punjabisukhan.com

 sandhu-1sandhu-2

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 4 ਅਪ੍ਰੈਲ  2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਪੈਰੀ ਮਾਹਲ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੇਸ਼ ਤੇ ਪਰਵਾਨ ਕੀਤੀ ਗਈ।

sandhu-ji

1 ਅਗਸਤ, 2009 ਨੂੰ ਰਾਈਟਰਜ਼ ਫੋਰਮ, ਕੈਲਗਰੀ ਦੀ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ  ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਪਰਸਿੱਧ ਗੀਤਕਾਰ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਸੰਧੂ, ਸੁਰਜੀਤ ਸਿੰਘ ਸੀਤਲ (ਪੰਨੂੰ) ਤੇ ਜਸਵੰਤ ਸਿੰਘ ਸੇਖੋਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਜੱਸ ਚਾਹਲ ਨੇ ਨਿਭਾਈ।
ਸ਼ਮਸ਼ੇਰ ਸਿੰਘ ਸੰਧੂ ਨੇ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਨੂੰ ਜੀ ਆਇਆਂ ਕਿਹਾ ਤੇ ਰੁਮੇਸ਼ ਆਨੰਦ ਹੋਰਾਂ ਨੇ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਮੇਜਰ ਮਾਂਗਟ ਦੀ ਪਛਾਣ ਇੱਕ ਕਹਾਣੀਕਾਰ ਵਜੋਂ ਤਾਂ ਹੈ ਹੀ। ਪਰੰਤੂ ਉਸ ਨੇ ਲਿਖਣਾ ਗੀਤਾਂ ਕਵਿਤਾਵਾਂ ਤੋਂ ਹੀ ਸ਼ੁਰੂ ਕੀਤਾ ਸੀ। ਸਾਲ 1982 ਵਿੱਚ ਜਦੋਂ ਉਹ ਕਾਲਜ ਪੜ੍ਹਦਾ ਸੀ ਤਾਂ ਉਸ ਦਾ ਗੀਤ ਸੰਗ੍ਰਹਿ ‘ਸੱਚ ਦੀ ਆਵਾਜ਼’ ਛਪਿਆ। ਉਸ ਉਪਰੰਤ ਉਹ ਕਵੀ ਦਰਬਾਰਾ ਵਿੱਚ ਸ਼ਾਮਲ ਹੁੰਦਾ ਰਿਹਾ ਅਤੇ ਅਖਬਾਰਾਂ ਰਸਾਲਿਆਂ ਵਿੱਚ ਵੀ ਛਪਦਾ ਰਿਹਾ। ਫੇਰ ਉਸਦਾ ਰੁਝਾਨ ਕਹਾਣੀ ਵਲ ਹੋ ਗਿਆ। ਉਸ ਨੇ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਵਾਏ ਹਨ ਜਿਨਾਂ ਵਿੱਚ ‘ਤਲੀਆਂ ਤੇ ਉੱਗੇ ਥੋਹਰ’ (1990) ‘ਕੂੰਜਾਂ ਦੀ ਮੌਤ’ (1993) ‘ਤ੍ਰਿਸ਼ੰਕੂ’ (2000) ਤੇ ‘ਪਰੀਆਂ ਦਾ ਦੇਸ’ (2006)। ਸਾਲ 2003 ਵਿੱਚ ਉਸਦੀ ਮਲਾਕਾਤਾਂ ਦੀ ਪੁਸਤਕ ‘ਆਹਮਣੇ ਸਾਹਮਣੇ’ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ‘ਪਿੰਜਰੇ’ ਅਤੇ `ਚੌਰਸਤਾ’ ਦੋ ਪੂਰੇ ਨਾਟਕ ਲਿਖੇ ਹਨ।

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 5 ਸਤੰਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਬੀਬੀ ਪਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੇ ਅਹਿਸਾਸ’ ਰੀਲੀਜ਼ ਕੀਤਾ ਗਿਆ ਅਤੇ ਤਿੰਨ ਸਾਹਿਤਕਾਰਾਂ ਸਲਾਹੁਦੀਨ ਸਬਾ ਸ਼ੇਖ਼, ਅਮਤੁਲ ਮਤੀਨ ਅਤੇ ਪਰਕਾਸ਼ ਕੌਰ ਬੂਰਾ ਦਾ ਸਨਮਾਨ ਕੀਤਾ ਗਿਆ।

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇਜੱਸ ਚਾਹਲ ਨੇ ਨਿਭਾਈ।

hardam-ji

ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਮਾਗਮ 24 ਜਨਵਰੀ 2010 ਨੂੰ ਇਥੇ ਸਾਹਿਤ ਸਦਨ ਵਿਖੇ ਲਾਲਾ ਭਗਵਾਨ ਦਾਸ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਉਘੇ ਸ਼ਾਇਰ ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਨਰਿੰਦਰਪਾਲ ਸਿੰਘ ਮਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਨੂੰ ਸਨਮਾਨਿਤ ਕੀਤਾ ਗਿਆ।

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਜੂਨ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਅੋਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿੱਚ ਸ਼ਮਸ਼ੇਰ ਸਿੰਘ ਸੰਧੂ ਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿੱਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ।

© 2009 Punjabi Sukhan
Designed & Developed By: webeventures.com