punjabisukhan.com

baljit-pal2

ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ

ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ

baljit-pal

ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ।

ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ।

baljit-pal

ਜੀ ਤਾਂ ਕਰਦਾ ਹੈ ਕਿ ਬੀਤਿਆ ਹੋਇਆ ਕੱਲ ਹੋ ਜਾਈਏ

ਭੁੱਲੀ ਵਿਸਰੀ ਪੁਰਾਣੇ ਸਮਿਆਂ ਦੀ ਕੋਈ ਗੱਲ ਹੋ ਜਾਈਏ

baljit-pal

ਹਰ ਰਸਤੇ ਹਰ ਮੋੜ ਤੇ ਇਮਤਿਹਾਨ ਰਿਹਾ ਹੈ।
ਕਾਇਮ ਤਾਂ ਵੀ ਹਰ ਸਮੇ ਸਾਡਾ ਇਮਾਨ ਰਿਹਾ ਹੈ।

baljit-pal

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਉਂਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ।

baljit-pal

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

baljit-pal

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ

baljit-pal

ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ
ਅਕਸ ਧੁੰਦਲਾ ਗਿਆ ਹੈ ਐਨਾਂ ਕਿ ਮੇਟਣਾ ਚਾਹੁੰਨਾਂ

ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ

ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ

ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ

ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ

© 2009 Punjabi Sukhan
Designed & Developed By: webeventures.com