‘ਪੰਜਾਬੀ ਸੁਖ਼ਨ’ ਨੂੰ ਆਰੰਭਣ ਲੱਗਿਆਂ ਸਾਡੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਸਨ। ਇੱਕ ਸਵਾਲ ਇਹ ਵੀ ਸੀ ਕਿ ਅਸੀਂ ਇਸ ਵੈੱਬਸਾਈਟ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਤਾਂ ਕਰ ਲਿਆ ਹੈ,ਪਤਾ ਨਹੀਂ ਹੁੰਗਾਰਾ ਮਿਲੇ ਵੀ ਜਾਂ ਨਾਂ? ਇਹ ਸਵਾਲ ਪੈਦਾ ਹੋਣਾ ਸੁਭਾਵਕ ਸੀ ਕਿਉਂਕਿ ਪੰਜਾਬੀ ਦੇ ਪ੍ਸਾਰ ਦੀ ਸੇਵਾ ਯਕੀਨਨ ਔਖੀ ਹੈ। ਪਰ ਜਦੋਂ ਜਨਵਰੀ 2009 ਦੇ ਪਲੇਠੇ ਅੰਕ ਨੂੰ ਕੇਵਲ ਦਸਤਕ ਦੇ ਰੂਪ ਵਿਚ ਆਨਲਾਈਨ ਕਰਕੇ ਪੰਜਾਬੀ ਪਿਆਰਿਆਂ ਤੱਕ ਭੇਜਿਆ ਤਾਂ ਖੁਸ਼ੀ ਤੇ ਤਸੱਲੀ ਭਰਪੂਰ ਹੁੰਗਾਰਾ ਮਿਲਿਆ। ਜਿਸ ਵੀ ਪੰਜਾਬੀ ਮਾਂ ਬੋਲੀ ਨਾਲ ਸਾਂਝ ਰੱਖਣ ਵਾਲੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਨੇ ਪਿੱਠ ਥੱਪਥਪਾਈ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
