
ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ ਹੈ ਜਿਸਦਾ ਅਰਥ ਹੈ ਗਵਾਹੀ ਜਾਂ ਐਸਾ ਕੰਮ ਜੋ ਆਪਣੇ ਆਪ ਵਿੱਚ ਪ੍ਰਮਾਣ ਹੋਵੇ, ਪਰ ਸਿੱਖ ਧਰਮ ਨੇ ਇਸ ਸ਼ਬਦ ਨੂੰ ਜਿਸ ਸ਼ਾਨ ਨਾਲ ਪ੍ਰਭਾਸ਼ਿਤ ਕੀਤਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਜੋ ਰੁਤਬਾ ਅਤੇ ਸਤਿਕਾਰ ਸਿੱਖੀ ਨਾਲ ਜੁੜ ਕੇ ਇਸ ਸ਼ਬਦ ਨੂੰ ਮਿਲਿਆ ਹੈ ਉਹ ਨਿਰਜਿੰਦ ਸ਼ਬਦ ਕੋਸ਼ਾਂ ਵਿੱਚੋਂ ਵਿਰਲਿਆਂ ਦੇ ਹੀ ਹਿੱਸੇ ਆਉਂਦਾ ਹੈ।
Read more » | No Comments

ਮੁਢਲੀ ਗੱਲ
ਪੰਜਾਬੀ ਦੇ ਸ਼ਬਦ-ਜੋੜਾਂ ਦੀ, ਅੰਗ੍ਰੇਜ਼ੀ ਵਾਂਗ ਇਕਸਾਰਤਾ ਦੀ ਆਸ ਰੱਖਣਾ, ਕੁਝ ਕੁਝ, ਖੋਤੇ ਦੇ ਸਿਰੋਂ ਸਿੰਗਾਂ ਦੀ ਭਾਲ਼ ਕਰਨ ਵਾਂਗ ਹੀ ਹੈ। ਇਸਦੇ ਕਈ ਕਾਰਨ ਹਨ। ਇਕ ਤਾਂ ਇਹ ਹੈ ਕਿ ਹਰ ਕੋਈ, ਸਮੇਤ ਮੇਰੇ, ਸਮਝਦਾ ਹੈ ਕਿ ਜਿਸ ਤਰ੍ਹਾਂ ਮੈ ਲਿਖਦਾ ਹਾਂ ਓਹੀ ਸ਼ੁੱਧ ਹੈ; ਬਾਕੀ ਸਾਰੇ ਗ਼ਲਤ ਹਨ। ਇਸ ਲਈ ਹਰ ਕੋਈ ਆਪਣੀ ਮਨ ਮਰਜੀ ਅਨੁਸਾਰ ਲਿਖੀ ਜਾਂਦਾ ਹੈ ਤੇ ਇਸ ਬਾਰੇ ਕਦੀ ਵਿਚਾਰ ਵੀ ਨਹੀ ਕਰਦਾ।
Read more » | No Comments

ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਅਖਾਣਾਂ ਤੇ ਮੁਹਾਵਰਿਆਂ ਦਾ ਆਪਣਾ ਵਿਸੇ਼ਸ਼ ਮਹੱਤਵ ਹੈ। ਪੰਜਾਬੀਆਂ ਦੇ ਰਹਿਣ-ਸਹਿਣ ਅਤੇ ਸੋਚ ਨੂੰ ਇਹਨਾ ਨੇ ਇਕ ਖਾਸ ਤਰਤੀਬ ਵਿਚ ਬੰਨ ਕੇ ਰੱਖਿਆ ਹੈ। ਪੰਜਾਬੀ ਲੋਕ ਅਜ਼ਲਾਂ ਤੋਂ ਹੀ ਆਪਣੀਆਂ ਗੱਲਾਂ ਅਖਾਣਾਂ ਅਤੇ ਮੁਹਾਵਰਿਆਂ ਰਾਹੀਂ ਕਰਦੇ ਆ ਰਹੇ ਹਨ। ਇਹ ਅਖਾਣ ਅਤੇ ਮੁਹਾਵਰੇ ਪੰਜਾਬੀ ਲੋਕ ਜੀਵਨ ਦਾ ਮੁਹਾਵਰਾ ਬਣਦੇ ਰਹੇ ਹਨ।
Read more » | 3 Comments
ਲੋਕ-ਗੀਤ ਕਿਸੇ ਵੀ ਸਮਾਜ ਦਾ ਅਟੱੁਟ ਅੰਗ ਹੁੰਦੇ ਹਨ,ਜਿਸ ਵਿਚ ਮੁਨੱਖ ਦੇ ਹਾਸਿਆਂ,ਰੋਸਿਆਂ,ਦੁੱਖਾਂ-ਸੁੱਖਾਂ,ਬੇਵੱਸੀਆਂ ਤੇ ਰਿਸ਼ਤਿਆਂ-ਨਾਤਿਆਂ ਆਦਿ ਦਾ ਚਿਤਰਣ ਕੀਤਾ ਗਿਆ ਹੁੰਦਾ ਹੈ। ਕਿਸੇ ਵੀ ਸਭਿਅਤਾ ਦਾ ਅਧਿਅਨ ਕਰਨਾ ਹੋਵੇ ਤਾਂ ਲੋਕ ਗੀਤ ਮਾਰਗ ਦਰਸ਼ਕ ਬਣਦੇ ਹਨ।
Read more » | 1 Comment

ਵਰ੍ਹਾ 2008…ਜਨਵਰੀ 2008 ਤੋਂ ਦਸੰਬਰ 2008 ਤੱਕ ਦਾ ਸਫ਼ਰ… ਪਹਿਲਿਆਂ ਦੀ ਤਰ੍ਹਾਂ ਇਹ ਵੀ ਲੰਘ ਗਿਆ। ਸਮੇਂ ਦੀ ਨਿਰੰਤਰ ਚਲਦੀ ਚਾਲ ਨਾਲ ਹਰ ਦਿਨ,ਹਰ ਮਹੀਨਾ ਅਤੇ ਹਰ ਸਾਲ ਸ਼ੁਰੂ ਹੋਣਾ ਤੇ ਆਖ਼ਿਰ ਮੁੱਕ ਜਾਣਾ ਕੁਦਰਤੀ ਹੈ। ਇਥੇ ਮੈਨੂੰ ਆਪਣੀ ਹੀ ਗ਼ਜ਼ਲ ਦਾ ਇਹ ਸੇ਼ਅਰ ਯਾਦ ਆ ਗਿਆ-
Read more » | 2 Comments

ਕਿੰਨੇ ਕੰਮ ਨੇ ਜਿਹੜੇ ਮਸ਼ੀਨਾਂ ਨਾਲ ਅੱਖ ਝਮੱਕਦੇ ਈ ਮੁੱਕ ਜਾਂਦੇ ਨੇ, ਕਿੰਨੇ ਕੰਮ ਨੇ ਜਿਹੜੇ ਘਰੇ ਬੈਠਿਆਂ ਈ ਨੇਪਰੇ ਚੜ੍ਹ ਜਾਂਦੇ ਨੇ, ਕਿੰਨੀਆਂ ਸਲਾਹਵਾਂ ਨੇ ਜਿਹੜੀਆਂ ਟੈਲੀਫੋਨ ਤੇ ਈ ਫੈਸਲੇ ਦਾ ਪਹਿਰਾਵਾ ਪਹਿਨ ਲੈਂਦੀਆਂ ਨੇ, ਕਿੰਨੀਆਂ ਹੀ ਰਿਸ਼ਤੇਦਾਰੀਆਂ ਮਹਿਜ਼ ਐਸ ਐਮ ਐਸ ਉਤੇ ਇੰਟਰਨੈੱਟ ਤੇ ਈ ਨਿਭਦੀਆ ਜਾ ਰਹੀਆਂ ਨੇ,
Read more » | 1 Comment

ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿਨ੍ਹਾਂ ਦੇ ਬੱਚੇ ਆਸਟਰੇਲੀਆ ਪੜ੍ਹਾਈ ਲਈ ਆਉਣਾ ਚਾਹੁੰਦੇ ਹਨ | ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ ਹਾਂ ਤਾਂ ਏਜੰਟ ਸਾਨੂੰ ਘਰ ਬੈਠਿਆਂ ਹੀ ਮੈਲਬੌਰਨ ਦੀ “ਫਲਿੰਡਰ ਸਟਰੀਟ” “ਯਾਰਾ ਰਿਵਰ” ਤੇ “ਐਲਿਜ਼ਬੈਥ ਸਟਰੀਟ”
Read more » | 2 Comments

ਸੰਸਾਰ ਵਿੱਚ ਵਿਚਰਦਿਆਂ ਕਿਸੇ ਕੋਲੋਂ ਕੁੱਝ ਸੁਣਨਾ ਅਤੇ ਕੁੱਝ ਕਹਿਣਾ ਮਨੁੱਖ ਦੀ ਫਿਤਰਤ ਹੈ। ਪੰਜਾਬ ਦੇ ਖਿੱਤੇ ਵਿੱਚ ਵਸਦੇ ਲੋਕਾਂ ਤੇ ਇਹ ਦੈਵੀ ਬਖ਼ਸ਼ਿਸ਼ ਹੀ ਸੀ ਕਿ ਇਹਨਾ ਨੇ ਆਪਣੇ ਖੁੱਲੇ-ਡੁੱਲੇ ਸੁਭਾਅ ਅਤੇ ਰਸਮਾ-ਰਿਵਾਜ਼ਾਂ ਨਾਲ ਲੋਕਾਂ’ ਚ ਸੰਵਾਦ ਰਚਾਇਆ ਤੇ ਸਮਾਜਿਕ ਭਾਈਚਾਰੇ ਲਈ ਮਿਸਾਲ ਬਣੇ।
Read more » | 1 Comment

ਪੰਜਾਬੀ ਦੇ ਬਾਬਾ-ਏ-ਗ਼ਜ਼ਲ ਅਤੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇੱਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਤ ਕੀਤੇ।
Read more » | No Comments
ਲੋਕ-ਗੀਤ ਪੰਜਾਬੀ ਸਭਿਆਚਾਰ ਦਾ ਵਿਸ਼ੇਸ਼ ਅੰਗ ਹਨ। ਇਹਨਾ ਲੋਕ-ਗੀਤਾਂ ਨੇ ਜੀਵਨ ਦੇ ਹਰ ਪੱਖ ਨੂੰ ਛੋਹਿਆ ਹੈ। ਕੁਦਰਤ ਦੇ ਅਨੇਕਾਂ ਅੰਗਾਂ ਤੇ ਰੰਗਾਂ ਨੂੰ ਲੋਕ-ਗੀਤਾਂ ਨੇ ਆਪਣਾ ਵਿਸ਼ਾ ਬਣਾਇਆ ਹੋਇਆ ਹੈ। ਚੰਨ (ਚੰਦਰਮਾ) ਵੀ ਇਹਨਾ ਵਿੱਚੋਂ ਇੱਕ ਹੈ।
Read more » | 2 Comments
ਦੇਸ ਵਿੱਚ ਵੱਸਦਿਆਂ, ਹਰ ਦਿਨ ਕਿਸੇ ਨਾ ਕਿਸੇ ਛੋਟੀ-ਮੋਟੀ ਠੱਗੀ-ਠੋਰੀ ਦਾ ਸ਼ਿਕਾਰ ਹੁੰਦਿਆਂ, ਸਾਡੇ ਵਿਚੋਂ ਬਹੁਤਿਆਂ ਦੇ ਮਨ ਵਿੱਚ ਅਕਸਰ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਹਿੰਦੁਸਤਾਨ ਜਿਹੇ ਠੱਗ, ਚੋਰ, ਜਾਅਲਸਾਜ, ਧੋਖੇਬਾਜ, ਸ਼ਾਇਦ ਹੀ ਦੁਨੀਆਂ ਵਿੱਚ ਹੋਰ ਕਿਧਰੇ ਲੱਭਦੇ ਹੋਣ। ‘ਬਨਾਰਸ ਦੇ ਠੱਗਾਂ’ ਦਾ ਦਰਜਾ ਤਾਂ ਸਭ ਤੋਂ ਉਪਰ ਮੰਨਿਆਂ ਜਾਂਦਾ ਹੈ।
Read more » | 2 Comments

ਪੰਜਾਬੀ ਦੀ ਲਿੱਪੀ ਗੁਰਮੁਖੀ ਲਿਖਣ ਸਮੇਂ ਲੇਖਕਾਂ ਵੱਲੋਂ ਆਮ ਹੀ ਬੇ ਧਿਆਨੇ ਕਰ ਦਿਤੇ ਜਾਣ ਵਾਲ਼ੇ ਕੁੱਝ ਅਹਿਮ ਨੁਕਤੇ:-
1. ‘ਊੜਾ‘ ਕਦੀ ਵੀ ਮੁਕਤਾ ਨਹੀ ਆਉਂਦਾ| ਇਸਨੂੰ ਕਦੀ ਵੀ ਕੰਨਾ, ਸਿਹਾਰੀ, ਬਿਹਾਰੀ, ਕਨੌੜਾ, ਟਿੱਪੀ, ਅਧਕ ਨਹੀ ਲੱਗਦੇ| ਹੋੜਾ ਲਾਉਣ ਦੀ ਥਾਂ ‘ਓ‘ ਲਿਖ ਕੇ ਹੋੜੇ ਦਾ ਕੰਮ ਲਿਆ ਜਾਂਦਾ ਹੈ|
Read more » | 1 Comment

ਜਦ ਵੀ ਕਦੇ ਇੰਡੀਆ ਦਾ ਗੇੜਾ ਲੱਗਦਾ ਹੈ ਤਾਂ ਦੋ ਕੰਮ ਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਦਾ ਹਾਂ,ਖਵਰੇ ਬਾਅਦ ਵਿੱਚ ਸਮਾਂ ਲੱਗੇ ਜਾ ਨਾਂ ਲੱਗੇ | ਪਹਿਲਾ ਸੀ੍ ਦਰਬਾਰ ਸਾਹਿਬ ਦੇ ਦਰਸ਼ਨ ਤੇ ਦੂਸਰਾ ਕੰਪਨੀ ਬਾਗ ਨੇੜੇ ਸਥਿਤ ਭਾਸ਼ਾ ਵਿਭਾਗ ਦੇ ਦਫ਼ਤਰ ਦਾ ਗੇੜਾ | ਸੀ੍ ਹਰਿਮੰਦਰ ਸਾਹਿਬ ਦੇ ਦਰਸ਼ਨ ਆਤਮਿਕ ਤਿ੍ਪਤੀ ਲਈ ਅਤੇ ਭਾਸ਼ਾ ਵਿਭਾਗ ਦੇ ਦਫ਼ਤਰ ਸਾਹਿਤਿਕ ਸੁਹਜ ਸੁਆਦ ਦੀ ਪੂਰਤੀ ਲਈ |
Read more » | 3 Comments
ਕੁੱਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਵਿਧਾਨਸਭਾ ਅੰਦਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬੀ ਨੂੰ ਪੰਜਾਬ ਅੰਦਰ ਸਖਤੀ ਨਾਲ ਲਾਗੂ ਕਰਾਉਣ ਲਈ ਕਦਮ ਉਠਾਏ ਹਨ। ਰਾਜ ਅੰਦਰ ਸਕੂਲਾਂ ਕਾਲਜਾਂ ਅਤੇ ਸਰਕਾਰੀ ਅਦਾਰਿਆਂ ਵਿਚਲੇ ਕੰਮ ਕਾਜ ਲਈ ਵੀ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਨਾਉਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ।
Read more » | 3 Comments
ਅਜੋਕੇ ਸਮੇਂ ਵਿੱਚ ਕਿਸੇ ਵੀ ਦੇਸ਼ ਅਤੇ ਕੌਮ ਦਾ ਭਵਿੱਖ ਉਸ ਦੇ ਵਿੱਦਿਅਕ ਢਾਂਚੇ ਦੀ ਸਾਰਥਿਕਤਾ ਅਤੇ ਮਜਬੂਤੀ ਉਤੇ ਨਿਰਭਰ ਕਰਦਾ ਹੈ। ਅਜੋਕੇ ਯੁਗ ਨੂੰ ਸਾਇੰਸ ਦਾ ਯੁਗ ਵੀ ਕਿਹਾ ਜਾਂਦਾ ਹੈ, ਅਜ ਹਰ ਪਾਸੇ ਸਾਇੰਸ ਟੈਕਨੀਕ ਅਤੇ ਸਪੈਸ਼ੇਲਾਈਜੇਸ਼ਨ ਦਾ ਦੌਰ ਹੈ। ਇੱਕੀਵੀਂ ਸਦੀ ਵਿੱਚ ਕੰਪਿਊਟਰ ਦੀ ਜਾਣਕਾਰੀ ਨਾ ਰੱਖਣ ਵਾਲੇ ਨੂੰ ਪੜ੍ਹਿਆ ਲਿਖਿਆ ਅਨਪੜ੍ਹ ਮੰਨਿਆ ਜਾਵੇਗਾ।
Read more » | 2 Comments

ਹੋਲੀ ਸੰਸਕ੍ਰਿਤ ਦਾ, ਹੋਲਾ ਫਾਰਸੀ ਅਤੇ ਮਹੱਲਾ ਅਰਬੀ ਦਾ ਸ਼ਬਦ ਹੈ। ਹੋਲੀ ਹਰਨਾਕਸ਼ ਦੀ ਭੈਣ ਹੋਲਿਕਾ ਤੋਂ ਬਣਿਆਂ ਮੰਨਿਆਂ ਜਾਂਦਾ ਹੈ। ਹੋਲੇ ਦਾ ਅਰਥ ਹੱਲਾ ਬੋਲਨਾ ਅਤੇ ਮਹੱਲਾ ਜਿਸ ਥਾਂ ਨੂੰ ਫਤੇ ਕਰਕੇ ਪੜਾਅ ਕੀਤਾ ਜਾਵੇ। ਹੋਲੀ ਭਾਰਤ ਦਾ ਇੱਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ। ਜਿਸਦਾ ਮੂਲ ਸੰਬੰਧ ਪ੍ਰਚਲਤ ਬ੍ਰਾਹਮਣੀ ਵਰਣਵੰਡ ਨਾਲ ਹੈ ਪਰ ਇਸਦੇ ਉਲਟ ਹੋਲੇ ਮਹੱਲੇ ਦਾ ਸਬੰਧ ਸ਼ਸ਼ਤ੍ਰ ਵਿਦਿਆ ਅਭਿਆਸ ਨਾਲ ਹੈ। ਜਿਸ ਦਾ ਆਰੰਭ ਸੰਨ 1700 (ਸੰਮਤ 1757 ਚੇਤ ਵਦੀ ਪਹਿਲੀ) ਨੂੰ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਇਨ੍ਹਾਂ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਜਿਮੀਂ ਅਸਮਾਨ ਦਾ ਫਰਕ ਹੈ। ਕਈ ਵਾਰ ਹੋਲੀ ਖੂਨ ਦੀ ਵੀ ਖੇਡੀ ਜਾਂਦੀ ਹੈ ਪਰ ਹੋਲਾ ਮਹੱਲਾ ਸ਼ਸ਼ਤ੍ਰ ਵਿਦਿਆ ਦੇ ਤੇਜਸਵੀ ਦਾਅ ਪੇਚਾਂ ਨਾਲ ਘੋੜੇ ਭਜਾ ਅਤੇ ਗਤਕੇ ਦੇ ਜੌਹਰ ਦਿਖਾ ਕੇ ਖੇਡਿਆ ਜਾਂਦਾ ਹੈ।
Read more » | 1 Comment

ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਯਾਤਰਾ ਲਈ ਗਏ ਹੋਏ ਸੀ, ਮੈਂ ਯਾਤਰੀਆਂ ਦੇ ਜੱਥੇ ਦਾ ਡਿਪਟੀ ਲੀਡਰ ਸੀ। ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਸਿੱਖਰ ਦੁਪਹਰੇ ਸਵਾ ਇੱਕ ਵਜੇ ਦੇ ਕਰੀਬ ਅਸੀਂ ਔਕਾਫ ਬੋਰਡ ਦੇ ਅਧਿਕਾਰੀਆਂ ਨਾਲ ਗੁਰਦੁਆਰਾ ਜਨਮ ਅਸਥਾਨ ਤੋਂ ਗੁ. ਪੰਜਾ ਸਾਹਿਬ ਜਾਣ ਲਈ ਰਵਾਨਾ ਹੋਏ। ਪ੍ਰੋਟੋਕੋਲ ਵਾਲੀ ਕਾਰ ਭਾਵੇਂ ਏਅਰਕੰਡੀਸ਼ੰਡ ਸੀ ਪਰ ਆਸੇ ਪਾਸੇ ਸ਼ੀਸ਼ਿਆਂ ਰਾਹੀਂ ਧੁਪ ਅੰਦਰ ਆ ਰਹੀ ਸੀ। ਮੇਨ ਰੋਡ (ਲਾਹੌਰ-ਫੈਸਲਾਬਾਦ} ਉਤੇ ਆਉਣ ਤਕ ਸਾਰਾ ਰਸਤਾ ਗੁਰਦੁਆਰਾ ਸੱਚਾ ਸੌਦਾ ਨੂੰ ਆਉਣ ਵਾਲਾ ਹੀ ਸੀ।
Read more » | No Comments

ਹਾਸਾ ਤੇ ਰੋਣਾ ਅਜਿਹੀਆਂ ਸਚਾਈਆਂ ਹਨ ਜਿਹਨਾਂ ਦੇ ਇਰਦ-ਗਿਰਦ ਜ਼ਿੰਦਗੀ ਘੁੰਮਦੀ ਹੈ। ਇਹਨਾਂ ਦੋਹਾਂ ਦੀ ਹੋਂਦ ਹੀ ਜ਼ਿੰਦਗੀ ਨੂੰ ਰੌਚਿਕਤਾ ਪ੍ਰਦਾਨ ਕਰਦੀ ਹੈ। ਹਾਸਾ ਜਿੱਥੇ ਸਾਡੀ ਜ਼ਿੰਦਗੀ ਦੀਆਂ ਰਾਹਾਂ ਨੂੰ ਰੁਸ਼ਨਾ ਦਿੰਦਾ ਹੈ ਤੇ ਕਾਇਨਾਤ ਦਾ ਜ਼ੱਰਾ ਜ਼ੱਰਾ ਸਾਨੂੰ ਖੁਸ਼ੀ ਤੇ ਖੇੜੇ ਵਿੱਚ ਮਖਮੂਰ ਦਿਸਦਾ ਹੈ, ਉਸ ਤੋ ਉਲਟ ਰੋਣਾਂ ਸਾਡੀ ਜ਼ਿਦਗੀ ਦੇ ਗਗਨ ਮੰਡਲ ਵਿੱਚ ਉਦਾਸੀ, ਫਿਕਰ, ਚਿੰਤਾ ਤੇ ਮੁਸ਼ਕਲਾਂ ਦੀਆਂ ਲਕੀਰਾਂ ਖਿੱਚ ਦਿੰਦਾ ਹੈ।
Read more » | 1 Comment

ਰੂੰ ਦੇ ਗੋਹਿੜਆਂ ਵਰਗੀ ਚਿੱਟੀ,ਸੰਘਣੀਂ ਬਰਫ਼ ਪੈਣ ਦਾ ਨਜਾਰਾ ਲੱਗਦਾ ਤਾਂ ਸੋਹਣਾਂ ਹੈ,ਕਮਾਲ ਦਾ ਪਰ ਜਦ ਛੁੱਟੀ ਵਾਲੇ ਦਿਨ ਘਰੇ ਬੈਠ ਕੇ,ਚਾਹ ਦਾ ਕੱਪ ਹੱਥ ਵਿੱਚ ਫੜ ਕੇ ਬਾਰੀ ਥਾਣੀਂ ਬਾਹਰ ਝਾਕ ਰਹੇ ਹੋਵੋ | ਜੇ ਇਹ ਬਰਫਬਾਰੀ ਤੁਹਾਡੀ ਫਲਾਈਟ ਲੇਟ ਕਰ ਰਹੀ ਹੋਵੇ,ਉਹ ਵੀ ਟਰਾਂਜ਼ਿਟ ਜਿੱਥੇ ਅੱਗੇ ਪਿੱਛੇ ਜਾਣਾਂ ਵੀ ਔਖਾ ਹੋਵੇ,ਤਾਂ ਫਿਰ ਇਹ ਇੰਨੀਂ ਸੋਹਣੀਂ ਨਹੀਂ ਲੱਗਦੀ |ਖਾਸ ਕਰਕੇ ਗੋਰੀ ਕੌਮ ਨੂੰ ਜਿਹੜੇ ਵਿਚਾਰੇ ਸਰਦੀ ਦਾ ਮੌਸਮ ਤੇ ਬਰਫੀਲਾ ਸਮਾਂ ਪੂਰੀ ਤਰਾਂ ਬੂਟਾਂ ਤੇ ਗਰਮ ਕੱਪੜਿਆਂ ਨਾਲ ਲੈਸ ਹੋ ਕੇ ਤੇ ਜੂਨ ਜੁਲਾਈ ਦੇ ਚਮਕੀਲੇ ਦਿਨਾਂ ਨੂੰ ਯਾਦ ਕਰਦੇ ਹੋਏ ਕੱਢਦੇ ਹਨ |
Read more » | 4 Comments

ਕੁਦਰਤ ਦੇ ਵਰਤਾਰੇ ਬੜੇ ਹੀ ਅਦਭੁੱਤ, ਵਿਸ਼ਾਲ ਅਤੇ ਮਹੀਣ ਹਨ। ਮੁੱਢ ਕਦੀਮ ਤੋਂ ਹੀ ਇਨਸਾਨ ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਧਰਮ, ਫ਼ਲਸਫਾ, ਗਿਆਨ-ਵਿਗਿਆਨ, ਇਨਸਾਨ ਦੁਆਰਾ, ਕੁਦਰਤ ਦੇ ਭੇਤਾਂ ਦੀ ਵਿਆਖਿਆ ਕਰਨ ਲਈ ਸਮੇਂ - ਸਮੇਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਹੀ ਉਪਜ ਹਨ
।
Read more » | 2 Comments

ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਹੋਣ ਵਾਲਾ ਪਤੀ ਸੁਹਣਾ, ਸੁਨੱਖਾ, ਹਾਣ ਦਾ ਤੇ ਚੰਗੇ ਕੱਦ-ਕਾਠ ਦਾ ਹੋਵੇ। ਉਸ ਦੇ ਮਾਪਿਆਂ ਦੀ ਵੀ ਇਹੋ ਇੱਛਾ ਹੁੰਦੀ ਹੈ ਕਿ ਉਹਨਾ ਦਾ ਜਵਾਈ ਸ਼ਰੀਕੇ ਵਿੱਚ ਇਜ਼ਤ-ਮਾਣ ਬਣਾਉਣ ਵਾਲਾ ਹੋਵੇ, ਪਰ ਕਹਿੰਦੇ ਨੇ ‘ਜੋੜੀਆਂ ਜਗ ਥੋੜੀਆਂ, ਨਰੜ ਬਥੇਰੇ।’ ਬਹੁਤ ਘੱਟ ਜੋੜੇ ਵਿਆਹ ਤੋਂ ਪਹਿਲਾਂ ਸਿਰਜੇ ਸੁਪਨਿਆਂ ਦੀ ਤਾਬੀਰ ਵੇਖਦੇ ਹਨ।
Read more » | 2 Comments

“ਜੇ ਤਖਤ ਨਹੀਂ, `ਤੇ ਤਾਜ਼ ਨਹੀਂ, ਤਾਂ ਕਿੰਗ ਨਹੀਂ।
ਜੇ ਕੇਸ ਨਹੀਂ, ਦਸਤਾਰ ਨਹੀਂ, ਤਾਂ ਸਿੰਘ ਨਹੀਂ।”
ਮਰਦੁਮ ਰਾ ਮੇ ਸ਼ਨਾਸਦ ਅਜ਼, ਰਫਤਾਰੋ, ਗੁਫਤਾਰੋ, ਦਸਤਾਰ।
ਸ਼ੇਖ ਸਾਅਦੀ ਈਰਾਨ ਦਾ ਮੁੱਖੀ ਸਾਹਿਤਕਾਰ ਪੱਗ ਨੂੰ ਕੇਵਲ ਮਾਤਰ ਲਿਬਾਸ ਦਾ ਪ੍ਰਤੀਕ ਹੀ ਨਹੀਂ ਮੰਨਦਾ, ਸਗੋਂ ਚੰਗੇ ਮੰਦੇ ਆਚਰਣ ਦੇ ਅੰਦਾਜੇ ਦਾ ਇੱਕ ਪੱਖ ਵੀ ਨੀਯਤ ਕਰਦਾ ਹੈ । ਆਮ ਕਹਾਵਤ ਹੈ ਕਿ ਆਦਮੀ ਤਿੰਨ ਚੀਜ਼ਾਂ ਤੋਂ ਪਹਿਚਾਣਿਆ ਜਾਂਦਾ ਹੈ।
Read more » | 2 Comments

ਵਿਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ।
Read more » | 1 Comment

ਕਿਸੇ ਵੀ ਮਹਾਨ ਵਿਅਕਤੀ ਦਾ ਸਾਡੇ ਜੀਵਨ ਵਿੱਚ ਆਉਣਾ ਵੱਡੀ ਘਟਣਾ ਹੁੰਦਾ ਹੈ, ਕਿਓਂ ਜੋ ਉਸ ਮਹਾਨ ਸਖਸ਼ੀਅਤ ਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ। ਅਕਸਰ ਇਹ ਮਹਾਨ ਵਿਅਕਤੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਸਾਡੀ ਰਹਿਨੁਮਾਈ ਕਰ ਕੇ ਸਾਨੂੰ ਅਪਣੀ ਮੰਜ਼ਲ ਤੇ ਪਹੁੰਚਣ ਲਈ ਸਹਾਈ ਹੁੰਦੇ ਹਨ। ਸਾਨੂੰ ਜੀਵਨ ਦੀ ਸੇਧ ਦਿੰਦੇ ਹਨ। ਸਾਡਾ ਜੀਵਨ ਹੀ ਬਦਲ ਦਿੰਦੇ ਹਨ।
ਮੇਰੀ ਸਾਇਦ ਇਹ ਖੁਸਕਿਸਮਤੀ ਹੀ ਸੀ ਕਿ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ (29 ਨਵੰਬਰ 1901—22 ਅਗੱਸਤ 1986) ਦੇ ਸੰਪਰਕ ਵਿੱਚ ਆਇਆ।
Read more » | 1 Comment

ਭਾਵੇਂ ਕਿ ਸੁਣਨ ਨੂੰ ਇਹ ਅਜੀਬ ਹੀ ਲੱਗੇ, ਪਰ ਇਹ ਗੱਲ ਬਿਲਕੁਲ ਸੱਚੀ ਹੈ ਕਿ ਸਵਿਟਜ਼ਰਲੈਂਡ ਵਿੱਚ ਵੀ ਦੁਸਹਿਰਾ ਮਨਾਇਆ ਜਾਂਦਾ ਹੈ ਅਤੇ ਬੜੀ ਧੂਮਧਾਮ ਨਾਲ ਰਾਵਣ ਵੀ ਸਾੜਿਆ ਜਾਂਦਾ ਹੈ। ਫ਼ਰਕ ਬਸ ਇਨਾ ਹੈ ਕਿ ਸਵਿੱਸਾਂ ਦਾ ਰਾਵਣ ਨਾ ਤਾਂ ਹਿੰਦੁਸਤਾਨੀਆ ਦੇ ਰਾਵਣ ਵਾਂਗ ਲੰਕਾ-ਪਤੀ ਹੈ ਅਤੇ ਨਾ ਹੀ ਕਿਸੇ ਰਾਮਚੰਦਰ ਦੀ ਵਾਨਰ ਸੈਨਾ ਨੇ ਉਸ ਨੂੰ ਸ਼ਿਕੱਸਤ ਦਿੱਤੀ ਹੈ।
Read more » | 3 Comments

ਗੁਰਮਤਿ ਕਾਲਜ ਵਿੱਚ ਪੜ੍ਹਦਿਆਂ ਦੋ ਸਾਲ ਦਾ ਸਮਾਂ ਗੁਜ਼ਰ ਗਿਆ। ਐਮ. ਏ. ਦੀ ਪੜ੍ਹਾਈ ਖ਼ਤਮ ਹੋ ਚੁਕੀ ਸੀ। ਉਮਰ ਵੀ ੨੪ ਸਾਲ ਦੇ ਆਸ-ਪਾਸ ਪੁਜ ਚੁਕੀ ਸੀ। ਅਖੀਰ ਜਦੋਂ ਬੋਰੀ ਬਿਸਤਰਾ ਇਕਠਾ ਕਰਕੇ ਹੋਸਟਲ ਤੋਂ ਜਦੋਂ ਘਰ ਪਹੁੰਚੇ ਤਾਂ ਮਨ ਵਿੱਚ ਇੱਕ ਡਰ ਜਿਹਾ ਹੋ ਗਿਆ ਕਿ ਯਾਰ ਐਮ. ਏ. ਪੜੇ ਤਾਂ ਅਨੇਕਾਂ ਬੇਰੁਜ਼ਗਾਰ ਪਿੰਡ ਵਿੱਚ ਹੀ ਜ਼ਿੰਦਗੀ ਗੁਜ਼ਾਰ ਰਹੇ ਹਨ ਕਿਤੇ ਮੈਂ ਵੀ ਉਨ੍ਹਾਂ ਵਿੱਚ ਸ਼ਾਮਿਲ ਹੋਣ ਲਈ ਤਾਂ ਨਹੀਂ ਆ ਗਿਆ।
Read more » | 4 Comments

ਦੇਸ਼ ਅੰਦਰ ਵੱਖ ਵੱਖ ਸਮੇ ਭਾਵੇਂ ਬੜੀ ਹੀ ਸ਼ਖਤੀ ਨਾਲ ਕਾਨੂੰਨ ਲਾਗੂ ਕੀਤੇ ਜਾਂਦੇ ਨੇ, ਪਰ ਇਹਨਾ ਕਾਨੂੰਨਾ ਦੇ ਤਹਿਤ ਪਤਾ ਨਹੀ ਕਦੇ ਕਿਸੇ ਨੂੰ ਸਜਾ ਹੋਈ ਹੋਵੇ ਕੇ ਨਾ ਇਹ ਤਾਂ ਰੱਬ ਹੀ ਜਾਣਦਾ ਏ। ਪਰ ਇਹਨਾ ਕਾਨੂੰਨਾ ਦੇ ਰਾਖੇ ਬਹੁਤੇ ਵਾਰੀ ਆਪ ਢਾਬਿਆਂ ਅਤੇ ਕਈ ਹੋਰ ਜਨਤਕ ਥਾਂਵਾਂ ਤੇ ਇਹਨਾਂ ਬਾਲ ਮਜਦੂਰਾਂ ਨੂੰ ਦਬਕੇ ਅਤੇ ਠੁੱਡੇ ਮਾਰਦੇ ਜਰੂਰ ਵੇਖੇ ਜਾ ਸਕਦੇ ਹਨ
Read more » | 1 Comment

ਹੁਸਨ ਦੀ ਤਾਰੀਫ਼ ਬਾਬੇ ਆਦਮ ਦੇ ਵੇਲੇ ਤੋਂ ਹੀ ਹੁੰਦੀ ਆਈ ਏ। ਆਦਿ ਕਾਲ ਤੋਂ ਹੀ ਔਰਤ ਦੀ ਸੁੰਦਰਤਾ ਕਵੀਆਂ ਦੀ ਕਵਿਤਾ ਦਾ ਮੁੱਖ ਵਿਸ਼ਾ ਰਹੀ ਹੈ। ਮਨੁੱਖ ਦੁਆਰਾ ਭਾਸ਼ਾ ਦਾ ਗਿਆਨ ਹਾਸਲ ਕਰਨ ਤੋਂ ਪਹਿਲਾਂ ਸੁੰਦਰਤਾ ਦੀ ਤਾਰੀਫ਼ ਇਸ਼ਾਰਿਆਂ ਜਾਂ ਚਿਹਰੇ ਦੇ ਹਾਵਾਂ-ਭਾਵਾਂ ਦੁਆਰਾ ਜ਼ਰੂਰ ਕੀਤੀ ਜਾਂਦੀ ਹੋਵੇਗੀ।
Read more » | No Comments

ਪੰਜਾਬੀ ਸੁਖਨ ਦੇ ਮਈ 2009 ਅੰਕ ਵਿੱਚ ਛਪੇ ਸ. ਹਰਬੀਰ ਸਿੰਘ ਭੰਵਰ ਦੇ ਦਿਲਚਸਪ, ਵਾਕਫੀ-ਭਰਪੂਰ ਲੇਖ ‘ਚਿੱਤਰਕਾਰ ਸੋਭਾ ਸਿੰਘ ਨੂੰ ਯਾਦ ਕਰਦਿਆਂ’ ਨੇ ਅੰਦਰੇਟੇ, ਪਾਲਮਪੁਰ, ਰਾਜਪੁਰ ਤੇ ਪੰਚਰੁਖੀ ਨਾਲ ਸੰਬੰਧਤ 1964-65 ਦੀਆਂ ਖੁਸ਼ਗਵਾਰ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਖ਼ਾਸ ਕਰਕੇ, ਹੁਣੇ ਹੁਣੇ ਅਪ੍ਰੈਲ, 2009 ਵਿੱਚ ਕੀਤੀ ਸ. ਸੋਭਾ ਸਿੰਘ ਜੀ ਦੇ ਸਟੁਡੀਓ ਦੀ ਯਾਤ੍ਰਾ ਦੀਆਂ
।
Read more » | No Comments

ਪਹਿਲੀ ਵਾਰੀ ਪੰਜਾਬੀ ਰੰਗ ਮੰਚ ਦੀ ਨੱਕੜਦਾਦੀ ਮਿਸਿਜ਼ ਨੋਰ੍ਹਾ ਰਿਚਰੱਡਜ਼ ਦਾ ਨਾਂਅ ਮੈਂ ਅੰਦਰੇਟੇ ਜਾ ਕੇ ਹੀ ਸੁਣਿਆ। ਇਹ ਜੁਲਾਈ 1961 ਦੀ ਗਲ ਹੈ। ਚੜ੍ਹਦੀ ਜਵਾਨੀ ਵਿੱਚ ਮੈਨੁੰ ਚਿੱਤਰਕਾਰੀ ਦਾ ਸ਼ੌਕ ਸੀ। ਕਿਸੇ ਕਿਸੇ ਪੰਜਾਬੀ ਅਖ਼ਬਾਰ ਜਾ ਮੈਗਜ਼ੀਨ ਵਿੱਚ ਮੇਰਾ ਬਣਾਇਆ ਡੀਜ਼ਾਈਨ ਕਦੀ ਕਦੀ ਛਪ ਵੀ ਜਾਂਦਾ ਸੀ।
Read more » | 1 Comment
ਦਾਰੂ ਪੀ ਕੇ ਮੇਲੇ ਵਿੱਚ ਜੱਟ ਨੱਚਦਾ, ਭੰਨ ਦਿੱਤਾ ਜਾਣ ਕੇ ਗਲਾਸ ਕੱਚਦਾ,
ਕਚਹਿਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਏ ਤਰੀਕ ਕਿਸੇ ਜੱਟ ਦੀ,
ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਬੜ੍ਹਕ ਨੂੰ ਰੋਕੇ,
ਉਤਲੇ ਅਤੇ ਅਜਿਹੇ ਹੋਰ ਗੀਤਾਂ ਦਾ ਜ਼ਿਕਰ ਕਰਦਿਆਂ ਇੱਕ ਵਾਰ ਪ੍ਰੋਫੈਸਰ ਮੋਹਨ ਸਿੰਘ ਮੇਲੇ `ਤੇ ਅਜੋਕੇ ਗੀਤਕਾਰਾਂ ਨੂੰ ਸੰਬੋਧਿਤ ਹੁੰਦੇ ਹੋਏ ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਡਾ: ਸਰਦਾਰਾ ਸਿੰਘ ਜੌਹਲ ਹੁਰਾਂ ਕਿਹਾ ਸੀ ਕਿ “ਉਏ ਭਲਿਉ ਮਾਣਸੋ ਜੱਟ ਨੂੰ ਕੋਈ ਚੱਜ ਦਾ ਕੰਮ ਵੀ ਕਰ ਲੈਣ ਦਿਉ ਕਿਉਂ ਉਸਨੂੰ ਦਾਰੂ ਪਿਆ ਕੇ, ਬੜਕਾਂ ਮਰਵਾ ਕੇ ਕਚਹਿਰੀਆਂ `ਚ ਤੋਰ ਛੱਡ ਦੇ ਹੋ”।
Read more » | No Comments
ਏਜਾਜ਼ ਰਿਆਜ਼ ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ ਹੈ। ੨੦ ਸਾਲਾ ਏਜਾਜ਼ ਬੀ.ਕਾਮ (ਦੂਜਾ ਸਾਲ) ਦਾ ਵਿਦਿਆਰਥੀ ਹੈ। ਭਾਵੇਂ ਉਸ ਦੇ ਪਰਵਾਰ ਵਿੱਚ ਪਹਿਲਾਂ ਕੋਈ ਸ਼ਾਇਰ ਨਹੀਂ ਸੀ, ਪਰ ਏਜਾ਼ਜ ਨੇ ਦਸਵੀਂ ਜਮਾਤ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਬੜੀ ਚੀਜ਼ਾਂ ਤੇ ਮਸਲਿਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਦਾ, ਸਮਝਦਾ ਹੈ ਤੇ ਨਿਹਾਇਤ ਹੀ ਪੁਖਤਗੀ ਨਾਲ ਬਿਆਨਦਾ ਹੈ।
Read more » | No Comments

ਵਿਗਿਆਨ ਨੇ ਹੁਣ ਤਾਂ ਇਹ ਵੀ ਸਿੱਧ ਕਰ ਦਿੱਤਾ ਹੈ ਕਿ 13 ਅਰਬ 7 ਕਰੋੜ ਸਾਲ ਪਹਿਲਾਂ ਇੱਕ ਮਹਾਂ ਵਿਸਫੋਟ ਸੀ ਜਿਸ ਤੋਂ ਬਾਅਦ ਸਾਡਾ ਇਹ ਬ੍ਰਹਿਮੰਡ ਹੋਂਦ ਵਿੱਚ ਆਇਆ। ਤੇ ਫੇਰ ਉਸ ਤੋਂ 20 ਕਰੋੜ ਸਾਲ ਬਾਅਦ ਤਾਰੇ। ਉਨ੍ਹਾਂ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ ਤਾਰਾ ਹੈ ਸੂਰਜ। ਸੂਰਜੀ ਮੰਡਲ ਵਿੱਚ ਇੱਕ ਨਿੱਕਾ ਜਿਹਾ ਗ੍ਰਹਿ ਧਰਤੀ ਜਿਸ ਦੀ ਉਮਰ ਅਜੇ ਸਾਢੇ ਚਾਰ ਅਰਬ ਵਰੇ ਹੈ। ਜੋ ਲੱਗਭੱਗ ਆਪਣੀ ਅੱਧੀ ਉਮਰ ਭੋਗ ਚੁੱਕੀ ਹੈ।
Read more » | No Comments

ਭਗਤ ਕਬੀਰ ਜੀ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਪਾਏ ਜਾਂਦੇ ਹਨ, ਪਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕ੍ਹਾਨ ਸਿੰਘ ਜੀ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਮੁਤਾਬਿਕ ਉਹਨਾਂ ਦਾ ਜਨਮ 1398 ਈਸਵੀ (ਜੇਠ ਸੁਦੀ 15, ਸੰਮਤ 1455) ਵਿੱਚ ਹੋਇਆ।
Read more » | No Comments

ਨੱਚਣਾ-ਕੁੱਦਣਾ ਮਨ ਦਾ ਆਪ ਮੁਹਾਰਾ ਉਛਾਲ ਹੁੰਦਾ ਹੈ। ਜਦ ਮਨ ਵਿੱਚ ਚਾਓ ਤੇ ਉਮਾਹ ਪੈਦਾ ਹੁੰਦਾ ਹੈ ਤਾਂ ਗੁਦਗੁਦੀ ਜਨਮ ਲੈਂਦੀ ਹੈ। ਇਸ ਗੁਦਗੁਦੀ ਦਾ ਸਰੂਰ ਪੈਰਾਂ ਨੂੰ ਥਿਰਕਣ ਅਤੇ ਤਨ ਨੂੰ ਝੂਮਣ ਲਾ ਦਿੰਦਾ ਹੈ, ਜਿਸ ਨੂੰ ਨਾਚ-ਗਿੱਧੇ-ਭੰਗੜੇ ਦਾ ਨਾਂਅ ਦਿੱਤਾ ਗਿਆ ਹੈ। ਸਾਉਣ ਦਾ ਮਹੀਨਾ ‘ਤੀਆਂ ‘ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਤੀਆ (ਤੀਵੀ) ਸ਼ਬਦ ਤੋਂ ‘ਤੀਆਂ ‘ਸ਼ਬਦ ਹੋਂਦ ਵਿੱਚ ਆਇਆ ਜਿਸ ਦਾ ਅਰਥ ਹੈ ਕਿ ਤੀਵੀਆਂ ਖਾਸ ਕਰਕੇ ਨੱਢੀਆਂ /ਮੁਟਿਆਰਾਂ ਲਈ ਨੱਚਣ-ਟੱਪਣ-ਗਾਉਣ ਤੇ ਪੀਂਘਾਂ ਝੂਟਣ ਦਾ ਖਾਸ ਤਿਉਹਾਰ। ਇਸ ਨੂੰ ‘ਤੀਆਂ ‘ਖੇਡਣਾ ਵੀ ਆਖਿਆ ਜਾਂਦਾ ਹੈ।
Read more » | 1 Comment

ਮੇਰੇ ਇਸ ਲੇਖ ਦਾ ਸਿਰਲੇਖ ਪੜ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸੇ ਆਦਮੀ-ਔਰਤ ਨੇ ਮਿਲ ਕੇ ਕੁੱਝ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ ਪਰ ਅਜਿਹੀ ਗੱਲ ਨਹੀਂ ਹੈ। ਅਸਲ ਵਿੱਚ ਇਸ ਲੇਖ ਦਾ ਮੁੱਖ ਮਨੋਰਥ ਇਹ ਹੈ ਕਿ ਅੰਗਰੇਜ਼ੀ ਕਲਚਰ ਦਾ ਭਾਰਤੀ ਅਤੇ ਖਾਸਕਰ ਪੰਜਾਬੀ ਸੰਸਕ੍ਰਿਤੀ ਤੇ ਇੰਨਾਂ ਜਿਆਦਾ ਅਤੇ ਗਹਿਰਾ ਪ੍ਰਭਾਵ ਪਿਆ ਹੈ ਕਿ ਮੈਨੂੰ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਪਿਆ ਹੈ ਕਿ ਪੱਛਮੀ ਸਮਾਜ ਦੇ ਅੰਕਲ ਅੰਟੀ ਸ਼ਬਦ ਨੇ ਭਾਰਤੀ ਰਿਸ਼ਤਿਆਂ ਦੇ ਮੌਹ ਭਿੱਜੇ ਸ਼ਬਦਾਂ ਚਾਚੇ ਤਾਏ ਭੂਆ ਅਤੇ ਫੁੱਫੜ ਦਾ ਕਤਲ ਕਰ ਦਿੱਤਾ ਹੈ।
Read more » | 1 Comment

ਪੰਜਾਬ ਦੇਸ਼ ਦੀ ਖੜਗ ਭੁਜਾ ਹੈ, ਦੇਸ਼ ਦਾ ਅੰਨਦਾਤਾ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਤੇ ਪਿਛੋਂ ਇਸ ਦੇ ਸਰਬ-ਪੱਖੀ ਵਿਕਾਸ ਵਿੱਚ ਮਹਾਨ ਯੋਗਦਾਨ ਪਾਇਆ ਹੈ। ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਸਮਝਿਆ ਜਾਂਦਾ ਹੈ। ਉਹ ਵੱਧੀਆਂ ਖਾਦੇ ਪਹਿਣਦੇ ਹਨ, ਵੱਧੀਆ ਕਪੜੇ ਪਹਿਣਦੇ ਹਨ, ਰਹਿਣ-ਸਹਿਣ ਸਭ ਤੋਂ ਉਚੇ ਪੱਧਰ ਦਾ ਹੈ ਅਤੇ ਚੰਗੇ ਮਹਿਮਾਨ-ਨਿਵਾਜ਼ ਹਨ। ਪੰਜਾਬੀ ਬੜੇ ਹੀ ਬਹਾਦਰ ਹਨ, ਅਗਾਂਹਵਧੂ ਹਨ, ਦਰਿਆ ਦਿਲ ਹਨ, ਜ਼ਿੰਦਾ ਦਿਲ ਹਨ, ਜਾਂ-ਬਾਜ਼ ਹਨ, ਮੌਤ ਨੂੰ ਮਖੌਲਾਂ ਕਰਨ ਵਾਲੇ ਹਨ।
Read more » | No Comments

ਦੇਸੀ ਮੱਕੀ, ਗੰਨੇ, ਕਪਾਹ, ਸਣ, ਚਰ੍ਹੀ, ਬਾਜਰੇ ਤੇ ਮਾਂਹ, ਮੋਠ, ਮਾੜ੍ਹੀ ਦੀਆਂ ਫਸਲਾਂ ਨਾਲ ਡੁਲ੍ਹ ਡੁਲ੍ਹ ਪੈਂਦੇ ਤੇ ਲਹਿ ਲਹਾਉਂਦੇ ਖੇਤ। ਨਾ ਜਲ-ਜੀਰਣੀ ਜੀਰੀ, ਨਾ ਪਲ ਪਲ ਪੱਲਾ ਮਾਰ ਕੇ ਦੀਵੇ ਬੁਝਾਉਂਦੀ ਬਿਜਲੀ, ਨਾ ਜ਼ਹਿਰੀਲੀ ਖਾਦ ਜਾਂ ਪੱਤ-ਛੜਕਾਈ। ਸਿੰਜਾਈ ਸਾਉਣ ਦੇ ਛਰਾਟਿਆਂ, ਨਹਿਰੀ ਪਾਣੀ ਜਾਂ ਟਿੰਡਾਂ ਗੇੜਦੇ, ਟਕ ਟਕ ਕਰਦੇ ਕੁੱਤੇ ਵਾਲੇ ਹਲਟ ਤੋਂ। ਪੌਣ ਪਾਣੀ ਦਾ ਪ੍ਰਦੂਸ਼ਣ ਭਲਾ ਕੀ ਹੁੰਦੈ?
Read more » | No Comments
ਅੱਜ ਦੇ ਇਸ ਆਧੁਨਿਕ ਤੇ ਵਿਗਿਆਨਕ ਯੁੱਗ ਵਿੱਚ ਔਰਤ ਦੀ ਅਜਾਦੀ ਬਾਰੇ ਗੱਲ ਕਰਨਾ ਆਪਣੇ ਆਪ ਵਿੱਚ ਬਹੁਤ ਛੋਟਾ ਵਿਚਾਰ ਹੈ। ਜੇ ਅਜਾਦੀ ਦੀ ਬਜਾਏ ਇਉਂ ਕਹਿ ਲਿਆ ਜਾਏ ਕਿ ਅੱਜ ਦੇ ਇਸ ਆਧੁਨਿਕ ਯੁੱਗ ਨੇ ਔਰਤ ਨੂੰ ਬਹੁਤ ਬੇਬਸ ਜਿਹਾ ਕਰ ਦਿੱਤਾ ਹੈ ਤਾਂ ਸਾਇਦ ਅਤਿਕਥਨੀ ਨਹੀਂ ਹੋਏਗੀ, ਭਾਰਤੀ ਸਮਾਜ ਵਿੱਚ ਅੱਜ ਔਰਤ ਹਰ ਪਖੋਂ ਅਜਾਦ ਹੈ, ਹਰ ਖੇਤਰ ਵਿੱਚ ਪੁਰਖਾਂ ਨਾਲ ਖਲੋਤੀ ਹੈ ਜਾਂ ਇਹ ਕਹਿ ਲਉ ਕਿ ਅੱਜ ਔਰਤ ਪੁਰਖ ਨਾਲੋ ਵੀ ਅਗਾਂਹ ਜਾ ਖਲੋਤੀ ਹੈ, ਔਰਤ ਸਮਾਜ ਦੇ ਹਰ ਖੇਤਰ ਵਿੱਚ ਆਪਣੀ ਭਾਗੀਦਾਰੀ ਦਰਸਾ ਚੁੱਕੀ ਹੈ।
Read more » | No Comments

ਪੰਜਾਬੀ ਸ਼ਾਇਰ ਅਤੇ ਵਿਦਵਾਨ ਪ੍ਰੋ. ਰੁਪਿੰਦਰ ਮਾਨ ਛੋਟੀ ਉਮਰ ਵਿੱਚ ਹੀ ਵੱਡੀ ਸ਼ਖ਼ਸੀਅਤ ਦਾ ਮਾਲਕ ਬਣ ਗਿਆ ਸੀ। 2 ਨਵੰਬਰ 1965 ਨੂੰ ਅਧਿਆਪਕ ਪਿਤਾ ਗਿਆਨ ਸਿੰਘ ਮਾਨ ਅਤੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜਨਮੇ ਰੁਪਿੰਦਰ ਨੂੰ ਲੋਕ-ਪੱਖੀ ਸੰਘਰਸ਼ ਦੀ ਜਾਗ ਵਿਦਿਆਰਥੀ ਜੀਵਨ ਵਿੱਚ ਹੀ ਲੱਗ ਗਈ ਸੀ। ਜ਼ਹੀਨ ਏਨਾ ਸੀ ਕਿ ਆਪਣੇ ਸਕੂਲ ਤੇ ਕਾਲਜ ਦੇ ਸਮੁੱਚੇ ਅਕਾਦਮਿਕ ਰਿਕਾਰਡ ਵਿੱਚ ਉਸ ਨੇ ਹਮੇਸ਼ਾ ਪਹਿਲਾ ਜਾਂ ਦੂਜਾ ਸਥਾਨ ਹੀ ਆਪਣੇ ਨਾਂ ਦਰਜ ਕਰਵਾਇਆ।
Read more » | 2 Comments
ਦੂਜੇ ਵਿਸ਼ਵ ਯੁੱਧ ਦੇ ਆਖਰੀ ਦਿਨਾਂ ਵਿੱਚ ਅਮਰੀਕੀ ਫੌਜਾਂ ਵੱਲੋਂ ਜਪਾਨ ਦੇ ਦੋ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾਂ ਅਤੇ ਨਾਗਾਸਾਕੀ ਨੂੰ ਪ੍ਰਮਾਣੂ ਬੰਬਾਂ ਨਾਲ ਤਬਾਹ ਕਰ ਦਿੱਤਾ ਗਿਆ। 6 ਅਗਸਤ 1945 ਨੂੰ ਹੀਰੋਸ਼ੀਮਾਂ ਅਤੇ ਫਿਰ 9 ਅਗਸਤ 1945 ਨੂੰ ਨਾਗਾਸਾਕੀ ਉੱਪਰ ਪ੍ਰਮਾਣੂ ਬੰਬਾਂ ਦੇ ਕਹਿਰ ਨਾਲ ਲਗਭਗ 230000 ਇਨਸਾਨੀ ਜਿੰਦਗੀਆਂ ਮੌਤ ਦੇ ਮੂੰਹ ਜਾ ਪਈਆਂ ਜੋ ਜਿੰਦਾ ਬਚ ਗਏ ਉਹਨਾਂ ਵਿੱਚੋਂ ਵੀ ਬਹੁਤੇ ਕਈ ਤਰਾਂ ਦੀਆਂ ਲਾਇਲਾਜ ਬਿਮਾਰੀਆਂ ਨਾਲ ਪੀੜਤ ਹੋ ਕੇ ਲੰਮਾਂ ਸਮਾਂ ਨਰਕ ਵਰਗੀ ਜਿੰਦਗੀ ਭੋਗਦੇ ਮੌਤ ਨਾਲ ਲੜਦੇ ਰਹੇ।
Read more » | No Comments

ਜੋ ਸੰਸਾਰ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਆਪਨੈ ਸੁਆਇ ਮਿਲਾਸਾ॥ ਜਿਤੁ ਦਿਨਿ ਉਨ੍ਹ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ॥ (860) ਸੰਸਾਰ ਦੇ ਬਹੁਤੇ ਲੋਕ ਦੁਨੀਆਵੀ ਮੋਹ ਮਾਇਆ ਵਿੱਚ ਅਤਿ ਗ਼ਲਤਾਨ ਹੋ ਕੇ ਆਪਣਾ ਨਿਰੰਕਾਰੀ ਜੀਵਨ ਤਾਂ ਗਵਾਉਂਦੇ ਹੀ ਹਨ ਪਰ ਸੰਸਾਰੀ ਜੀਵਨ ਵੀ ਦੁਬਰ ਕਰ ਲੈਂਦੇ ਅਤੇ ਕੋਹਲੂ ਦੇ ਬੈਲ ਦੀ ਤਰ੍ਹਾਂ ਧੰਦਿਆਂ ਦੀ ਪੰਜਾਲੀ ਵਿੱਚ ਜੁਪੇ ਰਹਿੰਦੇ ਹਨ।
Read more » | No Comments
ਪੰਜਾਬ ਹਰਿਆਣਾ ਹਾਈਕੋਰਟ ਦੋ ਸੂਬਿਆਂ ਦੀ ਸਾਂਝੀ ਹੋਣ ਕਾਰਨ ਮੇਰੇ ਨਾਲ ਹਰਿਆਣਵੀ ਵਕੀਲ ਵੀ ਵਕਾਲਤ ਕਰਦੇ ਹਨ। ਮੈਂਨੂੰ ਕਈ ਹਰਿਆਣਵੀ ਜਾਟ ਵਕੀਲ ਕਹਿੰਦੇ ਰਹਿੰਦੇ ਹਨ ਕਿ “ਹਰਿਆਣੇ ਦੇ ਭਵਾਨੀਂ, ਨਾਰਨੌਲ, ਫਰੀਦਾਬਾਦ ਵਰਗੇ ਪੱਛੜਿਆਂ ਜਿਲ੍ਹਿਆਂ ਦੇ ਗਰੀਬ ਤੇ ਬੇਰੋਜਗਾਰ ਵਸਨੀਕਾਂ ਨੂੰ ਜੇ ਕੋਈ ਪੁੱਛੇ ਕਿ ਵਿਦੇਸ਼ ਜਾਣਾ ਹੈ? ਜਵਾਬ ਦੀ ਥਾਂ ਸਵਾਲ ਕਰਨਗੇ, ਕੇ ਕਰੇਂਗੇ? ਤੇ ਤੁਹਾਡੇ ਪੰਜਾਬ ਵਿੱਚ ਲੋਕ ਜਹਾਜ ਦੇ ਪਹੀਆਂ ਨਾਲ ਲਟਕ ਕੇ ਵੀ ਮਰਨ ਲਈ ਤਿਆਰ ਹਨ। ਕੇ ਬਾਤ ਹੈ ਸਰਦਾਰ ਜੀ? ਦੋ ਵਕਤ ਕੀ ਰੋਟੀ ਤੋ ਪੰਜਾਬ ਮੇਂ ਸੱਭੀ ਖਾਵੈ ਹੈ।
ਪਰਵਾਸ ਕੁਦਰਤੀ ਵਰਤਾਰਾ ਹੈ। ਜਾਨਵਰ ਤੇ ਪੰਛੀ ਵੀ ਚੰਗੇਰੀਆਂ ਚਰਾਗਾਹਾਂ ਤੇ ਚੋਗ ਲਈ ਦੂਰ ਦੁਰਾਡੇ ਚੋਗ ਚੁਗਣ ਗਏ ਉੱਥੇ ਹੀ ਰਹਿ ਜਾਂਦੇ ਹਨ। ਪਰ ਅੱਜ ਦੇ ਪੰਜਾਬ ਦੀ ਸਮੱਸਿਆ ਕੁੱਝ ਵੱਖਰੀ ਹੈ।
Read more » | No Comments

ਹਰ ਧਰਮ, ਕੌਮ ਅਤੇ ਮਜ਼ਹਬ ਦੇ ਆਪੋ ਆਪਣੇ ਵੱਖਰੇ-2 ਤਿਉਹਾਰ ਅਤੇ ਰੀਤੀ-ਰਿਵਾਜ਼ ਹੁੰਦੇ ਹਨ। ਜਿਸਨੂੰ ਸਬੰਧਿਤ ਧਰਮ, ਕੌਮ ਅਤੇ ਮਜ਼ਹਬ ਦੇ ਲੋਕ ਹੀ ਮਨਾਉਂਦੇ ਹਨ। ਮੁਸਲਿਮ ਕੌਮ ਦੇ ਤਿਉਹਾਰ ਹਿੰਦੂ, ਇਸਾਈ, ਜੈਨੀ, ਬੋਧੀ ਆਦਿ ਨਹੀਂ ਮਨਾਉਂਦੇ ਅਤੇ ਇਹਨਾਂ ਦੇ ਤਿਉਹਾਰ ਮੁਸਲਿਮ ਨਹੀਂ ਮਨਾਉਂਦੇ। ਤਿਉਹਾਰਾਂ ਤੋਂ ਸਾਨੂੰ ਸਬੰਧਿਤ ਕੌਮ ਦੇ ਰੀਤੀ-ਰਿਵਾਜ਼ਾਂ, ਸਿਧਾਤਾਂ, ਉੱਚਤਮ ਆਦਿ ਦਾ ਵੀ ਪਤਾ ਚਲਦਾ ਹੈ ਕਿ ਫਲਾਂ ਕੌਮ ਦਾ ਫਲਾਂ ਤਿਉਹਾਰ ਸਮਾਜ ਨੂੰ ਕੀ ਸਿੱਖਿਆ ਦਿੰਦਾ ਹੈ। ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਆਪਣੇ ਤਿਉਹਾਰ ਹਨ, ਜਿਵੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਦਿਵਸ, ਜੋਤੀ-ਜੋਤ ਦਿਵਸ, ਵਿਸਾਖੀ, ਹੋਲਾ ਮਹੱਲਾ, ਕੌਮ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਜਿਸ ਤੋਂ ਨਾ ਕਿ ਸਿਰਫ ਸਾਡੀ ਕੌਮ ਨੂੰ ਬਲਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਪੱਕੇ ਰਹਿਣ, ਦੇਸ਼, ਕੌਮ ਅਤੇ ਮਨੁੱਖਤਾ ਲਈ ਲੜ ਕੇ ਮਰਨ ਦੀ ਸਿੱਖਿਆ ਮਿਲਦੀ ਹੈ।
Read more » | 2 Comments

ਅਗੱਸਤ 1947 ਵਿੱਚ ਸੌੜੀ ਸਿਆਸੀ ਸੋਚ ਵਾਲੇ ਕੁੱਝ ਖੁਦਗਰਜ਼ ਲੀਡਰਾਂ ਦੀ ਅੜੀ ਕਾਰਨ ਜਦੋਂ ਦੇਸ਼ ਦੀ ਚੰਦਰੀ ਵੰਡ ਹੋਈ, ਮੈਂ ਸਾਢੇ ਕੁ ਅੱਠ ਸਾਲ ਦਾ ਸੀ ਅਤੇ ਦੂਸਰੀ ਜਮਾਤ ਪਾਸ ਕਰਕੇ ਤੀਸਰੀ ਵਿੱਚ ਪੜ੍ਹ ਰਿਹਾ ਸੀ। ਉਸ ਜ਼ਮਾਨੇ ਦੇ ਬੱਚੇ ਬੜੇ ਹੀ ਭੋਲੇ ਭਾਲੇ, ਸਿੱਧੇ ਸਾਦੇ ਤੇ ਮਾਸੂਮ ਹੁੰਦੇ ਸੀ, ਮੈਂ ਖੁਦ ਸਿੱਧੜ ਜਿਹਾ ਹੁੰਦਾ ਸੀ। ਪੂਰੀ ਹੋਸ਼ ਤਾਂ ਨਹੀਂ ਪਰ ਬਹੁਤ ਸਾਰੀਆਂ ਗਲਾਂ ਮਨ `ਤੇ ਉਕਰੀਆਂ ਪਈਆਂ ਹਨ, ਜਿਨ੍ਹਾਂ ਦੀ ਯਾਦ ਅਕਸਰ ਆਉਂਦੀ ਰਹਿੰਦੀ ਹੈ।
Read more » | No Comments

ਮਹਾਂਨ ਕੋਸ਼ ਅਨੁਸਾਰ ਗੁਰ ਸੰਸਕ੍ਰਿਤ ਦਾ ਸ਼ਬਦ ਹੈ ਜੋ ਗ੍ਰੀ ਧਾਤੂ ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਨਿਗਲਣਾ ਅਤੇ ਸਮਝਾੳੇਣਾਂ ਜੋ ਅਗਿਆਨ ਨੂੰ ਖਾ ਜਾਂਦਾ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ ਉਹ ਗੁਰੂ ਹੈ। ਗੁਰਬਾਣੀ ਵਿਖੇ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ।ਜਿਵੇਂ-ਗੁਰ ਅਪਨੇਆਗੈ ਅਰਦਾਸਿ..॥(1147) ਸੁਖਸਾਗਰ ਗੁਰੁ ਪਾਇਆ॥(626) ਅਪਨਾ ਗੁਰੂ ਧਿਆਏ।(627) ਗੁਰੂ ਅਧਿਆਪਕ ਨੂੰ ਵੀ ਕਹਿੰਦੇ ਹਨ।
Read more » | 1 Comment

ਪੰਜਾਬ, ਪੰਜਾਬੀ, ਪੰਜਾਬੀਅਤ ਇੱਕ ਇਹੋ ਜਿਹੇ ਸ਼ਬਦਾਂ ਦਾ ਸਮੂਹ ਹੈ, ਜਿਸ ਉੱਪਰ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿਣ ਵਾਲੇ, ਦੇਸ਼ਾਂ-ਵਿਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਕਿਸੇ ਨੇ ਵੀ ਨਿਰਪੱਖ ਹੋ ਕੇ ਇਹਨਾਂ ਸ਼ਬਦਾਂ ਨੂੰ ਸਮਝਿਆ ਹੈ, ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪੈਂਦਾ ਹੈ। ਕੀ ਖਾਸੀਅਤ ਹੈ ਸਾਡੀ ਪੰਜਾਬੀ ਭਾਸ਼ਾ ਵਿੱਚ, ਸਾਡੇ ਪੰਜਾਬ ਵਿੱਚ ਅਤੇ ਪੰਜਾਬ ਦੀ ਰਹਿਣ ਸਹਿਣ ਪੰਜਾਬੀਅਤ ਵਿੱਚ? ਇੱਕ ਵਾਰ ਸੋਚਣਾ ਬਣਦਾ ਹੈ ਕਿ ਜਿਸ ਭਾਸ਼ਾ ਭਾਵ ਪੰਜਾਬੀ ਉਪਰ ਕਿਸੇ ਨੂੰ ਵੀ ਜ਼ਰਾ ਜਿਹਾ ਸਮਝਣ ਨਾਲ ਮਾਣ ਮਹਿਸੂਸ ਹੋਣ ਲੱਗ ਜਾਂਦਾ ਹੈ, ਉਸ ਮਿੱਠੀ ਜੁਬਾਨ ਤੋਂ ਪੰਜਾਬ ਵਿੱਚ, ਪੰਜਾਬੀ ਘਰਾਂ ਵਿੱਚ ਪੈਦਾ ਹੋਣ ਵਾਲੇ ਅੱਜ ਦੇ ਨੌਜਵਾਨ ਅਤੇ ਫਿਰ ਆਪਣੇ ਸਕੂਟਰਾਂ, ਮੋਟਰਸਾਇਕਲਾਂ ਅਤੇ ਕਾਰਾਂ ਦੀਆਂ ਨੰਬਰ ਪਲੇਟਾਂ ਤੇ “ਪੰਜਾਬੀ ਮੁੰਡਾ”, “ਪੰਜਾਬੀ ਜੱਟ” ਜਾਂ “ਪੰਜਾਬੀ” ਲਿਖਵਾਉਣ ਵਾਲੇ ਪੰਜਾਬੀ ਨੂੰ ਬੋਲਣ, ਲਿਖਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਹਨ?
Read more » | No Comments
ਮਨੁੱਖੀ ਵਿਕਾਸ ਦੇ ਹਰ ਪੜਾਅ `ਤੇ ਸਿੱਖਿਆ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਸਿੱਖਿਆ ਦੇ ਪ੍ਰਸਾਰ ਲਈ ਸਮੇਂ ਸਮੇਂ ਅਨੇਕਾਂ ਕੋਸ਼ਿਸ਼ਾਂ ਹੁੰਦੀਆਂ ਆਈਆਂ ਹਨ, ਉਹਨਾਂ ਹੀ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ ਵਿਸ਼ਵ ਸਾਖਰਤਾ ਦਿਵਸ। ਵਿਸ਼ਵ ਪ੍ਰਸਿੱਧ ਸੰਸਥਾ ਯੂਨੈਸਕੋ ਵੱਲੋਂ 17 ਨਵੰਬਰ 1965 ਨੂੰ ਲਏ ਗਏ ਇੱਕ ਮਹੱਤਵਪੂਰਨ ਫੈਸਲੇ ਤਹਿਤ ਸਿੱਖਿਆ ਦੇ ਮਹੱਤਵ ਨੂੰ ਸੰਸਾਰ ਪੱਧਰ `ਤੇ ਉਜਾਗਰ ਕਰਨ ਲਈ ਹਰ ਸਾਲ 8 ਨਵੰਬਰ ਨੂੰ ਸਾਖਰਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਪ੍ਰੋਗਰਾਮ ਅਧੀਨ ਨਾ ਸਿਰਫ ਜਾਗਰੂਕਤਾ ਲਹਿਰ ਚਲਾਈ ਗਈ ਸਗੋਂ ਸਿਖਿਆ ਦੇ ਵਿਸਤਾਰ ਨੂੰ ਯਕੀਨੀ ਬਨਾਉਣ ਲਈ ਹੋਰ ਵੀ ਬਹੁਤ ਸਾਰੇ ਠੋਸ ਕਦਮ ਉਠਾਏ ਗਏ। ਵਿਸ਼ਵ ਭਰ ਵਿੱਚ ਕਾਫੀ ਦੇਸ਼ਾਂ ਨੇ ਇਸ ਲਹਿਰ ਵਿੱਚ ਸਰਗਰਮ ਹਿੱਸੇਦਾਰੀ ਨਿਭਾਈ ਜਿਸ ਦੇ ਸਿੱਟੇ ਵਜੋਂ ਅੱਜ ਲਗਭਗ 50 ਮੁਲਕਾਂ ਵਿੱਚ ਬਾਲਗ ਸਿੱਖਿਆ ਦਰ 99 ਪ੍ਰਤੀਸ਼ਤ ਜਾਂ ਇਸ ਤੋਂ ਵੀ ਉੱਪਰ ਪਹੁੰਚ ਚੁੱਕੀ ਹੈ।
Read more » | No Comments

ਅਪਰਾਧ ਦਾ ਇਤਿਹਾਸ ਵੀ ਸ਼ਾਇਦ ਮਨੁੱਖੀ ਸਮਾਜ ਦੇ ਇਤਿਹਾਸ ਜਿੰਨਾਂ ਹੀ ਪੁਰਾਤਨ ਹੈ। ਅਪਰਾਧ ਕਰਨ ਤੋਂ ਬਾਅਦ ਆਪਣੀ ਪਹਿਚਾਣ ਛੁਪਾਉਣਾਂ ਤੇ ਸੁਰਾਗ ਖਤਮ ਕਰਨਾ ਅਪਰਾਧੀ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ, ਇਹੀ ਕਾਰਨ ਹੈ ਕਿ ਜੁਰਮ ਪਿੱਛੇ ਕੰਮ ਕਰਨ ਵਾਲੇ ਚਿਹਰਿਆਂ ਨੂੰ ਬੇਨਕਾਬ ਕਰਨਾ ਸ਼ੁਰੂ ਤੋਂ ਹੀ ਕਨੂੰਨੀ ਵਿਵਸਥਾ ਲਈ ਵੱਡੀ ਸਿਰਦਰਦੀ ਸਾਬਿਤ ਹੁੰਦਾ ਆਇਆ ਹੈ। ਵਾਰ ਵਾਰ ਗੁਨਾਹ ਕਰਨ ਵਾਲੇ ਪੇਸ਼ੇਵਰ ਅਪਰਾਧੀਆਂ ਸਬੰਧੀ ਵੇਰਵੇ ਇਕੱਤਰ ਕਰਨੇ ਤੇ ਉਹਨਾਂ ਦੀ ਖਾਸ ਪਹਿਚਾਣ ਨਿਰਧਾਰਿਤ ਕਰਨੀ ਵੀ ਸ਼ੁਰੂ ਤੋਂ ਹੀ ਨਿਆਂਪਾਲਿਕਾ ਦੀ ਕੋਸ਼ਿਸ਼ ਦਾ ਹਿੱਸਾ ਰਹੇ ਹਨ।
Read more » | 1 Comment

ਪਿੱਛੇ ਜਿਹੇ ਯੂਨੈਸਕੋ ਵੱਲੋਂ ਹੋਏ ਸਰਵੇਖਣ ਵਿੱਚ ਇਹ ਤੱਥ ਪੇਸ਼ ਕੀਤੇ ਗਏ ਸਨ ਕਿ ਪੰਜਾਬੀ ਭਾਸ਼ਾ ਵੀ ਸੰਸਾਰ ਦੀਆਂ ਉਹਨਾ ਕੁਝ ਭਾਸ਼ਾਵਾਂ ਵਿੱਚ ਸ਼ਾਮਲ ਹੈ ਜੋ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਦਮ ਤੋੜ ਜਾਣਗੀਆਂ। ਪੜ੍ਹ ਕੇ ਰੂਹ ਧੁਰ ਅੰਦਰ ਤੱਕ ਕੰਬ ਗਈ, ਪਰ ਦਿਲ ਇਹ ਮੰਨਣ ਲਈ ਉੱਕਾ ਹੀ ਤਿਆਰ ਨਹੀਂ ਹੈ। ਮਹਾਂਰਿਸ਼ੀ ਰਵਿੰਦਰ ਨਾਥ ਟੈਗੋਰ ਦੇ ਸ਼ਬਦਾਂ ਵਿੱਚ “ਜਿਸ ਭਾਸ਼ਾ ਵਿੱਚ ਗੁਰੁ ਨਾਨਕ ਦੇਵ ਜੀ ਅਤੇ ਬੁੱਲ੍ਹੇ ਸ਼ਾਹ ਨੇ ਲਿਖਿਆ ਹੋਵੇ, ਉਹ ਭਾਸ਼ਾ ਗਾਇਬ ਕਿਵੇਂ ਹੋ ਸਕਦੀ ਹੈ।”
Read more » | No Comments

ਸਮੂਹ ਪੰਜਾਬੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ |
ਦੋਸਤੋ! ਬੜੀ ਜਲਦੀ ਵਿੱਚ ਆਪ ਜੀ ਇਹ ਚਿੱਠੀ ਲਿਖਣ ਕਰਕੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦਾ ਹਾਂ | ਇਸ ਮੁੱਦੇ ਤੇ ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ, ਕਿਉਂ ਜੋ ਮੈਂ ਇਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਆਪ ਜੀ ਦੇ ਸਨਮੁੱਖ ਆਪਣੀ ਗੱਲ ਰੱਖ ਸਕਾਂ ਤਾਂ ਜੋ ਆਪ ਜਲਦੀ ਤੋਂ ਜਲਦੀ ਆਪਣੀ ਕੀਮਤੀ ਰਾਏ ਦੇ ਸਕੋਂ | ਗੱਲ ਇਉਂ ਹੈ ਕਿ ਆਪਾਂ ਸਭ ਆਪਣੇ ਸੁਨਹਿਰੇ ਭਵਿੱਖ ਦੀ ਆਸ `ਚ ਲੱਖਾਂ ਰੁਪਇਆ ਲਗਾ ਕੇ ਪੜ੍ਹਨ ਲਈ ਆਸਟ੍ਰੇਲੀਆ ਆਏ ਹੋਏ ਹਾਂ | ਇਹ ਕੋਈ ਜ਼ਰੂਰੀ ਨਹੀਂ ਕਿ ਜੋ ਆਪਾਂ ਸੋਚੀਏ ਜਾਂ ਚਾਹੀਏ, ਉਦਾਂ ਹੀ ਹੋਏ ਜਾਂ ਉਹੀ ਸਭ ਕੁੱਝ ਸਾਨੂੰ ਪ੍ਰਾਪਤ ਹੋਏ, ਕਿਉਂ ਜੋ ਦੁੱਖ-ਸੁੱਖ ਸਰੀਰਾਂ ਦੇ ਨਾਲ਼ ਹਨ |
Read more » | No Comments

ਮਨੁੱਖ ਮੁੱਢ-ਕਦੀਮ ਤੋਂ ਹੀ ਕੁਦਰਤੀ ਆਫ਼ਤਾਂ ਨਾਲ ਜੂਝਦਾ ਆਇਆ ਹੈ। ਸਵੈ-ਰੱਖਿਆ ਦੀ ਪ੍ਰਵਿਰਤੀ ਤੋਂ ਉਪਜੇ ਗਿਆਨ ਸਦਕਾ, ਇਨਸਾਨ ਨੇ ਕੁਦਰਤੀ ਸ਼ਕਤੀਆਂ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਇਆ ਹੈ। ਅੱਗ ਦੇ ਜਿੰਨ ਨੂੰ ਵੱਸ ਕਰਕੇ, ਉਸਤੋਂ ਮੋਟਰ-ਕਾਰਾਂ, ਕਾਰਖਾਨੇ ਤੇ ਜਹਾਜ ਚਲਵਾ ਲੈਣਾ ਜਾਂ ਆਪ ਮੁਹਾਰੇ ਵਹਿੰਦੇ ਅਤੇ ਹੜ੍ਹ ਬਣ ਕੇ ਲੋਕਾਂ ਦੀਆਂ ਫਸਲਾਂ ਉਜਾੜਦੇ, ਕੰਧਾਂ-ਕੋਠੇ ਢਾਹੁੰਦੇ ਦਰਿਆਈ ਪਾਣੀਆਂ ਨੂੰ ਜੁਗਤ ਨਾਲ ਬੰਨ੍ਹ ਕੇ ਬਿਜਲੀ ਵੀ ਬਣਾ ਲੈਣੀ ਅਤੇ ਖੇਤਾਂ ਨੂੰ ਪਾਣੀ ਵੀ ਦੇ ਲੈਣਾ, ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ। ਗਿਆਨ ਵਿਗਿਆਨ ਦੀਆਂ ਪ੍ਰਾਪਤੀਆਂ ਦੀ ਫਹਿਰਿਸਤ ਬਹੁਤ ਲੰਮੀ ਹੈ।
Read more » | No Comments

ਕਹਿੰਦੇ ਨੇ ਈਸਾਈ ਧਰਮ ਵਿੱਚ ਇੱਕ ਫਿਲਾਸਫਰ ਹੋਇਆ ਹੈ, ਜਿਸਨੂੰ ਪੰਜ ਸਾਲ ਦੀ ਉਮਰ ਵਿੱਚ ਪੂਰੀ ਬਾਇਬਲ ਯਾਦ ਸੀ। ਜਦੋਂ ਉਸਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਜੁਆਬ ਦਿੱਤਾ ਕਿ ਮੇਰੀ ਮਾਂ ਨੇ ਛੋਟੇ ਹੁੰਦਿਆਂ ਮੇਰੇ ਸੋਟੀਆਂ ਮਾਰ-ਮਾਰ ਕੇ ਮੈਨੂੰ ਬਾਇਬਲ ਯਾਦ ਕਰਵਾ ਦਿੱਤੀ ਸੀ। ਇਸ ਤਰ੍ਹਾਂ ਹੁਣ ਇਹ ਮੇਰੀ ਚਮੜੀ ਵਿੱਚ ਰਚ ਗਈ। ਨਿਪੋਲੀਅਨ ਦਾ ਵੀਚਾਰ ਹੈ ਕਿ “ਚੰਗੀਆਂ ਮਾਵਾਂ ਹੀ ਚੰਗੇ ਸਮਾਜ ਨੂੰ ਜਨਮ ਦੇ ਸਕਦੀਆਂ ਹਨ। ਚੰਗਾ ਸਮਾਜ ਸਿਰਜ ਸਕਦੀਆਂ ਹਨ।” ਜਦੋਂ ਬਾਬਾ ਫਰੀਦ ਜੀ ਛੋਟੀ ਉਮਰ ਦੇ ਸਨ ਤਾਂ ਉਹਨਾਂ ਦੀ ਮਾਤਾ ਨੇ ਆਖਿਆ ਕਿ ਬੱਚਾ ਤੂੰ ਖੁਦਾ ਅੱਲਾ ਤਾਲਾ ਨੂੰ ਯਾਦ ਕਰਿਆ ਕਰ ਤਾਂ ਬਾਬਾ ਜੀ ਨੇ ਪੁਛਿਆ ਕਿ ਮਾਤਾ ਜੀ ਫਿਰ ਅੱਲਾ ਮੈਨੂੰ ਕੀ ਦੇਵੇਗਾ? ਤਾਂ ਮਾਤਾ ਕਹਿਣ ਲੱਗੀ ਖੁਦਾ ਤੈਨੂੰ ਗੁੜ ਦਿਆ ਕਰਿਆ ਕਰੇਗਾ।
Read more » | 2 Comments

ਇਹ 1946 ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਂ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ 5-7 ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ 1 ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀਂ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇ ਇੱਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੁਹੜੀ ਸੀ ਤੇ ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ।
Read more » | No Comments

ਜੇ ਮੁਸੀਬਤਾਂ, ਔਕੜਾਂ ਨਾ ਹੋਣ ਤਾਂ ਜੀਵਨ ਵੀ ਨਿਰਮੂਲ ਹੀ ਹੁੰਦਾ ਹੈ। ਮੁਸ਼ਕਲਾਂ ਜੀਵਨ ਵਿੱਚ ਮਨੁੱਖ ਦੀ ਸਮਰੱਥਾ ਨੂੰ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਜੇਕਰ ਵੱਡਾ ਟੀਚਾ ਮਿਥਿਆ ਗਿਆ ਹੋਵੇ ਤਾਂ ਛੋਟੀਆਂ ਛੋਟੀਆਂ ਮੁਸ਼ਕਲਾਂ ਕੋਈ ਜਿਆਦਾ ਪ੍ਰਭਾਵਿਤ ਨਹੀਂ ਕਰਦੀਆਂ। ਇੱਕ ਕਹਾਵਤ ਹੈ ਕਿ ‘ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ’ ਜਿਨ੍ਹੀ ਦੇਰ ਸਾਡਾ ਕਿਸੇ ਨਾਲ ਵਾਹ ਨਹੀਂ ਪੈਂਦਾ ਉਨਾ ਚਿਰ ਉਸ ਬਾਰੇ ਆਪਣੀ ਕਿਸੇ ਵੀ ਤਰ੍ਹਾਂ ਰਾਏ ਸਥਾਪਿਤ ਕਰਨੀ ਅਸੰਭਵ ਹੈ। ਅਜਨਬੀ ਰਾਹਾਂ `ਤੇ ਤੁਰਨ ਵੇਲੇ ਇਹ ਅੰਦਾਜਾ ਲਾਉਣਾ ਵਿਅਰਥ ਹੈ ਕਿ ਰਸਤਾ ਸਾਫ ਤੇ ਅਰਾਮਦਾਇਕ ਹੋਵੇਗਾ . . ?
Read more » | No Comments

ਮੈਂ ਕੋਈ ਦਾਅਵਾ ਨਹੀਂ ਕਰਦਾ ਕਿ ਮੈਨੂੰ ਲਿਖਣਾ ਆਉਂਦਾ ਹੈ, ਆਲੋਚਕ ਵੀ ਮੈਂ
ਨਹੀਂ ਹਾਂ। ਤੁਸੀਂ ਸੋਚੋਗੇ ਕਿ ਜੇ ਮੈਨੂੰ ਲਿਖਣਾ ਵੀ ਨਹੀਂ ਆਉਂਦਾ ਤੇ ਮੈਂ ਆਲੋਚਕ ਵੀ ਨਹੀਂ
ਹਾਂ ਤਾਂ ਫਿਰ ਮੈਂ ਆਪ ਜੀ ਨੂੰ ਸੰਬੋਧਿਤ ਕਿਓਂ ਹੋਇਆ ਹਾਂ।
Read more » | No Comments

ਸਾਡਾ ਹਰ ਕਾਰ ਵਿਹਾਰ ਵਿਸ਼ਵਾਸ `ਤੇ ਟਿਕਿਆ ਹੋਇਆ ਹੈ। ਇਹ ਵਿਸ਼ਵਾਸ ਆਤਮ ਵਿਸ਼ਵਾਸ ਵੀ ਹੁੰਦਾ ਤੇ ਦੂਜਿਆਂ ਉਪਰ ਯਕੀਨ ਕਰਨਾ ਵੀ ਹੁੰਦਾ। ਜੇਕਰ ਹੋਰਨਾਂ ਉਪਰ ਯਕੀਨ ਸੋਚ-ਸਮਝ/ਜਾਂਚ-ਪੜਤਾਲ ਦੀ ਕਸੌਟੀ `ਤੇ ਪਰਖ ਕੇ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਸਕਾਰਤਮਿਕ ਨਿਕਲਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਜੇਕਰ ਉਕਤ ਪਰਖ ਤੋਂ ਬਗੈਰ ਹੀ ਹੋਰਨਾਂ `ਤੇ ਯਕੀਨ ਕਰੀ ਜਾਣਾ ‘ਲਾਈਲਗਤਾ’ ਹੋ ਨਿਬੜਦੀ ਹੈ, ਜੋ ਅੰਧਵਿਸ਼ਵਾਸ ਨੂੰ ਜਨਮ ਦਿੰਦੀ ਹੈ।
Read more » | No Comments

ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜੋ ਦਿਨ ਵਿੱਚ ਦੋ ਜਾਂ ਤਿੰਨ ਵਾਰ ਜਾਂ ਫਿਰ ਜਦੋਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ:
ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥
Read more » | No Comments

ਪਗਡੰਡੀ ਅਤੇ ਮੀਲ-ਪੱਥਰਾਂ ਵਾਲੀ ਸ਼ਾਹਰਾਹ ਦਾ ਜਿਤਨਾ ਕੁ ਅੰਤਰ ਹੁੰਦਾ ਹੈ ਸ਼ਾਇਦ ਓਨਾ
ਕੁ ਫ਼ਰਕ ਹੀ ਹੁੰਦਾ ਹੈ ਜਿਓਣ ਤੇ ਪਲਣ ਦਾ।
ਸਾਹਾਂ ਦੀ ਆਵਾਗੌਣ ਨਿਸ਼ਚਿਤ ਰੂਪ ਵਿੱਚ ਜਿਓਣਾ ਨਹੀਂ ਹੈ, ਹਾਂ, ਜਿਓਣ ਦਾ
ਭੁਲੇਖਾ ਜ਼ਰੂਰ ਹੈ।
Read more » | No Comments
ਇੰਗਲੈਂਡ ਦੀ ਧਰਤੀ `ਤੇ ਪ੍ਰਵਾਸ ਕਰਨ ਜਾ ਰਹੇ ਮੇਰੀ ਪੂਜਣਯੋਗ ਧਰਤੀ ਦੇ ਜੰਮਪਲ ਵੀਰੋ! ਕਿਸੇ ਬੇਗਾਨੇ ਦੀ ਗੁਲਾਮੀ ਕਰਨ ਲਈ ਹਰ ਪੈਰ ਮਜ਼ਬੂਰੀ `ਚ ਹੀ ਉੱਠਦੈ। ਮੈਥੋਂ ਪਹਿਲਾਂ ਪ੍ਰਵਾਸ ਕਰਕੇ ਆਏ ਬਜ਼ੁਰਗ ਵੀ ਕਿਸੇ ਮਜ਼ਬੂਰੀ ਦੇ ਝੰਬੇ ਹੀ ਆਏ ਹੋਣਗੇ, ਮੈਂ ਵੀ ਕਿਸੇ ਵਿਰਲ ਨੂੰ ਪੂਰਨ ਦੇ ਮਨਸ਼ੇ ਨਾਲ ਹੀ ਆਪਣਾ ਪਿਆਰਾ ਵਤਨ ਛੱਡ ਕੇ ਆਇਆ ਹਾਂ ਅਤੇ ਅੱਜ ਤੁਸੀਂ ਵੀ ਆਪਣੇ ਭਵਿੱਖੀ ਸੁਪਨਿਆਂ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਹੀ ਵਿਲਕਦੇ ਮਾਂ- ਬਾਪ ਜਾਂ ਭੈਣ ਭਰਾਵਾਂ ਨੂੰ ਛੱਡ ਕੇ ਆਏ ਹੋਵੋਗੇ।
Read more » | No Comments

ਸਵ: ਸ੍ਰੀਮਤੀ ਸੁਰਿੰਦਰ ਕੌਰ ਜੀ ਦਾ ਚੇਤਾ ਮੰਨ `ਚ ਆਉਦਿਆਂ ਹੀ ਰੂਹ ਉਸਦੇ ਗੀਤਾਂ ਦੇ ਸਵਰਾਂ ਵਿੱਚ ਗਵਾਚ ਜਾਂਦੀ ਹੈ। ਵਿਅਕਤੀ ਸਮਾਧੀ ਵਿੱਚ ਚਲਾ ਜਾਂਦਾ ਹੈ ਤੇ ਇੱਕ ਤੋਂ ਬਾਅਦ ਇੱਕ ਗੀਤ ਉਸਦੇ ਧੁਰ ਅੰਦਰ ਤੱਕ ਉਤਰਦਾ ਜਾਂਦਾ ਹੈ। ਇੰਝ ਲਗਦੈ ਜਿਵੇਂ ਸਰਸਵਤੀ ਆਪ ਗਾ ਰਹੀ ਹੋਵੇ ਤੇ ਉਸਦੇ ਭਗਤ ਝੂਮ ਰਹੇ ਹੋਣ। ਕੰਨਾ ਵਿੱਚ ਮਿਸ਼ਰੀ ਘੋਲਦੇ ਉਸਦੇ ਗੀਤ ਜਿੰਦਗੀ ਨੂੰ ਤਾਜਗੀ ਬਖਸ਼ਦੇ ਨੇ।
Read more » | No Comments
ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜਤ, ਅਣਖ ਤੇ ਸ਼ਾਨ ਨਾਲ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨ। ਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ ਹੀ ਮਿਲ ਸਕਦੀਆਂ ਹਨ। ਆਪਣੇ ਘਰ ਦੀਆਂ ਧੀਆਂ- ਧਿਆਣੀਆਂ ਦੀ ਗੱਲ ਤਾਂ ਇੱਕ ਪਾਸੇ ਰਹੀ, ਕਿਸੇ ਅਣਜਾਣ ਮੁਟਿਆਰ ਦੀ ਇੱਜਤ ਨੂੰ ਗੈਰਾਂ ਹੱਥੋਂ ਪਾਟੋਧਾੜ ਹੋਣੋਂ ਬਚਾਉਣ ਲਈ ਪੰਜਾਬੀਆਂ ਵੱਲੋਂ ਹੁਣ ਤੱਕ ਲਾਈਆਂ ਜਾਨ ਦੀਆਂ ਬਾਜ਼ੀਆਂ ਦੀਆਂ ਕਹਾਣੀਆਂ ਵੀ ਬਜ਼ੁਰਗਾਂ ਤੋਂ ਸੁਣੀਆਂ ਜਾ ਸਕਦੀਆਂ ਹਨ।
Read more » | 1 Comment
ਅੱਜ ਦੇ ਨੌਜਵਾਨ ਨੂੰ ਨਸ਼ਿਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਨਸ਼ਿਆਂ ਦਾ ਪੂਰੀ ਤਰ੍ਹਾਂ ਗ਼ੁਲਾਮ ਹੋ ਚੁੱਕਾ ਇਹ ਨੌਜਵਾਨ ਸਰੀਰ ਦੇ ਨਾਲ ਨਾਲ ਮਾਨਸਿਕ ਰੂਪ ਵਿੱਚ ਵੀ ਅਪੰਗ ਹੋ ਰਿਹਾ ਹੈ, ਉਸ ਦੀ ਸੋਚ ਨਿਪੁੰਸਕ ਹੋ ਰਹੀ ਹੈ, ਉਹ ਢਹਿੰਦੀ ਕਲਾ ਵੱਲ ਜਾ ਰਿਹਾ ਹੈ, ਉਸ ਦੀਆਂ ਆਸਾਂ, ਉਮੰਗਾਂ, ਸੁਪਨੇ ਤੇ ਕਲਪਨਾਵਾਂ ਸੱਭ ਕੁੱਝ ਇਹਨਾਂ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ ਅਤੇ ਉਸ ਦੇ ਇੱਕ ਯੋਗ ਡਾਕਟਰ, ਇੰਜੀਨੀਅਰ, ਵਿਗਿਆਨੀ, ਲੇਖਕ, ਅਧਿਆਪਕ, ਕਲਾਕਾਰ ਅਤੇ ਇੱਕ ਸਫ਼ਲ ਵਪਾਰੀ ਬਣਨ ਦੀਆਂ ਸੰਭਾਵਨਾਵਾਂ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ।
Read more » | 2 Comments

ਖ਼ਬਰ ਹੈ ਪੰਜਾਬੀ ਸ਼ਾਇਰੀ ਦੇ ਉਸਤਾਦ ਸ਼ਾਇਰ ਡਾ: ਜਗਤਾਰ ਨਹੀਂ ਹੈ। ਕਾਸ਼ ਇਹ ਖ਼ਬਰ ਸੱਚੀ ਨਾ ਹੁੰਦੀ। ਪਰ ਅਜਿਹੀਆਂ ਕੁਲਹਿਰਣੀਆਂ ਖ਼ਬਰਾਂ ਸਦਾ ਸੱਚ ਹੁੰਦੀਆਂ ਨੇ। ਡਾ: ਜਗਤਾਰ ਇੱਕ ਸ਼ਾਇਰ ਹੀ ਨਹੀਂ ਸੀ, ਸ਼ਾਇਰੀ ਦਾ ਇੱਕ ਯੁੱਗ ਸੀ। ਡਾ: ਹੁਰਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੁਹਾਂਦਰਾ ਸੁਆਰਨ, ਨਵੇਂ ਲੇਖਕਾਂ ਦੀ ਅਗਵਾਈ ਕਰਨ ਵਿਚ ਡਾ: ਜਗਤਾਰ ਦੀਆਂ ਸੇਵਾਵਾਂ ਨੂੰ ਸਜਦਾ। ਉਹ ਸੱਚਮੁੱਚ ਹਨੇਰਿਆਂ ਵਿਰੁੱਧ ਡਟਣ ਵਾਲਾ, ਅਨਿਆਂ ਦੇ ਸ਼ਿਕਾਰ ਦੱਬੇ -ਕੁੱਚਲੇ ਲੋਕਾਂ ਦੀ ਗੱਲ ਤੋਰਨ ਵਾਲਾ ਸ਼ਾਇਰ ਸੀ। ਡਾ: ਊਧਮ ਸਿੰਘ ਸ਼ਾਹੀ ਦੇ ਸ਼ਬਦਾਂ ‘ਚ ‘ਉਹਦੀ ਰਚਨਾ ਪਾਠਕ ਨੂੰ ਇੱਕ ਆਦਰਸ਼ ਦਿੰਦੀ ਹੈ। ਪਾਠਕ ਦੀ ਦਸ਼ਾ ਨੂੰ ਇੱਕ ਦਿਸ਼ਾ ਦਿੰਦੀ ਹੈ। ਹਾਰੇ ਹੋਏ ਨੂੰ ਮੁੜ ਉਠਾਉਂਦੀ ਹੈ, ਜ਼ਿੰਦਗੀ ਦੇ ਸੰਘਰਸ਼ ਵਿਚ ਮੁੜ ਤੋਂ ਕੁੱਦਣ ਦੀ ਹਿੰਮਤ ਬੰਨ੍ਹਾਉਂਦੀ ਹੈ। ਡਾ: ਜਗਤਾਰ ਦੀ ਚਰਨਾ ਹੋਣੀਆਂ, ਹਨੇਰੀਆਂ ਵਿਰੁੱਧ ਡਟ ਜਾਣ ਵਾਲੇ ਮਨੁੱਖ ਦੀ ਪੱਥ ਪ੍ਰਦਰਸ਼ਕ ਹੈ।’
Read more » | No Comments

ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਡਾ: ਰਾਬਿੰਦਰ ਮਸਰੂਰ ਹੁਰਾਂ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ।
“ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸ਼ਿਖਰਾਂ ਹੋ ਗਏ।”
ਮਨੁੱਖੀ ਮਨ ਦੀ ਇਸ ਅਵਸਥਾ ਨੂੰ ਡਾ: ਰਾਬਿੰਦਰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।
ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਵੀ ਇਹ ਸੱਚ ਅੱਖਾਂ ਸਾਹਮਣੇ ਆਉਂਦਾ ਹੈ ਕਿ ਪੁਰਾਣੇ ਪੱਤੇ (ਲਿਖਾਰੀ) ਕਿਸੇ ਨਵੇਂ ਪੱਤੇ (ਲਿਖਾਰੀ) ਨੂੰ ਵੇਖ ਕੇ ਆਪਣੇ ਤਾਜ ਨੂੰ ਹਿੱਲਦਾ ਮਹਿਸੂਸ ਕਰਦੇ ਹਨ ਤੇ ਬਜਾਏ ਉਸ ਨਵੇਂ ਪੱਤੇ (ਲਿਖਾਰੀ) ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਪ੍ਰੇਰਣਾ ਦੇਣ ਦੇ, ਉਹ ਉਸ ਨੂੰ ਇਸ ਖੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਇਹ ਨਾ ਮੰਨਣ ਵਾਲਾ ਸੱਚ ਹੈ।
Read more » | No Comments
ਡਾ: ਜਗਤਾਰ ਦਾ ਵਿਛੋੜਾ ਮੇਰੇ ਲਈ ਹਲੂਣ ਕੇ ਰੱਖ ਦੇਣ ਵਾਲ਼ੀ ਖਬਰ ਸੀ। ਸ਼ਨੀਵਾਰ ਨੂੰ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਦੱਸਿਆ ਕਿ ‘ਮੇਰੀ ਤਬੀਅਤ ਠੀਕ ਨਹੀਂ ਚੱਲ ਰਹੀ’, ਉਹਨਾਂ ਨੇ ਮੈਨੂੰ ਐਤਵਾਰ ਨੂੰ ਬੁਲਾਇਆ। ਉਹਨਾਂ ਨੇ ਮੈਨੂੰ ‘ਮੇਘਲਾ’ ਲਈ ਆਪਣੇ ਪਾਕਿਸਤਾਨ ਨਾਲ਼ ਸਬੰਧਿਤ ਫੋਟੋਗ੍ਰਾਫ ਦੇਣੇ ਸਨ ਜੋ ਉਹਨਾਂ ਪਾਕਿਸਤਾਨ ਦੀਆਂ ਯਾਤਰਾਵਾਂ ਤੇ ਖਿੱਚੇ ਸਨ।
Read more » | No Comments
ਤੇਰੀ ਜੈ ਪੰਜਾਬੀ ਮਾਤਾ , ਤੇਰੇ ਪੂਜੇ ਚਰਨ ਵਿਧਾਤਾ ,
ਲੋਰੀਆਂ ਦੇ ਕੇ ਗੋਦ ਖਿਡਾਵੇ ,ਘੋੜੀਆਂ ਗਾ ਗਾ ਵਿਆਹ ਰ੍ਚਾਵੇਂ
ਮਰਨ ਸਮੇ ਵੀ ਵੈਣ ਤੂੰ ਪਾਵੇਂ ਐਸਾ ਪੱਕਾ ਨਾਤਾ ,ਤੇਰੇ ਜੈ ਪੰਜਾਬੀ ਮਾਤਾ
Read more » | 1 Comment