punjabisukhan.com

ਸਰਕਾਰਾਂ ਬਣਦੀਆਂ ਰਹੀਆਂ ਹਨ ਤੇ ਬਣਦੀਆਂ ਰਹਿਣਗੀਆਂਥੱਲੇ ਉਤਰ ਕਾਟੋਂ ਹੁਣ ਸਾਡੀ ਵਾਰੀਅਨੁਸਾਰ ਸਾਡੇ ਉਤੇ ਸਰਕਾਰ ਬਣਾਉਣ ਦਾ ਭੂਤ ਸਵਾਰ ਹੋ ਗਿਆ ਅਸਾਂ ਕਰ ਲਿਆ ਫੈਸਲਾ, ਲਿਖ ਕੇ ਧਰ ਤਲੀ `ਤੇ ਲਿਆ ਫੈਸਲਾ ‘, ਲੋਹੇ ਵਰਗੀ ਸਰਕਾਰ ਬਣਾਉਣ ਦਾ ਇਸ ਸਾਡੇ ਫੈਸਲੇ `ਤੇ ਫੁੱਲ ਚੜ੍ਹਾਉਣੇ ਨੇ ਤੁਸਾਂ ਵੋਟਰਾਂ ਨੇਜੀਵੇ ਆਸਾ ਮਰੇ ਨਿਰਾਸ਼ਾਅਨੁਸਾਰ ਅਸਾਂ ਵੀ ਰੱਬ ਨਿਆਂਈਵੋਟਰਾਂ ਤੇ ਪੂਰੀ ਆਸ ਰੱਖੀ ਕਿ ਉਹ ਐਤਕੀਂਗੁਣਾਂ ਦੇ ਗੁਥਲੇਜਾਨੀ ਸਾਡਾ ਖਿਆਲ ਰੱਖ ਕੇ ਹੀ ਵੋਟਾਂ ਪਾਉਣਗੇ ਇਸੇ ਲਈ ਅਸੀਂ ਚੋਣ ਮਨੋਰਥ ਪੱਤਰ ਦੇ ਰੂਪ ਵਿੱਚ ਆਪਣੇ ਗੁਣਾਂ ਦਾ ਭਾਂਡਾ ਚੁਰਾਹੇ ਵਿੱਚ ਭੰਨ ਰਹੇਂ ਆਂ

haveliana

ਤਾਈ ਮਕਰੀ ਦੇ ਲੱਲ਼ੂ ਮੁੰਡੇ ਦੇ ਰਿਸ਼ਤੇ ਦੀ ਜਦੋਂ ਵੀ ਗੱਲ ਤੁਰਦੀ, ਉਦੋਂ ਉਹ ਹਿੱਕ ਥਾਪੜ -ਥਾਪੜ ਤੇ ਭੁਕਾਨੇ ਵਰਗਾ ਮੂੰਹ ਫੁਲਾ-ਫੁਲ਼ਾ ਕੇ ਆਖਦੀ, ‘ਨੀਂ! ਅਸਾਂ ਦਾਜ ਨਹੀਂ ਲੈਣਾ’ ‘ਆਪਾਂ ਤਾਂ ਪਹਿਲਾਂ ਹੀ ਵੱਡੀ ਢੇਰੀ ਦੇ ਮਾਲਕ ਤੇ ਉਧਰੋਂ ਸਾਡਾ ਮੁੰਡਾ ਵੀ ਵਲੈਤੋਂ ਥੱਬਿਆਂ ਦੇ ਥੱਬੇ ਨੋਟ ਕਮਾ ਕੇ ਮੁੜਿਐ, ਰਿਜ਼ਕ ਤਾਂ ਸਾਡੀ ਪਿਛਲ਼ੀ ਕੋਠੜੀ ਤੋਂ ਲੈ ਕੇ ਬਰੂਹਾਂ ਤੱਕ ਰੁਲਦਾ ਫਿਰਦੈ ਤੇ ਕੋਈ ਘਾਟਾ ਸਾਡੇ ਘਰ ਵਿੱਚ?’

shukla

ਖਿਡਾਰੀ ਹੋਵੇ ਜਾਂ ਹੋਵੇ ਵਿਉਪਾਰੀ,

ਪ੍ਰਾਈਵੇਟ ਹੋਵੇ ਜਾਂ ਹੋਵੇ ਸਰਕਾਰੀ,

ਲੱਖਪਤੀ ਹੋਵੇ ਜਾਂ ਹੋਵੇ ਭਿਖਾਰੀ,

ਤੰਦਰੁਸਤ ਹੋਵੇ ਜਾਂ ਲੱਗੀ ਬਿਮਾਰੀ

haveliana

ਕਾਦਰ ਨੇ ਆਪਣੀ ਕਾਇਨਾਤ ਵਿੱਚ ਭਾਂਤ- ਭਾਂਤ ਦਾ ਚੋਗਾ ਖਿਲਾਰਿਆ ਹੋਇਆ ਹੈ ਤਾਂ ਕਿ ਹਰ ਜੀਵ ਆਪਣੀ -ਆਪਣੀ ਲੋੜ ਤੇ ਔਕਾਤ ਅਨੁਸਾਰ ਆਪਣਾ ਢਿੱਡ ਭਰ ਕੇ ਜੀਵਨ ਗੁਜ਼ਾਰਦਿਆਂ ਸੰਸਾਰਕ ਯਾਤਰਾ ਪੂਰੀ ਕਰ ਸਕੇ। ਇਹ ਚੋਗਾ ਮਾਸਾਹਾਰੀ ਤੇ ਸ਼ਾਕਾਹਾਰੀ ਹੁੰਦਾ ਹੈ।

ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ ਪਰ ਸੱਚੀਂਮੁੱਚੀਂ ਦੇ ਪਾਰਲੀਮੈਂਟ ਵਾਂਗਜੂਤਪਤਾਣਹੋਣ ਵਰਗੀ ਘਟਨਾ ਕਦੇ ਵੀ ਨਹੀਂ ਸੀ ਵਾਪਰੀ ਤਖਤਪੋਸ਼ `ਤੇ ਬੈਠ ਕੇ ਵਾਲਾਂ ਦੀਆਂ ਖੱਲਾਂ ਉਤਾਰੀਆਂ ਜਾਂਦੀਆਂ ਪਿੰਡ ਦੀ ਰਾਜਨੀਤੀ ਤੋਂ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਤੱਕ ਨੂੰ ਭੁੰਜੇ ਬਿਠਾ ਲਿਆ ਜਾਂਦਾ ਜਿਸ ਨੂੰ ਜੀਅ ਕਰਦਾ ਗੱਲੀਂ ਬਾਤੀਂ ਸਨਮਾਨਿਤ ਕਰ ਦਿੱਤਾ ਜਾਂਦਾ, ਜਿਸ ਨੂੰ ਜੀਅ ਕੀਤਾ ਗੱਲੀਂ ਬਾਤੀਂ ਮੂੰਹ ਕਾਲਾ ਕਰਕੇ ਗਧੇ `ਤੇ ਬਿਠਾਉਣ ਵਰਗਾ ਕਰ ਦਿੱਤਾ ਜਾਂਦਾ

rs-katani

ਸੱਥ ਵਿੱਚ ਬੈਠੇ ਸਰਦਾਰੇ ਤੇ ਹਰਨਾਮੇ ਨੂੰ ਗੱਲਾਂ ਕਰਦਿਆਂ ਦੇਖ ਮੈਂ ਵੀ ਉਹਨਾਂ ਦੇ ਕੋਲ ਜਾ ਬੈਠਾ। ਸਤਿ ਸ੍ਰੀ ਅਕਾਲ ਬਜੁਰਗੋ।
ਸਤਿ ਸ੍ਰੀ ਅਕਾਲ! ਆਜਾ ਕਾਕਾ ਤੇਰੇ ਬਾਬੇ ਦਾ ਕੀ ਹਾਲ ਹੈ? ਠੀਕ ਹੈ ਤਾਇਆ। ਕੀ ਗੱਲ ਕਾਕਾ ਅੱਜ ਦੋ ਦਿਨ ਹੋਗੇ ਤੇਰਾ ਬਾਬਾ ਸੱਥ  ਵਿੱਚ ਨੀ ਆਇਆ। ਹਾਂ ਤਾਇਆ ਥੋੜਾ ਸਰੀਰ ਢਿੱਲਾ ਜਿਹਾ ਸੀ ਕੱਲ ਦਵਾਈ ਲਿਆਦੀਂ ਸੀ ਹੁਣ ਫਰਕ ਹੈ ਥੋੜਾ। ਪਰ ਡਾਕਟਰ ਨੇ ਦੋ ਦਿਨ ਅਰਾਮ ਕਰਨ ਨੂੰ ਕਿਹਾ।

rs-katani

ਇਹ ਮੇਰੀ ਦੂਰ ਦੀ ਰਿਸਤੇਦਾਰੀ ਵਿੱਚੋ ਮਾਮੀ ਜੀ ਲੱਗਦੇ ਸਨ! ਇਹ ਗੱਲ 18ਮਈ, 2009 ਦੀ ਹੈ। ਦੂਜੇ ਪਾਸੇ ਦੂਰ ਦੇ ਮਾਸੜ ਜੀ, ਅਚਾਨਕ ਮਾਸੜ ਜੀ ਦੀ ਸਿਹਤ ਖਰਾਬ ਹੋਣ ਕਾਰਨ ਉਹੱਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਮਾਸੜ ਜੀ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਅਸੀ   ਮਾਸੜ ਜੀ ਦੀ ਖਬਰ ਲੈਣ ਹਸਪਤਾਲ ਪੁਹੰਚੇ।

ਪੰਜਾਬੀ ਟਿਬਿਊਨ ਅਖਬਾਰ ਦੇ ਨੌਜਵਾਨ ਮੰਚ ਵਿੱਚ ਮੇਰੀ ਇਨਾਮੀ ਚਿੱਠੀ ਲੱਗੀ ਸੀ। ਜਿਸ ਕਰਕੇ ਅਖਬਾਰ ਵੱਲੋਂ ਮੇਰਾ ਸਨਮਾਨ ਕੀਤਾ ਜਾਣਾਂ ਸੀ। ਹਫਤਾ ਕੁ ਪਹਿਲਾਂ ਅਖਬਾਰ ਵੱਲੋਂ ਫੋਨ ਆ ਗਿਆ ਸੀ, ਕਿ ਬਾਰਾਂ ਫਰਵਰੀ ਦੋ ਹਜਾਰ ਨੌ ਨੂੰ ਫਤਿਹਗੜ ਸਹਿਬ ਵਿਖੇ ਮਾਤਾ ਗੂਜਰੀ ਕਾਲਿਜ ਪਹੁੰਚ ਜਾਣਾਂ। ਮੈਨੂੰ ਸਨਮਾਨ ਦੀ ਕੋਈ ਜਿਆਦਾ ਖੁਸ਼ੀ ਨਹੀ ਸੀ ਕਿਉਕਿ ਇਸ ਤੋਂ ਪਹਿਲਾ ਵੀ ਕਈ ਵਾਰ ਕਈ ਹੋਰ ਸੰਸਥਾਵਾਂ ਵੱਲੋਂ ਅਜਿਹੇ ਸਨਮਾਨ ਮਿਲ ਚੁੱਕੇ ਸਨ।

ਰਿਹਾ ਜੇ ਅਗਿਆਨ ਦਾ ਜ਼ੋਰ ਏਥੇ।     
ਠੇਕੇ ਖੁਲ੍ਹਣ ਗੇ ਠੱਗੀ ਦੇ ਹੋਰ ਏਥੇ। 

ਵਿਹਲੜ ਮਿਰਜ਼ੇ
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ `ਤੇ ਦਿੱਸੇ ਝੱਗ ਅੜੀਏ।
ਰਹੀਂ ਬਚ ਕੇ ਹਵਸ ਦੇ ਭੁੱਖਿਆ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।
ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ਼, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।
ਰਾਣੀ ਝਾਂਸੀ ਬਣ ਸਿੱਖ ਸੰਘਰਸ਼ ਕਰਨਾ, ਵਿਹਲੜ ਮਿਰਜ਼ਿਆਂ ਪਿੱਛੇ ਨਾ ਲੱਗ ਅੜੀਏ।

ਮਹਿੰਗਾਈ
ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ।

haveliana

ਜੀਵਨ ਵਿੱਚ ਖੁਸ਼ੀ ਦਾ ਬੜਾ ਮਹੱਤਵ ਹੈ। ਖੁਸ਼ੀ ਨਾਲ ਅੱਡੀ ਭੋਏਂ ਨਾਲ ਨਹੀਂ ਲੱਗਦੀ ਭਾਵੇਂ ਮਚਕੌੜੀ ਈ ਜਾਵੇ ਤੇ ਮਨ ਦਾਮੋਰ ਬੇਥੱਵੀਆਂ ਪੈਲਾਂ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਭਾਵੇਂ ਸਾਰੇ ਖੰਭ ਖੁੱਸ ਜਾਣ। ਵੈਸੇ ਖੁਸ਼ੀ ਨਾਲ ਕੀਤੇ ਸਾਰੇ ਕੰਮਾਂ ਵਿੱਚ ਸਫਲਤਾ ਮਿਲਣ ਦੀ ਪੂਰੀ ਸੰਭਾਵਨਾ ਵੀ ਹੁੰਦੀ ਹੈ। ਸਫਲਤਾ ਨਾਲ ਤਨ ਤੇ ਮਨ ਨੂੰ ਹੁਲਾਸ, ਹੁਲਾਰ ਤੇ ਸਕੂਨ ਭਰਿਆ ਉਦਮ ਵੀ ਮਿਲਦਾ ਹੈ। ਖੁਸ਼ੀ ਸਿਰਫ ਅਸੀਂ ਹੀ ਨਹੀਂ ਸਗੋਂ ਹੋਰ ਜੀਵ- ਜੰਤੂ ਵੀ ਕਰਦੇ ਤੇ ਮਾਣਦੇ ਹਨ।

hardam-ji

ਮਹਿਬੂਬ ਨੇਤਾ
ਸਿੱਖ ਲੈ ਹੇਰਾਫੇਰੀ ਤੇ ਬੇਈਮਾਨੀ, ਗ਼ੈਰ-ਹੱਕਾਂ ਤੇ ਮਾਰਨੀ ਝਮੁੱਟ ਬੀਬਾ।
ਦਿਨੇ ਕਰ ਭਗਤੀ, ਨਹਾ ਤੀਰਥਾਂ ਤੇ, ਰਾਤੀਂ ਸ਼ਬਾਬ, ਸ਼ਰਾਬ ‘ਚ ਗੁੱਟ ਬੀਬਾ।
ਆਪਣੇ ਹਿਤਾਂ ਦੀ ਸਦਾ ਕਰੀਂ ਪੂਜਾ, ਲੋਕ-ਸੇਵਾ ਨੂੰ ਪਰ੍ਹਾਂ ਤੂੰ ਸੁੱਟ ਬੀਬਾ।
ਝਾੜ ਭਾਸ਼ਣ ਤੇ ਬਣ ਮਹਿਬੂਬ ਨੇਤਾ, ਸਾਰੀ ਜ਼ਿੰਦਗੀ ਮੌਜਾਂ ਲੁੱਟ ਬੀਬਾ।

haveliana

ਧਰਤੀ ਦੇ ਅਮੁੱਲ ਸਰਮਾਏ (ਪਾਣੀ) ਦਾ ਖੌਅ ਝੋਨਾ,    ਸਾਉਣੀ ਦੀ ਮੁੱਖ ਫਸਲ ਬਣ ਚੁੱਕਾ ਹੈ। ਪਿਛਲੇ ਸਾਲ ਪੂਸਾ ਗਿਆਰਾਂ ਇੱਕੀੱ ਦੀ ਕਾਸ਼ਤ ਨੇ ਕਿਰਸਾਨੀ ਦੀ ਬੱਲੇ-ਬੱਲੇ ਕਰਵਾ ਦਿੱਤੀ ਸੀ। ਜਿਨਾਂ ਨੇ ਇਹ ਲਾਈ ਸੀ ਉਨਾਂ ਦੇ ਸਾਰੇ ਧੋਣੇ ਧੋਤੇ ਗਏ  ਤੇ ਨੋਟਾਂ ਦੀ ਕਾਟੋ ਫੁੱਲ਼ਾਂ ਤੇ ਖੇਡਣ  ਲੱਗ ਪਈ। ਇੰਜ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ ਛੇਤੀ ਹੀ ਆ ਉਲ੍ਹਾਮਾ,’ ਜੱਟਾ ਤੇਰੀ ਜੂਨ ਬੁਰੀ ‘ਲਾਹ ਕੇ ‘ਜੱਟ ਕਿਸੇ ਤੋਂ ਨਹੀਂ ਘੱਟ ‘  ਦੀ ਝੇਪੀ ਲਾ  ਦਵੇਗੀ ਭਾਵ ਕਿਰਸਾਨੀ ਦੀ ਆਰਥਿਕ ਤੌਰ `ਤੇ   ਪੌਂ ਬਾਰਾ ਕਰਵਾ ਦੇਵੇਗੀ।

© 2009 Punjabi Sukhan
Designed & Developed By: webeventures.com