੀ ਡਾਕਟਰ ਸਾਹਿਬਾ ਦਾ ਜਹਾਜ਼ ਆਸਟ੍ਰੇਲੀਆ ਦੀ ਧਰਤੀ ਤੇ ਉਤਰਿਆ, ਅਜਿਹੀਆਂ ਕੁੜੀਆਂ ਬਰਸਾਤ ਦੇ ਡੱਡੂਆਂ ਦੀ ਤਰ੍ਹਾਂ ਉਨ੍ਹਾਂ ਦੇ ਦੁਆਲੇ ‘ਕੱਠੀਆਂ ਹੋ ਗਈਆਂ ਤੇ ਲੱਗ ਪਈਆਂ, ਗੜੈਂ-ਗੜੈਂ ਕਰਨ | ਪਹਿਲੀ ਕੁੜੀ ਦੀ ਗੱਲ ਕਰਦੇ ਹਾਂ | ਉਸਨੇ ਕਿਹਾ ਕਿ ਤਿੰਨ ਦਿਨ ਤੋਂ ਭੁੱਖੀ ਹਾਂ | ਜੇਕਰ ਇਹ ਕੁੜੀ ਡਾਕਟਰ ਸਾਹਿਬਾ ਦਾ ਕਾਲਪਨਿਕ ਪਾਤਰ ਨਹੀਂ ਹੈ ਤਾਂ ਸ਼ੱਕ ਹੁੰਦਾ ਹੈ ਕਿ ਕੀ ਵਾਕਈ ਹੀ ਇਹ ਕੁੜੀ ਪੰਜਾਬਣ ਹੈ? ਜੇਕਰ ਹੁੰਦੀ ਤਾਂ ਘੱਟੋ-ਘੱਟ ਉਸਨੂੰ ਸਾਡੇ ਗੁਰੂਘਰਾਂ ਦੀ ਮਰਿਆਦਾ ਦਾ ਪਤਾ ਹੁੰਦਾ | ਗੁਰੂਘਰ `ਚ ਲੰਗਰ ਚਲਦੇ ਨੇ, ਕੀ ਉਹ ਕੁੜੀ ਕਿਸੇ ਗੁਰੂਘਰ `ਚ ਗਈ? ਕਿਸੇ ਪ੍ਰਬੰਧਕ ਕੋਲ ਆਪਣਾ ਦੁ਼ੱਖੜਾ ਜ਼ਾਹਿਰ ਕੀਤਾ? ਜੇਕਰ ਨਹੀਂ ਤਾਂ ਡਾਕਟਰ ਸਾਹਿਬਾ `ਚ ਉਹਨੂੰ ਕਿਹੜੀ “ਦੇਵੀ ਮਾਤਾ” ਨਜ਼ਰ ਆ ਗਈ ਸੀ, ਜਿਸਨੇ ਚੁਟਕੀ ਮਾਰ ਕੇ ਉਸਦੇ ਦੁੱਖਾਂ ਦਾ ਅੰਤ ਕਰ ਦੇਣਾ ਸੀ? ਹਾਲਾਂਕਿ ਮੈਨੂੰ ਆਸਟ੍ਰੇਲੀਆ ਆਇਆਂ ਕੇਵਲ ਇੱਕ ਸਾਲ ਹੀ ਹੋਇਆ ਹੈ, ਪਰ ਨਾ ਤਾਂ ਅਜਿਹਾ ਕੋਈ ਕੇਸ ਨਿਗ੍ਹਾ `ਚ ਆਇਆ ਕਿ ਕਿਸੇ ਵਿਦਿਆਰਥੀ ਨੂੰ ਜੂਠ ਖਾ ਕੇ ਪੇਟ ਭਰਨਾ ਪਿਆ ਹੋਵੇ ਤੇ ਨਾ ਹੀ ਅਜਿਹਾ ਕੇਸ ਜਿਸ `ਚ ਮਾਪਿਆਂ ਨੇ ਆਪਣੀ ਧੀ ਸਿਰਫ਼ ਪੈਸਾ ਕਮਾਉਣ ਲਈ ਜੰਮੀ ਹੋਵੇ | ਡਾਕਟਰ ਸਾਹਿਬਾ ਦੇ ਲੇਖ਼ ਮੁਤਾਬਿਕ ਇਸ ਲੜਕੀ ਨੂੰ ਉਸਦੇ ਮਾਪਿਆਂ ਨੇ ਵਿਦੇਸ਼ ਆਉਣ ਦੀ ਪੌੜੀ ਬਨਾਉਣ ਲਈ ਜੰਮਿਆ ਸੀ | ਡਾਕਟਰ ਸਾਹਿਬਾ ਪੜ੍ਹੇ-ਲਿਖੇ ਹਨ, ਜੇਕਰ ਉਨ੍ਹਾਂ ਨੇ ਕੇਵਲ ਸ਼ੋਹਰਤ ਖੱਟਣ ਲਈ ਇਹ ਲੇਖ਼ ਲਿਖਿਆ ਹੈ ਤਾਂ ਸ਼ਾਬਾਸ਼ੇ ਉਨ੍ਹਾਂ ਦੇ . ਪਰ ਇੱਕ ਬੇਵਕੂਫ਼ ਤੋਂ ਲੈ ਸਮਝਦਾਰ ਇਨਸਾਨ ਤੱਕ ਹਰ ਕੋਈ ਇਹ ਲੇਖ ਪੜ੍ਹ ਕੇ ਹੈਰਾਨ-ਪ੍ਰੇਸ਼ਾਨ ਹੋਵੇਗਾ ਕਿ ਕੁੜੀ ਦੇ ਮਾਪੇ ਅਜਿਹੀ ਕਿਹੜੀ “ਗੌਰਮਿੰਟ” ਹੈ ਜਿਸਨੇ ਵੀਹ ਸਾਲਾ ਯੋਜਨਾ ਬਣਾਈ | ਸਰਕਾਰ ਦੀਆਂ ਤਾਂ ਪੰਜ ਸਾਲਾ ਯੋਜਨਾਵਾਂ ਵੀ ਰਾਹ `ਚ ਹੀ ਦਮ ਤੋੜ ਦਿੰਦੀਆਂ ਨੇ | ਪਰ ਧੰਨ ਹਨ ਇਹ ਮਾਪੇ, ਜਿਨ੍ਹਾਂ ਇਹੀ ਸੋਚ ਕੇ ਧੀ ਜੰਮੀ ਕਿ ਜਦੋਂ ਉਹ ਜਵਾਨ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਵਿਦੇਸ਼ ਦੀ ਸੈਰ ਕਰਵਾਏਗੀ | ਹੋਰ ਤਾਂ ਹੋਰ! ਉਨ੍ਹਾਂ ਦੀ ਵੀਹ ਸਾਲਾ ਯੋਜਨਾ ਵੀ ਅੱਧੀ ਸਿਰੇ ਚੜ੍ਹ ਗਈ | ਡਾਕਟਰ ਸਾਹਿਬਾ! ਦੇਖਿਓ ਕਿਤੇ ਤੁਹਾਡਾ ਇਹ ਲੇਖ਼ ਇਹ ਅਮਰੀਕਾ, ਕੈਨੇਡਾ ਆਦਿ ਛਪ ਜਾਵੇ ਤੇ ਉਹ ਲੋਕ ਸਾਡੇ ਅਜਿਹੇ “ਹੀਰੇ” ਚੁਰਾ ਲੈਣ ਜੋ ਕਿ ਵੀਹ ਸਾਲਾ ਯੋਜਨਾਵਾਂ ਬਨਾਉਣ ਤੇ ਸਿਰੇ ਚੜ੍ਹਾਉਣ `ਚ ਮਾਹਿਰ ਹਨ | ਉਸ ਕੁੜੀ ਮੁਤਾਬਿਕ “ਆਇਆਂ ਨੂੰ ਚਾਰ ਮਹੀਨੇ ਹੋਏ ਹਨ ਪਰ ਘਰ ਦੇ ਪੈਸੇ ਮੰਗਦੇ ਹਨ |” ਵਿਆਹ ਨਕਲੀ ਹੋਇਆ, ਇਹ ਤਾਂ ਡਾਕਟਰ ਸਾਹਿਬਾ ਖ਼ੁਦ ਹੀ ਦੱਸ ਚੁੱਕੇ ਹਨ | ਇਹ ਵੀ ਜ਼ਾਹਿਰ ਜਿਹੀ ਗੱਲ ਹੈ ਕਿ ਇਹ ਜੋੜੀ ਪੜ੍ਹਾਈ ਦੇ ਆਧਾਰ ਤੇ ਆਸਟ੍ਰੇਲੀਆ ਆਈ ਹੋਵੇਗੀ | ਇੱਥੇ ਦੋ ਗੱਲਾਂ ਪੈਦਾ ਹੁੰਦੀਆਂ ਹਨ | ਪਹਿਲੀ ਗੱਲ ਇਹ ਹੈ ਕਿ ਪੜ੍ਹਦਾ ਕੌਣ ਹੈ | ਲੇਖ਼ ਮੁਤਾਬਿਕ ਖ਼ਰਚਾ ਕੁੜੀ ਦੇ ਮਾਪਿਆਂ ਨੇ ਕੀਤਾ ਤਾਂ ਪੜ੍ਹਾਈ ਲੜਕਾ ਹੀ ਕਰਦਾ ਹੋਵੇਗਾ, ਕਿਉਂ ਜੋ ਅਜਿਹੇ ਵਿਆਹਾਂ ਵਿੱਚ ਲੜਕੀ ਪੜ੍ਹਦੀ ਹੈ ਤੇ ਲੜਕੇ ਵਾਲੇ ਖ਼ਰਚਾ ਕਰਦੇ ਹਨ | ਇੱਥੇ ਪੁਜੀਸ਼ਨ ਉਲਟ ਹੈ | ਜਿਨ੍ਹਾਂ ਕੁ ਖ਼ਰਚ ਲੜਕੀ ਦੇ ਮਾਪਿਆਂ ਨੇ ਉਸਦੇ ਇੱਥੇ ਆਉਣ ਤੇ ਕੀਤਾ ਹੈ, ਜੇਕਰ ਆਪਣੇ ਲੜਕੇ ਨੂੰ ਇੱਥੇ ਭੇਜਣ `ਤੇ ਕਰਦੇ ਤਾਂ ਕੀ ਉਹ ਠੀਕ ਨਹੀਂ ਸੀ? ਲੱਖਾਂ ਰੁਪਏ ਵੀ ਲਗਾ ਦਿੱਤੇ, ਕੁੜੀ ਪੱਕੀ ਤਾਂ ਫਿਰ ਵੀ ਨਾ ਹੋਈ | ਉਨ੍ਹਾਂ ਦੇ ਆਪਣੇ ਮੁੰਡੇ ਦੇ ਪੜ੍ਹਾਈ ਛੱਡ ਕੇ ਭੈਣ ਦੁਆਰਾ ਬਾਹਰ ਬੁਲਾਉਣ ਦੀ ਉਮੀਦ ਵੀ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਹੈ | ਅਗਲੀ ਗੱਲ ਇਹ ਹੈ ਕਿ ਵੀਹ ਸਾਲ ਪਹਿਲਾਂ ਵਿਦੇਸ਼ ਸੈੱਟ ਹੋਣਾ ਅੱਜ ਦੇ ਮੁਕਾਬਲੇ ਅਸਾਨ ਸੀ | ਜੇਕਰ ਕੁੜੀ ਦਾ ਪਿਓ ਖੁਦ ਬਾਹਰ ਸੈੱਟ ਹੋਣ ਦੀ ਕੋਸ਼ਿਸ਼ ਕਰਦਾ ਤਾਂ ਅੱਜ ਨੂੰ ਉਹ ਵਿਦੇਸ਼ `ਚ ਕਰੋੜਾਂਪਤੀ ਹੁੰਦੇ | `ਤੇ ਜਦੋਂ ਉਨ੍ਹਾਂ ਵੀਹ ਸਾਲਾ ਯੋਜਨਾ ਦਾ ਨੀਂਹ ਪੱਥਰ ਧਰਿਆ ਸੀ, ਜੇ ਮੁੰਡਾ ਜੰਮ ਪੈਂਦਾ ਤਾਂ .. . ?

ਡਾਕਟਰ ਸਾਹਿਬਾ ਦੀ ਕਹਾਣੀ … ਮੁਆਫ਼ ਕਰਨਾ ਲੇਖ਼ ਦਾ ਅਗਲਾ ਸੀਨ ਹੈ ਇੱਕ ਗਲੀ ਦਾ | ਜਿੱਥੇ ਕਿ ਭਾਰਤੀ ਮੁੰਡੇ ਕੁੜੀਆਂ ਦੀ ਭਰਮਾਰ ਹੈ | ਏਧਰ ਓਧਰ ਤੁਰੇ ਫਿਰਦੇ ਇਨ੍ਹਾਂ ਪਾਤਰਾਂ ਦੇ ਚਿਹਰੇ ਮਲੀਨ ਹਨ | ਦੁਨੀਆਂ ਭਰ ਦਾ ਦਰਦ ਹੈ | ਹੰਝੂ ਹਨ | ਹਰ ਪਾਤਰ ਬੇਤਾਬ ਹੈ, ਡਾਕਟਰ ਹਰਸ਼ਿੰਦਰ ਕੌਰ ਦੇ ਆਉਣ ਦੀ ਇੰਤਜ਼ਾਰ ਵਿੱਚ | ਬਿਲਕੁੱਲ ਕਿਸੇ ਫਿਲਮੀ ਕਹਾਣੀ ਦੀ ਤਰ੍ਹਾਂ | ਜਦ ਡਾਕਟਰ ਸਾਹਿਬਾ ਗਲੀ `ਚ ਆਉਂਦੇ ਹਨ ਤਾਂ ਇੱਕ ਕੁੜੀ ਪਾਤਰ ਡਾਕਟਰ ਸਾਹਿਬਾ ਦੇ ਨਾਲ਼ ਦੇ ਸੱਜਣ ਨੂੰ ਮੁਖ਼ਾਤਿਬ ਹੋ ਕੇ ਬੋਲਦੀ ਹੈ, ਬਿਨਾਂ ਕੁੱਝ ਪੁੱਛਿਆਂ ਹੀ ..

“ਭਾ ਜੀ, ਤੁਸੀਂ ਕਿੰਨਿਆਂ ਦੀ ਮੱਦਦ ਕਰੋਗੇ? ਪਹਿਲੇ ਦਿਨ, ਇਥੇ ਹਵਾਈ ਅੱਡੇ `ਤੇ ਉਤਰਦੇ ਸਾਰ, ਇੱਕ ਭਾਰਤੀ ਹੋਟਲ ਮਾਲਕ ਵੱਲੋਂ ਪੱਤ ਲੁੱਟੀ ਗਈ ਸੀ | ਤੁਸੀਂ ਛੇ ਮਹੀਨੇ ਸਹਾਰਾ ਦਿੱਤਾ ਪਰ ਹੁਣ ਢਿੱਡ ਭਰਨ ਲਈ ਸਿਵਾਏ ਜਿਸਮ ਵੇਚਣ ਦੇ ਕੋਈ ਚਾਰਾ ਹੀ ਨਹੀਂ ਰਿਹਾ | ਤੁਸੀਂ ਅਖ਼ਬਾਰ ਕਢਦੇ ਹੋ | ਕਿਉਂ ਨਹੀਂ ਲਿਖਦੇ ਕਿ ਮਾਪੇ ਆਪਣੀਆਂ ਬੱਚੀਆਂ ਨੂੰ ਇਸ ਨਰਕ ਵਿੱਚ ਨਾ ਘੱਲਣ | ਹਰ ਰੋਜ਼ ਇੱਕ ਭੈਣ ਭਾਰਤ ਤੋਂ ਇਥੇ ਪੜ੍ਹਨ ਲਈ ਪਹੁੰਚ ਰਹੀ ਹੈ ਤੇ ਖੱਜਲ ਖੁਆਰ ਹੋ ਰਹੀ ਹੈ |”

ਇਹ ਪੜ੍ਹ ਕੇ ਜਾਪਦਾ ਹੈ ਕਿ ਜਿਵੇਂ ਆਲੋਕ ਨਾਥ ਦੀ ਕਿਸੇ ਫਿਲਮ ਦਾ ਡਾਇਲਾਗ ਹੋਵੇ, ਡਾਕਟਰ ਸਾਹਿਬਾ ਨੇ ਸਿਰਫ਼ ਤੇ ਸਿਰਫ਼ ਨਾਲ਼ ਦੇ ਸੱਜਣ ਦੀ ਵਾਹ-ਵਾਹੀ ਲਈ ਹੀ ਇਹ ਪਾਤਰ ਚਿਤਰਣ ਕੀਤਾ ਹੋਵੇ | ਜਿਵੇਂ ਕਿ ਹੀਰੋਇਨ ਜਾਂ ਹੀਰੋ ਕਹਿ ਰਿਹਾ ਹੋਵੇ …

“ਕਾਕਾ! ਆਪਨੇ ਅਪਨੀ ਸਾਰੀ ਜ਼ਿੰਦਗੀ ਹਮਾਰੀ ਪਰਵਰਿਸ਼ ਮੇਂ ਲਗਾ ਦੀ | ਆਪਨੇ ਹਮਾਰੇ ਭਵਿਸ਼ ਕੀ ਖਾਤਿਰ ਸ਼ਾਦੀ ਭੀ ਨਹੀਂ ਕੀ | ਮੈਂ ਆਪ ਕੋ ਅਬ ਔਰ ਕਾਮ ਨਹੀਂ ਕਰਨੇ ਦੂੰਗਾ | ਮੈਂ ਅਪਨੀ ਪੜ੍ਹਾਈ ਛੋੜ ਕਰ ਕਲ ਸੇ ਨੌਕਰੀ ਕੀ ਤਾਲਾਸ਼ ਮੇਂ ਜੁੱਟ ਜਾਊਂਗਾ |”

ਪਹਿਲੀ ਗੱਲ ਤਾਂ ਇਹ ਹੈ ਕਿ ਜਦ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ ਤਾਂ ਘੱਟੋ-ਘੱਟ ਕੋਈ ਇੱਕ ਵਾਕਫ਼ਕਾਰ ਤਾਂ ਹੁੰਦਾ ਹੀ ਹੈ, ਜੋ ਕਿ ਨਵੇਂ ਆਏ ਨੂੰ ਕੁੱਝ ਦਿਨ ਸਾਂਭਦਾ ਹੈ | ਪਰ ਲੇਖ਼ ਮੁਤਾਬਿਕ “ਜਹਾਜ਼ ਤੋਂ ਉਤਰਦੇ ਸਾਰ ਪੱਤ ਲੁੱਟਣ” ਵਾਲੀ ਗੱਲ ਫਿਲਮ ਦਾ ਸੀਨ ਹੀ ਜਾਪਦਾ ਹੈ ਕਿ ਹੀਰੋਇਨ ਏਅਰਪੋਰਟ ਤੋਂ ਬਾਹਰ ਆਉਂਦੀ ਹੈ, ਉੱਚੀ ਅੱਡੀ ਵਾਲੇ ਸੈਂਡਲਾਂ ਦੀ ਠੱਕ-ਠੱਕ ਦੀ ਆਵਾਜ਼ ਗੂੰਜਦੀ ਹੈ ਤੇ ਹੀਰੋਇਨ ਬਾਹਰ ਆ ਕੇ ਪੁਕਾਰਦੀ ਹੈ …

“ਟੈਕਸੀ .. “

ਇੱਕ ਟੈਕਸੀ ਉਸਨੂੰ ਲੈ ਕੇ ਚੱਲ ਪੈਂਦੀ ਹੈ, ਜਿਸਨੂੰ ਵਿਲੇਨ ਦਾ ਗੁੰਡਾ ਚਲਾ ਰਿਹਾ ਹੁੰਦਾ ਹੈ | ਦੇਖੋ! ਹੀਰੋਇਨ ਉਸੇ ਹੋਟਲ `ਚ ਜਾਣ ਲਈ ਕਹਿੰਦੀ ਹੈ, ਜਿੱਥੋਂ ਦਾ ਮਾਲਕ ਵਿਲੇਨ ਹੁੰਦਾ ਹੈ | ਜਦੋਂ ਹੋਟਲ ਪੁੱਜਦੀ ਹੈ ਤਾਂ ਬੈਕ ਗਰਾਊਂਡ ਮਿਊਜ਼ਕ ਡਰਾਵਣਾ ਤੇ ਕਾਲਜਾ ਕੱਢਣ ਵਾਲਾ ਹੋ ਜਾਂਦਾ ਹੈ ਪਰ ਭੋਲੀ ਹੀਰੋਇਨ ਏਧਰ-ਓਧਰ ਵੇਖਦੀ ਹੋਈ “ਨਾਈਸ ਹੋਟਲ, ਨਾਈਸ ਰੂਮ” ਕਹਿੰਦੀ ਹੈ ਤੇ ਗੁਣਗੁਣਾਉਂਦੀ ਹੋਈ ਇਸ਼ਨਾਨ ਪਾਣੀ ਕਰਦੀ ਹੈ | ਮੁੜ ਹੀਰੋਇਨ ਨੂੰ ਹਾਲਾਤਾਂ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਵਿਲੇਨ ਉਸਦੀ “ਘੁੱਗੀ ਘੈਂ” ਕਰ ਦਿੰਦਾ ਹੈ | ਬਿਲਕੁੱਲ ਇੰਝ ਦੇ ਹਾਲਤਾਂ ਦਾ ਬਿਆਨ ਡਾਕਟਰ ਸਾਹਿਬਾ ਦੇ ਲੇਖ਼ `ਚ ਕੀਤਾ ਜਾਪਦਾ ਹੈ | ਕੁੜੀ ਏਅਰਪੋਰਟ `ਚੋਂ ਬਾਹਰ ਆਈ ਤੇ … | ਕੀ ਇਸ ਲੜਕੀ ਨੇ ਅੱਜ ਤੱਕ ਕਿਸੇ ਗੁਰੂਘਰ ਜਾਂ ਸਮਾਜਿਕ ਸੰਸਥਾ ਦੇ ਨੁਮਾਇੰਦੇ ਨਾਲ਼ ਆਪਣੀ ਇੱਜ਼ਤ ਰੋਲਣ ਸਬੰਧੀ ਜ਼ਿਕਰ ਕੀਤਾ? ਜੇਕਰ ਹਾਂ ਤਾਂ ਕਿਸੇ ਨੇ ਉਸਦੀ ਮੱਦਦ ਕਿਉਂ ਨਹੀਂ ਕੀਤੀ? ਜੇਕਰ ਉਸਨੇ ਕਿਸੇ ਨਾਲ਼ ਗੱਲ ਨਹੀਂ ਕੀਤੀ ਤਾਂ ਗੁਰੂਘਰ `ਚ ਸ਼ਰਣ ਲੈਣ ਦੀ ਬਜਾਏ ਪੰਦਰਾਂ-ਵੀਹ ਦਿਨਾਂ ਦੇ ਟੂਰਿਸਟ ਵੀਜ਼ੇ ਤੇ ਆਈ ਡਾਕਟਰ ਹਰਸ਼ਿੰਦਰ ਕੌਰ `ਚ ਉਹਨੂੰ ਕੀ ਨਜ਼ਰ ਆ ਗਿਆ, ਜੋ ਉਸਨੂੰ ਗੁਰੂ ਨਾਲੋਂ ਉੱਪਰ ਸਮਝ ਉਸਦੇ ਸਾਹਮਣੇ ਸਭ ਦੁੱਖੜੇ ਫਿਰੋਲ ਸੁੱਟੇ? ਗੱਲ ਸੁਣ ਕੁੜੀਏ! ਹਕੀਕਤ ਜਾਂ ਤਾਂ ਤੈਨੂੰ ਪਤਾ ਹੋਵੇਗੀ ਜਾਂ ਰੱਬ ਨੂੰ, ਪਰ ਥੋਡੀਆਂ ਕਹੀਆਂ ਗੱਲਾਂ ਕਰਕੇ ਡਾਕਟਰ ਸਾਹਿਬਾ ਨੇ ਆਪਣੇ ਲੇਖ਼ ਰਾਹੀਂ ਸਮੁੱਚੇ ਆਸਟ੍ਰੇਲੀਆ ਦੀਆਂ ਵਿਦਿਆਰਥਣਾਂ ਦਾ ਭਵਿੱਖ ਦਾਅ ਤੇ ਲਗਾ ਦਿੱਤਾ ਹੈ | ਜੇ ਰੱਬ ਨੇ ਭੋਰਾ ਅਕਲ ਦਿੱਤੀ ਹੈ ਤਾਂ ਸੋਚ ਕੇ ਦੇਖੋ ਥੋਡੀ ਬਿਆਨਬਾਜ਼ੀ ਤੇ ਡਾਕਟਰ ਸਾਹਿਬਾ ਦੇ ਲੇਖ਼ ਕਰਕੇ ਨਤੀਜੇ ਕਿੰਨੇ ਭਿਆਨਕ ਹੋਣਗੇ | ਪਹਿਲੀ ਗੱਲ ਤਾਂ ਆਪਣੇ ਮਾਪਿਆਂ ਬਾਰੇ ਸੋਚੋ | ਜਦੋਂ ਗੁਆਂਢੀ ਕਹਿਣਗੇ …

“ਬਾਈ ਫਲਾਣਾ ਸਿਆਂ! ਥੋਡੀ ਕੁੜੀ ਆਸਟ੍ਰੇਲੀਆ ਗਈ ਹੈ, ਆਹ ਅਖ਼ਬਾਰ ਪੜ੍ਹ ਕੇ ਦੇਖ ਖਾਂ, ਕੀ ਉਲਟ-ਸ਼ੁਲਟ ਲਿਖਿਆ ਹੈ |”

“ਨਹੀਂ ਯਾਰ! ਤੇਰੀ ਭਤੀਜੀ ਤੇ ਮੈਨੂੰ ਪੂਰਾ ਭਰੋਸਾ ਹੈ | ਉਹ ਅਜਿਹੀ ਨਹੀਂ ਹੈ | ਉਸਨੂੰ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਖਿਆਲ ਹੈ |”

“ਬਾਈ! ਫਿਰ ਵੀ ਫੋਨ ਕਰਕੇ ਪੁੱਛ ਲੈ, ਖਰਬੂਜ਼ੇ ਨੂੰ ਦੇਖ ਕੇ ਹੀ ਖਰਬੂਜ਼ਾ ਰੰਗ ਫੜਦਾ ਹੈ |”

ਥੋਡਾ ਮਜ਼ਬੂਰ ਬਾਪ ਪਾਸੇ ਮੂੰਹ ਕਰਕੇ ਪੱਗ ਨਾਲ਼ ਆਪਣੀਆਂ ਅੱਖਾਂ ਪੂੰਝ, ਨੀਵੀਂ ਪਾਉਣ ਤੋਂ ਇਲਾਵਾ ਕੁੱਝ ਨਹੀਂ ਕਰ ਸਕੇਗਾ ਤੇ ਗੁਆਂਢਣ ਥੋਡੀ ਮਾਂ ਨੂੰ ਅੱਡ ਸੂਲਾਂ ਤੇ ਘਸੀਟੇਗੀ ..

“ਬੂ .. ਨੀ .. ਮੈਂ ਮਰਗੀ ਭੈਣੇ! ਗੁਰੋ ਦਾ ਬਾਪੂ ‘ਖਬਾਰ ਪੜ੍ਹ ਕੇ ਦੱਸਦਾ ਸੀ ਪਈ ‘ਸਟ੍ਰੇਲੀਆ `ਚ ਕੁਆਰੀਆਂ ਕੁੜੀਆਂ ਜੁਆਕ ਜੰਮੀ ਜਾਂਦੀਆਂ ਨੇ | ਸ਼ੁਕਰ ਐ ਸੱਚੇ ਪਾਤਸ਼ਾਹ ਦਾ, ‘ਗਰੇਜ਼ੀ ਦੇ ਟੈਸ਼ਟ `ਚੋਂ ਗੁਰੋ ਦੇ ਲੰਬਰ ਪੂਰੇ ਨਹੀਂ ਆਏ | ਨਹੀਂ ਤਾਂ ਇਹ ਵੀ ਕਹਿੰਦੀ ਸੀ ਪਈ ਮੈਂ ਵੀ ‘ਸਟ੍ਰੇਲੀਆ ਜਾਣੈ | ਨਾ ਭੈਣੇ! ਥੋਡੀ ਰਾਮੋ ਵੀ ਤਾਂ ‘ਸਟ੍ਰੇਲੀਆ ਗਈ ਹੋਈ ਐ | ਭੈਣ! ਮੇਰੀ ਗੱਲ ਮੰਨ | ਓਹਨੂੰ ਵਾਪਸ ਬੁਲਾ ਲੈ | ਹੋਰ ਨਾ ਡੁੱਬੜੀ ਕੋਈ ਚੰਨ ਚਾੜ੍ਹ ਦੇ | ਕੀ ਲੈਣੇ ਐਹੋ ਜਿਹੀਆਂ ਪੜ੍ਹਾਈਆਂ ਤੋਂ?”

ਇਸ ਡਰਾਮੇ ਦੀ ਅਗਲੀ ਪਾਤਰ ਨੇ ਆਈਲੈਟਸ ਪਾਸ ਕੀਤੀ ਹੋਈ ਹੈ ਤੇ ਉਸਦਾ ਘਰ ਵਾਲਾ ਕੋਰਾ ਅੰਗੂਠਾ ਛਾਪ ਹੈ | ਇਸ ਜੋੜੇ ਨੇ “ਮਾਪਿਆਂ ਦੇ ਕਹਿਣ `ਤੇ” ਪੱਕੇ ਹੋਣ ਲਈ ਨਿਆਣਾ ਵੀ ਜੰਮ ਧਰਿਆ | ਪਹਿਲੀ ਗੱਲ ਤਾਂ ਇਹ ਹੈ ਕਿ ਪੱਕੇ ਹੋਣ ਲਈ ਅਪਲਾਈ ਕਰਨ ਤੋਂ ਪਹਿਲਾਂ ਪੜ੍ਹਾਈ ਪੂਰੀ ਹੋਣੀ ਜ਼ਰੂਰੀ ਹੈ | ਹਰ ਵਿਦਿਆਰਥੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰਦਾ ਹੈ ਕਿ ਇਸ ਕਦਮ ਚੁੱਕਣ ਨਾਲ਼ ਸੰਬੰਧਿਤ ਕਾਨੂੰਨ ਕੀ ਕਹਿੰਦਾ ਹੈ | ਹਰ ਕੋਈ ਪਹਿਲਾਂ ਆਪਣੀ ਜੇਬ ਤੇ ਨਿਯਮਾਵਲੀ ਵੱਲ ਨਿਗ੍ਹਾ ਮਾਰਦਾ ਹੈ, ਮੁੜ ਕੋਈ ਕਦਮ ਚੁੱਕਣ ਦੀ ਹਿੰਮਤ ਕਰਦਾ ਹੈ | ਨਿਆਣਾ ਕੋਈ ਦਹੀਂ ਹੈ, ਜੋ ਰਾਤ ਦੁੱਧ ਨੂੰ ਜਾਗ ਲਾਈ ਤੇ ਤੜਕੇ ਦਹੀਂ ਜੰਮ ਗਿਆ | ਡਾਕਟਰ ਸਾਹਿਬਾ! ਤੁਹਾਡੀ ਕਹਾਣੀ ਦੇ ਪਾਤਰ ਏਨੇ ਭੋਲੇ ਨਹੀਂ ਜੇ, ਜਿੰਨੇ ਭੋਲੇ ਬਣਾ ਕੇ ਤੁਸੀਂ ਪੇਸ਼ ਕੀਤੇ ਨੇ | ਇਸ ਮਾਮਲੇ `ਤੇ ਆਪਣੇ ਪਾਤਰਾਂ ਕੋਲੋਂ ਕੁੱਝ ਹੋਰ ਪੜਤਾਲ ਕਰੋ | ਇਹ ਜਿਹੜੇ ਖੰਡ ਦੇ ਖਿਡੌਣੇ ਬਣਾ ਤੁਸੀਂ ਸਮਾਜ ਦੇ ਸਾਹਮਣੇ ਪੇਸ਼ ਕੀਤੇ ਹਨ, ਪੜਤਾਲ ਕੀਤਿਆਂ ਉਨ੍ਹਾਂ ਦੀ ਖੰਡ ਵੀ ਤੁਸਾਂ ਨੂੰ ਨਹੀਂ ਮਿਲੇਗੀ | ਪਹਿਲੀ ਗੱਲ ਤਾਂ ਇਸ ਗੱਲ ਦੀ ੳਮੀਦ ਹੀ ਨਹੀਂ ਕਿ ਕੋਈ ਵੀ ਆਈਲੈਟਸ ਪਾਸ ਲੜਕੀ ਅਜਿਹੇ ਲੜਕੇ ਨਾਲ਼ ਵਿਆਹ ਕਰੇਗੀ, ਜੋ ਕੋਰਾ ਅਨਪੜ੍ਹ ਹੈ | ਜ਼ਰਾ ਅਖ਼ਬਾਰਾਂ ਚੁੱਕ ਕੇ ਦੇਖੋ, ਪੜ੍ਹੇ-ਲਿਖੇ ਲੜਕਿਆਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਆਉਣਗੀਆਂ, ਜੋ ਜ਼ਹਾਜ਼ ਚੜ੍ਹਨ ਦੀ ਉਮੀਦ `ਚ ਪੈਸੇ ਤੇ ਸ਼ਕਲ ਦੋਹਾਂ ਵੱਲੋਂ ਗ਼ਰੀਬ ਲੜਕੀ ਨਾਲ਼ ਵਿਆਹ ਕਰਨ ਲਈ ਰਾਜ਼ੀ ਹਨ | ਚਲੋ, ਕੋਈ ਨਾ ਤੁਸੀਂ ਜੇ ਸਾਨੂੰ ਅਕਲੋਂ ਏਨੇ ਹੀ ਕੋਰੇ ਸਮਝ ਕੇ ਖੰਡ ਦੇ ਖਿਡੌਣੇ ਪੇਸ਼ ਕੀਤੇ ਹਨ ਤਾਂ ਤੁਹਾਡਾ ਮਾਣ ਰੱਖਣ ਲਈ, ਉਨ੍ਹਾਂ ਨੂੰ ਪ੍ਰਵਾਨ ਕਰਦਿਆਂ ਇੱਕ ਸਵਾਲ ਕਰਦੇ ਹਾਂ ਕਿ ਅਨਪੜ੍ਹ ਬੰਦਾ ਖੇਤਾਂ `ਚ ਵੀ ਕੰਮ ਨਹੀਂ ਕਰ ਸਕਦਾ? ਬਥੇਰੇ ਸਥਾਪਿਤ ਪੰਜਾਬੀ ਖੇਤਾਂ ਦੇ ਮਾਲਕ  ਹਨ, ਜਿਨ੍ਹਾਂ ਕੋਲ ਪੰਜਾਬੀ ਲੜਕੇ ਕੰਮ ਕਰਦੇ ਹਨ | ਕੀ ਇਸ ਸੱਜਣ ਨੂੰ ਪੰਜਾਬੀ ਵੀ ਨਹੀਂ ਆਉਂਦੀ? ਬਲਕਿ ਇਸਦੀ ਤਾਂ ਖੇਤਾਂ `ਚ ਕੰਮ ਕਰਨ ਦੀ ਸਮਰੱਥਾ ਬਾਕੀਆਂ ਨਾਲੋਂ ਜ਼ਿਆਦਾ ਹੋਵੇਗੀ ਕਿਉਂ ਜੋ ਪੰਜਾਬ `ਚੋਂ ਕਿਹੜਾ ਕੁਰਸੀ ਛੱਡ ਕੇ ਆਇਆ ਹੈ | ਇਹ ਕੁੜੀ ਸ਼ਾਮ ਨੂੰ ਕੰਮ ਤੇ ਨਿਆਣਾ ਲੈ ਕੇ ਜਾਂਦੀ ਹੈ, ਕਰੈੱਚ `ਚ ਪੈਸੇ ਭਰਦੀ ਹੈ | ਕਿਉਂ ਭਲਾ? ਘਰ ਵਾਲਾ ਨਿਆਣਾ ਵੀ ਨਹੀਂ ਸਾਂਭਦਾ? ਗੱਲ ਕੁੱਝ ਹਜ਼ਮ ਨਹੀਂ ਹੋ ਰਹੀ ਕਿ ਇੱਕ ਪਾਸੇ ਤਾਂ ਆਮਦਨ ਘੱਟ ਹੈ ਜਾਂ ਨਹੀਂ ਹੈ ਤੇ ਦੂਜੇ ਪਾਸੇ ਘਰ ਵਾਲਾ ਵਿਹਲਾ ਰਹਿੰਦਾ ਹੈ ਪਰ ਨਿਆਣਾ ਕਰੈੱਚ `ਚ ਪਲਦਾ ਹੈ | ਕਿਸੇ ਚੰਗੇ ਕਰੈੱਚ `ਚ ਬੱਚਾ ਰੱਖਣ ਦਾ ਖ਼ਰਚ ਕਰੀਬ 15-20 ਡਾਲਰ ਪ੍ਰਤੀ ਘੰਟਾ ਹੈ | ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਲੜਕੀ ਇਤਨੇ ਪੈਸੇ ਕਮਾ ਰਹੀ ਹੈ ਜੋ ਕਰੈੱਚ ਦਾ ਖ਼ਰਚ ਝੱਲ ਸਕੇ | ਜੇ ਕਮਾ ਹੀ ਰਹੀ ਹੈ ਤਾਂ ਰੌਲਾ ਕਿਸ ਗੱਲ ਦਾ ਹੈ? ਕਿਉਂ ਐਂਵੀ ਝੂਠਾਂ ਦੇ ਪੁਲੰਦੇ ਬੰਨੀ ਜਾਂਦੇ ਹੋ? ਇਸ ਸਭ ਕਾਸੇ ਤੋਂ ਮਹਿਸੂਸ ਹੋ ਰਿਹਾ ਹੈ ਕਿ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਨੇ, ਜਾਂ ਤਾਂ ਇਨ੍ਹਾਂ ਕੁੜੀਆਂ ਨੇ ਮੁਫ਼ਤ ਦੀ ਹਮਦਰਦੀ ਬਟੋਰਨ ਲਈ ਤੁਹਾਡੇ ਨਾਲ਼ ਘਟੀਆ ਚਾਲ ਚੱਲੀ ਹੈ ਤੇ ਜਾਂ ਤੁਸੀਂ ਮੁਫ਼ਤ ਦੀ ਵਾਹ-ਵਾਹੀ ਬਟੋਰਨ `ਚ ਆਸਟ੍ਰੇਲੀਆ ਵਸਦੇ ਆਪਣੇ ਹੀ ਧੀਆਂ ਪੁੱਤਰਾਂ ਦੀ ਇੱਜ਼ਤ ਰੋਲਣ `ਚ ਕੋਈ ਕਸਰ ਬਾਕੀ ਨਹੀਂ ਛੱਡੀ |

ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਸਿਰਫ਼ ਤੁਹਾਨੂੰ ਹੀ ਅਜਿਹੀਆਂ ਲੜਕੀਆਂ ਕਿਉਂ ਮਿਲੀਆਂ ਜੋ ਕਿ ਅਨਪੜ੍ਹ ਮੁੰਡਿਆਂ ਨਾਲ਼ ਵਿਆਹ ਕਰਵਾ ਕੇ ਆਈਆਂ ਹਨ | ਜੋ ਪੇਟ ਪਾਲਣ ਲਈ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹਨ | ਇਹ ਮੰਨਿਆ ਕਿ ਕੁੱਝ ਕੁ ਵਿਦਿਆਰਥੀ ਆਪਣੇ ਅਸੱਭਿਅਕ ਵਿਹਾਰ ਕਰਕੇ ਇੱਥੋਂ ਦੇ ਵਸਨੀਕਾਂ ਜਾਂ ਆਪਣੇ ਸਾਥੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ | ਅਜਿਹਿਆਂ ਨੂੰ ਸਮਝਾਉਣ ਲਈ ਆਸਟ੍ਰੇਲੀਆ ਦੇ ਅਖ਼ਬਾਰਾਂ `ਚ ਕੁੱਝ ਨਾ ਕੁੱਝ ਛਪਦਾ ਹੀ ਰਹਿੰਦਾ ਹੈ | ਮੈਂ ਇਸ ਵਿਸ਼ੇ `ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੱਤਰਕਾਰਾਂ, ਲੇਖਕਾਂ ਤੇ ਹੋਰ ਲੋਕਾਂ ਨਾਲ਼ ਗੱਲ-ਬਾਤ ਕੀਤੀ ਪਰ ਅਫਸੋਸ, ਇੱਕ ਵੀ ਅਜਿਹਾ ਨਾ ਮਿਲਿਆ ਜਿਸਨੇ ਡਾਕਟਰ ਸਾਹਿਬਾ ਦੇ ਹੱਕ ਦੀ ਗੱਲ ਕੀਤੀ ਹੋਵੇ ਜਾਂ ਉਨ੍ਹਾਂ ਨੂੰ ਕੋਈ ਅਜਿਹੀ ਲੜਕੀ ਮਿਲੀ ਹੋਵੇ | ਸ਼ਾਇਦ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰ ਵੀ ਡਾਕਟਰ ਸਾਹਿਬਾ ਦੀ ਇਸ ਕੋਝੀ ਲੇਖਣੀ ਕਰਕੇ ਅਫਸੋਸ ਕਰਦੇ ਹੋਣਗੇ | ਤੁਸੀਂ ਤਾਂ ਸਨਮਾਨਿਤ ਹੋ ਕੇ ਚਲੇ ਗਏ ਪਰ ਸਨਮਾਨਿਤ ਕਰਨ ਵਾਲਿਆਂ ਨੂੰ ਕਿਸ ਗੁਨਾਹ ਕਰਕੇ ਅਪਮਾਨਿਤ ਕਰ ਰਹੇ ਹੋ? ਕੀ ਤੁਹਾਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਤੁਹਾਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣ | ਪਹਿਲੀ ਗੱਲ ਤਾਂ ਇਹ ਹੈ ਕਿ ਜਦ ਆਸਟ੍ਰੇਲੀਆ `ਚ ਭਰੂਣ ਹੱਤਿਆ ਦੀ ਕੋਈ ਸਮੱਸਿਆ ਹੀ ਨਹੀਂ ਹੈ, ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਕੀ ਮਤਲਬ ਸੀ? ਚਲੋ, ਜੇਕਰ ਬੁਲਾ ਵੀ ਲਿਆ ਤੇ ਸਨਮਾਨਿਤ ਵੀ ਕਰ ਦਿੱਤਾ ਤਾਂ ਤੁਸੀਂ ਆਪਣੇ ਮੇਜ਼ਬਾਨਾਂ ਕੋਲ ਇਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ? ਕੀ ਤੁਹਾਨੂੰ ਉਨ੍ਹਾਂ ਨੇ ਅਜਿਹੀਆਂ ਮਨਘੜਤ ਗੱਲਾਂ ਲਿਖਣ ਤੋਂ ਵਰਜਿਆ ਨਹੀਂ? ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਭਵਿੱਖ ਨਾਲ਼ ਖੇਡਣ ਦੇ ਗੁਨਾਹ ਵਿੱਚ ਤੁਸੀਂ ਕੇਵਲ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹੋ ਜਾਂ ਆਪਣੇ ਮੇਜ਼ਬਾਨਾਂ ਨੂੰ ਵੀ | ਤੁਹਾਡੀ ਲੇਖਣੀ ਪੜ੍ਹ ਕੇ ਲੱਗਦਾ ਨਹੀਂ ਕਿ ਇਹ ਲੇਖ਼ ਕਿਸੇ ਔਰਤ ਦਾ ਲਿਖਿਆ ਹੋਇਆ ਹੈ | ਜਾਪਦਾ ਹੈ ਜਿਵੇਂ ਅਸ਼ਲੀਲ ਕਿਤਾਬਾਂ ਲਿਖਣ ਵਾਲੇ ਕਿਸੇ ਲੇਖਕ ਨੇ ਇਹ ਲੇਖ ਲਿਖਿਆ ਹੈ | ਕਿਵੇਂ ਵਿਰੋਧ ਕਰਾਂ ਤੁਹਾਡੇ ਇਸ ਲੇਖ ਦਾ? ਤੁਹਾਡੇ ਲਿਖੇ ਇੱਕ-ਇੱਕ ਸ਼ਬਦ ਸਾਹਮਣੇ ਮੇਰੀ ਕਲਮ ਦੀ ਸਿਆਹੀ ਸੁੱਕ ਰਹੀ ਹੈ | ਜਾਪ ਰਿਹਾ ਹੈ ਕਿ ਇਸ ਚਿੱਕੜ ਦੇ ਫੈਲਣ ਦਾ ਵਿਰੋਧ ਕਰਕੇ ਮੈਂ ਵੀ ਇਸ ਵਿੱਚ ਲਿੱਬੜ ਜਾਵਾਂਗਾ, ਪਰ ਵਿਰੋਧਤਾ ਮੇਰੀ ਮਜ਼ਬੂਰੀ ਹੈ, ਚਾਹੇ ਲਿੱਬੜਾਂ ਜਾਂ ਪਾਕ-ਸਾਫ਼ ਰਹਾਂ | ਇਸ ਗੱਲ ਦਾ ਫੈਸਲਾ ਪਾਠਕ ਕਰਨਗੇ |

ਡਾਕਟਰ ਸਾਹਿਬਾ ਦੇ ਅਗਲੇ ਪਾਤਰਾਂ `ਚ “ਅਨਪੜ੍ਹ ਖਸਮ” ਆ ਜਾਂਦੇ ਨੇ | ਜਿਹੜੇ ਕੋਈ ਕੰਮ ਨਹੀਂ ਕਰਦੇ ਬਲਕਿ ਵਕਤ ਕੱਟਣ ਲਈ ਸਾਰਾ ਦਿਨ ਅਵਾਰਾ ਘੁੰਮਦੇ ਨੇ ਜਾਂ ਚੋਰੀ ਚਕਾਰੀ ਕਰਦੇ ਨੇ | ਇਹ ਲੇਖ਼ ਲਿਖਦਿਆਂ ਮੈਂ ਤਾਂ ਖ਼ੁਦ ਪ੍ਰੇਸ਼ਾਨ ਹੋ ਗਿਆ ਹਾਂ ਕਿ ਡਾਕਟਰ ਸਾਹਿਬਾ ਨੇ ਕੀ ਸੋਚ ਕੇ ਸਾਡੀ ਮਿੱਟੀ ਪਲੀਤ ਕੀਤੀ ਹੈ? ਆਪਣੇ ਪੰਜਾਬੀ ਸਮਾਜ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਡਾਕਟਰ ਸਾਹਿਬਾ ਨੇ ਜੋ ਕੁੱਝ ਲਿਖਿਆ ਹੈ, ਉਹ ਸਿਵਾਏ ਸਸਤੀ ਸ਼ੋਹਰਤ ਹਾਸਲ ਕਰਨ ਦੇ ਕੋਈ ਮਾਇਨੇ ਨਹੀਂ ਰੱਖਦਾ | ਹੁਣ ਤੁਸੀਂ ਖੁਦ ਦੱਸੋ ਕਿ ਚੋਰੀ ਕਰਨ ਨੂੰ ਇਹ ਪਟਿਆਲਾ ਹੈ, ਜਿੱਥੇ ਕੋਈ ਕੁੱਝ ਨਹੀਂ ਕਹੇਗਾ ਜਾਂ ਗੱਲ ਲੁਕ ਜਾਵੇਗੀ? ਮੈਡਮ ਜੀ! ਇਹ ਆਸਟ੍ਰੇਲੀਆ ਹੈ, ਜੇ ਕਿਤੇ ਅਜਿਹੀ ਗੱਲ ਹੋਈ ਹੁੰਦੀ ਤਾਂ ਇਨ੍ਹਾਂ ਲੋਕਾਂ ਨੇ ਸਾਨੂੰ ਬਖ਼ਸ਼ਣਾ ਨਹੀਂ ਸੀ | ਡਾਕਟਰ ਸਾਹਿਬਾ ਨੂੰ ਅੱਠ ਮਹੀਨੇ ਦੀ ਗਰਭਵਤੀ ਲੜਕੀ ਮਿਲੀ, ਜਿਸਨੂੰ ਇਹੀ ਨਹੀਂ ਪਤਾ ਕਿ ਉਸਦੇ ਹੋਣ ਵਾਲੇ ਬੱਚੇ ਦਾ ਬਾਪ ਕੌਣ ਹੈ? ਹੋਰ ਤਾਂ ਹੋਰ, ਉਸਦੇ ਨਾਲ਼ ਦੀਆਂ ਤਿੰਨ-ਚਾਰ ਹੋਰ ਕੁੜੀਆਂ ਵੀ ਗਰਭਵਤੀ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਾਪ ਦਾ ਪਤਾ ਨਹੀਂ ਸੀ | ਛੱਡੋ ਡਾਕਟਰ ਸਾਹਿਬਾ! ਕਿਉਂ ਮੁੰਡਿਆਂ ਨੂੰ “ਸ਼ਰਮ” ਨਾਲ਼ ਮਰਨ ਲਈ ਮਜ਼ਬੂਰ ਕਰਨ ਤੇ ਤੁਲੇ ਪਏ ਹੋ? ਮੁੰਡਿਆਂ ਨੇ ਊਂ ਹੀ “ਸ਼ਰਮ” ਨਾਲ਼ ਮਰ ਜਾਣਾ ਹੈ ਕਿ “ਖੀਰ” ਸਾਰੀ ਵੰਡੀ ਗਈ ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ | ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ “ਖੀਰ” ਤਾਂ ਛਕ ਲੈਂਦੇ, ਹੁਣ ਤਾਂ ਮੁਫ਼ਤ `ਚ ਹੀ ਬਦਨਾਮੀ ਹੋ ਗਈ | ਗੁਰਦੁਆਰਾ ਸਾਹਿਬ `ਚ ਅੱਧਨੰਗੀ ਕੁੜੀ ਦੋ ਮੁੰਡਿਆਂ ਨਾਲ਼ ਜੱਫੀ ਪਾਈ ਖੜ੍ਹੀ ਡਾਕਟਰ ਸਾਹਿਬਾ ਨੂੰ ਤਾਂ ਨਜ਼ਰ ਆ ਗਈ ਪਰ ਪ੍ਰਬੰਧਕਾਂ ਨੂੰ ਪਤਾ ਨਹੀਂ ਦਿਸੀ ਜਾਂ ਨਹੀਂ | ਸ਼ਾਇਦ ਉਸਨੇ ਪਹਿਲੀ ਵਾਰੀ ਹੀ ਗੁਰਦੁਆਰਾ ਸਾਹਿਬ `ਚ ਖੜ੍ਹ ਕੇ ਮੁੰਡਿਆਂ ਨੂੰ ਜੱਫੀ ਪਾਈ ਹੋਵੇਗੀ, ਤੇ ਡਾਕਟਰ ਸਾਹਿਬਾ ਨੇ ਉਸਨੂੰ ਦੇਖ ਲਿਆ | ਜੇਕਰ ਉਸਨੇ ਪਹਿਲਾਂ ਕੋਈ ਅਜਿਹੀ ਹਰਕਤ ਕੀਤੀ ਹੁੰਦੀ ਤਾਂ ਪ੍ਰਬੰਧਕਾਂ ਨੇ ਉਸਨੂੰ ਅਜਿਹਾ ਸਬਕ ਸਿਖਾਉਣਾ ਸੀ, ਕਿ ਉਹ ਯਾਦ ਰੱਖਦੀ |

ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਸਟ੍ਰੇਲੀਆ ਅੱਜ ਤੱਕ ਇਤਨੇ ਪ੍ਰਚਾਰਕ ਆਏ, ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਨੂੰ ਮਿਲਣ ਲਈ ਆਏ, ਕੀ ਕਿਸੇ ਨੂੰ ਕੋਈ ਅਜਿਹਾ ਮੁੰਡਾ ਕੁੜੀ ਨਹੀਂ ਮਿਲਿਆ ਜੋ ਕਿ ਚੋਰੀ ਕਰਦਾ ਹੋਵੇ ਜਾਂ ਕੁੜੀ ਵੇਸਵਾ ਹੋਵੇ | ਕਿਸੇ ਨੂੰ ਅਜਿਹੇ ਪੁਰਾਣੇ ਪੰਜਾਬੀ ਨਹੀਂ ਮਿਲੇ, ਜਿਨ੍ਹਾਂ ਆਉਣ ਵਾਲਿਆਂ ਨੂੰ ਆਸਟ੍ਰੇਲੀਆ ਦੀਆਂ “ਬਦਨਾਮ ਗਲੀਆਂ” ਬਾਰੇ ਜਾਣਕਾਰੀ ਦਿੱਤੀ ਹੋਵੇ | ਇੱਕ ਡਾਕਟਰ ਹਰਸ਼ਿੰਦਰ ਕੌਰ ਹੀ ਆਈ, ਜਿਸਨੂੰ ਆਸਟ੍ਰੇਲੀਆ ਵਾਸੀਆਂ ਨੇ ਐਵੇਂ ਹੀ ਸਿਰ ਬੈਠਾ ਲਿਆ ਪਰ ਉਹ ਉਨ੍ਹਾਂ ਸਿਰਾਂ `ਚ ਹੀ ਜੁੱਤੀਆਂ ਮਾਰ ਰਹੀ ਹੈ | ਉਸਨੇ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਦੌਰਾਨ ਪੰਜਾਬੀ ਚੋਰ ਦੇਖੇ, ਪੰਜਾਬਣ ਵੇਸਵਾਵਾਂ ਦੇਖੀਆਂ, ਆਸਟ੍ਰੇਲੀਆ ਦੀਆਂ ਬਦਨਾਮ ਗਲੀਆਂ ਦੇਖੀਆਂ, ਅਧੇੜ ਪੰਜਾਬੀਆਂ ਦੁਆਰਾ ਮਨਾਈਆਂ ਜਾਂਦੀਆਂ ਰੰਗਰਲੀਆਂ ਦੇਖੀਆਂ, ਗੁਰੂਘਰ `ਚ ਮੁੰਡਿਆਂ-ਕੁੜੀਆਂ ਦੁਆਰਾ ਹੁੰਦੀਆਂ ਅਸ਼ਲੀਲ ਹਰਕਤਾਂ ਤੱਕੀਆਂ, ਪਾਠੀ ਸਿੰਘ ਗੋਰੀਆਂ ਨੂੰ ਛੇੜਦੇ ਤੱਕੇ | ਇਹ ਸਮਝ ਨਹੀਂ ਆਈ ਕਿ ਜੇਕਰ ਡਾਕਟਰ ਸਾਹਿਬਾ ਦੀ ਨਜ਼ਰ ਇਹੀ ਕੁੱਝ ਦੇਖਦੀ ਰਹੀ ਤਾਂ ਉਸਨੇ ਆਸਟ੍ਰੇਲੀਆ ਦੀ ਖੂਬਸੂਰਤੀ ਕਦੋਂ ਤੱਕੀ? ਸੁੰਦਰ ਇਮਾਰਤਾਂ, ਕੁਦਰਤ ਦੇ ਰੰਗ ਕਦੋਂ ਤੱਕੇ? ਮਿਹਨਤ ਕਰ ਸਿਖਰਾਂ ਤੇ ਪੁੱਜੇ ਪੰਜਾਬੀ ਕਦੋਂ ਤੱਕੇ? ਗੁਰੂਘਰ `ਚ ਉਹ ਮੁੰਡੇ ਕੁੜੀਆਂ ਨੂੰ ਗੁਟਰਗੂੰ ਕਰਦਿਆਂ ਦੇਖਦੀ ਰਹੀ, ਪਰ ਉਸਨੇ ਧੁਰ ਕੀ ਬਾਣੀ ਸਰਵਣ ਕਿਉਂ ਨਹੀਂ ਕੀਤੀ? ਜਦੋਂ ਲੰਗਰ ਛਕਦਿਆਂ ਉਸਨੇ ਮੁੰਡੇ ਕੁੜੀਆਂ ਦੀਆਂ ਅਸ਼ਲੀਲ ਹਰਕਤਾਂ ਦੇਖੀਆਂ, ਕੀ ਦਾਲ ਉਸਦੇ ਕੱਪੜਿਆਂ ਤੇ ਨਹੀਂ ਡੁੱਲ੍ਹੀ? ਇਹ ਵੀ ਸਮਝ ਤੋਂ ਬਾਹਰ ਹੈ ਕਿ ਤੁਹਾਨੂੰ ਘੁੰਮਣ ਲਈ ਆਸਟ੍ਰੇਲੀਆ ਦਾ, ਤੁਹਾਡੇ ਦੁਆਰਾ ਦਰਸਾਇਆ “ਰੈੱਡ ਲਾਈਟ ਏਰੀਆ” ਹੀ ਮਿਲਿਆ ਸੀ, ਕੋਈ ਬੀਚ, ਵੱਡੇ-ਵੱਡੇ ਸ਼ਾਪਿੰਗ ਕੰਪਲੈਕਸ, ਮਿਊਜ਼ੀਅਮ ਜਾਂ ਕੋਈ ਹੋਰ ਚੱਜ ਦੀ ਜਗ੍ਹਾ ਨਹੀਂ ਸੀ ਮਿਲੀ? ਡਾਕਟਰ ਸਾਹਿਬਾ! ਕਿਉਂ ਸਾਡੀ ਮਿੱਟੀ ਪਲੀਤ ਕਰੀ ਜਾਂਦੇ ਹੋ, ਨਾਲੇ ਆਪਣੀ ਕਰਵਾਈ ਜਾਂਦੇ ਹੋ? ਸਿਆਣੇ ਕਹਿੰਦੇ ਹਨ ਕਿ ਔਖਾ ਨੰਬਰ ਵਨ ਬਣਨਾ ਨਹੀਂ ਹੈ, ਔਖਾ ਉਸਨੂੰ ਸੰਭਾਲਣਾ ਹੈ | ਜਿੰਨੀ ਕੁ ਸ਼ੋਹਰਤ ਤੁਸੀਂ ਖੱਟੀ ਹੈ, ਉਸਨੂੰ ਸੰਭਾਲ ਲਵੋ | ਸਿਆਣੇ ਕਹਿੰਦੇ ਤਾਂ ਇਹ ਵੀ ਹਨ ਕਿ “ਖੋਤੇ ਨੂੰ ਖੀਰ ਔਖੀ ਹੀ ਹਜ਼ਮ ਹੁੰਦੀ ਹੈ |” ਇੱਥੇ ਆਏ ਵਿਦਿਆਰਥੀ ਤੁਹਾਡੇ ਪੁੱਤਰਾਂ ਧੀਆਂ ਦੀ ਉਮਰ ਦੇ ਹਨ | ਹੋਰ ਫੋਕੀਆਂ ਵਡਿਆਈਆਂ ਖੱਟਣ ਦੇ ਚੱਕਰ `ਚ ਆਪਣੇ ਪੁੱਤਰਾਂ ਧੀਆਂ ਨੂੰ ਚੋਰ ਜਾਂ ਵੇਸਵਾਵਾਂ ਨਾ ਬਣਾਓ | ਸਾਨੂੰ ਪਤਾ ਹੈ ਕਿ ਜਦੋਂ ਅਸੀਂ ਹਾਂ ਹੀ ਤੁਹਾਡੇ ਬੱਚਿਆਂ ਦੀ ਉਮਰ ਦੇ, ਸਾਡੀ ਕਲਮ, ਤੁਹਾਡੀ ਕਲਮ ਦੇ ਹਾਣ ਦੀ ਨਹੀਂ ਹੋ ਸਕਦੀ ਤੇ ਨਾਲ਼ੇ ਇਹ ਸਾਡੇ ਵਤਨ ਦੀ ਬਦਕਿਸਮਤੀ ਹੈ ਕਿ ਉਹ ਉਮਰ `ਚ ਵੱਡਿਆਂ ਦੀ ਹਰ ਗੱਲ ਨੂੰ ਹੀ ਸਹੀ ਮੰਨਦੇ ਹਨ ਪਰ ਨੌਜਵਾਨ ਪੀੜ੍ਹੀ ਦੀ ਸੋਚ ਉਨ੍ਹਾਂ ਨੂੰ ਠੀਕ ਨਹੀਂ ਜਾਪਦੀ | ਜਦ ਅਸੀਂ ਆਸਟ੍ਰੇਲੀਆ ਵਸਦੇ ਆਪਣੇ ਹਾਣੀਆਂ ਵੱਲੋਂ, ਆਪਣੇ ਪੱਖ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਵੀ ਸਾਡੇ ਹੀ ਖਿਲਾਫ਼ ਅਵਾਜ਼ਾਂ ਉੱਠਣਗੀਆਂ, ਕਿਉਂ ਜੋ ਤੁਸੀਂ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਮ ਨਵੀਸ ਹੋ ਤੇ ਅਸੀਂ ਅਜੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਸਹੀ ਪਟੜੀ ਤੇ ਲਿਆਉਣ ਲਈ ਯਤਨਸ਼ੀਲ | ਇਹ ਤਾਂ ਸਚਾਈ ਹੈ ਹੀ ਕਿ ਹਮੇਸ਼ਾ ਸਲਾਮਾਂ ਚੜ੍ਹਦੇ ਸੂਰਜ ਨੂੰ ਹੀ ਹੁੰਦੀਆਂ ਨੇ | ਅਸੀਂ ਆਪਣੇ ਹਮਵਤਨਾਂ ਤੋਂ ਇਹ ਉਮੀਦ ਘੱਟ ਹੀ ਕਰਦੇ ਹਾਂ ਕਿ ਉਹ ਸਾਡੀ ਸੋਚ ਨੂੰ, ਸਾਡੀ ਲੇਖਣੀ ਨੂੰ ਮਾਨਤਾ ਦੇਣਗੇ | ਪਰ ਜੇਕਰ ਉਹ ਸੱਚੇ ਦਿਲ ਨਾਲ਼ ਇਨਸਾਫ਼ ਦੀ ਗੱਲ ਸੋਚਣ ਤਾਂ ਸਾਡੇ ਸੱਚ ਤੇ ਤੁਹਾਡੇ ਝੂਠ ਦਾ ਫ਼ਰਕ ਸਾਡੀ ਕਲਮ ਦੀ ਤੜਪ ਤੋਂ ਮਹਿਸੂਸ ਕਰ ਸਕਦੇ ਹਨ |

ਇੱਕ ਗੱਲ ਹੋਰ, ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪੰਜਾਬਣਾਂ ਵਿਦੇਸ਼ਾਂ `ਚ ਵੇਸਵਾਵਾਂ ਬਣਨ ਦੀ ਖਾਤਰ ਆ ਰਹੀਆਂ ਹਨ ਤਾਂ ਬੰਦ ਕਰੋ ਆਪਣੇ ਭਰੂਣ ਹੱਤਿਆ ਦੀ ਮੁਖਾਲਫ਼ਿਤ ਦੇ ਡਰਾਮੇ | ਲੋਕਾਂ ਨੂੰ ਫੱਟੇ ਚੁੱਕਣ ਦਿਓ, ਮਾਰ ਲੈਣ ਦਿਓ ਗਰਭ ਵਿੱਚ, ਬੀਜ ਨਾਸ਼ ਕਰ ਲੈਣ ਦਿਓ ਧੀਆਂ ਦਾ, ਮੁੜ ਵੇਖਿਓ ਸ਼ਾਇਦ ਤੁਹਾਡੀਆਂ ਆਸਾਂ ਨੂੰ ਬੂਰ ਪੈ ਜਾਵੇ | ਐਵੀਂ ਫੋਕੀ ਸ਼ੋਹਰਤ ਦੇ ਚੱਕਰ ਵਿੱਚ ਸਭ ਆਸਟ੍ਰੇਲੀਆਈ ਵਿਦਿਆਰਥੀਆਂ ਦੇ ਭਵਿੱਖ ਦੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਨੇ | ਦੱਸੋ ਖਾਂ! ਕੌਣ ਵਿਆਹ ਕਰੇਗਾ ਆਸਟ੍ਰੇਲੀਆ `ਚ ਪੜ੍ਹਣ ਆਈਆਂ ਵਿਦਿਆਰਥਣਾਂ ਦੇ ਨਾਲ਼? ਕੌਣ ਰਿਸ਼ਤੇ ਕਰੇਗਾ ਉਨ੍ਹਾਂ ਵਿਦਿਆਰਥੀਆਂ ਦੇ, ਜਿਨ੍ਹਾਂ ਨੂੰ ਤੁਸੀਂ ਚੋਰ ਦੱਸਿਆ ਹੈ | ਉਂਝ ਤਾਂ ਸਭ ਚੋਰ ਤੇ ਵੇਸਵਾਵਾਂ ਤੁਹਾਡੇ ਬੱਚਿਆਂ ਦੀ ਉਮਰ ਦੇ ਹਨ, ਪਰ ਤੁਹਾਨੂੰ ਅਸਲ ਸੇਕ ਉਦੋਂ ਲੱਗੇਗਾ ਜਦੋਂ  

ਰਿਸ਼ੀ ਗੁਲਾਟੀ

ਮੋਬਾਇਲ: +61 433 442 722

ਦੱਖਣ ਦੇਸ਼ – ਸਬੱਬੀਂ ਮੇਲੇ
ਆਸਟ੍ਰੇਲੀਆ ਵੀ ਬੜਾ ਵਿਲੱਖਣ ਮੁਲਕ ਹੈ। ਦੁਨੀਆਂ ਦੇ ਨਕਸ਼ੇ `ਤੇ ਨਜ਼ਰ ਮਾਰੋ ਤਾਂ ਹੇਠਲੇ ਪਾਸੇ ਵੱਖਰਾ ਹੀ ਪਿਆ ਦਿਸਦਾ ਹੈ। ਸ਼ਾਇਦ ਇਸੇ ਕਰਕੇ ਹੀ ਕੁੱਝ ਅਮਰੀਕੀ ਪੱਤਰਕਾਰਾਂ ਨੇ ਆਸਟ੍ਰੇਲੀਆ ਵਾਸਤੇ ‘ਦ ਲੈਂਡ ਡਾਊਨ ਅੰਡਰ’ ਭਾਵ ‘ਹੇਠਲੇ ਪਾਸੇ ਵਾਲੀ ਧਰਤੀ’ ਦਾ ਲਕ਼ਬ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਦੱਖਣੀਂ ਅਰਧ ਗੋਲੇ ਦਾ ਸਭ ਤੋਂ ਵੱਡਾ ਮੁਲਕ, ਜਿਸ ਨੂੰ ਕਿਸੇ ਹੋਰ ਮੁਲਕ ਦੀ ਸਰਹੱਦ ਨਹੀਂ ਲੱਗਦੀ। ਸੱਤਾਂ ਮਹਾਂਦੀਪਾਂ ਚੋਂ’ ਸਭ ਤੋਂ ਛੋਟਾ, ਪਰ ਜੇ ਟਾਪੂਆਂ ਚ ਗਿਣਤੀ ਕਰੋ ਤਾਂ ਸਭ ਤੋਂ ਵੱਡਾ ਆਬਾਦ ਟਾਪੂ। ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਛੇਵਾਂ ਵੱਡਾ ਮੁਲਕ, ਭਾਰਤ ਨਾਲੋਂ ਕਰੀਬ ਢਾਈ ਗੁਣਾਂ ਵੱਡਾ। ਪਰ ਆਬਾਦੀ ਮਸਾਂ ਚੜ੍ਹਦੇ ਪੰਜਾਬ ਜਿੰਨੀ। ਇਸ ਤੋਂ ਇਲਾਵਾ ਵੀ ਕਈ ਗੱਲਾਂ ਹਨ ਜੋ ਇਸ ਮੁਲਕ ਦੀ ਵਿਲੱਖਣਤਾ ਵਿੱਚ ਵਾਧਾ ਕਰਦੀਆਂ ਹਨ, ਜਿਵੇਂ ਕਿ ਕੰਗਾਰੂ, ਕੋਆਲਾ ਅਤੇ ਈਮੂੰ ਵਰਗੇ ਜਾਨਵਰ ਅਤੇ ਕੁੱਝ ਖਾਸ ਤਰ੍ਹਾਂ ਦੀ ਬਨਾਸਪਤੀ, ਜੋ ਕੇਵਲ ਇਸ ਧਰਤੀ ਤੇ ਹੀ ਮਿਲਦੀ ਹੈ।

ਭੂ-ਵਿਗਿਆਨੀ ਕਿਆਸ ਕਰਦੇ ਹਨ ਕਿ ਕੋਈ ਨੌਂ-ਦਸ ਕਰੋੜ ਸਾਲ ਪਹਿਲਾਂ ਧਰਤੀ ਦਾ ਇਹ ਟੁਕੜਾ ਦੱਖਣੀ ਧਰੁਵ ਨਾਲ ਜੁੜਿਆ ਹੁੰਦਾ ਸੀ। ਫਿਰ ਪਤਾ ਨਹੀਂ ਕੋਈ ਕੁਦਰਤੀ ਹਲਚਲ ਹੋਈ ਜਾਂ ਧੌਲੇ ਬਲਦ ਦੇ ਸਿੰਙਾਂ ਥੱਲੇ ਖੁਰ੍ਹਕ ਹੋਈ, ਜਮੀਨ ਦਾ ਏਨਾ ਕੁ ਹਿੱਸਾ ਦੱਖਣੀਂ ਧਰੁਵ ਨਾਲੋਂ ਨਿੱਖੜ ਕੇ ਖਿਸਕਦਾ – ਖਿਸਕਦਾ ਹੁਣ ਵਾਲੀ ਥਾਂ ਆ ਪਹੁੰਚਿਆ।

ਆਸਟ੍ਰੇਲੀਆ ਦਾ ਨਾਮ ਲਾਤੀਨੀ ਭਾਸ਼ਾ ਦੇ ਸ਼ਬਦ ‘ਆਸਟ੍ਰੇਲਿਸ’ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ‘ਦੱਖਣੀਂ’। ਰੋਮਨ ਕਾਲ ਤੋਂ ਹੀ, ਕਿਸੇ ‘ਅਣਜਾਣ ਦੱਖਣ ਦੇਸ਼’ ਦੀਆਂ ਕਿੱਸੇ ਕਹਾਣੀਆਂ ਯੂਰਪ ਵਿੱਚ ਪ੍ਰਚੱਲਿਤ ਸਨ, ਪਰ ਉਸ ਧਰਤੀ ਬਾਰੇ ਕਿਸੇ ਨੂੰ ਬਹੁਤਾ ਕੁੱਝ ਪਤਾ ਨਹੀਂ ਸੀ। ਪਹਿਲਾਂ ਪਹਿਲ, 17ਵੀਂ ਸਦੀ ਦੇ ਸ਼ੁਰੂ ਵਿੱਚ ਡੱਚ ਜਹਾਜਰਾਨ ‘ਵਿਲੀਅਮ’ ਦੀ ਨਜਰ ਇਸ ਧਰਤੀ ਤੇ ਪਈ। ਡੱਚ ਲੋਕ ਆਸਟ੍ਰੇਲੀਆ ਦੇ ਸਮੁੰਦਰੀ ਤੱਟ ਦੇ ਦੁਆਲੇ ਘੁੰਮਦੇ ਰਹੇ ਅਤੇ ਨਕਸ਼ੇ ਉਲੀਕਦੇ ਰਹੇ, ਪਰ ਕਬਜਾ ਕਰਨ ਦਾ ਯਤਨ ਨਾ ਕੀਤਾ। ਬਰਤਾਨਵੀ ਜਲ ਸੈਨਾਂ ਦੇ ਕੈਪਟਨ ਜੇਮਜ਼ ਕੁੱਕ ਨੇ 1770 ਵਿੱਚ ਇਸ ਧਰਤੀ ਦੇ ਪੂਰਬੀ ਤੱਟ ਤੇ ਪਹਿਲੀ ਵਾਰ ਅੰਗਰੇਜੀ ਝੰਡਾ ਲਹਿਰਾਇਆ। ਫਿਰ ਕੀ ਸੀ, ਅੰਗਰੇਜਾਂ ਨੇ ਆਪਣੇ ਕੈਦੀਆਂ ਨੂੰ ਬੇੜਿਆਂ ਵਿੱਚ ਭਰ-ਭਰ ਕੇ ਉਸ ਦੂਰ ਦਰਾਜ ਦੀ ਧਰਤੀ ਤੇ ਲਾਹੁਣਾ ਸ਼ੁਰੂ ਕਰ ਦਿੱਤਾ। ਜਿਥੋਂ ਜਿਊਂਦੇ ਮੁੜਨਾ ਤਾਂ ਦੂਰ ਦੀ ਗੱਲ, ਕਿਸੇ ਦੇ ਮਰਨ ਦੀ ਖਬਰ ਵੀ ਆਉਣੀ ਮੁਸ਼ਕਿਲ ਸੀ। ਕੁੱਝ ੳਸੇ ਤਰਾਂ ਜਿਵੇ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ ਹੁਕਮਰਾਨ ਭਾਰਤੀ ਬਾਗ਼ੀਆਂ ਨੂੰ ਕਾਲੇਪਾਣੀ ਲਿਜਾ ਸੁੱਟਦੇ ਸਨ ਅਤੇ ਜਿਵੇਂ ਹੁਣ ਕਈ ਸਾਲਾਂ ਤੋਂ ਅਮਰੀਕਾ ਵਾਲੇ ‘ਗੁਆਤਾਨਾਮੋ ਬੇਅ’ ਵਿੱਚ ਕਰ ਰਹੇ ਹਨ। ਬਾਅਦ ਵਿੱਚ ਉਹਨਾਂ ਕੈਦੀਆਂ ਨੂੰ ਵਰਤ ਕੇ ਹੀ ਚਤੁਰ ਕੌਮ ਦੇ ਹਾਕਮਾਂ ਨੇ ਆਸਟ੍ਰੇਲੀਆ ਦੀ ਜਮੀਨ ਆਬਾਦ ਕਰਵਾ ਲਈ। ਭਾਵੇਂ ਕਿ ਯੂਰਪੀ ਲੋਕ ਇਸ ਧਰਤੀ ਤੇ 18ਵੀਂ ਸਦੀ ਵਿੱਚ ਹੀ ਪਹੁੰਚੇ, ਪਰ ਇਸ ਦਾ ਮਤਲਬ ਇਹ ਹਰਗ਼ਿਜ਼ ਨਹੀਂ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਇਥੇ ਕੋਈ ਵੱਸਦਾ ਨਹੀਂ ਸੀ। ਪੁਰਾਤਨ ਅਵਸ਼ੇਸ਼ ਇਸ਼ਾਰਾ ਕਰਦੇ ਹਨ ਕਿ ਆਸਟ੍ਰੇਲੀਆ ਦੀ ਜਮੀਨ ਤੇ ਮਨੁੱਖੀ ਵਸੋਂ ਦਾ ਇਤਿਹਾਸ ਕੋਈ 40 ਹਜਾਰ ਸਾਲ ਤੋਂ ਵੀ ਵੱਧ ਪੁਰਾਣਾ ਹੈ। ਗੋਰਿਆਂ ਦੇ ਆਉਣ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਤਸਮਾਨੀਆਂ ਦੇ ਖਿੱਤੇ ਤੇ ਛੋਟੇ ਵੱਡੇ ਤਕਰੀਬਨ ਢਾਈ ਸੌ ਜੰਗਲੀ ਕਬੀਲਿਆਂ ਦਾ ਰਾਜ ਸੀ। ਉਹ ਜੰਗਲੀ ਲੋਕ ਜਿਨ੍ਹਾਂ ਨੂੰ ਹੁਣ ‘ਐਬੋਰਿਜਨਲਸ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਕੁਦਰਤ ਦੇ ਨੇੜੇ ਰਹਿਣ ਵਾਲੇ ਸਾਧਾਰਨ ਲੋਕ ਸਨ ਅਤੇ ਆਮ ਕਰਕੇ ਸ਼ਿਕਾਰ ਖੇਡ ਕੇ ਗੁਜਾਰਾ ਕਰਦੇ ਸਨ। ਖੋਜਕਾਰ ਦੱਸਦੇ ਹਨ ਕਿ ਇਹਨਾਂ ਐਬੋਰਿਜਨਲ ਲੋਕਾਂ ਦਾ ਪਿਛੋਕੜ ਦੱਖਣ-ਪੂਰਬੀ ਏਸ਼ੀਆ ਦੇ ਲੋਕਾਂ ਨਾਲ ਮੇਲ ਖਾਂਦਾ ਹੈ। ਸ਼ਾਇਦ ਪਹਿਲਾਂ ਪਹਿਲ ਉਹਨਾਂ ਦੇ ਵੱਡ ਵਡੇਰੇ ਦੱਖਣ-ਪੂਰਬੀ ਏਸ਼ੀਆ ਤੋਂ ਹੀ ਕਿਸੇ ਤਰਾਂ ਉਥੇ ਪਹੁੰਚੇ ਹੋਣ। ਤਕਨੀਕੀ ਪੱਖੋਂ ਵਧੇਰੇ ਵਿਕਸਤ ਅਤੇ ਤਾਕਤਵਰ ਗੋਰਿਆਂ ਨੇ, ਇਹਨਾਂ ਸਾਧਾਰਣ ਲੋਕਾਂ ਦੇ ਘਰ ਵਿੱਚ ਘੁਸਪੈਠ ਕਰਕੇ ਉਹੋ ਕੁੱਝ ਕੀਤਾ ਜੋ ਅਮਰੀਕਾ ਵਿੱਚ ‘ਰੈਡ ਇੰਡੀਅਨਾਂ’ ਨਾਲ ਹੋਇਆ, ਜਾਂ ਫਿਰ ਜੋ ਆਰੀਅਨਾਂ ਨੇ ਦ੍ਰਵਿੜਾਂ ਨਾਲ ਕੀਤਾ ਹੋਵੇਗਾ।

ਭਾਵੇਂ ਕਿ ਇਹ ਗੱਲ ਪੜ੍ਹਨ–ਸੁਣਨ ਨੂੰ ਅਟਪਟੀ ਜਿਹੀ ਹੀ ਲੱਗੇ, ਪਰ ਇਓਂ ਜਾਪਦਾ ਹੈ ਕਿ ਬਹੁਤੀ ਵਾਰ ਗੋਰੀ ਚਮੜੀ ਵਾਲੇ ਲੋਕ ਹੀ ਆਪਣੇ ਨਾਲੋਂ ਸਉਲੇ ਜਾਂ ਕਾਲੇ ਰੰਗ ਦੇ ਲੋਕਾਂ ਨੂੰ ਗੁਲਾਮ ਬਣਾਉਂਦੇ ਆਏ ਹਨ। ਕਦੇ ਅਫ਼ਰੀਕਨ ਗੁਲਾਮਾਂ ਦੀ ਅਰਬਾਂ ਹੱਥੋਂ ਦੁਰਗਤ; ਕਦੇ ਆਰੀਅਨਾਂ ਦਾਂ ਦ੍ਰਵਿੜਾਂ ਦੀ ਧਰਤੀ ਤੇ ਆ ਕਾਬਜ ਹੋਣਾਂ ਅਤੇ ਖੁਦ ਦੇਵਤੇ ਬਣ ਬਹਿਣਾਂ ਤੇ ਉਹਨਾਂ ਨੂੰ ਰਾਖਸ਼ ਆਖ ਦੇਣਾਂ; ਪੱਛਮੀੰ ਲੋਕਾਂ ਦਾ ਬਸਤੀਵਾਦ ਅਤੇ ਅਮਰੀਕਾ ਵਿੱਚ ‘ਰੈਡ ਇੰਡੀਅਨਾਂ’ ਤੇ ਅਫਰੀਕਨ ਗੁਲਾਮਾਂ ਨਾਲ ਹੁੰਦੇ ਰਹੇ ਦੁਰਵਿਵਹਾਰ ਸਮੇਤ ਹੋਰ ਬਹੁਤ ਸਾਰੀਆਂ ਉਦਾਹਰਣਾਂ ਐਸੀਆਂ ਹਨ ਜਿੱਥੇ ਮੇਰੀ ਜਾਚੇ ਸ਼ੋਸ਼ਣ ਕਰਨ ਵਾਲੇ ਦੀ ਚਮੜੀ ਦਾ ਰੰਗ ਸ਼ੋਸ਼ਿਤ ਹੋਣ ਵਾਲੇ ਨਾਲੋਂ ਗੋਰਾ ਸੀ। ਇਹ ਇਤਫ਼ਾਕਨ ਤਾਂ ਨਹੀਂ ਜਾਪਦਾ, ਪਰ ਇਸ ਸੰਧਰਬ ਵਿੱਚ ਕੋਈ ਤਸੱਲੀਯੋਗ ਵਿਗਿਆਨਕ ਜਾਂ ਦਾਰਸ਼ਨਿਕ ਦਲੀਲ ਵੀ ਅਜੇ ਤੱਕ ਮੇਰੀ ਨਜਰੀਂ ਨਹੀਂ ਪਈ। ਅੱਜ ਹੀ ਇੱਕ ਪੁਸਤਕ ਹੱਥ ਲੱਗੀ ਹੈ ਜੋ ਇਸ ਗੱਲ ਦਾ ਵਿਖਿਆਨ ਕਰਨ ਦਾ ਯਤਨ ਕਰਦੀ ਹੈ ਕਿ ਕਿਓਂ ਕੇਵਲ ਯੂਰਪੀ ਲੋਕ ਹੀ ਅਫ਼ਰੀਕਾ, ਅਮਰੀਕਾ ਅਤੇ ਆਸਟ੍ਰੇਲੀਆ ਆਦਿ ਤੇ ਕਬਜਾ ਕਰਨ ਗਏ। ਉਹਨਾਂ ਧਰਤੀਆਂ ਦੇ ਵਾਸੀ ਵੀ ਤਾਂ ਇਹ ਕੰਮ ਕਰ ਸਕਦੇ ਸੀ, ਪਰ ਕਿਓਂ ਨਾ ਕਰ ਸਕੇ। ਖੈਰ, ਇਹ ਵਿਸ਼ਾ ਵੱਖਰੇ ਵਿਸਥਾਰ ਦੀ ਮੰਗ ਕਰਦਾ ਹੈ।

ਫਿਲਹਾਲ ਗੱਲ ਹੋ ਰਹੀ ਸੀ, ਆਸਟ੍ਰੇਲੀਆ ਦੀ ਵਿਲੱਖਣ ਧਰਤੀ ਬਾਰੇ। ਇਸ ਵਿਲੱਖਣ ਧਰਤੀ ਦੀ ਪਹਿਲੀ ਝਲਕ ਲੈਣ ਦਾ ਮੌਕਾ ਸਾਲ 2008 ਦੇ ਅਗਸਤ ਮਹੀਨੇ ਮਿਲਿਆ। ਸਵਿਟਜ਼ਰਲੈਂਡ ਤੋਂ ਸਿੰਗਾਪੁਰ ਹੁੰਦੇ ਹੋਏ ਸਿੰਗਾਪੁਰ ਏਅਰਲਾਈਨ ਦੇ ਜਹਾਜ ਨੇ ਬ੍ਰਿਸਬੇਨ ਜਾਂ ਉਤਾਰਿਆ। ਜਦੋਂ ਘਰੋਂ ਤੁਰੇ ਸਾਂ, ਤਾਂ ਕਹਿਣ ਨੂੰ ਏਥੇ ਗਰਮੀਆਂ ਦਾ ਮੌਸਮ ਸੀ ਅਤੇ ਆਸਟ੍ਰੇਲੀਆ ਵਿੱਚ ਸਰਦੀਆਂ ਅਜੇ ਖਤਮ ਨਹੀਂ ਸਨ ਹੋਈਆਂ। ਯੂਰਪ ਦੀ ਠੰਡ ਦੇ ਹਿਸਾਬ ਨਾਲ ਅਸੀਂ ਗਰਮ ਕੱਪੜਿਆਂ ਦਾ ਬੰਦੋਬਸਤ ਕਰਕੇ ਗਏ ਸਾਂ। ਪਰ, ਬ੍ਰਿਸਬੇਨ ਦੀ ਜਾਂਦੇ ਸਿਆਲ ਦੀ ਨਿੱਘੀ ਧੁੱਪ ਤਾਂ ਦੇਸੀ ਘਿਉ ਵਰਗੀ ਲੱਗਦੀ ਸੀ। ਭਾਵੇਂ ਕਿ ਅਸੀਂ ਆਪਣੇ ਰਹਿਣ ਦਾ ਬੰਦੋਬਸਤ ਕਰਕੇ ਹੀ ਤੁਰੇ ਸੀ, ਪਰ ਫਿਰ ਵੀ ਬ੍ਰਿਸਬੇਨ ਰਹਿੰਦਾ ਇੱਕ ਸੱਜਣ, ਜਿਸ ਨੂੰ ਅਸੀਂ ਮਿਲੇ ਵੀ ਪਹਿਲੀ ਵਾਰ ਹੀ ਸੀ, ਸਾਨੂੰ ਆਪਣੇ ਘਰ ਲੈ ਗਿਆ ਅਤੇ ਪੂਰੀ ਪੰਜਾਬੀਆਂ ਵਾਲੀ ਆਓ-ਭਗਤ ਕੀਤੀ। ਬ੍ਰਿਸਬੇਨ ਕੁੱਝ ਦਿਨ ਰਹਿਣ ਪਿੱਛੋਂ ਅਸੀਂ ਆਸਟ੍ਰੇਲੀਆ ਦੀ ਆਰਥਿਕ ਅਤੇ ਵਪਾਰਕ ਰਾਜਧਾਨੀ ਸਿਡਨੀ ਦੇ ਦਰਸ਼ਨ ਕਰਨ ਜਾ ਪਹੁੰਚੇ। ਇਥੇ ਇੱਕ ਨਿੱਕੀ ਜਿਹੀ ਦਿਲਚਸਪ ਘਟਨਾ ਵਾਪਰੀ, ਜੋ ਹਮੇਸ਼ਾਂ ਲਈ ਆਸਟ੍ਰੇਲੀਆ ਫੇਰੀ ਦੀ ਇੱਕ ਖੂਬਸੂਰਤ ਯਾਦ ਬਣੀ ਰਹੇਗੀ।

ਰਾਮਾਇਣ, ਮਹਾਂਭਾਰਤ ਆਦਿ ਦੀਆਂ ਕਥਾ-ਕਹਾਣੀਆਂ ਨਾਲ ਸੰਬੰਧਤ ਟੀਵੀ ਨਾਟਕਾਂ ਵਿੱਚ ਅਕਸਰ ਵੇਖਿਆ ਸੀ ਕਿ ‘ਨਾਰਦ ਮੁਣੀਂ’ ਵਰਗਾ ਕੋਈ ਭਗਤ ਪਿਆਰਾ ਅੰਤਰ-ਧਿਆਨ ਹੋ ਕੇ ਸ਼ੰਕਰ ਭਗਵਾਨ ਨੂੰ ਯਾਦ ਕਰਦਾ ਤੇ ਕੈਲਾਸ਼ ਵਾਸੀ ਭੋਲੇ ਨਾਥ ਝੱਟਪੱਟ ਆ ਹਾਜਰ ਹੁੰਦੇ। ਓਦੋਂ ਤਾਂ ਇਹ ਗੱਲ ਨਾ ਮੰਨਣਯੋਗ ਤੇ ਮਨਘੜਤ ਜਿਹੀ ਜਾਪਦੀ ਸੀ। ਪਰ ਇੰਟਰਨੈੱਟ ਦੇ ਵਿਸ਼ਵ ਵਿਆਪੀ ਤਾਣੇਪੇਟੇ  ਨੇ ਕਾਫੀ ਕੁੱਝ ਸੰਭਵ ਕਰ ਵਿਖਾਇਆ ਹੈ। ਵੈਬਕੈਮ ਅਤੇ ਵੋਇਪ  ਵਰਗੀਆਂ ਸਹੂਲਤਾਂ ਨਾਲ ਸਾਧਾਰਣ ਤੋਂ ਸਾਧਾਰਣ ਮਨੁੱਖ ਵੀ ਦੁਨੀਆਂ ਦੇ ਕਿਸੇ ਵੀ ਖੂੰਜੇ `ਚ ਬੈਠੇ ਆਪਣੇ ਪਿਆਰਿਆਂ ਦੇ ਸਨਮੁੱਖ ਹੋ ਸਕਦਾ ਹੈ। ਕੋਈ ਬਹੁਤੀ ਭਗਤੀ ਜਾਂ ਜਪ ਤੱਪ ਕਰਨ ਦੀ ਲੋੜ ਵੀ ਨਹੀਂ ਪੈਂਦੀ। ਜਿਸ ਤੇਜੀ ਨਾਲ ਪਿਛਲੇ ਸਮੇਂ ਵਿੱਚ ਇਸ ਤਕਨਾਲੋਜੀ ਦਾ ਵਿਕਾਸ ਹੋਇਆ ਹੈ ਅਤੇ ਹੋ ਰਿਹਾ ਹੈ, ਆਉਦੇ ਸਾਲਾਂ ਵਿੱਚ ਹੋਰ ਪਤਾ ਨਹੀਂ ਕੀ ਕੁੱਝ ਵੇਖਣ ਨੂੰ ਮਿਲੇਗਾ। ਦੁਨੀਆਂ ਤੇਜੀ ਨਾਲ ਸੁੰਗੜ ਕੇ ਨਿੱਕੀ ਹੁੰਦੀ ਜਾਪ ਰਹੀ ਹੈ। ਪਰ ਫਿਰ ਵੀ ਕਈ ਵਾਰ ਸੰਚਾਰ ਤਕਨਾਲੋਜੀ ਭਾਵੇਂ ਧੋਖਾ ਦੇ ਜਾਵੇ, ‘ਨਾਰਦ ਮੁਣੀਂ’ ਵਾਲਾ ਅੰਦਰੂਨੀ ਸੰਪਰਕ ਸਿਸਟਮ ਕਾਮਯਾਬ ਰਹਿੰਦਾ ਹੈ। ਕਹਿੰਦੇ ਨੇ ‘ਦਿਲ ਤੋਂ ਦਿਲ ਨੂੰ ਰਾਹ ਹੁੰਦੀ ਹੈ’, ਜੇ ਕਿਸੇ ਨੂੰ ਸੱਚੇ ਮਨੋਂ ਯਾਦ ਕਰੀਏ ਤਾਂ ਉਹ ਸੱਤ ਸਮੁੰਦਰ ਪਾਰ ਵੀ ਆਣ ਮਿਲਦਾ ਹੈ।

ਮੈ ਅਤੇ ਮੇਰਾ ਪਰਮ ਮਿੱਤਰ ਗੁਰਦੀਪ ਸਿੰਘ, ਸ੍ਰੀਮਤੀਆਂ ਸਮੇਤ, ਸਿਡਨੀ ਦੇ ਮਸ਼ਹੂਰ ‘ਓਪਰਾ ਹਾਊਸ’ ਦੇ ਦਰਸ਼ਨ ਕਰ ਰਹੇ ਸਾਂ। ਗੁਰਦੀਪ ਸਿੰਘ ਲਿਸ਼ਕੋਰਾਂ ਮਾਰਦੇ ਸ਼ਹਿਰ ਦੀ ਤਰੱਕੀ ਨੂੰ ਵੇਖ-ਵੇਖ ਗੋਰਿਆਂ ਦੀ ਕਾਮਯਾਬੀ ਤੇ ਖੁਸ਼ੀ ਭਰੀ ਹੈਰਾਨੀ ਪਰਗਟ ਕਰ ਰਿਹਾ ਸੀ। ਇਹ ਸੋਚ ਕੇ ਗ਼ਦਗ਼ਦ ਹੋ ਰਿਹਾ ਸੀ ਕਿ ਕਿਵੇਂ ਸਿਰਫ ਦੋ ਕੁ ਸੌ ਸਾਲ ਵਿੱਚ ਹੀ ਇਸ ਜਮੀਨ ਦਾ ਨਕਸ਼ਾ ਉੱਕਾ ਹੀ ਬਦਲ ਗਿਆ ਸੀ। ਜਦੋਂ ਕਦੇ ਬਰਤਾਨਵੀ ਜਹਾਜਾਂ ਨੇ ਇਸ ਤੱਟ ਤੇ ਪਹਿਲੀ ਵਾਰ ਲੰਗਰ ਸੁੱਟੇ ਹੋਣਗੇ ਤਾਂ ਇੱਥੇ, ਸਿਵਾਏ ਝਾੜ-ਬੂਟ ਦੇ, ਕੁੱਝ ਵੀ ਨਹੀਂ ਹੋਣਾਂ। ਅੱਜ ਓਸੇ ਜਗ੍ਹਾ ਦੀ ਗਿਣਤੀ ਦੁਨੀਆਂ ਦੇ ਅੱਤ ਵਿਕਸਤ ਸ਼ਹਿਰਾਂ ਵਿੱਚ ਹੁੰਦੀ ਹੈ। ਇਹੋ ਗੱਲਾਂ ਕਰਦੇ ‘ਓਪਰਾ ਹਾਊਸ’ ਦੀਆਂ ਪੌੜੀਆਂ ਵਿੱਚ ਬੈਠੇ ਉਸ ਪਲ ਨੂੰ ਕੈਮਰੇ ਵਿੱਚ ਕੈਦ ਕਰ ਰਹੇ ਸੀ, ਕਿ ਇੱਕ ਭੁਲੇਖਾ ਜਿਹਾ ਪਿਆ। ਉਹਨਾਂ ਹੀ ਪੌੜੀਆਂ ਦੇ ਦੂਜੇ ਸਿਰੇ, ਕੱਚੇ-ਪੀਲੇ ਰੰਗ ਦੀ ਇੱਕ ਪੱਗ ਨਜਰੀਂ ਪਈ। ਪਰ ਤਿੱਖੀ ਧੁੱਪ ਦੀ ਵਜ੍ਹਾ ਨਾਲ, ਉਹ ਬੰਦਾ ਪਛਾਣ `ਚ ਨਾ ਆਇਆ ਜਿਸ ਦੇ ਸਿਰ ਤੇ ਉਹ ਪੱਗ ਸੁਸ਼ੋਭਿਤ ਸੀ। ਅਸੀਂ ਫੇਰ ਆਪਣੀਆਂ ਗੱਲਾਂ ਵਿੱਚ ਲੱਗ ਗਏ। ਪਰ ਮੁੜ-ਮੁੜ ਕੇ ਧਿਆਨ ਓਸੇ ਪਾਸੇ ਜਾਵੇ ਅਤੇ ਇਓਂ ਜਾਪੇ ਬਈ ਇਹ ਕੋਈ ਜਾਣੂੰ ਈ ਬੰਦਾ ਹੋਣਾ ਏਂ। ਪੱਗ ਬੰਨ੍ਹਣ ਦਾ ਢੰਗ, ਚਾਲ ਢਾਲ ਕੁਝ-ਕੁਝ ਜਾਣੇ ਪਛਾਣੇ ਸਨ, ਪਰ ਇਸ ਪ੍ਰਦੇਸੀ ਧਰਤੀ ਤੇ ਤਾਂ ਤੁੱਕਾ ਮਾਰ ਕੇ ਵੀ ਨਹੀਂ ਸੀ ਬੁੱਝਿਆ ਜਾ ਸਕਦਾ ਕਿ ਇਹ ਬੰਦਾ ਫਲਾਣਾ ਹੀ ਹੋਵੇਗਾ। ਲੱਗਦਾ ਸੀ ਕਿ ਉਹ ਵੀ ਸਾਨੂੰ ਹੀ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਤਾ ਕੁ ਹੋਰ ਨੜੇ ਹੋਏ ਤਾਂ ਉਸ ਨੇ ਹੱਥ ਹਿਲਾਇਆ, ਨਾਲ ਹੀ ਸਾਡੇ ਦੋਵਾਂ ਦੇ ਚਿਹਰੇ ਖਿੜ ਗਏ। ‘ਓਪਰਾ ਹਾਊਸ’ ਓਪਰੇ-ਓਪਰੇ ਤੋਂ ਅਚਾਨਕ ਆਪਣਾਂ-ਆਪਣਾਂ ਲੱਗਣ ਲੱਗ ਪਿਆ। ਇਹ ਤਾਂ ਉਹੋ ਈ ਬੰਦਾ ਸੀ ਜਿਸ ਨੂੰ ਮੈਂ ਜਰੂਰ ਹੀ ਮਿਲਣਾਂ ਚਾਹੁੰਦਾ ਸੀ, ਪਰ ਸੰਪਰਕ ਨਾ ਹੋ ਸਕਣ ਕਾਰਣ ਹੁਣ ਮੈਂ ਮਿਲਣ ਦੀ ਆਸ ਛੱਡ ਦਿੱਤੀ ਸੀ। ਨਾਰਦ ਮੁਣੀਂ ਹੁਰੀਂ ਬਹੁਤ ਸਮਾਂ ਟੱਲੀਆਂ ਵਜਾਉਂਦੇ ਰਹੇ ਸਨ, ਪਰ ਭੋਲੇ ਨਾਥ ਨੇ ਇੱਕ ਨਹੀਂ ਸੀ ਸੁਣੀਂ। `ਤੇ ਅੱਜ ਅਚਾਨਕ ਸ਼ਿਵ ਸ਼ੰਭੂ ਕੈਲਾਸ਼ ਛੱਡ ਕੇ ਸਾਕਸ਼ਾਤ ਦਰਸ਼ਣ ਦੇਣ ਮਾਤ ਲੋਕ ਆਣ ਪਧਾਰੇ ਸਨ। ਉਹ ਵੀ ਇਕੱਲੇ ਨਹੀਂ, ਸਗੋਂ ਪਾਰਵਤੀ ਜੀ ਨੂੰ ਵੀ ਨਾਲ ਲੈ ਕੇ ਆਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭੰਗੜਾ ਟੀਮ ਦਾ ਮਾਣ ਰਹੇ ਬਲਵਿੰਦਰ ਸਿੰਘ ਉਰਫ਼ ‘ਬੱਲੀ’ ਨੂੰ ਮਿਲ ਕੇ ਰੂਹ ਖੁਸ਼ ਹੋ ਗਈ। ਅਸੀਂ ਕਾਫੀ ਸਮਾਂ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਇਕੱਠੇ ਜਾਂਦੇ ਰਹੇ ਸਾਂ। ਸਾਡਾ ਇੱਕ ਸਾਥੀ ਅਕਸਰ ਕਿਹਾ ਕਰਦਾ ਸੀ ਕਿ ਜਿਹੜਾ ਬੰਦਾ ਇੱਕ ਵਾਰ ਪੀਏਯੂ (ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ) ਵਿੱਚ ਪੜ੍ਹਿਆ ਅਤੇ ਵਿਚਰਿਆ ਹੋਵੇ, ਉਸ ਨੂੰ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਰਾਤ ਬਰਾਤੇ ਰਹਿਣਾਂ ਪੈ ਜਾਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਠਾਹਰ ਨਾ ਲੱਭੇ। ਅੱਜ ਇਹ ਕਹਿੰਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਪੀਏਯੂ ਦੇ ਪੜ੍ਹੇ ਦੁਨੀਆਂ ਦੇ ਹਰ ਕੋਨੇ ਵਿੱਚ ਇਸ ਕਦਰ ਫੈਲੇ ਹੋਏ ਹਨ, ਕਿ ਕਿਸੇ ਵੀ ਮੁਲਕ ਜਾਓ, ਕੋਈ ਨਾਂ ਕੋਈ ਮਿੱਤਰ ਪਿਆਰਾ ਅੱਗੇ ਹਾਜਰ ਹੁੰਦਾ ਹੈ। ਮੈ ਜਦੋਂ ਸਵਿਟਜ਼ਰਲੈਂਡ ਤੋਂ ਆਸਟ੍ਰੇਲੀਆ ਨੂੰ ਆਓਣ ਦਾ ਪ੍ਰੋਗਰਾਮ ਉਲੀਕ ਰਿਹਾ ਸੀ ਤਾਂ ‘ਬੱਲੀ’ ਨੂੰ ਮਿਲਣ ਦੀ ਆਸ ਨਾਲ ਈ-ਮੇਲ ਕੀਤੀ। ਪਰ ਕੋਈ ਜਵਾਬ ਨਾ ਆਇਆ। ਕੁੱਝ ਦਿਨ ਬਾਅਦ ਦੁਬਾਰਾ ਈ-ਚਿੱਠੀ ਭੇਜੀ, ਪਰ ਉਹ ਵੀ ਵਾਪਸ ਨਾ ਮੁੜੀ। ਮੈਨੂੰ ਏਨਾ ਕੁ ਤਾਂ ਪਤਾ ਸੀ ਕਿ ਬਲਵਿੰਦਰ ਸਿੰਘ, ਸਿਡਨੀਂ ਤੋਂ ਕੋਈ ਡੇੜ੍ਹ ਕੁ ਸੌ ਮੀਲ ਹਟਵੇਂ ਕਿਸੇ ਖੋਜ ਕੇਂਦਰ ਵਿੱਚ ਕੰਮ ਕਰਦਾ ਸੀ। ਪਰ ਕਾਫ਼ੀ ਸਮੇਂ ਤੋਂ ਕੋਈ ਰਾਬਤਾ ਨਹੀਂ ਸੀ। ਕਿਸੇ ਤਰਾਂ ਫੋਨ ਨੰਬਰ ਲੱਭ ਕੇ ਸੰਪਰਕ ਕਰਨ ਦਾ ਯਤਨ ਕੀਤਾ ਪਰ ਕੋਈ ਚਾਰਾ ਨਾ ਚੱਲਿਆ। ਏਨੇ ਨੂੰ ਸਾਡੀ ਫਲਾਈਟ ਦਾ ਦਿਨ ਆ ਗਿਆ ਤੇ ਮੈ ਮਿਲਣ ਦੀ ਆਸ ਉੱਕਾ ਈ ਛੱਡ ਦਿੱਤੀ।

ਅਸਲ ਵਿੱਚ ਜਦੋਂ ਮੈਂ ‘ਬੱਲੀ’ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨੀ ਦਿਨੀਂ ਉਹ ਪੰਜਾਬ ਗਿਆ ਹੋਇਆ ਸੀ, ਇਸ ਕਰਕੇ ਉਸ ਨੇ ਮੇਰੀ ਮੇਲ ਵੇਖੀ ਹੀ ਨਹੀਂ। ਕੁੱਝ ਦਿਨ ਪਹਿਲਾਂ ਹੀ ਉਹ ਵਾਪਿਸ ਆਸਟ੍ਰੇਲੀਆ ਆਇਆ ਸੀ ਅਤੇ ਉਸ ਦਿਨ ਉਹ ਆਪਣੇ ਕਿਸੇ ਮਿੱਤਰ ਨਾਲ ਆਪਣੀ ਸ੍ਰੀਮਤੀ ਨੂੰ ਸਿਡਨੀ ਏਅਰਪੋਰਟ ਤੋਂ ਲੈਣ ਆਇਆ ਸੀ। ਉਸਦੇ ਮਿੱਤਰ ਨੂੰ ਸ਼ਹਿਰ ਵਿੱਚ ਕੋਈ ਜਰੂਰੀ ਕੰਮ ਸੀ ਇਸ ਲਈ ਉਹ, ਉਹਨਾਂ ਨੂੰ ਕੁੱਝ ਸਮੇਂ ਲਈ ਓਪਰਾ ਹਾਊਸ ਨੇੜੇ ਉਤਾਰ ਕੇ ਆਪ ਕੰਮ ਕਰਨ ਲਈ ਚਲਾ ਗਿਆ ਸੀ। ਮੌਕਾਮੇਲ ਦੀ ਹੱਦ ਕਹੋ ਜਾਂ ਮੁਲਾਕਾਤ ਦੀ ਖਿੱਚ, ਐਨ ਓਸੇ ਸਮੇਂ ਅਸੀਂ ਵੀ ਓਸੇ ਥਾਂ ਮੌਜੂਦ ਸਾਂ। ਸੁਮੇਲ ਦੀ ਗੱਲ ਇਹ ਵੀ ਕਿ ਅਸੀਂ ਦੋਵਾਂ ਨੇ ਪੱਗਾਂ ਵੀ ਇੱਕੋ ਰੰਗ ਦੀਆਂ ਬੰਨ੍ਹੀਆਂ ਸਨ। ਹੁਣ ਵੀ ਜਦੋਂ ਕਦੇ ਦੋਸਤ ਮਿੱਤਰ ਉਸ ਦਿਨ ਖਿੱਚੀਆਂ ਤਸਵੀਰਾਂ ਵੇਖਦੇ ਹਨ ਤਾਂ ਪਹਿਲੀ ਟਿੱਪਣੀਂ ਇਹੋ ਈ ਕਰਦੇ ਹਨ, ‘ਪੱਗਾਂ ਸਲਾਹ ਕਰਕੇ ਬੰਨ੍ਹੀਆਂ ਜਾਪਦੀਆਂ’। ਪਿਆਰੇ ਦੋਸਤ ਬੱਲੀ ਅਤੇ ਉਸ ਦੀ ਨਵਵਿਆਹੁਤਾ ਸ੍ਰੀ ਮਤੀ ਨੂੰ ਇਓਂ ਅਚਾਨਕ ਮਿਲ ਕੇ ਦਿਲ ਬਾਗ ਬਾਗ ਹੋ ਗਿਆ। ਜੀਅ ਕੀਤਾ ਕਿ ਪੀਏਯੂ ਦਾ ਓਹੋ ਨਾਅਰਾ ਬੁਲੰਦ ਕੀਤਾ ਜਾਵੇ:

ਈਰੀ ਊਰੀ ਆਰੀ ..ਹੋ,

ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ..ਹੋ,

ਜੈ ਜਵਾਨ ਪਿਆਰਿਆ,

ਜੈ ਕਿਸਾਨ ਪਿਆਰਿਆ,

ਵਾਹ ਜੀ ਵਾਹ,

ਕਿਆ ਬਾਤ ਹੈ,

ਪੀਏਯੂ ਦੀ ਜੈ,

ਏਥੇ ਵੀ ਕੋਈ ਹੈ..।

ਇਹ ਨਾਅਰਾ ਸਾਡੇ ਵੱਡਿਆਂ ਨੇ ਈਜਾਦ ਕੀਤਾ ਸੀ ਤੇ ਯੁਵਕ ਮੇਲਿਆਂ ਵਿੱਚ ਜਿੱਤਣ ਸਮੇਂ ਪੂਰੇ ਜੋਸ਼ ਵਿੱਚ ਆ ਕੇ ਇਹ ਨਾਅਰਾ ਲਾਉਂਦੇ ਹੁੰਦੇ ਸਨ। ਅੰਮ੍ਰਿਤਸਰ ਵਿੱਚ ਹੋਏ ਇੱਕ ਉੱਤਰੀ ਜ਼ੋਨ ਦੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਦੌਰਾਨ ਸ਼ਾਇਦ ਇਹ ਨਾਅਰਾ ਅਖ਼ਬਾਰਾਂ ਵਿੱਚ ਵੀ ਛਪਦਾ ਰਿਹਾ ਸੀ। ਫਿਰ ਹੌਲੀ ਹੌਲੀ ਨਵੇਂ ਵਿਦਿਆਰਥੀਆਂ ਵਿੱਚ ਇਸ ਦਾ ਚਲਣ ਅਲੋਪ ਹੋ ਗਿਆ। ਮੈਨੂੰ ਪੂਰੀ ਤਰਾਂ ਯਾਦ ਹੈ ਕਿ ਜਦੋਂ ਪੀਏਯੂ ਦੇ ਯੁਵਕ ਮੇਲੇ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਹੂੰਜਾ ਫੇਰ ਜਿੱਤ ਪ੍ਰਾਪਤ ਕੀਤੀ ਸੀ ਤਾਂ ਖੁਸ਼ੀ ਵਿੱਚ ਖੀਵੇ ਸਾਰੇ ਜਣੇ ਅੱਧੀ ਰਾਤ ਤੱਕ ਜਸ਼ਨ ਮਨਾਉਂਦੇ ਰਹੇ ਸਨ। ਉਸ ਰਾਤ ਹੀ ਓਪਨ ਏਅਰ ਸਟੇਡੀਅਮ ਦੀਆਂ ਪੌੜੀਆਂ ਵਿੱਚ ਬੈਠਿਆਂ ਦਿਲਜੀਤਪਾਲ ਸਿੰਘ ਬਰਾੜ ਨੇ ਇਸ ਨਾਅਰੇ ਤੋਂ ਸਾਨੂੰ ਜਾਣੂੰ ਕਰਵਾਇਆ ਸੀ।

ਉਸ ਦਿਨ ਬੱਲੀ ਨਾਲ ਇਓਂ ਅਚਾਨਕ ਹੋਈ ਮੁਲਾਕਾਤ ਬਾਰੇ ਯਾਦ ਕਰਕੇ  ਮੈਨੂੰ ਅਕਸਰ ਸਿਰਮੌਰ ਕਵੀਸ਼ਰ ‘ਜੋਗਾ ਸਿੰਘ ਜੋਗੀ’ ਦੀ ‘ਬੀਬੀ ਸੁੰਦਰੀ’ ਦੇ ਪ੍ਰਸੰਗ ਵਿੱਚ ਸੁਣਾਈ ਗੱਲ ਚੇਤੇ ਆ ਜਾਂਦੀ ਹੈ। ਗੱਲ ਕੁੱਝ ਇਓਂ ਹੈ:

ਦਿੱਲੀ ਤੋਂ ਆਇਆ ਮੁਗ਼ਲੀਆ ਹਕੂਮਤ ਦਾ ਇੱਕ ਸਿਪਾਹੀ ਆਪਣੇ ਜਲੰਧਰ ਵਾਲੇ ਸਾਥੀ ਸਿਪਾਹੀ ਨੂੰ ਕਹਿੰਦਾ ਹੈ “ਤੈਨੂੰ ਪਤੈ ਕੱਲ੍ਹ ਨੂੰ ਈਦਗਾਹ ਵਿੱਚ ਭਾਰੀ ਇਕੱਠ ਹੋਣੈ, ਸਾਡੇ ਨਵਾਬ ਸਾਹਬ ਨੇ ਸੁੰਦਰੀ ਨਾਲ ਜਬਰੀ ਨਿਕਾਹ ਪੜ੍ਹਾ ਲੈਣਾ `ਤੇ ਨਾਲੇ ਸੁੰਦਰੀ ਦੇ ਭਰਾ ਬਲਵੰਤ ਸਿੰਘ ਨੂੰ ਇਸਲਾਮ ਕਬੂਲ ਕਰਵਾ ਲੈਣੈਂ; `ਤੇ ਜੇ ਉਹਨੇ ਮੁਸਲਮਾਨ ਬਣਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਣਾਂ। ਆਪਾਂ ਵੀ ਓਥੇ ਜਾਵਾਂਗੇ, ਖ਼ੂਬ ਦਾਅਵਤਾਂ ਹੋਣਗੀਆਂ, ਮੌਜਾਂ ਕਰਾਂਗੇ।”

ਜਲੰਧਰ ਵਾਲਾ ਸਿਪਾਹੀ ਜਵਾਬ ਦਿੰਦਾ ਹੈ “ਓ ਨਾ ਓ ਨਾ ਭਰਾਵਾ, ਮੇਰਾ ਪਿਓ ਮਰਨ ਲੱਗਾ ਕਹਿ ਗਿਆ ਸੀ ਕਿ ਪੁੱਤਰਾ ਜਿੱਥੇ ਸਿੰਘਾਂ ਦੇ ਆਉਣ ਦਾ ਖਤਰਾ ਹੋਵੇ, ਉਸ ਥਾਂ ਭੁੱਲ ਕੇ ਵੀ ਨਾ ਜਾਵੀਂ”।

ਦਿੱਲੀ ਵਾਲਾ ਆਖਣ ਲੱਗਾ “ਨਹੀਂ ਓਏ ਭੋਲਿਆ, ਹਕੂਮਤ ਆਪਣੀਂ ਏਂ, ਫੌਜ ਆਪਣੀਂ ਏਂ, ਸੁਰੱਖਿਆ ਦਾ ਪੂਰਾ ਬੰਦੋਬਸਤ ਹੈ, ਸਿੰਘਾਂ ਨੇ ਓਥੇ ਕਿੱਥੋਂ ਆ ਜਾਣਾਂ?”

ਜਲੰਧਰ ਵਾਲਾ ਬੋਲਿਆ “ਮੇਰਾ ਪਿਓ ਜਾਂਦਾ-ਜਾਂਦਾ ਇਹ ਵੀ ਕਹਿੰਦਾ ਸੀ ਕਿ ਇਹਨਾਂ ਦਾ ਕੋਈ ਭਰੋਸਾ ਨਹੀਂ, ਸਿੰਘ ਵੇਲੇ ਕਵੇਲੇ ਹਵਾ `ਚੋਂ ਵੀ ਉੱਤਰ ਆਓਂਦੇ ਹੁੰਦੇ ਨੇ।”

ਉਸ ਦਿਨ ਓਥੇ ਸਿੰਘਾਂ ਦੇ ਆਉਣ ਦਾ ਤਾਂ ਭਾਵੇਂ ਕੋਈ ਖਤਰਾ ਨਹੀਂ ਸੀ ਪਰ ਫੇਰ ਵੀ ਬਲਵਿੰਦਰ ਸਿੰਘ ‘ਬੱਲੀ’ ਵੀ ਉਹਨਾਂ ਚੱਕਰਵਰਤੀ ਸਿੰਘਾਂ ਵਾਂਗ ਹਵਾ `ਚੋਂ ਈ ਉੱਤਰ ਆਇਆ। ਜਿਵੇਂ ਅੰਗਰੇਜੀ ਵਿੱਚ ਕਹਿੰਦੇ ਨੇ ‘ਆਊਟ ਆਫ਼ ਦ ਥਿੱਨ ਏਅਰ’।

ਸੰਪਾਦਕੀ ਦੀ ਥਾਂ
ਸੱਚ  ਦੇ ਸਨਮੁਖ ਬੈਠਣਾ ਕਿਸੇ ਵੱਡੀ ਦਲੇਰੀ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਸੱਚ ਕੌੜਾ ਹੁੰਦਾ ਹੈ, ਜਿਸ ਨੂੰ ਸੁਣਨਾ ਤੇ ਹਜ਼ਮ ਕਰਨਾ ਬਹੁਤ ਕਠਿਨ ਹੁੰਦਾ ਹੈ। ਜਿਸ ਦੇ ਅੰਦਰ ਸੱਚ ਹੁੰਦਾ ਹੈ ਉਸ ਲਈ ਲਈ ਸੱਚ ਦਾ ਗਲਾ ਘੁੱਟਣਾ ਵੀ ਕਿਸੇ ਵੱਡੇ ਕਤਲ ਤੋਂ ਘੱਟ ਨਹੀਂ ਹੁੰਦਾ। ਇਸੇ ਲਈ ਤੇ ਕਿਸੇ ਨੇ ਠੀਕ ਹੀ ਕਿਹਾ ਹੈ, “ਸੱਚ ਸੁਣਨਾ ਔਖਾ ਹੈ, ਸੱਚ ਕਹਿਣਾ ਔਖਾ ਹੈ, ਪੱਲੇ ਹੋਵੇ ਸੱਚ ਤਾਂ ਚੁੱਪ ਰਹਿਣਾ ਔਖਾ ਹੈ।” ਨਿਤਾਪ੍ਰਤੀ ਜ਼ਿੰਦਗੀ ਵਿੱਚ ਝਾਤ ਮਾਰਦਿਆਂ “ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲੀ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ। ਸਮਾਜਿਕ, ਰਾਜਨੀਤਿਕ ਤੇ ਪਰਿਵਾਰਿਕ ਜੀਵਨ ਵਿੱਚ ਹਰ ਕਿਤੇ ਝੂਠ ਨੇ ਆਪਣਾ ਗਲਬਾ ਪਾਇਆ ਹੋਇਆ ਹੈ।

ਜਿੰਦਗੀ ਦਾ ਐਸਾ ਕੋਈ ਖੇਤਰ ਨਹੀ ਜੋ ਝੂਠ ਤੋਂ ਮੁਕਤ ਹੋਵੇ। ਨਿੱਕੇ ਨਿੱਕੇ ਨਿਜੀ ਮੁਫਾਦਾਂ ਲਈ ਅਸੀਂ ਝੂਠ ਬੋਲਦੇ ਹਾਂ। ਇੱਕ ਝੂਠ ਨੂੰ ਸੱਚ ਸਿੱਧ ਕਰਨ ਲਈ ਅਸੀਂ ਲੜੀਵਾਰ ਝੂਠ ਬੋਲਣ ਤੋਂ ਵੀ ਸੰਕੋਚ ਕਰਦੇ। ਸੱਚ  ਤਾਂ ਸੱਚ ਹੈ ਭਾਂਵੇ ੱਿੲਕ ਵਾਰ ਬੋਲੋ ਜਾਂ ਸੌ ਵਾਰ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ। ਝੂਠ ਦੀ ਮੰਡੀ ਵਿੱਚ ਸੱਚ ਦਾ ਮੁੱਲ ਜ਼ਹਿਰ ਹੈ, ਕਤਲ ਹੈ, ਸੂਲੀ ਹੈ। ਇਸੇ ਲਈ ਤਾਂ ਇੱਕ ਕਾਵਿਕ ਹਿਰਦੇ ਨੇ ਕਿਹਾ ਹੈ, “ਸੱਚ ਦਾ ਮੁੱਲ ਇਸ ਮੰਡੀ ਵਿੱਚ ਜ਼ਹਿਰ ਹੈ, ਪੁੱਛ ਲੈ ਜਾ ਕੇ ਕਿਸੇ ਸੁਕਰਾਤ ਤੋੰ”।   ਮਾਨਵੀ ਜੀਵਨ ਦੀ ਤਵਾਰੀਖ ਇਸ ਸਦੀਵੀ ਸੱਚ ਦੀ ਗਵਾਹੀ ਭਰਦੀ ਹੈ ਕਿ ਸੱਚ ਦਾ ਮਾਰਗ ਕੰਡਿਆਂ ਤੇ ਤੁਰਨ ਤੋਂ ਵੀ ਕਿਤੇ ਔਖਾ ਹੈ। ਪਰ ਸੱਚ ਦੇ ਮਾਰਗ ਤੇ ਤੁਰਨ ਵਾਲੇ ਅਡੋਲ ਚਿੱਤ ਰਾਹ ਦੀਆਂ ਦੁਸ਼ਵਾਰੀਆਂ ਨੂੰ ਗਲੇ ਲਗਾਉਂਦੇ ਹੋਏ ਸੱਚ ਦੇ ਮਾਰਗ ਦੇ ਪਾਂਧੀ ਬਣੇ ਰਹਿੰਦੇ ਹਨ। ਉਹਨਾਂ ਦੀ ਇਸ ਨਿਰੰਤਰ ਚਾਲ ਵਿੱਚ ਰਵਾਨੀ ਤੇ ਖੇੜਾ ਹੁੰਦਾ ਹੈ ਜਿਸ ਵਿੱਚ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੁੰਦਾ ਹੇ। ਹਰ ਸਮੇ ਦੇ ਹੁਕਮਰਾਨ ਸੱਚ ਨੂੰ ਕਤਲ ਕਰਨ ਦੀ ਕੋਸਿਸ਼ ਕਰਦੇ ਹਨ ਪਰ ਸੱਚ ਸੱਚ ਹੀ ਰਹਿੰਦਾ ਹੈ। ਜਿਹਨਾ ਸੱਚ ਦਾ ਪੱਲਾ ਫੜਿਆ ਉਹ ਇਸ ਦੁਨੀਆਂ ਦੇ ਨਕਸ਼ੇ ਤੇ ਸਦਾ ਲਈ ਅਮਰ ਹੋ ਗਏ।

ਬਹੁਤ ਸਾਰੇ ਲੋਕ ਅੱਜ ਸੱਚ ਬੋਲਣ ਦੀ ਹਿੰਮਤ ਨਹੀ ਜੁਟਾ ਸਕਦੇ ਕਿਉਕਿ ਸੱਚ ਦੇ ਭਾਂਬੜ ਦਾ ਸੇਕ ਕੋਈ ਕੋਈ ਹੀ ਝੱਲ ਸਕਦਾ ਹੈ ਜੋ ਪਲਾਂ ਵਿੱਚ ਹੀ ਝੂਠ ਨੂੰ  ਸਵਾਹ ਕਰ ਦਿੰਦਾ ਹੈ। ਼ ਹਰ ਮਨੁਖ ਸੋਚਦਾ ਹੈ ਕਿ ਸੱਚ ਦਾ ਜ਼ਰਾ ਮੁੱਲ ਵਧ ਜਾਵੇ ਫਿਰ ਸੱਚ ਬੋਲਾਂਗੇ ਪਰ ਸਿਤਮ ਤਾਂ ਇਹ ਹੈ ਕਿ ਅਸੀਂ ਸੱਚ ਦੇ ਮੁੱਲ ਤੇ ਅਹਿਮੀਅਤ ਨੂੰ ਦਿਨੋਦਿਨ ਘਟਾ ਰਹੇ ਹਾਂ।   ਪਰ ਯਥਾਰਥ ਤਾਂ ਇਹ ਹੈ ਕਿ ਸੱਚ ਦਾ ਮੁੱਲ, ਸੱਚ ਦੀ ਮਹਿਮਾਂ ਤੇ ਉਸ ਦਾ ਅਦਬ ਸਾਡੇ ਵਧਾਉਣ ਘਟਾਉਣ ਨਾਲ ਵਧਦਾ ਘਟਦਾ ਨਹੀਂ। ਸੱਚ ਦਾ ਮੁੱਲ ਤਾਂ ਆਪਣੇ ਆਪ ਵਿੱਚ ਪਰਮ ਸੱਚ ਹੈ ਜਿਸ ਤੋਂ ਉਪਰ ਕੁੱਝ ਵੀ ਨਹੀਂ। ਇਹ ਸਾਡੀਆਂ ਸਮਾਜਿਕ, ਪਰਿਵਾਰਿਕ, ਰਾਜਨੀੱਿਕ ਤੇ ਆਰਥਿਕ ਮਜਬੂਰੀਆਂ ਹਨ ਜੋ ਸਾਨੂੰ ਸੱਚ ਨਹੀ ਬੋਲਣ ਦਿੰਦੀਆਂ। ਸਾਡੇ ਧੁਰ ਅੰਦਰ ਬੈਠੀ ਆਤਮਾ ਏਸੇ ਲਈ ਤਾਂ ਕੁਰਲਾ ਕੇ ਆਖਦੀ ਹੈ, “ਦੇਖੋ ਕਿੰਨਾ ਬੱਝ ਗਏ ਹਾਂ ਮਜਬੂਰੀ ਨਾਲ ਹੁਣ ਤੇ ਸੱਚ ਵੀ ਕਹਿਣਾ ਪੈਂਦਾ ਹੈ ਮਨਜੂਰੀ ਨਾਲ।” ਸੱਚ  ਦੇ ਸਨਮੁਖ ਬੈਠਣਾ ਇੱਕ ਅਨੂਠਾ ਅਨਭਵ ਏ। ਜੇਕਰ ਸੰਸਾਰ ਦੇ ਸਾਰੇ ਮਨੁੱਖ ਸੱਚ ਦੀ ਸੰਗਤ ਵਿੱਚ ਪੰਜ ਮਿੰਟ ਵੀ ਬੈਠ ਜਾਣ ਤਾਂ ਅੱਧੇ ਝੰਬੇਲੇ ਤੇ ਲੜਾਈਆਂ ਮੁੱਕ ਸਕਦੀਆਂ ਹਨ। ਅਸੀਂ ਅੰਨੇ ਵਾਹ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਾਂ। ਪੈਸੇ ਪਿਛੇ ਅਸੀਂ ਸਕੇ ਭੈਣ ਭਰਾਵਾਂ ਨੂੰ ਕਤਲ ਕਰਨ ਤੋਂ ਗੁਰੇਜ਼ ਨਹੀ ਕਰਦੇ ਪਰ ਸੱਚ ਇਹ ਹੈ ਕਿ ਪੈਸਾ ਸਾਡੀ ਜ਼ਿੰਦਗੀ ਨੂੰ ਸਾਂਵਾਂ ਤੇ ਸਮਤੋਲ ਬਣਾਉਣ ਤੋਂ ਇਲਾਵਾ ਕੁੱਝ ਵੀ ਨਹੀ। ਅਸੀਂ ਵੱਡੀਆਂ ਕੋਠੀਆਂ ਤੇ ਕਾਰਾ ਦੇ ਮਾਲਿਕ ਹੋ ਕੇ ਵੀ ਬੇਸ਼ੁਮਾਰ ਪੈਸਾ ਬਣਾਉਣ ਦੇ ਲਾਲਚ ਤੋ ਛੁਟਕਾਰਾ ਨਹੀ ਪਾ ਸਕਦੇ। ਬਹੁਤ ਸਾਰੇ ਲੋਕ ਪੈਸੇ ਦੀ ਦੌੜ ਵਿੱਚ ਇਹ ਨਹੀ ਸੋਚ ਸਕਦੇ ਕਿ ਪੈਸੇ, ਝੂਠ ਤੇ ਫਰੇਬ ਨਾਲ ਅਸੀਂ ਮਨ ਦੀ ਸ਼ਾਤੀ ਤੇ ਚੈਨ ਨਹੀ ਖਰੀਦ ਸਕਦੇ।   ਇਹ ਸੱਚ ਜਾਨਣਾ ਸਭ ਤੋਂ ਜ਼ਰੁਰੀ ਹੈ ਕਿ ਪੈਸਾ ਬਹੁਤ ਕੁੱਝ ਹੈ ਪਰ ਸਭ ਕੁੱਝ ਨਹੀ।

ਸੱਚ ਤਾਂ ਇਹ ਹੈ ਕਿ ਵੱਡੇ ਵੱਡੇ ਅਹੁਦਿਆਂ ਦਾ ਕੋਈ ਗੁਮਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਸਾਡਾ ਜੀਵਨ ਚਿਰੰਜੀਵੀ ਨਹੀ ਤਾਂ ਸਾਡੇ ਅਹੁਦੇ ਵੀ ਸਾਡੇ ਨਾਲ ਕਿੰਨੀ ਦੇਰ ਸਾਥ ਨਿਭਾਉਣਗੇ। ਅਹੁਦੇ ਤੇ ਬਿਰਾਜਮਾਨ ਲੋਕਾਂ ਦੀ ਦਾਦਾ ਗਿਰੀ ਹੁੰਦੀ ਹੈ, ਜੀ ਹਜੂਰੀ ਹੁੰਦੀ ਹੈ ਤੇ ਉਹਨਾਂ ਨੂੰ ‘ਬੇਪਨਾਹ ਸਤਿਕਾਰ’ ਦੇਣ ਦੀ ਕੋਿਸ਼ਸ਼ ਕੀਤੀ ਜਾਦੀ ਹੈ। ਪਰ ਪਰਦੇ ਤੋਂ ਪਿਛਲਾ ਸੱਚ ਕੁੱਝ ਹੋਰ ਹੂੰਦਾ ਹੈ। ਬਹੁੱਤ ਸਾਰੇ ਅਜਿਹੇ ਲੋਕਾਂ ਦੀਆਂ ਪਿੱਠ ਪਿਛੇ ਬੁਰਾਈਆਂ ਕੀਤੀਆਂ ਜਾਦੀਆਂ ਹਨ ਤੇ ਕਈ ਤਰਾਂ ਦੇ ਭੱਦੇ ਮਜਾਕ ਕੀਤੇ ਜਾਂਦੇ ਹਨ। ਕਈ ਵਾਰ ਤਾਂ ਸੇਵਾ ਮੁਕਤੀ ਤੋਂ ਬਾਅਦ ਅਜਿਹੇ ਅਫਸਰਾਂ ਨੂੰ ਲੋਕੀ ਦੁਆ ਸਲਾਮ ਕਰਨੋ ਵੀ ਕੰਨੀ ਕਤਰਾਉਦੇ ਹਨ। ਇਸ ਸਭ ਕੁੱਝ ਦੇ ਬਾਵਜੂਦ ਵੀ ਅਸੀਂ ਸੱਚ ਤੋਂ ਕੰਨੀ ਕਤਰਾ ਘੁਮੰਡ ਦੇ ਘੋੜਿਆਂ ਤੇ ਸਵਾਰ ਰਹਿੰਦੇ ਹਾਂ।

ਆਉ ਸੱਚ ਦੇ ਸਨਮੁਖ ਬੈਠਣ ਦੀ ਕੋਸ਼ਿਸ਼ ਕਰੀਏ ਜਿਸ ਦੀ ਸੰਗਤ ਵਿੱਚ ਬੈਠ ਕੇ ਅਸੀ ਦੁਨੀਆਂ ਦੇ ਡੂੰਘੇ ਸੱਚ ਤੋਂ ਜਾਣੂ ਹੋਈਏ। ਕਿਤੇ  ਝੂਠ ਦੀਆਂ ਹਨੇਰੀਆਂ ਵਿੱਚ ਅਸੀਂ ਗੁੰਮ ਨਾ ਹੋ ਜਾਈਏ। ਝੂਠ ਦੇ ਬੱਦਲ ਚਾਹੇ ਜਿਤਨੇ ਮਰਜੀ ਗ੍ਹਾੜੇ ਕਿਉ ਨਾ ਹੋਣ ਜਿੰਦਗੀ ਦੇ ਗਗਨ ਮੰਡਲ ਤੇ ਚਮਕਦੇ ਸੱਚ ਦੇ ਸੂਰਜ ਨੂੰ ਨਹੀ ਢੱਕ ਸਕਦੇ, ਉਸਦੀ ਆਭਾ ਨੂੰ ਧੁੰਦਲਾ ਨਹੀ ਕਰ ਸਕਦੇ। ਝੂਠ ਦੇ ਆਪਣੇ ਪੈਰ ਨਹੀ ਹੁੰਦੇ; ਝੂਠ ਕੱਲ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੈ ਤੇ ਭਲਕੇ ਕੁੱਝ ਹੋਰ ਹੋਵੇਗਾ। ਸੱਚ ਯੁਗਾਂ ਯੁਗਾਂਤਰਾਂ ਤੋਂ ਸੱਚ ਰਿਹਾ ਹੈ, ਅੱਜ ਵੀ ਸੱਚ ਹੈ ਤੇ ਰਹਿੰਦੀ ਦੁਨੀਆਂ ਤੱਕ ਸੱਚ ਹੀ ਰਹੇਗਾ।

ਪ੍ਰੋਫੈਸਰ ਇੰਦਰਜੀਤ  ਸਿੰਘ

ਬੀ 8 ਸਟਾਫ ਕਲੋਨੀ

ਮਾਈ ਭਾਗੋ ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ

ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ।

94178-54281

ਗੁਸਤਾਖ਼ ਬੜਾ ‘ ਮਹਿਰਮ ‘
ਜਦ ਮੀਤ ਪਿਆਰੇ ਦੀ , ਤਸਵੀਰ ਵਸੇ ਦਿਲ ਵਿਚ

ਫਿਰ ਇਸ਼ਕ ਮੁਹੱਬਤ ਦਾ, ਇਕ ਦੀਪ ਜਗੇ ਦਿਲ ਵਿਚ

ਜੇ ਸਾਥ ਉਦਾ ਚਾਹੁਨਾ , ਵਿਸ਼ਵਾਸ ਬਣਾ ਏਨਾ,

ਉਹ ਤੋੜ ਲਵੇ ਯਾਰੀ , ਨਾ ਸੋਚ ਸਕੇ ਦਿਲ ਵਿਚ

ਇਹ ਵਕਤ ਜਦੋਂ ਬਦਲੇ , ਇਤਫ਼ਾਕ ਬਣੇ ਐਸਾ ,

ਅਣਜਾਣ ਮੁਸਾਫ਼ਿਰ ਵੀ , ਮਹਿਮਾਨ ਬਣੇ ਦਿਲ ਵਿਚ

ਐ ਯਾਰ ਨਸੀਬਾਂ ਬਿਨ , ਇਹ ਰਹਿਣ ਅਧੂਰੇ ਹੀ,

ਇਨਸਾਨ ਸਜਾ ਲੌਂਦੌ , ਅਰਮਾਨ ਬੜੇ ਦਿਲ ਵਿਚ

ਅਣਮੋਲ ਘੜੀ ਓਦੋਂ , ਬੇਕਾਰ ਜਿਹੀ ਜਾਪੇ,

ਜਦ ਗਰਜ਼ ਬਣੇ ਭਾਰੂ , ਜ਼ਜਬਾਤ ਮਰੇ ਦਿਲ ਵਿਚ

ਮਾਯੂਸ ਨਹੀਂ ਹੁੰਦਾ , ਜੇ ਯਾਰ ਨਹੀਂ ਦਿਸਦਾ ,

ਉਹ ਸੀਸ ਝੁਕਾ ਕੇ ਹੀ , ਦੀਦਾਰ ਕਰੇ ਦਿਲ ਵਿਚ

ਬੇਦਰਦ ਜ਼ਮਾਨਾ ਤਾਂ , ਦੀਵਾਰ ਬਣੇ ਅਕਸਰ ,

ਮਿਲ ਪੌਣ ਦਿਲਾਂ ਵਾਲੇ , ਜੇ ਸਿਦਕ ਰਹੇ ਦਿਲ ਵਿਚ

ਹਮਦਰਦ ਤਾਂ ਭੁੱਲ ਕੇ ਵੀ , ਨਾ ਸਿਫ਼ਤ ਕਰੇ ਝੂਠੀ ,

ਉਹ ਨੇਕ ਸਲਾਹ ਦੇ ਕੇ , ਵਿਸ਼ਵਾਸ ਭਰੇ ਦਿਲ ਵਿਚ

ਐ ਯਾਰ ਨਹੀਂ ਕਰਦਾ, ਇਹ ਇਸ਼ਕ ਵਫ਼ਾ ਸਭ ਨੂੰ ,

ਅਕਸਰ ਹੀ ਵਿਛੋੜੇ ਦਾ , ਦਿਲ ਦਰਦ ਜਰੇ ਦਿਲ ਵਿਚ

ਗੁਸਤਾਖ਼ ਬੜਾ ‘ ਮਹਿਰਮ ‘ , ਕੁਝ ਮਾਫ਼ ਨਹੀਂ ਕਰਦਾ ,

ਉਹ ਆਖ ਦਏ ਜੋ ਵੀ , ਮਹਿਸੂਸ ਕਰੇ ਦਿਲ ਵਿਚ

ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ

ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ

ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ

ਮੰਜਿ਼ਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ

ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ

ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ

ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ

ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ

ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ

ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ

ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ

ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ

ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ

ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ

ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ

ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ

ਅੱਜ ਦਾ ਨੌਜਵਾਨ, ਨਸ਼ੀਲੀਆਂ ਵਸਤਾਂ ਅਤੇ ਸੱਭਿਆਚਾਰ
ਅੱਜ ਦੇ ਨੌਜਵਾਨ ਨੂੰ ਨਸ਼ਿਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਨਸ਼ਿਆਂ ਦਾ ਪੂਰੀ ਤਰ੍ਹਾਂ ਗ਼ੁਲਾਮ ਹੋ ਚੁੱਕਾ ਇਹ ਨੌਜਵਾਨ ਸਰੀਰ ਦੇ ਨਾਲ ਨਾਲ ਮਾਨਸਿਕ ਰੂਪ ਵਿੱਚ ਵੀ ਅਪੰਗ ਹੋ ਰਿਹਾ ਹੈ, ਉਸ ਦੀ ਸੋਚ ਨਿਪੁੰਸਕ ਹੋ ਰਹੀ ਹੈ, ਉਹ ਢਹਿੰਦੀ ਕਲਾ ਵੱਲ ਜਾ ਰਿਹਾ ਹੈ, ਉਸ ਦੀਆਂ ਆਸਾਂ, ਉਮੰਗਾਂ, ਸੁਪਨੇ ਤੇ ਕਲਪਨਾਵਾਂ ਸੱਭ ਕੁੱਝ ਇਹਨਾਂ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ ਅਤੇ ਉਸ ਦੇ ਇੱਕ ਯੋਗ ਡਾਕਟਰ, ਇੰਜੀਨੀਅਰ, ਵਿਗਿਆਨੀ, ਲੇਖਕ, ਅਧਿਆਪਕ, ਕਲਾਕਾਰ ਅਤੇ ਇੱਕ ਸਫ਼ਲ ਵਪਾਰੀ ਬਣਨ ਦੀਆਂ ਸੰਭਾਵਨਾਵਾਂ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ।

ਅਜੋਕੇ ਸਮਾਜ ਲਈ ਇੱਕ ਗੰਭੀਰ ਚੁਣੌਤੀ ਬਣ ਰਹੀ ਇਸ ਨਸ਼ਾ ਪਰਵਿਰਤੀ ਤੋਂ ਸਾਡਾ ਪੰਜਾਬੀ ਨੌਜਵਾਨ ਵੀ ਬਚ ਨਹੀਂ ਸਕਿਆ। ਉਹ ਵੀ ਆਪਣੇ ਸਾਰੇ ਉਸਾਰੂ ਰੁਝੇਵੇਂ, ਪਰੰਪਰਾਗਤ ਸੂਰਬੀਰਤਾ ਅਤੇ ਅਣਖੀਲੇ ਯੋਧੇ ਵਾਲੀ ਪਛਾਣ ਨੂੰ ਭੁੱਲ ਕੇ ਆਪਣੇ ਆਪ ਨੂੰ ਨਸ਼ਿਆਂ ਵਿੱਚ ਗ਼ਲਤਾਨ ਕਰੀ ਜਾ ਰਿਹਾ ਹੈ। ਜਿਸ ਦੇ ਸਿੱਟੇ ਵੱਜੋਂ ਉਹ ਬਚਪਨ ਤੋਂ ਸਿੱਧਾ ਬੁਢਾਪੇ ਵਿੱਚ ਪੈਰ ਰੱਖਣ ਲਈ ਮਜਬੂਰ ਹੁੰਦਾ ਜਾ ਰਿਹਾ ਹੈ।

ਨਸ਼ੀਲੀਆਂ ਵਸਤਾਂ ਜਦੋਂ ਵੀ ਇਨਸਾਨੀ ਜਿਸਮ ਵਿੱਚ ਪਰਵੇਸ਼ ਕਰਦੀਆਂ ਹਨ, ਤਾਂ ਤੁਰੰਤ ਲਹੂ ਵਿੱਚ ਮਿਲ ਕੇ ਉਸ ਦੇ ਨਾੜੀ ਤੰਤਰ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਨਸ਼ੇ ਦੀ ਬਹੁਤਾਤ ਕਾਰਨ ਦਿਮਾਗ਼ ਦੀਆਂ ਸੰਦੇਸ਼ਵਾਹਿਨੀਆਂ ਸੁਸਤ ਹੋ ਜਾਂਦੀਆਂ ਹਨ ਜਿਸ ਦੇ ਸਿੱਟੇ ਵੱਜੋਂ ਵਿਅਕਤੀ ਦੀ ਮਹਿਸੂਸ ਕਰਨ ਦੀ ਅਤੇ ਕਿਰਿਆਸ਼ੀਲ ਰਹਿਣ ਦੀ ਸ਼ਕਤੀ ਸ਼ਿਥਿਲ ਹੋ ਜਾਂਦੀ ਹੈ, ਭਾਵ ਕਿ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਉੱਤੇ ਇੱਕ ਸਰੂਰ ਤਾਰੀ ਹੋ ਜਾਂਦਾ ਹੈ ਤੇ ਇਸ ਦੀ ਲੋਰ ਵਿੱਚ ਉਸ ਦਾ ਦਿਮਾਗ਼ ਹਰ ਪ੍ਰਕਾਰ ਦੇ ਤਨਾਓ ਤੋਂ ਮੁਕਤ ਹੋ ਜਾਂਦਾ ਹੈ। ਇਸ ਪ੍ਰਕਾਰ ਨਸ਼ੇ ਦੇ ਆਲਮ ਵਿੱਚ ਆਦਮੀ ਆਪਣੀ ਅਸਲ ਦਿਮਾਗ਼ੀ ਸਥਿਤੀ ਤੋਂ ਵਿਹੂਣਾ ਹੋ ਕੇ ਇੱਕ ਕਾਲਪਨਿਕ ਸੰਸਾਰ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਉਸਨੂੰ ਇੱਕ ਵਿਸ਼ੇਸ਼ ਪ੍ਰਕਾਰ ਦੇ ਸਕੂਨ ਦੀ ਅਨੁਭੂਤੀ ਹੁੰਦੀ ਹੈ, ਜਿਸ ਸਦਕਾ ਉਹ ਆਪਣੇ ਯਥਾਰਥਕ ਜੀਵਨ ਦੀਆਂ ਅਸਫ਼ਲਤਾਵਾਂ ਨੂੰ ਕੁੱਝ ਦੇਰ ਲਈ ਭੁੱਲ ਜਾਂਦਾ ਹੈ। ਇਸ ਭ੍ਰਾਮਿਕ ਅਹਿਸਾਸ ਨੂੰ ਵਾਰ-ਵਾਰ ਭੋਗਣ ਲਈ ਉਹ ਲਗਾਤਾਰ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦਾ ਹੈ, ਜਿਸ ਨਾਲ ਕਿ ਉਹ ਗਲ਼ ਤੇ ਫੇਫੜਿਆਂ ਦੇ ਕੈਂਸਰ, ਦਿਲ ਦੀ ਬਿਮਾਰੀ, ਟੀ. ਬੀ. , ਨਪੁੰਸਕਤਾ ਤੇ ਏਡਜ਼ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਸ਼ੌਕ ਜਾਂ ਫੇਸ਼ਨ ਵੱਜੋਂ ਨਸ਼ਾ ਕਰਨ ਵਾਲਿਆਂ ਦੀ ਜਿੱਥੇ ਗਿਣਤੀ ਅਧਿੱਕ ਹੈ, ਉੱਥੇ ਆਪਣੇ ਜੀਵਨ ਦੀ ਕਿਸੇ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਨਸ਼ਾ ਕਰਨ ਵਾਲੇ ਵੀ ਅਧਿੱਕ ਤਾਦਾਦ ਵਿੱਚ ਪਾਏ ਜਾਂਦੇ ਹਨ। ਬੇਰੋਜ਼ਗਾਰੀ, ਆਪਣੇ ਆਪ ਵਿੱਚ ਇੱਕ ਵੱਡੀ ਨਿਰਾਸ਼ਾ ਹੈ, ਇਸ ਤੋਂ ਇਲਾਵਾ ਅਣਸੁਖਾਵਾਂ ਘਰੇਲੂ ਤੇ ਸਾਮਾਜਿਕ ਵਾਤਾਵਰਣ, ਗੰਦੀਆਂ ਤੇ ਅਸ਼ਲੀਲ ਫਿਲਮਾਂ ਦੇ ਥਾਂ ਥਾਂ `ਤੇ ਲੱਗੇ ਪੋਸਟਰ, ਵਿਗਿਆਪਨਾਂ ਤੇ ਪੱਤਰ-ਪੱਤ੍ਰਿਕਾਵਾਂ ਵਿੱਚ ਛਪਦੀਆਂ ਔਰਤਾਂ ਦੀਆਂ ਅੱਧਨੰਗੀਆਂ ਤਸਵੀਰਾਂ, ਕੇਬਲ ਰਾਹੀਂ ਅੰਤਰ ਰਾਸ਼ਟਰੀ ਚੈਨਲਾਂ ਦੁਆਰਾ ਦਿਖਾਏ ਜਾਣ ਵਾਲੇ ਅਸ਼ਲੀਲ ਪ੍ਰੋਗਰਾਮਾਂ ਵਿੱਚ ਆ ਰਹੇ ਵਿਸ਼ਵ ਸੱਭਿਆਚਾਰ ਅਤੇ ਆਧੁਨਿਕ ਫੈਸ਼ਨ ਆਦਿ ਜਿਹੇ ਬਹੁਤ ਸਾਰੇ ਹੋਰ ਵੀ ਤੱਤ ਹਨ ਜਿਨ੍ਹਾਂ ਦੇ ਦੁਸ਼ਪ੍ਰਭਾਵ ਸਦਕਾ ਸਾਡਾ ਨੌਜਵਾਨ ਆਪਣੀ ਮੰਜਿਲ ਜਾਂ ਟੀਚੇ ਤੋਂ ਭਟਕ ਕੇ ਨਿਰਾਸ਼ਾ ਕਾਰਨ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ।

ਵਾਸਤਵ ਵਿੱਚ ਅੱਜ ਦਾ ਮਨੁੱਖ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਆਜ਼ਾਦ ਹੈ। ਉਸ ਦੀ ਸੋਚ ਦੀ ਉਡਾਰੀ ਬੇਅੰਤ ਹੈ, ਉਸ ਦੀਆਂ ਕਲਪਨਾਵਾਂ, ਸੁਪਨੇ ਤੇ ਕੁੱਝ ਵੀ ਕਰ ਜਾਣ ਦੀ ਇੱਛਾ ਦੀ ਕੋਈ ਸੀਮਾ ਨਹੀਂ ਹੈ। ਆਦਿ ਕਾਲ ਤੋਂ ਹੀ ਮਨੁੱਖ ਸੋਚ ਸ਼ਕਤੀ ਦੇ ਸੰਦਰਭ ਵਿੱਚ ਦੂਸਰੇ ਪ੍ਰਾਣੀਆਂ ਨਾਲੋਂ ਵਿਲੱਖਣਤਾ ਤੇ ਸ੍ਰੇਸ਼ਟਤਾ ਦਾ ਧਾਰਨੀ ਰਿਹਾ ਹੈ, ਜਿਸ ਦੇ ਸਿੱਟੇ ਵੱਜੋਂ ਅੱਜ ਦਾ ਮਨੁੱਖ ਸੱਭਿਅਕ ਹੈ ਅਤੇ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰੀ ਬੈਠਾ ਹੈ। ਭਾਵੇਂ ਪਿਛਲੇਰੇ ਕਾਲ ਦੇ ਮਨੁੱਖ ਕੋਲ ਅਜੋਕੇ, ਵਿਗਿਆਨਕ ਅਤੇ ਨਵੀਂ ਤਕਨਾਲੋਜੀ ਨਾਲ ਜਲ, ਥਲ ਅਤੇ ਪੁਲਾੜ ਦੀ ਭਰਪੂਰ ਜਾਣਕਾਰੀ ਇਕੱਤਰ ਕਰਨ ਵਾਲੇ ਯੁੱਗ ਵਾਲਾ ਸੁਪਨਿਆਂ ਦਾ ਵਿਸ਼ਾਲ ਸੰਕਲਪ ਨਹੀਂ ਸੀ, ਜਿਸ ਵਿੱਚ ਕਿ ਅੱਜ ਦਾ ਮਨੁੱਖ ਆਪਣੇ ਚਾਰੇ ਪਾਸੇ ਆਧੁਨਿਕਤਾ ਦੇ ਵਿਸ਼ਾਲ ਪਸਾਰੇ ਵਿੱਚੋਂ ਕੁੱਝ ਨਾ ਕੁੱਝ ਪ੍ਰਾਪਤ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਪਰ ਪੁਰਾਤਨ ਮਾਨਵ ਦੀਆਂ ਇੱਛਾਵਾਂ ਅਤੇ ਕਲਪਨਾਵਾਂ `ਤੇ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਆਇਦ ਨਹੀਂ ਸੀ। ਉਸ ਦੀਆਂ ਇਹਨਾਂ ਕਲਪਨਾਵਾਂ ਕਾਰਣ ਹੀ ਮਹਾਨ ਅਵਿਸ਼ਕਾਰ ਹੋਂਦ ਵਿੱਚ ਆਏ। ਰ੍ਹਾਈਟ ਭਰਾਵਾਂ ਦੀ ਇੱਕ ਕਲਪਨਾ ਸਦਕਾ ਹੀ ਅੱਜ ਦਾ ਮਨੁੱਖ ਅੰਬਰ ਦੀਆਂ ਉਚਾਈਆਂ ਨਾਪ ਰਿਹਾ ਹੈ, ਸਟੀਮ ਇੰਜਣ, ਧਰਤੀ ਦੀ ਖਿੱਚ ਸ਼ਕਤੀ ਦਾ ਸਿਧਾਂਤ, ਬਿਜਲੀ, ਰੇਡੀਓ, ਟੈਲੀਵੀਜ਼ਨ ਅਤੇ ਅਨੇਕਾਂ ਹੋਰ ਅਜਿਹੇ ਅਵਿਸ਼ਕਾਰ ਹਨ ਜਿਹਨਾਂ ਤੋਂ ਅੱਜ ਦੇ ਵਿਗਿਆਨੀ ਸੇਧ ਲੈ ਰਹੇ ਹਨ। ਪਰ ਅਜਿਹੀ ਵਿਲੱਖਣਤਾ ਬਹੁਤ ਘੱਟ ਵਿਅਕਤੀਆਂ ਦੇ ਹਿੱਸੇ ਆਉਂਦੀ ਹੈ, ਆਮ ਆਦਮੀ ਤਾਂ ਆਪਣੇ ਦਿਸਦੇ ਸੰਸਾਰ ਵਿੱਚੋਂ ਹੀ ਸੁਪਨੇ ਬੁਣਦਾ ਹੈ, ਜੋ ਸਾਹਮਣੇ ਦਿਸ ਗਿਆ, ਉਸੇ ਤਰ੍ਹਾਂ ਦੀ ਆਪਣੀ ਜ਼ਰੂਰਤ ਨਿਰਧਾਰਤ ਕਰ ਲੈਂਦਾ ਹੈ। ਅੱਜ ਦੇ ਮਨੁੱਖ ਕੋਲ ਵੇਖਣ ਲਈ ਬਹੁਤ ਕੁੱਝ ਹੋਣ ਕਾਰਣ ਉਸ ਦੀਆਂ ਜ਼ਰੂਰਤਾਂ ਵੀ ਬੇਅੰਤ ਹਨ ਤੇ ਉਹਨਾਂ ਨੂੰ ਉਹ ਉਸੇ ਹੀ ਪੱਧਰ `ਤੇ ਪੂਰੀਆਂ ਵੀ ਕਰਨਾ ਲੋਚਦਾ ਹੈ। ਇਨ੍ਹਾਂ ਦੀ ਪੂਰਤੀ ਅਸੰਭਵ ਹੋਣ ਕਾਰਣ ਉਹ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਸ ਨਿਰਾਸ਼ ਤੋਂ ਛੁਟਕਾਰਾ ਪਾਉਣ ਲਈ ਮਸਨੂਈ ਸਹਾਰੇ ਲੱਭਦਾ ਹੈ। ਜਿਨ੍ਹਾਂ ਵਿੱਚੋਂ ਇੱਕ ਨਸ਼ਾ ਹੈ, ਤੇ ਨਸ਼ੀਲੀਆਂ ਵਸਤਾਂ ਉਸਨੂੰ ਸਹਿਜੇ ਹੀ ਉਪਲੱਬਧ ਹੋ ਜਾਂਦੀਆਂ ਹਨ।

ਇਹ ਗੱਲ ਘੱਟ ਖਤਰਨਾਕ ਨਹੀਂ ਕਿ ਸਾਡਾ ਨੌਜਵਾਨ ਆਪਣੀ ਪਰੰਪਰਾ ਦੇ ਨਾਲ ਨਾਲ ਆਪਣੇ ਸੱਭਿਆਚਾਰਕ ਵਿਰਸੇ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਉਸਨੂੰ ਇਸ ਸਭ ਕਾਸੇ ਤੋਂ ਵਿਮੁੱਖ ਕਰਨ ਦੀ ਸਿੱਧੀ ਜ਼ਿੰਮੇਵਾਰੀ ਅੰਤਰਰਾਸ਼ਟਰੀ ਪੱਧਰ `ਤੇ ਹੋ ਰਹੇ ਸੱਭਿਆਚਾਰ ਦੇ ਸੰਸਾਰੀਕਰਨ ਉੱਤੇ ਨਿਸ਼ਚਿਤ ਕੀਤੀ ਜਾ ਸਕਦੀ ਹੈ, ਜਿਸ ਦੇ ਲਈ ਸੂਚਨਾ ਤੇ ਸੰਚਾਰ ਮਾਧਿਅਮ ਅਹਿਮ ਭੁਮਿਕਾ ਨਿਭਾਅ ਰਹੇ ਹਨ। ਸੱਭਿਆਚਾਰ ਦੇ ਇਸ ਵਿਸ਼ਵੀਕਰਨ ਨਾਲ ਨੈਤਿਕਤਾ ਮਰ ਰਹੀ ਹੈ, ਕਿਉਂਕਿ ਇਸ ਰਾਹੀਂ ਪੇਸ਼ ਕੀਤੇ ਜਾ ਰਹੇ ਚਕਾਚੌਂਧ ਤੇ ਤੜਕ ਭੜਕ ਦੇ ਜੀਵਨ ਵਾਲੇ, ਆਧੁਨਿਕ ਸੁੱਖ-ਸੁਵਿਧਾਵਾਂ ਯੁਕਤ ਰਹਿਣ-ਪੱਧਰ ਦੇ ਮਾਡਲ ਨੇ ਪੰਜਾਬ ਦੀ ਨੌਜਵਾਨੀ ਨੂੰ ਵੀ ਇਸੇ ਰਸਤੇ ਉੱਤੇ ਤੋਰ ਲਿਆ ਹੈ ਜਿਸ ਨਾਲ ਨੈਤਿਕਤਾ ਦਾ ਗ੍ਰਾਫ਼ ਡਿੱਗਿਆ ਹੈ, ਵਿਅਕਤੀਗਤ ਰਿਸ਼ਤਿਆਂ ਦਾ ਵਪਾਰੀਕਰਨ ਹੋਇਆ ਹੈ ਤੇ ਮਰਿਆਦਿਤ ਰਿਸ਼ਤਿਆਂ ਵਿੱਚ ਗੰਧਲਾਪਨ ਪੈਦਾ ਹੋਣ ਨਾਲ ਬਲਾਤਕਾਰ ਦੀ ਪ੍ਰਵਿਰਤੀ ਵਧੀ ਹੈ। ਲੋਕ ਸੰਗੀਤ, ਸ਼ਾਸਤਰੀ ਸੰਗੀਤ, ਸੁਗ਼ਮ ਸੰਗੀਤ, ਕਲਾਸੀਕਲ ਸੰਗੀਤ ਆਦਿ ਅਲੋਪ ਹੋ ਰਹੇ ਹਨ, ਪੰਜਾਬੀ ਭੰਗੜੇ ਦੀ ਸਿਰਫ਼ ਬੀਟ ਉੱਤੇ ਥਿਰਕ ਰਹੀਆਂ ਅੱਧਨੰਗੀਆਂ ਔਰਤਾਂ ਦੇ ਜਿਸਮ ਦੀ ਨੁਮਾਇਸ਼ ਰਾਹੀਂ ਪੰਜਾਬੀਅਤ ਨੂੰ ਅਨੈਤਿਕਤਾ ਦਾ ਲਿਬਾਸ ਪਹਿਨਾਇਆ ਜਾ ਰਿਹਾ ਹੈ।ਇਸ ਪ੍ਰਕਾਰ ਅਜੋਕੀ ਵਿਸ਼ਵ ਸੱਭਿਆਚਾਰਕ ਚੇਤਨਾ ਸਿੱਖ ਗੁਰੂਆਂ ਦੀ ਬ੍ਰਹਿਮੰਡੀ ਚੇਤਨਾ ਵਾਂਗ ਦਾਰਸ਼ਨਿਕ, ਨੈਤਿਕ, ਰਹੱਸਵਾਦੀ, ਆਦਰਸ਼ਵਾਦੀ ਅਤੇ ਕਦਰਾਂ ਕੀਮਤਾਂ ਨਾਲ ਓਤ-ਪ੍ਰੋਤ ਨਾ ਹੋ ਕੇ ਅਸੱਭਿਅਕ, ਅਨੈਤਿਕ, ਗੈਰ ਪਰੰਪਰਿਕ ਅਤੇ ਕਦਰਾਂ ਕੀਮਤਾਂ ਤੋਂ ਸੱਖਣੀ ਹੈ ਜਿਹੜੀ ਕਿ ਅੱਜ ਦੇ ਨੌਜਵਾਨ ਨੂੰ ਉਸ ਦੇ ਸੰਸਕਾਰਾਂ ਤੇ ਅਮੀਰ ਪਰੰਪਰਿਕ ਵਿਰਸੇ ਤੋਂ ਵਿਮੁੱਖ ਕਰਨ ਵਿੱਚ ਇੱਕ ਖ਼ਲਨਾਇਕ ਜਿਹੀ ਭੂਮਿਕਾ ਨਿਭਾਅ ਰਹੀ ਹੈ।

ਮਾਰਕਸੀ ਵਿਚਾਰਾਂ ਵਾਲੇ ਲੇਖਕਾਂ ਅਨੁਸਾਰ ਪੂੰਜੀਵਾਦੀ ਚੜ੍ਹਤ ਦੀ ਪ੍ਰਤੀਨਿਧਤਾ ਕਰਨ ਵਾਲਾ ਇਹ ਸੰਸਾਰੀਕਰਨ ਇੱਕ ਵਿਸ਼ਵ ਮੰਡੀ ਬਣਦਾ ਜਾ ਰਿਹਾ ਹੈ ਤੇ ਸੱਭਿਆਚਾਰਕ ਪੱਖ ਤੋਂ ਇਸ ਵਿੱਚ ਮਾਨਵਤਾ, ਆਦਰਸ਼ਵਾਦ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਅਣਹੋਂਦ ਕਾਰਣ ਇਹ ਇੱਕ ਨਾਂਹ ਪੱਖੀ ਵਰਤਾਰਾ ਹੋ ਨਿੱਬੜਿਆ ਹੈ। ਤਾਂ ਹੀ ਇਹਨਾਂ ਲੇਖਕਾਂ ਦੀਆਂ ਰਚਨਾਵਾਂ ਦਾ ਪਾਤਰ ਆਦਰਸ਼ ਰਹਿਤ ਅਤੇ ਨੈਤਿਕਤਾ ਤੇ ਪਰੰਪਰਿਕ ਕਦਰਾਂ ਕੀਮਤਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ, ਜਿਸਨੂੰ ਕਿ ਉਹ ਯਥਾਰਥ ਦੇ ਨੇੜੇ ਹੋਣਾ ਦੱਸਦੇ ਹਨ, ਬੇਸ਼ੱਕ ਯਥਾਰਥ ਦੀ ਸਿਰਜਣਾ ਵੀ ਭਾਵੇਂ ਸਾਹਿਤ ਦੇ ਘੇਰੇ ਅੰਦਰ ਹੀ ਆਉਂਦੀ ਹੈ, ਪਰ ਇੱਕ ਲੇਖਕ ਅਰਥਾਤ ਸਾਹਿਤਕਾਰ, ਸਮਾਜ ਨੂੰ ਮਾਨਵਤਾ, ਆਦਰਸ਼ਵਾਦ, ਨੈਤਿਕਤਾ ਤੇ ਪਰੰਪਰਿਕ ਕਦਰਾਂ ਕੀਮਤਾਂ ਰਾਹੀਂ ਸਹੀ ਸੇਧ ਦੇਣ ਦੀ ਆਪਣੀ ਵਚਨ-ਬੱਧਤਾ ਅਤੇ ਜ਼ਿੰਮੇਵਾਰੀ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦਾ। ਉਹ ਭਾਵੇਂ ਕਵੀ ਹੋਵੇ, ਗਲਪਕਾਰ ਹੋਵੇ, ਅਲੋਚਕ ਹੋਵੇ ਜਾਂ ਨਾਟਕਕਾਰ, ਉਸਨੂੰ ਆਪਣੀ ਸਿਰਜਣਾ ਰਾਹੀਂ ਅੱਜ ਦੇ ਨੌਜਵਾਨ ਨੂੰ ਵਿਦੇਸ਼ੀ ਸੱਭਿਆਚਾਰ ਦੀ ਮਾਰੂ ਪਰਵਿਰਤੀ ਪ੍ਰਤੀ ਸੁਚੇਤ ਕਰਦੇ ਹੋਏ ਆਪਣੀ ਪਰੰਪਰਾ ਨਾਲ ਜੋੜੀ ਰੱਖਣ ਦੇ ਯਤਨ ਵੀ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਇਸ ਗੱਲ ਨੂੰ ਅੱਜ ਦੇ ਲੇਖਕ ਤੋਂ ਬਿਨਾਂ ਹੋਰ ਕੋਈ ਵੀ ਬੇਹਤਰ ਢੰਗ ਨਾਲ ਨਹੀਂ ਸਮਝ ਸਕਦਾ ਕਿ ਅੱਜ ਦਾ ਨੌਜਵਾਨ ਲੋਭ ਵੱਸ ਹੀ ਪੱਛਮ ਦੇ ਤੜਕ-ਭੜਕ ਵਾਲੇ ਤਲਿੱਸਮੀ ਸੱਭਿਆਚਰ ਵਿੱਚ ਫਸਦਾ ਜਾ ਰਿਹਾ ਹੈ। ਇਨ੍ਹਾਂ ਲਈ ਇੱਕ ਨਾਮਵਰ ਸ਼ਾਇਰ ਦੀਆਂ ਲਾਈਨਾਂ ਬਹੁਤ ਢੁੱਕਵੀਆਂ ਹਨ:

‘ਮਛਲੀ ਕੋ ਹੈ ਗ਼ੁਮਾਂ, ਕਿ ਲੁਕਮਾਂ ਹੂਆ ਨਸੀਬ,

ਸਈਯਾਦ ਜਾਨਤਾ ਹੈ ਕਿ, ਕਾਂਟਾ ਨਿਗ਼ਲ ਗਈ’।

ਅੱਜ ਦੇ ਲੇਖਕ ਨੂੰ ਸੁੰਦਰ ਚਿਹਰੇ ਵਾਲੀਆਂ ਕਿਤਾਬਾਂ ਛਪਵਾ ਕੇ ਅਤੇ ਅਖ਼ਬਾਰਾਂ ਵਿੱਚ ਆਪਣੀ ਫੋਟੋ ਛਪਵਾ ਕੇ ਵਾਹਾ-ਵਾਹੀ ਖੱਟਣ ਦਾ ਰੁਝਾਨ ਤਿਆਗ਼ ਦੇਣਾ ਚਾਹੀਦਾ ਹੈ। ਕਿਉਂਕਿ ਅੱਜ ਉਸਦੇ ਸਨਮੁੱਖ ਸਾਡੀ ਪਰੰਪਰਾ ਨੂੰ ਢਾਹ ਲਾਉਣ ਵਾਲਾ ਵਿਦੇਸ਼ੀ ਸੱਭਿਆਚਾਰ ਇੱਕ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਖੜ੍ਹਾ ਹੈ। ਉਸ ਲਈ ਆਪਣੀ ਬਿਰਤੀ, ਸੁਰਤੀ ਅਤੇ ਇਕਾਗਰਤਾ ਨੂੰ ਇਸ ਦੇ ਹਮਲੇ ਤੋਂ ਬਚਾਉਣ ਦੀ ਲੋੜ ਹੈ। ਜਿੰਨਾਂ ਚਿਰ ਉਹ ਆਪਣੇ ਸੱਭਿਆਚਾਰਕ ਵਿਰਸੇ ਤੇ ਪਰੰਪਰਾ ਨੂੰ ਕ੍ਰਾਂਤੀਕਾਰੀ ਅਵਸਥਾ ਵਿੱਚ ਨਹੀਂ ਲਿਆਉਂਦਾ ਉਨਾਂ ਚਿਰ ਇਨ੍ਹਾਂ ਹਮਲਿਆਂ ਨੂੰ ਰੋਕਣਾ ਉਸ ਲਈ ਸੰਭਵ ਨਹੀਂ ਹੋ ਸਕੇਗਾ।

ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਚੈਨਲਾਂ ਉੱਤੇ ਪਾਬੰਦੀ ਲਗਾਵੇ ਜਿਨ੍ਹਾਂ ਰਾਹੀਂ ਦੂਸ਼ਿਤ ਸੱਭਿਆਚਾਰ ਦੀ ਨਿਰੰਤਰ ਘੁਸਪੈਠ ਹੋਣ ਨਾਲ ਸਾਡੀ ਪਰੰਪਰਾ ਲਈ ਖ਼ਤਰਾ ਪੈਦਾ ਹੋ ਰਿਹਾ ਹੈ। ਸਿੱਖਿਆ ਦਾ ਪ੍ਰਯੋਜਨ ਵੀ ਕੇਵਲ ਨੌਕਰੀ ਪ੍ਰਾਪਤ ਕਰਨ ਤੱਕ ਹੀ ਸੀਮਿਤ ਹੋ ਗਿਆ ਹੈ। ਖੋਜਾਰਥੀ ਭਾਵੇਂ ਵਧ ਰਹੇ ਹਨ, ਪਰ ਖੋਜ ਦਾ ਪੱਧਰ ਡਿੱਗਦਾ ਜਾ ਰਿਹਾ ਹੈ ਜਿਸ ਨਾਲ ਸਿੱਖਿਆ ਗ਼ੈਰ-ਅਕਾਦਮਿਕ ਹੋ ਕੇ ਵਪਾਰੀਕਰਨ ਵੱਲ ਵਧ ਰਹੀ ਹੈ। ਉਚੇਰੀ ਸਿੱਖਿਆ ਮਹਿੰਗੀ ਹੋਣ ਕਾਰਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਨੂੰ ਸਸਤੀਆਂ ਦਰਾਂ `ਤੇ ਸਭ ਲਈ ਮੁਹੱਈਆ ਕਰਵਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਸਰਕਾਰ ਵੱਲੋਂ ਕਿੱਤਾ-ਮੁਖੀ ਸਿੱਖਿਆ ਉਪਲੱਬਧ ਕਰਾ ਕੇ ਬੇਰੋਜ਼ਗਾਰੀ ਦੂਰ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ।   ਸਾਡੇ ਬੁੱਧੀਜੀਵੀ ਵਰਗ ਅਤੇ ਮਾਪਿਆਂ ਨੂੰ ਵੀ ਅੱਜ ਦੇ ਨੌਜਵਾਨ ਵਿੱਚ ਪੁਰਾਣੇ ਤੇ ਬੇਲੋੜੇ ਸੰਸਕਾਰਾਂ ਵਿੱਚ ਜਕੜੇ ਨੌਜਵਾਨ ਦੀ ਛਾਪ ਨਹੀਂ ਦੇਖਣੀ ਚਾਹੀਦੀ ਸਗੋਂ ਉਸਦੀ ਬਦਲ ਰਹੀ ਸੋਚ ਦੇ ਸੰਦਰਭ ਵਿੱਚ ਉਸਦੀ ਮਾਨਸਿਕ ਸਿਹਤ ਦਾ ਖਿਆਲ ਰੱਖਦੇ ਹੋਏ ਉਸਦੇ ਸੁਪਨਿਆਂ ਤੇ ਕਲਪਨਾਵਾਂ ਵਿੱਚ ਮਾਨਵਤਾ ਤੇ ਨੈਤਿਕਤਾ ਦੀ ਖ਼ਾਦ ਪਾਉਣੀ ਚਾਹੀਦੀ ਹੈ। ਉਸਨੂੰ ਸਮੂਹਿਕ ਪਰਿਵਾਰ ਦੀ ਮਹੱਤਤਾ, ਰਿਸ਼ਤਿਆਂ ਦੀ ਪਵਿੱਤਰਤਾ ਤੇ ਮਰਿਆਦਾ ਅਤੇ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨ ਜਿਹੇ ਸੰਸਕਾਰ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਤੋਂ ਕਿ ਅੱਜ ਦਾ ਨੌਜਵਾਨ ਵਿਰਵਾ ਰਹਿੰਦਾ  ਜਾ ਰਿਹਾ ਹੈ। ਅਜਿਹਾ ਕਰਨ ਨਾਲ ਬਚਪਨ ਤੋਂ ਹੀ ਉਸਨੂੰ ਆਪਣੀ ਪਰੰਪਰਾ, ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ।

ਅੱਜ ਦੇ ਨੌਜਵਾਨ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਹਰ ਕੰਮ ਲਈ ਇੱਕ ਉਮਰ ਦਰਕਾਰ ਹੁੰਦੀ ਹੈ। ਜਿੰਨਾਂ ਚਿਰ ਉਹ ਵਿਦਿਆਰਥੀ ਹੈ, ਉਨਾਂ ਚਿਰ ਆਪਣੇ ਲਕਸ਼ ਦੀ ਪ੍ਰਾਪਤੀ ਲਈ ਹੀ ਉਸ ਨੂੰ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਆਪਣੀ ਮਿੱਟੀ ਅਰਥਾਤ ਆਪਣੀ ਧਰਤੀ ਨਾਲ ਹੀ ਜੁੜ ਕੇ ਚੱਲੇ। ਪੱਛਮੀ ਜਾਂ ਵਿਦੇਸ਼ੀ ਸੱਭਿਆਚਾਰ ਤੋਂ ਪ੍ਰਭਾਵਿਤ ਜ਼ਰੂਰ ਹੋਣਾ ਚਾਹੀਦਾ ਹੈ, ਪਰ ਉਸ ਵਿੱਚੋਂ ਅਜਿਹੀ ਨਵੀਨਤਾ ਹੀ ਧਾਰਨ ਕਰਨੀ ਚਾਹੀਦੀ ਹੈ ਜਿਹੜੀ ਕਿ ਸਾਡੀ ਪਰੰਪਰਾ ਤੇ ਨੈਤਿਕ ਮੁੱਲਾਂ ਲਈ ਖ਼ਤਰਾ ਨਾ ਬਣੇ ਅਤੇ ਜਿਸ ਵਿੱਚ ਸਮੁੱਚੀ ਮਾਨਵਤਾ ਲਈ ਆਦਰਸ਼ ਛੁਪੇ ਹੋਣ। ਉਸ ਲਈ ਆਪਣੇ ਬੇਲੋੜੇ ਤੇ ਵਾਧੂ ਸੁਪਨਿਆਂ ਤੇ ਕਲਪਨਾਵਾਂ ਨੂੰ ਕਾਬੂ ਕਰਨ ਦੀ ਵੀ ਵੱਡੀ ਲੋੜ ਹੈ। ਕੁਇਕ-ਬੱਕ ਦੀ ਧਾਰਨਾ ਅਰਥਾਤ ਜਲਦੀ ਅਮੀਰ ਬਣਨ ਦੀ ਲਾਲਸਾ ਵੀ ਉਸ ਲਈ ਬਹੁਤ ਘਾਤਕ ਹੈ, ਇਸਦੇ ਲਈ ਪਰੰਪਰਾ ਵਿੱਚ ਪਏ ਸਬਰ-ਸੰਤੋਖ ਦੇ ਗੁਣ ਨੂੰ ਧਾਰਣ ਕਰਨਾ ਉਸ ਲਈ ਅਤੀ ਜ਼ਰੂਰੀ ਹੈ। ਕਿਸੇ ਹਾਰ, ਅਸਫ਼ਲਤਾ ਜਾਂ ਨਾਕਾਮੀ ਕਾਰਣ ਨਿਰਾਸ਼ ਹੋ ਕੇ ਨਸ਼ਿਆਂ ਜਿਹਾ ਮਸਨੂਈ ਸਹਾਰਾ ਲੱਭਣਾ ਕਾਇਰਤਾ ਤੇ ਬੁਝਦਿਲੀ ਦੀ ਨਿਸ਼ਾਨੀ ਹੈ। ਮਰਦਾਨਗ਼ੀ ਜਾਂ ਬਹਾਦਰੀ ਤਾਂ ਇਸੇ ਵਿੱਚ ਹੀ ਹੈ ਕਿ ਅਸਫ਼ਲਤਾ ਦਾ ਕਾਰਣ ਲੱਭ ਕੇ, ਸਫ਼ਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਦਾ ਨਿਡਰਤਾ ਤੇ ਸੂਰਬੀਰਤਾ ਨਾਲ ਸਾਹਮਣਾ ਕਰਦੇ ਹੋਏ ਫਿਰ ਤੋਂ ਮੁਕਾਬਲੇ ਵਿੱਚ ਹਿੱਸਾ ਲੈ ਕੇ ਸਫ਼ਲਤਾ ਪ੍ਰਾਪਤ ਕਰਨ ਦਾ ਯਤਨ ਕਰਨਾ। ਇਸ ਲਈ ਅੱਜ ਦੇ ਨੌਜਵਾਨ ਨੂੰ ਚਾਹੀਦਾ ਹੈ ਕਿ ਵਿਦੇਸ਼ੀ ਸੱਭਿਆਚਾਰ ਦੇ ਪ੍ਰਭਾਵ ਹੇਠ ਪਣਪ ਰਹੇ ਮਾਰੂ ਸਾਹਿੱਤ ਦੇ ਜਾਲ ਵਿੱਚ ਨਾ ਫਸਦੇ ਹੋਏ ਆਪਣੀ ਜ਼ਮੀਨ, ਆਪਣੇ ਅਮੀਰ ਤੇ ਸੱਭਿਆਚਾਰਕ ਵਿਰਸੇ ਅਤੇ ਪਰੰਪਰਾ ਵਿੱਚ ਹੀ ਰਹਿ ਕੇ ਇੱਕ ਆਦਰਸ਼, ਮਾਨਵਵਾਦੀ, ਨਸ਼ਾ-ਰਹਿਤ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਵੇ। ਇੱਕ ਪ੍ਰਸਿੱਧ ਸ਼ਾਇਰ ਦੀਆਂ ਪੰਕਤੀਆਂ ਅੱਜ ਦੇ ਨੌਜਵਾਨ `ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ:

“ਅਪਨੀ ਧਰਤੀ ਪੇ ਚਲਨੇ ਕਾ ਤਰੀਕਾ ਸੀਖੋ,

ਸੰਗੇ ਮਰ-ਮਰ ਪੇ ਚਲੋਗੇ ਤੋ ਫਿਸਲ ਜਾਓਗੇ।”

ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ
ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।

ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।

ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,

ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।

ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,

ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।

ਤੇਰੇ ਗਮ ਅਸਾਨੂੰ ਬੜੇ ਰਾਸ ਆਏ,

ਊਂ ਤਾਂ ਚੁਫੇਰੇ ਕਿਨਾਰੇ ਬੜੇ ਨੇ।

ਮੇਰੇ ਤੰਗ ਦਸਤੀ ਦੀ ਏਹੀ ਜੇ ਦੌਲਤ,

ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।

ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ,

ਮੈਂ ਚਾਨਣ ਦੀ ਖਾਤਰ ਸ਼ਰਾਰੇ ਫੜੇ ਨੇ।

ਤੇਰੇ ਸੌਣ ਕਮਰੇ ‘ਚ ਤੱਕ ਕੇ ਤਾਂ ਵੇਖੀਂ,

ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।

ਜਦੋਂ ਤਇਆ ਜੱਟ ਸਿਹੁੰ ਵੀ ਗਿਆਰਾਂ ਇੱਕੀ (11-21) ਲਾ ਬੈਠਾ
ਧਰਤੀ ਦੇ ਅਮੁੱਲ ਸਰਮਾਏ (ਪਾਣੀ) ਦਾ ਖੌਅ ਝੋਨਾ,    ਸਾਉਣੀ ਦੀ ਮੁੱਖ ਫਸਲ ਬਣ ਚੁੱਕਾ ਹੈ। ਪਿਛਲੇ ਸਾਲ ਪੂਸਾ ਗਿਆਰਾਂ ਇੱਕੀੱ ਦੀ ਕਾਸ਼ਤ ਨੇ ਕਿਰਸਾਨੀ ਦੀ ਬੱਲੇ-ਬੱਲੇ ਕਰਵਾ ਦਿੱਤੀ ਸੀ। ਜਿਨਾਂ ਨੇ ਇਹ ਲਾਈ ਸੀ ਉਨਾਂ ਦੇ ਸਾਰੇ ਧੋਣੇ ਧੋਤੇ ਗਏ  ਤੇ ਨੋਟਾਂ ਦੀ ਕਾਟੋ ਫੁੱਲ਼ਾਂ ਤੇ ਖੇਡਣ  ਲੱਗ ਪਈ। ਇੰਜ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ ਛੇਤੀ ਹੀ ਆ ਉਲ੍ਹਾਮਾ,’ ਜੱਟਾ ਤੇਰੀ ਜੂਨ ਬੁਰੀ ‘ਲਾਹ ਕੇ ‘ਜੱਟ ਕਿਸੇ ਤੋਂ ਨਹੀਂ ਘੱਟ ‘  ਦੀ ਝੇਪੀ ਲਾ  ਦਵੇਗੀ ਭਾਵ ਕਿਰਸਾਨੀ ਦੀ ਆਰਥਿਕ ਤੌਰ `ਤੇ   ਪੌਂ ਬਾਰਾ ਕਰਵਾ ਦੇਵੇਗੀ।

‘ਤਾਏ ਦੀ ਧੀ ਚੱਲੀ ਤੇ   ਮੈਂ ਕਿਉਂ ਰਹਾ ਇਕੱਲੀ’ ਅਨੁਸਾਰ ਸਭ ਕਿਸਾਨਾਂ ਦਾ ਇਸ ਂਨੂੰ ਲਾਉਣ ਵੱਲ ਭੇਡ ਚਾਲ ਵਾਲਾ  ਝੁਕਾਅ ਹੋ ਗਿਆ। ਇਸ ਝੁਕਾਅ ਨੇ ਕਮਾਦ ਵਹਾ ਦਿੱਤੇ, ਪੈਲੀਆਂ ਦੇ ਠੇਕੇ ਤੇ ਕਈ ਹੋਰ ਖਰਚੇ ਵਧਾ ਦਿੱਤੇ। ਪਰ ਇਸ ਝਕਾਅ ਦਾ ਫਾਇਦਾ ਇਹ ਹੋਣਾ ਸੀ ਕਿ ਆਮ ਝੋਨੇ ਨਾਲੋਂ ਇਹ ਕੁੱਝ ਪਛੇਤੀ ਲੱਗਦੀ ਐ ਤੇ ਇਸ ਸਮੇਂ    ਮੀਂਹ-ਪਾਣੀ ਦਾ ਵੀ ਮਾਹੌਲ ਹੁੰਦੈ ਜਿਸ ਕਰਕੇ ਇਸ ਰੁਝਾਨ ਨਾਲ ਧਰਤੀ ਹੇਠਲੇ ਪਾਣੀ `ਚ ਬਚਤ ਦੀ ਹੋਣ ਦੀ ਕਾਫੀ ਸੰਭਾਵਨਾ ਬਣ ਜਾਣੀ ਐ।     ਤਾਇਆ ਜੱਟ ਵੀ ਚਾੜੀ ਜਾਏ ਮੁੱਛਾਂ ਨੂੰ ਵੱਟ  ਤੇ ਨਾਲੇ ਆਖੀ ਜਾਏ,’ ਬਈ ਐਤਕੀ ਲਾਉਣੀ ਤਾਂ    ਲਾਉਣੀ ਗਿਅਰਾਂ ਇੱਕੀ। ਜਦ ਤਾਇਆ ਇਸਦਾ ਬੀਜ ਲੈਣ ਗਿਆ ਤਾਂ ਕਈ ਗੁਣਾ ਮਹਿੰਗਾ ਭਾਅ ਸੁਣ ਕੇ ਉਹ ਇੰਜ ਡੋਰ ਭੋਰ ਹੋ ਗਿਆ ਜਿਵੇਂ ਉਸ ਦੀ ਖਾਲੀ ਜੇਬ `ਤੇ ਅਮਰੀਕੀ ਡਾਕਾ ਵੱਜਣ ਵਾਲਾ ਹੋਵੇ ਪਰ ਛੇਤੀ ਹੀ ਉਹ ਸੰਭਲ ਕੇ ਆਪਣੇ ਆਪ ਂਨੂੰ  ਸਮਝਾਉਣੀ ਦੇਣ  ਲੱਗ ਪਿਆ,’ ਉਏ  ਜੱਟਾ! ਕਰਜ਼ਾ-ਕੁਰਜ਼ਾ  ਚੁੱਕ ਕੇ  ਬੀਜ ਲੈ ਲਾ ਤੇ  ਤਿੰਨ ਕੁ ਮਹੀਨਿਆਂ ਬਾਅਦ ਹੀ ਇਸ ਦੀ ਵੱਟਤ ਨੇ ਤੇਰੇ ਵਾਰੇ ਨਿਆਰੇ ਕਰ ਦੇਣੇ ਐ। ਫਿਰ ਆਪਣੇ ਸਾਰੇ  ਕਾਰਜ ਵਿਹਾਰ ਅਪਣੇ ਹੱਥੀ ਭੁਗਤਾਈਂ।’ ਆਪਣੇ ਮਨ ਦੀ ਖੁਸ਼ੀ ਦੇ  ਇਹ ਲੱਡੂ ਭੋਰਦਿਆਂ ਤਾਏ ਨੇ ਲਾ ਦਿੱਤੀ ਗਿਆਰਾਂ ਇੱਕੀ। ਉਧਰ ਮੌਨਸੂਨ  ਦੇ ਰੁੱਸ ਜਾਣ ਕਾਰਨ ਇੱਕ ਪਾਸੇ  ਔੜ ਤੇ  ਦੂਜੇ ਪਾਸੇ ਬਿਜਲੀ  ਕੱਟ ਜਿਨਾਂ ਕੱਢਤੇ  ਵੱਟ। ਬਿਜਲੀ ਮਹਿਕਮੇ ਦੀ ਪੂਰੀ ਵਾਹ ਲਾਉਣ ਦੇ ਬਾਵਜੂਦ ਵੀ  ਤਾਏ  ਜੱਟ ਨੂੰ ਕੈਨਾਂ ਦੇ ਕੈਨ ਡੀਜ਼ਲ ਫੂਕਣਾ ਹੀ ਪਿਆ ।

ਏਥੇ ਹੀ ਬਸ ਨਹੀਂ ਪਹਿਲਾਂ ਮੁੱਢ ਗਾਲਣ ਵਾਲੀ ਉਲੀ ਤੇ ਫਿਰ ਬਲਾਈਟ ਨੇ ਆਣ ਘੇਰਿਆ ਗਿਆਰਾਂ ਇੱਕੀ ਨੂੰ। ਲੱਗ ਗਈ ਦਵਾਈ ਵੇਚਣ ਵਾਲੀਆਂ ਕੰਪਨੀਆਂ ਦੀ ਮੌਜ ਮਾਨੋ ਉਨਾਂ ਦੀ ਲਾਟਰੀ ਹੀ ਨਿਕਲ ਆਈ  ਹੋਵੇ ਤੇ ਉਹ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ  ਦਾਅਵੇ  ਕਰਕੇ ਭਰਮਾਉਣ ਲੱਗ ਪਈਆਂ,’   ਆਹ    ਦਵਾਈ ਦੀ ਧੂੜ ਬਲਾਈਟ ਕਰੇ ਦੂਰ।’ ਭਾਵੇਂ ਯੁਨੀਵਰਸਿਟੀ ਦੇ  ਖੇਤੀ ਮਾਹਿਰ ਅਜਿਹੇ ਠੱਗ ਦਾਅਵਿਆਂ ਨੂੰ ਝੂਠਾਲਾਉਂਦੇ ਹੋਏ ਆਖਦੇ ਰਹੇ,’ ਬਈ ਬਲਾਈਟ ਦਾ   ਕੋਈ ਇਲਾਜ ਨਹੀਂ   ਪਰ ‘ਮਰਦੇ ਕੀ ਨਾ ਕਰਦੇ ‘ਤਾਏ ਵਰਗੇ ਬਹੁਤੇ ਕਿਸਾਨਾਂ ਨੇ ‘ਸਾਰੀ ਜਾਂਦੀ ਵੇਖ ਕੇ ਅੱਧੀ   ਦਈਏ ਲੁਟਾ’ ਅਨੁਸਾਰ ਫਜੂਲ   ਸਪਰੇਆਂ ਕਰਕੇ ਕਰਜ਼ੇ ਦੀ ਪੰਡ ਨੂੰ ਹੋਰ ਭਾਰੀ ਕਰ ਲਿਆ।

ਇਸ ਤਰਾਂ ਰੁਲ-ਖੁਲ ਕੇ ਅੱਧ-ਪਚਿੱਧੀ ਤਿਆਰ ਹੋਈ ਗਿਆਰਾਂ ਇੱਕੀ ਵੱਲ ਵੇਖ ਕੇ ਤਾਏ ਦੇ ਮੂੰਹੌਂ ਨਿਕਲ ਹੀ ਆਉਂਦਾ, “ਓਏ ਕਿਸਮਤ ਦਾ ਬਲੀਆ ਰਿੱਧੀ ਖੀਰ ਪਰ ਬਣ ਗਿਆ ਦਲੀਆ। ਐਤਕੀ ਬੀਮਾਰੀ ਕਾਰਨ ਝੋਨਿਓ ਵੀ ਗਏ ਤੇ ਪਰਾਲੀਓਂ ਵੀ ਗਏ।’   ਪੈਲੀ `ਚੋਂ ਜੋ ਵੀ  ਪੱਲੇ ਪਿਆ ਤਾਇਆ ਲੈ   ਤੁਰਿਆ ਮੰਡੀ ਵੇਚਣ। ਅਗੋਂ  ਖਰੀਦਦਾਰਾਂ ਦੇ ਟਸ਼ਨ ਹੀ ਨਾ ਝੱਲੇ ਜਾਣ। ਲਹੂ-ਪਸੀਨੇ ਨਾਲ ਬੱਚਿਆਂ ਵਾਂਗ ਪਾਲੀ ਤਾਏ ਦੀ ਢੇਰੀ `ਚੋ ਮੁੱਠ ਭਰਨ ਤੇ ਉਸ ਵਿਚੋਂ ਦੋ-ਚਾਰ ਖਰਾਬ ਦਾਣੇ  ਹਥੇਲੀ `ਤੇ ਰੱਖ ਕੇ ਨਾਸਾਂ ਦੀਆ ਵੜਾਸਾਂ ਜਿਹੀਆਂ ਇੰਜ ਉਤਾਂਹ ਚੜ੍ਹਾਉਣ ਜਿਵੇਂ ਕਿਸੇ ਠੂੰਹੇਂ ਨੇ ਆਣ ਡੰਗ ਮਾਰਿਆ ਹੋਵੇ ਜਾਂ ਫਿਰ ਹਥੇਲੀ `ਤੇ ਕਾਂ ਨੇ ਵਿੱਠ ਕਰ  ਦਿੱਤੀ ਹੋਵੇ  ਤੇ ਫਿਰ ਪੋਲੇ ਜਿਹੇ ਮੂੰਹ ਨਾਲ ਕਹਿ ਦੇਣ,’ ਇਹ ਢੇਰੀ ਸਾਡੀ ਖਰੀਦ ਰੇਂਜ ਤੋਂ ਬਾਹਰ ਐ।’ ਇਸ ਤਰਾਂ ਕਈ  ਦਿਨ ਖਰਾਬ  ਕਰਨ ਤੋਂ ਬਾਅਦ ਤਾਏ ਦੀ ਢੇਰੀ ਅੱਧੇ ਤੋਂ ਵੀ ਘੱਟ ਮੁੱਲ ਤੇ ਖਰੀਦ ਕੇ ਉਸ `ਤੇ ਅਹਿਸਾਨ ਵੀ ਪੂਰਾ ਜਿਤਾਇਆ ਗਿਆ। ਜਦ ਤਾਇਆ ਮੰਡੀਓਂ ਬਾਹਰ     ਹੋਇਆ ਤਾਂ ਕਿਸ ਨੇ ਮਸ਼ਖਰੀ ਨਾਲ ਕਿਹਾ, ‘ਤਾਇਆ ਵੇਚ ਆਇਆ ਗਿਆਰਾਂ ਇੱਕੀ।’ ਅਗੋ   ਹਰਖਿਆ ਹੋਇਆ ਤਾਇਆ ਬੋਲਿਆ,’ ਉਏ! ਆਪਣੇ ਹੱਥੀ ਪੈਦਾ   ਕੀਤੇ ਖੇਤੀ ਸੋਨੇ ਂਨੂੰ  ਵੇਚ ਕੇ ਨਹੀਂ ਸੁੱਟ ਕੇ ਆਇਆਂ। ਖਰੀਦਦਾਰ ਪਤੰਦਰਾਂ ਂਨੂੰ ਇਹ ਪਤਾ ਹੋਣਾ  ਚਾਹੀਦੈ ਕਿ ਖੇਤੀ ਉਪਜ ਕੋਈ ਫੈਕਟਰੀ ਦਾ ਮਾਲ (ਉਤਪਾਦਨ) ਨਹੀਂ ਕਿ  ਜਿਸ ਨੂੰ ਚੰਗੀ ਕੁਵਾਲਿਟੀ ਲਈ   ਕਿਸਾਨ ਖੁਦ ਸਹੀ ਤਾਪਮਾਨ/ਮਾਹੌਲ/ਵਾਤਾਵਰਣ ਦੇ ਸਕੇ। ਸਿਤਮ ਜ਼ਰੀਫੀ ਵਾਲੀ ਗੱਲ ਐ ਕਿ ਖੇਤੀ ਉਪਜ ਨੂੰ ਛੱਡ ਕੇ ਬਾਕੀ ਲੱਗਭਗ ਸਾਰੇ ਉਤਪਾਦਨ ਦਾ ਮੁੱਲ ਲਾਗਤ ਮੁੱਲ ਤੋਂ ਕਈ ਗੁਣਾ ਵੱਧ ਮਿੱਥ  ਕੇ ਵੀ ਹੋਰ ਵੱਧ ਵਸੂਲਿਆ ਜਾਂਦਾ ਤੇ ਬੀਮੇ  ਆਦਿ ਦੀਆਂ  ਸਹੂਲਤਾਂ ਵੱਖਰੀਆਂ ਪਰ ਖੇਤੀ ਉਪਜ ਵਾਸਤੇ ਭਾਅ ਮਿਥਣ ਲਗਿਆਂ ਸਿਸਟਮ ਨੂੰ ਪਤਾ ਨੀਂ ਕਿਹੜਾ ਸੱਪ ਸੁੰਘ ਜਾਂਦੈ। ਮੁਨਾਫਾ ਮੁੱਲ ਤਾਂ ਕੀ  ਲਾਗਤ ਮੁੱਲ ਤੋਂ ਵੀ ਘੱਟ  ਮਿੱਥ ਕੇ ਵੀ ਏਨਾਂ ਨੂੰ  ਸਬਰ ਨਹੀਂ ਆਉਂਦਾ ਤੇ ਸਗੋਂ ਹੋਰ ਠੂੰਗਾ ਮਾਰਨ ਤੋਂ ਵੀ ਪਿਛੇ ਨਹੀਂ     ਹਟਦੇ। ਬਾਸਮਤੀ ਕਿਸਮਾਂ ਦਾ ਭਾਅ  ਮਿੱਥਣ ਦੀ  ਅਜੇ  ਤੱਕ ਕਿਸੇ ਸਰਕਾਰ ਨੇ ਸਹੁੰ ਹੀ ਨਹੀਂ ਭੰਨੀ।   ਜੇਕਰ ਅਸੀਂ    ਰਵਾਇਤੀ ਫਸਲਾਂ ਦੇ ਚੱਕਰ ਚੋਂ ਨਿਕਲਕੇ  ਬਦਲਵੀਆਂ ਫਸਲਾਂ ਬੀਜਦੇ ਆਂ ਤਾ ਵੀ ਸਾਡਾ ਇਹੀ  ਹਸ਼ਰ ਹੁੰਦੈ  ਕਿ ਸਾਡੇ ਖੂਨ-ਪਸੀਨੇ (ਮਾਲ) ਨੂੰ ਰੋਲ ਕੇ   ਸਾਥੋ  ਲੁੱਟਿਆ ਜਾਂਦੈ ਜਦੋਂ ਸਾਡੀ ਕੋਲ ਮੁੱਕ-ਚੁੱਕ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਭਾਅ ਦੂਣੇ-ਚੋਣੇ  ਕਰਕੇ ਅਸਮਾਨੀਂ   ਚਾੜ੍ਹ ਦਿੱਤੇ ਜਾਂਦੈ। ਇਸ ਤਰ੍ਹਾਂ ਪਹਿਲਾਂ ਸਾਨੂੰ (ਕਾਸ਼ਤਕਾਰਾਂ ਨੂੰ) ਲੁੱਟਿਆ ਤੇ ਫਿਰ ਖਪਤਕਾਰਾਂ ਦੀ ਪੂਰੀ ਛਿੱਲ ਲਾਹੀ  ਜਾਂਦੈ।      ਇੰਜ ਕਿਉਂ ਹੁੰਦੈ  ਕਿਉਂ? ? ? ਇਸ ਤਰਾਂ ਹਰਖਦੇ ਹੋਏ ਤਾਏ ਦੇ ਕਦਮ ਏਨੇ ਭਾਰੇ ਹੋ ਗਏ ਤੇ ਉਹ ਥਾਂਏ ਹੀ ਬੈਠ ਗਿਆ। ਤਾਏ ਜੱਟ ਸਿੰਹੁ ਦੀ ਇਸ ਤਰਾਸਦੀ ਨੂੰ ਵੇਖ ਕੇ ਇਹ ਕਲਮ ਵੀ ਕੁਰਲਾ ਉਠੀ:-

‘ਤੋੜੋਂ ਨੰਗੇ ਢਿੱਡੋਂ ਭੁੱਖੇ ਨੂੰ ‘ਅੰਨਦਾਤਾ ‘ਕਹਿਣ ਵਾਲਿਓ ਕੁੱਝ ਹੋਸ਼ ਕਰੋ! ਕੁੱਝ ਹੋਸ਼ ਕਰੋ! ! ,

ਅੰਨਦਾਤਾ ‘ਹੱਥ  ਠੂਠਾ  ਫੜਾਉਣ ਵਾਲਿਓ   ਕੁੱਝ ਹੋਸ਼   ਕਰੋ!    ਕੁੱਝ ਹੋਸ਼   ਕਰੋ! !

ਜੇਕਰ ਟੁੱਟ   ਗਿਆ  ਲੱਕ  ਕਿਰਸਾਨੀ ਦਾ, ਫਿਰ ਕੀ ਬਣੂੰ ਤੁਹਾਡੇ ਰੋਟੀ -ਪਾਣੀ ਦਾ,

ਉਸ ਦੀ   ਖੂਨ-ਪਸੀਨੇ  `ਤੇ   ਪਲਣ  ਵਾਲਿਓ ਕੁੱਝ ਹੋਸ਼ ਕਰੋ! ਕੁੱਝ ਹੋਸ਼ ਕਰੋ! !’

ਪੌਪਕੌਰਨ ਬਣਾਉਂਦਿਆਂ
ਮਾਈਕ੍ਰੋਵੇਵ `ਚ

ਪੌਪਕੌਰਨ ਬਣਾਉਂਦਿਆਂ

ਮਾਈਕ੍ਰੋ ਕਿਰਨਾਂ

ਮੱਕੀ ਦੇ ਦਾਣਿਆਂ ਵਿੱਚ ਦੀ ਨਹੀਂ

ਮੇਰੀ ਚੇਤਨਾ ਵਿੱਚ ਦੀ

ਲੰਘਦੀਆਂ ਨੇ

ਤਿੜ ਤਿੜ ਕਰਕੇ ਖਿੱਲਾਂ ਨਹੀਂ

ਮੇਰੀ ਰੂਹ ਕੋਲ਼ੇ ਹੋ ਜਾਂਦੀ ਹੈ .. ।

ਲਿਸ਼ਕਦਾ ਮਾਈਕ੍ਰੋਵੇਵ

ਇਕ ਪਲ ਲਈ

ਕ੍ਰਿਸ਼ਨਾ ਦੀ ਭੱਠੀ ਬਣ ਜਾਂਦਾ ਹੈ

ਸ਼ੀਸ਼ੇ ਨਾਲ ਟਕਰਾਉਂਦੀਆਂ

ਕਿਰਨਾਂ ਦਾ ਬੁਰਸ਼

ਮੇਰੀਆਂ ਅੱਖਾਂ `ਚ

ਕ੍ਰਿਸ਼ਨਾ ਦਾ ਚਿਹਰਾ ਵਾਹ ਦਿੰਦਾ ਹੈ

ਚਿਹਰਾ ਮੇਰੇ ਵੱਲ ਵੇਖ ਕੇ

ਤਿੱਖਾ ਮੁਸਕਰਾਉਂਦਾ ਹੈ

ਕ੍ਰਿਸ਼ਨਾ

ਸੂਰਜ ਢਲਦੇ

ਭੱਠੀ ਮੂਹਰੇ ਬਾਲਣ ਸਜਾਉਂਦੀ

ਦਾਣੇ ਭੁੰਨਾਉਣ ਆਏ

ਡਾਰ ਬਣਾ ਕੇ ਬੈਠੇ

ਨਿਆਣਿਆਂ ਨੂੰ ਨਿਹਾਰਦੀ

ਭੱਠੀ ਨੂੰ ਨਮਸਕਾਰ ਕਰਕੇ

ਸੁੱਕੇ ਘਾਹ ਨੂੰ ਤੀਲੀ ਲਾਉਂਦੀ

ਸੁੱਕੀਆਂ ਛਿੱਟੀਆਂ ਦਾ

ਬਾਲਣ ਪਾਉਂਦੀ

ਬਾਲਣ ਤਿੜ ਤਿੜ ਕਰਦਾ

ਮੂੰਹ `ਚ

ਖਿੱਲਾਂ ਦਾ ਸਵਾਦ

ਖਿੱਲਾਂ ਹੋਣ ਤੋਂ ਪਹਿਲਾਂ ਹੀ ਘੁਲ ਜਾਂਦਾ

ਕੜਾਹੀ `ਚ ਗਰਮ ਹੁੰਦੀ

ਰੇਤ ਵਿੱਚ ਦਾਤੀ ਫੇਰਦੀ

ਪਹਿਲੇ ਨਿਆਣੇ ਨੂੰ ਹਾਕ ਮਾਰਦੀ

ਖਿੱਲਾਂ ਵਾਂਗ ਖਿੜਦੀ ਜਾਂਦੀ

ਕ੍ਰਿਸ਼ਨਾ

ਹੁਣ ਮੇਰੀ ਰੂਹ ਨੂੰ

ਕੋਲ਼ੇ ਹੁੰਦੀ ਦੇਖ ਕੇ

ਹਲਕਾ ਜਿਹਾ ਸ਼ਿਕਵਾ ਕਰਦੀ ਹੈ

ਦੁਧੀਆ ਖਿੱਲਾਂ

ਰੇਤ `ਚੋਂ ਛਾਣਦੀ

ਭਾਂਡੇ `ਚ ਪਾਉਂਦੀ

‘ਜਿਉਂਦਾ ਰਹੁ’ ਕਹਿੰਦੀ

ਕ੍ਰਿਸ਼ਨਾ

ਜਿਵੇਂ ਹੁਣ ਮੇਰੇ ਕੋਲ ਖਲੋ ਜਾਂਦੀ ਹੈ

ਪੌਪਕੌਰਨ ਬਣਾਉਣ ਵੇਲੇ

ਮੈਂ ਲਿਫ਼ਾਫ਼ੇ ਤੋਂ

ਜਦ ‘ਨਿਊਟਰਿਸ਼ਨ ਫ਼ੈਕਟਸ’

ਪੜ੍ਹਦਾ ਹਾਂ

ਤਾਂ ਬਟਰ ਲੱਗੇ

ਪੌਪਕੌਰਨਾਂ ਦੀ ਥੰਧਿਆਈ

ਮੇਰੇ ਦਿਲ ਦੀਆਂ ਨਾੜਾਂ ਵਿਚ

ਜੰਮਦੀ ਮਹਿਸੂਸ ਹੁੰਦੀ ਹੈ

ਉਦੋਂ ਭਾਂਡੇ `ਚ ਖਿੱਲਾਂ ਪਾਉਂਦੀ

ਕ੍ਰਿਸ਼ਨਾ ਦੀ ਅਸੀਸ

‘ਜਿਊਂਦਾ ਰਹੁ’

ਮੇਰੀ ਰੂਹ ਵਿੱਚ ਦੀ

ਮਾਈਕ੍ਰੋ ਕਿਰਨਾਂ ਵਾਂਗ

ਲੰਘ ਜਾਂਦੀ ਹੈ

ਗਾਥਾ ਇੰਗਲੈਂਡ ਵਿਚਲੇ ਵਿਦਿਆਰਥੀਆਂ ਦੀ
ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜਤ, ਅਣਖ ਤੇ ਸ਼ਾਨ ਨਾਲ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨ। ਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ ਹੀ ਮਿਲ ਸਕਦੀਆਂ ਹਨ। ਆਪਣੇ ਘਰ ਦੀਆਂ ਧੀਆਂ- ਧਿਆਣੀਆਂ ਦੀ ਗੱਲ ਤਾਂ ਇੱਕ ਪਾਸੇ ਰਹੀ, ਕਿਸੇ ਅਣਜਾਣ ਮੁਟਿਆਰ ਦੀ ਇੱਜਤ ਨੂੰ ਗੈਰਾਂ ਹੱਥੋਂ ਪਾਟੋਧਾੜ ਹੋਣੋਂ ਬਚਾਉਣ ਲਈ ਪੰਜਾਬੀਆਂ ਵੱਲੋਂ ਹੁਣ ਤੱਕ ਲਾਈਆਂ ਜਾਨ ਦੀਆਂ ਬਾਜ਼ੀਆਂ ਦੀਆਂ ਕਹਾਣੀਆਂ ਵੀ ਬਜ਼ੁਰਗਾਂ ਤੋਂ ਸੁਣੀਆਂ ਜਾ ਸਕਦੀਆਂ ਹਨ। ਇਹ ਤਾਂ ਸਨ ਕਿਸੇ ਲੰਘੇ ਵੇਲੇ ਦੇ ਅਣਖੀ ਪੰਜਾਬੀਆਂ ਦੇ ਅਣਖੀ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਪਰ ਅੱਜ ਸਿਰ ਸ਼ਰਮ ਨਾਲ ਸਿਰਫ ਝੁਕ ਹੀ ਨਹੀਂ ਰਿਹਾ ਸਗੋਂ ਇੱਕ ਵਾਰ ਝੁਕ ਕੇ ਮੁੜ ਉੱਚਾ ਉੱਠਣ ਦਾ ਨਾਂਅ ਨਹੀਂ ਲੈ ਰਿਹਾ। ਉਹ ਇਸ ਕਰਕੇ ਕਿ ਮੇਰੇ ਸੋਹਣੇ ਪੰਜਾਬ ਦੇ ਅਣਖੀ ਸ਼ੇਰ ਵਿਦੇਸ਼ਾਂ ਵਿੱਚ ਆਵਦੇ ਪਰਿਵਾਰ ਦੀ ਤਿੜ੍ਹ ਬੀਜਣ ਦੇ ਆਹਰ `ਚ ਆਪਣੀਆਂ ਧੀਆਂ ਧਿਆਣੀਆਂ ਦੀ ਹੱਥੀਂ ਇੱਜ਼ਤ ਲੁਟਾਉਣ ਵਾਲੇ ਰਾਹ ਪਏ ਫਿਰਦੇ ਹਨ। ਬੇਸ਼ੱਕ ਤੁਹਾਨੂੰ ਇੰਝ ਜਾਪੇ ਕਿ ਐਸ ਬੰਦੇ ਨੂੰ ਬਾਹਲਾ ਈ ਫਿਕਰ ਪਿਆ ਫਿਰਦੈ …. ਮਿੱਤਰੋ ਸਚਮੁੱਚ ਹੀ ਜਦ ਦੀਆਂ ਮੇਰੇ ਖੁਦ ਅਤੇ ਮੇਰੇ ਮਿੱਤਰਾਂ ਨਾਲ ਵਾਪਰੀਆਂ ਸੌ ਫੀਸਦੀ ਸੱਚੀਆਂ ਗੱਲਾਂ ਦਾ ਦਿਮਾਗ ਉੱਪਰ ਗੱਡੇ ਜਿੰਨਾ ਬੋਝ ਬਣਿਆ ਹੈ ਤਾਂ ਉਹ ਗੱਲਾਂ ਤੁਹਾਡੇ ਸਭ ਨਾਲ ਸਾਂਝੀਆਂ ਕਰਨ ਲਈ ਕਾਹਲਾ ਸਾਂ। ਗੱਲ ਕਰੀਏ ਵਿਦੇਸ਼ ਆਉਣ ਦੀ … ਰੱਜ ਰੱਜ ਆਓ. . ਆਪ ਵੀ ਆਓ ਤੇ ਆਪਣੀਆਂ ਧੀਆਂ ਨੂੰ ਵੀ ਭੇਜੋ ਪਰ ਆਓ ਇਸ ਢੰਗ ਨਾਲ ਕਿ ਜਿਸਨੇ ਆਉਣਾ ਹੈ, ਉਹਦੇ ਠਹਿਰਨ, ਖਾਣ ਪੀਣ ਜਾਂ ਕੰਮਕਾਰ ਦਾ ਬੰਦੋਬਸਤ ਪਹਿਲਾਂ ਹੀ ਮੁਕੱਰਰ ਹੋਇਆ ਹੋਵੇ। ਪਰ ਜੋ ਆਲਮ ਮੈਂ ਪਿਛਲੇ ਇੱਕ ਹਫਤੇ ਦੇ ਅੰਦਰ ਅੰਦਰ ਖੁਦ ਦੇਖਿਆ ਤੇ ਸੁਣਿਆ ਹੈ ਉਸ ਤੋਂ ਤਾਂ ਇਹੀ ਲਗਦੈ ਕਿ ਹੁਣ ਸਾਡੇ ਪੰਜਾਬੀ ਵੀਰਾਂ ਲਈ ਵਿਦੇਸ਼ਾਂ `ਚ ‘ਪੈਰ ਪਾਉਣ’ ਲਈ ਆਪਣੀਆਂ ਧੀਆਂ- ਭੈਣਾਂ ਦੀ ਇੱਜਤ ਵੀ ਦਾਅ `ਤੇ ਲਾ ਦੇਣੀ ਮਾਮੂਲੀ ਜਿਹੀ ਗੱਲ ਬਣ ਗਈ ਹੈ। ਪਿਛਲੇ ਦਿਨਾਂ ਤੋਂ ਇੰਗਲੈਂਡ ਲਈ ਖੁੱਲ੍ਹੇ ਵਿਦਿਆਰਥੀ ਵੀਜ਼ਿਆਂ ਨੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਕਮਲੇ ਜਿਹੇ ਬਣਾ ਦਿੱਤੈ। ਕੀ ਮੁੰਡਾ ਕੀ ਕੁੜੀ ਹਰ ਕੋਈ ਇੰਗਲੈਂਡ ਪਹੁੰਚਣ ਨੂੰ ਹੀ ਸਵਰਗਾਂ ਦੀ ਟਿਕਟ ਹਾਸਲ ਕਰਨ ਵਾਂਗ ਮੰਨੀ ਬੈਠਾ ਹੈ। ਬੇਸ਼ੱਕ ਪੰਜਾਬੋਂ ਤੁਰਨ ਤੋਂ ਪਹਿਲਾਂ ਏਜੰਟਾਂ ਵੱਲੋਂ ਇਹੀ ਸਬਜ਼ਬਾਗ ਦਿਖਾਏ ਜਾਂਦੇ ਹਨ ਕਿ ਇੰਗਲੈਂਡ ਪਹੁੰਚਣ ਸਾਰ ਏਅਰਪੋਰਟ ਤੇ ਤੁਹਾਡਾ ‘ਸੁਆਗਤ’ ਕਰਨ ਵਾਲੇ ਖੜ੍ਹੇ ਹੋਣਗੇ, ਇੱਕ ‘ਵੀਕ’ ਦਾ ਰਹਿਣ ਸਹਿਣ ਮੁਫਤ, ਬਾਦ `ਚ ਤੁਸੀਂ ਆਪਣਾ ਵੀ ਇੰਤਜਾਮ ਕਰ ਸਕਦੇ ਹੋ … ਵਗੈਰਾ ਵਗੈਰਾ। ਅਜਿਹੀਆਂ ਮਨ ਲੁਭਾਊ ਗੱਲਾਂ `ਚ ਅਸੀਂ ਅਕਸਰ ਹੀ ਇਹ ਭੁੱਲ ਜਾਦੇ ਹਾਂ ਕਿ ਸਾਡਾ ਮੁੰਡਾ ਜਾਂ ਕੁੜੀ ‘ਭੂਆ’ ਕੋਲ ਨਹੀਂ ਜਾ ਰਹੇ ਸਗੋਂ ਉਸ ਧਰਤੀ `ਤੇ ਜਾ ਰਹੇ ਹਨ ਜਿਸ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇੱਥੇ ਆ ਕੇ ਬੰਦੇ ਦਾ ਖੂਨ ਬਦਰੰਗ ਹੋ ਜਾਂਦੈ। ਇਹਨਾਂ ਗੱਲਾਂ ਵਿੱਚ ਫਸ ਕੇ ਹੀ ਪੁੱਟੇ ਗਏ ਪੈਰਾਂ ਤੋਂ ਸ਼ੋਸ਼ਣ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਸਾਡੇ ਪੰਜਾਬੀਆਂ ਵਿੱਚ ਘਰ ਦੀ ਨਾਰੀ ਨੂੰ ਘਰ ਦੀ ਇੱਜਤ ਖਿਆਲ ਕੀਤਾ ਜਾਂਦੈ। ਇਸ਼ਕ- ਵਿਸ਼ਕ, ਪਿਆਰ- ਵਿਆਰ ਸਾਡੇ ਪੰਜਾਬੀ ਸਮਾਜ `ਚ ਕੋਈ ਮਾਅਨਾ ਨਹੀਂ ਰੱਖਦੇ। ਕੋਈ ਮੁੰਡਾ- ਕੁੜੀ ਪਿਆਰ ਵਿਆਹ ਕਰਵਾ ਕੇ ਜਿੰਦਗੀ ਜਿਉਣੀ ਚਾਹੁਣ ਤਾਂ ਉਹ ਲੋਕਾਂ ਦੀ ਨਿਗ੍ਹਾ `ਚ ‘ਲੰਡਰ’ ਬਣ ਜਾਂਦੇ ਹਨ। ਪਰ ਉਹਨਾਂ ਮਾਪਿਆਂ ਜਾਂ ਮਾਪਿਆਂ ਦੀਆਂ ਉਹਨਾਂ ਔਲਾਦਾਂ ਨੂੰ ਤੁਸੀਂ ਕਿਹੜੇ ਵਿਸ਼ੇਸ਼ਣ ਨਾਲ ਨਿਵਾਜੋਗੇ ਜੋ ਹਾਲਾਤਾਂ ਦੇ ਝੰਬੇ ਹੋਏ ਇਹਨਾਂ ਵਿਸ਼ੇਸ਼ਣਾਂ ਨੂੰ ਵੀ ਲੱਖਾਂ ਕੋਹਾਂ ਦੂਰ ਛੱਡ ਜਾਂਦੇ ਹਨ। ਤੁਸੀਂ ਵੀ ਕਹਿੰਦੇ ਹੋਵੋਗੇ ਕਿ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦੈ? ਲਓ ਸੁਣੋ, ਬੀਤੇ ਦਿਨੀਂ ਇੱਕ ਪਰਮ ਮਿੱਤਰ ਨੇ ਹੀਥਰੋ ਏਅਰਪੋਰਟ ਤੋਂ ਇੱਕ ਸਟੂਡੈਂਟ ਵੀਜ਼ੇ `ਤੇ ਆ ਰਹੀ ਬੀਬੀ ਨੂੰ ਲੈ ਕੇ ਆਉਣ ਦਾ ਹੁਕਮ ਕੀਤਾ। ਚਾਰ ਘੰਟੇ ਦੀ ਲੰਮੀ ਉਡੀਕ ਬਾਦ ਬੀਬੀ ਬਾਹਰ ਆਈ ਤਾਂ ਸਾਡੇ ਹੱਥਾਂ `ਚ ਉਹਦੇ ਨਾਂਅ ਵਾਲਾ ਫੱਟਾ ਦੇਖ ਕੇ ਉਹਦੇ ਸਾਹ `ਚ ਸਾਹ ਆਇਆ ਕਿਉਂਕਿ ਉਸ ਬੀਬੀ ਦੇ ਪਰਿਵਾਰ ਦਾ ਇੰਗਲੈਂਡ `ਚ ਕੋਈ ਜਾਣੂੰ ਨਹੀਂ ਸੀ। ਸ਼ੁੱਧ ਪੇਂਡੂ ਉਸ ਬੀਬੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸਨੇ ਅੱਗੇ ਕਿੱਥੇ ਜਾਣਾ ਹੈ? , ਉਹਦਾ ਕਾਲਜ ਕਿੱਥੇ ਹੈ? ਉਹਨੇ ਠਹਿਰਨਾ ਕਿੱਥੇ ਹੈ? ਬਜਾਏ ਇਸਦੇ ਕਿ ਉਸ ਕੋਲ ਇੱਕ ਕਾਗਜ਼ ਸੀ ਜਿਸ ਉੱਪਰ ਰਿਹਾਇਸ਼ ਦਾ ਪਤਾ ਲਿਖਿਆ ਹੋਇਆ ਸੀ। ਉਸਨੂੰ ਘਰ ਲਿਆਂਦਾ, ਘਰਵਾਲੀ ਨੇ ਭੋਜਨ ਛਕਾਇਆ ਤਾਂ ਬੀਬੀ ਏਜੰਟ ਵਾਲੀ ਮੁਹਾਰਨੀ ਰਟੀ ਜਾਵੇ, “ਵੀਰ ਜੀ ਮੈਂ ਈ-ਮੇਲ ਭੇਜੀ ਹੋਈ ਆ, ਹੋਸਟਲ ਵਾਲੇ ‘ਡੀਕਦੇ ਹੋਣਗੇ, ਮੈਨੂੰ ਹੋਸਟਲ ਛੱਡ ਆਓ।” ਉਹਦੀ ਜਿਦ ਅੱਗੇ ਮੈਂ ਤੇ ਮੇਰੇ ਦੋਸਤ ਗਾਇਕ ਰਾਜ ਸੇਖੋਂ ਤੇ ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਉਸਨੂੰ ਛੱਡਣ ਚਲੇ ਗਏ। ਜਦ ਏਜੰਟਾਂ ਵੱਲੋਂ ਦਿੱਤੇ ਐਡਰੈੱਸ `ਤੇ ਪਹੁੰਚੇ ਤਾਂ ਉੱਥੇ ਰਹਿ ਰਿਹਾ ਆਦਮੀ ਇਹ ਕਹਿ ਕੇ ਝੱਗਾ ਚੁੱਕ ਗਿਆ ਕਿ “ਸਾਨੂੰ ਤਾਂ ਕੋਈ ਸੂਚਨਾ ਨਹੀਂ ਮਿਲੀ, ਨਾ ਹੀ ਸਾਡੇ ਕੋਲ ਕੋਈ ਰੂਮ ਖਾਲੀ ਹੈ।” ਚੱਲੋ ਜੀ ਕਿਵੇਂ ਨਾ ਕਿਵੇਂ ਰਾਤ ਵੇਲੇ 2 ਘੰਟੇ ਦੀ ਭੱਜਦੌੜ ਤੋਂ ਬਾਦ ਬੀਬੀ ਲਈ ਕਮਰੇ ਦਾ ਪ੍ਰਬੰਧ ਕਰਕੇ ਘਰ ਮੁੜੇ। ਜੇ ਉਸ ਰਾਤ ਅਸੀਂ ਉਸ ਕੁੜੀ ਨਾਲ ਨਾ ਹੁੰਦੇ ਤਾਂ ਖੌਰੇ ਉਸ ਵਿਚਾਰੀ ‘ਕੰਨਿਆ’ ਦਾ ਕੀ ਹੋਣਾ ਸੀ। ਇਹ ਤਾਂ ਉਹ ਬੀਬੀ ਸੀ ਜਿਸਦੀ ਇੱਜਤ ਦੇ ਸਹੀ ਸਲਾਮਤ ਹੋਣ ਬਾਰੇ ਅਸੀਂ ਖੁਦ ਵੀ ਉਸ ਕੁੜੀ ਦੇ ਮਾਪਿਆਂ ਨੂੰ ਫੋਨ ਕਰ ਦਿੱਤਾ ਸੀ। ਪਰ ਇੱਕ ਉਸ ਪਿਓ ਦਾ ਜ਼ੇਰਾ ਵੀ ਦੇਖ ਲਓ ਜਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੁੜੀ ਨੂੰ ਅਣਜਾਣ ਮੁਲਕ ਵੱਲ ਤੋਰਨ ਲੱਗੇ ਨੇ ਆਪਣੀ ਕੁੜੀ ਦੀ ਬਾਂਹ ਇੱਕ ਹੋਰ ਅਣਜਾਣ ਸਟੂਡੈਂਟ ਵੀਜ਼ੇ `ਤੇ ਹੀ ਜਾ ਰਹੇ ਮੁੰਡੇ ਨੂੰ ਫੜਾ ਦਿੱਤੀ ਕਿ “ਪੁੱਤ ਇਹਨੂੰ ਵੀ ਉੱਥੇ ਕੋਈ ਨਹੀਂ ਜਾਣਦਾ, ਜਿੱਥੇ ਤੂੰ ਰਿਹਾ … ਇਹਨੂੰ ਵੀ ਨਾਲ ਹੀ ਰੱਖਲੀਂ।” ਜਦ ਕਿ ਉਸ ਮੁੰਡੇ ਨੂੰ ਏਅਰਪੋਰਟ ਤੋਂ ਲਿਆਉਣ ਲਈ ਮੇਰੇ ਹੀ ਇੱਕ ਦੋਸਤ ਦੀ ‘ਡਿਉਟੀ’ ਲੱਗੀ ਹੋਈ ਸੀ। ਲੈਣ ਇੱਕ ਨੂੰ ਗਏ ਸੀ, ਪਰ ਆ ਦੋ ਗਏ। ਦੋਸਤ ਵੀ ਹੈਰਾਨ ਸੀ। ਜਦ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਰਾਤ ਦੇ 9 ਵਜੇ ਉੱਤਰੀ ਫਲਾਇਟ ਤੋਂ ਬਾਦ ਉਹਨਾਂ ਦੇ ਠਹਿਰਨ ਦਾ ਬੰਦੋਬਸਤ ਨਹੀਂ ਹੋ ਰਿਹਾ ਸੀ। ਅੰਤ ਇੱਕ ਹੋਟਲ `ਚ ਇੱਕ ਕਮਰਾ ਹੀ ਮਿਲਿਆ ਤੇ ਇੱਕ ਸਿਆਣੇ ਪਿਉ ਦੀ ਸਟੂਡੈਂਟ ਧੀ ਸਾਰੀ ਰਾਤ ਇੱਕ ਅਣਜਾਣ ਮੁੰਡੇ ਨਾਲ ਇੱਕੋ ਕਮਰੇ `ਚ ਹੀ ਰਹੀ। ਇਹ ਸੀ ਉਸ ਸਿਆਣੇ ਪਿਉ ਦੀ ਆਪਣੀ ਧੀ ਹੱਥੋਂ ਕਰਵਾਈ ਗਈ ਵਿਦੇਸ਼ਾਂ ਦੀ ਪਹਿਲੀ ‘ਕਮਾਈ’। ਪਿਆਰੇ ਵੀਰੋ, ਇਸ ਤੋਂ ਅੱਗੇ ਤੁਸੀਂ ਆਪਣੇ ਦਿਮਾਗਾਂ ਦੇ ਘੋੜੇ ਭਜਾ ਸਕਦੇ ਹੋ ਕਿ ਕੀ ਉਸ ਕੁੜੀ ਦੀ ਇੱਜਤ ਸਲਾਮਤ ਰਹੀ ਹੋਵੇਗੀ ਜਾਂ ਉਸ ਪਿਉ ਦੀ ਅਣਖ ਨੂੰ ਚਾਰ ਚੰਨ ਲੱਗ ਗਏ ਹੋਣਗੇ ਜਿਸਨੇ ਆਪਣੇ ਘਰ ਦੀ ਇੱਜਤ ਕਿਸੇ ਅਣਜਾਣ ਨੂੰ ਇਹ ਕਹਿ ਕੇ ਸੌਂਪ ਦਿੱਤੀ ਕਿ “ਜਿੱਥੇ ਤੂੰ ਰਿਹਾ, ਉੱਥੇ ਨਾਲ ਹੀ ਰੱਖਲੀਂ।” ਇਸ ਗੱਲ ਦਾ ਹਰ ਪੰਜਾਬੀ ਨੂੰ ਭਲੀਭਾਂਤ ਪਤੈ ਕਿ “ਕੱਟੇ (ਮੱਝ ਦੇ ਬੱਚੇ) ਦੀ ਵੱਛੀ (ਗਾਂ ਦੀ ਬੱਚੀ) ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ।” ਇਹ ਵੀ ਹਰ ਕਿਸੇ ਨੂੰ ਪਤੈ ਕਿ ਜਦ ਘਿਉ ਕੋਲ ਅੰਗਿਆਰੀ ਰੱਖਾਂਗੇ ਤਾਂ ਘਿਉ ਨੇ ਪਿਘਲਣਾ ਹੀ ਹੁੰਦੈ। ਗੱਲ ਇੱਥੇ ਹੀ ਠੱਪ ਹੋ ਜਾਂਦੀ ਤਾਂ ਚੰਗਾ ਹੁੰਦਾ, ਪਰ ਜਦ ਲੀਰਾਂ ਦੀ ਖੁੱਦੋ ਉੱਧੜਦੀ ਐ ਤਾਂ ਲੀਰਾਂ ਹੀ ਲੀਰਾਂ ਨਿਕਲਦੀਆਂ ਨੇ। ਸੁਣੋ, ਹੀਥਰੋ ਏਅਰਪੋਰਟ ਤੇ ਇਹਨਾਂ ਦੋਵੇਂ ਬੀਬੀਆਂ ਵਾਂਗ ਪਤਾ ਹੀ ਨਹੀਂ ਕਿੰਨੀਆਂ ਕੁ ਬੀਬੀਆਂ ਆਉਂਦੀਆਂ ਨੇ ਜਿਹਨਾ ਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ, ਜਾਂ ਫਿਰ ਪਹਿਲਾਂ ਲੈ ਕੇ ਆਉਣ ਦੀ ਹਾਮੀ ਓਟਣ ਵਾਲੇ ਰਿਸ਼ਤੇਦਾਰ ਵੀ ਬਾਦ ਵਿੱਚ ਫੋਨ ਨਹੀਂ ਚੁੱਕਦੇ ਕਿਉਂਕਿ ਖੁਦਗਰਜੀਂ ਦੇ ਰਾਹ ਤੁਰੀ ਯੂ. ਕੇ. ਦੀ ਜਿੰਦਗੀ ਵਿੱਚ ਕਿਸੇ ਕੋਲ ਕਿਸੇ ਲਈ ਕੋਈ ਵਕਤ ਨਹੀਂ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੇ ਵਕਤ ਦੇ ਝੰਬਿਆਂ ਨੂੰ ‘ਸਹਾਰਾ’ ਦੇਣ ਵਾਲਾ ਇੱਕ ਪੰਜਾਬੀ ਗਰੋਹ ਵੀ ਅੱਜਕੱਲ੍ਹ ਸਰਗਰਮ ਹੋਇਆ ਦੱਸਿਆ ਜਾਂਦਾ ਹੈ ਜਿਸਦਾ ਕੰਮ ਹੀ ਸਿਰਫ ‘ਵੱਗ ਵਿੱਚੋਂ ਗੁਆਚੀ ਗਾਂ’ ਵਾਂਗ ਰੁਲੇ ਜਿਹੇ ਫਿਰਦੇ ਚਿਹਰਿਆਂ ਨੂੰ ਲੱਭਣਾ ਹੈ। ਜੇ ਕੋਈ ਮੁੰਡਾ ਹੈ ਤਾਂ ਉਸਨੂੰ ਰਾਤ ਕਟਾਉਣ ਤੇ ਖਾਣਾ- ਦਾਣਾ ਦੇਣ ਦੇ ਪੌਂਡ ਵਸੂਲ ਲਏ ਜਾਂਦੇ ਹਨ। ਜੇ ਕੋਈ ਕੁੜੀ ਹੈ ਤਾਂ ਉਸਨੂੰ ਰਾਤ ਕਟਾਉਣ ਦੇ ਨਾਂਅ `ਤੇ ਖੁਦ ਉਸ ਨਾਲ ‘ਰਾਤ ਕੱਟਦੇ’ ਹਨ। ਆਉਣ ਵਾਲੇ ਅਣਜਾਣ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਰਾਤ ਦੇ ਹਨੇਰੇ `ਚ ਉਹਨਾਂ ਦੀ ਕਾਰ ਕਿਸ ਪਾਸੇ ਨੂੰ ਦੌੜ ਰਹੀ ਹੈ। ਅਜਿਹੀ ਪ੍ਰਾਹੁਣਾਚਾਰੀ `ਚ ਕੋਈ ਵੀ ਤੁਹਾਡੀ ਇੱਜ਼ਤ ਦੀਆਂ ਲੀਰਾਂ ਲੀਰਾਂ ਕਰ ਸਕਦਾ ਹੈ। ਅਜਿਹੇ ਹਾਲਾਤ `ਚ ਆਪਣੀ ਇੱਜਤ ਆਪਣੇ ਹੱਥੀਂ ਉਹਨਾਂ ਦਿਆਨਤਦਾਰਾਂ ਨੂੰ ਸੌਂਪਣ ਤੋਂ ਬਿਨਾਂ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ ਹੋਵੇਗਾ ਜਿਹਨਾਂ ਨੇ ਰਾਤ- ਬਰਾਤੇ ਬੇਗਾਨੇ ਮੁਲਕ `ਚ ਥੋਡੀ ‘ਬਾਂਹ’ ਫੜ੍ਹੀ ਹੈ।

ਓਏ ਅਣਖੀ ਪੰਜਾਬੀਓ! ਕਿੱਥੇ ਘਾਹ ਚਰ ਰਹੀ ਹੈ ਥੋਡੀ ਅਣਖ ਕਿ ਤੁਹਾਡੀਆਂ ਧੀਆਂ ਸਿਰਫ ਵਿਦੇਸ਼ `ਚ ‘ਸੈਟਲ’ ਹੋਣ ਦੇ ਨਾਂ `ਤੇ ਹੀ ਅਜਿਹੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਹੀਆ ਹਨ। ਬੇਸ਼ੱਕ ਅਜਿਹੇ ਹਾਲਾਤ ਹਰ ਕਿਸੇ ਨੂੰ ਸਹਿਣੇ ਵੀ ਨਹੀਂ ਪਏ ਹੋਣਗੇ। ਬੇਸ਼ੱਕ ਹਰ ਕੁੜੀ ਦਾ ਅਜੇਹਾ ਕਿਰਦਾਰ ਨਹੀਂ ਹੋ ਸਕਦਾ ਕਿ ਉਹ ਆਪਣੇ ਮਾਪਿਆਂ ਦੇ ਮੂੰਹ ਕਾਲਖ ਮਲੇ, ਪਰ ਮਿੱਤਰੋ! ਵਿਦੇਸ਼ਾਂ `ਚ ਵਸਦਿਆਂ ਜੋ ਜੋ ਹਾਲਾਤਾਂ ਨਾਲ ਸਮਝੌਤੇ ਔਰਤ ਜ਼ਾਤ ਨੂੰ ਕਰਨੇ ਪੈਂਦੇ ਹਨ, ਉਹ ਲਿਖ ਕੇ ਵੀ ਬਿਆਨ ਨਹੀਂ ਕੀਤੇ ਜਾ ਸਕਦੇ। ਇਹਨਾਂ ਹਾਲਾਤਾਂ `ਚੋਂ ਉਪਜੇ ਹਾਲਾਤ ਹੀ ਹਨ ਕਿ ਪੰਜਾਬੀ ਬੀਬੀਆਂ ਵੀ ਇੰਗਲੈਂਡ ਵਿੱਚ ‘ਦੇਹ ਵਪਾਰ’ ਵਰਗੇ ਧੰਦੇ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਜਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਤਾਂ ਮੈਂ ਵੀ ਤੁਹਾਡੇ ਵਾਂਗ ਮੰਨਣ ਨੂੰ ਤਿਆਰ ਨਹੀਂ ਸੀ ਪਰ ਇਹ ਤਲਖ ਹਕੀਕਤ ਹੈ ਕਿ ਖਾਸ ਕਰਕੇ ਪੰਜਾਬੀ ਕੁੜੀਆਂ ਇੰਗਲੈਂਡ ਦੇ ‘ਮਸਾਜ਼ ਪਾਰਲਰਾਂ’ ਵਿੱਚ ਮਾਲਸ਼ ਰਾਹੀਂ ਗਾਹਕਾਂ ਨੂੰ ਖੁਸ਼ ਕਰਨ ਦੇ ਆਹਰ `ਚ ਵੀ ਰੁੱਝੀਆਂ ਹੋਈਆਂ ਹਨ। ਇਹ ਧੰਦਾ ਸਾਊਥਾਲ ਵਿੱਚ ਵੀ ਬੜੀ ਚੰਗੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ ਜਿੱਥੇ ਬਹੁ ਗਿਣਤੀ ਵੀ ਪੰਜਾਬੀ ਭਾਈਆਂ ਦੀ ਹੈ। ਅਜਿਹੇ ‘ਮਸਾਜ਼ ਪਾਰਲਰਾਂ’ ਦੇ ਦਿਨ ਢਲੇ ਦੇ ਬਹੁਤੇ ਗਾਹਕ ਵੀ ਆਪਣੇ ਹੀ ਪੰਜਾਬੀ ਭਾਈ ਹੁੰਦੇ ਹਨ ਤੇ ਜਿਬ੍ਹਾ ਹੋਣ ਵਾਲੀਆਂ ਬੀਬੀਆਂ ਵਿੱਚ ਵੀ ਜਿਆਦਾਤਰ ਆਪਣੀਆਂ ਪੰਜਾਬਣ ਕੁੜੀਆਂ ਹੀ ਹੁੰਦੀਆਂ ਹਨ। ਮੇਰੇ ਖੁਦ ਲਈ ਵੀ ਇਹ ਗੱਲ ਬੜੀ ਹੀ ਹੈਰਾਨੀ ਭਰੀ ਸੀ। ਇਹ ਹੈਰਾਨੀ ਉਦੋਂ ਅਸਲੀਅਤ `ਚ ਬਦਲੀ ਜਦ ਮੈਂ ਸ਼ਾਮ ਵੇਲੇ ਕੰਮ ਤੋਂ ਪਰਤਦਿਆਂ ਸਾਊਥਾਲ ਦੇ ਹੈਵਲਾਕ ਰੋਡ ਗੁਰਦੁਆਰਾ ਸਾਹਿਬ ਦੀਆਂ ਟਰੈਫਿਕ ਲਾਈਟਾਂ ਪਾਰ ਕਰਨ ਦੀ ਉਡੀਕ ਕਰ ਰਿਹਾ ਸਾਂ। ਅਚਾਨਕ ਹੀ ਮੇਰੇ ਲਾਗੇ ਖੜ੍ਹੀ ਛੇ ਫੁੱਟ ਲੰਮੀ ਤਿੱਖੇ ਨੈਣ ਨਕਸ਼ਾਂ ਅਤੇ ਅੱਖ ਨਾਲ ਗੱਲ ਕਰਨ ਵਾਲੀ ਕਾਲੀ ਔਰਤ ਨੇ ਮੈਨੂੰ ‘ਹੈਲੋ’ ਕਹੀ। ਮੈਂ ਚੌਂਕ ਜਿਹਾ ਗਿਆ ਤੇ ਬਦਲੇ `ਚ ਹੈਲੋ ਕਹਿਣ `ਤੇ ਉਸਨੇ ਮੈਨੂੰ ਅੰਗਰੇਜ਼ੀ `ਚ ਪੁੱਛਿਆ ਕਿ “ਤੂੰ ਕਾਫੀ ਦੇਰ ਤੋਂ ਪਾਰਲਰ ਕਿਉਂ ਨਹੀਂ ਆਇਆ?” ਮੈਂ ਵੀ ਸਮਝ ਗਿਆ ਕਿ ਉਹ ਭੁਲੇਖਾ ਖਾ ਗਈ ਹੈ। ਮੈਂ ਜਵਾਬ `ਚ ਕਿਹਾ ਕਿ “ਕੰਮ `ਚ ਜਿਆਦਾ ਬਿਜ਼ੀ ਸੀ।” ਉਸ ਨੇ ਜਾਣ ਲੱਗੀ ਨੇ ਮੈਨੂੰ ਆਪਣੇ ‘ਮਸਾਜ਼ ਪਾਰਲਰ’ ਦਾ ਵਿਜਟਿੰਗ ਕਾਰਡ ਦਿੰਦਿਆਂ ਬੜੀ ਚਾਲਾਕ ਜਿਹੀ ਤੱਕਣੀ ਨਾਲ ਕਿਹਾ ਸੀ “ਮੰਗਲਵਾਰ ਤੇ ਸ਼ਨੀਵਾਰ ਨੂੰ ਸਾਡੇ ਕੋਲ ‘ਪੰਜਾਬੀ ਗਰਲਜ਼’ ਆਉਂਦੀਆਂ ਹਨ, ਆ ਜਾਣਾ।” ਉਹ ਤਾਂ ਚਲੀ ਗਈ ਪਰ ਉਸ ਕਾਲੀ ਦੇ ਮੂੰਹੋਂ ‘ਪੰਜਾਬੀ ਗਰਲਜ਼’ ਲਫ਼ਜ਼ ਸੁਣ ਕੇ ਮੈਂ ਆਪਣੇ ਆਪ ਨੂੰ ਉਸੇ ਹੀ ਚ਼ੌਕ ਵਿੱਚ ਗੱਡਿਆ ਜਿਹਾ ਮਹਿਸੂਸ ਕਰ ਰਿਹਾ ਸਾਂ। ਮੈਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਉਹ ਮੈਨੂੰ ਜਾਣ ਕੇ ਚਿੜਾ ਗਈ ਹੋਵੇ ਕਿ “ਤੁਸੀਂ ਲੋਕ ਐਵੇਂ ਹੀ ਅਣਖੀ ਹੋਣ ਬਾਰੇ ਠੂੰਹੇਂ ਵਾਂਗੂੰ ਪੂਛ ਉਤਾਂਹ ਚੁੱਕੀ ਫਿਰਦੇ ਹੋ, ਥੋਡੀਆਂ ਪੰਜਾਬਣ ਕੁੜੀਆਂ ਤਾਂ ਨੰਗ- ਧੜੰਗੇ ਲੰਮੇ ਪਏ ਮਰਦਾਂ ਦੇ ਮਾਲਸ਼ ਕਰ ਕੇ ਆਵਦੇ ਮਾਂ ਪਿਉ ਨੂੰ ਪੈਸੇ ਭੇਜਦੀਆਂ ਹਨ।”

ਓਏ ਅਣਖੀ ਪੰਜਾਬੀਓ! ਜਾਗੋ ਭਰਾਵੋ ਜਾਗੋ .. . ਇੱਕ ਵਾਰ ਦੋ ਜਣਿਆਂ ਦੀਆਂ ਮੱਝਾਂ ਸੂਣ ਵਾਲੀਆਂ ਸਨ। ਮੱਝਾਂ ਵੀ ਨੇੜੇ ਨੇੜੇ ਹੀ ਬੰਨ੍ਹੀਆਂ ਹੋਈਆਂ ਸਨ। ਦੋਵੇਂ ਮਾਲਕ ਵੀ ਰਾਤ ਵੇਲੇ ਰਾਖੀ `ਤੇ ਸਨ ਤਾਂ ਜੋ ਮੱਝਾਂ ਨੂੰ ਕਿਸੇ ਕੁੱਤੇ ਬਿੱਲੇ ਤੋਂ ਪ੍ਰੇਸ਼ਾਨੀ ਨਾ ਹੋਵੇ। ਇੱਕ ਮੱਝ ਮਾਲਕ ਨੂੰ ਨੀਂਦ ਨੇ ਘੇਰਾ ਪਾ ਲਿਆ। ਉਹਦੇ ਸੌਣ ਦੀ ਦੇਰ ਸੀ ਕਿ ਦੋਵਾਂ ਦੀਆਂ ਮੱਝਾਂ ਨੇ ਕੱਟੜੂ ਜਨਮ ਦਿੱਤੇ। ਜੋ ਜਾਗਦਾ ਸੀ, ਉਹਦੀ ਮੱਝ ਨੇ ਕੱਟਾ ਜੰਮਿਆ ਤੇ ਜੋ ਸੌਂ ਰਿਹਾ ਸੀ ਉਹਦੀ ਮੱਝ ਨੇ ਕੱਟੀ। ਫਿਰ ਕੀ ਸੀ ਜਾਗਦੇ ਨੇ ਆਪਣੀ ਮੱਝ ਦਾ ਕੱਟੜੂ ਚੁੱਕ ਕੇ ਸੁੱਤੇ ਪਏ ਦੀ ਮੱਝ ਦੀ ਕੱਟੀ ਨਾਲ ਬਦਲ ਲਿਆ। ਜਦ ਸੁੱਤੇ ਮਾਲਕ ਦੀ ਜਾਗ ਖੁੱਲ੍ਹੀ ਤਾਂ ਪਹਿਲਾਂ ਤੋਂ ਹੀ ਜਾਗਦੇ ਮਾਲਕ ਦਾ ਕਥਨ ਸੀ “ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ।” ਅਜਿਹਾ ਨਾ ਹੋਵੇ ਕਿ ਵਿਦੇਸ਼ਾਂ `ਚ ਕਿਸੇ ਨਾ ਕਿਸੇ ਢੰਗ ‘ਪੈਰ ਪਾਉਣ’ ਦੀ ਲਾਲਸਾ `ਚ ਤੁਸੀਂ ਤੇ ਤੁਹਾਡੇ ਧੀਆਂ- ਪੁੱਤ ਵੀ ਇੱਕ ਦੂਜੇ ਨਾਲ ਅੱਖ ਮਿਲਾਉਣ ਜੋਗੇ ਵੀ ਨਾ ਰਹੋ। ਅਜਿਹਾ ਵੀ ਨਾ ਹੋਵੇ ਕਿ ਇਸ ਲਾਲਚ ਦੀ ਨੀਂਦ `ਚੋਂ ਜਾਗਣ ਤੋਂ ਬਾਦ ਤੁਹਾਡੇ ਪੱਲੇ ਕੱਟਿਆਂ ਜਾਂ ਕੱਟੀਆਂ ਦੀ ਬਜਾਏ ‘ਮੁਰਦਾ’ ਕੱਟੜੂ ਹੀ ਪੈਣ। ਫੈਸਲਾ ਤੁਸੀਂ ਖੁਦ ਕਰਨਾ ਹੈ .. . ਦੋ ਘੜੀਆਂ ਕੱਲੇ ਬਹਿ ਕੇ ਸੋਚ ਲੈਣਾ।

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਯਾਦਵਿੰਦਰ ਸਿੰਘ ਸਤਕੋਹਾ ਤੇ ਵੀਰ ਭੁੱਲਰ ਨਾਲ ਮਿਲਣੀ
ਦੋਸਤੋ,ਪੰਜਾਬੀ ਸੁਖ਼ਨ ਇਸ ਅੰਕ ਨਾਲ ਆਪਣਾ ਇੱਕ ਸਾਲ ਦਾ ਸਫ਼ਰ ਪੂਰਾ ਕਰ ਰਿਹਾ ਹੈ। ਪੰਜਾਬੀ ਸੁਖ਼ਨ ਦੇ ਇਸ ਸਫ਼ਰ ਦੌਰਾਨ ਅਨੇਕਾਂ ਹੀ ਸਾਹਿਤਕ ਦੋਸਤ ਬਣੇ ਹਨ। ਇਹ ਦੋਸਤ ਆਪਣੇ ਮੁਲਕ ਦੇ ਅਤੇ ਬਾਹਰਲੇ ਮੁਲਕਾਂ ਵਿੱਚੋਂ ਵੀ ਹਨ। ਦੇਸ਼-ਵਿਦੇਸ਼ ਵਿਚ ਪਈ ਸਾਂਝ ਏਨੀ ਪੱਕੀ ਹੋਵੇਗੀ ਇਸਦਾ ਖਿਆਲ ਨਹੀ਼ ਸੀ ਪਰ ਇਹ ਯਕੀਨ ਉਦੋਂ ਹੋਇਆ ਜਦੋਂ ਪਿਛਲੇ ਮਹੀਨੇ ਯੌਰਪ ਦੇ ਟੂਰ ਤੇ ਜਾਣ ਦਾ ਸਬੱਬ ਬਣਿਆਂ। ਸਾਡੇ(ਹਰਭਜਨ ਸਿੰਘ ਰੰਧਾਵਾ ਦੇ) ਇਸ ਯੌਰਪ ਦੌਰੇ ਦੌਰਾਨ ਇਹਨਾ ਕੁਝ ਸਾਹਿਤਕ ਦੋਸਤਾਂ ਦੇ ਦਰਸ਼ਨ ਹੋਏ। ਪੋਲੈ਼ਡ ਵਿਖੇ ਸਾਡੇ ਕਹਾਣੀਕਾਰ ਦੋਸਤ ਯਾਦਵਿੰਦਰ ਸਿੰਘ ਸਤਕੋਹਾ ਅਤੇ ਸਵਿੱਸ ਵੱਸਦੇ ਗੁਰਬੀਰ ਸਿੰਘ ਭੁੱਲਰ ਨੇ ਬੇਹੱਦ ਪਿਆਰ ਬਖ਼ਸ਼ਿਆ। ਯਾਦਵਿੰਦਰ ਸਿੰਘ ਸਤਕੋਹਾ ਨੇ ਪੋਲੈਂਡ ਦੀ ਰੱਜ ਕ ਸੈਰ ਕਰਵਾਈ। ਭਾਵੇਂ ਯਾਦਵਿੰਦਰ ਨੂੰ ਤਾਂ ਪਹਿਲਾਂ ਵੀ ਮਿਲਦੇ ਰਹੇ ਹਾਂ ਪਰ ਵੀਰ ਗੁਰਬੀਰ ਸਿੰਘ ਭੁੱਲਰ ਨਾਲ ਇਹ ਪਹਿਲੀ ਮਿਲਣੀ ਸੀ। ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਵਿਖੇ ਬੈਠਿਆਂ  ਜਦੋਂ ਸ: ਭੁੱਲਰ ਨੂੰ ਮੇਲ ਕਰਕੇ ਸਵਿੱਸ’ਚ ਹੋਣ ਦੀ ਖ਼ਬਰ ਦਿੱਤੀ ਤਾਂ ਭੇਜੇ ਹੋਏ ਫੋਨ ਨੰ: ਤੇ ਫੋਨ ਖੜਕਿਆ, “ ਗੁਰਬੀਰ ਸਿੰਘ ਬੋਲਦਾਂ… ਤੁਸੀਂ ਕਿਵੇਂ ਬਿਨ ਦੱਸਿਆਂ ਹੀ ਆਣ ਛਾਪਾ ਮਾਰਿਆ…ਮਿਲ ਕੇ ਜ਼ਰੂਰ ਜਾਣਾ…।”

ਭਾਵੇਂ ਮੇਰੇ ਰੁਝੇਵੇਂ ਹੋਣ ਕਾਰਨ ਹਫਤਾ ਭਰ ਮਿਲ ਨਹੀਂ ਸਕੇ ਪਰ ਉਹ ਫੋਨ ਤੇ ਹਾਲ-ਚਾਲ ਪੁੱਛਦੇ ਰਹੇ।ਮੈਂ ਵੀ ਉਹਨਾ ਨੂੰ ਜ਼ਰੂਰ ਮਿਲ ਕੇ ਜਾਣਾ ਚਾਹੁੰਦਾ ਸੀ ਤੇ ਵਾਪਸੀ ਤੋਂ ਇਕ ਦਿਨ ਪਹਿਲਾਂ ਰਾਤ ਉਹਨਾ ਕੋਲ ਠਹਿਰਨ ਦਾ ਪ੍ਰੋਗਰਾਮ ਬਣ ਗਿਆ। ਰਾਤ ਦੇ ਗਿਆਰਾਂ ਕੁ ਵਜੇ ਜਦੋਂ ਅਸੀਂ ਵੀਰ ਭੁੱਲਰ ਹੁਣਾਂ ਦੇ ਘਰ ਪਹੁੰਚੇ ਤਾਂ ਭੁਲਰ ਸਾਹਿਬ ਤੇ ਉਹਨਾ ਦੀ ਪਤਨੀ ਉਡੀਕ ਕਰ ਰਹੇ ਸਨ। ਕੋਈ ਓਪਰਾਪਨ ਨਹੀਂ… ਆਪਣਿਆਂ ਵਰਗਾ ਵਰਤਾਓ …ਸੱਚਮੁੱਚ ਆਪਣੇ ਘਰ ਵਾਂਗ ਲਗ ਰਿਹਾ ਸੀ। ਗੱਲਾਂ ਕਰਦਿਆਂ ਪਤਾ ਨਹੀਂ ਕਦੋਂ ਰਾਤ ਦੇ ਇੱਕ ਵੱਜ ਗਏ। ਇਸ ਦੌਰਾਨ ਮੈਂ ਕਈ ਵਾਰ ਭੈਣ ਜੀ(ਮਿਸਿਜ਼ ਭੁੱਲਰ) ਨੂੰ ਆਰਾਮ ਕਰਨ ਲਈ ਕਿਹਾ ਪਰ ਉਹਨਾ ਦੀ ਹਾਜ਼ਰੀ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਦੀ ਪ੍ਰੰਪਰਾ ਦੀ ਬਾਤ ਪਾਉਂਦੀ ਰਹੀ।

ਇਸ ਯੌਰਪ ਫੇਰੀ ਦੌਰਾਨ ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਅਸੀਂ ਪੰਜਾਬੀ ਸੁਖਨ ਦੇ ਜਰੀਏ ਜਿੱਥੇ ਮਾ-ਬੋਲੀ ਪੰਜਾਬੀ ਦੀ ਸੇਵਾ ਵਿਚ ਬਣਦਾ-ਸਰਦਾ ਯੋਗਦਾਨ ਪਾਉਣ ਦੇ ਆਹਰ ਵਿਚ ਹਾਂ, ਉਥੇ ਨਾਲ ਹੀ ਚੰਗੇ ਦੋਸਤਾਂ ਦੀ ਪ੍ਰਾਪਤੀ ਵੀ ਸਾਡਾ ਹਾਸਿਲ ਰਹੀ ਹੈ। ਪਰਮਾਤਮਾਂ ਕਰੇ ਗੁਰੁ ਨਾਨਕ ਦੀ ਇਸ ਮਿੱਠੀ ਬੋਲੀ ਪੰਜਾਬੀ ਸਦਕਾ ਪਈਆਂ ਇਹ ਸਾਂਝਾਂ ਸਦਾ ਬਰਕਰਾਰ ਰਹਿਣ।

ਪਹਿਲਾਂ ਦੁਬਿਧਾ ਮਨ ਦੀ ਆਪ ਮਿਟਾ ਲੈਣਾ
ਉੱਡਦੇ ਪੰਛੀ ਦਾ ਚਿੱਤਰ ਤੂੰ ਦਿਲ `ਤੇ ਵਾਹ ਲੈਣਾ।

ਪੈਰਾਂ ਬਿਨ ਖੰਭ ਕੁੱਝ ਨਹੀੰ ਇਹ ਸਮਝਾ ਲੈਣਾ।

ਲੋਕ ਤੇਰੇ ਨੇ ਜਿਹਨਾਂ ਤੈਨੂੰ ਨੋਚਿਆ ਏ,

ਐਪਰ ਮੋਹ ਦੀਆਂ ਤੰਦਾਂ ਨਾ ਤੁੜਵਾ ਲੈਣਾ।

ਹੋਰ ਜਰ੍ਹਾ ਤੂੰ ਦੇਖ ਲੋਕਾਂ ਤੁਰ ਹੀ ਪੈਣਾ ਏ,

ਪਹਿਲਾਂ ਦੁਬਿਧਾ ਮਨ ਦੀ ਆਪ ਮਿਟਾ ਲੈਣਾ।

ਬਦਰੰਗ ਵੀ ਆਖਰ ਨੂੰ ਸੋਹਣਾ ਬਣ ਜਾਵੇ,

ਰੰਗ ਨਿਖਾਰਣ ਲਈ ਜਰ੍ਹਾ ਹਿੰਮਤ ਜੁਟਾ ਲੈਣਾ।

ਇਸ਼ਕ ਦੀ ਨਵੀਓਂ ਨਵੀਂ ਬਹਾਰ ਹੈ ਐ ਮੋਹਨ,

ਰੌਸ਼ਨੀ ਦੇ ਨਾ ਦੌਰ `ਚ ਨੇਰ੍ਹਾ ਪਾ ਲੈਣਾ।

ਬੜਾ ਕੁਝ ਦੇਖਣਾ ਪੈਂਦਾ , ਬੜਾ ਕੁਝ ਸੋਚਣਾ ਪੈਂਦੈ
ਜ਼ਮਾਨੇ ਵਿੱਚ ਜਿਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ

ਬੜਾ ਕੁਝ ਦੇਖਣਾ ਪੈਂਦਾ , ਬੜਾ ਕੁਝ ਸੋਚਣਾ ਪੈਂਦੈ

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ

ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,

ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ,

ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ,

ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ

ਖਰੇ ਵਾਪਿਸ ਹੀ ਆ ਜਾਵੇ ਉਦੀ ਹਾਰੀ ਹੋਈ ਦੌਲਤ,

ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ,

ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ

ਨਹੀਂ ਹੁੰਦਾ ਭਲਾ ਏਦਾਂ ‘ ਭਲਾ ‘ ਆਖੋ ਜੇ ਹਰ ਵੇਲੇ,

ਭਲੇ ਦੇ ਵਾਸਤੇ ਯਾਰੋ, ‘ ਬੁਰਾ ‘ ਵੀ ਬੋਲਣਾ ਪੈਂਦੈ

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ,

ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰਿਕ ਰਸਤਾ ,

ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ

ਅਗਰ ਅਣਜਾਣ ਏਂ ਤਾਂ ਜਾਚ ਇਹ ਸਿੱਖ ਲੈ ਪਰਿੰਦੇ ਤੋਂ,

ਉਡਾਰੀ ਭਰਨ ਤੋਂ ਪਹਿਲਾਂ , ਪਰਾਂ ਨੂੰ ਤੋਲਣਾ ਪੈਂਦੈ

ਨਾ ਛਾਲਾਂ ਮਾਰ ਤੂੰ ‘ ਮਹਿਰਮ ‘ , ਤਸੱਲੀ ਨਾਲ ਚੜ ਪੌੜੀ,

ਕਦਮ ਉੱਖੜੇ ਤਾਂ ਹੇਠਾਂ ਨੂੰ , ਸਿਖਰ ਤੋਂ ਡਿੱਗਣਾ ਪੈਂਦੈ

ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ
ਆਪਣੇ ਘਰ ਦੀ ਪੱਤਝੜ ਏਦਾਂ ਦੂਰ ਭਜਾਵਾਂ ਮੈਂ।

ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ

ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।

ਤਨ-ਧਰਤੀ ਦਾ ਕੋਨਾ ਕੋਨਾ ਇਕ ਪਲ ‘ਚ ਗਾਹ ਲਵਾਂ

ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।

ਕਿੰਨਾ ਭੋਲਾ ਹਾਂ ਕਿ ਪੱਥਰ ਨੂੰ ਖੁਸ਼ ਕਰਨ ਲਈ

ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।

ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ

ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।

ਸ਼ੀਸ਼ਾ ਮੈਨੂੰ ‘ਮੁਜਰਿਮ ਮੁਜਰਿਮ’ ਕਹਿ ਕੇ ਨਿੱਤ ਬੁਲਾਵੇ

ਨੇਰ੍ਹੇ ਦੀ ਸੱਥ ਅੰਦਰ ਬਹਿ ਕੇ ‘ਜੱਜ’ ਕਹਾਵਾਂ ਮੈਂ।

ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ ‘ਮਾਨ’

ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।

ਕੋਈ ਮੱਧਮ ਜਿਹਾ ਚਿਹਰਾ ਮੇਰੇ ਖ਼ਾਬਾਂ ‘ਚ ਆਉਂਦਾ ਏ
ਮੈਂ ਚਾਹੁੰਦਾ ਹਾਂ ਨਾ ਇਕ ਦੂਜੇ ਨੂੰ ਏਨਾ ਕੋਸਿਆ ਜਾਵੇ

ਰੁਕੇ ਨੇ ਕਿਸ ਜਗਾਂ ਪਾਣੀ ਦੁਬਾਰਾ ਸੋਚਿਆ ਜਾਵੇ

ਕੋਈ ਮੱਧਮ ਜਿਹਾ ਚਿਹਰਾ ਮੇਰੇ ਖ਼ਾਬਾਂ ‘ਚ ਆਉਂਦਾ ਏ

ਬੜੀ ਕੋਸ਼ਿਸ਼ ਦੇ ਮਗਰੋਂ ਵੀ ਨਾ ਉਸਨੂੰ ਚਿੱਤਰਿਆ ਜਾਵੇ

ਮੈਂ ਜੇਕਰ ਰਾਖ਼ ਹੋਇਆ ਹਾਂ ਤਾਂ ਮੈਨੂੰ ਵੀ ਤਾਂ ਮਿਹਣਾ ਏ

ਮੇਰੇ ਮਨ ਦੀ ਇਹ ਚਾਹਤ ਸੀ ਕਿ ਅੱਗ ਨੂੰ ਪਰਖ਼ਿਆ ਜਾਵੇ

ਮੈਂ ਜਿਸ ਰਸਤੇ ਨੂੰ ਚੁਣਿਆ ਹੈ,ਉਹ ਮੌੜਾਂ ਨਾਲ ਭਰਿਆ ਏ

ਨਾ ਦਿਸਦੀ ਏ ਕੋਈ ਮੰਜ਼ਿਲ ਨਾ ਘਰ ਨੂੰ ਪਰਤਿਆ ਜਾਵੇ

ਬੜੀ ਨਫ਼ਰਤ ਜਿਹੀ ਹੁੰਦੀ,ਬੜੀ ਜ਼ਿੱਲਤ ਜਿਹੀ ਹੁੰਦੀ

ਜੇ ਰਾਤਾਂ ਦੀ ਕਹਾਣੀ ਨੂੰ ਸਵੇਰੇ ਵਾਚਿਆ ਜਾਵੇ

ਜੇ ਇਸ ਨਗਰੀ ‘ਚ ਰਹਿਣਾ ਏ,ਬੁਰੇ ਮੌਸਮ ਵੀ ਆਵਣਗੇ

ਚਲੋ ਢਹਿੰਦੇ ਪਏ ਘਰ ਨੂੰ ਦੁਬਾਰਾ ਜੌੜਿਆ ਜਾਵੇ

ਪੰਜਾਬ ਦੀ ਕੋਇਲ ਨੂੰ ਯਾਦ ਕਰਦਿਆਂ
ਸਵ: ਸ੍ਰੀਮਤੀ ਸੁਰਿੰਦਰ ਕੌਰ ਜੀ ਦਾ ਚੇਤਾ ਮੰਨ `ਚ ਆਉਦਿਆਂ ਹੀ ਰੂਹ ਉਸਦੇ ਗੀਤਾਂ ਦੇ ਸਵਰਾਂ ਵਿੱਚ ਗਵਾਚ ਜਾਂਦੀ ਹੈ। ਵਿਅਕਤੀ ਸਮਾਧੀ ਵਿੱਚ ਚਲਾ ਜਾਂਦਾ ਹੈ ਤੇ ਇੱਕ ਤੋਂ ਬਾਅਦ ਇੱਕ ਗੀਤ ਉਸਦੇ ਧੁਰ ਅੰਦਰ ਤੱਕ ਉਤਰਦਾ ਜਾਂਦਾ ਹੈ। ਇੰਝ ਲਗਦੈ ਜਿਵੇਂ ਸਰਸਵਤੀ ਆਪ ਗਾ ਰਹੀ ਹੋਵੇ ਤੇ ਉਸਦੇ ਭਗਤ ਝੂਮ ਰਹੇ ਹੋਣ। ਕੰਨਾ ਵਿੱਚ ਮਿਸ਼ਰੀ ਘੋਲਦੇ ਉਸਦੇ ਗੀਤ ਜਿੰਦਗੀ ਨੂੰ ਤਾਜਗੀ ਬਖਸ਼ਦੇ ਨੇ।

ਹੁਣ ਵੀ ਕਦੀ ਜਦ ਤੁਸੀ ਉਸਦੇ ਗੀਤ ਸੁਣੋ ਤਾਂ ਦਿੱਲ ਨੂੰ ਕੁੱਝ ਚੰਗਾ ਸੁਣਨ ਦੀ ਤਸੱਲੀ ਤਾਂ ਜਰੂਰ ਹੁੰਦੀ ਹੈ। ਪੰਜਾਬ ਅੰਦਰ ਅਨੇਕਾਂ ਗਾਇਕ, ਗਾਇਕਾਵਾਂ, ਗੀਤਕਾਰ ਤੇ ਕਲਾਕਾਰ ਹੋਏ ਹਨ ਜਿਹਨਾ ਨੂੰ ਸਰਕਾਰ ਅਤੇ ਲੋਕਾਂ ਵੱਲੋਂ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਪਰ ਕੁੱਝ ਕੁ ਕਲਾਕਾਰ ਆਪਣੇ ਮਹਾਨ ਕਾਰਜਾਂ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਬਣਾ ਗਏ ਜਿਨਾਂ ਵਿੱਚੋ ਸੁਰਿੰਦਰ ਕੌਰ ਦਾ ਨਾਮ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।

ਸਵਰਗੀ ਸ੍ਰੀਮਤੀ ਸੁਰਿੰਦਰ ਕੌਰ ਜੀ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਪਾਕਿਸਤਾਨ ਵਿਖੇ ਹੋਇਆ। ਬਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਵੱਡੀ ਭੈਣ ਪ੍ਰਕਾਸ ਕੌਰ ਦੇ ਨਾਲ ਮੁਸਲਿਮ ਉਸਤਾਦ ਜਨਾਬ ਅਨੈਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਤ ਮਨੀ ਪ੍ਰਸ਼ਾਦ ਕੋਲੋ ਕਲਾਸੀਕਲ ਸੰਗੀਤ ਦੀ ਸਿਖਿਆ ਹਾਂਸਿਲ ਕਰਨੀ ਸ਼ਰੂ ਕੀਤੀ ਅਤੇ ਛੇਤੀ ਹੀ ਭਾਰਤੀ ਸੰਗੀਤ ਦੀ ਗੁਣਵੰਤਾ ਨੂੰ ਸਮਝਦੇ ਹੋਏ ਇਸ ਵਿੱਚ ਮਹਾਰਤ ਹਾਂਸਿਲ ਕਰ ਲਈ। ਸੁਰਿੰਦਰ ਕੌਰ ਜੀ ਨੇ ਆਪਣੇ ਸੰਗੀਤਕ ਕੈਰੀਅਰ ਦਾ ਅਗਾਜ ਲਾਹੌਰ ਰੇਡੀਓ ਤੋਂ ਅਗਸਤ 1943 ਵਿੱਚ ਕੀਤਾ ਅਤੇ ਪ੍ਰਕਾਸ ਕੌਰ ਜੀ ਨਾਲ ਮਿਲ ਕੇ ਉਹਨਾਂ ਨੇ ਪਹਿਲਾ ਡਿਉਟ ਗਾਣਾ “ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ” ਰਿਕਾਰਡ ਕਰਵਾਇਆ ਜਿਹੜਾ ਕਿ ਐਚ. ਐਮ. ਵੀ ਕੰਪਨੀ ਨੇ ਰਿਕਾਰਡ ਕੀਤਾ ਸੀ। ਇਹ ਗਾਣਾ ਪੰਜਾਬ ਵਿੱਚ ਇੱਕ ਹਨੇਰੀ ਵਾਂਗ ਫੈਲ ਗਿਆ ਅਤੇ ਹਰੇਕ ਦੀ ਜੁਬਾਨ ਤੇ ਚੜਿਆ।

1947 ਦੀ ਵੰਡ ਤੋਂ ਬਾਅਦ ਸੁਰਿੰਦਰ ਕੌਰ ਆਪਣੇ ਪਵਿਰਵਾਰ ਨਾਲ ਦਿੱਲੀ ਆ ਗਏ ਅਤੇ ਇਸ ਤੋਂ ਕੁੱਝ ਚਿਰ ਬਾਅਦ ਬੰਬਈ ਵਿਖੇ ਚਲੇ ਗਏ। ਉਹਨਾਂ ਨੇ ਪੰਜਾਬੀ ਗਾਇਕੀ ਦੇ ਨਾਲ ਨਾਲ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਪਿਠਵਰਤੀ ਗਾਇਕਾ ਦੇ ਤੌਰ ਤੇ ਕੁੱਝ ਚਿਰ ਕੰਮ ਕੀਤਾ ਅਤੇ 1949 ਵਿੱਚ ਸ਼ਹੀਦ ਫਿਲਮ ਲਈ ਉਹਨਾਂ ਦਾ ਬਹੁਤ ਹੀ ਯਾਦਗਾਰੀ ਗੀਤ “ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ” ਰਿਕਾਰਡ ਹੋਇਆ ਜਿਹੜਾ ਕਿ ਹਾਲੇ ਤੱਕ ਵੀ ਸੁਪਰਹਿੱਟ ਹੈ। ਸੁਰਿੰਦਰ ਕੌਰ ਜੀ ਵੱਲੋਂ ਕੋਈ ਦੋ ਹਜਾਰ ਤੋਂ ਵੱਧ ਗਾਣੇ ਗਾਏ ਜਿਨਾਂ ਵਿੱਚ ੳਸਦੇ ਡਿਉਟ ਗਾਣੇ ਵੀ ਸ਼ਾਮਿਲ ਹਨ ਜਿਹੜੇ ਕੇ ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਗਾਏ ਗਏ।

13, 14 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਜੀ ਦਾ ਵਿਆਹ ਯੂਨੀਵਰਸਟੀ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਹੋ ਗਿਆ ਜਿਨ੍ਹਾ ਨੇ ਸੁਰਿੰਦਰ ਕੌਰ ਦੇ ਸੰਗੀਤਕ ਕੈਰੀਅਰ ਨੂੰ ਬੇਹਦ ਸ਼ਿੰਗਾਰਿਆ ਅਤੇ ਸਵਾਰਿਆ। ਜੋਗਿੰਦਰ ਸਿੰਘ ਸੋਢੀ ਅਤੇ ਸੁਰਿੰਦਰ ਕੌਰ ਜੀ ਨੇ ਮਿਲ ਕੇ ਬਹੁਤ ਸਾਰੇ ਮਕਬੂਲ ਗੀਤਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ `ਚੰਨ ਕਿਥੇ ਗੁਜਾਰੀ ਆਈ ਰਾਤ, ਲੱਠੇ ਦੀ ਚਾਦਰ, ਸੌਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਅਤੇ ਸੜਕੇ ਸੜਕੇ ਜਾਂਦੀਏ ਮੁਟਆਰੇ ਨੀ’ ਆਦਿ ਮਕਬੂਲ ਗੀਤ ਸ਼ਮਿਲ ਹਨ। 1975 ਵਿੱਚ ਜੋਗਿੰਦਰ ਸਿੰਘ ਸੋਢੀ ਦੀ ਮੌਤ ਤੋਂ ਬਾਅਦ ਸੁਰਿੰਦਰ ਕੌਰ ਜੀ ਨੇ ਆਪਣੇ ਪਰਿਵਾਰ ਵਿੱਚ ਸੰਗੀਤਕ ਮਾਹੌਲ ਨੂੰ ਮਰਨ ਨਹੀਂ ਦਿੱਤਾ ਅਤੇ ਆਪਣੀ ਬੇਟੀ ਡੌਲੀ ਗੁਲੇਰੀਆਂ ਅਤੇ ਪੋਤਰੀ ਸੁਨੈਨਾ ਨਾਲ ਮਿਲਕੇ ਇੱਕ ਯਾਦਗਾਰ ਕੈਸਿਟ ਜਿਸਦਾ ਨਾਮ ‘ਦਾ ਥ੍ਰੀ ਜਨਰੇਸ਼ਨ’ ਸੀ ਰਿਕਾਰਡ ਕਰਵਾਈ ਜਿਹੜੀ ਕਿ 1995 ਵਿੱਚ ਰਲੀਜ ਹੋਈ ਅਤੇ ਕਾਫੀ ਚਿਰ ਸਰੋਤਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ।

ਸੁਰਿੰਦਰ ਕੌਰ ਜੀ ਨੂੰ 1982 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਪਹਿਲਾ ਐਵਾਰਡ ਦਿੱਤਾ ਗਿਆ ਇਸ ਤੋਂ ਇਲਾਵਾ ਮਲੇਨੀਅਮ ਪੰਜਾਬੀ ਸਿੰਗਰ ਐਵਾਰਡ, ਪਦਮ ਸ੍ਰੀ ਅਵਾਰਡ 2006 ਵਿੱਚ ਉਸਦੀ ਪੰਜਾਬੀਅਤ ਅਤੇ ਸੰਗੀਤ ਨੂੰ ਚੰਗੀ ਦੇਣ ਬਦਲੇ ਦਿੱਤੇ ਗਏ। ਜਦੋਂ ਉਹ ਪੰਚਕੁਲਾ ਵਿੱਚ ਪਿਛਲੇ ਕਾਫੀ ਸਮੇ ਤੋਂ ਜਨਰਲ ਹਸਪਤਾਲ ਵਿੱਚ ਹਾਰਟ ਸਟਰੋਕ ਦੀ ਬਿਮਾਰੀ ਕਾਰਨ ਦਾਖਲ ਸੀ ਤਾਂ ਉਸਨੂੰ ਪਦਮ ਸ੍ਰੀ ਅਵਾਰਡ ਦੇਣ ਦਾ ਐਲਾਨ ਹੋਇਆ ਤਾਂ ਉਹ ਬਿਮਾਰੀ ਦੀ ਹਾਲਤ ਵਿੱਚ ਖੁਦ ਦਿੱਲੀ ਜਾ ਕੇ ਅਵਾਰਡ ਹਾਂਸਿਲ ਕਰਨ ਲਈ ਪਹੁੰਚੇ। 15 ਜੂਨ 2006 ਨੂੰ ਅਮਰੀਕਾ ਦੇ ਸ਼ਹਿਰ ਨਿਉ ਜਰਸੀ ਦੇ ਇੱਕ ਹਸਪਤਾਲ ਵਿੱਚ ਉਹਨਾ ਆਖਰੀ ਸ਼ਾਹ ਲਏ ਉਸ ਵੇਲੇ ਉਹਨਾ ਦੀ ਉਮਰ 77 ਸਾਲਾਂ ਦੀ ਸੀ। ਭਾਵੇ ਕੇ ਪੰਜਾਬ ਦੀ ਉਹ ਕੋਇਲ ਸਾਡੇ ਤੋਂ ਸਰੀਰਕ ਤੌਰ ਤੇ ਸਦਾ ਲਈ ਵਿਛੜ ਗਈ ਪਰ ਉਹ ਆਪਣੇ ਗੀਤਾਂ ਦੇ ਜਰੀਏ ਸਦਾ ਲਈ ਸਾਡੇ ਹਿਰਦਿਆਂ ਅੰਦਰ ਜਿਉਦੀ ਰਹੇਗੀ।

ਉਸ ਦੇ ਬਹੁਤ ਸਾਰੇ ਗੀਤ ਅੱਜ ਵੀ ਤਾਜਾ ਅਤੇ ਨਿਰੋਏ ਲਗਦੇ ਨੇ, ਜਿਹਨਾਂ ਨੂੰ ਸੁਣ ਕੇ ਰੂਹ ਦਾ ਤਰੋਤਾਜਾ ਹੋ ਜਾਣਾ ਲਾਜਮੀ ਹੀ ਹੈ। ‘ਮਧਾਣੀਆਂ ਹਾਏ ਓਏ ਮੇਰੇ ਡਾਢਿਆ ਰੱਬਾ, ਕਿੰਨ੍ਹਾ ਜਮੀਆਂ ਕਿੰਨ੍ਹਾ ਨੇ ਲੈ ਜਾਣੀਆਂ’ ਗੀਤ ਸੁਣ ਕੇ ਅੱਜ ਵੀ ਹਰ ਬਸ਼ਿਦੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਸੁਰਿੰਦਰ ਕੌਰ ਜੀ ਦਾ ਦੇਣ ਪੰਜਾਬੀ ਸਭਿਆਚਾਰ ਦੇ ਰਾਖੇ ਕਦੇ ਨਹੀਂ ਚੁਕਾ ਸਕਣਗੇ। ਉਹ ਹਮੇਸ਼ਾਂ ਸਾਡੇ ਚੇਤਿਆਂ ਵਿੱਚ ਵੱਸੀ ਰਹੇਗੀ। ਉਹਨਾ ਦੇ ਜਨਮ ਦਿਨ ਤੇ ਨਿੱਘੀਆਂ ਸਤਿਕਾਰ ਭਿੱਜੀਆਂ ਸ਼ਰਧਾਂਜਲੀਆਂ ਦਿੰਿਦਆਂ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਹੈ। ਆਓ ਉਸ ਪੰਜਾਬ ਦੀ ਕੋਇਲ ਦੀ ਰੂਹ ਵਾਸਤੇ ਦੁਆਵਾਂ ਕਰੀਏ।

ਧੂਣੀ
ਆਖਰ ਪ੍ਰੋ: ਦੇਵ ਨੇ ਆਪਣਾ ਇਤਿਹਾਸਕ ਨਾਵਲ ਪੂਰਾ ਕਰ ਹੀ ਲਿਆ। ਹੁਣ ਉਸ ਨੂੰ ਸਮਝ ਨਹੀਂ ਸੀ ਪੈਂਦੀ ਇਸ ਦਾ ਨਾਂ ਕੀ ਰੱਖੇ। ਇਸ ਪ੍ਰੋਜੈਕਟ ਤੇ ਉਸ ਨੇ ਦਸ ਸਾਲ ਲਾਏ ਸਨ। ਜਿਵੇ ਕੋਈ ਜੋਗੀ ਤਪੱਸਿਆ ਕਰਦਾ ਹੈ। ਕਨੇਡਾ ਆਕੇ ਜਦੋਂ ਉਹ ਨਾਵਲ ਤੇ ਛੇ ਛੇ ਘੰਟੇ ਦੀ ਸਿਟਿੰਗ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਆਖਦੀ “ਫੇਰ ਬਹਿ ਗਏ ਧੂਣਾ ਰਮਾ ਕੇ ਤੁਸੀਂ ਤਾਂ ਸਾਧਾਂ ਨੂੰ ਵੀ ਪਿੱਛੇ ਛੱਡ ਗਏ”।

ਪ੍ਰੋ: ਦੇਵ ਮੁੱਢ ਤੋਂ ਹੀ ਸਿਰੜੀ ਸੀ। ਇਤਿਹਾਸ ਉਸ ਲਈ ਦਿਲਚਸਪ ਵਿਸ਼ਾ ਸੀ ਤੇ ਸੰਗੀਤ ਉਸ ਦੀ ਜਿੰਦ ਜਾਨ। ਪ੍ਰੋਫੈਸਰ ਵੀ ਤਾਂ ਉਹ ਸੰਗੀਤ ਦਾ ਹੀ ਸੀ। ਪਰ ਪੁਰਾਤਨ ਨੂੰ ਖੋਜਣਾ ਉਸ ਦੀ ਪੁਰਾਣੀ ਆਦਤ ਸੀ। ਭਾਵੇਂ ਉਹ ਆਧੁਨਿਕ ਵਿਚਾਰਾ ਦਾ ਹਾਮੀ ਤੇ ਵਰਤਮਾਨ ਵਿੱਚ ਜੀਣ ਵਾਲਾ ਬੰਦਾ ਹੈ ਪਰ ਤਾਂ ਵੀ ਉਸ ਨੂੰ ਲੱਗਦਾ ਰਹਿੰਦਾ ਹੈ ਕਿ ਉਹ ਆਪਣੇ ਮਨ ਤੇ ਪੁਰਾਤਨ ਰੂੜੀਆਂ ਦਾ ਭਾਰ ਲੈ ਕੇ ਜੀ ਰਿਹਾ ਹੈ। ਇਸ ਖਲਜਗਣ `ਚੋਂ ਨਿੱਕਲਣ ਲਈ ਹੀ ਤਾਂ ਉਹ ਪ੍ਰਫੈਸਰੀ ਨੂੰ ਲੱਤ ਮਾਰ ਕੇ ਕਨੇਡਾ ਆ ਗਿਆ ਸੀ। ਪਰ ਆਖਣ ਵਾਲੇ ਆਖਦੇ ਸਨ ਅਜਿਹੀ ਉਸ ਦੀ ਦੇਰ ਦੀ ਲਾਲਸਾ ਸੀ। ਦਰਅਸਲ ਕਨੇਡਾ ਵਿੱਚ ਉਸ ਦੀ ਉਹ ਪ੍ਰੇਮਿਕਾ ਰਹਿੰਦੀ ਸੀ ਜਿਸ ਨਾਲ ਉਸ ਦਾ ਅੰਤਰਜਾਤੀ ਵਿਆਹ ਨਹੀਂ ਸੀ ਹੋ ਸਕਿਆ। ਉਸ ਦੇ ਵਿਦਿਆਰਥੀ ਅਤੇ ਬਹੁਤੇ ਲੋਕ ਇਸ ਕਹਾਣੀ ਨੂੰ ਜਾਣਦੇ ਸਨ।

ਜਦੋਂ ਪ੍ਰੋ: ਦੇਵ ਆਪਣੇ ਨਾਵਲ ਦੇ ਖੋਜ ਪ੍ਰਜੈਕਟ ਤੇ ਕੰਮ ਕਰਦਾ ਕਦੀ ਸੰਘੋਲ ਕਦੀ ਰਾਹੋਂ ਜਾਂ ਹੋਰ ਕਿਤੇ ਹੜੱਪਾ ਜਾਂ ਮੋਹਨਜੋਦਰੋਂ ਨਾਲ ਸਬੰਧਤ ਖੰਡਰ ਖੋਜਦਾ। ਤਾਂ ਲੋਕ ਕਹਿੰਦੇ ਉਹ ਆਪਣਾ ਅਤੀਤ ਢੂੰਡ ਰਿਹਾ ਹੈ। ਅਜਿਹੇ ਖੰਡਰ ਤਾਂ ਉਸ ਦੀ ਛਾਤੀ ਵਿੱਚ ਵੀ ਹਨ । ਕਦੀ ਕਦੀ ਯਾਦਾਂ ਦੀ ਡੰਗੋਰੀ ਲੈ ਕੇ ਉਹ ਇਨ੍ਹਾਂ ਖੰਡਰਾਂ ਦੀ ਸੈਰ ਨੂੰ ਨਿੱਕਲ ਤੁਰਦਾ ਹੈ।

ਆਪਣੀ ਰਹਿ ਚੁੱਕੀ ਪ੍ਰੇਮਕਾ ਰੂਪਾ ਦਾ ਪਿਆਰ ਉਸ ਦੀ ਛਾਤੀ ਅੰਦਰ ਇੱਕ ਅਜਿਹਾ ਹੀ ਖੰਡਰ ਸੀ। ਕਿੰਨੀ ਸੋਹਣੀ ਤੇ ਸੰਗੀਤ ਦੀ ਮਾਹਰ ਸੀ ਉਹ। ਜਿੱਥੇ ਉਹ ਅਜੰਤਾ ਇਲੋਰਾ ਦੀ ਕੋਈ ਸੁੰਦਰ ਮੂਰਤੀ ਸੀ ਉੱਥੇ ਪੁਰਾਤਨ ਥੇਹਾਂ `ਚੋਂ ਨਿੱਕਲੇ ਸਮਾਨ ਵਾਂਗੂੰ, ਯਾਦਾਂ ਦੇ ਪੁਰਾਣੇ ਠੀਕਰ ਹਾਰ ਹਮੇਲਾਂ ਤੇ ਕੀਮਤੀ ਵਸਤਾਂ ਉਮਰ ਦਾ ਸਰਮਾਇਆ ਸਨ। ਕਦੀ ਕਦੀ ਇਹ ਕੰਕਰ ਪੱਥਰ ਉਸਦੇ ਸੀਨੇ ਵਿੱਚ ਚੁਭਣ ਲੱਗ ਜਾਂਦੇ। ਉਹ ਬੇਚੈਨ ਹੋ ਜਾਂਦਾ, ਤੇ ਸੋਚਦਾ ਮਨ ਦੇ ਖੰਡਰ ਨੂੰ ਵੀ ਖੋਜ ਹੀ ਲੈਣਾ ਚਾਹੀਦਾ ਹੈ। ਬੱਸ ਫਿਰ ਉਸ ਨੇ ਪੁਆਇੰਟ ਸਿਸਟਮ ਤੇ ਕਨੇਡਾ ਲਈ ਅਪਲਾਈ ਕਰ ਦਿੱਤਾ ਸੀ।

ਕਨੇਡਾ ਆਕੇ ਉਸ ਨੇ ਕੁੱਝ ਕੰਮ ਵੀ ਕੀਤਾ ਤੇ ਆਪਣੀ ਸੰਗੀਤ ਅਕੈਡਮੀ ਵੀ ਖੋਹਲੀ। ਇਸ ਦੇ ਨਾਲ ਨਾਲ ਆਪਣਾ ਅਧੂਰਾ ਨਾਵਲ ਵੀ ਪੂਰਾ ਕੀਤਾ। ਅਜੇ ਉਸ ਨੂੰ ਆਪਣੇ ਨਾਵਲ ਦਾ ਨਾਂ ਨਹੀਂ ਸੀ ਔੜ ਰਿਹਾ। ਇੱਕ ਦਿਨ ਉਸਦੀ ਸੰਗੀਤ ਅਕੈਡਮੀ ਨੂੰ ਇੱਕ ਅਜਿਹਾ ਫੋਨ ਆਇਆ ਕਿ ਜਿਸ ਨੇ ਧਰਤੀ ਹੇਠ ਦੱਬੇ ਖੰਡਰ ਮੁੜ ਸੁਰਜੀਤ ਕਰ ਦਿੱਤੇ। ਇਹ ਫੋਨ ਕਿਸੇ ਹੋਰ ਦਾ ਨਹੀਂ ਬਲਕਿ ਪ੍ਰੋ: ਦੇਵ ਦੀ ਪ੍ਰੇਮਿਕਾ ਰਹਿ ਚੁੱਕੀ ਰੂਪਾ ਦਾ ਹੀ ਸੀ।

ਰੂਪਾ ਨੇ ਫੋਨ ਕਰਕੇ ਕਿਹਾ ਸੀ ਕਿ ਉਹ ਆਪਣੀ ਧੀ ਸਰਗਮ ਨੂੰ ਸੰਗੀਤ ਸਿਖਾਉਣਾ ਚਾਹੁੰਦੀ ਹੈ।

ਉਹ ਸੰਗੀਤ ਜਿਸ ਦਾ ਕੋਈ ਧਰਮ ਨਹੀਂ, ਦੇਸ਼ ਨਹੀਂ, ਜ਼ੁਬਾਨ ਨਹੀਂ। ਜੋ ਦਿਲ ਦੀ ਠੱਕ ਠੱਕ ਦੇ ਨਾਲ ਹੀ ਵੱਜਦਾ ਏ। ਪੂਰੀ ਪ੍ਰਾਕਿਰਤੀ ਵਿੱਚ ਕਦੇ ਪੌਣ, ਕਦੀਂ ਬਾਰਿਸ਼, ਕਦੀ ਬੱਦਲਾਂ ਦੀ ਗੜਗੜਾਹਟ ਤੇ ਕਦੀ ਸਮੁੰਦਰੀ ਲਹਿਰਾਂ ਬਣਕੇ ਗੂੰਜਦਾ ਏ। ਉਹ ਸੰਗੀਤ ਜਿਸ ਨਾਲ ਰੂਪਾ ਤੇ ਦੇਵ ਜੁੜੇ ਹੋਏ ਸਨ।

ਯਾਦਾਂ ਅੱਜ ਵੀ ਤਾਜਾ ਨੇ। ਦੋਹਾਂ ਨੇ ਰਲਕੇ ਕਿਸੇ ਸਮੇਂ ਅਨੇਕਾਂ ਹੀ ਯੂਥਫੈਸਟੀਵਲਾਂ ਤੇ ਹੋਰ ਮੁਕਾਬਲਿਆਂ `ਚ ਭਾਗ ਲਿਆ ਤੇ ਆਪਣੇ ਕਾਲਜ ਲਈ ਟ੍ਰਾਫੀਆਂ ਜਿੱਤ ਕੇ ਲਿਆਏ। ਪਰ ਦੋਹਾਂ ਦੀ ਸੰਗੀਤ ਜੋੜੀ ਜੀਵਨ ਜੋੜੀ ਨਹੀਂ ਸੀ ਬਣ ਸਕੀ। ਮਧੁਰ ਸੰਗੀਤ ਦਾ ਛੜਕਾ ਜਾਤ ਪਾਤ ਨਾਲ ਭਰੇ ਮਨਾਂ ਤੇ ਨਾ ਹੋ ਸਕਿਆ। ਸੰਗੀਤ ਨੂੰ ਰੱਬ ਸਮਝਣ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਾ ਕਿ ‘ਸੰਗੀਤ ਨਹੀਂ ਸਮਾਜ ਵੱਡਾ ਅਤੇ ਵੱਧ ਤਾਕਤਵਰ ਹੁੰਦਾ ਹੈ’। ਕਈ ਵਾਰ ਸੰਗੀਤਕ ਧੁਨਾ ਤੇ ਹਿੱਲ ਰਹੇ ਪੈਰ ਅਤੇ ਝੂਮ ਰਹੇ ਸਿਰ ਮਹਿਜ਼ ਇੱਕ ਡਰਾਮਾ ਹੀ ਹੁੰਦਾ ਹੈ। ਮਨੁੱਖ ਦੀ ਹਾਉਮੈ ਨਾਲੋਂ ਕੁੱਝ ਵੀ ਵੱਡਾ ਨਹੀਂ ਹੁੰਦਾ। ਜਿਸ ਤੱਕ ਧਰਮ ਜਾਂ ਸੰਗੀਤ ਦਾ ਪਾਣੀ ਔਖਾ ਹੀ ਅੱਪੜਦਾ ਹੈ। ਜੇ ਅੱਪੜਦਾ ਹੁੰਦਾ ਤਾਂ ਅੱਜ ਇਹ ਹਾਲ ਨਾਂ ਹੁੰਦੇ’। ਪ੍ਰੋ: ਦੇਵ ਬੈਠਾ ਪਤਾ ਨਹੀਂ ਕੀ ਕੁੱਝ ਸੋਚੀ ਜਾ ਰਿਹਾ ਸੀ।

ਕਹਿਣ ਨੂੰ ਤਾਂ ਦੋਹਾਂ ਦੇ ਪਰਿਵਾਰ ਪੜ੍ਹੇ ਲਿਖੇ ਸਨ, ਸੰਗੀਤ ਨੂੰ ਵੀ ਪਿਆਰ ਕਰਦੇ ਸਨ, ਪਰ ਜਾਤ ਪਾਤ ਉਨ੍ਹਾਂ ਤੋਂ ਉੱਚੀ ਸੀ। ਫੇਰ ਜੇ ਕੁੜੀ ਲਈ ਮੁੰਡਾ ਵੀ ਕਨੇਡਾ ਵਾਲਾ ਮਿਲ ਜਾਵੇ ਤਾਂ ਪਿਆਰ ਵਿਆਰ ਨੂੰ ਕੌਣ ਪੁੱਛਦਾ ਹੈ? ਕੁੜੀ ਦੇ ਪਿਉ ਨੇ ਕਿਸੇ ਦੀ ਵੀ ਨਹੀਂ ਸੀ ਸੁਣੀ ਉਨ੍ਹੇ ਕਿਹਾ “ਗੌਣਾ ਬਜੌਣਾ ਸ਼ੌਂਕ ਜਰੂਰ ਹੈ ਪਰ ਮੇਰੀ ਕੁੜੀ ਨੇ ਕਿਤੇ ਇਹ ਕੰਨਾਂ ਨੂੰ ਬੰਨਣੈ। ਜਾਤ ਬਰਾਦਰੀ ਦੀ ਵੀ ਤਾਂ ਗੱਲ ਹੁੰਦੀ ਆ  ਤੇ ਦੂਜੇ ਪਾਸੇ ਕਨੇਡਾ ਵਾਲਾ ਮੁੰਡਾ ਮਿਲਦੈ। ਏਹਜੇ ਪੜ੍ਹੇ ਲਿਖੇ ਤਾਂ ਏਥੇ ਵੀਹ ਤੁਰੇ ਫਿਰਦੇ ਨੇ” ਦੇਵ ਨੂੰ ਜਾਪਿਆ ਸੀ ਜਿਵੇਂ ਫੁੱਲਾਂ ਦੀ ਖੇਤੀ ਤੇ ਗੜ੍ਹੇ ਮਾਰ ਹੋ ਗਈ ਹੋਵੇ।

ਫਿਰ ਦਿਲ `ਚ ਹਜ਼ਾਰਾਂ ਅਰਮਾਨ ਦੱਬੀਂ ਰੂਪਾ ਜਹਾਜ਼ ਚੜ ਗਈ। ਉਸ ਦੇ ਮਨ ਅੰਦਰਲਾ ਸੰਗੀਤ ਵੀ ਸੌਂ ਗਿਆ। ਦੇਵ ਵੀ ਟੁੱਟ ਗਿਆ ਸੀ। ਖਾਣਾ ਪੀਣਾ ਪਹਿਨਣਾ ਸਭ ਕੁੱਝ ਭੁੱਲ ਗਿਆ। ਪਰ ਇਉਂ ਟੁੱਟਿਆਂ ਤਾਂ ਸਰਨਾ ਨਹੀਂ ਸੀ। ਉਸਨੇ ਸੰਗੀਤ ਦਾ ਸਾਥ ਨਾਂ ਛੱਡਿਆ। ਉਹ ਜਦੋਂ ਹਰਮੋਨੀਅਮ ਤੇ ਕੋਈ ਉਦਾਸ ਗੀਤ ਛੋਂਹਦਾ ਤਾਂ ਲੋਕਾਂ ਦੇ ਅਥਰੂ ਵਹਿ ਤੁਰਦੇ। ਉਸਦੀ ਕਹਾਣੀ ਲੋਕਾਂ ਲਈ ਦੰਦ ਕਥਾ ਬਣ ਗਈ। ਜਦੋਂ ਉਸ ਨੇ ਸੰਗੀਤ ਦੀ ਡਿਗਰੀ ਪੂਰੀ ਕੀਤੀ ਤਾਂ ਉਸੇ ਕਾਲਜ ਨੇ ਦੇਵ ਨੂੰ ਸੰਗੀਤ ਦਾ ਲੈਕਚਰਾਰ ਰੱਖ ਲਿਆ। ਵਰਿਆਂ ਦੇ ਵਰੇ ਬੀਤ ਗਏ ਪਰ ਟੁੱਟੇ ਪਿਆਰ ਦੀਆਂ ਕਿਰਚਾਂ ਉਸਦੇ ਮਨ `ਚ ਰੜਕਦੀਆਂ ਰਹੀਆਂ।

ਜਦੋਂ ਕੋਈ ਕਨੇਡਾ ਤੋਂ ਆਉਂਦਾ ਜਾਂ ਜਾਂਦਾ ਤਾਂ ਉਸ ਨੂੰ ਰੂਪਾ ਯਾਦ ਆਂਉਦੀ। ਰੂਪਾ ਦੀ ਯਾਦ ਨੂੰ ਉਹ ਸੰਗੀਤ ਸੰਗ ਵਰਚਾਉਂਦਾ।

ਆਪਣੇ ਕਾਲਜ ਵਿੱਚ ਪ੍ਰੋ: ਦੇਵ ਨੇ ਕਈ ਸੰਗੀਤ ਜੋੜੀਆਂ ਤਿਆਰ ਕੀਤੀਆਂ। ਜੋ ਉਨ੍ਹਾਂ ਵਾਂਗੂੰ ਹੀ ਅੰਤਰਕਾਲਜ ਮੁਕਾਬਲੇ ਜਿੱਤ ਕੇ ਲਿਆਈਆਂ। ਬਾਅਦ ਵਿੱਚ ਦੇਵ ਦੇ ਕਈ ਸ਼ਾਗਿਰਦ ਗਾਇਕੀ ਦੇ ਖੇਤਰ ਵਿੱਚ ਮਸ਼ਹੂਰ ਵੀ ਹੋਏ। ਜੋ ਅੱਜ ਵੀ ਜਦੋਂ ਮਿਲਦੇ ਉਸ ਦੇ ਗੋਡੀਂ ਹੱਥ ਲਾਉਂਦੇ। ਬਾਅਦ ਵਿੱਚ ਪ੍ਰੋ: ਦੇਵ ਦਾ ਵਿਆਹ ਪ੍ਰੋ: ਅਨੀਤਾ ਨਾਲ ਹੋ ਗਿਆ ਸੀ ਜੋ ਹਿਸਟਰੀ ਦੀ ਲੈਕਚਰਾਰ ਸੀ। ਦੋਹਾਂ ਦਾ ਟੇਸਟ ਤਾਂ ਨਹੀਂ ਸੀ ਮਿਲਦਾ ਪਰ ਕਿੱਤਾ ਜਰੂਰ ਮਿਲਦਾ ਸੀ। ਭਾਂਵੇ ਅਰੇਂਜ ਮੈਰਿਜ ਸੀ ਪਰ ਤਾਂ ਵੀ ਵਕਤ ਚੰਗਾ ਗੁਜਰ ਰਿਹਾ ਸੀ।

ਉਨ੍ਹਾਂ ਦੇ ਨਾਲ ਦੇ ਕਈ ਪ੍ਰੋਫੈਸਰ ਬਾਹਰਲੇ ਮੁਲਕਾਂ ਜਾ ਵਸੇ ਸਨ। ਰੀਸੋ ਰੀਸ ਇੱਕ ਦਿਨ ਅਨੀਤਾ ਨੇ ਵੀ ਕਹਿ ਹੀ ਦਿੱਤਾ ਸੀ “ਸਾਰੇ ਲੋਕ ਬਾਹਰਲੇ ਮੁਲਕਾਂ ਨੂੰ ਜਾਈ ਜਾਂਦੇ ਨੇ ਆਪਾਂ ਵੀ ਕਨੇਡਾ ਲਈ ਅਪਲਾਈ ਕਰਕੇ ਦੇਖ ਲੈਂਦੇ ਹਾਂ”। ਲੋਕ ਬੱਚਿਆਂ ਖਾਤਰ ਜਾਂਦੇ ਨੇ ਆਪਾਂ ਆਪਣੇ ਲਈ ਹੀ ਸਈ। ਵਿਆਹ ਤੋਂ ਕਈ ਸਾਲ ਬਾਅਦ ਵੀ ਜਦੋਂ ਉਨ੍ਹਾਂ ਦੇ ਬੱਚਾ ਨਾ ਹੋਇਆ ਤਾਂ ਉਨ੍ਹਾਂ ਨੇ ਇਹ ਆਸ ਹੀ ਛੱਡ ਦਿੱਤੀ। ਪਰ ਜੀਣਾ ਤਾਂ ਨੀ ਛੱਡਿਆ ਜਾ ਸਕਦਾ ਤੇ ਨਾਂ ਹੀ ਸੁਪਨੇ ਤਿਆਗੇ ਜਾ ਸਕਦੇ ਨੇ। ਬਾਹਰਲੇ ਮੁਲਕ ਜਾਣਾ ਤਾਂ ਦੋਹਾਂ ਦਾ ਹੀ ਸੁਪਨਾ ਸੀ।

ਗੱਲ ਦੇਵ ਦੇ ਦਿਲ ਨੂੰ ਲੱਗ ਗਈ। ਸੁਆਹ ਹੇਠਾਂ ਦੱਬੀ ਅੱਗ ਨੂੰ ਜਿਵੇਂ ਹਵਾ ਦਾ ਬੁੱਲਾ ਜਿਹਾ ਮਿਲ ਗਿਆ। ਰੂਪਾ ਨੂੰ ਹਵਾਵਾਂ ਹੱਥ ਸੁਨੇਹਾ ਭੇਜਦੇ ਦੇਵ ਨੇ ਇੱਕ ਦਿਨ ਸੱਚਮੁੱਚ ਹੀ ਕਨੇਡਾ ਲਈ ਪੇਪਰ ਭਰ ਦਿੱਤੇ। ਤੇ ਫੇਰ ਦੋ ਸਾਲ ਦੇ ਵਿੱਚ ਹੀ ਕਨੇਡਾ ਦਾ ਵੀਜਾ ਵੀ ਆ ਗਿਆ।

ਉਹ ਵਿਸਾਖੀ ਦੇ ਦਿਨ ਸਨ। ਟੋਰਾਂਟੋ ਵਿੱਚ ਹੋਣ ਵਾਲੇ ਵਿਸਾਖੀ ਮੇਲੇ ਵਿੱਚ ਪ੍ਰਸਿੱਧ ਗਾਇਕ ਬਲਜੀਤ ਬੱਲਾ ਵੀ ਜਾ ਰਿਹਾ ਸੀ ਜੋ ਪ੍ਰੋ: ਦੇਵ ਦਾ ਸ਼ਾਗਿਰਦ ਸੀ। ਜਦੋਂ ਪੋ: ਦੇਵ ਨੇ ਉਨ੍ਹਾਂ ਨੂੰ ਆਪਣੇ ਜਾਣ ਦੀ ਵੀ ਗੱਲ ਦੱਸੀ ਤਾਂ ਉਹ ਚਹਿਕ ਉੱਠਿਆ। ਤਾਂ ਉਨੇ ਪ੍ਰੋ: ਦੇਵ ਨੂੰ ਕਿਹਾ

“ਸਰ ਸਟੇਜ ਦੀ ਕਾਰਵਾਈ ਥੋਡੇ ਤੋਂ ਵਧੀਆ ਹੋਰ ਕੌਣ ਸੰਭਾਲ ਸਕਦਾ ਹੈ? ਮੈਂ ਪ੍ਰਮੋਟਰ ਨੂੰ ਕਹਾਂਗਾ ਉਹ ਤੁਹਾਨੂੰ ਵੀ ਸ਼ੋਅ ਵਿੱਚ ਸ਼ਾਮਲ ਕਰ ਲੈਣਗੇ”।

ਟੋਰਾਂਟੋ ਵਿੱਚ ਆਪਣੀ ਆਮਦ ਦਾ ਢੰਡੋਰਾ ਪਿੱਟਣ ਲਈ ਇਸ ਤੋਂ ਵਧੀਆ ਮੌਕਾ ਭਲਾਂ ਹੋਰ ਕੀ ਹੋ ਸਕਦਾ ਸੀ। ਥਾਂ ਥਾਂ ਇਸ਼ਤਿਹਾਰਾਂ ਵਿੱਚ ਤੇ ਅਖਬਾਰਾਂ ਵਿੱਚ ਨਾਂ। ਰੇਡੀਉ ਟੀ ਵੀ ਹਰ ਥਾਂ ਤੇ ਉਨ੍ਹਾਂ ਦੇ ਨਾਂ ਦੇ ਚਰਚੇ ਹੋਣਗੇ। ਕਿਤੇ ਤਾਂ ਰੂਪਾ ਦੇ ਨਜ਼ਰੀਂ ਚੜ ਹੀ ਜਾਵੇਗਾ।

ਪ੍ਰੋ: ਦੇਵ ਨੇ ਤੁਰੰਤ ਹਾਂ ਕਰ ਦਿੱਤੀ। ਉਹ ਪੰਜ ਅਪਰੈਲ ਨੂੰ ਟੋਰਾਂਟੋ ਪਹੁੰਚੇ ਤੇ ਕਲਾਕਾਰ ਦਸ ਅਪਰੈਲ ਨੂੰ। ਚੌਦਾਂ ਅਪਰੈਲ ਦਾ ਸ਼ੋਅ ਸੀ। ਗਾਇਕ ਬੱਲੇ ਨੇ ਹੋਟਲ ਵਿੱਚ ਪਹੁੰਚਣ ਸਾਰ ਪ੍ਰੋ: ਦੇਵ ਨੂੰ ਦਿੱਤੇ ਹੋਏ ਨੰਬਰ ਤੇ ਫੋਨ ਕਰ ਦਿੱਤਾ। ਜੋ ਅਪਣੇ ਕਾਲਜ ਦੇ ਦੋਸਤ ਦਲਜੀਤ ਕੋਲ ਠਹਿਰੇ ਹੋਏ ਸਨ। ਤੇ ਉਹ ਉੇਸੇ ਸ਼ਾਮ ਪ੍ਰੋ: ਦੇਵ ਨੂੰ ਕਾਰ `ਚ ਬਿਠਾ ਕੇ ਹੋਟਲ ਵਿੱਚ ਮਿਲਾ ਲਿਆਇਆ। ਸ਼ੋਅ ਦੀ ਤਿਆਰੀ ਪੂਰੇ ਜੋਰ ਸ਼ੋਰ ਨਾਲ ਆਰੰਭ ਹੋ ਗਈ।

ਉਸ ਹਫਤੇ ਹਰ ਜਗਾ ਪ੍ਰੋ: ਦੇਵ ਦਾ ਜ਼ਿਕਰ ਸੀ। ਇਲੈਕਟ੍ਰਾਨਿਕ ਮੀਡੀਆ ਤੇ ਵੀ ਦੇਵ ਹੀ ਬੋਲਦਾ। ਬੋਲਾਂ ਦਾ ਤਾਂ ਉਹ ਧਨੀ ਸੀ ਹੀ। ਇਹ ਬੋਲ ਕੰਮ ਤੋਂ ਆ ਰਹੀ ਰੂਪਾ ਦੇ ਵੀ ਕੰਨੀ ਪੈ ਗਏ। ਜਦੋਂ ਉਸ ਨੂੰ ਰੇਡੀਉ ਤੋਂ ਪਤਾ ਲੱਗਾ ਕਿ ਵੀਹ ਸਾਲਾ ਤੋਂ ਉਸ ਦੀਆਂ ਸਿਮ੍ਰਤੀਆਂ `ਚ ਰਹਿਣ ਵਾਲਾ ਦੇਵ, ਉਸਦਾ ਸੱਚਾ ਸੁੱਚਾ ਪਿਆਰ ਉਸੇ ਦੇ ਸ਼ਹਿਰ ਵਿੱਚ ਹੈ ਤਾਂ ਉਹ ਉਸਦੀ ਇੱਕ ਝਲਕ ਵੇਖਣ ਲਈ ਤੜਫ ਉੱਠੀ। ਮਨ ਵਿੱਚ ਕੁੱਝ ਸੁਲਗਣ ਲੱਗਿਆ। ਜਿਸਮ ਵਿੱਚ ਜਿਵੇਂ ਧੂੰਆਂ ਧਾਰ ਹੋਣ ਵਰਗਾ ਕੁੱਝ ਹੋਵੇ। ਉਸਦਾ ਸਾਹ ਘੁੱਟ ਰਿਹਾ ਸੀ। ਕਿਹੜਾ ਸਬੱਬ ਬਣੇ ਤੇ ਉਹ ਕਿਸ ਨੂੰ ਮਨ ਦੀ ਗੱਲ ਕਹੇ। ‘ਹੇ ਮੇਰਿਆ ਰੱਬਾ ਕਦੀ ਐਡੀ ਬੇਵਸੀ ਵੀ ਹੁੰਦੀ ਹੈ’। ਉਹ ਤੜਫੀ।

ਫੇਰ ਇੱਕ ਵੀਡੀਉ ਸਟੋਰ ਤੇ ਉਸ ਨੇ ਸ਼ੋਅ ਦਾ ਪੋਸਟਰ ਵੇਖਿਆ। ਪ੍ਰੋ: ਦੇਵ ਵਿਚਕਾਰ ਬੈਠੇ ਸਨ ਤੇ ਆਲੇ ਦੁਆਲੇ ਕਲਾਕਾਰ। ਉਹੀ ਨੈਣ ਨਕਸ਼ ਤੇ ਉਹੀ ਸਮੁੰਦਰ ਵਰਗੀਆਂ ਗਹਿਰੀਆਂ ਅੱਖਾਂ। ਜਿਨ੍ਹਾਂ ਵਿੱਚ ਕਦੀ ਉਹ ਡੁੱਬ ਗਈ ਸੀ। ਚਿਹਰੇ ਤੇ ਉਮਰਾਂ ਦੇ ਫਾਸਲੇ ਸਪਸ਼ਟ ਵਿਖਾਈ ਦੇ ਰਹੇ ਸਨ। ਸਟੋਰ ਤੋਂ ਰੂਪਾ ਨੇ ਇੱਕ ਪੋਸਟਰ ਚੁੱਕ ਲਿਆ। ਘਰ ਜਾਕੇ ਉਸ ਨੇ ਪ੍ਰੋ: ਦੇਵ ਦੀ ਫੋਟੋ ਨੂੰ ਚੁੰਮਿਆ ਤੇ ਲੁਕ ਕੇ ਰੋਈ ਵੀ। ਪਹਿਲੀ ਵਾਰ ਅਹਿਸਾਸ ਹੋਇਆ ਕਿ ਪਿਆਰ ਕਦੀ ਬੁੱਢਾ ਨਹੀਂ ਹੁੰਦਾ। ਅੱਗ ਕਦੋਂ ਪੁਰਾਣੀ ਹੁੰਦੀ ਆ ਭਲਾਂ। ਹਰ ਲਾਟ ਨਵਾਂ ਨਕੋਰ ਰੂਪ ਲੈ ਕੇ ਜੰਮਦੀ ਆ। ਇਸ ਲਾਟ ਦੀ ਰੋਸ਼ਨੀ ਵਿੱਚ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਸ ਦਾ ਘਰ ਵਾਲਾ ਗੁਰਸੇਵਕ ਉਸਦਾ ਪਤੀ ਜਰੂਰ ਸੀ ਪਰ ਪਿਆਰ ਨਹੀਂ ਸੀ।

ਜਿਸ ਨੂੰ ਪਿਛਲੇ ਵੀਹ ਸਾਲ ਘਰ ਦੀ ਸਫਾਈ, ਜੌਬ, ਖਰਚੇ, ਜਿੰਮੇਵਾਰੀਆਂ, ਬੱਚੇ ਸਭ ਕੁੱਝ ਨਜ਼ਰ ਆਇਆ ਪਰ ਉਸ ਅੰਦਰਲੀ ਕਲਾਕਾਰ ਨਜ਼ਰ ਨਹੀਂ ਸੀ ਆਈ। ਉਹ ਉਸ ਦੇ ਬੱਚਿਆਂ ਦੀ ਮਾਂ ਹੈ। ਉਸ ਦੀ ਜਿਸਮਾਨੀ ਭੁੱਖ ਵੀ ਇੱਕ ਮਸ਼ੀਨ ਵਾਂਗ ਪੂਰੀ ਕਰਦੀ ਹੈ। ਸੁਘੜ ਪਤਨੀ ਵਾਂਗ ਜਦੋਂ ਕਿਹਾ ਸ਼ੁਰੂ ਹੋ ਜਾ ਤਾਂ ਸ਼ੁਰੂ ਹੋ ਗਈ ਤੇ ਜਦੋਂ ਕਿਹਾ ਬੰਦ ਹੋ ਜਾ ਤਾਂ ਬੰਦ ਹੋ ਗਈ। ਪਰ ਤਾਂ ਵੀ ਉਹ ਆਪਣੇ ਪਤੀ ਪ੍ਰਤੀ ਵਫਾਦਾਰ ਰਹੀ ਹੈ। ਅੱਜ ਉਸ ਨੂ ਲੱਗਦਾ ਹੈ ਕਿ ਉਹ ਪਤਨੀ ਹੋਣ ਦਾ ਮਹਿਜ਼ ਡਰਾਮਾ ਕਰ ਰਹੀ ਸੀ। ਉਸਦੇ ਅੰਦਰ ਜਿਵੇਂ ਕੁੱਝ ਮੱਚ ਰਿਹਾ ਹੈ। ਜਿਸ ਨੂੰ ਉਹ ਛੁਪਾਉਣ ਦਾ ਯਤਨ ਕਰ ਰਹੀ ਹੈ। ਜਿਵੇਂ ਉਸ ਦੀ ਛਾਤੀ ਵਿੱਚ ਕੋਈ ਕਬਰਸਤਾਨ ਹੈ। ਜਿਥੇ ਉਸ ਦੇ ਮੋਏ ਸੁਪਨੇ ਦੱਬੇ ਪਏ ਹਨ। ‘ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨੇ ਕੁ ਲੋਕ ਹੋਣਗੇ’ ਉਹ ਸੋਚਣ ਲੱਗੀ।

ਉਸ ਦੇ ਮਨ ਅੰਦਰ ਮਰ ਚੁੱਕੀ ਕਲਾ ਦੇ ਪਥਰਾਟ ਜਿਵੇਂ ਹਰਕਤ ਕਰ ਰਹੇ ਹੋਣ। ਪ੍ਰੋ: ਦੇਵ ਦੀ ਸ਼ਹਿਰ ਵਿੱਚ ਹੋਂਦ ਨਾਲ ਜਿਵੇਂ ਬਰਫਾਂ ਦੇ ਢੇਰ ਪਿਘਲਣ ਲੱਗੇ ਹੋਣ। ਤੇ ਪੱਥਰ ਹੋ ਚੁੱਕੇ ਮਨ ਤੇ ਕਲਾ ਦੇ ਫਾਸਲ ਨਜ਼ਰ ਆਉਣ ਲੱਗੇ। ਉਹ ਵੀਡੀਉ ਸਟੋਰ ਤੋਂ ਕੁੱਝ ਕਲਾਸੀਕਲ ਸੰਗੀਤ, ਕੁੱਝ ਗ਼ਜ਼ਲਾਂ ਤੇ ਮਨ ਪਸੰਦ ਗਾਣੇ ਖਰੀਦ ਲਿਆਈ।

ਇੱਕ ਦਿਨ ਸੁਣ ਰਹੀ ਸੀ ਤਾਂ ਗੁਰਸੇਵਕ ਨੇ ਉਸਦਾ ਮਜ਼ਾਕ ਉਡਾਇਆ ਕਿ ‘ਆ ਕੀ ਬਈ? ਆਹ ਸ਼ੌਂਕ ਕਿੱਥੋਂ ਜਾਗ ਪਿਆ?’

ਗੁਰਸੇਵਕ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਬਿਨ੍ਹਾਂ ਸ਼ੌਂਕ ਤੋਂ ਹੀ ਕਿਤੇ ਥੋੜੋ ਉਹ ਸਰਗਮ ਨੂੰ ਸੰਗੀਤ ਲਈ ਤਿਆਰ ਕਰ ਰਹੀ ਹੈ। ਉਸ ਨੇ ਉਸ ਨੂੰ ਹਰਮੋਨੀਅਮ ਦੀਆਂ ਤੇ ਸਿਤਾਰ ਦੀਆਂ ਕਲਾਸਾਂ ਲਈ ਵੀ ਤਿਆਰ ਕੀਤਾ ਸੀ ਤੇ ਉਹ ਉਸ ਨੂੰ ਗਾਉਣਾ ਸਿੱਖਾ ਰਹੀ ਸੀ। ਤਾਂ ਹੀ ਤਾਂ ਉਹ ਸਕੂਲ ਮੁਕਾਬਲਿਆਂ `ਚ ਭਾਗ ਲੈ ਰਹੀ ਸੀ। ਦਰਅਸਲ ਰੂਪਾ ਅੰਦਰ ਮਰ ਚੁੱਕਿਆ ਕਲਾ ਦਾ ਬੀਜ ਉਹ ਆਪਣੀ ਧੀ ਵਿੱਚ ਪੁੰਗਰਦਾ ਵੇਖਣਾ ਚਾਹੁੰਦੀ ਸੀ। ਜਦ ਕਿ ਗੁਰਸੇਵਕ ਨੂੰ ਏਨਾਂ ਗੱਲਾਂ ਤੱਕ ਕੋਈ ਮਤਲਬ ਨਹੀਂ ਸੀ। ਪਰ ਰੂਪਾ ਦਾ ਪੁਨਰ ਜਨਮ ਹੋ ਰਿਹਾ ਸੀ। ਇਹ ਸਿਰਫ ਉਹ ਹੀ ਜਾਣਦੀ ਸੀ। ਸਰਗਮ ਉਸੇ ਦਾ ਹੀ ਨਵਾਂ ਰੂਪ ਸੀ।

ਇੱਕ ਦਿਨ ਇਸ ਡਰਾਮੇ ਦੀ ਸ਼ਿਖਰ ਹੋਈ। ਰੂਪਾ ਨੇ ਆਪਣੇ ਪਤੀ ਮਨਾ ਕੇ ਵਿਸਾਖੀ ਸ਼ੋਅ ਵਿੱਚ ਲੈ ਕੇ ਜਾਣਾ ਸੀ। ਤਾਂ ਕਿ ਇੱਕ ਝਲਕ ਪ੍ਰੋ: ਦੇਵ ਦੀ ਦੇਖ ਸਕੇ। ਉਸ ਨੇ ਐਨਾਂ ਜਬਰਦਸਤ ਰੋਲ ਅਦਾ ਕੀਤਾ ਕਿ ਗੁਰਸੇਵਕ ਨਾਂ ਕਰ ਹੀ ਨਹੀਂ ਸਕਿਆ। ਕਹਿਣ ਲੱਗਿਆ “ਰੂਪਾ ਮੈਨੂੰ ਤਾਂ ਬਹੁਤਾ ਸ਼ੌਂਕ ਨਹੀਂ, ਜੇ ਤੂੰ ਕਹੇਂ ਤਾਂ ਦੇਖ ਆਂਉਂਦੇ ਹਾਂ”।

ਚੌਦਾਂ ਅਪਰੈਲ ਮਿਸੀਸਾਗਾ ਦੇ ਹਰਸ਼ੀ ਸੈਂਟਰ ਵਿੱਚ ਦਰਸ਼ਕਾਂ ਦੀ ਬੇਹੱਦ ਭੀੜ। ਇਸੇ ਭੀੜ ਵਿੱਚ ਰੂਪਾ ਵੀ ਅਪਣੇ ਪਤੀ ਤੇ ਬੱਚਿਆਂ ਨਾਲ ਖੜੀ ਸੀ, ਆਪਣਾ ਜੋਰ ਜੋਰ ਨਾਲ ਧੜਕਦਾ ਦਿਲ ਲਈਂ। ਜਿਸ ਦੀ ਆਵਾਜ਼ ਸਿਰਫ ਉਹ ਹੀ ਸੁਣ ਸਕਦੀ ਸੀ। ਉਹ ਪਰਸ `ਚ ਪਈਆਂ ਸ਼ੋਅ ਦੀਆਂ ਟਿਕਟਾਂ ਵਾਰ ਵਾਰ ਚੈੱਕ ਕਰਦੀ। ਜਿਵੇਂ ਟਿਕਟਾਂ ਨੂੰ ਖੰਭ ਲੱਗ ਜਾਣੇ ਹੋਣ ਤੇ ਉਨ੍ਹਾਂ ਪਰਸ `ਚੋਂ ਉਡ ਜਾਣਾ ਹੋਵੇ। ਜਿਵੇਂ ਉਸਦੇ ਖੂਬਸੂਰਤ ਸੁਪਨੇ ਨੇ ਧੜਾਮ ਦੇਕੇ ਯਥਾਰਥ ਦੀ ਜ਼ਮੀਨ ਨਾਲ ਟਕਰਾ ਕੇ ਚਕਨਾਚੂਰ ਹੋ ਜਾਣਾ ਹੋਵੇ।

ਪ੍ਰਵੇਸ਼ ਦੁਆਰ ਤੱਕ ਪਹੁੰਚਦਿਆ ਉਹ ਯਾਦ ਦੇ ਭਵਸਾਗਰ `ਚ ਗੋਤੇ ਖਾਂਦੀ ਰਹੀ। ਦਰਿਆ ਪੁਰਸਲਾਤ, ਤੇ ਗਊ ਦੀ ਪੂਛ ਸਨ ਪ੍ਰੋ: ਦੇਵ ਨਾਲ ਜੁੜੀਆਂ ਯਾਦਾਂ। ਨਿੱਕੇ ਨਿੱਕੇ ਦੀਵੇ ਬਲਦੇ ਬੁੱਝ ਜਾਂਦੇ। ਇਹ ਦੀਵੇ ਉਸਦੇ ਘਰ ਨੂੰ ਵੀ ਸਾੜ ਸਕਦੇ ਸਨ ਉਹ ਜਾਣਦੀ ਸੀ। ਪਰ ਉਸ ਨੇ ਇਹ ਹਾਲਾਤ ਨਹੀਂ ਸੀ ਪੈਦਾ ਹੋਣ ਦੇਣੇ। ਉਹ ਨੇ ਤਾਂ ਸਿਰਫ ਰੌਸ਼ਨੀ ਮਾਨਣੀ ਸੀ। ਉਹ ਰੌਸ਼ਨੀ ਵੱਲ ਵਧ ਰਹੀ ਸੀ।

ਬਹੁਤ ਵੱਡਾ ਹਾਲ, ਲਾਈਟਾਂ ਦੀ ਚਕਾ ਚੌਂਧ। ਉਹ ਆਪਣੀਆਂ ਸੀਟਾਂ ਲੱਭ ਕੇ ਬੈਠ ਗਏ। ਸ਼ੋਅ ਸ਼ੁਰੂ ਹੋਣ `ਚ ਪੰਦਰਾਂ ਮਿੰਟ ਬਾਕੀ ਸਨ। ‘ਕਈ ਵਾਰ ਵਕਤ ਕਿੰਨਾਂ ਹੌਲੀ ਗੁਜਰਦਾ ਹੈ’ ਰੂਪਾ ਨੂੰ ਮਹਿਸੂਸ ਹੋਇਆ। ਉਸਦਾ ਬੇਟਾ ਅਲਾਪ ਉਸ ਨੂੰ ਕਈ ਵਾਰੀ ਪੁੱਛ ਹਟਿਆ ਸੀ ‘ਮਾਂ ਤੂੰ ਮੇਰੇ ਨਾਲ ਗੱਲ ਨੀ ਕਰਦੀ’।

‘ਏਨੇ ਹੌਲੀ ਤਾਂ ਪਿਛਲੇ ਵੀਹ ਸਾਲ ਵੀ ਨਹੀ ਲੰਘੇ’। ਉਹ ਸੋਚਦੀ। ਭਾਂਵੇ ਦੋ ਬੱਚੇ ਹੋ ਗਏ ਸਨ, ਤੇ ਸਿਰ ਦੇ ਵਾਲ ਸਫੈਦੀ ਮਾਰਨ ਲੱਗੇ। ਪਰ ਮਹਿੰਦੀ ਲੱਗੇ ਵਾਲ ਉਮਰ ਨੂੰ ਤਾਂ ਪਿੱਛੇ ਨਹੀਂ ਮੋੜ ਸਕਦੇ। ਪਰੰਤੂ ਅੱਜ ਇਹ ਕੇਹੋ ਜਿਹਾ ਪੜ੍ਹਾ ਆ ਗਿਆ ਸੀ ਕਿ ਚਾਲੀਆਂ ਦੀ ਰੂਪਾਂ ਆਪਣੇ ਆਪ ਨੂੰ ਵੀਹਾਂ ਵਰਿਆਂ ਦੀ ਅੱਲੜ ਮੁਟਿਆਰ ਸਮਝ ਰਹੀ ਸੀ।

ਜਗਦੀਆਂ ਲਾਈਟਾਂ ਇੱਕ ਦਮ ਬੁੱਝ ਗਈਆਂ। ਸਟੇਜ ਤੇ ਸੰਗੀਤ ਦੀਆਂ ਧੁਨਾਂ ਉੱਚੀਆਂ ਹੋਈਆਂ। ਰੂਪਾਂ ਦਾ ਦਿਲ ਜੋਰ ਨਾਲ ਧੜਕਿਆ। ਸਪੌਟ ਲਾਈਟ ਵਿੱਚ ਮਾਈਕ ਵੱਲ ਵਧ ਰਿਹਾ ਉਸਦਾ ਦੇਵ । ਕੋਈ ਮੁੰਡਾ ਖੁੰਡਾ ਨਹੀ ਬਿਅਲੀ ਸਾਲ ਦਾ ਬੰਦਾ ਪ੍ਰੋ: ਦੇਵ ।

ਕੀ ਹਾਲ ਬਣਾ ਲਿਆ ਸੱਜਣਾ । ਅੰਦਰਲਾ ਕੜ ਪਾਟ ਗਿਆ। ਆਪ ਮੁਹਾਰੇ ੱਿਨਕਲ ਗਏ ਅਥਰੂ ਉਸ ਨੇ ਚੁੰਨੀ ਨਾਲ ਪੂੰਝ ਸੁੱਟੇ ਤੇ ਗੱਚ ਭਰ ਆਇਆ। ਉਸਦਾ ਹੱਥ ਵੀ ਹਿੱਲਿਆ। ਪਰ ਹਜ਼ਾਰਾ ਲੋਕਾਂ ਦੀ ਭੀੜ ਵਿੱਚ ਉਸਦਾ ਨਿੱਕਾ ਜਿਹਾ ਲੁਕਿਆ ਹੋਇਆ ਹੱਥ ਕਿਸ ਨੇ ਵੇਖਣਾ ਸੀ। ਪ੍ਰੋ: ਦੇਵ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਸ਼ੋਅ ਵਿੱਚ ਬੈਠੀ ਵੀ ਹੈ ਜਾਂ ਨਹੀਂ। ਲੇਕਿਨ ਜਦੋਂ ਉਸ ਨੇ ਮੰਚ ਤੇ ਆ ਕੇ ਕਿਹਾ ਸੀ ਕਿ ‘ਮਿੱਤਰਾਂ ਦੇ ਸ਼ਹਿਰ ਨੂੰ ਪ੍ਰੋ: ਦੇਵ ਦਾ ਸਲਾਮ’। ਤਾਂ ਰੂਪਾ ਨੂੰ ਲੱਗਿਆ ਸੀ ਕਿ ਇਹ ਸਲਾਮ ਸਿਰਫ ਤੇ ਸਿਰਫ ਉਸ ਨੂੰ ਹੀ ਭੇਜਿਆ ਗਿਆ ਹੈ।

ਫੇਰ ਸ਼ੋਅ ਸ਼ੁਰੂ ਹੋ ਗਿਆ। ਉਸ ਨੇ ਤਾਂ ਹੋਰ ਕੁੱਝ ਵੀ ਨਹੀਂ ਸੀ ਸੁਣਿਆ। ਉਹ ਤਾਂ ਸਿਰਫ ਪ੍ਰੋ: ਦੇਵ ਨੂੰ ਹੀ ਸੁਣਨ ਗਈ ਸੀ। ਉਸ ਦਾ ਇੱਕ ਇੱਕ ਬੋਲ ਸੰਜੀਵਨੀ ਬੂਟੀ ਬਣਕੇ ਉਸ ਅੰਦਰ ਉੱਤਰ ਰਿਹਾ ਸੀ। ਉਹ ਤਾ ‘ਵਾਹ ਵਾਹ ਕਿਆ ਬਾਤ ਹੈ’ ਵੀ ਨਹੀਂ ਸੀ ਕਹਿ ਸਕਦੀ। ਐਨੀ ਕਮਜੋਰ ਉਸ ਨੇ ਆਪਣੇ ਆਪ ਨੂੰ ਕਦੀ ਵੀ ਮਹਿਸੂਸ ਨਹੀਂ ਸੀ ਕੀਤਾ।

ਆਪਣੀ ਹੋਂਦ ਨਾਲੋ ਉਸਦਾ ਨਾਟਕ ਵੱਡਾ ਸੀ। ਜਿਸ ਨੇ ਅਮਰ ਵੇਲ ਵਾਂਗ ਉਸ ਦੀ ਸਖਸ਼ੀਅਤ ਨੂੰ ਵਲ਼ ਲਿਆ ਸੀ। ਉਹ ਮਾਂ ਹੋਣ ਦਾ, ਪਤਨੀ ਹੋਣ ਦਾ ਸਭ ਨਾਟਕ ਹੀ ਤਾਂ ਕਰ ਰਹੀ ਸੀ। ਕਦੀ ਕਦੀ ਲੱਗਦਾ ਸਾਰੇ ਲੋਕ ਹੀ ਨਾਟਕ ਕਰ ਰਹੇ ਹਨ। ਦੁਨੀਆ ਇੱਕ ਰੰਗ ਮੰਚ ਹੈ ਐਵੇਂ ਤਾਂ ਨੀ ਸੈਕਸਪੀਅਰ ਨੇ ਕਿਹਾ। ਜੇ ਸਿਰਫ ਇੱਕ ਦਿਨ ਲੋਕ ਆਪਣਾ ਅਸਲ ਪ੍ਰਗਟ ਕਰ ਦੇਣ ਤਾਂ ਸਾਰਾ ਸੰਸਾਰ ਸੜ ਕੇ ਸੁਆਹ ਹੋ ਜਾਵੇ। ਹੋਰ ਤਾਂ ਹੋਰ ਮਸ਼ਹੂਰ ਲੋਕਾਂ ਦੀਆਂ ਸਵੈ ਜੀਵਨੀਆਂ ਵੀ ਉਸ ਨੂੰ ਝੂਠ ਦੇ ਪੁਲੰਦੇ ਜਾਪਦੀਆਂ ਸਨ। ਅੰਦਰੀਆਂ ਕਬਰਾਂ ਨੂੰ ਭਲਾਂ ਕੌਣ ਖੋਦ ਕੇ ਗੜੇ ਮੁਰਦੇ ਪ੍ਰਗਟ ਕਰਦਾ ਹੈ। ਇਨ੍ਹਾਂ ਕਬਰਾਂ ਤੇ ਯਾਦਾਂ ਦੇ ਫੁੱਲ ਸਜਾ ਕੇ ਲੋਕ ਜੀਵਨ ਦਾ ਨਾਟਕ ਕਰਦੇ ਨੇ ਜਿਵੇਂ ਉਹ ਕਰ ਰਹੀ ਹੈ।

ਅੱਧਾ ਸ਼ੋਅ ਬੀਤ ਗਿਆ। ਬਲਜੀਤ ਬੱਲਾਂ ਆਪਣੀ ਪ੍ਰੋਫਾਰਮੈਂਸ ਖਤਮ ਕਰਕੇ ਪ੍ਰੋ: ਦੇਵ ਬਾਰੇ ਬੋਲ ਰਿਹਾ ਸੀ। “ਪ੍ਰੋ: ਦੇਵ ਬੋਲਾਂ ਦੇ ਹੀ ਧਨੀ ਨਹੀਂ ਗਾਇਕੀ ਦੇ ਵੀ ਧਨੀ ਹਨ। ਆਪਣੇ ਜ਼ਮਾਨੇ ਦੇ ਮਸ਼ਹੂਰ ਗਾਇਕ। ਏਨ੍ਹਾ ਦੀ ਜੋੜੀ ਕਦੀ ਬੇਹੱਦ ਮਸ਼ਹੂਰ ਸੀ। ਕੋਈ ਸੰਗੀਤ ਮੁਕਾਬਲਾ ਹੋਵੇ ਤਾਂ ਇਹ ਹੀ ਜਿੱਤਦੇ। ਮੁੜਕੇ ਇਨ੍ਹਾਂ ਦੀ ਜੋੜੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ। ਉਹ ਸਾਥ ਕਿਤੇ ਗੁਆਚ ਗਿਆ। ਤਾਂ ਪ੍ਰੋ: ਸਾਹਿਬ ਨੇ ਗਾਉਣਾ ਹੀ ਛੱਡ ਦਿੱਤਾ। ਲੇਕਿਨ ਇਨ੍ਹਾਂ ਦਾ ਕਾਲਜ ਤੇ ਘਰ ਸੰਗੀਤ ਦਾ ਮੱਕਾ ਨੇ। ਮੈਂ ਹੀ ਨਹੀ ਪੰਜਾਬ ਦੇ ਅਨੇਕਾਂ ਕਲਾਕਾਰ ਏਨ੍ਹਾਂ ਦੇ ਚੰਡੇ ਹੋਏ ਨੇ। ਪਤਾ ਇਹ ਵੀ ਲੱਗਿਆ ਹੈ ਕਿ ਏਨ੍ਹਾਂ ਦੀ ਉਹ ਜੋੜੀਦਾਰ ਕਨੇਡਾ ਵਿੱਚ ਹੀ ਕਿਤੇ ਗੁਆਚੀ ਹੋਈ ਏ। ਸ਼ਾਇਦ ਉਸੇ ਨੂੰ ਲੱਭਦੇ ਆਏ ਹੋਣ। (ਲੋਕਾਂ ਦਾ ਹਾਸਾ ਗੂੰਜਿਆ)  ਲੇਕਿਨ ਪ੍ਰੋ: ਸਾਹਿਬ ਅੱਜ ਜਰੂਰ ਗਾਉਣਗੇ। ਜੋੜੀ ਨਹੀਂ ਤਾਂ ਇਕੱਲੇ ਸਈ। ਉਨ੍ਹਾਂ ਦੇ ਨਾਂ ਤੇ ਜੋਰਦਾਰ ਤਾੜੀਆਂ”।

ਸਾਰਾ ਹਾਲ ਗੂੰਜ ਉੱਠਿਆ। ਰੂਪਾ ਦੇ ਹੱਥ ਕੰਬਦੇ ਹੋਏ ਤਾੜੀਆਂ ਮਾਰਦੇ ਰਹੇ। ਪਤੀ ਵੀ ਤਾੜੀਆਂ ਮਾਰ ਰਿਹਾ ਸੀ ਤੇ ਬੱਚੇ ਵੀ। “ਹਾਇਉ ਮੇਰਿਆ ਰੱਬਾ” ਰੂਪਾਂ ਦੀ ਹੂਕ ਨਿੱਕਲੀ। ਜਾਪਦਾ ਸੀ ਦਿਲ ਸੀਨਿਉ ਭੁੜਕ ਕੇ ਬਾਹਰ ਡਿੱਗ ਪਵੇਗਾ। ਕੰਨਾਂ ਵਿੱਚੋਂ ਸੇਕ ਨਿੱਕਲਣ ਲੱਗਿਆ।

ਪ੍ਰੋ: ਦੇਵ ਨੇ ਹਰਮੋਨੀਅਮ ਸੁਰ ਕੀਤਾ ਤਬਲੇ ਵਾਲੇ ਨੇ ਥਾਪ ਦਿੱਤੀ। ਪ੍ਰੋ: ਦੇਵ ਦੀਆਂ ਉਂਗਲਾਂ ਸੁਰਾਂ ਤੇ ਨੱਚੀਆਂ ਤੇ ਤਬਲਾ ਵਾਦਕ ਦੀਆਂ ਤਬਲੇ ਤੇ। ਸੰਗੀਤ ਨੂੰ ਸਮਝਣ ਵਾਲਿਆ ਦੇ ਸਿਰ ਅਤੇ ਪੈਰ ਝੂਮਣ ਲੱਗੇ।

ਬੇਸਮਝਾਂ ਲਈ ਇਹ ਖਾਨਾ ਪੂਰਤੀ ਸੀ। ਕੋਈ ਦਮ ਦਵਾਊ ਗਾਇਕ। ਦੇਵ ਨੇ ਅਲਾਪ ਲਗਾਇਆ ਰੂਪਾ ਦੇ ਬੁੱਲ ਹਿੱਲੇ। ਉਹ ਜਾਣ ਗਈ ਸੀ ਹੁਣ ਕੀ ਗਾਇਆ ਜਾਣਾ ਹੈ। ਉਸ ਦਾ ਬੇਟਾ ਅਲਾਪ ਪੌਪ ਕੋਰਨ ਮੰਗ ਰਿਹਾ ਸੀ। ਬੇਟੀ ਸਰਗਮ ਵਾਸ਼ਰੂਮ ਜਾਣਾ ਚਾਹੁੰਦੀ ਤੇ ਗੁਰਸੇਵਕ ਕਹਿ ਰਿਹਾ ਸੀ “ਜਾਂ ਲੈ ਜਾ ਨਿਆਣਿਆ ਨੂੰ ਇਹ ਤਾਂ ਐਵੇਂ ਹੈ ਕੋਈ”

ਇਹ ਕੇਹੋ ਜਿਹਾ ਝੱਖੜ ਸੀ ਜੋ ਉਸ ਦੇ ਪੈਰ ਉਖਾੜ ਰਿਹਾ ਸੀ। ‘ਰੱਬਾ ਏਹੋ ਜਿਹੇ ਪਰਚੇ ਕਦੇ ਕਿਸੇ ਨੂੰ ਵੀ ਨਾਂ ਪਾਵੀ’ ਉਹ ਪਤੀ ਦੀ ਗੱਲ ਮੰਨ ਕੇ ਉੱਠ ਖਲੋਤੀ। ਪ੍ਰੋ: ਦੇਵ ਕਹਿ ਰਿਹਾ ਸੀ “ਮੇਰੀ ਜੋੜੀਦਾਰ ਦੀ ਘਾਟ ਮੈਨੂੰ ਬਹੁਤ ਰੜਕਦੀ ਹੈ ਰੱਬ ਉਸ ਨੂੰ ਸਲਾਮਤ ਰੱਖੇ। ਲੇਕਿਨ ਅੱਜ ਮੇਰਾ ਸਾਥ ਤੁਸੀਂ ਦਿਉ ਤਾੜੀਆਂ ਨਾਲ ਤੇ ਬੋਲਾਂ ਨਾਲ”।

“ਮੈਂ ਹੁਣ ਲੋਕ ਵੀ ਨਹੀ ਰਹੀਂ ਏਨੀਆਂ ਦੂਰੀਆਂ ਪੈ ਗਈਆਂ ”। ਰੂਪਾ ਦਾ ਰੋਣ ਨਿੱਕਲ ਗਿਆ। ਸਰਗਮ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਸਿਰਫ ਵਾਸ਼ਰੂਮ ਜਾਣ ਲਈ ਕਹਿਣ ਤੇ ਹੀ ਕਿਉਂ ਖਿਝ ਗਏ ਤੇ ਰੋਣ ਲੱਗ ਪਏ।

ਉਹ ਵਿਚਾਰੀ ਕੀ ਜਾਣਦੀ ਸੀ ਕਿ ਮਨੁੱਖ ਦੇ ਅੰਦਰ ਇੱਕ ਅਜਿਹਾ ਸੰਸਾਰ ਵੀ ਹੁੰਦਾ ਹੈ ਜੋ ਸਿਰਫ ਉਸੇ ਦਾ ਹੀ ਹੁੰਦਾ ਹੈ। ਜਿੱਥੇ ਉਸ ਨਾਲ ਹੋਰ ਕੋਈ ਵੀ ਨਹੀਂ ਤੁਰਦਾ। ਰੂਪਾ ਵੀ ਉਨ੍ਹਾਂ ਪੁਰਾਤਨ ਖੰਡਰਾਂ ਵਿੱਚ ਤੁਰੀ ਫਿਰ ਰਹੀ ਸੀ। ਹਾਲ ਵੇਅ ਵਿੱਚ ਉਸਦੇ ਦੇਵ ਦੀ ਆਵਾਜ਼ ਗੂੰਜ ਰਹੀ ਸੀ ਤੇ ਬਾਕੀ ਸਭ ਸ਼ੋਰ ਹੀ ਸ਼ੋਰ।

ਸ਼ੋਅ ਦੇਖ ਕੇ ਉਹ ਘਰ ਪਰਤ ਆਏ। ਰੂਪਾ ਬੇਹੱਦ ਉਦਾਸ ਸੀ ਤੇ ਚੁੱਪ ਵੀ। ਗੁਰਸੇਵਕ ਕਹਿ ਰਿਹਾ ਸੀ, “ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਸ਼ੋਅ ਐਵੇਂ ਹੀ ਹੁੰਦੇ ਨੇ। ਮੈਂਨੂੰ ਪਤੈ ਤੈਨੂੰ ਚੰਗਾ ਨੀ ਲੱਗਿਆ। ਚੱਲ ਦੋ ਸੌ ਡਾਲਰ ਹੀ ਗਿਆ। ਫਿਕਰ ਨਾਂ ਕਰ ਸੌਂ ਜਾ ਚੁੱਪ ਕਰਕੇ”। ਰੂਪਾ ਪਤੀ ਵਲ ਪਿੱਠ ਕਰਕੇ ਪੈ ਗਈ ਅੱਖਾਂ ਬੰਦ ਸਨ ਤੇ ਮਨ `ਚ ਗੂੰਜਦਾ ਸੀ ਦੇਵ ਦਾ ਗੀਤ। ਸੀਨੇ `ਚ ਬਲ਼ ਰਹੇ ਭਾਂਬੜ ਨਾਲ ਨੀਂਦ ਕਿੱਥੇ ਆਉਣੀ ਸੀ।

ਦਿਨ ਬੀਤਣ ਲੱਗੇ ਪ੍ਰੋ: ਦੇਵ ਮੁੜ ਗੁਆਚ ਗਏ। ਪਤਾ ਨਹੀਂ ਇੰਡੀਆਂ ਨੂੰ ਮੁੜ ਗਏ ਜਾ ਕੀ। ਉਹ ਤਾਂ ਕਿਸੇ ਨੂੰ ਪੁੱਛ ਵੀ ਨਹੀਂ ਸੀ ਸਕਦੀ। ਕਈ ਵਾਰ ਪ੍ਰਮੋਟਰ ਦਾ ਨੰਬਰ ਡਾਇਲ ਕੀਤਾ। ਕਿ ਕੋਈ ਹੋਰ ਨਾਂ ਲੈ ਕੇ ਕਹਿ ਦਵਾਂਗੀ ਉਨ੍ਹਾਂ ਦੀ ਸਟੂਡੈਂਟ ਹਾਂ। ਪਰ ਜਦੋਂ ਵੀ ਉਹ ਆਪਣੀ ਉਮਰ, ਬੱਚੇ ਪਤੀ ਅਤੇ ਪਰਿਵਾਰ ਬਾਰੇ ਸੋਚਦੀ ਤਾਂ ਮਨ ਕਹਿੰਦਾ ਜੇ ਇਹ ਧੂਣੀ ਧੁਖ ਪਈ ਤਾਂ ਸਾਰਾ ਕੁੱਝ ਸੜ ਕੇ ਸੁਆਹ ਹੋ ਜਾਵੇਗਾ। ਫੇਰ ਉਸ ਦੇ ਹੱਥ ਰੁਕ ਜਾਂਦੇ।

ਉਹ ਸੋਚਦੀ ਪਿਆਰ ਸਿਰਫ ਮਿਲਣਾ ਜਾਂ ਭੋਗਣਾ ਹੀ ਤਾਂ ਨਹੀਂ ਹੁੰਦਾ। ਪਿਆਰ ਤਾਂ ਪੂਜਾ ਹੈ ਕੁਰਬਾਨੀ ਹੈ। ਲੋਕਾਂ ਨੂੰ ਕਿਹੜਾ ਰੱਬ ਮਿਲਦਾ ਹੈ, ਫੇਰ ਵੀ ਉਸਦੀ ਪੂਜਾ ਕਰਦੇ ਨੇ। ਦੇਵ ਤਾਂ ਮੇਰਾ ਇਸ਼ਕ ਹੈ। ਮੈਂ ਆਪਣੀ ਜ਼ਿੰਦਗੀ ਬਲੀ ਚੜ੍ਹਾ ਦਿੱਤੀ ਆਪਣੇ ਪਰਿਵਾਰ ਲਈ। ਦੇਵ ਦੀ ਪ੍ਰੇਮਕਿਾ ਨਹੀਂ ਮਾਪਿਆਂ ਦੀ ਆਗਿਆਕਾਰ ਧੀ ਬਣਕੇ। ਏਹੋ ਨਾਟਕ ਮੈਂ ਹੁਣ ਤੱਕ ਕਰਦੀ ਹਾਂ।

ਸਾਡਾ ਤੇ ਗੋਰਿਆਂ ਦਾ ਇਹੋ ਹੀ ਫਰਕ ਹੈ ਉਹ ਨਾਟਕ ਨਹੀ ਕਰਦੇ ਅਸਲੀ ਜੀਵਨ ਜੀਂਦੇ ਨੇ। ਅਸੀਂ ਨਾਟਕ ਕਰਦੇ ਹਾਂ। ਸੋਚਦੇ ਕਿਸੇ ਹੋਰ ਨੂੰ ਹਾਂ ਤੇ ਭੋਗਦੇ ਕਿਸੇ ਹੋਰ ਨੂੰ ਹਾਂ। ਹਰ ਤੀਸਰੇ ਭਾਰਤੀ ਦਾ ਏਹੋ ਦੁਖਾਂਤ ਹੈ।

ਇੱਕ ਦਿਨ ਰੂਪਾ ਟੀ ਵੀ ਵੇਖ ਰਹੀ ਸੀ ਕੋਈ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਸੀ। ਤਾਂ ਅਚਾਨਕ ਦੇਵ ਪ੍ਰਗਟ ਹੋ ਗਿਆ। ਉਹ ਦੱਸ ਰਿਹਾ ਸੀ ਕਿ ਮਿਸੀਸਾਗਾ ਵਿੱਚ ਉਸਨੇ ਆਪਣੀ ਸੰਗੀਤ ਅਕੈਡਮੀ ਖੋਹਲੀ ਹੈ। ਉਹ ਬੱਚਿਆਂ ਨੂੰ ਸੰਗੀਤ ਸਿਖਾਵੇਗਾ। ਤੇ ਫਿਰ ਉਸ ਦਾ ਫੋਨ ਨੰਬਰ ਆਇਆ।

ਰੂਪਾ ਨੇ ਫਟਾ ਫਟ ਫੋਨ ਨੰਬਰ ਹੱਥ ਉੱਪਰ ਹੀ ਲਿਖ ਲਿਆ। ਹੁਣ ਇੱਕ ਨਵੀਂ ਕਸ਼ਮਕਸ਼ ਸ਼ੁਰੂ ਹੋ ਗਈ ਕਿਸ ਬਹਾਨੇ ਦੇਵ ਨੂੰ ਮਿਲਿਆ ਜਾਵੇ। ਤੇ ਬੱਸ ਇਹ ਹੀ ਬਹਾਨਾ ਸਭ ਤੋਂ ਵਧੀਆ ਸੀ ਕਿ ਸਰਗਮ ਨੂੰ ਉਸਦੀ ਸੰਗੀਤ ਅਕੈਡਮੀ ਵਿੱਚ ਲਾ ਦਿੱਤਾ ਜਾਵੇ। ਬੱਸ ਫੇਰ ਸੁਰੂ ਹੋ ਗਿਆ ਸੀ ਨਾਟਕ। ਪਤੀ ਵੱਲ ਲੋੜੋ ਵੱਧ ਧਿਆਨ। ਉਸ ਦੀ ਮਨ ਪਸੰਦ ਦੇ ਖਾਣੇ ਤੇ ਹਰ ਇੱਛਾ ਪੂਰੀ। ਕਈ ਵਾਰ ਉਹ ਸੋਚਦੀ ਆਪਣੀਆਂ ਮੰਗਾਂ ਮੰਨਵਾਉਣ ਲਈ ਕੀ ਹਰ ਔਰਤ ਨੂੰ ਹੀ ਇਹ ਡਰਾਮਾ ਕਰਨਾ ਪੈਂਦਾ ਹੋਵੇਗਾ?

ਫੇਰ ਮਨ ਕਹਿੰਦਾ ਦੁਨੀਆਂ ਹੈ ਹੀ ਡਰਾਮੇਬਾਜੀ। ਜਿੰਨਾ ਬੜਾ ਕੋਈ ਡਰਾਮੇਬਾਜ ਉਨ੍ਹਾਂ ਹੀ ਚੰਗਾ ਉਸਦਾ ਜੀਵਨ। ਉਸਦਾ ਤੀਰ ਨਿਸ਼ਾਨੇ ਤੇ ਲੱਗਾ ਗੁਰਸੇਵਕ ਸਰਗਮ ਨੂੰ ਸੰਗੀਤ ਅਕਾਡਮੀ `ਚ ਲਗਾਉਣ ਲਈ ਮੰਨ ਗਿਆ। ਇਸ ਸ਼ਰਤ ਤੇ ਕੇ ਉਸ ਨੂੰ ਚੁੱਕਣਾ ਤੇ ਛੱਡਣਾ ਤੇਰੀ ਜਿੰਮੇਵਾਰੀ ਹੈ। ਅੰਨਾਂ ਕੀ ਭਾਲੇ ਦੋ ਅੱਖਾਂ। ਰੂਪਾ ਨੇ ਕਿਹਾ “ਫੇਰ ਕਰ ਦਵਾਂ ਫੋਨ” ਗੁਰਸੇਵਕ ਨੇ ਕਿਹਾ ਕਰਦੇ। ਰੂਪਾ ਨੇ ਉਸੇ ਵਕਤ ਦੇਵ ਦੀ ਸੰਗੀਤ ਅਕੈਡਮੀ ਨੂੰ ਫੋਨ ਘੁਮਾ ਦਿੱਤਾ।

ਰਿੰਗ ਵੱਜੀ ਪ੍ਰੋ: ਦੇਵ ਨੇ ਫੋਨ ਚੁੱਕਿਆ। ਜਾਣੀ ਪਛਾਣੀ ਆਵਾਜ਼ ਮਾਖਿਉ ਮਿੱਠੀ ਕੰਨਾਂ ਵਿੱਚ ਪਈ। ਪੌਣਾਂ ਵਿੱਚ ਸ਼ਾਹਿਦ ਘੁਲ਼ ਗਿਆ। ਜਿਵੇਂ ਕੋਈ ਜਲਤਰੰਗ ਵੱਜ ਰਿਹਾ ਹੋਵੇ। ਸਰੀਰ ਤਾਨਪੁਰਾ ਬਣ ਗਿਆ ਤੇ ਸੁੱਤੀਆਂ ਪਈਆਂ ਸਾਰੀਆਂ ਕਲਾਵਾਂ ਜਾਗ ਉੱਠੀਆਂ। ਸੌਂ ਚੁੱਕੀ ਅੱਗ ਨੂੰ ਭੂਕਨੇ ਨਾਲ ਫੂਕਾਂ ਮਾਰਨ ਵਾਲਾ ਇਹ ਕੌਣ ਸੀ।

ਤਾਂ ਅੱਗੋਂ ਆਵਾਜ਼ ਆਈ। “ਮੈਂ ਰੂਪਾ ਬੋਲਦੀ ਆਂ, ਪਛਾਣ ਲਿਆ”।

ਪ੍ਰੋ: ਦੇਵ ਨੇ ਕਿਹਾ, “ਪਛਾਣੀ ਦਾ ਉਨੂੰ ਹੈ ਜਿਨੂੰ ਕਦੀ ਭੁੱਲਿਆ ਹੋਵੇ”

“ਚੁੱਪ ਕਿਉਂ ਹੋ ਗਏ”

“ਜਿਸਮ ਟੋਹ ਰਿਹਾ ਹਾਂ ਕਿਤੇ ਸੁਪਨਾ ਨਾਂ ਹੋਵੇ”

“ਪ੍ਰੋ: ਦੇਵ ਕਈ ਵਾਰੀ ਸੁਪਨੇ ਵੀ ਸੱਚ ਹੋ ਜਾਂਦੇ ਨੇ”

“ਤੇਰਾ ਸਿਰਫ ਦੇਵ ਹਾਂ ਦੇਵ ਕਹਿ”

“ਕਿਉਂ ਕਿਸੇ ਹੋਰ ਦਾ ਨੀ ਹੋਇਆ? ਵਿਆਹ ਨਹੀਂ ਕਰਵਾਇਆ”

“ਹਾਂ ਕਰਵਾ ਲਿਆ। ਪਤੀ ਦਾ ਰੋਲ ਬਹੁਤ ਵੀ ਸੋਹਣਾ ਕਰਦਾ ਹਾਂ”

“ਖੈਰ ਹੁਣ ਆਪਣੇ ਰਸਤੇ ਅਲੱਗ ਨੇ” ਰੂਪਾ ਨੇ ਹੌਕਾ ਲੈ ਕੇ ਗੱਲ ਅੱਗੇ ਤੋਰੀ।

“ਪਰਿਵਾਰ ਦਾ ਕੀ ਹਾਲ ਆ? ਕਿੰਨੇ ਬੱਚੇ ਨੇ?” ਦੇਵ ਵੇ ਪੁੱਛਿਆ

“ਮੇਰੇ ਦੋ ਬੱਚੇ ਨੇ ਵੱਡੀ ਕੁੜੀ ਆ। ਮਿਊਜਿਕ `ਚ ਇਨਟਰਸਟਿਡ ਆ। ਤੁਹਾਡੀ ਅਕੈਡਮੀ ਬਾਰੇ ਸੁਣਿਆ ਸੀ ਲਾਉਣਾ ਚਾਹੁੰਦੇ ਹਾਂ”। (ਥੋੜੀ ਦੇਰ ਰੁਕ ਕੇ) ਵੈਸੇ ਫੀਸ ਕਿੰਨੀ ਆ? ਮੇਰੇ ਹਸਬੈਂਡ ਵੀ ਗੱਲ ਕਰਨਗੇ”। ਰੂਪਾ ਜਿਵੇਂ ਕੋਈ ਵਿੱਥ ਸਿਰਜ ਰਹੀ ਸੀ।

ਪ੍ਰੋ: ਦੇਵ ਨੇ ਕਿਹਾ “ਰੂਪਾ ਕਿਉਂ ਸ਼ਰਮਿੰਦਾ ਕਰਦੀ ਏਂ ਮੈਂ ਔਰ ਪੈਸੇ  ਉਹ ਵੀ ਤੇਰੇ ਤੋਂ  “

“ਤੁਹਾਡਾ ਬਿਜਨਸ ਏ ਨਹੀਂ ਲਵੋਂਗੇ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ। ਨਾਲੇ ਹਸਬੈਂਡ ਕੀ ਸੋਚਣਗੇ?”

“ਬੱਚਿਆਂ ਦੇ ਨਾਂ ਕੀ ਨੇ?” ਪ੍ਰੋ: ਦੇਵ ਨੇ ਪੁੱਛਿਆ

“ਉਹੀ ਜੋ ਆਪਾਂ ਕਦੀ ਸੋਚੇ ਸੀ ਸਰਗਮ ਅਤੇ ਅਲਾਪ” ਰੂਪਾ ਚੁੱਪ ਕਰ ਗਈ”

ਪ੍ਰੋ: ਦੇਵ ਜਿਵੇਂ ਸੁੰਨ ਹੋ ਗਿਆ

“ਕਦੋਂ ਆਈਏ ਦਾਖਲੇ ਵਾਸਤੇ? ਕੱਲ ਮੇਰੇ ਹਸਬੈਂਡ ਘਰ ਹੋਣਗੇ। ਟਰੱਕ ਤੇ ਜਾਂਦੇ ਨੇ ਨਾਂ  “ ਰੂਪਾ ਬੋਲੀ

“ਕੱਲ ਸ਼ਨੀਵਾਰ ਹੈ। ਦਸ ਵਜੇ ਆ ਜਾਣਾ ਪਤਾ ਲਿਖ ਲੋ” ਦੇਵ ਨੇ ਪਤਾ ਲਿਖਾ ਦਿੱਤਾ।

ਤੇ ਫਿਰ ਬਾਏ ਕਹਿ ਕੇ ਰੂਪਾ ਨੇ ਫੋਨ ਰੱਖ ਦਿੱਤਾ

ਪ੍ਰੋ: ਦੇਵ ਨੂੰ ਜਿਵੇਂ ਕੋਈ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ। ਉਸਦੀ ਪਤਨੀ ਅਨੀਤਾ ਨੇ ਪਹਿਲੀ ਵਾਰੀ ਉਸ ਨੂੰ ਏਨਾਂ ਖੁਸ਼ ਵੇਖਿਆ। ਜਿਵੇਂ ਉਸਦੀ ਛਾਤੀ ਅੰਦਰ ਕੋਈ ਸੂਰਜ ਮਘ ਰਿਹਾ ਹੋਵੇ। ਜਿਸਦੀ ਚਿਹਰੇ ਤੇ ਰੌਸ਼ਨੀ ਪੈ ਰਹੀ ਹੋਵੇ। ਪ੍ਰੋ: ਦੇਵ ਇਸ ਖੁਸ਼ੀ ਦਾ ਸਬੱਬ ਪੁੱਛਣ ਤੇ ਪਤਨੀ ਦੀ ਗੱਲ ਟਾਲਦੇ ਰਹੇ।

ਰਾਤ ਨੂੰ ਨੀਂਦ ਨਹੀਂ ਪਈ। ਦੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਦਾ ਤੇ ਰੂਪਾ ਦਾ ਹੁਣ ਕੀ ਰਿਸ਼ਤਾ ਹੈ। ਜਵਾਨੀ `ਚ ਤਿੰਨ ਚਾਰ ਵਰੇ ਪਿਆਰ ਹੀ ਕੀਤਾ ਸੀ। ਫੇਰ ਉਹ ਸੋਚਣ ਲੱਗਿਆ ਅਨੀਤਾ ਨਾਲ ਮੇਰੀ ਸਾਂਝ ਵੀਹ ਸਾਲ ਪੁਰਾਣੀ ਹੈ। ਸਾਡੇ ਦੋਹਾਂ ਦੇ ਬੱਚੇ ਵੀ ਨੇ ਹੁਣ ਤਾਂ। ਪਰ ਅਨੀਤਾ ਨਾਲ ਗੱਲ ਕਰਦਿਆਂ ਮੇਰਾ ਦਿਲ ਕਦੀ ਏਦਾਂ ਕਿਉਂ ਨਹੀਂ ਧੜਕਿਆਂ। ਕਿਉਂ ਮੈਨੂੰ ਲੱਗਦਾ ਰਹਿੰਦਾ ਹੈ ਕਿ ਉਹ ਮੈਨੂੰ ਇਕੱਲਿਆਂ ਛੱਡ ਦੇਵੇ।  ਅਤੇ ਕਿਉਂ ਮੈਨੂੰ ਇਕਾਂਤ ਪਸੰਦ ਹੈ।

ਅਨੀਤਾ ਨੂੰ ਵੀ ਲੱਗਦਾ ਹੈ ਕਿ ਜਿਸਮਾਨੀ ਲੋੜ ਵੇਲੇ ਹੀ ਮੈਂ ਉਸਦਾ ਧਿਆਨ ਕਰਦਾ ਹਾਂ। ਉਂਝ ਉਸ ਤੋਂ ਦੂਰ ਭੱਜਦਾ ਹਾਂ। ਆਖਣ ਨੂੰ ਅਸੀਂ ਜੀਵਨ ਸਾਥੀ ਹਾਂ। ਪਰ ਉਂਝ ਉਹ ਘਰਦੇ ਕੰਮਾਂ `ਚ ਬਿਜੀ ਹੈ ਤੇ ਮੈਂ ਬਾਹਰਲਿਆਂ ਕੰਮਾਂ ਵਿੱਚ। ਗਰਜਾਂ ਤੇ ਕੰਮਾਂ ਤੋਂ ਬਿਨਾਂ ਹੋਰ ਰਿਸ਼ਤਾ ਹੀ ਸਾਡਾ ਕੋਈ ਨਹੀਂ। ਜੌਬ ਕਰੋ, ਕੰਮ ਕਰੋ, ਖਰੀਦੋ ਫਰੋਖਤ ਤੇ ਏਸੇ ਰੁਟੀਨ ਵਿੱਚ ਸਰੀਰਕ ਸਾਂਝ। ਦੈਟਸ ਇਟ।

ਪਰ ਰੂਪਾ ਨਾਲ ਮੇਰਾ ਗਰਜਾਂ, ਲੋੜਾ ਦਾ ਰਿਸ਼ਤਾ ਨਹੀਂ ਤੇ ਨਾਂ ਹੀ ਮੈਂ ਕਦੇ ਉਸ ਨਾਲ ਕਦੀ ਜਿਸਮਾਨੀ ਸਾਂਝ ਪਾਈ ਹੈ। ਫੇਰ ਮੇਰੀ ਰੂਹ ਕਿਉਂ ਉਸ ਲਈ ਤੜਫਦੀ ਹੈ।

ਉਹ ਸੰਗੀਤ ਦੀ ਇੱਕ ਤਰੰਗ ਹੈ ਤੇ ਸੰਗੀਤ ਮੇਰੇ ਲਈ ਜਿੰਦ ਜਾਨ। ਪਤਨੀ ਲਈ ਸੰਗੀਤ ਐਵੇਂ ਵਾਧੂ ਦਾ ਸਮਾਂ ਬਰਬਾਦ ਕਰਨਾ। ਉਸ ਦਾ ਸ਼ੌਕ ਤਾਂ ਚਟਪਟੇ ਖਾਣੇ, ਨਵੇਂ ਫੈਸ਼ਨ ਦੇ ਸੂਟ ਤੇ ਖਰੀਦੋ ਫਰੋਖਤ। ਮੈਂ ਉਸ ਨਾਲ ਬਜ਼ਾਰ ਜਾਣ ਤੋਂ ਤੇ ਉਹ ਮੇਰੇ ਨਾਲ ਕਿਸੇ ਸੰਗੀਤ ਪ੍ਰੋਗਰਾਮ ਤੇ ਜਾਣ ਤੋਂ ਕੰਨੀ ਕਤਰਾਉਂਦੀ ਐ। ਉੱਥੇ ਸੰਗੀਤ ਨਾਲ ਮੇਰੇ ਹਿੱਲਦੇ ਪੈਰ ਅਤੇ ਸਿਰ ਉਸ ਲਈ ਮਜ਼ਾਕ ਦਾ ਵਿਸ਼ਾ ਬਣ ਜਾਂਦੇ ਨੇ। ਪ੍ਰੋ: ਦੇਵ ਸੋਚ ਰਿਹਾ ਸੀ।

ਜਦੋਂ ਵੱਡੇ ਵੱਡੇ ਕਲਾਕਾਰ ਪ੍ਰੋ: ਦੇਵ ਦੀਆਂ ਤਰੀਫਾਂ ਕਰਦੇ ਤਾਂ ਪ੍ਰੋ: ਅਨੀਤਾ ਨੂੰ ਆਪਣੇ ਘਰ ਵਾਲੇ ਵਿੱਚ ਕੋਈ ਖਾਸ ਗੱਲ ਨਜ਼ਰ ਨਾਂ ਆਉਂਦੀ। ਨਾਲ ਦੇ ਪ੍ਰੋਫੈਸਰਾਂ ਸ਼ਹਿਰਾਂ `ਚ ਕੋਠੀਆਂ ਉਸਾਰ ਲਈਆਂ ਪਲਾਟ ਲੈ ਲਏ। ਪਰ ਪ੍ਰੋ: ਦੇਵ ਤੇ ਪੱਲੇ ਸਿਰਫ ਗੋਡੀਂ ਹੱਥ ਹੀ ਆਏ। ਤਾਂ ਹੀ ਤਾਂ ਉਹ ਅਕਸਰ ਪੁੱਛਦੀ “ਥੋਨੂੰ ਮਿਲਦਾ ਕੀ ਹੈ ਇਹ ਗੀਤ ਗੂਤ ਤਿਆਰ ਕਰਵਾ ਕੇ ਕੁੱਝ ਹੋਰ ਕਰ ਲੋ। ਕੋਈ ਦੁਕਾਨ ਬਣਵਾ ਕੇ ਹੀ ਕਿਰਾਏਤੇ ਦੇ ਦੋ ਜਿੱਥੋ ਚਾਰ ਪੈਸੇ ਆਉਣ”। ਬੱਸ ਏਸੇ ਨੋਕ ਝੋਕ ਵਿੱਚ ਵੀਹ ਸਾਲ ਗੁਜਰ ਗਏ।

ਪ੍ਰੋ: ਦੇਵ ਨੂੰ ਰੂਪਾ ਤੋਂ ਬਾਅਦ ਮਾਪਿਆ ਦੇ ਜੋਰ ਪਾਉਣ ਤੇ ਇਹ ਅਰੇਂਜ ਮੈਰਿਜ਼ ਕਰਨੀ ਪਈ ਸੀ। ਤੇ ਹੁਣ ਹਰ ਗੱਲ ਵਿੱਚ ਸਮਝੌਤੇ ਕਰਨੇ ਉਸ ਨੇ ਸਿੱਖ ਲਏ ਸਨ। ‘ਦਰਅਸਲ ਵਿਆਹ ਹੈ ਹੀ ਸਮਝੌਤਿਆਂ ਦਾ ਨਾਂ ’। ਉਹ ਕਦੀ ਕਦੀ ਸੋਚਦਾ

ਪਤੀ ਪਤਨੀ ਦੇ ਨਾਂ ਸ਼ੌਕ ਸਾਂਝੇ ਤੇ ਨਾਂ ਵਿਚਾਰ। ਉਸ ਵਾਂਗੂੰ ਪਤਾ ਨਹੀ ਹੋਰ ਕਿੰਨੇ ਸ਼ਾਦੀ ਦਾ ਗਲ਼ ਪਿਆ ਢੋਲ ਵਜਾ ਰਹੇ ਹੋਣਗੇ। ‘ਕੀ ਵਿਆਹ ਆਪਣੇ ਅਰਥ ਗੁਆ ਚੁੱਕਾ ਹੈ?’ ਕਦੀ ਕਦੀ ਦੇਵ ਸੋਚਦਾ। ਨਵੀਂ ਪੀੜੀ ਸ਼ਾਇਦ ਏਸੇ ਕਰਕੇ ਇਸ ਬੰਧਨ ਤੋਂ ਕੰਨੀ ਕਤਰਾ ਰਹੀ ਹੈ। ਉਮਰ ਭਰ ਦੀ ਗ਼ੁਲਾਮੀ। ਵਿਆਹੀਆਂ ਔਰਤਾਂ ਦੀ ਤਾਂ ਜ਼ੰਜੀਰ ਉਦੋਂ ਹੀ ਟੁੱਟਦੀ ਜਦੋਂ ਸਹੁਰੇ ਘਰ ਤੋਂ ਉਸਦੀ ਲਾਸ਼ ਨਿੱਕਲਦੀ ਹੈ। ਭਾਵੇਂ ਸਾਰੀ ਉਮਰ ਉਸਦਾ ਸ਼ਰਾਬੀ ਪਤੀ ਕੁੱਟਦਾ ਮਾਰਦਾ ਰਹੇ ਤੇ ਉਹ ਫਿਰ ਵੀ ਪ੍ਰਮੇਸ਼ਰ। ਏਸੇ ਤਰ੍ਹਾਂ ਉਹ ਵੀ ਅਨੀਤਾ ਦਾ ਪ੍ਰਮੇਸ਼ਰ ਸੀ। ‘ਪਰ ਅੱਜ ਕੱਲ ਦੇ ਪ੍ਰਮੇਸ਼ਰ ਪਤਨੀਆਂ ਤੋਂ ਕੁੱਝ ਜਿਆਦਾ ਹੀ ਡਰਦੇ ਨੇ’। ਉਹ ਹਸਦਾ।

ਕਨੇਡਾ ਆਕੇ ਉਸ ਨੇ ਪਤਨੀ ਪ੍ਰਮੇਸ਼ਰ ਪਰਿਵਾਰ ਵਧੇਰੇ ਵੇਖੇ ਸਨ। ਜਿੱਥੇ ਮਰਦ ਦੀ ਹਾਲਤ ਭਿੱਜੀ ਬਿੱਲੀ ਵਰਗੀ ਸੀ। ਪਰ ਉਨ੍ਹਾਂ ਦੀ ਸ਼ਾਦੀ ਫਿਰ ਵੀ ਚੱਲ ਰਹੀ ਸੀ। ਜਿੰਨੇ ਵੱਡਾ ਸਮਝੌਤੇਵਾਦ ਉਨ੍ਹੀਆਂ ਹੀ ਲੰਬੀਆਂ ਮੈਰਿਜ ਐਨਵਰਸਰੀਆਂ। ਪ੍ਰੋ: ਦੇਵ ਨੂੰ ਲੱਗਦਾ ਸੀ ਕਿ ਰੂਪਾ ਨਾਲ ਉਹ ਉਨੇ ਹੀ ਸਬੰਧ ਬਣਾਵੇ ਜਿੰਨਾ ਨਾਲ ਉਸਦਾ ਪਰਿਵਾਰ ਨਾ ਟੁੱਟੇ। ਸ਼ਾਦੀ ਦੀ ਸਿਲਵਰ ਜੁਬਲੀ ਮਨਾਉਣ ਦੀ ਤਮੰਨਾ ਤਾਂ ਉਸ ਦੀ ਵੀ ਸੀ। ਏਹੋ ਗੱਲ ਰੂਪਾ ਸ਼ਾਇਦ ਆਪਣੇ ਪਤੀ ਬਾਰੇ ਵੀ ਸੋਚ ਰਹੀ ਹੋਵੇ। ਦੋਨੋ ਆਪੋ ਆਪਣੇ ਬੰਧਨਾਂ ਦੇ ਘੁਰਨਿਆ `ਚ ਬੰਦ ਸਨ।

ਅੱਜ ਰੂਪਾ ਪਹਿਲੀ ਵਾਰੀ ਜਿਵੇਂ ਕਿਸੇ ਘੁਰਨੇ `ਚੋ ਨਿੱਕਲ ਕੇ ਜਾ ਰਹੀ ਹੋਵੇ। ਉਸ ਨੇ ਸ਼ੀਸ਼ਾ ਤੱਕਿਆ ਚਿਹਰਾ ਕੁਮਲਾ ਗਿਆ ਸੀ। ਵਾਲਾਂ ਦੀ ਮਹਿੰਦੀ ਫਿੱਕੀ ਪੈ ਗਈ ਸੀ। ਉਹ ਕੁੜੀ ਤੋਂ ਅੱਧਖੜ ਔਰਤ ਬਣ ਗਈ ਸੀ। ਕਾਲਜ ਸਮੇਂ ਦੀਆਂ ਫੋਟੋਆਂ ਦੇਖਦੀ ਤਾਂ ਨਿਰੀ ਪੁਰੀ ਸਰਗਮ ਲੱਗਦੀ। ਪਿਆਰੀ ਜਿਹੀ ਕੁੜੀ। ਉਸ ਨੇ ਅੱਖਾਂ ਦੀਆਂ ਸ਼ਿਆਹੀਆਂ ਢਕਣ ਲਈ ਮਸਖਾ ਲਗਾਇਆ। ਦੇਵ ਦੇ ਪਸੰਦੀਦਾ ਰੰਗ ਦਾ ਸੂਟ ਪਾਇਆ। ਗੁਰਸੇਵਕ ਦੇ ਤਾਂ ਟੋਰਾਂਟੋ ਤੋਂ ਕੈਲੇਫੋਰਨੀਆਂ ਦੇ ਗੇੜੇ ਹੀ ਨਾ ਮੁੱਕੇ ਪਰ ਉਸਦਾ ਰੂਪ ਮੁੱਕ ਚੱਲਿਆ ਸੀ। ਉਸ ਲਈ ਟਰੱਕ ਪਾਉਣੇ ਤੇ ਘਰ ਲੈਣਾ ਹੀ ਦੋ ਵੱਡੇ ਸ਼ੌਂਕ ਸਨ। ਰੂਪਾ ਦੇ ਹੁਸਨ ਦਾ ਖਜ਼ਾਨਾ ਏਸੇ ਤਰ੍ਹਾਂ ਵੀਹ ਸਾਲ ਕਿਰਦਾ ਰਿਹਾ।

ਉਹ ਸੋਚਣ ਲੱਗੀ “ਦੇਵ ਮੈਨੂੰ ਪਛਾਣ ਵੀ ਲਵੇਗਾ”। ਉਸ ਦਾ ਦਿਲ ਧੜਕ ਰਿਹਾ ਸੀ। ਉਹ ਪਤੀ ਨੂੰ ਨਾਲ ਲੈਕੇ ਬੇਟੀ ਨੂੰ ਕਾਰ `ਚ ਬਿਠਾ (ਪ੍ਰੋ: ਦੇਵ ਨੂੰ ਮਿਲਣ) ਨਹੀ ਸੱਚ ਕੁੜੀ ਨੂੰ ਦਾਖਲ ਕਰਵਾਉਣ ਤੁਰ ਪਈ।

ਪ੍ਰੋ: ਦੇਵ ਜਿਵੇਂ ਉਸੇ ਨੂੰ ਹੀ ਉਡੀਕਦਾ ਹੋਵੇ। ਕਲਪਣਾ ਦੇ ਉਡਣ ਖਟੋਲੇ ਤੋਂ ਉੱਤਰ ਉਸ ਨੇ ਤੱਕਿਆ ਰੂਪਾ ਆਪਣੇ ਪਤੀ ਨਾਲ ਕਾਹਲੇ ਕਦਮੀ ਆ ਰਹੀ ਸੀ। ਉਹ ਹੀ ਤੋਰ ਉਹ ਹੀ ਅੰਦਾਜ਼। ਉਸ ਨੇ ਫਿਰੋਜ਼ੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਦੇਵ ਦਾ ਪਸੰਦੀਦਾ ਰੰਗ।

ਕੋਲ ਆਕੇ ਉਸਨੇ ਦੋਹਵੇਂ ਹੱਥ ਜੋੜੇ। ਜਿਵੇਂ ਵਹਿੰਦੇ ਝਰਨੇ ਰੁਕ ਗਏ ਹੋਣ। ਟੱਲੀਆਂ ਵਾਂਗੂੰ ਆਵਾਜ ਟਣਕੀ। ਪ੍ਰੋ: ਦੇਵ ਉਸ ਨੂੰ ਚਾਹੁੰਦਾ ਹੋਇਆ ਵੀ ਬੁੱਕਲ `ਚ ਨਾ ਲੈ ਸਕਿਆ। ਅੱਖਾਂ `ਚ ਮਾਰੇ ਦਰਿਆਵਾਂ ਦੇ ਬੰਨ ਟੁੱਟਜੂ ਟੁੱਟਜੂ ਕਰ ਰਹੇ ਸਨ। ਨਾਲ ਖੜਾ ਬੰਦਾ ਰੂਪਾ ਦਾ ਪਤੀ ਹੀ ਹੋ ਸਕਦਾ ਸੀ। ਥੋੜਾ ਜਿਹਾ ਭਾਰਾ ਸਰੀਰ ਅੱਧਾ ਸਿਰ ਗੰਜਾ ਹੱਥ `ਚ ਸੈੱਲ ਫੋਨ।

ਉਸ ਨੇ ਗੁਰਸੇਵਕ ਕਹਿ ਕੇ ਸੱਜਾ ਹੱਥ ਅੱਗੇ ਵਧਾਇਆ। ਪ੍ਰੋ: ਦੇਵ ਨੂੰ ਉਸ ਦੀ ਕਿਸਮਤ ਤੇ ਰਸ਼ਕ ਆਇਆ। ਰੂਪਾ ਦੇ ਚਿਹਰੇ ਤੇ ਉਮਰ ਦੀਆਂ ਲਕੀਰਾਂ ਭਾਵੇਂ ਗੂੜੀਆਂ ਹੋ ਗਈਆਂ ਸਨ। ਪਰ ਉਹੋ ਖੂਬਸੂਰਤੀ ਉਹੋ ਅੰਦਾਜ਼। ਹੱਸਦੀ ਤਾਂ ਅੱਖਾਂ ਮੀਟ ਲੈਂਦੀ। ਨਾਲ ਖੜੀ ਕੁੜੀ ਤਾਂ ਉਸ ਨੇ ਦੇਖੀ ਹੀ ਨਹੀਂ ਸੀ। ਜਦ ਨਜ਼ਰ ਪਈ ਤਾਂ ਜੁਆਨੀ ਵੇਲੇ ਦੀ ਬਣੀ ਤਣੀ ਰੂਪਾ ਦਾ ਭੁਲੇਖਾ ਪਿਆ। ਪ੍ਰੋ: ਦੇਵ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤਾਂ ਸਾਰਾ ਜਿਸਮ ਹੀ ਜਿਵੇਂ ਕੰਬ ਗਿਆ ਹੋਵੇ। ਕੋਈ ਝੱਖੜ ਸ਼ੂਕ ਰਿਹਾ ਸੀ। ਪ੍ਰੋ: ਦੇਵ ਦਾ ਵਜੂਦ ਕੱਖਾਂ ਵਾਂਗੂੰ ਉਡ ਰਿਹਾ ਸੀ।

“ਆਉ ਅੰਦਰ ਬੈਠਦੇ ਹਾਂ” ਉਹ ਛੋਟੇ ਜਿਹੇ ਦਫਤਰ ਵਲ ਲੈ ਤੁਰਿਆ।

ਨਾਲ ਦੇ ਕਮਰੇ ਵਿੱਚ ਦਸ ਬਾਰਾਂ ਬੱਚੇ ਤਬਲੇ ਤੇ ਹਰਮੋਨੀਅਮ ਨਾਲ ਕੁੱਝ ਗਾ ਰਹੇ ਸਨ। ਗੁਰਸੇਵਕ ਆਪਣੀ ਕੁੜੀ ਸਰਗਮ ਬਾਰੇ ਗੱਲ ਕਰ ਰਿਹਾ ਸੀ ਤੇ ਦਾਖਲਾ ਫੀਸ ਪੁੱਛ ਰਿਹਾ ਸੀ। ਪ੍ਰੋ: ਦੇਵ ਗੱਲ ਟਾਲ ਨਾ ਸਕਿਆ। ਪੰਜ ਸੌ ਡਾਲਰ `ਚੋਂ ਢਾਈ ਸੌ ਪਹਿਲਾਂ ਦੇਣਾ ਸੀ। ਨਾ ਨਾ ਕਰਦੇ ਦੇਵ ਨੂੰ ਢਾਈ ਸੌ ਡਾਲਰ ਜਦੋਂ ਗੁਰਸੇਵਕ ਨੇ ਫੜਾਇਆ ਤਾਂ ਉਸ ਨੂੰ ਪਹਿਲੀ ਵਾਰ ਮਾਇਆ ਨਾਗਣੀ ਲੱਗੀ। ਉਸ ਦੇ ਅੰਦਰੋਂ ਜਿਵੇਂ ਕੁੱਝ ਮਰ ਗਿਆ ਹੋਵੇ।

ਸਮਝ ਨਹੀ ਸੀ ਆ ਰਹੀ ਉਹ ਵਿਉਪਾਰੀ ਬਣ ਕੇ ਸੰਗੀਤ ਕਦੋਂ ਤੋਂ ਵੇਚਣ ਲੱਗ ਪਿਆ ਸੀ। ਉਹ ਵੀ ਰੂਪਾ ਦੀ ਕੁੜੀ ਨੂੰ ਜੋ ਉਸਦਾ ਆਪਣਾ ਪਿਆਰ ਸੀ, ਇਸ਼ਕ ਸੀ। ਉਸ ਦੀ ਰੂਹ ਉਸ ਨੂੰ ਲਾਹਣਤਾ ਪਾਉਂਦੀ ਰਹੀ।

ਸ਼ਾਮ ਢਲੀ ਪ੍ਰੋ: ਦੇਵ ਨੇ ਆਪਣੇ ਜਿਗਰੀ ਯਾਰ ਗੁਰਜੀਤ ਨੂੰ ਫੋਨ ਕੀਤਾ। ਤੇ ਫੇਰ ਉਹ ਕਿਸੇ ਬੀਅਰ ਬਾਰ ਵਿੱਚ ਜਾ ਬੈਠੇ।

ਪ੍ਰੋ: ਦੇਵ ਜਿਵੇਂ ਚੌਵੀ ਪੱਚੀ ਸਾਲ ਦਾ ਮੁੰਡਾ ਬਣ ਕੇ ਆਪਣੀ ਮਹਿਬੂਬਾ ਦੀ ਕਹਾਣੀ ਸੁਣਾ ਰਿਹਾ ਹੋਵੇ।

“ਯਾਰ ਮੇਰੇ ਲਈ ਅਜੇ ਵੀ ਉਹ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਹੈ। ਉਹ ਹੀ ਆਵਾਜ਼ ਉਹ ਹੀ ਅੰਦਾਜ਼” ਉਹ ਬੀਅਰ ਦੀਆਂ ਘੁੱਟਾ ਭਰ ਰਿਹਾ ਸੀ। ਸੋਚਾਂ `ਚ ਡੁੱਬਿਆ, ਕਿਸੇ ਸਮਾਧੀ `ਚ ਲੀਨ। ਪਤਾ ਨਹੀਂ ਉਸ ਨੇ ਕਿੰਨੀਆਂ ਕੁ ਗੱਲਾਂ ਕੀਤੀਆਂ। ਘਰ ਵਾਲੀ ਦਾ ਸੈੱਲ ਤੇ ਵਾਰ ਵਾਰ ਫੋਨ ਆ ਰਿਹਾ ਸੀ। ਜਿਵੇਂ ਇਹ ਫੋਨ ਨਹੀਂ ਬਲਕਿ ਪਤਨੀ ਵਲੋਂ ਪਤੀ ਦੇ ਨੱਕ `ਚ ਪਾਈ ਨਕੇਲ ਹੋਵੇ। ਅੱਕ ਕੇ ਉਸ ਨੇ ਫੋਨ ਹੀ ਬੰਦ ਕਰ ਦਿੱਤਾ।

ਅੱਜ ਬੀਅਰ ਵੀ ਨਸ਼ਾ ਨਹੀਂ ਸੀ ਕਰ ਰਹੀ। ਇਸ਼ਕ ਤੋਂ ਵੱਡਾ ਹੋਰ ਕੋਈ ਨਸ਼ਾ ਨਹੀਂ ਹੁੰਦਾ ਦੇਵ ਨੂੰ ਲੱਗਿਆ। ਫੇਰ ਗੁਰਜੀਤ ਉਸ ਨੂੰ ਘਰ ਛੱਡ ਆਇਆ।

ਉਸ ਨੇ ਪਤੀ ਹੋਣ ਮਖੌਟਾ ਪਹਿਨ ਲਿਆ ਸੀ। ਘਰ ਵਾਲੀ ਵਾਲੀ ਦੀ ਤਾਰੀਫ ਉਸ ਵਲੋਂ ਬਣਾਏ ਖਾਣੇ ਦੀ ਤਾਰੀਫ। ਬੱਚਿਆਂ ਦੀਆਂ ਗੱਲਾਂ ਇੰਡੀਆਂ ਦੀਆਂ ਗੱਲਾਂ। ਇੱਕ ਸਫਲ ਅਦਾਕਾਰ ਵਾਂਗ। ਪੈਣ ਲੱਗਿਆ ਉਹ ਖੁਦ ਤੇ ਹੀ ਹੱਸਿਆ। ਅਸੀਂ ਸਾਰੇ ਕਿੰਨੇ ਵੱਡੇ ਡਰਾਮੇਵਾਜ ਹਾਂ। ਅਜਿਹਾ ਡਰਾਮਾ ਮੇਰੀ ਪਤਨੀ ਵੀ ਤਾਂ ਸ਼ਾਇਦ ਮੇਰੇ ਨਾਲ ਕਰਦੀ ਹੋਊ। ਇਹ ਤਾਂ ਹੋ ਨਹੀਂ ਸਕਦਾ ਕਿ ਉਸ ਨੂੰ ਕੋਈ ਮੇਰੇ ਤੋਂ ਬਿਨਾ ਹੋਰ ਚੰਗਾ ਨਾਂ ਲੱਗਿਆ ਹੋਵੇ। ਪਰ ਉਹ ਕਹੇਗੀ ਨਹੀਂ। ਭਾਰਤੀ ਔਰਤ ਜੋ ਹੋਈ।

ਹੁਣ ਸਰਗਮ ਹਰ ਵੀਕਐਂਡ ਤੇ ਕਲਾਸ ਲੈਣ ਆਂਉਂਦੀ। ਰੂਪਾ ਹਮੇਸ਼ਾਂ ਉਸ ਨੂੰ ਛੱਡ ਕੇ ਜਾਂਦੀ ਲੈ ਕੇ ਜਾਂਦੀ। ਪ੍ਰੋ: ਦੇਵ ਨੂੰ ਹੱਥ ਖੜਾ ਕਰ ਸਲਾਮ ਕਰਦੀ। ਕਦੀ ਕੁੱਝ ਪੁੱਛਣ ਦੇ ਬਹਾਨੇ ਅੰਦਰ ਵੀ ਆ ਜਾਂਦੀ। ਉਸ ਨੂੰ ਵੇਖ ਕੇ ਮੁਸਕਰਾੳਂਦੀ। ਜਿਵੇਂ ਦਰਿਆਵਾਂ ਨੂੰ ਕੰਢਿਆਂ ਅੰਦਰ ਰਹਿ ਕੇ ਵੱਗਣਾ ਆ ਗਿਆ ਹੋਵੇ।

ਪ੍ਰੋ: ਦੇਵ ਸਰਗਮ ਤੇ ਬੇਹੱਦ ਮਿਹਨਤ ਕਰ ਰਿਹਾ ਸੀ। ਉਸ ਨਾਲ ਰਲ਼ ਕੇ ਗਾਉਂਦਾ। ਅੱਖਾਂ ਮੀਟਿਆਂ ਪਤਾ ਹੀ ਨਾ ਲੱਗਦਾ ਕਿ ਉਸ ਦਾ ਸਾਥ ਰੂਪਾ ਦੇ ਰਹੀ ਹੈ ਜਾਂ ਉਸ ਦੀ ਬੇਟੀ ਸਰਗਮ। ਉਸ ਦੀਆਂ ਝੀਲ ਵਰਗੀਆਂ ਅੱਖਾਂ `ਚ ਤੱਕਦਾ ਉਸ ਨਾਲ ਗੱਲਾਂ ਕਰਦਾ ਰਹਿੰਦਾ। ਕਦੀ ਉਸ ਦੀ ਮਾਂ ਬਾਰੇ ਤੇ ਕਦੀ ਡੈਡੀ ਬਾਰੇ।

ਉਹ ਘਰ ਜਾ ਕੇ ਆਖਦੀ, “ਮੌਮ ਦੇਵ ਅੰਕਲ ਬਹੁਤ ਚੰਗੇ ਨੇ ਤੁਸੀਂ ਕਦੇ ਮਿਲਿਉ ਤਾਂ ਸਈ। ਮੌਮ ਡੈਡ ਨੂੰ ਪੁੱਛ ਕੇ ਦੇਵ ਅੰਕਲ ਨੂ ਘਰੇ ਬਲਾਉਣਾ।  ਉਹ ਮੇਰਾ ਬਹੁਤ ਕਰਦੇ ਨੇ”

ਇੱਕ ਦਿਨ ਰੂਪਾ ਨੇ ਦੇਵ ਨੂੰ ਫੋਨ ਤੇ ਕਿਹਾ ਵੀ “ਸਰਗਮ ਸਾਰਾ ਦਿਨ ਦੇਵ ਅੰਕਲ ਦੇਵ ਅੰਕਲ ਕਰਦੀ ਰਹਿੰਦੀ ਆ ਕਿਤੇ ਤੁਸੀਂ ਉਸ ਦਾ ਲੋੜ ਤੋਂ ਵੱਧ ਤਾਂ ਨੀ ਕਰਦੇ  “

ਦੇਵ ਨੂੰ ਮਿਲਣ ਤੋਂ ਬਾਅਦ ਰੂਪਾ ਅੰਦਰ ਜੰਮੀ ਬਰਫ ਪਿਘਲਣ ਲੱਗੀ। ਉਸ ਨੇ ਫੇਰ ਤੋਂ ਸੰਗੀਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਚੰਗੇ ਸੰਗੀਤ ਦੀਆਂ ਟੇਪਾਂ ਸੀ ਡੀ ਜ਼ ਉਹ ਇੱਕਠੀਆਂ ਕਰਨ ਲੱਗੀ। ਪ੍ਰੋ: ਦੇਵ ਨੂੰ ਫੋਨ ਵੀ ਵਧਣ ਲੱਗੇ।

ਉਧਰ ਗੁਰਸੇਵਕ ਦੇ ਟਰੱਕ ਦੇ ਗੇੜੇ ਲੰਬੇ ਹੋ ਰਹੇ ਸਨ। ਉਹ ਇਸ ਸਾਲ ਘਰ ਫ੍ਰੀ ਕਰਕੇ ਹੋਰ ਵੱਡਾ ਘਰ ਲੈਣਾ ਚਾਹੁੰਦਾ ਸੀ। ਗੇੜਾ ਲਾ ਕੇ ਹਫਤੇ ਬਾਅਦ ਆਂਉਦਾ। ਕਈ ਵਾਰੀ ਤਾਂ ਬਿਨਾਂ ਘਰ ਆਇਆਂ ਉਥੋਂ ਹੀ ਮੁੜ ਜਾਂਦਾ। ਰੂਪਾ ਹਫਤੇ ਦੀਆਂ ਦਾਲਾਂ ਰੋਟੀਆਂ ਉੱਥੇ ਹੀ ਫੜਾ ਆਂਉਦੀ।

ਬਹੁਤੇ ਟਰੱਕਾਂ ਵਾਲਿਆਂ ਦਾ ਇਹ ਹੀ ਹਾਲ ਸੀ। ਪਤਨੀਆਂ ਚੰਗੀਆਂ ਗੱਡੀਆਂ ਭਜਾਈ ਫਿਰਦੀਆਂ ਵਕਤ ਪੂਰਾ ਕਰਨ ਲਈ। ਜਨਾਬ ਉਨ੍ਹਾਂ ਕੋਲ ਘਰ ਰਹਿਣ ਲਈ ਟਾਈਮ ਹੀ ਨਹੀਂ ਸੀ। ਕੰਮਾਂ ਤੇ ਡੋਰੋਂ ਟੁੱਟੀ ਪਤੰਗ ਵਾਂਗੂੰ ਅਜਿਹੀਆਂ ਔਰਤਾਂ ਦੇ ਕਿੱਸੇ ਸੁਣਨ ਨੂੰ ਮਿਲਦੇ। ਤੇ ਕਈ ਇਹ ਵੀ ਆਖਦੀਆਂ “ਕੀ ਕਰਨਾ ਹੈ ਅਜਿਹੇ ਪੈਸੇ ਨੂੰ ਜਦ ਥੋਡਾ ਟੱਬਰ ਹੀ ਥੋਡਾ ਨਾਂ ਰਹੇ। ਘਰ ਕੱਲਾ ਇੱਟਾਂ ਪੱਥਰਾਂ ਦੀਆਂ ਕੰਧਾਂ ਤਾਂ ਨੀ ਹੁੰਦਾ । ਤੇ ਨਾਂ ਹੀ ਪੈਸਾ ਸਭ ਕੁੱਝ ਹੁੰਦਾ ਹੈ”

ਰੂਪਾ ਦੇ ਸਮਝੌਤਿਆਂ ਦੀ ਡੋਰ ਕਮਜੋਰ ਪੈਣ ਲੱਗੀ। ਹੁਣ ਉਹ ਪ੍ਰੋ: ਦੇਵ ਨਾਲ ਕਿਸੇ ਟਿੱਮ ਹੌਰਟਨ ਵੀ ਜਾ ਬੈਠਦੀ। ਉਹ ਖੂਬ ਗੱਲਾਂ ਕਰਦੇ। ਫਿਰ ਤੋਂ ਇਸ਼ਕ ਪੁੰਗਰ ਰਿਹਾ ਸੀ। ਆਪਣੇ ਜੀਵਨ ਸਾਥੀਆਂ ਤੋਂ ਚੋਰੀ ਚੋਰੀ। ਕਦੀ ਕਦੀ ਰੂਪਾ ਇਹ ਵੀ ਸੋਚਦੀ ਜੇ ਕਿਸੇ ਨੇ ਮੈਨੂੰ ਦੇਖ ਲਿਆ ਤਾਂ ਲੋਕ ਮੇਰੀਆਂ ਵੀ ਗੱਲਾ ਬਣਾਉਣਗੇ। ਕਿ ਘਰ ਵਾਲਾ ਟਰੱਕ ਤੇ ਤੋਰ ਕੇ ਇਹ ਮਿਊਜਿਕ ਟੀਚਰ ਨਾਲ ਤੁਰੀ ਫਿਰਦੀ ਆ।

ਫੇਰ ਉਹ ਸੋਚਦੀ ਆਖਰ ਮੈਂ ਵੀ ਇਨਸਾਨ ਹਾਂ। ਜਿਸ ਦਾ ਪਿਆਰ ਕਨੇਡਾ ਦੀ ਬਲੀ ਚੜ ਗਿਆ। ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਨੇ ਜੋ ਪਤੀ ਪਤਨੀ ਦਾ ਨਾਟਕ ਕਰ ਰਹੇ ਹੋਣਗੇ। ਜੀਵਨ ਦੀ ਪਵਿੱਤਰਤਾ ਤਾਂ ਮਨ ਦੀ ਪਵਿੱਤਰਤਾ ਹੈ। ਤੇ ਮਨ ਮੇਰਾ ਹਮੇਸ਼ਾਂ ਦੇਵ ਨੂੰ ਹੀ ਚਾਹੁੰਦਾ ਰਿਹਾ ਹੈ। ਏਹੋ ਹਾਲ ਸ਼ਾਇਦ ਦੇਵ ਦਾ ਵੀ ਹੋਵੇ।

ਰੋਟੀਆਂ ਲਾਹੀ ਜਾਣਾ, ਨਿਆਣੇ ਜੰਮ ਦੇਣੇ, ਸਫਾਈਆਂ ਕਰੀ ਜਾਣਾ ਜਾਂ ਜੌਬ ਕਰੀ ਜਾਣੀ ਇਹ ਹੀ ਤਾਂ ਜੀਵਨ ਨਹੀਂ। ਜੇ ਪਿਆਰ ਹੁੰਦਾ ਤਾਂ ਅਸੀ ਵੀ ਵੋਕੇਸ਼ਨਾਂ ਤੇ ਜਾਂਦੇ। ਸੈਰ ਸਪਾਟੇ ਕਰਦੇ। ਜੀਵਨ ਨੂੰ ਮਾਣਦੇ। ਪਰ ਸਾਡਾ ਪਿਆਰ ਤਾਂ ਪੈਸੇ ਨਾਲ ਹੈ।

ਫੇਰ ਇੱਕ ਦਿਨ ਪ੍ਰੋ: ਦੇਵ ਨੇ ਕਹਿ ਹੀ ਦਿੱਤਾ “ਰੂਪਾ ਤੂੰ ਮੇਰੀ ਪ੍ਰੇਮਿਕਾ ਤਾਂ ਹੈ ਹੀ ਪਤਨੀ ਬਣਾਉਣ ਦੀ ਇੱਛਾ ਅਧੂਰੀ ਰਹਿ ਗਈ। ਮੈਂ ਤਾਂ ਆਪਣੀ ਪਤਨੀ ਵਿੱਚੋਂ ਵੀ ਤੈਨੂੰ ਫੀਲ ਕਰਦਾ ਰਿਹਾਂ ਹਾਂ”

ਰੂਪਾ ਕਹਿਣਾ ਤਾਂ ਚਾਹੁੰਦੀ ਸੀ ‘ਹਾਲ ਮੇਰਾ ਵੀ ਏਹ ਹੀ ਹੈ’ ਪਰ ਕਹਿ ਨਾਂ ਸਕੀ। ਦੂਸਰੇ ਦਿਨ ਰੂਪਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ, ਉਹ ਆਉਣ ਸਾਰ ਕਹਿਣ ਲੱਗੀ “ਦੇਵ ਆਪਣੇ ਇਹ ਸਬੰਧ ਠੀਕ ਨਹੀਂ ਹੁਣ ਆਪਾਂ ਵਿਆਹ ਤਾਂ ਕਰਵਾ ਨਹੀਂ ਸਕਦੇ ਇਹ ਮਿਲਣਾ ਜੁਲਣਾ ਵੀ ਗੁੱਝਾ ਨਹੀਂ ਰਹਿਣਾ। ਜੇ ਤੇਨੂੰ ਮੇਰੀ ਤਮੰਨਾ ਹੈ ਤਾਂ ਮੈਂ ਇੱਕ ਦਿਨ ਲਈ ਤੇਰੀ ਪਤਨੀ ਬਣ ਸਕਦੀ ਹਾਂ। ਜਿੱਥੇ ਮਰਜੀ ਲੈ ਚੱਲ। ਆਪਣੀ ਰੂਹ ਨੂੰ ਸ਼ਾਂਤ ਕਰ ਲੈ। ਤਾਂ ਕਿ ਜੋ ਤਮੰਨਾਂ ਅਧੂਰੀ ਹੈ ਉਹ ਵੀ ਪੂਰੀ ਹੋ ਜਾਵੇ। ਫੇਰ ਇਹ ਫਾਈਲ ਕਲੋਜ਼। ਆਪਾਂ ਚੰਗੇ ਦੋਸਤ ਬਣਕੇ ਰਹਾਂਗੇ।

ਸ਼ੁੱਕਰਵਾਰ ਦਾ ਦਿਨ ਸੀ। ਗੁਰਸੇਵਕ ਨੂੰ ਗੇੜਾ ਲੈ ਕੇ ਗਿਆਂ ਦੋ ਦਿਨ ਹੋ ਗਏ ਸਨ। ਰੂਪਾ ਨੇ ਕੰਮ ਤੋਂ ਛੁੱਟੀ ਕੀਤੀ। ਸੁਕੇਅਰ ਵਨ ਦੀ ਮਾਲ ਵਿੱਚ ਕਾਰ ਖੜਾਈ ਤੇ ਪ੍ਰੋਂ: ਦੇਵ ਨਾਲ ਬੈਠ ਕੇ ਲੇਕ ਉਨਟਾਰੀਉ ਤੇ ਚਲੀ ਗਈ। ਅੱਜ ਦੇ ਦਿਨ ਉਹ ਦੇਵ ਦੀ ਪਤਨੀ ਬਣਕੇ ਆਈ ਸੀ।

ਲੇਕ ਦੀ ਹਿੱਕ ਤੇ ਲਹਿਰਾਂ ਦਾ ਸ਼ੋਰ ਸੀ। ਉਨ੍ਹਾਂ ਲੇਕ ਸ਼ੋਅਰ ਪਾਰਕ ਵਿੱਚ ਸੂਰਜ ਸਾਹਮਣੇ ਮੂੰਹ ਕਰਕੇ ਅੱਜ ਦਾ ਰਿਸ਼ਤਾ ਕਬੂਲਿਆ। ਪਤੀ ਪਤਨੀ ਦਾ ਰਿਸ਼ਤਾ। ਇੱਕ ਦੂਸਰੇ ਦਾ ਹੱਥ ਫੜਿਆ। ਇੱਕ ਦੂਜੇ ਨੂੰ ਚੁੰਮਿਆ। ਬਹੁਤ ਗੱਲਾਂ ਕੀਤੀਆਂ ਫੇਰ ਉਹ ਸਾਹਮਣੇ ਹੀ ਬਣੇ ਹੋਟਲ ਚਲੇ ਵਿੱਚ ਗਏ ਅਤੇ ਕਮਰਾ ਬੁੱਕ ਕਰਵਾਇਆ।

ਰੂਪਾਂ ਨੇ ਕਿਸੇ ਡਰੋਂ ਗੁਰਸੇਵਕ ਨੂੰ ਫੋਨ ਕੀਤਾ। ਉਹ ਕੈਲੇਫੋਰਨੀਆਂ ਵਲ ਜਾ ਰਿਹਾ ਸੀ। ਰੂਪਾ ਨੇ ‘ਕਦੋਂ ਮੁੜੋਂਗੇ’ ‘ਕੀ ਹਾਲ ਹੈ’ ਬਗੈਰਾ ਦਾ ਨਾਟਕ ਕਰਕੇ ਫੋਨ ਰੱਖ ਦਿੱਤਾ। ਜਿਵੇਂ ਉਸਦੇ ਮਨ ਅੰਦਰ ਕੋਈ ਚੋਰ ਬੈਠਾ ਸੀ।

ਫੋਨ ਦੇਵ ਨੇ ਵੀ ਅਨੀਤ ਨੂੰ ਕੰਮ ਤੇ ਕੀਤਾ ਸੀ ਕਿ ਉਹ ਮਿਊਜਿਕ ਦਾ ਸਮਾਨ ਲੈਣ ਕਿਸੇ ਦੋਸਤ ਨਾਲ ਟੋਰਾਂਟੋ ਗਿਆ ਹੈ। ਹੁਣ ਉਨ੍ਹਾਂ ਦੇ ਜਿਸਮ ਇੱਕ ਹੋਣ ਵਾਲੇ ਸਨ। ਉਹ ਕੰਬ ਰਹੇ ਸਨ।

ਪਰ ਇਹ ਕੀ ਰੂਪਾ ਨੂੰ ਪ੍ਰੋ: ਦੇਵ ਚੋਂ ਆਪਣੇ ਪਤੀ ਗੁਰਸੇਵਕ ਦਾ ਭੁਲੇਖਾ ਪੈ ਰਿਹਾ ਸੀ। ਪ੍ਰੋ: ਦੇਵ ਦੇ ਵੀ ਵੱਧਦੇ ਹੱਥ ਰੁਕ ਗਏ। ਜਿਵੇਂ ਉਹ ਅਨੀਤਾ ਨਾਲ ਧੋਖਾ ਕਰ ਰਿਹਾ ਹੋਵੇ। ਆਖਰ ਉਨ੍ਹਾਂ ਦਾ ਵੀਹ ਸਾਲ ਦਾ ਰਿਸ਼ਤਾ ਸੀ।

ਰੂਪਾ ਦੇ ਕੋਸ਼ਿਸ਼ ਕਰਨ ਤੇ ਵੀ ਅੰਦਰਲੀ ਅੱਗ ਰਾਖ ਦੀ ਢੇਰੀ ਬਣੀ ਰਹੀ। ਪ੍ਰੋ: ਦੇਵ ਵੀ ਤਾਂ ਰਾਖ ਦਾ ਢੇਰ ਹੀ ਬਣਿਆ ਪਿਆ ਸੀ। ਰੂਪਾ ਨੇ ਕਿਹਾ “ਨਹੀਂ ਮੈਂ ਇਹ ਨਹੀਂ ਕਰ ਸਕਦੀ ਜਿਸਮਾਨੀ ਸਾਂਝ ਹੀ ਤਾਂ ਸਭ ਕੁੱਝ ਨਹੀਂ ਹੁੰਦੀ। ਨਾਲੇ ਆਪਣੀ ਤਾਂ ਰੂਹ ਦੀ ਸਾਂਝ ਹੈ। ਹੁਣ ਮੈਂ ਕਿਸੇ ਹੋਰ ਦੀ ਪਤਨੀ ਹਾਂ ਦੋ ਬੱਚਿਆਂ ਦੀ ਮਾਂ ਵੀ ਹਾਂ। ਕੋਈ ਕੁੜੀ ਚਿੜੀ ਨਹੀਂ”। ਪ੍ਰੋ: ਦੇਵ ਨੂੰ ਰੂਪਾ `ਚੋਂ ਪ੍ਰੇਮਕਾ ਨਹੀਂ ਬਲਕਿ ਗੁਰਸੇਵਕ ਦੀ ਪਤਨੀ ਨਜ਼ਰ ਆਈ। ਜਿਵੇਂ ਉਹ ਕਿਸੇ ਓਪਰੀ ਤੀਵੀਂ ਨਾਲ ਨਜਾਇਜ਼ ਸਬੰਧ ਜੋੜ ਰਿਹਾ ਹੋਵੇ। ਉਹ ਦੋਨੋਂ ਰੁੱਕ ਗਏ। ਤੇ ਸਮਾਂ ਦੌੜਨ ਲੱਗਿਆ।

ਸਾਹਮਣੇ ਕਲਾਕ ਤੇ ਢਾਈ ਵੱਜੇ। ਰੂਪਾ ਦੇ ਬੱਚਿਆ ਦਾ ਸਕੂਲੋਂ ਆਉਣ ਦਾ ਟਾਈਮ ਹੋ ਚੁੱਕਾ ਸੀ। ਅਨੀਤਾ ਨੇ ਵੀ ਚਾਰ ਵਜੇ ਕੰਮ ਛੱਡ ਕੇ ਘਰ ਪਹੁੰਚਣਾ ਸੀ। ਦੇਵ ਨੇ ਵੀ ਚਾਰ ਵਜੇ ਤੋਂ ਲੇਟ ਨਹੀਂ ਸੀ ਹੋਣਾ। ਉਹ ਹੋਟਲੋਂ ਨਿੱਕਲ ਤੁਰੇ। ਬਾਹਰ ਨਿੱਕਲ ਕੇ ਜਿਵੇਂ ਦੋਨੋਂ ਹਲਕਾ ਮਹਿਸੂਸ ਕਰ ਰਹੇ ਹੋਣ। ਜਿਵੇਂ ਕੁੱਝ ਗ਼ਲਤ ਹੋਣੋ ਬਚ ਗਿਆ ਹੋਵੇ।

ਫਿਰ ਵੀ ਰੂਪਾ ਦਾ ਮਨ ਅਪਰਾਧੀ ਮਹਿਸੂਸ ਕਰ ਰਿਹਾ ਸੀ। ਸੁਕੇਅਰ ਵਨ ਆਕੇ ਉਸਨੇ ਕਾਰ ਚੁੱਕੀ ਤੇ ਅੰਦਰ ਬੈਠਣ ਸਾਰ ਗੁਰਸੇਵਕ ਨੂੰ ਫੋਨ ਘੁਮਾ ਕੇ ਉਹ ਉਹ ਪੁੱਛ ਰਹੀ ਸੀ “ਭੁੱਖੇ ਨਾ ਰਿਹੋ ਵਕਤ ਸਿਰ ਟਰੱਕ ਕਿਤੇ ਰੋਕ ਕਾ ਖਾਣਾ ਖਾ ਲਿਉ” ਉਸਦਾ ਗਲ਼ ਭਰ ਆਇਆ। ਜਿਵੇਂ ਕਿਸੇ ਨੇ ਠੰਢੇ ਪਾਣੀ ਦੀ ਬਾਲਟੀ ਲੱਟ ਲੱਟ ਕਰਦੀ ਅੱਗ ਤੇ ਸੁੱਟ ਦਿੱਤੀ ਹੋਵੇ।

ਹੁਣ ਪ੍ਰੋ: ਦੇਵ ਸੋਚ ਰਿਹਾ ਸੀ ਜਿਵੇਂ ਉਹ ਬੁੱਢਾ ਹੋ ਗਿਆ ਹੈ। ਮਨ ਅੰਦਰਲੀ ਧੂਣੀ ਜਿਸ ਵਿੱਚ ਰੂਪਾ ਦੇ ਇਸ਼ਕ ਦੀ ਅੱਗ ਦੱਬੀ ਹੋਈ ਸੀ, ਹੁਣ ਠੰਢੀ ਹੋ ਚੁੱਕੀ ਹੈ। ਇਹ ਅੱਗ ਜੇ ਅੱਜ ਬਲ਼ ਉੱਠਦੀ ਤਾਂ ਸਾਰਾ ਕੁੱਝ ਹੀ ਸਾੜ ਦਿੱੰਦੀ। ਰਿਸ਼ਤੇ ਨਾਤੇ ਘਰ ਯਾਦਾਂ ਤੇ ਇਸ਼ਕ। ਤਾਂ ਫੇਰ ਰੂਪਾ ਨੂੰ ਯਾਦ ਕਰਨ ਲਈ ਕੀ ਬਹਾਨਾ ਰਹਿ ਜਾਂਦਾ? ਉਸ ਨੂੰ ਲੱਗਿਆ ਰੂਪਾ ਦੇ ਇਸ਼ਕ ਵਾਲੀ ਫਾਈਲ ਕਦੇ ਵੀ ਕਲੋਜ਼ ਨਹੀਂ ਹੋਣੀ। ਉਸੇ ਸੇਕ ਨੂੰ ਤਾਂ ਉਹ ਸਿਰਜਣ ਸ਼ਕਤੀ ਵਿੱਚ ਬਦਲਦਾ ਆ ਰਿਹਾ ਸੀ।

ਰੂਪਾ ਜਦ ਘਰ ਕੋਲ ਪਹੁੰਚੀ ਤਾਂ ਉਸ ਨੂੰ ਜਾਪਿਆ ਜਿਵੇਂ ਦੋ ਦਹਾਕੇ ਪਹਿਲਾਂ ਮੋਏ ਕਿਸੇ ਬੱਚੇ ਦੀ ਕਬਰ ਤੇ ਉਹ ਫੁੱਲਾਂ ਦਾ ਗੁਲਦਸਤਾ ਰੱਖ ਕੇ ਪਰਤ ਰਹੀ ਹੋਵੇ। ਉਸ ਦੀਆਂ ਅੱਖਾਂ ਵਿੱਚ ਅਥਰੂ ਸਨ। ਕਈ ਪਤੀ ਪਤਨੀਆਂ ਇਕੱਠੇ ਸ਼ਾਮ ਦੀ ਸੈਰ ਕਰ ਰਹੇ ਸਨ। ਕਈ ਜੋੜੇ ਘਰਾਂ ਦੇ ਬਾਹਰ ਬਾਲਕੋਨੀਆਂ ਵਿੱਚ ਬੈਠੇ ਚਹਿਕ ਰਹੇ ਸਨ। ਉਸ ਦਾ ਗੁਰਸੇਵਕ ਵੀ ਭੁੱਖਣ ਭਾਣਾ ਪਤਾ ਨਹੀਂ ਕਿੱਥੇ ਸੜਕਾਂ ਮਿੱਧਦਾ ਫਿਰ ਰਿਹਾ ਹੋਊ। ਉਹ ਸੋਚ ਰਹੀ ਸੀ।

ਉਧਰ ਪ੍ਰੋਂ: ਦੇਵ ਨੇ ਅਨੀਤਾ ਨੂੰ ਬੁੱਕਲ ਵਿੱਚ ਲਿਆ ਪਤਾ ਨਹੀਂ ਏਨਾਂ ਪਿਆਰ ਕਿੱਥੋਂ ਉਮੜ ਆਇਆ ਸੀ। ਅਨੀਤਾਂ ਨੇ ਹੱਥਾ ਦੇ ਛਾਲੇ ਦਿਖਾਏ ਕਿੱਥੇ ਪ੍ਰੋਫੈਸਰੀ ਤੇ ੱਿਕੱਥੇ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ। ਉਹ ਬੀਤਿਆ ਸਮਾਂ ਯਾਦ ਕਰਕੇ ਰੋਅ ਪਈ ਤੇ ਆਂਖਣ ਲੱਗੀ “ਚਲੋਂ ਇੰਡੀਆ ਮੁੜ ਚੱਲੀਏ ਏਥੇ ਕੀ ਰੱਖਿਆ ਇਨਾਂ ਖੰਡਰਾਂ ਵਿੱਚ”। ਉਹ ਠੀਕ ਹੀ ਤਾਂ ਕਹਿ ਰਹੀ ਸੀ।

ਪਰ ਜਾਣ ਤੋਂ ਪਹਿਲਾਂ ਅਜੇ ਪ੍ਰੋ: ਦੇਵ ਨੇ ਸਰਗਮ ਨੂੰ ਸੰਗੀਤ ਸਿਖਾਉਣਾ ਸੀ। ਪੂਜਾ ਦੀ ਅੱਗ ਤੇ ਹਵਨ ਪਾਉਣ ਲਈ ਨਹੀਂ ਸਗੋਂ ਸੰਗੀਤ ਦੀ ਚਿੰਗਾੜੀ ਨੂੰ ਲਾਟ ਬਣਾਉਣ ਲਈ। ਪ੍ਰੋਂ ਦੇਵ ਦੀ ਹਿੱਕ ਵਿੱਚ ਦੱਬੇ ਪਹਿਲੇ ਪਿਆਰ ਦੇ ਖੰਡਰ ਉਸ ਨੂੰ ਯਾਦ ਕਰਵਾ ਰਹੇ ਸਨ ਕਿ ਅਜੇ ਉਸ ਦਾ ਮਕਸਦ ਪੂਰਾ ਨਹੀਂ ਹੋਇਆ। ਅਜੇ ਤਾਂ ਉਸ ਨੇ ਆਪਣੇ ਨਾਵਲ ਦਾ ਨਾਂ ਵੀ ਰੱਖਣਾ ਹੈ। ਹਿੱਕ ਵਿੱਚ ਯਾਦਾਂ ਦੇ ਕੰਕਰ ਪੱਥਰ ਸਮੇਟੀ ਉਸ ਨੇ ਖਰੜਾ ਚੁੱਿਕਆ ਹੀ ਸੀ ਤਾਂ ਅਨੀਤਾ ਬੋਲੀ “ਫੇਰ ਬਹਿ ਗਏ ਧੂਣੀ ਰਮਾ ਕੇ”। ਪ੍ਰੋ: ਦੇਵ ਨੇ ਕਿਹਾ ‘ਲਉ ਜੀ ਮਿਲ ਗਿਆ ਨਾਂ’। ਥੈਂਕਸ ਅਨੀਤਾ। ਘਰ ਵਿੱਚ ਸੰਗੀਤ ਚੱਲ ਰਿਹਾ ਸੀ ਰੂਪਾ ਜਿਵੇਂ ਸੰਗੀਤਿਕ ਲਹਿਰਾਂ `ਚ ਸਮਾਈ ਹੋਵੇ ਤੇ ਪੂਰੇ ਬ੍ਰਹਿਮੰਡ ਵਿੱਚ ਫੈਲ ਗਈ ਹੋਵੇ। “ਧੁਨੀ ਅਤੇ ਹਵਾ ਬੰਧਨ ਕਦੋਂ ਕਬੂਲ ਕਰਦੀਆਂ ਨੇ ਭਲਾਂ?” ਹੁਣ ਪ੍ਰੋ: ਦੇਵ ਸੋਚਾਂ ਵਿੱਚ ਗੜੂੰਦ ਸਨ ਅੱਖਾਂ ਬੰਦ ਤੇ ਬਿਰਤੀ ਲੱਗੀ ਹੋਈ।

ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਤਿੰਨ ਮੈਂਬਰ ਸਨਮਾਨਿਤ
ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਜਸਵੰਤ ਸਿੰਘ ਸੇਖੋਂ ਨੇ ਆਪਣੀ ਕਵੀਸ਼ਰੀ ਸੁਣਾਈ।

ਦੁਨੀਆਂ ਵਿੱਚ ਹਰਇਕ ਨੂੰ ਔਖੀ ਆਉਂਦੀ ਹੈ ਜਟ ਵਿਦਿਆ

ਪ੍ਰਕਾਸ਼ ਕੌਰ ਬੂਰਾ ਨੇ ਆਪਣੀ ਇੱਕ ਕਵਿਤਾ ਸੁਣਾਈ:

ਅੱਜ ਪੰਛੀ ਉਡ ਗਏ ਖੇਤਾਂ ਚੋਂ

ਰਿਜ਼ਕ ਵਧੇਰੇ ਪਾਉਣ ਨੂੰ

ਦਿਨੇ ਰਾਤ ਦਵਾਈਆਂ ਦਾ ਜ਼ਹਿਰ ਉਡਦਾ

ਧਰਤੀ ਮਾਂ ਦੇ ਗਰਭ ਵਿੱਚ ਬੀਜ ਵਲੈਤੀ ਉਗਦਾ।

ਇਸ ਪਿਛੋਂ ਪਰਮਜੀਤ ਮਾਹਲ, ਚਮਕੌਰ ਸਿੰਘ ਧਾਲੀਵਾਲ ਅਤੇ ਜਸਵੀਰ ਸਿੰਘ ਸੀਹੋਤਾ ਨੂੰ ਉਹਨਾਂ ਦੀਆਂ ਰਾਈਟਰਜ਼ ਫੋਰਮ, ਕੈਲਗਰੀ ਲਈ ਕੀਤੀਆਂ ਣਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਬਲਜਿੰਦਰ ਸੰਘਾ ਨੇ ਆਣੀ ਕਾਵਿ ਪੁਸਤਕ ‘ਕਵਿਤਾ – ਮੈਨੂੰ ਮੁਆਫ ਕਰੀਂ’ ਵਿਚੋਂ ਕੁਛ ਖੂਬਸੂਰਤ ਕਵਿਤਾਵਾਂ ਸੁਣਾਈਆਂ-

ਅਸੀਂ ਸਨ-ਬਾਥ ਨਹੀਂ ਕਰਦੇ

ਬਲਕਿ ਹਰ ਰੋਜ਼ ਕੰਮ ਕਰਦਿਆਂ

ਧੁੱਪ ਤੋਂ ਬਚਣ ਲਈ, ਸਾਡੇ ਪਾਟੇ ਕੁੜਤੇ ਤੇ

ਇਕ ਟਾਕੀ ਹੋਰ ਵਧ ਜਾਂਦੀ ਹੈ।

ਗਾਇਕ ਜੋਗਾ ਸਿੰਘ ਨੇ ਪਹਿਲਾਂ ਇੱਕ ਗ਼ਜ਼ਲ ਸ਼ਮਸ਼ੇਰ ਸਿੰਘ ਸੰਧੂ ਦੀ ਸੁਣਾਈ:

ਅਪਣੇ ਲਹੂ ਦੀ ਲਾਟ ਨੂੰ, ਚਾਨਣ ਬਣਾਓ ਦੋਸਤੋ

ਅਕਲਾਂ ਤੇ ਇਲਮਾਂ ਆਸਰੇ, ਸਾਥੀ ਜਗਾਓ ਦੋਸਤੋ।

ਸਾਥੀ ਬਣਾ ਲੌ ਆਪਣਾ, ਉੱਦਮ ਜੋ ਦੇਵੇ ਰੌਸ਼ਨੀ

ਸਾਹਸ ਬਣਾਕੇ ਆਸਰਾ, ਜੀਵਨ ਸਜਾਓ ਦੋਸਤੋ।

ਧਰਮਾਂ ਦੇ ਨਾਂ ਤੇ ਪਾ ਲਏ, ਮੰਦਰ ਮਸੀਤਾਂ ਚਰਚ ਵੀ

ਹੁਣ ਜ਼ਾਤ ਮਾਨਵ ਦੇ ਲਈ, ਘਰ ਇੱਕ ਬਣਾਓ ਦੋਸਤੋ।

ਅਤੇ ਇਸ ਉਪਰੰਤ ਗਿੱਲ ਮੋਰਾਂਵਾਲੀ ਦੀ ਇੱਕ ਗ਼ਜ਼ਲ ਸੁਣਾਈ:

ਦੂਰ ਨਜ਼ਰਾਂ ਤੋਂ ਪਿਆਰਾ ਹੋ ਗਿਆ

ਗ਼ਮ ਮਿਰੇ ਦਿਲ ਦਾ ਸਹਾਰਾ ਹੋ ਗਿਆ।

ਉਸ ਦੇ ਅੱਗੇ ਸਿਰ ਮਿਰਾ ਝੁਕਿਆ ਰਿਹਾ

ਬਿਨ ਤੇਰੇ ਜੀਵਣ ਨਕਾਰਾ ਹੋ ਗਿਆ।

ਨਵਾਏ ਪਾਕਿਸਤਾਨ ਦੇ ਰੈਜ਼ੀਡੈਂਟ ਐਡੀਟਰ ਸ਼ਕੀਲ ਅਹਿਮਦ ਨੇ 11 ਅਕਤੂਬਰ 2009 ਨੂੰ ਰਾਈਟਰਜ਼ ਫੋਰਮ, ਕੈਲਗਰੀ ਦੇ ਸਹਿਯੋਗ ਨਾਲ 83 ਅਰਨਵੁਡ ਕਮਿਊਨੇਟੀ ਸੈਂਟਰ ਵਿਖੇ ਕਰਾਏ ਜਾ ਰਹੇ ‘ਵਰਲਡ ਸਾਈਟ ਡੇ’ ਤੇ ਡਾ ਜਗਦੀਸ਼ ਆਨੰਦ ਦੇ ਲੈਕਚਰ ਬਾਰੇ ਚਾਨਣਾ ਪਾਇਆ।

ਚਮਕੌਰ ਸਿੰਘ ਧਾਲੀਵਾਲ ਨੇ ਇਸ ਗੱਲ ਨੂੰ ਨਤਾਰਿਆ ਕਿ ਸਾਨੂੰ ਆਪਣੇ ਪੁਤਰਾਂ ਧੀਆਂ ਨੂੰ ਆਪਣੀ ਜਾਇਦਾਦ ਵਿੱਚੋਂ ਬਰਾਬਰ ਦਾ ਹੱਕ ਦੇਣਾ ਚਾਹੀਦਾ ਹੈ। ਕੇਵਲ ਪੁਤਰਾਂ ਨੂੰ ਸਭ ਹੱਕ ਦੇਣ ਦੀ ਰੂੜ੍ਹੀਵਾਦੀ ਸੋਚ ਤਰਕ ਕਰਨੀ ਚਾਹੀਦੀ ਹੈ।

ਪਰਮਜੀਤ ਸਾਂਦਲ ਨੇ ਆਪਣੀ ਮੂਵੀ ‘ਕੌਣ ਦਿਲਾਂ ਦੀਆਂ ਜਾਣੇ’ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਭ ਨੂੰ ਇਹ ਮੂਵੀ 23 ਤੋਂ 29 ਅਕਤੂਬਰ ਵਿੱਚ ਵੇਖਣ ਦੀ ਪ੍ਰੇਰਨਾ ਕੀਤੀ।

ਮੋਹਨ ਸਿੰਘ ਔਜਲਾ ਹੋਰੀਂ ਇੱਕ ਮੰਝੇ ਹੋਏ ਗ਼ਜ਼ਲਗੋ ਹਨ। ਉਹ ਪਿਛਲੇ ਪੰਜਾਹ ਸਾਲ ਤੋਂ ਗ਼ਜ਼ਲ ਲਿਖਦੇ ਆ ਰਹੇ ਹਨ ਜੋ ਕਿ ਅਜੇ ਤਕ ਕਤਾਬ ਦਾ ਰੂਪ ਨਹੀਂ ਧਾਰ ਸਕੀਆਂ। ਸਾਨੂੰ ਆਸ ਹੈ ਕਿ ਹੁਣ ਜਦ ਉਹ 2010 ਵਿੱਚ ਆਪਣੇ ਭਾਰਤ ਦੌਰੇ ਤੋਂ ਵਾਪਸ ਆਉਣਗੇ ਤਾਂ ਪਹਿਲੀ ਵਾਰ ਉਹ 4-5 ਗ਼ਜ਼ਲ ਸੰਗ੍ਰਹਿ ਲੋਕ ਅਰਪਤ ਕਰਣਗੇ। ਉਹਨਾਂ ਨੇ ਆਪਣੀ ਇੱਕ ਖੂਬਸੂਰਤ ਕਵਿਤਾ ਪੇਸ਼ ਕੀਤੀ:

ਮੰਦਰ ਮਸਜਦ ਗੁਰਘਰ ਗਿਰਜੇ

ਕਿਓਂ ਇਨਸਾਨਾਂ ਵਿੱਚ ਵੈਰ ਵਧਾਵਣ।

ਅਪਣੇ ਅਪਣੇ ਘੇਰੇ ਵਿਚਲੇ

ਲੋਕਾਂ ਤੇ ਵੱਖ ਰੰਗ ਚੜ੍ਹਾਵਣ।

ਜਾਵੇਦ ਨਜ਼ਾਮੀਂ ਨੇ ਆਪਣੀ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ;

ਦਿਨ ਕਾਟਤਾ ਹੂੰ ਜ਼ਿੰਦੀਏ ਮੁਸਤਆਰ ਕੇ

ਦੋਨੋਂ ਜਹਾਂ ਕੀ ਹਸਰਤੇਂ ਦਿਲ ਮੇਂ ਲਿਯੇ ਹੂਏ।

ਸਦਹਾ ਸ਼ਕਸਤ ਖਾਕੇ ਭੀ ਉਸਕੀ ਗਲੀ ਕੋ ਦਿਲ

ਫਿਰ ਲੇ ਚਲਾ ਹੈ ਜੁਰਅਤੇ ਬੇਜਾ ਕੀਯੇ ਹੂਏ।

ਤੇਰੇ ਮਰੀਜ਼ ਕੋ ਨਾ ਕਹੀਂ ਭੀ ਸ਼ਫਾ ਹੂਈ

ਫਿਰਤੇ ਰਹੇ ਗ਼ਰੀਬ ਮਸੀਹਾ ਲਿਯੇ ਹੂਏ।

ਜੱਸ ਚਾਹਲ ਹੋਰਾਂ ਨੇ ਹਿੰਦੀ ਵਿੱਚ ਆਪਣਾ ਇੱਕ ਗੀਤ ਸੁਣਾਇਆ:

ਹਮ ਤੋ ਅਬ ਐਸੀ ਰਾਹ ਚਲੇ

ਕਿ ਲੌਟ ਕੇ ਫਿਰ ਨਾ ਆਏਂਗੇ।

ਮੇਰੇ ਗੀਤ ਤੁਮਹੇਂ ਬਹਿਲਾਏਂਗੇ।

ਸਬਾ ਸਲੇਖ਼ ਹੋਰਾਂ ਨੇ ਆਪਣੀਆਂ ਉਰਦੂ ਗ਼ਜ਼ਲਾਂ ਪੇਸ਼ ਕੀਤੀਆਂ:

1-ਏਕ ਗ਼ਜ਼ਲ ਸੇ ਦੀਵਾਨੇ ਗ਼ਜ਼ਲ ਹੂਆ ਵਹੀ ਗ਼ਜ਼ਲ ਮੈਂ ਭੁਲਾ ਨਾ ਸਕਾ।

ਨਾਮ ਹੂਆ ਸ਼ੁਅਰਤ ਹੂਈ ਫਿਰ ਭੀ ਵੁਹ ਦਰਦੇ ਦਿਲ ਮਿਟਾ ਨਾ ਸਕਾ।

2-ਜ਼ਰਖ਼ੇਜ਼ ਥੀ ਜੋ ਜ਼ਮੀਂ ਵੁਹ ਤਰਸਤੀ ਰਹੀ

ਔਰ ਅਬਰੇ ਕਰਮ ਪਥਰੀਲੀ ਜ਼ਮੀਂ ਪੇ ਬਰਸਤੀ ਰਹੀ।

3-ਦਿਲ ਕੀ ਦੁਨਯਾਂ ਲੁਟ ਜਾਤੀ ਹੈ ਤਬ ਯੇ ਘਰ ਆਬਾਦ ਹੋਤਾ ਹੈ।

ਇੰਤਜ਼ਾਰ ਕੀ ਜ਼ਹਿਮਤ ਸੇ ਗੁਜ਼ਰਤਾ ਔਰ ਸ਼ਾਦ ਹੋਤਾ ਹੈ।

ਸ਼ਮਸ਼ੇਰ ਸਿੰਘ ਸੰਧੂ ਨੇ ਖ਼ਰਾਬ ਮੌਸਮ ਦੇ ਬਾਵਜੂਦ ਆਉਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਗ਼ਜ਼ਲ ਪੇਸ਼ ਕੀਤੀ:

ਮੰਦਰ ਜਾਂ ਹੋਏ ਮਸਜਿਦ, ਹਰ ਥਾਂ ਚਰਾਗ ਬਲਣਾ

ਹਰਥਾਂ ਕਰੇ ਉਹ ਚਾਨਣ, ਮਜ਼ਹਬ ਨਾ ਉਸ ਬਦਲਣਾ।

ਮਜ਼ਹਬ ਦੇ ਸਭ ਝਮੇਲੇ, ਦੇਵੋ ਤਿਆਗ ਜੇਕਰ

ਸਾਂਝਾਂ ਦਾ ਤਾਂ ਹੀ ਸੂਰਜ, ਆਕੇ ਹੈ ਫਿਰ ਨਿਕਲਣਾ।

ਧਰਤੀ ਤੇ ਤਾਂ ਹੀ ਹੋਣੀ, ਅਮਨਾਂ ਦੀ ਫੇਰ ਵਰਖਾ

ਸਿਖ ਲੈ ਅਗਰ ਜੇ ਬੰਦਾ, ਕਰਕੇ ਪਿਆਰ ਚਲਣਾ।

ਕੈਲਾਸ਼ ਮਹਿਰੋਤਰਾ ਨੇ ਹਿੰਦੀ ਦੀ ਇੱਕ ਕਵਿਤਾ ਸੁਣਾਈ:

ਆਦਮੀਂ ਔਰ ਜਾਨਵਰ ਕੇ ਬੀਚ

ਫਰਕ ਬਹੁਤ ਥੋੜਾ ਹੈ।

ਤਾਰਿਕ ਮਲਿਕ ਹੋਰਾਂ ਉਰਦੂ ਦੇ ਕੁਛ ਚੋਣਵੇਂ ਸ਼ਿਅਰ ਸੁਣਾਏ।

ਜਸਵੀਰ ਸੀਹੋਤਾ ਨੇ ਇੱਕ ਕਵਿਤਾ ਸੁਣਾਈ:

ਤੈਨੂੰ ਯਾਦ ਹੋਣਾ ਜਿੱਥੇ ਹੁਣ ਹਾਂ ਖੜੇ

ਏਥੇ ਫੁੱਲਾਂ ਦੀ ਕਿਆਰੀ ਵਿੱਚ ਫੁੱਲ ਸੀ ਕਦੇ।

ਜਸਵੰਤ ਸਿੰਘ ਹਿੱਸੋਵਾਲ ਨੇ ਸੁਖਵਿੰਦਰ ਅੰਮ੍ਰਿਤ ਦੀ ਇੱਕ ਖੂਬਸੂਰਤ ਗ਼ਜ਼ਲ ਸੁਣਾਈ

ਮੇਰੇ ਵਿਹੜੇ `ਚ ਸੰਘਣਾ ਹਨੇਰਾ ਰਿਹਾ

ਮੇਰਾ ਦੀਵੇ ਤੋਂ ਸੱਖਣਾ ਬਨੇਰਾ ਰਿਹਾ।

ਮੈਨੂੰ ਬਣਕੇ ਸ਼ਮ੍ਹਾਂ ਖੁਦ ਹੀ ਬਲਣਾ ਪਿਆ

ਦੂਰ ਨਜ਼ਰਾਂ ਤੋਂ ਕਿਧਰੇ ਸਵੇਰਾ ਰਿਹਾ।

ਮੋਹਨ ਸਿੰਘ ਮਿਨਹਾਸ ਹੋਰਾਂ ਨੇ ਕੁਛ ਸੁੰਦਰ ਸ਼ਿਅਰ ਸੁਣਾਏ।

ਸੁਰਿੰਦਰ ਸਿੰਘ ਢਿਲੋਂ ਹੋਰਾਂ ਨੇ ਵੀ ਕੁਛ ਖੂਬਸੂਰਤ ਸ਼ਿਅਰ ਸੁਣਾਏ:

ਜਬ ਕਿਸੀ ਸੇ ਕੋਈ ਗਿਲਾ ਰਖਣਾ

ਸਾਮਣੇ ਅਪਣੇ ਆਈਨਾ ਰਖਣਾ।

ਉਕਤ ਤੋਂ ਇਲਾਵਾ ਤਰਸੇਮ ਸਿੰਘ ਪਰਮਾਰ, ਪੈਰੀ ਮਾਹਲ, ਹਰਬਖਸ਼ ਸਿੰਘ ਸਰੋਆ, ਪਰਵੀਰ ਬੂਰਾ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਪ੍ਰਬੰਧ  ਜਸਬੀਰ ਸਿੰਘ ਸੀਹੋਤਾ ਨੇ ਕੀਤਾ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 7 ਨਵੰਬਰ, 2009 ਨੂੰ 2-00 ਤੋਂ 5-30 ਵਜੇ ਤਕ ਕੋਸੋ ਦੇ ਹਾਲ ਵਿੱਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

‘ਮੇਰੇ ਅਹਿਸਾਸ’ ਕਾਵਿ ਸੰਗ੍ਰਹਿ ਦੇ ਪ੍ਰਸੰਗ ਵਿਚ
ਪ੍ਰਕਾਸ਼ ਕੌਰ ਬੂਰਾ ਪੰਜਾਬੀ ਸਾਹਿਤ ਵਿੱਚ ਅਸਲੋਂ ਨਵਾਂ ਨਾਮ ਹੈ; ਪਰ ਜੇਕਰ ਉਸ ਦੀ ਰਚਨਾ ਦਾ ਪਾਠ ਕਰੀਏ ਤਾਂ ਇਹ ਨਾਮ ਨਵਾਂ ਨਾਂ ਹੋ ਕੇ ਪੁਰਾਤਨ, ਸਥਾਪਤੀ ਅਤੇ ਸਾਹਿਤਕ ਪ੍ਰਵਾਨਗੀ ਵੱਲ ਵੱਧ ਰਿਹਾ ਹੈ। ਉਹ ਹੰਢੀ ਹੋਈ, ਸੰਭਾਵਨਾਵਾਂ ਭਰਪੂਰ ਸ਼ਾਇਰਾ ਲਗਦੀ ਹੈ। ਜਿਸਨੂੰ ਜ਼ਿੰਦਗੀ, ਸਮਾਜ, ਸਮਾਜਿਕ-ਸਰੋਕਾਰਾਂ ਅਤੇ ਆਰਥਿਕ, ਰਾਜਨੀਤਕ ਪ੍ਰਬੰਧ ਦਾ ਗਹਿਰਾ ਗਿਆਨ ਹੈ। ਰਿਸ਼ਤਿਆਂ ਦੀ ਭਾਵਨਾਤਮਿਕ ਸੁਗੰਧੀ ਦੀ ਪੂਰੀ, ਪੱਕੀ ਅਤੇ ਰਸੀ ਹੋਈ ਪਹਿਚਾਣ ਹੈ। ਗੁਰਬਾਣੀ ਵਿੱਚ ਉਸਦਾ ਅਟੁੱਟ ਵਿਸ਼ਵਾਸ ਹੈ ਜੋ ਉਸਦੇ ਸ਼ੁੱਧ, ਪਵਿੱਤਰ ਅਤੇ ਉੱਚੇ ਚਰਿੱਤਰ ਕਿਰਦਾਰ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਫ਼ਖਰਯੋਗ, ਵਰਨਣਯੋਗ, ਸ਼ਾਇਰਾਂ ਦੇ ਪਲੇਠੇ ਕਾਵਿ-ਸੰਗ੍ਰਹਿ ‘ਮੇਰੇ ਅਹਿਸਾਸ’ ਵਿੱਚ 51 ਕਵਿਤਾਵਾਂ ਸ਼ਾਮਲ ਹਨ। ਜਿੰਨ੍ਹਾਂ ਵਿੱਚ ਵਿਸ਼ੇ ਪੱਖੋਂ ਵੰਨ-ਸੁਵੰਨਤਾ ਹੈ। ਪਹੁੰਚ ਸਾਰਥਕ ਅਤੇ ਆਸ਼ਾਵਾਦੀ ਹੈ। ਬਚਪਨ ਰੱਬ ਦਾ ਘਰ ਹੁੰਦਾ ਹੈ ਜਿਥੇ ਸਾਰੀਆਂ ਨਿਹਮਤਾਂ ਅਤੇ ਨਿਆਂਮਤਾਂ ਹੁੰਦੀਆਂ ਹਨ। ਅਣਭੋਲ, ਅਬੋਧ, ਦੈਵੀ-ਸ਼ਿਸ਼ੂਤਾ ਦੀ ਉਮਰ ਬੇਪ੍ਰਵਾਹ, ਅਲੋਕਾਰੀ, ਅਨੂਪਮ ਅਤੇ ਬੋਝਮੁਕਤ ਹੁੰਦੀ ਹੈ। ਬਚਪਨ ਦੀਆਂ ਯਾਦਾਂ ਸਿਮ੍ਰਤੀਆਂ ਦੇ ਸੁਨਹਿਰੇ ਪਲ ਹੁੰਦੇ ਹਨ। ਲਾਡ, ਚਾਅ, ਮਲ੍ਹਾਰ, ਲੋਰੀਆਂ, ਲੋਕ-ਗੀਤ, ਟੱਪੇ, ਬੁਝਾਰਤਾਂ, ਇੱਲਤਾਂ, ਖੇਡਾਂ ਦੀ ਆਪਣੀ ਇੱਕ ਅਦਭੂਤ ਕਹਿਕਸ਼ਾਂ ਹੈ। ਬਚਪਨ ਅਤੀਤ ਨਾਲੋਂ ਵੀ ਮਿੱਠਾ. ਰਸੀਲਾ, ਸੁਗੰਧਤ ਅਤੇ ਮਨੋਰੰਜਕ ਹੁੰਦਾ ਹੈ। ‘ਮੇਰਾ ਬਚਪਨ’ ਕਵਿਤਾ ਵਿੱਚ ਪ੍ਰਕਾਸ਼ ਕੌਰ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਇੰਝ ਕੂਕਦੀ ਹੈ:-

ਕੋਈ ਟੋਲ ਲਿਆਵੋ ਨੀ,

ਕੋਈ ਮੋੜ ਲਿਆਵੋ ਨੀ,

ਕਿਉਂ ਰੁੱਸ ਗਿਆ ਬਚਪਨ ਮੇਰਾ।

ਅਸੀਂ ਅਕਲੋਂ ਭਾਵੇਂ ਬਾਜੇ ਸੀ,

ਪਰ ਸਭਨਾਂ ਦੇ ਦਿਲ ਦੇ ਰਾਜੇ ਸੀ।

ਬਾਪੂ ਦੇ ਰਾਜ ਦੁਲਾਰੇ ਸੀ

ਮਾਂ ਦੀਆਂ ਅੱਖੀਆਂ ਦੇ ਤਾਰੇ ਸੀ

ਚਿੰਤਾ ਨਾ ਖਾਣ ਦੀ,

ਨਾ ਕਦ ਜਾਗੇ ਕਦ ਸੌਣਾ

ਮੰਦ-ਮੰਦ ਮੁਸਕਾ ਕੇ,

ਸਭਨਾਂ ਦੇ ਦਿਲ ਪ੍ਰਚਾਉਣਾ।

ਕੋਈ ਟੋਲ ਲਿਆਵੋ     . . (ਪੰਨਾ-24)

ਇਸ ਲੰਮੀ ਕਵਿਤਾ ਦੇ ਬੰਦ, ਬਚਪਨ ਦੇ ਦਿਨਾਂ ਦੀ ਭੋਲੀ, ਰੁੱਸਣ, ਚੰਨ ਵੇਖਣ, ਸੁਪਨੇ ਲੈਣ, ਨਿੱਕੀਆਂ-ਨਿੱਕੀਆਂ ਸੋਹਲ ਖੇਡਾਂ ਨਾਲ ਲਬਰੇਜ਼ ਰਸਿਕ-ਪਾਠਕ ਨੂੰ ਰੂਹ ਤੱਕ ਸ਼ਰਸ਼ਾਰ ਕਰਦੇ ਹਨ।

ਸ਼ਾਇਰਾ ਕੋਲ ਸੋਹਜ਼-ਰਸ ਦੀ ਬੇਹੱਦ ਅਮੀਰੀ ਹੈ। ਉਸਦਾ ਮਨ ਰੋਸ਼ਨ ਰੋਸ਼ਨ ਹੈ। ਦਿਲ ਰੀਝ ਰੀਝ ਅਤੇ ਮਨ ਖਿੜੇ ਸੂਹੇ ਫੁੱਲਾਂ ਦੀ ਕੋਮਲਤਾ, ਸੁੰਦਰਤਾ ਅਤੇ ਸੁਗੰਧੀ ਵਰਗਾ। ‘ਪੰਜਾਬੀ ਕੁੜੀ’ ਵਿੱਚ ਸੋਹਜ ਅਤੇ ਸ਼ਿੰਗਾਰ ਦਾ ਕਹਿਣਾ ਹੀ ਕੀ ਹੈ? ਇੱਕ ਸਾਕਾਰ ਅਤੇ ਜੀਵੰਤ ਦ੍ਰਿਸ਼ਾਵਲੀ (Science) ਅੱਖਾਂ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਪ੍ਰਕਾਸ਼ ਕੌਰ ਬੂਰਾ ਦੀਆਂ ਬਹੁਤ ਸੁਕੋਮਲ ਅਤੇ ਸੰਵੇਦਨਾਤਮਿਕ ਮਖਮਲੀ ਅਤੇ ਰੇਸ਼ਮੀ ਭਾਵਨਾਵਾਂ ਦਾ ਸੋਹਜ਼-ਰਸੀ-ਕਵਿਕ-ਮੁਹਾਂਦਰਾ, ਕਵਿਤਾ ਦੀ ਮਟਕ, ਲੈਅ ਅਤੇ ਸਰੋਦੀ ਫੁਹਾਰ ਮਾਰਮਿਕ ਹੈ:-

ਤਿੱਖਾ ਨੱਕ ਅੱਖੀ ਕੱਜਲੇ ਦੀ ਧਾਰ ਸਜੇ

ਬੁੱਲ ਗੁਲਾਬ ਪੱਤੀਆਂ, ਠੋਡੀ ਉਤੇ ਤਿਲ ਸਜੇ

ਚਿੱਟੇ, ਮੋਤੀ ਦੰਦ, ਚਿਹਰਾ ਪੁੰਨਿਆਂ ਦਾ ਚੰਦ ਲੱਗੇ

ਧੌਣ ਇੰਝ ਸਜੇ ਆਉਂਦਾ ਜਾਂਦਾ ਸਾਹ ਲੱਭੇ

ਕੋਮਲ ਮਲੂਕ ਡਾਲੀ ਕਚਨਾਰ ਲਗੇ

ਨੀ ਪੰਜਾਬ ਦੀ ਆਨ ਕੁੜੀਏ ਜ਼ਿੰਦ ਜਾਨ ਕੁੜੀਏ

ਨੀ ਪੰਜਾਬੀ ਕੁੜੀਏ! ! ! (ਪੰਨਾ-27)

ਉਪਰੋਕਤ ਸੁਬਕ ਅਤੇ ਸੁਗਮ ਵਰਨਣ ਬ੍ਰਿਹਾ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਮਿੱਠੀ ਯਾਦ ਦਿਵਾਉਂਦੀ ਹੈ। ਪੂਰੀ ਨਜ਼ਮ ਸੋਹਜ਼ ਅਤੇ ਸ਼ਿੰਗਾਰ-ਰਸੀ ਹੈ। ਸ਼ਬਦ-ਚਿੰਨ੍ਹ ਪ੍ਰਭਾਵਸ਼ਾਲੀ ਹਨ।

‘ਵਿਸ਼ਵਾਸ’ ਨਜ਼ਮ ਵਿੱਚ ਔਰਤ ਦੀ ਤ੍ਰਾਸਦਿਕ ਸਮਾਜਕ ਮਨੋਦਸ਼ਾ, ਸਮਾਜਕ ਗੁਲਾਮੀ ਅਤੇ ਦੁਸ਼ਵਾਰੀਆਂ ਬਾਖੂਬੀ ਪੇਸ਼ ਹੋਈਆਂ ਹਨ ਇਹ ਨਜ਼ਮ ਸਮੁੱਚੀ ਔਰਤ ਜ਼ਾਤ ਦੀ ਸਹੀ ਤਰਜਮਾਨੀ ਕਰਦੀ ਹੈ। ਲੇਖਿਕਾ ਦੇ ਆਪਣੇ ਇਕਬਾਲ ਮੁਤਾਬਿਕ ਔਰਤ ਦੀ ਜ਼ਿਂਦਗੀ ਹੱਥ ਵਿੱਚ ਫੜੇ ਦੀਵੇ ਤੇ ਵਿਸ਼ਵਾਸ ਵਾਂਗ ਹੈ।

ਸਮਾਜ ਦੀਆਂ ਤਿੱਖੀਆਂ ਵਾੜਾਂ

ਲਾਜ ਦੀਆਂ ਉਚੀਆਂ ਕੰਧਾਂ

ਰੀਤੀ ਰਿਵਾਜਾਂ ਦੀ ਦਲਦਲ

ਵੰਸ਼ ਦੀ ਵੇਲ ਵਧਾਉਣ ਖਾਤਰ

ਮਰ-ਮਰ ਕੇ ਪੀੜ੍ਹਾਂ ਜਰਦੀ ਰਹੀ।

ਜਰਦੀ ਰਹੀ। (ਪੰਨਾ-29)

ਪੁਰਾਤਨ ਸਮੇਂ ਦੀ ਹੁੰਦੇ ਹੋਏ ਵੀ ਸ਼ਾਇਰਾ ਪ੍ਰਕਾਸ਼ ਕੌਰ ਆਧੁਨਿਕ ਚੇਤਨਾ ਪ੍ਰਤੀ ਵੀ ਜਾਗਰੂਕ ਹੈ। ਇਹ ਸੁਭਾਵਕ ਵੀ ਹੈ ਅਤੇ ਸਮਾਜਿਕ ਵੀ ਕਿ ਮਾਂ ਬਾਪ ਧੀ ਦੇ ਜੁਆਨ ਹੁੰਦਿਆਂ ਹੀ ਉਸਦਾ ਵਿਆਹ ਕਰ ਕੇ ਚਿੰਤਾ-ਮੁਕਤ ਹੋਣਾ ਚਾਹੁੰਦੇ ਹਨ। ‘ਅੱਜ ਦੀ ਕੁੜੀ’ ਕਵਿਤਾ ਵਿੱਚ ਮਾਂ ਅਤੇ ਧੀ ਵਿਚਕਾਰ ਇੱਕ ਸੰਵਾਦ ਹੈ। ਇਸ ਨਜ਼ਮ ਵਿੱਚ ਮਾਂ-ਬਾਪ ਦੀਆਂ ਰੀਝਾਂ ਅਤੇ ਤਾਘਾਂ ਵੀ ਹਨ। ਧੀ ਦੀ ਆਪਣੀ ਸੋਚ ਚੰਦ ਤੇ ਜਾਣ ਦੀ ਹੈ, ਧੀ ਕੈਰੀਅਰ ਮਨ ਦੀ (Carrior Minded) ਹੈ। ਵਿਗਿਆਨਕ ਯੁੱਗ ਦੀ ਇਹ ਨਵੀਨ ਚੇਤਨਾ ਮਾਂ ਵੀ ਜਾਣਦੀ ਹੈ ਅਤੇ ਧੀ ਵੀ। ਫਿਰ ਵੀ ਪ੍ਰਕਾਸ਼ ਆਸ਼ਾਵਾਦ ਦਾ ਪੱਲਾ ਨਹੀਂ ਛੱਡਦੀ:-

ਤੇਰੇ ਡੈਡੀ ਦੇ ਮਨ ਖੁਸ਼ੀਆਂ,

ਤੇਰੀ ਮੰਮੀ ਦੇ ਮਨ ਚਾਅ,

ਅਠਾਰਾਂ ਸਾਲ ਦੀ ਹੋ ਗਈ ਬੱਚੀਏ,

ਹੁਣ ਤੂੰ ਵਿਆਹ ਕਰਵਾ।

ਮੈਂ ਬਣਨਾ ਇੰਜੀਨੀਅਰ, ਡਾਕਟਰ,

ਜਾਂ ਮੈਂ ਕਿੰਗ (ਰਾਜਾਂ) ਬਣਾਂ।

ਮੇਰੀ ਉਮਰ ਹੈ ਪੜ੍ਹਨ ਲਿਖਣ ਦੀ,

ਮੇਰਾ ਮਨ ਨਾ ਡੁੱਲਾ।

ਮੈਂ ਕਿੰਝ ਵਿਆਹ ਕਰਾਂ,

ਮੰਮੀ, ਡੈਡੀ ਨੂੰ ਸਮਝਾ। (ਪੰਨਾ-30)

ਪੂਰਬੀ ਸੰਸਕਾਰ, ਕਿ ਔਰਤ ਪਰਦੇ ਵਿੱਚ ਰਹਿਣੀ ਚਾਹੀਦੀ ਹੈ, ਸੰਜਮ ਅਤੇ ਜ਼ਾਬਤੇ ਵਿੱਚ ਵੀ। ਜਿਸਮ ਦੀ ਪ੍ਰਦਰਸ਼ਨੀ ਵਿੱਚ ਵਾਸ਼ਨਾ ਅਤੇ ਅਸ਼ਲੀਲਤਾ ਹੈ। ਜੋ ਲਾਚਾਰ ਅਤੇ ਅਮਾਨਵੀ ਮਨੁੱਖ ਨੂੰ ਦਰਿੰਦਗੀ ਦੀ ਹੱਦ ਤੱਕ ਲੈ ਜਾ ਸਕਦੀ ਹੈ। ਧੀ ਜੰਮ ਦੀ ਨੂੰ ਹੀ ਕੱਜਣ ਵਿੱਚ ਰੱਖਿਆ ਜਾਂਦਾ ਸੀ। ਇਹ ਮਹਿਜ ਪ੍ਰੰਪਰਾਵਾਦੀ ਜਾਂ ਰੂੜ੍ਹੀਗਤ ਗੱਲ ਹੀ ਨਹੀਂ, ਇਸ ਦੀ ਪਿੱਠ-ਭੂਮੀ ਵਿੱਚ ਕੁੱਝ ਕਾਰਨ ਸੰਸਕਾਰਾਂ ਦੇ ਅਤੇ ਕੁੱਝ ਕਾਰਨ ਮਨੋਵਿਗਿਆਨਕ ਹਨ। ਮਾਂ ਦਾ ਧੀ ਨੂੰ ਅਤੇ ਉਸਦੀ ਜਵਾਨੀ ਨੂੰ ‘ਮੁਸ਼ਕਣ ਬੂਟੀ’ ਨਾਲ ਤੁਲਨਾਉਣਾ ਅਤੇ ਜੌਹਰੀ (ਕਦਰਦਾਨ/ਪਰਖਵਾਨ) ਦਾ ਚਿੰਨ੍ਹ ਬਹੁਤ ਢੁੱਕਵੇਂ ਹਨ। ਸ਼ਾਇਰਾ ਪੁਖਤਾ ਚਿੰਤਨ ਦੀ ਮਾਲਕ ਹੈ। ਆਜ਼ਾਦੀ ਵਿੱਚ ਸੰਜਮੀ ਰਹਿਣਾ ਸ਼ੁੱਧ ਅਤੇ ਉੱਚ ਸੰਸਕਾਰ ਹੈ। ਆਜ਼ਾਦੀ ਵਿੱਚ ਉਲਾਰ ਮਾਨਸਿਕਤਾ ‘ਲਾਜ’ ਤੇ ਪਹਿਰਾ ਦੇ ਨਹੀਂ ਸਕਦੀ। ਮਾਂ ਦੀ ਮਮਤਾ ਧੀ ਦੇ ਰੂਪ ਨੂੰ ਅਨਮੋਲ ਹੀਰਾ ਸਮਝਦੀ ਹੈ। ਆਂਦਰਾਂ ਹੀ ਆਂਦਰਾਂ ਦੀ ਪਹਿਚਾਣ ਕਰ ਸਕਦੀਆਂ ਹਨ:-

ਰੂਪ ਤੇਰਾ ਅਨਮੋਲ ਹੀਰਾ

ਸੱਤੀਂ ਕੱਪੜੀਂ ਲੈ ਛੁਪਾ ਕੁੜੇ

ਜਵਾਨੀ ਮੁਸ਼ਕਣ ਬੂਟੀ,

ਸੰਭਲ ਕੇ ਵਰਤਾ ਕੁੜੇ

ਜੌਹਰੀ ਹੀਰੇ ਨੂੰ ਪਰਖਣ ਲਈ

ਨਹੀਂ ਹੀਰੇ ਦਾ ਥਾਲ ਸਜਾਉਂਦਾ

ਇੱਕ ਟੁਕੜਾ ਕਾਗਜ਼ ਦਾ

ਧਰ ਹੀਰਾ ਉਹ ਦਿਖਾਉਂਦਾ

ਚੰਗੀ ਮਿਲੀ ਆਜ਼ਾਦੀ

ਤੂੰ ਲਾਜ ਦਾ ਪੱਲੂ ਲਾਹ ਸੁੱਟਿਆ। (ਪੰਨਾ-32-33)

ਥਾਲ ਸਜਾਉਣਾ, ਦਿਖਾਵਾ ਹੈ। ਨਗਨ ਅਤੇ ਖੁੱਲ੍ਹੀ-ਪ੍ਰਦਰਸ਼ਨੀ। ਇੱਕ ਟੁਕੜਾ ਕਾਗਜ਼ ਦਾ ਬਹਤੁ ਸੁੰਦਰ, ਢੁੱਕਵਾਂ ਅਤੇ ਅਰਥ ਪ੍ਰਬੁੱਧ ਸੰਕੇਤ ਹੋਣ ਦੇ ਨਾਲ ਸੰਜਮੀ ਅਤੇ ਗਹਿਰਾ ਤਜ਼ਰਬਾ ਵੀ। ਸ਼ਾਇਰਾ ਦਾ ਆਪਣਾ ਸਵੈ ਮਰਿਯਾਦਾ ਪੂਰਨ ਅਤੇ ਕਿਰਦਾਰ ਬੁਲੰਦ ਹੈ। ਇਸੇ ਨਜ਼ਮ ਵਿੱਚ ਸ਼ਾਇਰਾ ਭੀਲਣੀ ਦਾ ਹਵਾਲਾ ਦੇ ਕੇ ਜੋ ਹਿੰਦੂ ਇਤਿਹਾਸ ਵਿੱਚ ਪਵਿੱਤਰ ਅਤੇ ਮਹਾਨ ਸ਼ਰਧਾ ਦੀ ਨਾਇਕਾ ਹੈ ਦੇ ਪ੍ਰੀਤ (ਹਕੀਕੀ) ਮਹਿਲ ਦਾ ਜ਼ਿਕਰ ਕਰਦੀ ਹੈ। ਇਹ ਮਾਂ ਵੱਲੋਂ ਧੀ ਨੂੰ ਅਧਿਆਤਮਕ ਨਸੀਹਤ ਵੀ ਹੈ। ਸ਼ਸਇਰਾ ਇਸ ਨਜ਼ਮ ‘ਦੱਸ ਜਾ ਧੀਏ’ ਵਿੱਚ ਪਾਰਦਰਸ਼ੀ ਕੈਫੀਅਤ ਦੀ ਮਾਲਿਕ ਵੀ ਹੈ, ਦੂਰ ਦਰਸ਼ਤਾ ਵਿੱਚ ਜ਼ਹੀਨ ਜ਼ਹਿਨੀਅਤ ਵੀ:-

ਭੀਲਣੀ ਮਨ ਦੀ ਕੋਮਲ

ਤਨ ਤੋਂ ਬਹੁਤ ਕਰੂਪ

ਸ਼ਰਧਾ ਭਗਤੀ ਰਾਮ ਦੀ

ਖਿੱਚ ਲਿਆਈ ਪਰੀਤ

ਚਖ ਚਖ ਭੀਲਣੀ ਬੇਰ ਖਿਲਆਵੇ

ਤਕ ਤਕ ਰਾਮ ਬੌਰਾ ਹੋਈ ਜਾਵੇ।

‘ਪ੍ਰਕਾਸ਼’ ਪ੍ਰੀਤਾਂ ਦਾ ਮਹਿਲ ਸਜਾ ਕੁੜੀਏ

ਨਾ ਤਨ ਅਪਣਾ ਦਿਖਲਾ ਕੁੜੀਏ। (ਪੰਨਾ-33)

ਪੂਰੀ ਧਰਤੀ ਉਤੇ ਧੀ ਅਤੇ ਮਾਂ ਜਿਹਾ ਹੋਰ ਉੱਤਮ/ਸ੍ਰੇਸ਼ਠ ਕੋਈ ਰਿਸ਼ਤਾ ਨਹੀਂ। ਇਹ ਰਿਸ਼ਤਾ ਮੈਨੂੰ ਰੱਬ ਤੋਂ ਵੀ ਉੱਚਾ ਲਗਦਾ ਹੈ। (ਮੁਆਫ਼ੀ ਸਹਿਤ) ਧੀ ਨਾਲ ਵੇਲ ਵਧਦੀ ਹੈ। ਵੰਸ਼ ਤੁਰਦਾ ਹੈ। ਧੀ ਨਾਲ ਕਈ ਰਿਸ਼ਤੇ ਜੁੜਦੇ ਹਨ। ਧੀ ਦੋਨਾਂ ਘਰਾਂ ਅਤੇ ਸਮਾਜ ਵਿਚਾਲੇ ਇੱਕ ‘ਸੁਗੰਧਤ ਪੁੱਲ’ ਹੈ। ਧੀ ਲਾਵਾਂ ਲੈ ਕੇ ਬਾਬਲ ਦਾ ਰਾਜਿਆਂ ਵਰਗਾ ਵਿਹੜਾ (ਥਾਂ) ਛੱਡ ਜਾਂਦੀ ਹੈ। ਪੇਕਿਆਂ ਵਾਲਾ ਨਾਂ ਤਿਆਗ ਦਿੰਦੀ ਹੈ। ਕੀ ਫਲਾਣਿਆਂ ਤੂੰ ਨਾਂ ਛੱਡ ਦੇ। ਧੀ ਤੋਂ ਵੱਡਾ ਤਿਆਗ ਵੀ ਮੈਨੂੰ ਪੂਰੀ ਧਰਤੀ ਤੇ ਕਿਤੇ ਵੀ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਧੀ ਦੋਵਾਂ ਘਰਾਂ ਦੀ ਸੁੱਖ ਮੰਗਦੀ ਹੈ। ਸੁੱਖੀ ਵੱਸੇ ਮੇਰੇ ਬਾਬਲ ਦਾ ਵਿਹੜਾ, ਸਿਰਫ਼ ਤੇ ਸਿਰਫ਼ ਧੀ ਹੀ ਕਹਿ ਸਕਦੀ ਹੈ। ਪੇਕਿਆਂ ਦੀ ਹਵਾ ਚੇਤਰ ਦਾ ਪੁਰਵੱਈਆਂ ਹੁੰਦਾ ਹੈ। ਧੀ ਦੀ ਕਬਰ ਧਰਤੀ ਉੱਤੇ ਨਹੀਂ ਉਹਦੇ ਆਪਣੇ ਅੰਦਰ ਹੁੰਦੀ ਹੈ। ਉਹਦੇ ਅੰਦਰਲੀ ਲਾਸ਼ ਉਹਦੇ ਹੌਕਿਆਂ, ਹਾਵਿਆਂ, ਮਜ਼ਬੂਰੀਆਂ, ਲਾਚਾਰੀਆਂ ਅਤੇ ਬੇਵੱਸੀਆਂ ਦੇ ਸੇਕ ਨਾਲ ਵੀ ਜਲਦੀ ਹੋਈ ਠੰਢੀ ਨਹੀਂ ਹੁੰਦੀ। ਹਰ ਧੀ ਬਾਬਲ ਦੀ ਰਾਣੀ ਧੀ ਹੁੰਦੀ ਹੈ। ਹਰ ਧੀ ਮਾਂ ਦੀ ਛਿੰਦੀ ਧੀ ਹੁੰਦੀ ਹੈ। ਧੀ ਕੰਤ ਦੀਆਂ ਸੁੱਖਾਂ ਮੰਗਦੀ ਹੈ। ਸਹੁਰੇ ਘਰ ਨੂੰ ਸੂਹਾ ਸੂਹਾ ਅਤੇ ਬਾਗੋ ਬਾਗ ਵੇਖਣਾ ਚਾਹੁੰਦੀ ਹੈ। ਧੀ ਵਰਗੀ ਖੁਸ਼ਬੋ ਧਰਤੀ ਦੇ ਕਿਸੇ ਵੀ ਫੁੱਲ ਵਿੱਚ ਨਹੀਂ ਹੈ। ਪ੍ਰਕਾਸ਼ ਕੌਰ ਸਮਕਾਲੀ ਦੁਖਾਂਤ ਅਤੇ ਵਿਗਿਆਨਕ ਕਾਢਾਂ ਰਾਹੀਂ ‘ਭਰੂਣ ਦੀ ਪੁਕਾਰ’ ਕਵਿਤਾ ਵਿੱਚ ਧੀ ਦੀ ਅਰਜ਼ੋਈ ਨੂੰ ਬਹੁਤ ਡੂੰਘੀ ਸ਼ਿੱਦਤ ਅਤੇ ਭਾਵਾਨਤਮਿਕਤਾ ਨਾਲ ਪੇਸ਼ ਕਰਦੀ ਹੈ। :-

ਤੈਨੂੰ ਜੇ ਡਰ ਲੱਗਿਆ ਕਰੂਪ ਮੇਰੇ ਤੋਂ,

ਤੂੰ ਅਕਲਾਂ ਦੀ ਅਪਸਰਾ ਬਣਾਉਂਦੀ ਨੀ ਮਾਂ।

ਜੇ ਚਿੰਤਾ ਤੈਨੂੰ ਦਾਜ ਦੀ ਖਾਂਦੀ,

ਮੈਂ ਸੰਜ਼ਮਾਂ ਨਾਲ ਤਨ ਕੱਜ ਲੈਂਦੀ ਨੀ ਮਾਂ।

ਬਾਬਲ ਬੇਟੀ ਗੁੱਦੜ ਲਪੇਟੀ

ਧੀ ਤੇਰੀ ਕਹਿਲਾਉਂਦੀ ਨੀ ਮਾਂ।

ਕਿਉਂ ਨਾ ਤੂੰ ਮੈਨੂੰ ਜਗ ਦਿਖਾਇਆਂ ਨੀ ਮਾਂ। (ਪੰਨਾ-34)

ਜਗ ਤੇ ਸਾਹ ਲੈਣ ਦੀ ਚਾਹਤ, ਤੀਬਰ ਤਾਂਘ ਨਾਲ ਧੀ ਮਾਂ ਨੂੰ ਸਾਰੇ ਤਰਕ ਦਿੰਦੀ ਹੈ ਮਸਲਨ ਕਰੂਪ ਮੇਰੇ ਤੋਂ, ਅਕਲਾਂ ਦੀ ਅਪਸਰਾ, ਦਾਜ ਦੀ ਚਿੰਤਾ, ਸੰਜ਼ਮ ਨਾਲ ਤਨ ਕੱਜਣਾ ਇੰਤਹਾ ਹੈ। ਪ੍ਰਕਾਸ਼ ਕੌਰ ਵਲੋਂ ਧੀ ਨਾਲ ਇਹ ਪਾਸ਼ਵਿਕ ਵਿਵਹਾਰ, ਹਿੰਸਾ ਅਤੀ ਨਿੰਦਣਯੋਗ ਹੈ। ਉਹ ਆਪ ਕਿਸੇ ਦੀ ਧੀ ਹੈ। ਉਹ ਇਸ ਨਜ਼ਮ ਰਾਹੀਂ ਹਰ ਉਸ ਧੀ ਦੇ ਹੱਕ ਵਿੱਚ ਨਿਆਂਇਕ ਈਮਾਨਦਾਰੀ ਵੀ ਰੱਖਦੀ ਹੈ ਕਿ ਭਰੂਣ ਹੱਤਿਆ ਜਿਹੀ ਸਮਾਜਕ ਲਾਹਨਤ ਨੂੰ ਰੋਕਿਆਂ ਜਾਵੇ। ਇੰਝ ਸ਼ਾਇਰਾ ਪ੍ਰਕਾਸ਼ ਕੌਰ ਮਾਨਵਵਾਦੀ ਹੈ। ਆਸ਼ਾਵਾਦੀ ਅਤੇ ਸਰਵ ਕਲਿਆਣਕਾਰੀ ਵੀ। ਅਣਜੰਮੀ ਧੀ ਦੀ ਪੁਕਾਰ ਕਿ ਉਹ ਬਾਬਲ ਦੀ ਥਾਂ ‘ਮਾਂ’ ਨੂੰ ਮੁਖਾਤਿਬ ਹੁੰਦੀ ਹੈ। ਉਹ ਆਪਣੇ ਮਾਸੂਮ ਹੋਠਾਂ ਵਿਚੋਂ ਇੱਕ ‘ਮਾਂ’ ਸ਼ਬਦ ਲਈ ਕਿੰਨੀ ਇਛੁੱਕ ਅਤੇ ਤਾਂਘਵਾਨ/ਪਿਆਸੀ ਹੈ। ਸ਼ਿਵ ਦਾ ਰੰਗ ਸਿਰਫ਼ ਮਾਂ ਦੇ ਪ੍ਰਸੰਗ ਵਿੱਚ ਸ਼ਿਵ ਦੀ ਮਾਂ ਨੂੰ ‘ਮਾਂ’ ਕਹਿਣ ਦੀ ਅਮੁੱਕ ਪਿਆਸ (ਭਾਵੇਂ ਏਥੇ ਭਰੂਣ ਹੱਤਿਆ ਵਰਗੀ ਕੋਈ ਗੱਲ ਨਹੀਂ)।

ਮਾਂ ਤਾਂ ਹੁੰਦੀ ਮਾਂ,

ਮਾਂ ਤਾਂ ਹੁੰਦੀ ਛਾਂ,

ਛਾਂ ਕਦੇ ਘਸਦੀ ਤੇ ਨਾ

ਮਾਂ ਹੇ ਮੇਰੀ ਮਾਂ।

ਮਾਘੀ ਦੀ ਹਾਏ ਸੁੱਚੜੀ।

ਸੰਗਰਾਂਦ ਵਰਗਾ ਤੇਰਾ ਨਾਂ।

ਜੇ ਕਹੇਂ ਮੈਂ ਇੱਕ ਵਾਰ,

ਕਹਿ ਲਵਾਂ ‘ਮਾਂ’।

‘ਕੀ ਇਹ ਸਲੀਬ ਤੋਂ ਘੱਟ ਹੈ?’ ਵਿੱਚ ਸ਼ਾਇਰਾ ਪ੍ਰਕਾਸ਼ ਕੌਰ ਨੇ ਜੋ ਦੁਖਾਂਤਕ/ਨਪੀੜੀ ਔਰਤ ਦੀ ਗੱਲ ਕੀਤੀ ਹੈ ਉਹ ਸੱਚਮੁੱਚ ਹੀ ‘ਸਲੀਬ ਤੋਂ ਘੱਟ’ ਨਹੀਂ। ਏਥੇ ਸ਼ਾਇਰਾ ਇੱਕ ਵੰਗਾਰ ਹੈ। ਲਲਕਾਰ ਹੈ:-

ਪਤੀ ਮੇਰਾ ਧੀਆਂ ਪੁੱਤ ਮੇਰੇ,

ਦਿਨ ਰਾਤ ਖੱਟਿਆ ਕਮਾਇਆ,

ਬੜੀਆਂ ਰੀਝਾਂ ਨਾਲ ਸ਼ਰੀਕਾ ਬਣਾਇਆ

ਪਰ ਜਦ ਮੈਂ ਮਰੀ

ਕਾਠ ਕਫ਼ਨ ਮੇਰੇ ਪੇਕਿਆਂ ਤੋਂ ਆਇਆ।

ਔਰਤ ਅਤੇ ਸਲੀਬ ਦਾ ਪ੍ਰਤੀਕ ਤੁਲਨਾ ਵਜੋਂ ਅਤੀ ਵਾਜਬ ਅਤੇ ਢੁੱਕਵਾਂ ਹੈ। ਲਾ-ਜੁਆਬ। ਬਾਕਮਾਲ। ਔਰਤ ਪ੍ਰਤੀ ਬੇਇਨਸਾਫ਼ੀ, ਤਸ਼ੱਦਦ ਅਤੇ ਹਿੰਸਾਤਮਕ-ਵਤੀਰਾ ਪ੍ਰਕਾਸ਼ ਕੌਰ ਦੀ ਸ਼ੂਖਸ਼ਮ-ਅਹਿਸਮਤਾ ਨੂੰ ਦਲੇਰ-ਕਲਮਸਾਰ ਦਾ ਰੁਤਬਾ ਪ੍ਰਦਾਨ ਕਰਦੀ ਹੈ। ਕਿਸੇ ਦੀ ਪੀੜ, ਕਰੁਣਾ, ਰੁਦਨ, ਦੁੱਖਾਂ, ਮਜ਼ਬੂਰੀਆਂ, ਹੌਕਿਆਂ, ਹੰਝੂਆ ਤੇ ਦਰਦ ਨੂੰ ਸੰਵੇਦਨਾਤਮਿਕ ਤੌਰ ਤੇ ਮਹਿਸੂਸ ਕਰਨਾ ਵੱਡੇ ਜਿਗਰੇ ਦਾ ਕੰਮ ਹੁੰਦਾ ਹੈ। ਇੰਝ ਮੈਨੂੰ ਪ੍ਰਕਾਸ਼ ਕੌਰ ਬੂਰਾ ਅਤੀ ਕੱਦਆਵਰ, ਅਪਹੁੰਚ ਅਤੇ ਮਹਾਨ ਮਹਿਸੂਸ ਹੁੰਦੀ ਹੈ। ਪਰਾਈ ਅੱਗ ਨੂੰ ਹਜ਼ਮ ਕਰਨਾ ਲੋਹ-ਸੰਸਕਾਰ ਹੁੰਦਾ ਹੈ। ਇੰਝ ਸ਼ਾਇਰਾ ਦੀ ਕਲਮ ਫੌਲਾਦੀ ਹੈ। ਨਿਧੜਕ, ਅਭੈ ਅਤੇ ਅਜਿੱਤ ਵੀ। ਬੇਬਾਕ। ਬੇਲਾਗ ਅਤੇ ਨਿਰਪੱਖ ਵੀ।

ਇੰਝ ਦਾ ਹੀ ਅਹਿਸਾਸ ਕਰਾਉਂਦੀਆਂ ਕੁੱਝ ਹੋਰ ਮਹੱਤਵਪੂਰਣ ਕਵਿਤਾਵਾਂ ਜਿਵੇਂ ਚਰਖੇ ਦੀ ਗੁੱਝ, ਮਜ਼ਬੂਰੀ, ਨਾਰੀ ਨਿਤਾਣੀ ਨਹੀਂ, ਭਰੂਣ ਹੱਤਿਆ ਆਦਿ।

ਘਰ ਇੱਕ ਸਮਾਜਿਕ ਲੋੜ ਹੈ। ਘਰ ਇੱਟਾਂ, ਰੇਤ, ਬੱਜ਼ਰੀ ਅਤੇ ਚੂਨਾ ਹੀ ਨਹੀਂ ਹੁੰਦਾ। ਹਰ ਜੀਵ ਦਾ ਵੀ ਆਪਣਾ ਘਰ ਹੁੰਦਾ ਹੈ। ਆਪਣੇ ਘਰ ਦਾ ਇੱਕ ਵੱਖਰਾ ਗੌਰਵ, ਸਵੈਮਾਣ, ਸਰੂਰ ਅਤੇ ਖੁਮਾਰ ਵੀ ਹੁੰਦਾ ਹੈ। ਆਪਣਾ ਘਰ ਮਨ ਦੀ ਸੁਤੰਤਰਤਾ ਹੈ। ਮਨ ਦਾ ਸੋਹਜ਼ ਵੀ। ਖੁਸ਼ੀਆਂ, ਹਾਸਿਆਂ, ਕਹਿਕਹਿਆਂ ਨਾਲ ਘਰ ਵੀ ਜੀਵਤ ਹੋ ਜਾਂਦਾ ਹੈ। ਆਪਣਾ ਘਰ ਨਿਹਮਤ ਹੈ। ਨਿਆਮਤ ਵੀ। ਘਰ ਸਾਡੇ ਸੁਪਨਿਆਂ ਅਤੇ ਸੰਸਕਾਰਾਂ ਦਾ ਰੂਪਾਂਤਰਣ ਹੁੰਦਾ ਹੈ। ਔਰਤ ਘਰ ਦੀ ਸਭ ਤੋਂ ਵੱਡੀ ਬਰਕਤ ਹੈ। ਘਰ ਦੀ ਨੁਹਾਰ ਅਤੇ ਮੁਹਾਂਦਰਾ ਦਸਦਾ ਹੈ ਕਿ ਇਸ ਘਰ ਵਿੱਚ ਕੋਈ ਸੁੱਘੜ, ਸੁਚੱਜੀ, ਸਲੀਕੇ ਵਾਲੀ, ਸੰਜ਼ਮੀ ਹੋਣਹਾਰ ਅਤੇ ਪ੍ਰਤਿਭਾਵਾਨ ਨਾਰ ਹੈ। (ਭਾਵੇਂ ਮਰਦ ਆਪਣੀ ਮਰਦ ਹਉਂ ਅਤੇ ਪ੍ਰਧਾਨਤਾ ਵਿੱਚ ਇਹ ਸਿਹਰਾ ਆਪਣੇ ਸਿਰ ਸਜਾਉਣ ਦਾ ਨਾਟਕ ਰਚੈ) ਔਰਤ ਸਿੱਧੇ ਆਚਾਰ ਸ਼ਾਸਤਰ, ਨੈਤਿਕ ਸ਼ਾਸਤਰ ਅਤੇ ਸੋਹਜ਼ ਸ਼ਾਸ਼ਤਰ ਹੈ। ਉਥੇ ਔਰਤ ਘਰ ਦੀ ਦੈਵੀ-ਚਾਨਣੀ ਹੈ। ਮਿੱਠੀ ਮਿੱਠੀ, ਰੋਚਿਕ ਅਤੇ ਸੰਗੀਤਮਈ। ਔਰਤ ਬਿਨਾਂ ਘਰ ਇੰਝ ਹੁੰਦਾ ਹੈ ਜਿਵੇਂ ਗੋਦੀ ਵਿੱਚ ਬਾਲ ਬਿਨਾਂ ਮਾਂ। ਔਰਤਾਂ ਘਰ ਲਈ ਸਭ ਤੋਂ ਵੱਧ ਸ਼ਰਧਾਵਾਨ, ਅਰਦਾਸ ਅਤੇ ਫਕੀਰ ਦੀ ਦੁਆ ਵਰਗੀ ਅਸੀਮ ਹੁੰਦੀ ਹੈ। ਨਜ਼ਮ ‘ਘਰ ਦੀ ਬੁਨਿਆਦ’ ਉਪਰੋਕਤ ਵਿਆਖਿਆ ਤੇ ਪੂਰੀ ਉਤਰਦੀ ਹੈ (ਹਾਂ ਜੇ ਔਰਤ ਘਰ ਦੀ ਨੀਂਹ ਹੈ ਤਾਂ ਮਰਦ ਉਸਰਿਆ ਗਲਬਾ (ਭਾਵ ਪਰਦਾ ਅਤੇ ਸੁਰੱਖਿਆ)। ਪ੍ਰਕਾਸ਼ ਕੌਰ ਬੂਰਾ ਜੀ ਦੀ ਇਸ ਨਜ਼ਮ ਵਿੱਚ ਗੁਰਮਤਿ-ਸਿਧਾਂਤ ਅਤੇ ਗੁਰਮਤਿ-ਸੰਕਲਪ ਸਹਿਜ ਵਿੱਚ ਸਮਾਹਿਤ ਹਨ:-

ਧਰਮ ਦੀ ਬੁਨਿਆਦ ਹੋਵੇ, ਕਰਮ ਦੀ ਛੱਤ।

ਨੇਕੀ ਦੀਆਂ ਕੰਧਾਂ ਹੋਵਣ, ਦਰਵਾਜ਼ੇ ਹੋਵਣ ਸਤਿ॥

ਕਿਰਤ ਦਾ ਹੋਵੇ ਨਿੱਕ-ਸੁੱਕ। (ਪੰਨਾ-43)

ਪੁੱਤ ਪੋਤਿਆਂ ਦੀ ਕਿਲਕਾਰੀ ਹੋਵੇ,

ਦੋਹਤੇ ਦੋਹਤੀਆਂ ਦੀ ਮਸਤੀ ਅਤੇ ਖੁਮਾਰੀ ਹੋਵੇ।

ਸਦਾ ਪੂਰੀ ਹੋਵੇ ਜਾਚਕ ਦੀ ਅਰਦਾਸ

ਤੁਹਾਡਾ ਘਰ ਹੋਵੇ ਪਾਰਜਾਤ। (ਪੰਨਾ-43)

ਪ੍ਰਕਾਸ਼ ਕੌਰ ਬੂਰਾ ਜਿਥੇ ਮੋਹਵੰਤੀ, ਕਲਾਵੰਤੀ, ਗੁਣਵੰਤੀ ਹੈ। ਉਥੇ ਉਹ ਗਹਿਰ-ਗੰਭੀਰ ਰਹੱਸਾਂ ਤੋਂ ਵੀ ਅਨੁਭਵ-ਪ੍ਰਕਾਸ਼ ਰੱਖਦੀ ਹੈ। ਸਹਿਜ਼-ਅਨੁਭਵ ਵੀ। ਤੁਹਾਡਾ ਘਰ ਹੋਵੇ ਪਾਰਜਾਤੁ। (ਜਿਸ ਘਰ ਪਾਰਜਾਤੁ ਦਾ ਬੂਟਾ ਹੋਵੇ ਉਥੇ ਆਕਾਲ-ਪੁਰਖ ਆਪ ਹੁੰਦਾ ਹੈ। ਘਰ ਅਨੰਤ ਬਰਕਤਾਂ ਵਾਲਾ ਹੁੰਦਾ ਹੈ)

ਲੰਬੀ ਨਜ਼ਮ ‘ਅੱਖੀਆਂ’ ਬਹੁਪਰਤੀ, ਬਹੁ-ਅਰਥੀ ਅਤੇ ਬਹੁ ਪਾਸਾਰੀ ਹੈ। ਪ੍ਰਕਾਸ਼ ਕੌਰ ‘ਦਾਦੀ ਮਾਂ’ ਦੇ ਅੰਗਮੀ-ਮੋਹ ਅਤੇ ਮਲ੍ਹਾਰਾਂ ਨੂੰ ਵੀ ਉਸੇ ਸ਼ਿੱਦਤ ਅਤੇ ਸਤਿਕਾਰ ਨਾਲ ਯਾਦ ਕਰਦੀ ਹੈ।

ਵੀਰ ਸ਼ਬਦ ਮਾਂ ਦੇ ਦੁੱਧ ਵਰਗਾ ਹੁੰਦਾ ਹੈ। ਬਾਬਲ ਦੇ ਖੂਨ ਵਰਗਾ। ਵੀਰ ਸ਼ਬਦ ਧਰਤੀ ਦਾ ਅਤੀ ਮੁਹਵੇਗ ਸ਼ਬਦ ਹੈ। ਵੀਰ ਬਾਬਲ ਦਾ ਬਦਲ ਹੈ। ਕੁੱਖ ਦਾ ਰਿਸ਼ਤਾ। ਵੀਰ ਸ਼ਬਦ ਵਰ ਵਰਗਾ ਹੁੰਦਾ ਹੈ। ਵੀਰ ਸ਼ਬਦ ਜਿੰਨੀ ਮਿਠਾਸ ਸਿਰਫ਼ ‘ਮਾਂ’ ਸ਼ਬਦ ਵਿੱਚ ਹੈ। ਧਰਤੀ ਦੀਆਂ ਸਾਰੀਆਂ ਮਿੱਠਤਾਂ ਵੀਰ ਸ਼ਬਦ ਤੋਂ ਊਣੀਆਂ ਨੇ। ਕੋਰੀਆਂ ਵੀ। ਵੀਰ ਬਾਬਲ ਦੇ ਵਿਰਸੇ ਦਾ ਚਾਨਣ ਹੁੰਦਾ ਹੈ। ਭੈਣਾਂ ਲਈ ਅਮੀਰਾਂ ਵਰਗਾ ਹੱਥ। ਵੀਰਾਂ ਦੇ ਸਹਾਰੇ ਚਾਰੇ ਚੱਕ ਜ਼ਮੀਨ ਆਪਣੀ ਹੁੰਦੀ ਹੈ। ਵੀਰ ਘਰ ਹੋਣ ਤਾਂ ਹਰ ਮੌਸਮ ਚੇਤਰ ਅਤੇ ਬਸੰਤ ਹੁੰਦਾ ਹੈ। ਔਰਤ ਲਈ ਦੋ ਰਾਹ ਹੀ ਰੱਬ ਵਰਗੇ ਹੁੰਦੇ ਹਨ। ਇੱਕ ਵੀਰ ਤੇ ਬਾਬਲ ਦਾ। ਦੂਜਾ ਕੰਤ ਅਤੇ ਪੁੱਤਰ ਦਾ। ਮਾਂ-ਧੀ ਮਾਂ ਵਿੱਚ ਰੱਬ ਵਰਗੀ ਨਿਕਟਤਾ ਅਤੇ ਰਹੱਸ। ਔਰਤ ਦਾ ਧੀਰਜ ਹੀ ਉਸਦਾ ਰੱਜ ਹੁੰਦਾ ਹੈ। ਭੈਣ ਤਾਂ ਵੀਰ ਦਾ ਚਿਹਰਾ ਹੀ ਵੇਖ ਸਕਦੀ ਹੈ। ਵੀਰ ਦੀ ਪਿੱਠ ਨਹੀਂ। ਵੀਰਾਂ ਤੋਂ ਵੱਧ ਕੇ ਧਰਤੀ ਤੇ ਕੁੱਝ ਵੀ ਸੁੰਦਰ ਨਹੀਂ। ਜਿੱਥੇ ਹਿਸਾਬ ਦੀਆਂ ਸਾਰੀਆਂ ਗੁਣਾ ਖ਼ਤਮ ਹੁੰਦੀਆਂ ਹਨ ਉਸ ਤੋਂ ਅਨੰਤ ਗੁਣਾ ਭੈਣਾਂ ਅੰਦਰ ਵੀਰਾਂ ਲਈ ਲਲਿਤ ਭਾਵਨਾਵਾਂ ਹੁੰਦੀਆਂ ਹਨ। ਵੀਰਾਂ ਦੀ ਹਾਜ਼ਰੀ ਵਿੱਚ ਚਹੁੰ ਤਰਫੀਂ ਸੁਗਮ ਸੁਗੰਧੀਆਂ ਅਤੇ ਹਰਿਆਲੀ ਹੁੰਦੀ ਹੈ। ਭੈਣਾਂ ਲਈ ਵੀਰ ਰਾਜੇ ਹੁੰਦੇ ਹਨ। ਵੀਰਾਂ ਲਈ ਭੈਣਾਂ ਧਰਤੀ ਦੀਆਂ ਰਾਣੀਆਂ ਅਤੇ ਛਿੰਦੀਆਂ ਧੀਆਂ। ਵੀਰ ਸ਼ਬਦ ਗ੍ਰੰਥਾਂ ਸਾਮ੍ਹਣੇ ਭੈਣਾਂ ਪਵਿਤਰ ਬਾਣੀਆਂ। ਰਬ ਸਭ ਨੂੰ ਵੀਰ ਦੇਵੇ, ਵੀਰਾਂ ਨੂੰ ਭੈਣਾਂ ਵੀ। ਉਂਝ ਭੈਣ ਸ਼ਬਦ ‘ਮਾਂ’ ਦਾ ਪ੍ਰਤੀਰੂਪ ਹੈ। ਪ੍ਰਕਾਸ਼ ਕੌਰ ਦੀ ਨਜ਼ਮ ਵੀਰ ਦਾ ਰੰਗ ਵੇਖੋ:-

ਹੀਰੇ ਲਾਲਾਂ ਦੇ ਤੁੱਲ ਜਹਾਨ ਦੇ ਰਿਸ਼ਤੇ

ਰਿਸ਼ਤਾ ਅਨਮੋਲ ਭੈਣ ਭਰਾ ਦੇ ਪਿਆਰ ਦਾ ਹੈ

ਖੁਸ਼ੀ-ਖੁਸ਼ੀ ਘਰ ਜਾਓ ਵੀਰਨਾ

ਵਾਹਿਗੁਰੂ ਦਾ ਸਦਕਾ ਹੈ

ਦਿਨੋ ਦਿਨ ਮਹੀਨੇ

ਬਰਸੋਂ ਬਰਸ ਬੀਤੇ ਕਾਂਗ ਉਡਾਂਦਿਆਂ ਨੂੰ

ਵੀਰਾ ਆਪ ਆਇਆ

ਭਾਬੋ ਨਾਲ ਲਿਆਇਆ

ਇਸ ਵਿਹੜੇ ਨੂੰ ਭਾਗ ਲਾਇਆ। (ਪੰਨਾ-51)

ਰਿਸ਼ਤਿਆਂ ਦੇ ਸਰੋਕਾਰਾਂ ਅਤੇ ਸੰਵੇਦਨਾਵਾਂ ਵਿੱਚ ਪ੍ਰਕਾਸ਼ ਕੌਰ ਇੱਕ ਪਰਪੱਕ ਪਹਿਚਾਣ ਹੈ।

ਜੀਵਨ ਦੇ ਸਾਥੀ ਦੇ ਤੁਰ ਜਾਣ (ਅਲਵਿਦਾ) ਤੋਂ ਬਾਅਦ ਵਿਯੋਗਣ ਜ਼ਿੰਦ ਦੀ ਕੁਰਲਾਹਟ ਸੰਵੇਦਨਾ ਦੀ ਡੂੰਘੀ ਅਨੁਭੂਤੀ ਹੈ:-

ਤੰਦ ਹੁੰਦੀ ਤਾਂ ਮੈਂ ਗੰਢ ਲੈਂਦੀ

ਤੋੜ ਗਿਓਂ ਤੂੰ ਤਾਂ ਤਾਣੀ ਹੀ ਸਾਥੀ

ਜਿੰਦ ਤੁਪਕਾ-ਤੁਪਕਾ ਰਿਸ ਰਹੀ,

ਜਿਓਂ ਕੱਚੇ ਘੜੇ ਵਿੱਚੋਂ ਪਾਣੀ ਸਾਥੀ। (ਪੰਨਾ-54)

ਅਜੋਕੇ ਵਿਗਿਆਨਕ ਅਤੇ ਕੰਪਿਊਟਰੀ ਯੁੱਗ ਵਿੱਚ ਇੱਕ ਦੌੜ (Race) ਲਗੀ ਹੋਈ ਹੈ। ਮਨੁੱਖ ਦਾ ਪਦਾਰਥਵਾਦੀ ਹੋ ਜਾਣਾ ਵੀ ਸੁਭਾਵਿਕ ਹੈ। ਧੀਆਂ ਨੂੰ ਬਾਹਰ ਪ੍ਰਦੇਸਾਂ ਵਿੱਚ ਭੇਜਣ ਪਿਛੇ ਸੰਘਣੀ ਆਰਥਿਕਤਾ ਵੀ ਲੁਕੀ ਹੋਈ ਹੈ ਪਰ ਜਦੋਂ ਇਹ ਰਿਸ਼ਤੇ ਧੋਖੇ ਦੀ ਮਾਰ ਸਹਿੰਦੇ ਹਨ ਤਾਂ ਔਰਤ (ਧੀ) ਦਾ ਰੁਦਨ ਇਸ ਤਰ੍ਹਾਂ, ਪ੍ਰਗਟ ਹੁੰਦਾ ਹੈ। ਕਵਿਤਾ ‘ਲਾੜਾ ਪ੍ਰਦੇਸੀ ਨਾ ਟੋਲ ਵੇ’ :-

ਸਵਰਗ ਧੀ ਲਈ ਫਿਰਦੇ ਲੱਭਦੇ

ਵਿਚੋਂ ਭਲਾ ਟੱਬਰ ਦਾ ਕੱਢ ਦੇ।

ਲਾੜਾ ਛੱਡ ਕੇ ਪ੍ਰਦੇਸ ਟੁਰ ਗਿਆ

ਚਿਤ ਚੇਤਾ ਉਹਦਾ ਭੁੱਲ ਗਿਆ

ਜੋ ਸੀ ਕੱਲ੍ਹ ਵਿਆਹੀ

ਰੱਤੇ ਚੂੜੇ ਵਾਲੀ

ਨਾ ਕੁਆਰੀ ਨਾ ਵਿਆਹੀ

ਨਾ ਵਿਧਵਾ ਨਾ ਸੁਹਾਗਣ  । (ਪੰਨਾ-57)

ਪੋਤਰੀ ਲਈ ਕਾਰਡ, ਪੁਰੇ ਦੀ ਵਾ, ਇੱਕ ਫ਼ਿਕਰ ਹੀ ਤਾਂ ਹੈ, ਸ਼ਾਇਰਾ ਦੇ ਮਨ ਦੀਆਂ ਵੱਖਰੀਆਂ-ਵੱਖਰੀਆਂ ਮਾਨਸਿਕ ਅਵਸਥਾਵਾਂ ਹਨ। ਮਨੋ-ਤਰੰਗਾ, ਸ਼ੁੱਭ ਇਛਾਵਾਂ, ਸੰਦੇਸ਼ ਅਤੇ ਕਾਮਿਲ ਸਿੱਖਿਆਵਾਂ, ਗਹਿਰੀਆਂ ਭਾਵਨਾਵਾਂ, ਸਿਮ੍ਰਤੀਆਂ, ਵਤਨ ਦੀ ਯਾਦ ਦੇ ਬਹੁਤ ਹੀ ਭਿੱਜੇ ਸਿਲ੍ਹੇ ਨਾਜ਼ਕ, ਨਰਮ ਅਤੇ ਸੁਕੋਮਲ ਜ਼ਜਬਾਤ ਉਚੇਚੀ ਧੂਹ ਪਾਉਂਦੇ ਹਨ। ਪੁਲੀਸ ਦਾ ਅਮਾਨਵੀ ਜ਼ੁਲਮ, ਬੇਗੁਨਾਹਾਂ ਦਾ ਮਾਰੇ ਜਾਣਾ, ਹੜ੍ਹਾਂ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ, ਝੌਂਪੜੀਆਂ ਦਾ ਢਹਿ ਜਾਣਾ, ਕੁੜੀਆਂ ਦਾ ਰੰਡੀਆਂ ਹੋ ਜਾਣਾ, ਬੱਚਿਆਂ ਦਾ ਮਾਰਿਆ ਜਾਣਾ। ਸਮਾਜਿਕ ਚੇਤਨਾ ਦੀਆਂ ਲਖਾਇਕ ਉਪਰੋਕਤ ਕਵਿਤਾਵਾਂ ਪ੍ਰਤੀ ਇੱਕ ਰੋਹ, ਵਿਦਰੋਹ ਕੋਈ ਹੱਸਾਸ ਸ਼ਾਇਰਾ ਹੀ ਲਿਖ ਸਕਦੀ ਹੈ।

ਪ੍ਰਕਾਸ਼ ਕੌਰ ਬੂਰਾ ਸਮੇਂ ਦੇ ਯਥਾਰਥ ਅਤੇ ਤਲਖ਼-ਹਕੀਕਤਾਂ ਨਾਲ ਤੁਰਨ ਵਾਲੀ ਸੁਚੇਤ ਅਤੇ ਸੰਘਰਸ਼ਸ਼ੀਲ ਸ਼ਾਇਰਾ ਹੈ। ਸ਼ਾਇਰਾ ਦਾ ਤਰਸਵਾਨ ਹਿਰਦਾ ਉਦੋਂ ਹੋਰ ਕੂਕ ਉੱਠਦਾ ਹੈ ਜਦੋਂ ਮਾਨਵ ਆਪਣੇ ਸੁਆਰਥ ਅਤੇ ਆਰਥਿਕ ਹਿੱਤ ਖਾਤਰ ਕਿਸੇ ਪਸ਼ੂ ਲਈ ਵਿਕਰਾਲ ਦਰਿੰਦਾ ਬਣ ਜਾਂਦਾ ਹੈ। ‘ਗਧਾ’ ਨਜ਼ਮ ਵਿੱਚ ਇਹ ਅਤਿਆਚਾਰ ਨਿਮਨ ਲਿਖਤ ਸਤਰਾਂ ਰਾਹੀਂ ਰੂਪਵਾਨ ਹੁੰਦਾ ਹੈ:-

ਦੁਨੀਆਂ ਤੇ ਬੇਕਦਰੇ, ਨਾਸ਼ੂਕਰੇ, ਬੇਰਹਿਮ-ਬਥੇਰੇ

ਕੋਰੀਆਂ ਇੱਟਾਂ ਲੱਦਕੇ ਤੈਨੂੰ ਦਿੱਤਾ ਪਾਣੀ ਵਿੱਚ ਡੁੱਬਾ। (ਪੰਨਾ-67)

ਪ੍ਰਕਾਸ਼ ਕੌਰ ਬੂਰਾ ਦੀਆਂ ਕਵਿਤਾਵਾਂ ਕਈ ਵਿਸ਼ਿਆਂ ਰਾਹੀਂ ਕਈ ਪੱਖ ਉਘਾੜ ਦੀਆਂ ਸਮਾਜਿਕ ਜ਼ੁਲਮਾਂ, ਕੁਕਰਮਾਂ, ਲੁੱਟ ਖਸੁੱਟ, ਦੰਭ, ਵਲ ਛਲ ਦੇ ਵਿਰੋਧ `ਚ ਹੈ। ਉਹ ਏਕਤਾ, ਅਮਨ, ਸ਼ਾਂਤੀ, ਪੈਦਾਵਾਰ ਅਤੇ ਖ਼ੁਸ਼ਹਾਲੀ ਲਈ ਯਤਨ ਸ਼ੀਲ ਹੈ। ਉਸ ਦੀਆਂ ਕਵਿਤਾਵਾਂ ਵਿੱਚ ਦੇਸ਼ ਪਿਆਰ ਦਾ ਰੰਗ ਵੀ ਓਸੇ ਉਤਸ਼ਾਹ ਅਤੇ ਚਾਅ ਨਾਲ ਠਾਠਾਂ ਮਾਰਦਾ ਹੈ। ਜਿਵੇਂ ਨਜ਼ਮ ਦੇਸ਼ ਦਾ ਸਿਪਾਹੀ।

ਕੈਲਗਰੀ ਦੀਆਂ ਰਮਣੀਕ ਥਾਵਾਂ, ਇਮਾਰਤਾਂ, ਐਸ. ਓ. ਪਲਾਜ਼ਾ ਸੈਨਕੋਰ, ਡੈਲਟਾ ਹੋਟਲ, ਵਾਤਾਵਰਣ ਅਤੇ ਉਥੋਂ ਦੇ ਭੂਗੋਲ ਦੀ ਵਧੀਆ ਕਵਿਤਾ ਹੈ। ਜਿਸ ਵਿੱਚ ਪ੍ਰਕਾਸ਼ ਆਪਣੀ ਸੱਖੀ ਨੂੰ ਦਾਅਵਤ ਦਿੰਦੀ ਹੈ। ‘ਰਸੋਈ’ ਘਰ ਪਰਿਵਾਰ ਦੇ ਕਈ ਕੋਨੇ ਉਭਾਰਦੀ ਆਧੁਨਿਕ-ਮਸ਼ੀਨੀ ਸਹੂਲਤਾਂ ਅਤੇ ਬਿਜਲਈ ਸੁਵਿਧਾਂਵਾਂ ਦਾ ਸੁੰਦਰ ਚਿਤ੍ਰਣ ਹੈ।

‘ਕਿਸਾਨ’ ਬਹੁਤ ਮਹੱਤਵਪੂਰਣ ਨਜ਼ਮ ਹੈ। ਕਿਸਾਨੀ ਜੀਵਨ ਦੇ ਦਰਪੇਸ਼ ਅਨੇਕ ਸਮੱਸਿਆਵਾਂ ਦੀ ਮੂੰਹ ਬੋਲਦੀ ਤਸਵੀਰ। ਕਿਸਾਨ ਜੋ ਆਪਣੇ ਪਿੰਡੇ ਤੇ ਹਰ ਦਰਦ, ਮੌਸਮ ਹੰਢਾ ਕੇ ਪੂਰੇ ਭਾਰਤ ਨੂੰ ਅਨਾਜ ਦਿੰਦਾ ਹੈ। ਝੱਖੜ, ਹਨੇਰੀਆਂ, ਗੜੇਮਾਰ ਭਾਵੇਂ ਕੁਦਰਤੀ ਕਰੋਪੀਆਂ ਹਨ ਪਰ ਇਹ ਸਭ ਕੁੱਝ ਤੇ ਖਤਰੇ ਕਿਸਾਨ ਪਿੰਡੇ ਤੇ ਝੱਲਦਾ ਹੈ। ਉਹ ਬੈਂਕਾਂ ਦੇ ਕਰਜ਼ੇ ਤੋਂ ਮੁਕਤ ਨਹੀਂ ਹੁੰਦਾ। ਕਿਸਾਨ ਦੇ ਸਿਰ ਤੇ ਸੈ ਆਫ਼ਤਾਂ ਹਨ:-

ਬੈਂਕ ਨੇ ਕਰਜ਼ੇ ਉਤੇ ਟਰੈਕਟਰ ਦਿੱਤਾ ਦੁਆ

ਮਹਿੰਗੇ ਭਾਅ ਦਾ ਬੀਜ ਲਿਆਂਦਾ ਝੋਨਾ ਦਿਤਾ ਲਾ

ਖਾਦ, ਦਵਾਈ ਉਧਾਰ ਲਿਆਂਦੀ ਖੇਤੀ ਦਿੱਤੀ ਪਾ

ਸਾਉਣੀ ਚੰਗੀ ਲਗੀ ਤਾਂ ਸਭ ਕਰਜ਼ੇ ਦੇਣੇ ਲਾਹ।

ਕੀ ਜੂਨ ਕਿਸਾਨ ਦੀ    । (ਪੰਨਾ-82)

ਬਿਨ ਤੇਰੇ, ਤੇਰੇ ਬਿਨਾ ਸਿੱਧ ਪੁੱਠ ਹੀ ਹੈ। ਕਰੁਣਾ, ਰੁਦਨ, ਬ੍ਰਿਹਾ, ਉਦਾਸੀ, ਤੱੜਪ, ਖਿੱਚ (ਵਿਛੜੇ ਸਾਥੀ) ਸ਼ਾਇਰਾ ਅੰਦਰ ਕੂੰਜ ਦੀ ਕੁਰਲਾਹਟ ਦੀ ਕਸਕ ਵਰਗੀ ਹੈ। ਜਦੋਂ ਉਹ ਯਾਦਾਂ ਵਿੱਚ ਲੁੱਛਦੀ ਹੈ। :-

ਕਿਹੜੀ ਸੀ ਮਜ਼ਬੂਰੀ ਇਕਰਾਰ ਤੋੜਿਆ

ਪ੍ਰਕਾਸ਼ ਦੇ ਪਿਆਰ ਵੱਲੋਂ ਮੁੱਖ ਮੋੜਿਆ। (ਪੰਨਾ-87)

ਸੁਪਨੇ, ਹਰ-ਸ਼ਿੰਗਾਰ ਦਾ ਬੂਟਾ, ਉਪਕਾਰ, ਪਛਤਾਵਾ, ਇਸ਼ਕ, ਮੇਰੇ ਲਾਲ, ਦੁਚਿੱਤੀ, ਮਹਿਕ, ਕਿਸ ਬਿਧ ਮਿਲੇ, ਪ੍ਰੀਤਮ ਪਿਆਰਾ, ਉਡੀਕ ਵੱਖੋ-ਵੱਖਰੇ ਮਨੋ ਵੇਗ ਹਨ ਪਰ ਰਸਿਕ ਅਤੇ ਪ੍ਰਭਾਵਸ਼ਾਲੀ। ਪੂਰੇ ਕਾਵਿ-ਸੰਗ੍ਰਹਿ ਵਿੱਚ ਅਕੇਵਾਂ ਅਤੇ ਦੁਹਰਾਓ ਨਹੀਂ ਹੈ। ਕੁੱਝ ਨਜ਼ਮਾਂ ਪ੍ਰਗੀਤਕ ਹਨ। ਗੀਤ ਕੇਵਲ ਇੱਕ ਹੀ।

ਪ੍ਰਕਾਸ਼ ਕੌਰ ਬੂਰਾ ਜੀ ਦੀ ਭਾਸ਼ਾ ਧਨੀ ਰਾਮ ਚਾਤ੍ਰਿਕ ਅਤੇ ਨੰਦ ਲਾਲ ਨੂਰਪੂਰੀ ਦੀ ਯਾਦ ਦਿਲਾਉਂਦੀ ਹੈ। ਪਿੰਗਲ ਅਤੇ ਆਰੂਜ ਪੱਖੋਂ ਇਹ ਕਵਿਤਾਵਾਂ ਪੂਰੀ ਤਰ੍ਹਾਂ ਸਫ਼ਲ ਨਹੀਂ ਕਹੀਆਂ ਜਾ ਸਕਦੀਆਂ। ਵਿਆਕਰਣ ਤੇ ਹੋਰ ਅਭਿਆਸ ਕਰਨ ਦੀ ਲੋੜ ਹੈ। ਨਿਰੰਤਰ ਅਧਿਐਨ ਚਿੰਤਨ ਨਾਲ ਕੌਸ਼ਲਤਾ ਵੀ ਆ ਜਾਂਦੀ ਹੈ।

ਪ੍ਰਕਾਸ਼ ਕੌਰ ਬੂਰਾ ਜੀ ਦੇ ‘ਮੇਰੇ ਅਹਿਸਾਸ’ ਕਾਵਿ-ਸੰਗ੍ਰਹਿ ਵਿੱਚ ਕੁੱਝ ਅਸਲੋਂ ਨਿਵੇਕਲੇ ਸ਼ਬਦ ਹਨ ਜੋ ਪਹਿਲਾਂ ਦੇ ਕਵੀਆਂ ਦੀਆਂ ਰਚਨਾਵਾਂ ਵਿੱਚ ਨਹੀਂ ਆਏ। ਇਸ ਪੱਖੋਂ ਉਸਨੇ ਪੇਂਡੂ ਰਹਿਤਲ ਵਿੱਚ ਵਰਤੇ ਜਾਣ ਵਾਲੇ ਸ਼ਬਦ ਸਿਆਣੇ ਜੌਹਰੀ ਵਾਂਗ ਪਰੋਏ ਹਨ। ਮਸਲਨ-ਗੁੱਝ, ਲਹੂਰਾਂ, ਗੱਠੇ ਦੀ ਕਂਜ, ਡੈਂਬਰੇ, ਮਸ਼ੋਰਾਂ, ਮਹਿਤਾਰੀ, ਕਨੋਲਾ, ਬਨਵਾਲੀ, ਅੜਤਲਾ, ਮਦੋੜੀ, ਕੁਦਾਲ, ਮੈਗਲ, ਚੁੰਧਾਂ, ਮਾਮਣੀ ਆਦਿ।

ਕੁਝ ਸ਼ਬਦ ਗ਼ਲਤ ਲਿਖੇ ਹਨ ਜਿਵੇਂ:- ਪ੍ਰਬਤ ਚਾਹੀਦਾ ਸੀ ਪਰਬਤ, ਪ੍ਰਉਪਕਾਰ ਚਾਹੀਦਾ ਸੀ ਪਰਉਪਕਾਰ।

ਪੱਛਮਵਾਦ ਅਤੇ ਵਿਗਿਆਨਕ ਕੰਪਿਊਟਰੀ ਯੁੱਗ ਦੀ ਤੇਜ਼ ਦੌੜ ਵਿੱਚ ਵਿਸਰੇ ਪੰਜਾਬ ਦੇ ਵਿਰਸੇ ਅਤੇ ਸਭਿਆਚਾਰਕ ਵਿਰਸੇ ਦੇ ਸੰਦਰਭ ਵਿੱਚ ‘ਮੇਰੇ ਅਹਿਸਾਸ’ ਇੱਕ ਸੁਚੇਤ ਤੇ ਵਫ਼ਾਦਾਰ ਪਹਿਰਾ ਹੈ।

ਪ੍ਰਦੇਸ ਰਹਿ ਕੇ ਵਤਨ ਦੀ ਵਾਅ ਨੂੰ, ਮਿੱਟੀ ਨੂੰ ਪਿਆਰਨਾ, ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨੂੰ ਪਿਆਰਨਾ ਹੈ। ਇਹ ਪ੍ਰਕਾਸ਼ ਕੌਰ ਦੀ ਜ਼ਿੰਦਾਦਿਲੀ ਹੈ।

‘ਮੇਰੇ ਅਹਿਸਾਸ’ ਪਲੇਠਾ ਕਾਵਿ-ਸੰਗ੍ਰਹਿ ਹੋਣ ਦੇ ਬਾਵਜੂਦ ਵੀ ਪਲੇਠਾ ਕਾਵਿ ਨਹੀਂ ਲਗਦਾ। ਕੁੱਝ ਕਾਵਿਕ-ਉਣਤਾਈਆਂ ਦਾ ਰਹਿ ਜਾਣਾ ਪਹਿਲੇ ਕਾਵਿਕ-ਪ੍ਰਯਾਸ ਲਈ ਸੰਭਾਵਿਤ ਹੈ। ਸ਼ਾਇਰਾ ਨੂੰ ਅਜੇ ਹੋਰ ਪੜ੍ਹਣ, ਲਿਖਣ ਅਤੇ ਚਿੰਤਨ ਦੀ ਲੋੜ ਹੈ। ਪੁਸਤਕ ਦੇ ਨਾਮਕਰਣ ਵਿੱਚ ‘ਇਸਤ੍ਰੀਤਵ’ ਬੋਲਦਾ ਹੈ।

119 ਪੰਨਿਆਂ ਦੀ ਪੁਸਤਕ ਅਤੇ ਮੁੱਲ 195 ਰੁਪਏ ਹੈ। ਪੁਸਤਕ ਦੀ ਛਪਾਈ ਲਈ ਭੈਣ ਹਰਨਿੰਦਰ ਕੌਰ ਬੂਰਾ ਵਧਾਈ ਅਤੇ ਸਤਿਕਾਰ ਦੀ ਪਾਤਰ ਹੈ। ਉਸਦੇ ਸਿਦਕ, ਸਿਰੜ, ਮਿਹਨਤ ਅਤੇ ਘਾਲਣਾ ਦੀ ਦਾਦ ਦੇਣੀ ਬਣਦੀ ਹੈ। ਮੁੱਖ ਭੂਮਿਕਾ ਵੱਲੋਂ ਅਤੇ ਕਵਿਤਾ ਦੇ ਚਿੰਤਨ ਪੱਖੋਂ ਡਾ. ਹਰਦੀਪ ਸ਼ਾਹੀ ਜੀ ਵਧਾਈ ਦੇ ਪਾਤਰ ਹਨ। ਵਿਸ਼ਵਾਸ ਹੈ ਕਿ ਭੈਣ ਪ੍ਰਕਾਸ਼ ਕੌਰ ਬੂਰਾ ਜੀ ਨਵੇਂ ਨਰੋਏ, ਆਸ਼ਾਵਾਦੀ ਵਿਸ਼ੇ ਲੈ ਕੇ ਦੂਜੇ ਕਾਵਿ-ਸੰਗ੍ਰਹਿ ਵਿੱਚ ਜਲਦ ਹਾਜ਼ਰ ਹੋਣਗੇ।

ਪੰਜਾਬੀ ਸਾਹਿਤ ਵਿੱਚ ‘ਮੇਰੇ ਅਹਿਸਾਸ’ ਦਾ ਪ੍ਰਵੇਸ਼ ਇੱਕ ਖੁਸ਼ਨੁਮਾ ਪ੍ਰਵੇਸ਼ ਹੈ। ਵਧਾਈ! ! !

ਬੂਰਾ ਜੀ ਦੇ ਹੀ ਇੱਕ ਬੰਦ ਨਾਲ ਸਮਾਪਤ ਕਰਦਾ ਹਾਂ:-

ਦੇ ਫੀਸਾਂ ਕੱਪੜੇ ਜਿੰਨ੍ਹਾਂ ਨੂੰ ਪੜ੍ਹਾਂਵਦਾ ਸੈਂ

ਉਹਨਾਂ ਤੇ ਰੋਵਣਾ ਹੀ ਸੀ

ਦੁਖੜੇ ਮਜ਼ਦੂਰਾਂ ਦੇ ਸੁਣਨਣ ਵਾਲਿਆ

ਤੇਰੇ ਤੁਰ ਜਾਣ ਤੇ ਗਲੀਆਂ ਦੇ ਕੱਖ ਰੋਏ।

ਸਮਾਪਤ

ਜਿਨ ਹਾਥੋਂ ਕੋ ਪਕੜ ਕੇ ਚਲਨਾ ਸੀਖਾ ਥਾ
ਟੂਟੇ ਹੂਏ ਗੁਲਦਾਨ ਸਜਾਏਂ ਹਮ ਕੈਸੇਂ।

ਤੜਪ ਤੜਪ ਕਰ ਦਿਲ ਬਹਲਾਏਂ ਹਮ ਕੈਸੇਂ।

ਉਨਕੀ ਨਜ਼ਰੇਂ ਢੂੰਡ ਰਹੀ ਆਕਾਸ਼ ਨਏ,

ਉਨਕੀ ਨਜ਼ਰੋਂ ਮੇਂ ਅਬ ਆਏਂ ਹਮ ਕੈਸੇਂ।

ਜਿਨ ਹਾਥੋਂ ਕੋ ਪਕੜ ਕੇ ਚਲਨਾ ਸੀਖਾ ਥਾ,

ਉਨ ਹਾਥੋਂ ਸੇ ਹਾਥ ਛੁਡਾਏਂ ਹਮ ਕੈਸੇਂ।

ਅਪਨੇ ਖੂੰ  ਸੇ ਮਹਕਾਯਾ ਹੈ ਯਹ ਗੁਲਸ਼ਨ,

ਖ਼ੁਦ ਹੀ ਇਸ ਕੋ ਆਗ਼ ਲਗਾਏਂ ਹਮ ਕੈਸੇਂ।

ਵੋਹ ਤੋ ਖ਼ੁਦ ਹੀ ਬਹਕੇ ਬਹਕੇ ਰਹਤੇਂ ਹੈਂ,

ਉਨ ਕੋ ਦਿਲ ਕਾ ਹਾਲ ਸੁਨਾਏਂ ਹਮ ਕੈਸੇਂ।

ਦਰਿਆ ਬਨ ਕਰ ਭੀ ਜੋ ਪਿਆਸੇ ਰਹਤੇਂ ਹੈਂ,

“ਮਾਨਵ” ਉਨਕੀ ਪਿਆਸ ਬੁਝਾਏਂ ਹਮ ਕੈਸੇਂ।

ਸਾਵਧਾਨ ਮਿੱਤਰੋ! ਕਿਤੇ ‘ਯੂ. ਕੇ.’ ਵੀ ‘ਆਸਟਰੇਲੀਆ’ ਨਾ ਬਣਜੇ
ਇੰਗਲੈਂਡ ਦੀ ਧਰਤੀ `ਤੇ ਪ੍ਰਵਾਸ ਕਰਨ ਜਾ ਰਹੇ ਮੇਰੀ ਪੂਜਣਯੋਗ ਧਰਤੀ ਦੇ ਜੰਮਪਲ ਵੀਰੋ! ਕਿਸੇ ਬੇਗਾਨੇ ਦੀ ਗੁਲਾਮੀ ਕਰਨ ਲਈ ਹਰ ਪੈਰ ਮਜ਼ਬੂਰੀ `ਚ ਹੀ ਉੱਠਦੈ। ਮੈਥੋਂ ਪਹਿਲਾਂ ਪ੍ਰਵਾਸ ਕਰਕੇ ਆਏ ਬਜ਼ੁਰਗ ਵੀ ਕਿਸੇ ਮਜ਼ਬੂਰੀ ਦੇ ਝੰਬੇ ਹੀ ਆਏ ਹੋਣਗੇ, ਮੈਂ ਵੀ ਕਿਸੇ ਵਿਰਲ ਨੂੰ ਪੂਰਨ ਦੇ ਮਨਸ਼ੇ ਨਾਲ ਹੀ ਆਪਣਾ ਪਿਆਰਾ ਵਤਨ ਛੱਡ ਕੇ ਆਇਆ ਹਾਂ ਅਤੇ ਅੱਜ ਤੁਸੀਂ ਵੀ ਆਪਣੇ ਭਵਿੱਖੀ ਸੁਪਨਿਆਂ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਹੀ ਵਿਲਕਦੇ ਮਾਂ- ਬਾਪ ਜਾਂ ਭੈਣ ਭਰਾਵਾਂ ਨੂੰ ਛੱਡ ਕੇ ਆਏ ਹੋਵੋਗੇ। ਬੇਸ਼ੱਕ ਵਿਦਿਆਰਥੀ ਵੀਜ਼ਾ ਲੈ ਕੇ ਆਏ ਹੋ ਜਾਂ ਫਿਰ ‘ਵਿਦਿਆਰਥੀ ਬੀਬੀ’ ਜਾਂ ‘ਵਿਦਿਆਰਥੀ ਕਾਕੇ’ ਨਾਲ ਡਿਪੈਂਡੈਂਟ ਵੀਜ਼ਾ ਲੈ ਕੇ ਆਏ ਹੋ . . ਸਭ ਤੋਂ ਪਹਿਲਾਂ ਸਾਡੇ ਸਭ ਲਈ ਸਦਾ ਬੇਗਾਨੀ ਰਹਿਣੀ ਧਰਤੀ `ਤੇ ਪੈਰ ਰੱਖਣ `ਤੇ ਜੀ ਆਇਆਂ . !

ਪਿਆਰੇ ਵੀਰੋ/ਭੈਣੋ ਤੁਹਾਡੀ ਦੁਖਦੀ ਰਗ ਵੀ ਇਹੋ ਹੀ ਹੈ ਕਿ ਜੇ ਸਾਡੇ ਦੇਸ਼ ਦੀ ਸਰਕਾਰ `ਚ ਤੰਤ ਹੁੰਦਾ ਜਾਂ ਆਪਣੇ ਹੀ ਦੇਸ਼ `ਚ ਮਿਹਨਤ ਜਾਂ ਲਿਆਕਤ ਦਾ ਮੁੱਲ ਪੈਂਦਾ ਤਾਂ ਕਿਉਂ ਐਸਾ ਜੱਫਰ ਜਾਲਦੇ? ਚੱਲੋ ਦਿਲ ਥੋੜ੍ਹਾ ਕਰਨ ਵਾਲੀ ਵੀ ਕੋਈ ਗੱਲ ਨਹੀਂ। ਜੇ ਆ ਗਏ ਹੋ ਜਾਂ ਫਿਰ ਆਉਣ ਲਈ ਬੋਰੀਆ ਬਿਸਤਰਾ ਬੰਨ੍ਹੀ ਬੈਠੇ ਹੋ ਤਾਂ ਆਪਣੇ ਇਸ ਕਮਅਕਲ ਵੀਰ ਦੀ ਗੱਲ ਜਰੂਰ ਚੇਤੇ ਰੱਖਿਓ ਕਿ ‘ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ’। ਇਹ ਸਤਰਾਂ ਲਿਖਣ ਬੈਠਣ ਦਾ ਕੋਈ ਖਾਸ ਮਕਸਦ ਨਹੀਂ ਸੀ ਪਰ ਆਸਟਰੇਲੀਆ `ਚ ਭਾਰਤੀ ਵਿਦਿਆਰਥੀਆਂ (ਖਾਸ ਕਰਕੇ ਪੰਜਾਬੀ) `ਤੇ ਜੋ ਨਸਲੀ ਵਿਤਕਰੇ ਹੋਣ ਦੀਆਂ ਪੜ੍ਹੀਆਂ ਖਬਰਾਂ ਤੇ ਇਹਨਾਂ ਖ਼ਬਰਾਂ ਦੀ ਕੁੱਝ ਹੱਦ ਤੱਕ ਸੱਚਾਈ ਬਿਆਨ ਕਰਦੇ ਨੌਜ਼ਵਾਨ ਲੇਖਕ ਰਿਸ਼ੀ ਗੁਲਾਟੀ ਅਤੇ ਮਿੰਟੂ ਬਰਾੜ ਦੇ ਲਿਖੇ ਲੇਖਾਂ ਨੇ ਐਸਾ ਤਰਥੱਲ ਜਿਹਾ ਪਾਇਆ ਕਿ ਮੈਂ ਬੇਮੱਤਾ ਤੁਹਾਨੂੰ ਮੱਤ ਦੇਣ ਦੀ ਗੁਸਤਾਖੀ ਕਰਨ ਜਾ ਰਿਹਾ ਹਾਂ। ਇਹ ਸਤਰਾਂ ਇਸ ਲਈ ਵੀ ਲਿਖਣੀਆਂ ਪੈ ਰਹੀਆਂ ਹਨ ਕਿਉਂਕਿ ਯੂ. ਕੇ. ਦੀ ‘ਸੌਖੀ’ ਕੀਤੀ ਵੀਜ਼ਾ ਪ੍ਰਣਾਲੀ ਕਾਰਨ ਇੰਗਲੈਂਡ `ਚ ਪੈਰ ਪਾ ਚੁੱਕੇ ਕੁੱਝ ਕੁ ਛੋਟੇ ਵੀਰਾਂ ਦੀਆਂ ਕਰਤੂਤਾਂ ਦੇਖਣ ਦਾ ‘ਸੁਭਾਗ’ ਪ੍ਰਾਪਤ ਕਰ ਚੁੱਕਾ ਹਾਂ। ਅੰਤਾਂ ਦੇ ਸੱਭਿਅਕ ਮੁਲਕ `ਚ ਸਾਊਥਾਲ ਦੇ ਰੇਲਵੇ ਸਟੇਸ਼ਨ `ਤੇ ਇੱਕ ਦੂਜੇ ਨੂੰ `ਤੇਰੀ ਮਾਂ . ਜਾਂ ਤੇਰੀ ਭੈਣ ਦੀ’ ਆਦਿ ਦੀ ਗਾਲ੍ਹ ਨਾਲ ਸੰਬੋਧਨ ਕਰਦਿਆਂ ਜਾਂ ਫਿਰ ਜੁਆਕਾਂ ਵਾਂਗ ‘ਛੂਹਣ- ਛੁਹਾਈ’ ਖੇਡਣ ਵਾਂਗ ਇੱਕ ਦੂਜੇ ਪਿੱਛੇ ਭੱਜੇ ਫਿਰਦਿਆਂ ਨੂੰ ਦੇਖਕੇ ਇਹ ਮਹਿਸੂਸ ਹੋਇਆ ਕਿ ਸ਼ਾਇਦ ਅਸੀਂ ਜਹਾਜ਼ ਚੜ੍ਹਨ ਦੇ ਚਾਅ ਵਿੱਚ ਬੇਗਾਨੇ ਮੁਲਕ `ਚ ਰਹਿਣ- ਸਹਿਣ ਦੇ ਸਲੀਕੇ ਦੀ ਲਿਆਕਤ ਪਿੰਡ ਹੀ ਕਿੱਲੀ `ਤੇ ਟੰਗੀ ਭੁੱਲ ਆਏ ਹਾਂ। ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਹੋਏ ਕਥਿਤ ਦੁਰਵਿਵਹਾਰ ਅਤੇ ਵਿਰੋਧ `ਚ ਹੋਈਆ ਹੜਤਾਲਾਂ, ਭੰਨ ਤੋੜ ਦੀਆਂ ਘਟਨਾਵਾਂ ਨੇ ਦੁਜਿਆਂ ਦੇ ਠੂਠਿਆਂ `ਚ ਵੀ ਲੱਤ ਮਾਰ ਧਰੀ ਹੈ। ਜਿਸਦੇ ਸਿੱਟੇ ਵਜੋਂ ਆਸਟਰੇਲੀਆ ਸਰਕਾਰ ਹੁਣ ਵਿਦਿਆਰਥੀ ਵੀਜ਼ੇ ਦੇਣ ਲਈ ਫੂਕ ਫੂਕ ਕੇ ਕਦਮ ਪੁੱਟ ਰਹੀ ਹੈ। ਆਸਟਰੇਲੀਆ ਸਰਕਾਰ ਦੇ ਵਿਦਿਆਰਥੀਆਂ ਤੋਂ ਭੰਗ ਹੋਏ ਮੋਹ ਨੂੰ ਇੰਗਲੈਂਡ ਸਰਕਾਰ ਨੇ ਆਪਣੀ ਝੋਲੀ ਪਾਉਣ ਦਾ ਫੈਸਲਾ ਲਿਆ ਹੈ। ਜਿਸ ਤਹਿਤ ਇੱਕਦਮ ਹੀ ਵੀਜ਼ਾ ਸ਼ਰਤਾਂ ਨਰਮ ਕਰ ਦਿੱਤੀਆਂ ਹਨ। ਇੱਥੋਂ ਤੱਕ ਕਿ ਅੰਗਰੇਜੀ ਦਾ ਗਿਆਨ ਹੋਣਾ ਜਾਂ ਨਾ ਹੋਣਾ ਵੀ ਕਿਸੇ ਖਾਤੇ `ਚ ਨਹੀਂ ਆਉਂਦਾ। ਜੀਹਨੇ ਪੌਂਡਾਂ `ਚ ਤਬਦੀਲ ਕਰਕੇ ਫੀਸ ਭਰੀ, ਉਸੇ ਲਈ ਹੀ ਇੰਗਲੈਂਡ ਦਾ ਵੀਜ਼ਾ ਘੜੱਚ ਕਰਕੇ ਲੱਗ ਗਿਆ ਅਤੇ ਨਿਰੰਤਰ ਲੱਗ ਰਿਹਾ ਹੈ। ਗੋਰਿਆਂ ਨੂੰ ਭਲੀਭਾਂਤ ਪਤਾ ਹੈ ਕਿ ਬੇਸ਼ੱਕ ਭਾਰਤੀ ਲੋਕ ਸਾਨੂੰ ਇਹ ਕਹਿ ਕੇ ਡੀਂਗਾਂ ਮਾਰਦੇ ਫਿਰਨ ਕਿ “ਅਸੀਂ ਗੋਰਿਆਂ ਨੂੰ ਆਪਣੇ ਮੁਲਕ `ਚੋਂ ਕੱਢ ਦਿੱਤੈ, ਹੁਣ ਅਸੀਂ ਆਜ਼ਾਦ ਹਾਂ।” ਪਰ ਭਾਰਤੀ ਲੋਕ ਤਾਂ ਵਿਚਾਰੇ ਫਿਰ ਗੁਲਾਮ ਹੋਣ ਲਈ ਆੜ੍ਹਤੀਆਂ ਤੋਂ, ਬੈਂਕਾਂ ਤੋਂ ਕਰਜ਼ੇ ਲੈ ਕੇ, ਜ਼ਮੀਨਾਂ ਵੇਚ ਵੱਟ ਕੇ ਮੁੜ ਉਹਨਾਂ ਦੇ ਗੁਲਾਮ ਹੋਣ ਲਈ ਲਿਲਕੜੀਆਂ ਕੱਢਦੇ ਆ ਰਹੇ ਹਨ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਆਸਟਰੇਲੀਆ ਤੋਂ ਬਾਦ ਇੰਗਲੈਂਡ ਸਰਕਾਰ ਨੂੰ ਕੀ ਲੋੜ ਪਈ ਸੀ ਕਿ ਵਿਦਿਆਰਥੀਆਂ ਲਈ ਧੜਾਧੜ ਵੀਜ਼ੇ ਖੋਲ੍ਹ ਦਿੱਤੇ ਹਨ? ਇੱਕ ਪਾਸੇ ਤਾਂ ਆਰਥਿਕ ਮੰਦੀ ਦੇ ਨਾਂ `ਤੇ ਹਰ ਰੋਜ਼ ਕੰਪਨੀਆਂ ਵੱਲੋਂ ਆਪਣੇ ਕਾਮੇ ਕੰਮ ਤੋਂ ਲਾਂਭੇ ਕਰੇ ਜਾ ਰਹੇ ਹਨ। ਦੂਜੇ ਪਾਸੇ ਇੰਗਲੈਂਡ ਸਰਕਾਰ ਵੱਲੋਂ ਆਰਥਿਕ ਮੰਦੇ ਨਾਲ ਦੋ ਹੱਥ ਕਰਨ ਲਈ ‘ਵਿਦਿਆਰਥੀ ਵੀਜ਼ਾ’ ਮਾਰਕਾ ਫਾਰਮੂਲਾ ਅਪਣਾ ਕੇ ਜਰੂਰ ਆਪਣੇ ਖਜ਼ਾਨਿਆਂ ਨੂੰ ਰੰਗ-ਭਾਗ ਲਾ ਲਏ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਸਰਕਾਰ ਵੀ ਵਗਦੀ ਗੰਗਾ `ਚ ਹੱਥ ਧੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿੱਚ ਬੇਰੁਜ਼ਗਾਰੀ ਪਿਛਲੇ ਸਭ ਅੰਕੜੇ ਪਾਰ ਕਰਦੀ ਨਜ਼ਰੀਂ ਪੈ ਰਹੀ ਹੈ। ਅਜੋਕੇ ਹਾਲਾਤਾਂ ਨੂੰ ਅਰਥ ਸ਼ਾਸ਼ਤਰੀ ਰਾਸ਼ਟਰੀ ਸੰਕਟ ਦਾ ਨਾਂ ਦੇ ਰਹੇ ਹਨ ਕਿ ਹਰ ਪੰਜਵਾਂ ਨੌਜ਼ਵਾਨ ਨੌਕਰੀ ਪ੍ਰਾਪਤ ਕਰਨੋਂ ਅਸਮਰੱਥ ਹੈ। ਪਿਛਲੇ ਚੌਦਾਂ ਸਾਲਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਬੇਰੁਜ਼ਗਾਰਾਂ ਦੀ ਸੰਖਿਆ ਢਾਈ ਮਿਲੀਅਨ ਦੇ ਅੰਕੜੇ ਦੇ ਆਸ- ਪਾਸ ਪੁੱਜ ਗਈ ਹੈ। ਮਈ 2009 ਤੋਂ ਜੁਲਾਈ 2009 ਦੇ ਤਿੰਨਾਂ ਮਹੀਨਿਆਂ ਵਿੱਚ ਹੀ ਬੇਰੁਜ਼ਗਾਰਾਂ ਦਾ ਅੰਕੜਾ 2 ਲੱਖ 10 ਹਜ਼ਾਰ ਨੂੰ ਪੁੱਜ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬੇਰੁਜ਼ਗਾਰੀ ਹੋਰ ਵਧਣ ਦੇ ਸ਼ੰਕੇ ਪ੍ਰਗਟਾਉਂਦੀ ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕਾਰਪੋਰੇਸ਼ਨ ਐਂਡ ਡਿਵਲਪਮੈਂਟ ਦੀ ਰਿਪੋਰਟ ਦਾ ਕਹਿਣਾ ਹੈ ਕਿ ਦਸੰਬਰ 2007 ਤੋਂ ਜੁਲਾਈ 2009 ਦਰਮਿਆਨ 15 ਮਿਲੀਅਨ ਨੌਕਰੀਆਂ ਵਿੱਚ ਗਿਰਾਵਟ ਆਈ ਪਰ ਅਗਲੇ ਸਾਲ ਦੇ ਅਖੀਰ ਤੱਕ 10 ਮਿਲੀਅਨ ਹੋਰ ਨੌਕਰੀਆਂ ਖੁੱਸ ਸਕਦੀਆਂ ਹਨ। ਅਜਿਹੇ ਪੇਚੀਦਾ ਹਾਲਾਤਾਂ ਵਿੱਚ ਇੰਗਲੈਂਡ ਸਰਕਾਰ ਵੱਲੋਂ ਥੋਕ ਦੇ ਭਾਅ ਦਿੱਤੇ ਵੀਜੇ ਇਹੀ ਦਰਸਾ ਰਹੇ ਹਨ ਕਿ “ਲਾਗੀਆਂ ਨੇ ਤਾਂ ਲਾਗ ਲੈਣਾ ਸੀ, ਕੁੜੀ ਭਾਵੇਂ ਜਾਂਦੀ ਰੰਡੀ ਹੋਜੇ” ਭਾਵ ਕਿ ਸਰਕਾਰ ਵੱਲੋਂ ਕੋਰਸਾਂ ਰਾਹੀ ਜੋ ਮਾਇਆ ਇਕੱਠੀ ਕਰਨੀ ਸੀ, ਉਹ ਕਰ ਲਈ ਜਾਂ ਕਰ ਰਹੀ ਹੈ ਪਰ ਕੰਮ ਦੀ ਗਾਰੰਟੀ ਕੋਈ ਨਹੀਂ ਹੈ। ਜਿੱਥੇ ਦੇਸ਼ ਦੇ ਪੱਕੇ ਵਸਨੀਕ ਜਾਂ ਜੰਮਪਲ ਹੀ ਕੰਮ ਲਈ ਖੱਲ- ਖੂੰਜਿਆਂ `ਚ ਹੱਥ ਮਾਰ ਰਹੇ ਹਨ ਉੱਥੇ ਵਿਦਿਆਰਥੀ ਵੀਜ਼ਿਆਂ ਰਾਹੀਂ ਭਵਿੱਖ ਦੇ ਜਿੰਦਰਿਆਂ ਦੀਆਂ ਚਾਬੀਆਂ ਲੱਭਣ ਆਏ ਨੌਜਵਾਨ ਕੀਹਦੇ ਪਾਣੀਹਾਰ ਨੇ। ਵਿਦਿਆਰਥੀ ਵੀਜ਼ਿਆਂ ਰਾਹੀਂ ਆਉਣ ਵਾਲੇ ਨੌਜਵਾਨਾਂ ਕਾਰਨ ਇੰਗਲੈਂਡ ਦੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ ਵਿੱਚ ਵੀ ਭੀੜ ਵਧਣੀ ਸ਼ੁਰੂ ਹੋ ਗਈ ਹੈ। ਕੰਮ ਵਿਹੂਣਾ ਆਦਮੀ ਜਦੋਂ ਆਪਣਾ ਰੋਟੀ ਟੁੱਕ ਚਲਾਉਣ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਧਾਰਮਿਕ ਅਸਥਾਨ ਹੀ ਪੇਟ ਨੂੰ ਝੁਲਕਾ ਦੇਣ ਦਾ ਸਾਧਨ ਬਣਦੇ ਹਨ। ਸੁਨਣ ਵਿੱਚ ਆ ਰਿਹਾ ਹੈ ਕਿ ਪੰਜਾਬ ਦੇ ਕਈ ਦੁਕਾਨਦਾਰ ਵੀ ਵਿਚਾਰੇ ਰਿਉੜੀਆਂ ਪਕੌੜੀਆਂ ਵੇਚਦੇ ਵੇਚਦੇ ਇੰਗਲੈਂਡ ਦੇ ਵੀਜ਼ੇ ‘ਲਵਾਉਣ’ ਦੇ ਮਾਹਿਰ ਏਜੰਟ ਬਣੇ ਫਿਰਦੇ ਹਨ। ‘ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਸਿਤਾਂ ਕਿਆ ਹੋਗਾ’ ਵਾਂਗ ਮੇਰੇ ਸੋਹਣੇ ਦੇਸ਼ ਦੇ ਲੀਡਰ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਹੀ ਵਿਹਲੇ ਨਹੀਂ ਹੁੰਦੇ, ਲੋਕਾਂ ਦੀ ਜੂਨ ਸੁਧਾਰਨ ਦੀ ਉਹਨਾਂ ਕੋਲ ਫੁਰਸਤ ਕਿੱਥੇ? ਇਸੇ ਨਿਰਾਸ਼ਤਾ `ਚੋਂ ਗੁਜ਼ਰਦਿਆਂ ਹੀ ਵਿਚਾਰੇ ਲੋਕ ਆਪਣੇ ਲਖਤੇਜਿਗਰਾਂ ਨੂੰ ਵਿਦੇਸ਼ਾਂ `ਚ ‘ਪੜ੍ਹਾਈਆਂ’ ਕਰਨ ਲਈ ਤੋਰ ਰਹੇ ਹਨ।

ਪਿਆਰੇ ਵੀਰੋ/ਭੈਣੋ, ਇਹ ਤਾਂ ਸਨ ਉਹ ਹਾਲਾਤ ਜਿਹਨਾਂ ਦੀ ਭੇਂਟ ਚੜ੍ਹਕੇ ਤੁਸੀਂ ਜਹਾਜ਼ੇ ਚੜ੍ਹ ਆਏ ਹੋ। ਪਰ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਹਾਲਾਤਾਂ ਦੀ ਜੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਸਭ ਤੋਂ ਪਹਿਲੀ ਗੱਲ ਇਹ ਕਿ ਅਸੀਂ ਖੁਦ ਵੀ ਇਹੀ ਰੌਲਾ ਪਾਉਂਦੇ ਰਹਿੰਦੇ ਹਾਂ ਕਿ ਸਾਡੇ ਪੰਜਾਬ ਉੱਪਰ ‘ਭਈਆਂ’ ਦਾ ਕਬਜ਼ਾ ਹੋਣ ਜਾ ਰਿਹਾ ਹੈ। ਅਸੀਂ ‘ਭਈਆਂ’ ਨੂੰ ਕਿੰਨੀ ਨਫਰਤ ਦੀ ਨਗ੍ਹਾ ਨਾਲ ਦੇਖਦੇ ਹਾਂ। ਪਰ ਹੁਣ ਡੂੰਘੇ ਦਿਮਾਗ ਨਾਲ ਸੋਚ ਕੇ ਦੇਖੋ ਕਿ ਕਿਸੇ ਬੇਗਾਨੇ ਮੁਲਕ `ਚ ਅਸੀਂ ਵੀ ਤਾਂ ਉਹਨਾਂ ‘ਭਈਆਂ’ ਦੀ ਤਰ੍ਹਾਂ ਹੀ ਪ੍ਰਵਾਸੀ ਹਾਂ। ਜੇ ਭਈਆਂ ਉੱਪਰ ਇਹ ਦੋਸ਼ ਬਾਰ ਬਾਰ ਲੱਗਦਾ ਹੈ ਕਿ ਪੰਜਾਬੀਆਂ ਨੂੰ ਜ਼ਰਦਾ ਲਾਉਣ ਜਾਂ ਬੀੜੀਆਂ ਸਿਗਰਟਾਂ ਆਦਿ ਨਸ਼ਿਆਂ ਦੀ ਗੁੜ੍ਹਤੀ ਭਈਆਂ ਤੋਂ ਮਿਲੀ ਹੈ ਤਾਂ ਖਾਸ ਤੌਰ `ਤੇ ਇੰਗਲੈਂਡ ਵਿੱਚ ਹੀ ਆਪਣੇ ‘ਪੰਜਾਬੀ ਭਾਈਆਂ’ ਵੱਲੋਂ ਠੱਗੀਆਂ, ਕਤਲਾਂ, ਚੋਰੀਆਂ ਡਕੈਤੀਆਂ, ਨਸ਼ੇਖੋਰੀ ਆਦਿ ਦੀਆਂ ਖਿੰਡਾਈਆਂ ਜਾਂਦੀਆਂ ਕਰਤੂਤਾਂ ਕੀ ਸਾਡੇ ਖੁਦ ਦੇ ਮੱਥੇ `ਤੇ ਲੱਗੇ ਕਲੰਕ ਨਹੀਂ ਹਨ? ਇੱਕ ਇੱਕ ਪੌਂਡ ਮੰਗਦੇ ਫਿਰਨਾ, ਬੀਅਰਾਂ ਪੀ ਕੇ ਜਨਤਕ ਬੈਚਾਂ `ਤੇ ਬੈਠਿਆਂ ਦੀਆਂ ਪੈਂਟਾਂ `ਚ ਹੀ ‘ਸ਼ੂ-ਸੂ’ ਨਿਕਲਿਆ ਹੋਣਾ ਜਾਂ ਫਿਰ ਪੰਜਾਬਣ ਬੀਬੀਆਂ ਦਾ ‘ਮਾਲਿਸ਼ ਪਾਰਲਰਾਂ’ `ਚ ਮਾਲਸ਼ ਦੇ ਨਾਂਅ `ਤੇ ਜਿਸਮ ਵੇਚਣ ਜਿਹੇ ਕੰਮ ਕਰਨ ਵੱਲ ਤੁਰਨਾ ਕੀ ਸਾਡੇ ਬੰਨ੍ਹੀਆਂ ਪੋਚਵੀਆਂ ਪੱਗਾਂ ਉੱਪਰ ਕਲਗੀਆਂ ਲਾ ਰਹੀਆਂ ਹਨ? ਇੰਗਲੈਂਡ ਦੀ ਧਰਤੀ `ਤੇ ਸੁਨਹਿਰੇ ਭਵਿੱਖ ਦੀ ਆਸ `ਚ ਆਏ ਵੀਰੋ ਕਿਸੇ ਵੀ ਮੁਲਕ `ਚ ਜਾਵੋ, ਉੱਥੋਂ ਦੇ ਕਾਇਦੇ- ਕਾਨੂੰਨ, ਰਹਿਣੀ- ਸਹਿਣੀ ਅਤੇ ਬੋਲ ਚਾਲ ਦੇ ਸਲੀਕੇ ਹੀ ਤੁਹਾਨੂੰ ਲੋਕਾਂ ਨਾਲ ਜੋੜ ਸਕਦੇ ਹਨ। ਗੱਲ ਲੜ ਬੰਨ੍ਹ ਲਓ ਕਿ ਜੇ ਗੋਰਿਆਂ ਤੋਂ ‘ਬਲੱਡੀ ਇੰਡੀਅਨ’ ਨਹੀਂ ਅਖਵਾਉਣਾ ਤਾਂ ‘ਸੌਰੀ’ ‘ਥੈਂਕਯੂ’ ਅਤੇ ‘ਪਲੀਜ਼’ ਸ਼ਬਦ ਆਪਣੀ ਬੋਲ ਚਾਲ ਦਾ ਹਿੱਸਾ ਬਣਾ ਲਓ। ਇਸ ਧਰਤੀ `ਤੇ ਆ ਗਏ ਹੋ ਤਾਂ ਉਹ ਬੇਬੇ ਬੜੀ ਦੂਰ ਰਹਿਗੀ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਆਪਣੇ ਸੁਭਾਵਾਂ ਵਿੱਚ ਰਲੇ ਖੁੱਲਪੁਣੇ ਨੂੰ ਲਿਆਕਤ ਦੀ ਪੁੱਠ ਚਾੜ੍ਹਨ ਦੀ ਖੇਚਲ ਜਰੂਰ ਕਰੋ। ਇੱਕ ਦੂਜੇ ਨੂੰ ਉੱਚੀ ਉੱਚੀ ‘ਹਲੋ ਹਲੋ’ ਕਹਿੰਦੇ ਜਾਂ ਕੂਕਾਂ ਮਾਰਦੇ ਫਿਰਨਾ ਤੁਹਾਡੇ ਜਾਂ ਸਾਡੇ ਸਭ ਲਈ ਅੱਛਾ ਨਹੀਂ ਹੋਵੇਗਾ। ‘ਹਲੋ ਹਲੋ’, ਕੂਕਾਂ ਮਾਰਨਾ, ਗਾਲ੍ਹਾਂ ਦਾ ਦੁਸਾਂਦਾ ਦੇਣਾ ਜਾਂ ਫਿਰ ਅੱਖਾਂ ਅੱਖਾਂ ਰਾਹੀਂ ਹੀ ਤੁਰੀ ਜਾਂਦੀ ਜਨਾਨੀ ਦਾ ‘ਐਕਸ-ਰੇ’ ਕਰਨ ਦੀਆਂ ਘਟਨਾਵਾਂ ਪਿਛਲੇ ਪੰਜ ਸੱਤ ਦਿਨਾਂ `ਚ ਮੈਂ ਥੋਕ ਦੇ ਭਾਅ ਅੱਖੀਂ ਦੇਖ ਚੁੱਕਾ ਹਾਂ। ਇੰਗਲੈਂਡ ਦੀਆਂ ਬੱਸਾਂ, ਰੇਲਾਂ ਜਾਂ ਅੰਡਰ ਗਰਾਊਂਡ ਟਿਊਬਾਂ ਵਿੱਚ ਲੋਕ ਸਫਰ ਦੌਰਾਨ ਨੀਂਦ ਦੀਆਂ ਝਪਕੀਆਂ ਲੈਂਦੇ ਆਮ ਮਿਲ ਜਾਣਗੇ। ਕੰਮਾਂਕਾਰਾਂ ਦੀ ਭੱਜ ਦੌੜ ਤੋਂ ਅੱਕੇ ਲੋਕ ਸ਼ਾਂਤ ਮਾਹੌਲ ਲੋੜਦੇ ਹਨ ਪਰ ਸਾਡੇ ਪੰਜਾਬੀ ‘ਭਾਈ’ ਇਹਨਾਂ ਥਾਵਾਂ `ਤੇ ਜਦੋਂ ਪ੍ਰਵੇਸ਼ ਕਰਦੇ ਹਨ ਤਾਂ ਸ਼ਾਂਤ ਬੈਠੇ ਤੀਹ ਬੱਤੀ ਲੋਕਾਂ ਨੂੰ ਦੱਸ ਦਿੰਦੇ ਹਨ ਕਿ ‘ਇੱਕ ਉਜੱਡ ਪਹੁੰਚ ਚੁੱਕਾ ਹੈ।’ ਸ਼ਾਂਤ ਬੈਠੇ ਲੋਕਾਂ ਦੀਆਂ ਆਪਣੇ ਮੋਬਾਈਲ ਫੋਨਾਂ `ਤੇ ਵੱਜਦੇ ਚੋਂਦੇ ਚੋਂਦੇ ਗੀਤਾਂ ਰਾਹੀਂ ਬਿਰਤੀਆਂ ਭੰਗ ਕਰਨ ਬਦਲੇ ਉਹ ਤੁਹਾਨੂੰ “ਪੰਜਾਬੀ ਸੱਭਿਆਚਾਰ ਦਾ ਬੀਬਾ ਪੁੱਤ” ਨਾਂਅ ਦੇ ਸਨਮਾਨ ਨਾਲ ਸਨਮਾਨਤ ਨਹੀਂ ਕਰਦੇ ਹੋਣਗੇ ਸਗੋਂ ‘ਬਲੱਡੀ ਇੰਡੀਅਨ’ ਆਦਿ ਸ਼ਬਦ ਹੀ ਉਹਨਾਂ ਲੋਕਾਂ ਦੀਆਂ ਜੀਭਾਂ `ਤੇ ਆਉਂਦੇ ਹੋਣਗੇ। ਮੋਬਾਈਲ ਫੋਨਾਂ ਰਾਹੀਂ ਕਿਸੇ ਬੇਗਾਨੇ ਮੁਲਕ ਦੇ ਲੋਕਾਂ ਨੂੰ ‘ਧੱਕੇ’ ਨਾਲ ਪੰਜਾਬੀ ਦੋਗਾਣੇ ਸੁਣਾਉਂਦੇ ਫਿਰਨਾ ਤੁਹਾਡੀ ਕੋਈ ਪ੍ਰਾਪਤੀ ਨਹੀਂ ਸਗੋਂ ਛੋਟੀਆਂ ਛੋਟੀਆਂ ‘ਫੁਕਰੀਆਂ ਗੱਲਾਂ’ ਹੀ ਤੁਹਾਡੇ ਪਿਆਰੇ ਭਾਰਤ ਜਾਂ ਪੰਜਾਬ ਨੂੰ ਗਾਲ੍ਹਾਂ ਕਢਵਾਉਣ ਲਈ ਕਾਫੀ ਹਨ। ਮਿੱਤਰੋ! ਅਸਲ ਇਨਸਾਨ ਉਹੀ ਹੁੰਦਾ ਹੈ ਜੋ ਆਪਣੇ ਆਪ ਨੂੰ ਹਾਲਾਤਾਂ ਅਨੁਸਾਰ ਢਾਲ ਲਵੇ, ਜੇ ਅਜਿਹਾ ਨਹੀਂ ਹੁੰਦਾ ਤਾਂ ਆਸਟਰੇਲੀਆ ਵਾਲਾ ‘ਇਤਿਹਾਸ’ ਇੱਥੇ ਵੀ ਛੇਤੀ ਹੀ ਦੁਹਰਾਇਆ ਜਾ ਸਕਦਾ ਹੈ। ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਬੇਗਾਨਾ ਆਕੇ ਸਾਡੇ ਪੈਰ ਮਿੱਧੇ। ਹੁਣ ਜਦੋਂ ਲੱਖਾਂ ਦੀ ਤਾਦਾਦ `ਚ ਵਿਦਿਆਰਥੀ ਵੀਜ਼ਿਆਂ ਰਾਹੀਂ ਵੱਖ ਵੱਖ ਦੇਸ਼ਾਂ ਦੇ ਨੌਜ਼ਵਾਨ ਆ ਰਹੇ ਹਨ ਤਾਂ ਸੁਭਾਵਿਕ ਹੈ ਕਿ ਸਾਰੇ ਹੀ ਕੰਮ ਲੱਭਣ ਲਈ ਜਰੂਰ ਹੱਥ ਪੈਰ ਮਾਰਨਗੇ। ਬੇਗਾਨੀ ਧਰਤੀ ਤੋਂ ਆ ਕੇ ਵੀ ਜੇ ਅਸੀਂ ਕੰਮ ਲੱਭਣ `ਚ ਕਾਮਯਾਬ ਹੋ ਜਾਂਦੇ ਹਾਂ ਤਾਂ ਉਸ ਮੁਲਕ ਦੇ ਅਸਫਲ ਰਹਿ ਗਏ ਜਾਂ ਸਾਥੀ ਕਾਮਿਆਂ `ਚ ਮਾੜੀ ਮੋਟੀ ਹੀਣ-ਭਾਵਨਾ ਦਾ ਉਤਪੰਨ ਹੋਣਾ ਵੀ ਲਾਜ਼ਮੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਆਸਟਰੇਲੀਆ `ਚ ਵਾਪਰਿਆ ਸੀ ਤੇ ਅਜੇ ਵੀ ਵਾਪਰ ਰਿਹਾ ਹੈ। ਵਿਦਿਅਰਥੀ ਵੀਜ਼ਿਆਂ ਦਾ ਐਨੀ ਵੱਡੀ ਪੱਧਰ `ਤੇ ਇਜ਼ਾਫਾ ਹੋਣ ਕਾਰਨ ਹਰ ਕਿਸੇ ਦੇ ਖੋਪੜ ਵਿੱਚ ਇਹੀ ਘੰਟੀ ਖੜਕ ਰਹੀ ਹੈ ਕਿ ਪਹਿਲਾਂ ਰਹਿੰਦਿਆਂ ਦੀਆਂ ਤਾਂ ਜੌਬਾਂ ਖਤਮ ਹੁੰਦੀਆਂ ਜਾ ਰਹੀਆਂ ਹਨ, ਨਵੇਂ ਆ ਰਹੇ ਜੀਆਂ ਲਈ ਰੁਜ਼ਗਾਰ ਮੌਕੇ ਕਿੱਥੋਂ ਮਿਲਣਗੇ? ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਨਵੇਂ ਮਾਹੌਲ `ਚ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲਦੇ ਹੋ? ਇਹ ਤੁਹਾਡੀ ਹੀ ਲਿਆਕਤ `ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਸਮਾਜ ਦਾ ਕਿਹੋ ਜਿਹਾ ਅੰਗ ਬਣਦੇ ਹੋ? ਸਰੀਰ ਦੇ ਅੰਗ ਹਰ ਕਿਸੇ ਨੂੰ ਪਿਆਰੇ ਹੁੰਦੇ ਹਨ ਪਰ ਜਦੋਂ ਸਰੀਰ ਦਾ ਅੰਗ ਸਮੁੱਚੇ ਸਰੀਰ ਲਈ ਹੀ ਘਾਤਕ ਬਣਦਾ ਮਹਿਸੂਸ ਹੁੰਦਾ ਹੈ ਤਾਂ ਉਹੀ ਅੰਗ ਸਰੀਰ ਨਾਲੋਂ ਕੱਟ ਕੇ ਜੁਦਾ ਵੀ ਕਰਨਾ ਪੈ ਜਾਂਦਾ ਹੈ। ਇਸ ਲਈ ਸਮਾਜ ਦੇ ਅਜਿਹੇ ਅੰਗ ਵਜੋਂ ਵਿਚਰੋ ਕਿ ਤੁਹਾਡੀ ਲੋੜ ਕਿਸੇ ਜੀਵਤ ਅੰਗ ਵਾਂਗ ਹਰ ਵੇਲੇ ਮਹਿਸੂਸ ਹੁੰਦੀ ਰਵ੍ਹੇ। ਆਸਟਰੇਲੀਆ ਵਿੱਚ ਹੋਏ ਰੋਸ ਮੁਜਾਹਰੇ, ਹੜਤਾਲਾਂ ਤੇ ਵਿਦਿਆਰਥੀਆਂ ਵੱਲੋਂ ਵੀ ਕੀਤੀਆਂ ਭੰਨ੍ਹਤੋੜ ਦੀਆਂ ਘਟਨਾਵਾਂ ਕਿਸੇ ਤੋਂ ਲੁਕੀਆਂ ਨਹੀਂ। ਮਿੱਤਰੋ ਉਹਨਾਂ ਹਾਲਾਤਾਂ ਲਈ ਸਾਡੇ ਆਪਣੇ ਵੀਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਸਨ। ਨਹੀਂ ਕਿਸੇ ਦਾ ਦਿਮਾਗ ਖਰਾਬ ਨਹੀਂ ਕਿ ਕੋਈ ਤੁਹਾਨੂੰ ਐਵੇਂ ਹੀ ਰਾਹ ਜਾਂਦਿਆਂ ਚਿੰਬੜ ਜਾਵੇ। ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜੀ, ਦੋਹਾਂ ਹੱਥਾਂ ਦੀ ਪਰਸਪਰਤਾ ਹੀ ਤਾੜੀ ਦੀ ਆਵਾਜ਼ ਨੂੰ ਜਨਮ ਦਿੰਦੀ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਵੇਲਾ ਲੰਘਾ ਕੇ ਹੜਤਾਲਾਂ ਮੁਜਾਹਰੇ ਕਰਨ ਦੇ ਰਾਹਾਂ ਵੱਲ ਤੁਰਨਾ ਹੈ ਜਾਂ ਪਹਿਲਾਂ ਹੀ ਸੰਭਲ ਕੇ ਤੁਰਨਾ ਹੈ। ਇੱਥੇ ਹੀ ਪਿਆਰ ਸਤਿਕਾਰ ਤੇ ਨਿਮਰਤਾ ਨਾਲ ਰਹੋਗੇ ਤਾਂ ਗੁਜ਼ਾਰਾ ਹੋ ਸਕਦਾ ਹੈ ਜੇ ‘ਇੱਕੀ ਦੁੱਕੀ ਚੱਕ ਦਿਆਂਗੇ  ਧੌਣ `ਤੇ ਗੋਡਾ ਰੱਖ ਦਿਆਂਗੇ’ ਵਰਗੇ ਨਾਅਰੇ ਮਾਰਨੇ ਹਨ ਤਾਂ ਇੱਕ ਗੱਲ ਯਾਦ ਰੱਖਿਓ ਕਿ ਆਪਣੇ ਦੇਸ਼ ਦੇ ਲੀਡਰਾਂ ਨੇ ਥੋਡੀ ਬਾਂਹ ਫੜ੍ਹਨ ਜਾਂ ਹੱਕ `ਚ ਬੋਲਣ ਨਹੀਂ ਬਹੁੜਨਾ। ਜੇ ਕੋਈ ਅਣਸੁਖਾਵੀਂ ਘਟਨਾ ਵਾਪਰ ਵੀ ਗਈ ਤਾਂ ਇਸ ਨੂੰ ਵੀ ਆਸਟਰੇਲੀਆ ਵਾਂਗ ਨਸਲੀ ਵਿਤਕਰੇ ਦਾ ਨਾਂ ਦੇ ਕੇ ਲੀਡਰਾਂ ਵੱਲੋਂ ਅਖਬਾਰੀ ਬਿਆਨਾਂ ਰਾਹੀਂ ਹੀ ਹਮਦਰਦੀ ਜਤਾਈ ਜਾਵੇਗੀ ਜਾਂ ਫਿਰ ਕੋਈ ਹੱਲ ਕੱਢਣ ਤੋਂ ਪਹਿਲਾਂ ਪਹਿਲਾਂ ਪਟਵਾਰੀਆਂ ਜਾਂ ਕਾਨੂੰਨਗੋਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਕਿ ਵਿਦੇਸ਼ੀ ਗਿਆਂ ਦੇ ਅੰਕੜੇ ਇਕੱਠੇ ਕਰੋ ਜੀ  ਵਗੈਰਾ ਵਗੈਰਾ। ਜੇ ਕੋਈ ਲੀਡਰ ਤੁਹਾਡਾ ਦੁੱਖ ਸੁਨਣ ਦੇ ‘ਬਹਾਨ’ ੇ ਨਾਲ ਆ ਵੀ ਗਿਆ ਤਾਂ ਉਹ ਵੀ ਸਰਕਾਰੀ ਖਰਚੇ `ਤੇ ਲੱਗੇ ਟੂਰ ਰਾਹੀਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੇ ਮੁਰਗਿਆਂ ਦੀਆਂ ਟੰਗਾਂ ਚੂੰਡ ਕੇ ਢਿੱਡ `ਤੇ ਹੱਥ ਫੇਰ ਕੇ ਮੁੜਜੂ। ਤੁਸੀਂ ਫੇਰ ਬੋਤੇ ਦੀ ਪੂਛ ਵਾਂਗੂੰ ਕੱਲੇ ਈ ਰਹਿ ਜਾਉਂਗੇ। ਮਿੱਤਰੋ, ਖੁਦ ਹੀ ਕੋਈ ਐਸਾ ਮਾਰੂ ਰੋਗ ਨਾ ਲਾ ਬੈਠਿਓ ਕਿ ਉਹਦੀ ਦਵਾਈ ਲਈ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਮੂੰਹ ਵੱਲ ਝਾਕਣਾ ਪਵੇ।

ਆਪਣੇ ਭਵਿੱਖੀ ਸੁਪਨਿਆਂ ਅਤੇ ਮਾਂ ਬਾਪ ਦੀਆਂ ਆਸਾਂ ਨੂੰ ਸਾਕਾਰ ਕਰਨ ਦੇ ਪਵਿੱਤਰ ਮਨਸ਼ੇ ਨਾਲ ਜਰੂਰ ਆਓ। ਪਰ ਐਸੀ ਕਰਤੂਤ ਦੇ ਭਾਗੀਦਾਰ ਨਾ ਬਨਣਾ ਕਿ ਤੁਹਾਡੇ ਜਣਦਿਆਂ ਜਾਂ ਤੁਹਾਡੇ ਮੁਲਕ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ।

ਜ਼ਿੰਦਗੀ ਜਿਓਣ ਦੇ ਲਈ ਹੈ … ਬੇਸ਼ੱਕ
ਪਗਡੰਡੀ ਅਤੇ ਮੀਲ-ਪੱਥਰਾਂ ਵਾਲੀ ਸ਼ਾਹਰਾਹ ਦਾ ਜਿਤਨਾ ਕੁ ਅੰਤਰ ਹੁੰਦਾ ਹੈ ਸ਼ਾਇਦ ਓਨਾ

ਕੁ ਫ਼ਰਕ ਹੀ ਹੁੰਦਾ ਹੈ ਜਿਓਣ ਤੇ ਪਲਣ ਦਾ।

ਸਾਹਾਂ ਦੀ ਆਵਾਗੌਣ ਨਿਸ਼ਚਿਤ ਰੂਪ ਵਿੱਚ ਜਿਓਣਾ ਨਹੀਂ ਹੈ, ਹਾਂ, ਜਿਓਣ ਦਾ

ਭੁਲੇਖਾ ਜ਼ਰੂਰ ਹੈ। ਬੰਦੇ ਦੇ ਜਿਓਣ ਲਈ ਵਰ੍ਹਿਆਂ ਦੀ ਗਿਣਤੀ ਜ਼ਰੂਰੀ ਨਹੀਂ ਕਿ ਓਹ ਕਿੰਨੇ

ਵਰ੍ਹੇ ਜੀਵੇ; ਹਾਂ, ਕਿਸ ਮਕਸਦ ਲਈ ਕੌਣ ਜੀਵਿਆ ਇਹ ਗੱਲ ਜ਼ਰੂਰ ਸੋਚੀ ਵਿਚਾਰੀ ਜਾਂਦੀ

ਹੈ।ਜਿਓਂਦੀਆਂ ਜ਼ਮੀਰਾਂ ਦੀ ਦਰਗਾਹ ਵਿੱਚ ਕੱਚ, ਕਣੀ ਅਤੇ ਹੀਰੇ ਦਾ ਮੁੱਲ, ਜੇ ਪੈਂਦਾ ਹੈ

ਤਾਂ ਏਸੇ। ਮਕਸਦ ਦੇ ਫਰਕ। ਨਾਲ ਹੀ ਪੈਂਦਾ ਹੈ।

ਪਲਣ ਵਾਲੇ ਤਾਂ ਅਰਬਾਂ-ਖਰਬਾਂ ਹਨ ਇਹਨਾਂ ਅਰਬਾਂ-ਖਰਬਾਂ ਵਿੱਚੋਂ ਜਿਓਣ ਵਾਲੇ

ਸੈਂਕੜਿਆਂ ਵਿੱਚ ਵੀ ਸ਼ਾਇਦ ਹੋਣ।

ਅਮਰ ਹੋਣ ਵਾਲੇ ਤਾਂ ਉਂਗਲਾਂ ਤੇ ਹੀ ਗਿਣੇ ਜਾ ਸਕਦੇ ਹਨ।

ਮਸੀਹਾ ਹਰ ਯੁੱਗ ਵਿੱਚ ਹੋਇਆ ਹੈ। ਓਸ ਮਸੀਹਾ ਨੂੰ ਵੀ ਓਸ ਦੇ ਮਕਸਦ ਨੇ ਹੀ ਮਸੀਹਾ

ਬਣਾਇਆ ਹੈ ਨਹੀਂ ਤਾਂ ਓਹ ਵੀ ਹੋਰਨਾਂ ਮਰ ਖਪ ਗਿਆਂ ਵਾਂਗਰ ਮੁੱਦਤਾਂ ਦਾ ਮਰ ਖਪ ਗਿਆ

ਹੋਣਾ ਸੀ।

ਅੱਜ ਤਾਂ ਪਰਾਈ ਪੀੜ ਨੂੰ ਆਪਣੇ ਮਨ ਤੇ ਹੰਢਾਉਣ ਵਾਲਾ ਪੁਰਖ ਹੀ ਦੁਰਲੱਭ

ਹੋ ਗਿਆ ਹੈ। ਪਰੰਤੂ ਬੀਜਨਾਸ਼ ਕਦੇ ਵੀ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ।

ਇਹ ਵਿਗਿਆਨ ਦਾ ਵੀ ਨਿਯਮ ਹੈ ਕਿ ਮਾਦਾ, ਨਾ ਬਣਾਇਆ ਜਾ ਸਕਦਾ ਹੈ ਨਾ

ਨਸ਼ਟ ਕੀਤਾ ਜਾ ਸਕਦਾ ਹੈ; ਹਾਂ, ਰੂਪਾਂਤਰਤ ਹੋ ਸਕਦਾ ਹੈ ਭਾਵ ਕਿ ਮਾਦੇ ਦੀ ਸ਼ਕਲ ਬਦਲੀ

ਜਾ ਸਕਦੀ ਹੈ। ਚੰਗਿਆਈ ਅਤੇ ਬੁਰਾਈ ਦਾ ਵੀ ਬੀਜ-ਨਾਸ਼ ਕਦੇ ਨਹੀਂ ਹੋਇਆ; ਹਾਂ,

ਦੋਹਵਾਂ ਭਾਵਨਾਵਾਂ ਦੀ ਮਿਕਦਾਰ ਵਿੱਚ ਵਾਧਾ ਘਾਟਾ ਹੁੰਦਾ ਰਹਿੰਦਾ ਹੈ। ਕਿਸੇ ਵਿਅਕਤੀਤਵ

ਵਿੱਚ ਚੰਗਿਆਈ ਦੀ ਭਾਵਨਾ ਵਧ ਜਾਂਦੀ ਹੈ ਕਿਸੇ ਵਿੱਚ ਘਟ ਜਾਂਦੀ ਹੈ।

ਜੀਵਨ ਲਈ, ਜਿਓਣ ਲਈ, ਨੇਕੀ ਦੇ ਆਧਾਰ ਤੇ ਖੜੀ ਜੀਵਨ-ਜਾਚ ਦੀ

ਇਮਾਰਤ ਅਤਿ ਜ਼ਰੂਰੀ ਹੈ। ਚੁਫੇਰੇ ਨਜ਼ਰ ਮਾਰਿਆਂ ਜੋ ਹਾਲ-ਪਾਰ੍ਹਿਆ ਅੱਜ ਦਿੱਸਦੀ/ਸੁਣਦੀ

ਅਤੇ ਮਹਿਸੂਸ ਹੁੰਦੀ ਹੈ ਮੈਂ ਉਸ ਬਾਰੇ ਅਤੇ ਹੋਰ ਨਿੱਕੇ ਨਿੱਕੇ ਵਿਸ਼ਿਆਂ ਬਾਬਤ ਉੱਠਦੇ

ਵਲਵਲਿਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਦਾ ਉਪਰਾਲਾ ਕੀਤਾ ਹੈ।

ਮੇਰੇ ਜਾਵੀਏ ਤੋਂ ਦਿੱਸਦੇ ਇਹ ਅਹਿਸਾਸ, ਆਪ ਜੀ ਨੂੰ ਕਿਵੇਂ ਲੱਗਦੇ ਹਨ, ਇਹ

ਤਾਂ ਵਕਤ ਦੱਸੇਗਾ ਜਾਂ ਤੁਸੀਂ ਲਿਖ ਕੇ ਦੱਸੋਗੇ।

ਤੇਰੇ ਭਾਣੇ ਸਰਬੱਤ ਦਾ ਭਲਾ
ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜੋ ਦਿਨ ਵਿੱਚ ਦੋ ਜਾਂ ਤਿੰਨ ਵਾਰ ਜਾਂ ਫਿਰ ਜਦੋਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ:

ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥

ਸਭ ਤੋਂ ਪਹਿਲੀ ਮੰਗ ਨਾਮ ਸਿਮਰਨ ਦੀ ਹੈ, ਜੋ ਮਨੁੱਖਾ ਜਿੰਦਗੀ ਦਾ ਮਨੋਰਥ ਹੈ। ਨਾਮ ਸਿਮਰਨ ਤੋਂ ਪ੍ਰਾਪਤੀ ਹੁੰਦੀ ਹੈ ਉੱਚੀ ਆਤਮਿਕ ਅਵਸਥਾ ਦੀ, ਚੜ੍ਹਦੀ ਕਲਾ ਦੀ ਕਿਉਂਕਿ ਦੁੱਖ ਜਾਂ ਸੁੱਖ, ਖੁਸ਼ੀ ਜਾਂ ਗ਼ਮੀ ਅਤੇ ਹਰਖ ਜਾਂ ਸੋਗ ਦੀ ਅਵਸਥਾ ਵਿੱਚ ਚੜ੍ਹਦੀ ਕਲਾ ਵਾਲਾ ਮਨੁੱਖ ਹੀ ਗੁਰੂ ਦੇ ਭਾਣੇ ਵਿੱਚ ਰਹਿ ਸਕਦਾ ਹੈ। ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਮਨੁੱਖ ਹੀ ਸਰਬੱਤ ਦਾ ਭਲਾ ਮੰਗ ਸਕਦਾ ਹੈ। ਸੋ, ਇੱਕ ਗੁਰਸਿੱਖ ਜਿੱਥੇ ਰੋਜ਼ ਆਪਣੇ ਲਈ ਨਾਮ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਮੰਗ ਕਰਦਾ ਹੈ, ਉੱਥੇ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਰਬੱਤ ਦਾ ਭਲਾ ਮੰਗਣਾ ਇੱਕ ਬਹੁੱਤ ਹੀ ਨਿਵੇਕਲੀ ਅਤੇ ਪ੍ਰਭਾਵਸ਼ਾਲੀ ਗੱਲ ਹੈ।

ਸਰਬੱਤ ਲਫ਼ਜ਼ ਵਿੱਚ ਕੇਵਲ ਆਪਣੇ ਪਰਿਵਾਰ, ਟੱਬਰ, ਸਮਾਜ ਜਾਂ ਭਾਈਚਾਰੇ ਜਾਂ ਬਰਾਦਰੀ ਤੱਕ ਹੀ ਸੀਮਿਤ ਨਹੀਂ, ਸਗੋਂ ਸਰਬੱਤ ਸੰਸਾਰ ਦੇ ਮਨੁੱਖੀ ਭਾਈਚਾਰੇ ਵਿੱਚ ਨਾ ਕੇਵਲ ਦੋਸਤ, ਮਿੱਤਰ, ਜਾਂ ਸੱਜਣ ਹੀ ਨਹੀਂ ਸਗੋਂ ਦੁਸ਼ਮਣ, ਸ਼ਤਰੂ ਅਤੇ ਵੈਰੀ ਵੀ ਆ ਜਾਂਦੇ ਹਨ। ਸਰਬੱਤ ਲਫਜ਼ ਵਿੱਚ ਪੀਰ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਪੀਰ ਭੀਖਣ ਸ਼ਾਹ ਜਾਂ ਦੀਵਾਨ ਕੌੜਾ ਮੱਲ ਵਰਗੇ ਮਿੱਤਰ ਹੀ ਨਹੀਂ, ਸਗੋਂ ਦੀਵਾਨ ਲੱਖਪੱਤ ਰਾਇ, ਜ਼ਕਰੀਆ ਖ਼ਾਨ, ਯਹੀਆ ਖਾਂ, ਮੱਸਾ ਰੰਘੜ ਜਾਂ ਮੀਰ ਮੰਨੂ ਵਰਗੇ ਜ਼ਾਲਮ ਜ਼ਰਵਾਣੇ ਵੀ ਆ ਜਾਂਦੇ ਹਨ। ਸਿੱਖ ਲੋਕ, ਇਹਨਾਂ ਮਨੁੱਖਤਾ ਤੋਂ ਗਿਰੇ ਹੋਏ ਮਨੁੱਖਾਂ ਦਾ ਵੀ ਭਲਾ ਮੰਗਦੇ ਹਨ। ਸਿੱਖ ਕੌਮ ਦੇ 500 ਸਾਲਾ ਇਤਿਹਾਸ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਜਦੋਂ ਕਿਸੇ ਸਿੱਖ ਨੇ ਆਪਣੇ ਗੁਰੂ ਕੋਲੋਂ ਕਿਸੇ ਬਾਬਰ ਵਰਗੇ ਜਾਲਮ, ਜਹਾਂਗੀਰ, ਔਰੰਗਜੇਬ ਜਾਂ ਫਰੁਖਸ਼ੀਅਰ ਵਰਗੇ ਜਾਲਮ ਦਾ ਬੁਰਾ ਮੰਗਿਆ ਹੋਵੇ, ਇਸਦੇ ਉਲਟ ਸਗੋਂ ਮੀਰ ਮਨੂੰ ਵਰਗੇ ਜਾਲਮ ਜਰਵਾਣੇ ਦੇ ਰਾਜ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਮਿਲ ਜਾਂਦੀਆਂ ਹਨ।

ਜਦੋਂ ਮੀਰ ਮੰਨੂੰ ਨੇ ਸਿੱਖ ਬੀਬੀਆਂ ਉੱਤੇ ਜ਼ੁਲਮ ਕੀਤਾ। ਸਾਰਾ-ਸਾਰਾ ਦਿਨ ਚੱਕੀਆਂ ਪੀਸਣ ਨੂੰ ਦੇਣੀਆਂ, ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਅਤੇ ਬੇਅੰਤ ਕੋਰੜਿਆਂ ਦੀ ਸਜ਼ਾ ਉਪਰੰਤ ਇਹਨਾਂ ਸਿੱਖ ਬੀਬੀਆਂ ਨੂੰ ਸਿੱਖੀ ਸਿਦਕ ਤੋਂ ਡੁਲਾਉਣ ਲਈ ਇਹਨਾਂ ਦੇ ਛੋਟੇ-ਛੋਟੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਇਹਨਾਂ ਸਿੱਖ ਬੀਬੀਆਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਗਏ, ਪਰ ਧੰਨ ਮਾਤਾ ਸਾਹਿਬ ਕੌਰ ਦੀ ਉਹ ਬਹਾਦੁਰ ਬੱਚੀਆਂ ਨੇ ਜਦੋਂ ਸ਼ਾਮਾਂ ਵੇਲੇ ਸ੍ਰੀ ਰਹਰਾਸਿ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਤਾਂ ਇਹੋ ਮੰਗ ਆਪਣੇ ਪ੍ਰਭੂ ਪ੍ਰਮਾਤਮਾ ਕੋਲੋ ਕੀਤੀ:

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥

ਕਿਉਂਕਿ ਸਾਡਾ ਇਹ ਸਿਧਾਂਤ ਹੈ:

ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀਂ ਭਾਈ ਮੀਤ॥ (ਆਸਾ ਮ. 5, ਪੰਨਾ 386

ਇਹੋ ਕਾਰਣ ਸੀ ਕਿ ਕਾਜ਼ੀ ਨੂਰ ਮੁਹੰਮਦ ਵਰਗੇ ਕੱਟੜਪੰਥੀ ਅਤੇ ਜਾਨੂੰਨੀ ਇਤਿਹਾਸਕਾਰ, ਜੋ ਆਪਣੇ ਮੁਤੱਸਬ ਦੀ ਅੱਗ ਵਿੱਚ ਸਿੱਖਾਂ ਨੂੰ ਸਗ (ਭਾਵ ਕੁੱਤੇ) ਲਿਖਦਾ ਹੈ, ਉਹ ਵੀ ਇਹ ਗੱਲ ਕਹਿਣ ਲਈ ਮਜਬੂਰ ਹੋ ਗਿਆ ਕਿ: ਐ ਸੰਸਾਰ ਦੇ ਲੋਕੋ! ਇਹਨਾਂ ਸਿੱਖਾਂ (ਸਗਾਂ ਭਾਵ ਕੁਤਿਆਂ) ਨੂੰ ਕੁੱਤੇ ਨਾ ਆਖੋ, ਇਹ ਤਾਂ ਬੱਬਰ ਸ਼ੇਰ ਨੇ। ਜ੍ਹਿਨਾਂ ਦੀ ਬਰਾਬਰੀ ਸੰਸਾਰ ਦਾ ਕੋਈ ਮਨੁੱਖ ਨਹੀਂ ਕਰ ਸਕਦਾ, ਕਿਉਂਕਿ ਇਹ ਬੁਰੇ ਦਾ ਵੀ ਬੁਰਾ ਨਹੀਂ ਚਿਤਵਦੇ ਸਗੋਂ ਭਲਾ ਹੀ ਚਿਤਵਦੇ ਹਨ।”

ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਗੁੜ੍ਹਤੀ ਹੀ ਇਹ ਦਿੱਤੀ ਹੈ:

ਹਮ ਨਹੀ ਚੰਗੇ ਬੁਰਾ ਨਹੀਂ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥

(ਸੂਹੀ ਮਹਲਾ 1, ਪੰਨਾ 728)

ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਲਦੇ ਸੰਸਾਰ ਵਿੱਚ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਲਈ ਦੌਰੇ ਕੀਤੇ ਅਤੇ ਹਜ਼ਾਰਾਂ ਮੀਲ ਪੈਦਲ ਸਫ਼ਰ ਤੈਅ ਕਰਕੇ ਠੱਗਾਂ, ਚੋਰਾਂ ਅਤੇ ਰਾਖਸ਼ ਬੁੱਧੀ ਵਾਲਿਆਂ ਨੂੰ ਸਰਬੱਤ ਦਾ ਭਲਾ ਕਰਨ ਦਾ ਢੰਗ ਸਮਝਾਇਆ। ਭਾਈ ਸਾਹਿਬ ਲਿਖਦੇ ਹਨ:

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥

ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ॥

ਬਾਬਾ ਭੇਖ ਬਣਾਇਆ ਉਦਾਸੀ ਦੀ ਰੀਤਿ ਚਲਾਈ॥

ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1)

ਗਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਇਨਸਾਨ ਸਰਬੱਤ ਦੇ ਭਲੇ ਅਤੇ ਪਰਉਪਕਾਰੀ ਸੁਭਾਅ ਦਾ ਮਾਲਕ ਹੋਣਾ ਚਾਹੀਦਾ ਹੈ। ਪਰਉਪਕਾਰੀ ਸੁਭਾਅ ਵਾਲੇ ਸਮਾਜ ਦੀ ਸਿਰਜਣਾ ਲਈ ਇਨਸਾਨ ਵਿਦਿਆਵਾਨ ਹੋਣਾ ਚਾਹੀਦਾ ਹੈ ਕਿਉਂਕਿ “ਵਿਦਿਆ ਵੀਚਾਰੀ ਤਾਂ ਪਰਉਪਕਾਰੀ”। ਇਸੇ ਲਈ ਦੂਜੇ ਜਾਮੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਵਿਦਿਆ ਦੇ ਪ੍ਰਚਾਰ ਲਈ

ਛੋਟੇ-ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਪਰਉਪਕਾਰੀ ਬਣਨ ਲਈ ਸਾਡਾ ਮਾਰਗ ਦਰਸ਼ਨ ਕੀਤਾ। ਤੀਜੇ ਜਾਮੇ ਵਿੱਚ ਸਤਿਗੁਰੂ ਅਮਰਦਾਸ ਜੀ ਨੇ ਸਤੀ ਵਰਗੀ ਭੈੜੀ ਰਸਮ ਨੂੰ ਬੰਦ ਕਰਵਾਉਣ ਲਈ ਅਕਬਰ ਬਾਦਸ਼ਾਹ ਨੂੰ ਪ੍ਰੇਰਿਤ ਕਰਕੇ ਇਸਦੇ ਵਿਰੁੱਧ ਕਾਨੂੰਨ ਬਣਵਾਇਆ। ਅੱਜ ਬੇਸ਼ੱਕ ਇਸ ਦੇਸ਼ ਵਿੱਚ ਇਸ ਕਾਨੂੰਨ ਨੂੰ ਬਾਣਾਏ ਜਾਣ ਲਈ ਰਾਜਾ ਰਾਮ ਰਾਏ ਮੋਹਨ ਵਰਗੇ ਦੇ ਸੋਹਿਲੇ ਗਾਏ ਜਾ ਰਹੇ ਹਨ, ਪਰ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਗੁਰੂ ਅਮਰਦਾਸ ਜੀ ਨੇ ਇਹ ਗੱਲ 500 ਸਾਲ ਪਹਿਲਾਂ ਹੀ ਲਾਗੂ ਕਰਵਾ ਦਿੱਤੀ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਸਰਬੱਤ ਦੇ ਭਲੇ ਦੇ ਮਿਸ਼ਨ ਦੀਆਂ ਨੀਹਾਂ ਮਜਬੂਤ ਕਰਨ ਲਈ ਹੋਈ ਸੀ। ਅੱਗੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਅਤੇ ਪਹਿਲੀ ਜੰਗ ਦਾ ਕਾਰਣ ਹੀ ਇਹ ਸੀ ਕਿ:

ਤਿਨ ਕਾ ਬਾਜ਼ ਨਹੀਂ ਹਮ ਦੇਣਾ, ਤਾਜ਼, ਬਾਜ਼ ਤਿਨਕਾ ਸਭ ਲੈਣਾ॥

ਰਾਜ ਦੇਸ਼ ਜੋ ਉਨਸੇ ਲੈ ਹੈਂ, ਗਰੀਬ ਅਨਾਥਨ ਕੋ ਸਬ ਦੇ ਹੈਂ॥

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਵੀ ਇਹੋ ਹੀ ਮਿਸ਼ਨ ਸੀ। ਕਾਜ਼ੀ ਅਬਦੁਲ ਵਾਹਦ ਵੋਹਰਾ ਨੇ ਪੁੱਛ ਕੀਤੀ ਸੀ ਕਿ “ਐ ਗੁਰੂ ਤੇਗ਼ ਬਹਾਦਰ ਪਹਿਲੇ ਜਾਮੇ ਵਿੱਚ ਜੰਝੂ ਪਾਉਣ ਦੇ ਵਿਰੁੱਧ ਅਤੇ ਹੁਣ ਜੰਝੂ ਲਾਹੁਣ ਦੇ ਵਿਰੁੱਧ, ਇਹ ਕੈਸਾ ਮਾਜਰਾ ਹੈ? ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ “ਕਾਜ਼ੀ ਸਾਹਿਬ ਉਦੋਂ ਜ਼ਬਰਦਸਤੀ ਪਾਇਆ ਜਾਂਦਾ ਸੀ `ਤੇ ਮੈਂ ਪਾਉਣ ਨਾ ਦਿੱਤਾ, ਹੁਣ ਜ਼ਬਰਦਸਤੀ ਲਾਹਿਆ ਜਾਂਦਾ ਹੈ ਅਤੇ ਮੈਂ ਲਾਹੁਣ ਨਹੀਂ ਦੇਣਾ।”

ਸਰਬੱਤ ਦੇ ਭਲੇ ਲਈ ਦਸਮੇਸ਼ ਪਿਤਾ ਨੇ ਆਪਣੇ ਮਾਤਾ-ਪਿਤਾ, ਦਾਦਾ-ਪੜਦਾਦਾ, ਚਾਰੇ ਪੁੱਤਰ ਗੱਲ ਕੀ ਸਰਬੰਸ ਕੁਰਬਾਣ ਕਰ ਦਿੱਤਾ ਅਤੇ ਇਹ ਐਲਾਨ ਕਰ ਦਿੱਤਾ ਕਿ “ਮੈਂ ਦੇਸ਼, ਧਰਮ ਅਤੇ ਕੌਮ ਦਾ ਭਲਾ ਚਾਹੁੰਦਾ ਹਾਂ। ਗੁਰੂ ਨਾਨਕ ਦੇਵ ਜੀ ਵੱਲੋਂ ਉਲੀਕਿਆ ਮਿਸ਼ਨ ਹੀ ਮੇਰਾ ਮਿਸ਼ਨ ਹੈ।” ਅਕਾਲ ਪੁੱਰਖ ਵੱਲੋਂ ਗੁਰੂ ਪਾਤਸ਼ਾਹ ਜੀ ਦੀ ਡਿਊਟੀ ਹੀ ਇਹ ਲਗਾਈ ਸੀ:

ਧਰਮ ਚਲਾਵਣ ਸੰਤ ਉਭਾਰਨ, ਦੁਸਟ ਸਭਨ ਕੋ ਮੂਲ ਉਪਾਰਨ॥

ਅਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਜੇ ਨਿਵਾਜੇ ਖਾਲਸੇ ਦੀ ਡਿਊਟੀ ਵੀ ਇਹ ਲਗਾ ਦਿੱਤੀ ਹੈ ਕਿ:

ਖ਼ਾਲਸਾ ਸੋਇ ਜੋ ਚੜੈ ਤੁਰੰਗ॥ ਖ਼ਾਲਸਾ ਸੋਇ ਜੋ ਕਰੇ ਨਿੱਤ ਜੰਗ॥

ਖ਼ਾਲਸਾ ਸੋਇ ਜੋ ਨਿਰਧਨ ਕੋ ਪਾਲੈ॥ ਖ਼ਾਲਸਾ ਸੋਇ ਜੋ ਦੁਸਟ ਕੋ ਗਾਲੈ॥

ਹੁਣ ਵੀ ਜਦ ਪਿੱਛੇ ਜਿਹਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ ਦਿਹਾੜੇ ਦੇ ਮੌਕੇ ਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਸਾਰੇ ਧਰਮਾ ਦੇ ਆਗੂ ਜਿੰਨ੍ਹਾਂ ਵਿੱਚ ਕ੍ਰਿਸ਼ਨ ਭਗਵਾਨ ਦੀ ਅੰਸ਼-ਬੰਸ ਵਿੱਚੋਂ ਵਾਸਤਵ ਗੋਸਵਾਮੀ, ਜੈਨ ਧਰਮ ਦੇ ਮੁੱਖੀ ਸ੍ਰੀ ਅਮਰਿੰਦਰ ਮੁਨੀ, ਇਸਲਾਮ ਧਰਮ ਦੇ ਮੁਲਾਨਾ ਸਿਰਗ਼ੁਲ ਹਸਨ ਕਾਜ਼ਮੀ, ਕ੍ਰਿਸਚੀਅਨ ਧਰਮ ਤੋਂ ਬਿਸ਼ਪ ਡੈਨਿਸ ਲਾਲ, ਯਹੂਦੀ ਧਰਮ ਤੋਂ ਇਜ਼ਾਦਿਲ ਇਸਾਕ ਮਾਲਕੀਰ ਆਦਿ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਸਨ ਤਾਂ ਸਾਰਿਆਂ ਨੇ ਸਾਂਝੇ ਰੂਪ ਵਿੱਚ ਇਹ ਗੱਲ ਪ੍ਰਵਾਨ ਕੀਤੀ ਸੀ ਕਿ “ਸਿੱਖ ਧਰਮ ਆਧੁਨਿਕ ਅਤੇ ਵੱਡਮੁਲੀਆਂ ਕੀਮਤਾਂ ਵਾਲਾ ਸਰਬ ਕਲਿਆਣਚਕਾਰੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਧਰਮ ਹੈ।”

ਇਹੋ ਕਾਰਣ ਸੀ ਕਿ ਜਦੋਂ ਜੰਗਲਾਂ ਵਿੱਚ ਰਹਿੰਦੇ ਹੋਏ ਭੁੱਖੇ ਭਾਣੇ ਸਿੰਘਾਂ ਨੂੰ ਪਤਾ ਲੱਗਦਾ ਕਿ ਨਾਦਰ ਸ਼ਾਹ ਅਤੇ ਅਬਦਾਲੀ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਇੱਜ਼ਤ ਆਬਰੂ (ਬਹੁ-ਬੇਟੀਆਂ) ਨੂੰ ਬੰਦੀ ਬਣਾ ਕੇ ਜ਼ਬਰਦਸਤੀ ਲਿਜਾ ਰਹੇ ਹਨ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਦੀਪ ਸਿੰਘ ਜੀ ਵਰਗੇ ਮੁਦੱਈ ਸਿੰਘਾਂ ਨੇ ਅਬਦਾਲੀ ਉਪਰ ਹਮਲਾ ਕਰਕੇ, ਉਹਨਾਂ ਬੱਚੀਆਂ ਨੂੰ ਆਜ਼ਾਦ ਕਰਵਾ ਕੇ ਹੀ ਦਮ ਲੈਦੇ ਸਨ।

ਸਰਬੱਤ ਦਾ ਭਲਾ ਮੰਗਣ ਵਾਲੇ ਇਹਨਾਂ ਸੂਰਬੀਰਾਂ ਜਾਂ ਮਰਜੀਵੜਿਆਂ ਲਈ ਇਹ ਕਹਾਵਤਾਂ ਮਸ਼ਹੂਰ ਚੁੱਕੀਆਂ ਸਨ:

“ਰੰਨ ਗਈ ਰੰਨ ਬਸਰੇ ਨੂੰ ਗਈ, ਵੇ ਮੋੜੀਂ ਬਾਬਾ ਕੱਛ ਵਾਲਿਆ।”

ਜਾਂ “ਬੂਹੇ ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ।”

ਅੱਜ ਭਾਵੇਂ ਕੱਟੜ ਅਤੇ ਮੁਤੱਸਬੀ ਵਿਚਾਰਧਾਰਾ ਵਾਲੇ ਲੋਕ ਇਹਨਾਂ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਪਿਆਰਿਆਂ ਦਾ ਬੁਰਾ ਹੀ ਲੋਚਦੇ ਹਨ, ਪਰ ਸਾਨੂੰ ਕੋਈ ਅਫਸੋਸ ਨਹੀਂ, ਕਿਉਂਕਿ ਬੁਰੇ ਨੂੰ ਸਭ ਬੁਰੇ ਅਤੇ ਭਲੇ ਨੂੰ ਸੱਭ ਭਲੇ ਹੀ ਦਿੱਸਦੇ ਹਨ। ਪਰ ਅਸੀਂ ਸਿੱਖ ਅਖਵਾਉਣ ਵਾਲੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦਾ ਦਿੱਤਾ ਹੋਇਆ ਸੰਦੇਸ਼ ਹਮੇਸ਼ਾਂ ਯਾਦ ਰੱਖਣਾ ਹੈ ਅਤੇ ਜਦੋਂ ਵੀ ਅਰਦਾਸ ਕਰਨੀ ਹੈ ਤਾਂ ਇਹੀ ਅਰਦਾਸ ਕਰਨੀ ਹੈ:

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ

ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ

ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ

ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ

ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ

ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

ਦੁਨੀਆਂ ਸੁਰਗ ਬਣਾਈ ਜਾ
ਬੰਦਿਆ ਤੇਰੀ ਸੋਹਣੀ ਧਰਤੀ, ਤੇਰਾ ਰੈਣ ਬਸੇਰਾ ਹੈ।

ਤੇਰਾ ਜੱਗ ਜਹਾਨ ਚੌਗਿਰਦਾ, ਤੇਰਾ ਚਾਰ ਚੁਫੇਰਾ ਹੈ।

ਹਰ ਥਾਂ ਏਥੇ ਅਮਨ ਸ਼ਾਂਤੀ, ਪਿਆਰ ਦੇ ਫੁੱਲ ਖਿੜਾਈ ਜਾ।

ਵੰਡ ਕੇ ਖੁਸ਼ੀਆਂ ਖੇੜੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ।

ਲੱਖ ਅਕਾਸ਼ ਪਤਾਲਾਂ ਅੰਦਰ, ਕਿਣਕੇ ਮਾਤ੍ਰ ਤੇਰੀ ਧਰਤੀ।

ਇਸ ਧਰਤੀ ਤੇ ਜ਼ੱਰੇ ਵਾਂਗੂੰ, ਕਿੰਨੀ ਤੁੱਛ ਏ ਤੇਰੀ ਹਸਤੀ।

ਏਹੋ ਜਾਣ ਸਚਾਈ ਫਿਰ ਵੀ, ਬਹੁਤਾ ਨਾ ਅਫਰਾਈ ਜਾ।

ਨੇਕੀ ਪ੍ਰੇਮ ਹਲੀਮੀ ਲੈ ਕੇ, ਦੁਨੀਆਂ ਸੁਰਗ ਬਣਾਈ ਜਾ।

ਅੱਵਲ ਅੱਲਾ ਨੂਰ ਉਪਾਇਆ, ਸਾਰੇ ਇੱਕੋ ਨੂਰ ਸਿਤਾਰੇ।

ਉੱਤਰ ਦੱਖਣ ਪੂਰਬ ਪੱਛਮ, ਇੱਕ ਹੀ ਗੋਰੇ ਕਾਲੇ ਸਾਰੇ।

ਅਰਸ਼ੀ ਪੀਂਘ ਦੇ ਰੰਗਾਂ ਵਾਂਗੂੰ, ਸਾਂਝਾ ਸੁਹਜ ਸਜਾਈ ਜਾ।

ਇਕੋ ਰੰਗ ਸਮੋ ਕੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ।

ਸਾੜ ਫੂਕ ਤੇ ਜੰਗਾਂ ਯੁੱਧਾਂ, ਮਾਰ ਮਰਾਈਆ ਚਾਰ ਚੁਫੇਰੇ।

ਡਰ ਸਹਿਮ ਤੇ ਭੁੱਖ ਲਾਚਾਰੀ, ਹੁੰਦੇ ਮਾਨਵ ਘਾਣ ਬਥੇਰੇ।

ਦੁੱਖ ਮੁਸੀਬਤ ਰਗੜੇ ਝਗੜੇ, ਸਭ ਦੀ ਅਲਖ ਮੁਕਾਈ ਜਾ।

ਛੱਡ ਕੇ ਹੈਂਕੜ ਸਾੜਾ ਲਾਲਚ, ਦੁਨੀਆਂ ਸੁਰਗ ਬਣਾਈ ਜਾ।