punjabisukhan.com

yaad      

ਜਦੋਂ ਘਰੋਂ ਤੁਰਿਆ ਸੈਂ ਤਾਂ ਤੇਲ ਦੀ ਤਿੱਪ ਛੁਹਾ ਲੈਨੋਂ ਮਾਹਲ ਨੂੰ,ਇਹ ਤਾਂ ਬਾਹਲੀ ਚੀਕੀ ਜਾਂਦੀ ’’ਸਾਈਕਲ ਦੇ ਪਿਛੇ ਬੈਠੇ ਬਾਪੂ ਦਿਆਲੇ ਨੇ ਸਾਈਕਲ ਚਲਉਂਦੇ ਆਪਣੇ ਅਠਾਰਾਂ ਉੱਨੀ ਵਰ੍ਹੇ ਦੇ ਪੋਤਰੇ ਨ੍ਹਾਰੇ ਨੂੰ ਸੰਬੋਧਨ ਕੀਤਾ ਕੜ੍ਹਕਦੀ ਧੁੱਪ ਵਿਚ ਦਾਦਾ ਪੋਤਰਾ ਸ਼ਹਿਰੋਂ ਪਿੰਡ ਵੱਲ ਰਹੇ ਸਨ ਭਾਵੇਂ ਵਾਟ ਅਜੇ ਦੋ ਕੁ ਮੀਲ ਬਾਕੀ ਸੀ ਪਰ ਉੱਚੇ ਟਿੱਬੇ ਤੇ ਵੱਸਿਆ ਹੋਣ ਕਰਕੇ ਪਿੰਡ ਦੂਰੋਂ ਹੀ ਨਜ਼ਰ ਰਿਹਾ ਸੀ

 k-bassi

“ਵਿਦਿਆਰਥੀਓ, ਅਸੀਂ ਸਕੂਲ ਵਿੱਚ ਸ਼ੌਚਾਲਿਯ (toilets ) ਬਣਵਾਉਣੇ ਹਨ। ਪੈਸਾ ਇਕੱਠਾ ਕਰਨ ਲਈ ਲਾਟਰੀ ਦਾ ਪ੍ਰਬੰਧ ਕੀਤਾ ਹੈ। ਜਿਹੜਾ ਮੁੰਡਾ ਸਭ ਤੋਂ ਜ਼ਿਆਦਾ ਟਿਕਟ ਵੇਚੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਕਲਾਸ ਤੋਂ ਬਾਅਦ ਟਿਕਟਾਂ ਮੇਰੇ ਕੋਲ਼ੋਂ ਲੈ ਲੈਣਾ।” ਮਾਸਟਰ ਚਰੰਜੀ ਲਾਲ ਨੇ ਮੁੰਡਿਆਂ ਨੂੰ ਸੰਬੋਧਿਤ ਕੀਤਾ।

yaad

”ਸਤਾਰੇ  ਮੇਸਤਾ”…..ਭਾਵ….”ਪੁਰਾਣਾਂ ਸ਼ਹਿਰ”….ਪੋਲੈਂਡ ਦੀ ਰਾਜਧਾਨੀਂ  ”ਵਾਰਸਾ” ਦੇ ਲੱਗਭੱਗ ਵਿਚਕਾਰ ਸਥਿਤ | ਅੱਜ ਵੀ ਪੁਰਾਤਨਤਾ ਦਾ ਸੁਨੇਹਾ ਲਈ ,ਮੁਸਕਰਾਉਂਦਾ ਹੋਇਆ ,ਜੂਨ ਦੀ ਨਿੱਘੀ ਦੁਪਹਿਰ,ਸੈਲਾਨੀਆਂ ਦੀ ਭਰਮਾਰ | ਮੈਂ ਇਸ ਪੁਰਾਣੇਂ ਸ਼ਹਿਰ ਦੇ ਖੁੱਲੇ ਵਿਹੜੇ ਵਰਗੇ ਚੌਂਕ ਵਿੱਚ ਖੜਾ ਪੂਰਬੀ ਯੂਰੋਪ ਦੀ ਇਸ ਪੁਰਾਤਨ ਵਿਰਾਸਤ ਦੇ ਰੂਬਰੂ ਹੋ ਰਿਹਾ ਸੀ | ਗਰਮੀਂ ਦੇ ਇਸ ਖੁਸ਼ਗਵਾਰ ਮੌਸਮ ਨੂੰ ਸਾਰਾ ਯੂਰੋਪ ਉਡੀਕਦਾ ਰਹਿੰਦਾ ਹੈ |

mangat

ਪਿੰਕੀ ਭਾਰਤ ਤੋਂ ਵਿਆਹ ਕਰਵਾ ਕੇ ਵਾਪਿਸ ਪਰਤ ਆਈ ਸੀ। ਵਿਆਹ ਤੋਂ ਬਾਅਦ ਕੁੜੀਆਂ ਤੇ ਜੋ ਰੂਪ ਚੜ੍ਹਦਾ ਹੈ, ਉਸ ਨੂੰ ਨਹੀਂ ਸੀ ਚੜਿਆ। ਵਾਪਿਸ ਆਉਣ ਸਾਰ ਉਸ ਨੇ ਗਹਿਣੇ ਗੱਟੇ ਤੇ ਬਿੰਦੀਆਂ ਚੂੜੇ ਲਾਹ, ਵਗਾਹ ਮਾਰੇ ਸਨ। ਉਹ ਤਾਂ ਸਗੋਂ ਪਹਿਲਾਂ ਨਾਲੋਂ ਵੀ ਮੁਰਝਾ ਗਈ ਸੀ। ਕੀ ਹੋ ਗਿਆ ਸੀ ਉਸ ਨੂੰ?

yaad

ਚੰਦਰ ਪਹਿਲੀ ਵਾਰ ਇਕੱਲਾ ਦਿੱਲੀ ਤੱਕ ਦਾ ਸਫਰ ਕਰ ਰਿਹਾ ਸੀ |ਅੰਮਿ੍ਤਸਰ , ਲੁਧਿਆਣੇਂ ਤੱਕ ਤਾਂ ਉਹ ਕਈ ਵਾਰ ਇਕੱਲਾ ਹੋ ਆਇਆ ਸੀ ਪਰ ਦਿੱਲੀ ਆਪਣੇਂ ਤਾਏ  ਦੇ ਘਰ ਹਮੇਸ਼ਾਂ ਉਹ ਆਪਣੇਂ ਪਿਉ ਜਾਂ ਮਾਂ ਨਾਲ ਹੀ ਗਿਆ ਸੀ | ਹਫਤੇ ਬਾਅਦ ਤਾਏ ਦੇ ਵੱਡੇ ਮੁੰਡੇ ਦਾ ਵਿਆਹ ਸੀ | ਤਿੰਨ ਦਿਨ ਪਹਿਲਾਂ ਦਿੱਲੀਓਂ ਫੋਂਨ ਆਇਆ ਸੀ ਕਿ ਚੰਦਰ ਨੂੰ ਪਹਿਲਾਂ ਭੇਜ ਦਿਓ

rosee

ਮੀਂਹ ਪੈ ਕੇ ਹਟਿਆ ਸੀਭਾਦੋਂ ਦੇ ਮਹੀਨੇ ਥੋੜਾ ਜਿਹਾ ਮੀਂਹ ਪੈਣ ਪਿਛੋਂ ਗਰਮੀ ਡਾਡੀ ਹੋ ਜਾਂਦੇ ਏਮਜਦੂਰਾਂ ਦੀ ਰੋਜਾਨਾ ਬੈਠਣ ਵਾਲੀ ਥਾਂ ਤੇ ਕਾਫੀ ਭੀੜ ਹੁੰਦੇ ਏਸ਼ਹਿਰਾਂ ਦੇ ਮਜਦੂਰਾਂ ਦੇ ਨਾਲ ਨਾਲ ਪਿੰਡਾਂ ਦੇ ਮਜਦੂਰ ਲੋਕ ਵੀ ਹੁਣ ਉਸ ਜਗ੍ਹਾ ਤੇ ਇਕੱਠੇ ਹੋਣ ਲੱਗ ਪਏ ਸਨਅੱਜ ਕੱਲ ਪਿੰਡਾਂ ਵਿੱਚ ਲੋਕ ਵਿਹਲੇ ਜੋ ਹੁੰਦੇ ਨੇ, ਝੋਨੇ ਚੋਂ ਨਦੀਨ ਕੱਢਣ ਦਾ ਕੰਮ ਵੀ ਖਤਮ ਹੋ ਚੁੱਕਾ ਏ

 

ਦੋ ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਣ ਸਵੇਰੇ ਬਿਸਤਰੇ ਚੋਂ ਉੱਠਦਾ-ਉੱਠਦਾ ਮੈਂ ਢੀਠ ਜਿਹਾ ਹੀ ਹੋ ਗਿਆ ਉੱਠਦੇ ਨੂੰ ਕਾਫ਼ੀ ਦੇਰ ਹੋ ਗਈ ਨਹਾ ਧੋ ਕੇ ਵਰਾਂਡੇਂ ` ਆਉਂਦਿਆਂ ਹੀ ਪਤਾ ਲੱਗਾ ਕੇ ਮੈਥੋਂ ਪਹਿਲਾਂ ਹੀ ਸਭ ਉੱਠ ਖੜ੍ਹੇ ਸਨ ਅਜੇ ਅਖਬਾਰ ਚੁੱਕਿਆ ਹੀ ਸੀ ਕਿ ਮੇਰੇ ਸ਼੍ਰੀਮਤੀ ਜੀ ਚਾਹ ਦੇ ਕੱਪ ਦੇ ਨਾਲ ਨਾਲ ਇੱਕ ਮਿੱਠੀ ਜਿਹੀ ਮੁਸਕਾਨ ਵੀ ਫੜਾ ਗਏ ਇਸ ਮੁਸਕਾਨ ਦਾ ਕਾਰਣ ਸ਼ਾਇਦ ਅੱਜ ਮੇਰਾ ਸਾਰਾ ਦਿਨ ਉਨ੍ਹਾ ਨਾਲ ਘਰ ਹੀ ਰਹਿਣਾ ਸੀ

yaad

” ਜੇ ਕਿਸੇ ਦੀਆਂ ਅੱਖਾਂ ਤੇ’ ਪੱਟੀ ਬੰਨ ਕੇ ਏਥੇ ਲਿਆ ਕੇ ਖੋਲ ਦੇਈਏ ਤਾਂ ਉਸ ਬੰਦੇ ਨੇਂ ਮੰਨਣਾਂ ਈ ਨਹੀਂ ਕਿ ਉਹ ਪੰਜਾਬ ਚ’ ਈ ਫਿਰ ਰਿਹੈ ,” ਮੋਟਰਸਾਈਕਲ ਚਲਾਉਂਦੇ ਹਰਭਜਨ ਨੇਂ ਮੈਨੂੰ ਪਿਛਲੀ ਸੀਟ ਤੇ’ ਬੈਠੇ ਨੂੰ ਸੰਬੋਧਨ ਕੀਤਾ | ਮੈਂ ਸਿਰਫ ਹੁੰਗਾਰਾ ਹੀ ਭਰਿਆ ਕਿਉਂਕਿ ਮੇਰਾ ਧਿਆਂਨ ਵੀ ਆਲੇ-ਦੁਆਲੇ ਦੀ ਰਮਣੀਕਤਾ ਤੇ’ ਕੁਦਰਤੀ ਸੁੰਦਰਤਾ ਨੂੰ ਵਾਚਣ ਅਤੇ ਮਾਂਨਣ ਵਿੱਚ ਲੱਗਾ ਹੋਇਆ ਸੀ | ਇਹ ਸੱਚਮੁੱਚ ਪੰਜਾਬ ਨਹੀਂ ਸੀ ਲੱਗਦਾ |

ks-gyani

ਉੱਨੀ ਸੌ ਸੰਤਾਲੀ ਦੀ ਪੰਜਾਬ ਦੀ ਵੰਡ ਦੀ ਦੁੱਖ ਭਰੀ ਕਹਾਣੀ ਮੈਂ ਅਪਣੀਆਂ ਅੱਖਾਂ ਅੱਗੋਂ ਇੱਕ ਫ਼ਿਲਮ ਵਾਂਗ ਲੰਘਦੀ ਤੱਕੀ। ਸੈਂਕੜੇ ਬੇਘਰ ਪ੍ਰਵਾਰਾਂ ਨਾਲ ਲੱਦੀਆਂ ਰੇਲ ਗੱਡੀਆਂ ਲਾਹੌਰ ਵੱਲ ਜਾਂਦੀਆਂ, ਜਾਂ ਲਾਹੌਰ ਵੱਲੋਂ ਆਉਂਦੀਆਂ ਵੇਖੀਆਂ। ਕੁੱਝ ਸਾਬਤ, ਕੁੱਝ ਵੱਢੀਆਂ ਟੁੱਕੀਆਂ. ਕਿਸੇ ਵਿੱਚ ਸਹਿਮੇ ਹੋਏ ਬੱਚੇ ਤੇ ਇਸਤ੍ਰੀਆਂ, ਬਿਨਾ ਕਿਸੇ ਮਰਦ ਦੇ. ਕਈ ਗੱਡੀਆਂ ਦੇ ਡੱਬੇ ਖੂਨ ਤੇ ਮਿੱਝ ਨਾਲ ਲੱਥ ਪੱਥ ਹੋਏ।

yaad

” ਤੇਰੇ ਲਈ ਬਿਲਕੁਲ ਸਹੀ ਐ ਇਹ ਫਲੈਟ , ਇੱਕ ਕਮਰਾ ਤੈਨੂੰ ਬਹੁਤ ਐ ਇਕੱਲੇ ਨੂੰ , ਰਸੋਈ ਵੀ ਵੱਡੀ ਐ  ਕਾਫੀ , ਬਾਥਰੂਮ ਵਿੱਚ ਬਾਥ-ਟੱਬ ਵੀ ਪਿਆ ਹੈ , ਬਿਲਕੁਲ ਸਹੀ ਐ ਸਭ , ” | ਪਾ੍ਪਰਟੀ ਏਜੰਟ ਨੇਂ ਆਪਣੇਂ ਪੇਸ਼ੇਵਰ ਅੰਦਾਜ ਵਿੱਚ ਫਲੈਟ  ਅੰਦਰ ਵੜਦਿਆਂ ਹੀ ਸਾਰੀ ਜਾਣਕਾਰੀ ਤਲੀ ਉੱਤੇ ਰੱਖ ਦਿੱਤੀ | ਕਮਰੇ ਦੇ ਦੂਜੇ ਸਿਰੇ ਤੇ’ ਜਾ ਕੇ ਉਸਨੇਂ ਖਿੜਕੀ ਦਾ ਪਰਦਾ ਹਟਾਇਆ | 
” ਕਿਆ ਮਜਾ ਹੈ , ਇੱਥੋਂ ਤਾਂ ਆਈਫਲ ਟਾਵਰ ਵੀ ਸਾਫ ਨਜ਼ਰ ਆਉਂਦਾ ਹੈ, ਕਿਆ ਰਿਹਾਇਸ਼ ਹੈ ,” | ਕਹਿੰਦਿਆਂ -ਕਹਿੰਦਿਆਂ ਉਸ ਦਾ ਚਿਹਰਾ ਖਿੜ ਗਿਆ |

mangat

ਆਖਰ ਪ੍ਰੋ: ਦੇਵ ਨੇ ਆਪਣਾ ਇਤਿਹਾਸਕ ਨਾਵਲ ਪੂਰਾ ਕਰ ਹੀ ਲਿਆ। ਹੁਣ ਉਸ ਨੂੰ ਸਮਝ ਨਹੀਂ ਸੀ ਪੈਂਦੀ ਇਸ ਦਾ ਨਾਂ ਕੀ ਰੱਖੇ। ਇਸ ਪ੍ਰੋਜੈਕਟ ਤੇ ਉਸ ਨੇ ਦਸ ਸਾਲ ਲਾਏ ਸਨ। ਜਿਵੇ ਕੋਈ ਜੋਗੀ ਤਪੱਸਿਆ ਕਰਦਾ ਹੈ। ਕਨੇਡਾ ਆਕੇ ਜਦੋਂ ਉਹ ਨਾਵਲ ਤੇ ਛੇ ਛੇ ਘੰਟੇ ਦੀ ਸਿਟਿੰਗ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਆਖਦੀ “ਫੇਰ ਬਹਿ ਗਏ ਧੂਣਾ ਰਮਾ ਕੇ ਤੁਸੀਂ ਤਾਂ ਸਾਧਾਂ ਨੂੰ ਵੀ ਪਿੱਛੇ ਛੱਡ ਗਏ”।

yaad

ਜਿੰਦਗੀ ਕਿਸੇ ਡੂੰਘੀ ਅਤੇ ਸ਼ਾਂਤ ਝੀਲ ਵਾਂਗ ਟਿਕੀ ਹੋਈ ਸੀ। ਚੁੱਪ-ਚਾਪ ਜਿਹੀ, ਸੰਤੁਸ਼ਟ ਜਿਹੀ, ਆਪਣੇਂ-ਆਪ ਵਿੱਚ ਰੁੱਝੀ ਹੋਈ, ਜੀਵਨ ਭਰ ਦੀ ਕੀਤੀ ਹੋਈ ਬੇਲਾਗ, ਨਿਯਮਿਤ ਅਤੇ ਈਮਾਂਨਦਾਰੀ ਨਾਲ ਕੀਤੀ ਹੋਈ ਕਮਾਈ ਦੀ ਤਸੱਲੀ ਅਤੇ ਸਕੂਨ ਨਾਲ ਭਰੀ ਹੋਈ। ਪਰ ਕਦੇ-ਕਦੇ ਇਸ ਸ਼ਾਂਤ ਅਤੇ ਨਿਰਛਲ ਪਾਣੀ ਵਿੱਚ ਕੋਈ ਭਾਰਾ ਜਿਹਾ ਪੱਥਰ ਆ ਕੇ ਡਿੱਗ ਹੀ ਪੈਂਦਾ। ਟਿਕੀ ਹੋਈ ਝੀਲ ਕੰਬ ਜਾਂਦੀ। ਸਭ ਅਕਸ ਧੁੰਦਲੇ ਪੈ ਜਾਂਦੇ। ਕੱਲ੍ਹ ਵੀ ਕੁੱਝ ਇਸ ਤਰਾਂ ਹੀ ਹੋਇਆ ਅਤੇ ਅਜੇ ਤੱਕ ਕੰਬਦੇ ਹੋੇਏ ਅਕਸ ਸਥਿਰ ਨਹੀਂ ਹੋਏ ਸਨ। 

ਕਾਰਗਲ ਬਾਉਡਰ ਤੇ ਉਗਰਵਾਦੀਆ ਤੇ ਭਾਰਤੀ ਸੈਨਾ ਵਿਚਕਾਰ ਜੰਗ ਦਾ ਅੱਜ ਦੂਜਾ ਦਿਨ ਸੀ। “ਜੰਮੂ ਕਸ਼ਮੀਰ, `ਤੇ ਆਲੇ-ਦੁਆਲੇ ਸਾਰੇ ਇਲਾਕਿਆ `ਚ ਸਰਕਾਰੀ ਛੁੱਟੀ ਹੋ ਗਈ ਸੀ। ਕਰਫੂ ਲੱਗ ਚੁੱਕਾ ਸੀ। ਸਕੂਲ, ਕਾਲਜ ਬੰਦ ਹੋ ਗਏ ਸਨ। “ਮਾਸਟਰ ਗੁਰਦਿੱਤਾ ਸਿੰਹੁ, “ਛੁੱਟੀਆ ਹੋਣ ਕਾਰਣ ਅੱਜ ਘਰ ਪਰਤ ਰਹੇ ਸਨ, । ਮਾਸਟਰ ਜੀ ਦੇ ਦੋਹੇ ਸਪੁਤ ਆਪਣੇ ਪਿਤਾ ਨੂੰ ਖੁਸ਼ ਕਰਨ ਦੇ ਲਈ ਸਮੇ ਸਿਰ ਸਟੇਸ਼ਨ ਤੇ ਪਹੁੰਚ ਚੁੱਕੇ ਸਨ।

© 2009 Punjabi Sukhan
Designed & Developed By: webeventures.com