punjabisukhan.com

ਗਿਆਨੀ ਸੰਤੋਖ ਸਿੰਘ ਨਾਲ਼ ਮੇਰੀ ਚਾਰ ਦਹਾਕੇ ਪੁਰਾਣੀ ਸਾਂਝ ਹੈ ਤੇ ਉਸਦੀ ਯਾਦ ਸ਼ਕਤੀ, ਪੜ੍ਹਨ ਦੀ ਸਮਰੱਥਾ, ਬੋਲਣ ਦੀ ਰਫ਼ਤਾਰ, ਭਾਸ਼ਨ ਦੀ ਕਲਾ, ਕੀਰਤਨ ਤੇ ਕਥਾ ਦੀ ਮੁਹਾਰਤ ਤੋਂ ਮੈ ਚੰਗੀ ਤਰ੍ਹਾਂ ਜਾਣੂ ਹਾਂ ਪਰ ਉਸਨੇ ਲਿਖਣਾ ਬੜੀ ਦੇਰ ਨਾਲ਼ ਸ਼ੁਰੂ ਕੀਤਾ ਹੈ ਹਾਂ, ਇਹ ਗੱਲ ਸੰਤੋਖ ਵਾਲ਼ੀ ਹੈ ਕਿ ਉਸਨੇ ਜੋ ਵੀ ਲਿਖਿਆ ਵਧੀਆ ਲਿਖਿਆ ਹੈ; ਕਲਾ ਪਖੋਂ ਵੀ ਤੇ ਵਿਸ਼ੇ ਪੱਖੋਂ ਵੀ

ਪ੍ਰੋ. ਗੁਰਦਿਆਲ ਸਿੰਘ ਦਾ ਨਵਾਂ ਨਾਵਲਆਹਣ’ 17 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਪੰਜਾਬੀ ਸਾਹਿਤ ਦੇ ਪਾਠਕਾਂ ਦੇ ਹੱਥਾਂ ਵਿੱਚ ਆਇਆ ਹੈ ਇਸ ਤੋਂ ਪਹਿਲਾਂ ਉਨ੍ਹਾਂ ਦੁਆਰਾ ਰਚਿਤ ਨਾਵਲਪਰਸਾਦਸੰਬਰ 1991 ਵਿੱਚ ਪ੍ਰਕਾਸ਼ਿਤ ਹੋਇਆ ਸੀ ਨਵੇਂ ਨਾਵਲਆਹਣਨੂੰ ਪਾਠਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਦੀ ਤਰਜਮਾਨੀ ਇਨ੍ਹਾਂ ਤੱਥਾਂ ਤੋਂ ਹੁੰਦੀ ਹੈ ਕਿ

ਪ੍ਰਕਾਸ਼ ਕੌਰ ਬੂਰਾ ਪੰਜਾਬੀ ਸਾਹਿਤ ਵਿੱਚ ਅਸਲੋਂ ਨਵਾਂ ਨਾਮ ਹੈ; ਪਰ ਜੇਕਰ ਉਸ ਦੀ ਰਚਨਾ ਦਾ ਪਾਠ ਕਰੀਏ ਤਾਂ ਇਹ ਨਾਮ ਨਵਾਂ ਨਾਂ ਹੋ ਕੇ ਪੁਰਾਤਨ, ਸਥਾਪਤੀ ਅਤੇ ਸਾਹਿਤਕ ਪ੍ਰਵਾਨਗੀ ਵੱਲ ਵੱਧ ਰਿਹਾ ਹੈ। ਉਹ ਹੰਢੀ ਹੋਈ, ਸੰਭਾਵਨਾਵਾਂ ਭਰਪੂਰ ਸ਼ਾਇਰਾ ਲਗਦੀ ਹੈ। ਜਿਸਨੂੰ ਜ਼ਿੰਦਗੀ, ਸਮਾਜ, ਸਮਾਜਿਕ-ਸਰੋਕਾਰਾਂ ਅਤੇ ਆਰਥਿਕ, ਰਾਜਨੀਤਕ ਪ੍ਰਬੰਧ ਦਾ ਗਹਿਰਾ ਗਿਆਨ ਹੈ।

© 2009 Punjabi Sukhan
Designed & Developed By: webeventures.com