
ਅੰਦਰ ਬੈਠਿਆਂ ਰੂਹ ਠਰਦੀ ਹੈ
ਬਾਹਰ ਨਿਕਲੋ ਅੱਗ ਵਰ੍ਹਦੀ ਹੈ।
punjabisukhan.com

ਅੰਦਰ ਬੈਠਿਆਂ ਰੂਹ ਠਰਦੀ ਹੈ
ਬਾਹਰ ਨਿਕਲੋ ਅੱਗ ਵਰ੍ਹਦੀ ਹੈ।

ਦਰਦ ਦਾ ਇਕ ਗੀਤ ਹਾਂ ਤੇ ਪੀੜ ਦਾ ਨਗ਼ਮਾ ਹਾਂ ਮੈਂ ।
ਨੀਝ ਲਾ ਕੇ ਪੜ ਲਵੋ ਹਰ ਸ਼ਖਸ ਦਾ ਚਿਹਰਾ ਹਾਂ ਮੈਂ ।

ਅਸੀਂ ਤਾਂ ਮੁਦਤਾਂ ਦੇ ਤਿਰਹਾਏ।
ਕੋਈ ਨਾ ਸਾਡੀ ਪਿਆਸ ਬੁਝਾਏ।
ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ `ਚ ਢਲ ਜਾਵੇ|
ਹਵਾ ਵੰਝਲੀ `ਚੋਂ ਲੰਘ ਕੇ ਜਿਸ ਤਰ੍ਹਾਂ ਸੁਰ ਵਿੱਚ ਬਦਲ ਜਾਵੇ|
ਵਰਤ ਗਿਆ ਏ ਕਹਿਰ, ਇਹ ਕੇਹੇ ਦਿਨ ਆਏ।
ਆਪਣੇ ਹੋ ਗਏ ਗੈਰ, ਇਹ ਕੇਹੇ ਦਿਨ ਆਏ।

ਡਲ੍ਹਕਦੇ ਨੈਣਾਂ ਦੇ ਵਿੱਚ ਸੁਪਨੇ ਲਈ ਫਿਰਦੇ ਰਹੇ।
ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ।

ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ।
ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ ਆ।

ਦਿਲ ’ਚ ਦੱਬੇ ਸੁਪਨਿਆਂ ਦੀ ਅਗਨ ਬਲਦੀ ਵੇਖਿਆ ਕਰ।
ਕਿਸ ਤਰਾਂ ਹੈ ਨਜ਼ਰ ਤਾਈਂ ਨਜ਼ਰ ਛਲਦੀ ਵੇਖਿਆ ਕਰ।

ਕਦੇ ਤਾਂ ਮਿਲ ਸਕਾਂਗੇ ਇਸੇ ਹੀ ਆਸ ਤੇ।
ਤੇਰੇ ਨਾਂ ਦੀ ਮੋਹਰ ਲਾਈ ਹਰ ਸਵਾਸ ਤੇ।

ਕਿਉਂ ਤੁਰ ਗਇਉਂ ਦਿਲ ਤੋੜ ਕੇ।
ਫਿਰ ਦਿਨ ਉਦਾਸੇ ਮੋੜ ਕੇ।

ਜਿੰਦਗਾਨੀ ਦੇ ਹਰ ਇੱਕ ਮੋੜ ਨੂੰ ਪਹਿਚਾਨ ਸਮਝ।
ਗਮ ਖ਼ੁਸ਼ੀ ਨੂੰ ਹੀ ਨਾ ਬਸ ਜੀਣ ਦਾ ਸਾਮਾਨ ਸਮਝ।

ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ।
ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ।

ਤੈਨੂੰ ਕੋਲ ਬਿਠਾਏ ਕੌਣ?
ਦਿਲ ਦੀ ਗੱਲ ਸੁਣਾਏ ਕੌਣ?

ਲੰਘਣੋਂ ਝਿਜਕਦੀਆਂ ਜਿੰਦਾਂ ਸਹਿਮੀਆਂ ਉਦਾਸੀਆਂ।
ਨਿਰਦੋਸ਼ਾਂ ਦਾ ਲਹੂ ਮੰਗਦੀਆਂ ਸੜਕਾਂ ਪਿਆਸੀਆਂ।
ਮੇਰੇ ਮਨ ਦੀ ਰੀਝ ਰਹੀ ਏ, ਖਿੜ੍ਹਨ ਗੁਲਾਬ ਹਵਾਵਾਂ ਅੰਦਰ।
ਸਭ ਦੀ ਕਿਸਮਤ ਵਸਲ ਉਲੀਕਾਂ ਜੋ ਨਜ਼ਰਾਂ ਨੇ ਰਾਹਵਾਂ ਅੰਦਰ।

ਨਫ਼ਰਤ ਦੀ ਨੇਰ੍ਹੀ ’ਚ ਮੁਹੱਬਤ ਦਾ ਦੀਵਾ ਬਾਲ ਰੱਖ।
ਅਮਨ ਦੇ ਦੋਖੀਆਂ ਸਾਹਵੇਂ ਤਿੱਖੇ ਕੁੱਝ ਸਵਾਲ ਰੱਖ।

ਉਹ ਗਏ ਉਡਾਰੀ ਮਾਰ, ਇਲੈਕਸ਼ਨ ਬੀਤ ਗਿਆ।
ਕੂੜ ਦਾ ਕਰ ਪਾਸਾਰ, ਇਲੈਕਸ਼ਨ ਬੀਤ ਗਿਆ।

ਜੀ ਤਾਂ ਕਰਦਾ ਹੈ ਕਿ ਬੀਤਿਆ ਹੋਇਆ ਕੱਲ ਹੋ ਜਾਈਏ।
ਭੁੱਲੀ ਵਿਸਰੀ ਪੁਰਾਣੇ ਸਮਿਆਂ ਦੀ ਕੋਈ ਗੱਲ ਹੋ ਜਾਈਏ।

ਮੈਂ ਸਦਾ ਮੰਜ਼ਿਲ ਦੀ ਤਾਲਾਸ਼ ਵਿਚ ਰਿਹਾ।
ਮੰਜ਼ਿਲ ਨਾ ਮਿਲੀ ਪੰਧ ਵਧਦਾ ਹੀ ਗਿਆ।

ਆਉ ਬੇੜੀ ਨੂੰ ਤੂਫਾਨ ਦੇ ਸਿਰ ਤੇ ਨਚਾਈਏ।
ਮੁਰਦਿਆਂ ਦੇ ਸ਼ਹਿਰ `ਚ ਜ਼ਿੰਦਗੀ ਦਾ ਗੀਤ ਗਾਈਏ।

ਇਨ੍ਹਾਂ ਅੰਦਰ ਵੀ ਸੁਪਨੇ ਸੁਰਖ਼ ਸੁੱਤੇ ਨੇ, ਜਗਾ ਦੇਣਾ।
ਸਮਾਂ ਮਿਲਿਆ ਤਾਂ ਬੁਝਿਆਂ ਦੀਵਿਆਂ ਨੂੰ ਅੱਗ ਛੁਹਾ ਦੇਣਾ।
ਜਦ ਕਲਮ ਚੋਂ ਨਿਕਲਿਆ ਤਾਂ ਦਰਦ ਅੱਖਰ ਹੋ ਗਿਆ !!
ਇਸ ਤਰਾਂ ਮੈਂ ਵੀ ਕਿਸੇ ਮਿਸਰੇ ਦਾ ਪਾਤਰ ਹੋ ਗਿਆ !

ਰੋਜ਼ ਸਾਡੇ ਦਰ ਤੇ ਆਵੇ ਮੁਸ਼ਕਿਲਾਂ ਦਾ ਕਾਫਲਾ।
ਆਫਤਾਂ ਨੂੰ ਪਰ ਕੀ ਜਾਣੇ ਹਿੰਮਤਾਂ ਦਾ ਕਾਫਲਾ ।
ਰੰਗ ਸੂਹੇ ਹਾਸਿਆਂ ਦੇ ਭਰ ਉਦਾਸੇ ਚਿਹਰਿਆਂ ‘ਤੇ।
ਹੋਰ ਗਹਿਰਾ ਹੋ ਨਾ ਜਾਏ ਡਰ ਉਦਾਸੇ ਚਿਹਰਿਆਂ ‘ਤੇ।

ਧੁੱਪਾਂ ਨੂੰ ਕਹੋ ਤਪਸ਼ ਦੇਵੋ ਕਿ ਮੈਂ ਠਰ ਰਿਹਾ ਹਾਂ।
ਸਿਖਰ ਦੁਪੈਹਿਰੇ ਮੈਂ ਬਰਫਾਂ ‘ਚ ਵਿਚਰ ਰਿਹਾ ਹਾਂ।
ਨਵੇਂ ਚਿਹਰੇ ਦੇ ਮਿਲਦੇ ਹੀ ਪੁਰਾਣੇ ਨੂੰ ਭੁਲਾ ਦੇਣਾ।
ਹਰਿੱਕ ਸ਼ੀਸ਼ੇ ਦੀ ਆਦਤ ਹੈ, ਮਹੱਬਤ ਨੂੰ ਦਗ਼ਾ ਦੇਣਾ।

ਹਰ ਰਸਤੇ ਹਰ ਮੋੜ ਤੇ ਇਮਤਿਹਾਨ ਰਿਹਾ ਹੈ।
ਕਾਇਮ ਤਾਂ ਵੀ ਹਰ ਸਮੇ ਸਾਡਾ ਇਮਾਨ ਰਿਹਾ ਹੈ।

ਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ |
ਜਿਨ੍ਹਾਂ ਤੋਂ ਨੇੜਤਾ ਚਾਹੀ , ਉਨ੍ਹਾਂ ਤੋਂ ਫ਼ਾਸਲਾ ਹੋਇਆ |

ਪਤਝੜ ਵੀ ਹੈ,ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ ।
ਸੁੱਕੇ ਟਾਹਣੇ,ਜ਼ਰਦ ਪੱਤਿਆਂ ‘ਤੇ ਕਾਹਦਾ ਗਿਲਾ ।

ਭਟਕਣਾ ਦਾ ਤੜਫਣਾ ਦਾ ਸਿਲਸਿਲਾ ਕੁਝ ਵੀ ਨਹੀਂ |
ਜ਼ਿੰਦਗੀ ਦੀ ਤੋਰ ‘ਚੋਂ ਜੇ ਸਮਝਣਾ ਕੁਝ ਵੀ ਨਹੀਂ |

ਦੋਸਤੀ ਦਾ ਹਰਫ਼ ਉਸ ਨੇ ਮੇਟ ਦਿਤਾ ਇਸ ਤਰਾਂ,
ਰੇਤ ਉਤਲੀ ਲੀਕ ਬੱਚਾ ਮੇਟ ਦਿੰਦਾ ਜਿਸ ਤਰਾਂ।

ਐ ਪਰਿੰਦੇ! ਬਿਰਖ ਦੀ ਟਾਹਣੀ ਤੇ ਪਾ ਨਾ ਆਲ੍ਹਣਾ।
ਪੌਣ ਵਗੀ ਤੇ ਚਲੀ ਜਾਵੇਗੀ ਵਿਅਰਥ ਤੇਰੀ ਘਾਲਣਾ।
ਜੋ ਸਾਹਾਂ `ਤੇ ਡਰ ਲਿਖਦਾ ਸੀ ਰੱਤ ਵਿੱਚ ਕਲਮ ਡਬੋਕੇ।
ਹੁਣ ਅਕਸਰ ਪਥਰਾ ਜਾਂਦਾ ਏ ਸ਼ੀਸ਼ੇ ਸਨਮੁਖ ਹੋ ਕੇ।

ਤੇਰੇ ਬਿਨ ਕਿੰਜ ਸਾਵਣ ਲੰਘਿਆ, ਦਿਲ ਦੀ ਗੱਲ ਸੁਣਾਵਾਂ ਮੈਂ।
ਪੱਤਝੜ ਵਾਂਗੂੰ ਦਿਨ ਸੀ ਬੀਤੇ, ਦਰਦ `ਚ ਗੋਤੇ ਖਾਵਾਂ ਮੈਂ।

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਉਂਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ।

ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ |
ਬੜਾ ਕੁਝ ਦਿਲ ‘ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ |
ਹਕੂਮਤ ਦਨਦਨਾਏਗੀ, ਜਦੋਂ ਤਕ ਲੋਕ ਸੁੱਤੇ ਨੇ।
ਸਿਤਮ ਕਹਿਰਾਂ ਦੇ ਢਾਏਗੀ ਜਦੋਂ ਤਕ ਲੋਕ ਸੁੱਤੇ ਨੇ।

ਚਾਹਤ ਹੈ ਜੰਜ਼ੀਰ ਨਹੀਂ ਹੈ।
ਪਿਆਰ ਕੋਈ ਜਾਗੀਰ ਨਹੀਂ ਹੈ।
ਹੱਸ ਹੋਇਆ ਨਾ ਖੁੱਲ ਕਿ ਨਾ ਰੋ ਸਕੇ ਅਸੀ।
ਉਭਰ ਸਕੇ ਨਾ ਖੁੱਦ ਚੋਂ ਨਾ ਖੋ ਸਕੇ ਅਸੀ।

ਅਪਨਾ ਗਿਲਾ, ਉਸਦੀ ਖਤਾ , ਭੁੱਲ ਜਾਣ ਦੀ ਕੋਸ਼ਿਸ਼ ਕਰੀਂ |
ਖ਼ੁਦ ਨੂੰ ਦਿਲਾ, ਕੁਝ ਇਸ ਤਰਾਂ, ਸਮਝਾਣ ਦੀ ਕੋਸ਼ਿਸ਼ ਕਰੀਂ |

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

ਟੂਟੇ ਹੂਏ ਗੁਲਦਾਨ ਸਜਾਏਂ ਹਮ ਕੈਸੇਂ।
ਤੜਪ ਤੜਪ ਕਰ ਦਿਲ ਬਹਲਾਏਂ ਹਮ ਕੈਸੇਂ।
ਮੈਂ ਚਾਹੁੰਦਾ ਹਾਂ ਨਾ ਇਕ ਦੂਜੇ ਨੂੰ ਏਨਾ ਕੋਸਿਆ ਜਾਵੇ
ਰੁਕੇ ਨੇ ਕਿਸ ਜਗਾਂ ਪਾਣੀ ਦੁਬਾਰਾ ਸੋਚਿਆ ਜਾਵੇ

ਆਪਣੇ ਘਰ ਦੀ ਪੱਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਜ਼ਮਾਨੇ ਵਿੱਚ ਜਿਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ , ਬੜਾ ਕੁਝ ਸੋਚਣਾ ਪੈਂਦੈ
ਉੱਡਦੇ ਪੰਛੀ ਦਾ ਚਿੱਤਰ ਤੂੰ ਦਿਲ `ਤੇ ਵਾਹ ਲੈਣਾ।
ਪੈਰਾਂ ਬਿਨ ਖੰਭ ਕੁੱਝ ਨਹੀੰ ਇਹ ਸਮਝਾ ਲੈਣਾ।

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ

ਜਦ ਮੀਤ ਪਿਆਰੇ ਦੀ , ਤਸਵੀਰ ਵਸੇ ਦਿਲ ਵਿਚ
ਫਿਰ ਇਸ਼ਕ ਮੁਹੱਬਤ ਦਾ, ਇਕ ਦੀਪ ਜਗੇ ਦਿਲ ਵਿਚ

ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ
ਅਕਸ ਧੁੰਦਲਾ ਗਿਆ ਹੈ ਐਨਾਂ ਕਿ ਮੇਟਣਾ ਚਾਹੁੰਨਾਂ
ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ।
ਅੰਦਰੋ ਮੈਂ ਹਰ ਘੜੀ ਹਾਂ ਮਰ ਰਿਹਾ।
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।
ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ
ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ
ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ
ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ
ਦੁਨੀਆ ਰੰਗ ਬਿਰੰਗੀ ਵੇਖੀ
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟੱਪਦੀ ਵੇਖੀ
ਸੂਲੀ ਉਤੇ ਟੰਗੀ ਵੇਖੀ।
ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।
ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।
ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,
ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।
ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।
ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।
ਮਨਾਂ ‘ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ
ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।
ਗੱਲ ਕੋਈ ਕਰਨ ਤੇ ਪਾਪ ਹੁਣ ਲੱਗਦਾ ਨਹੀਂ।
ਵਰਜ਼ਿਤ ਰਿਸ਼ਤਿਆਂ ਤੇ ਜਦ ਰਿਹਾ ਕੋਈ ਪਰਦਾ ਨਹੀਂ।
ਸੰਵੇਦਨਾਵਾਂ ਜਦ ਮਨੁੱਖ ਦੀਆਂ ਹੋ ਜਾਣ ਖੁੰਡੀਆਂ,
ਬੰਜਰ ਹੋਈਆਂ ਅੱਖਾਂ `ਚੋਂ ਫੇਰ ਹਝੂੰ ਛਲਕਦਾ ਨਹੀਂ।
ਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।
ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ ਦੇ ਕੰਡੇ ਹੋਏ।
ਦੁਨੀਆ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,
ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫਰਤ ਦੇ ਨਾਲ ਚੰਡੇ ਹੋਏ।
ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,
ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ ਦੇ ਵਿੱਚ ਠੰਡੇ ਹੋਏ।