ਕਿਉਂ ਗੀਤਾਂ ਦੇ ਬੋਲਾਂ’ ਚ ਸੱਚ ਨਾ ਰਿਹਾ,
ਕਿਉਂ ਸ਼ਾਇਰਾ ਦੀਆਂ ਕਲਮਾਂ ਨੇ ਚੁੱਪ-ਚੁੱਪ।
punjabisukhan.com
ਕਿਉਂ ਗੀਤਾਂ ਦੇ ਬੋਲਾਂ’ ਚ ਸੱਚ ਨਾ ਰਿਹਾ,
ਕਿਉਂ ਸ਼ਾਇਰਾ ਦੀਆਂ ਕਲਮਾਂ ਨੇ ਚੁੱਪ-ਚੁੱਪ।

ਮੈਂ ਗ਼ਮ ਦਾ ਸ਼ਾਇਰ ਹਾਂ
ਮੇਰੇ ਗੀਤ ਦਰਦੀਲੇ ਨੇ।
ਬੰਦਿਆ ਤੇਰੀ ਸੋਹਣੀ ਧਰਤੀ, ਤੇਰਾ ਰੈਣ ਬਸੇਰਾ ਹੈ।
ਤੇਰਾ ਜੱਗ ਜਹਾਨ ਚੌਗਿਰਦਾ, ਤੇਰਾ ਚਾਰ ਚੁਫੇਰਾ ਹੈ।
ਹਰ ਥਾਂ ਏਥੇ ਅਮਨ ਸ਼ਾਂਤੀ, ਪਿਆਰ ਦੇ ਫੁੱਲ ਖਿੜਾਈ ਜਾ।
ਵੰਡ ਕੇ ਖੁਸ਼ੀਆਂ ਖੇੜੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ।
ਖਾਨੇ ਦੇ ਵਿੱਚ ਸਭਦੇ ਇਹ ਗੱਲ ਪਾਉਣੀ ਪੈਣੀ ਹੈ,
ਪਾਣੀ ਅਤੇ ਜਵਾਨੀ ਅੱਜ ਬਚਾਉਣੀ ਪੈਣੀ ਹੈ।
ਨਸ਼ਿਆਂ ਦੀ ਦਲਦਲ ਅੰਦਰ ਧਸਿਆ ਪੰਜਾਬ ਹੈ,
ਮਹਿਕ ਵਿਹੂਣਾ ਹੋਇਆ ਲਗਦਾ ਇਹ ਗੁਲਾਬ ਹੈ