
ਦਰਦ ਦਾ ਇਕ ਗੀਤ ਹਾਂ ਤੇ ਪੀੜ ਦਾ ਨਗ਼ਮਾ ਹਾਂ ਮੈਂ ।
ਨੀਝ ਲਾ ਕੇ ਪੜ ਲਵੋ ਹਰ ਸ਼ਖਸ ਦਾ ਚਿਹਰਾ ਹਾਂ ਮੈਂ ।
punjabisukhan.com

ਦਰਦ ਦਾ ਇਕ ਗੀਤ ਹਾਂ ਤੇ ਪੀੜ ਦਾ ਨਗ਼ਮਾ ਹਾਂ ਮੈਂ ।
ਨੀਝ ਲਾ ਕੇ ਪੜ ਲਵੋ ਹਰ ਸ਼ਖਸ ਦਾ ਚਿਹਰਾ ਹਾਂ ਮੈਂ ।

ਪੰਜਾਬੀ ਦੇ ਬਾਬਾ-ਏ-ਗ਼ਜ਼ਲ ਅਤੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇੱਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਤ ਕੀਤੇ।

ਡਲ੍ਹਕਦੇ ਨੈਣਾਂ ਦੇ ਵਿੱਚ ਸੁਪਨੇ ਲਈ ਫਿਰਦੇ ਰਹੇ।
ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ।

ਉਹ ਗਏ ਉਡਾਰੀ ਮਾਰ, ਇਲੈਕਸ਼ਨ ਬੀਤ ਗਿਆ।
ਕੂੜ ਦਾ ਕਰ ਪਾਸਾਰ, ਇਲੈਕਸ਼ਨ ਬੀਤ ਗਿਆ।
ਪ੍ਰੋ. ਗੁਰਦਿਆਲ ਸਿੰਘ ਦਾ ਨਵਾਂ ਨਾਵਲ ‘ਆਹਣ’ 17 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਪੰਜਾਬੀ ਸਾਹਿਤ ਦੇ ਪਾਠਕਾਂ ਦੇ ਹੱਥਾਂ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੁਆਰਾ ਰਚਿਤ ਨਾਵਲ ‘ਪਰਸਾ’ ਦਸੰਬਰ 1991 ਵਿੱਚ ਪ੍ਰਕਾਸ਼ਿਤ ਹੋਇਆ ਸੀ। ਨਵੇਂ ਨਾਵਲ ‘ਆਹਣ’ ਨੂੰ ਪਾਠਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਦੀ ਤਰਜਮਾਨੀ ਇਨ੍ਹਾਂ ਤੱਥਾਂ ਤੋਂ ਹੁੰਦੀ ਹੈ ਕਿ

ਰੋਜ਼ ਸਾਡੇ ਦਰ ਤੇ ਆਵੇ ਮੁਸ਼ਕਿਲਾਂ ਦਾ ਕਾਫਲਾ।
ਆਫਤਾਂ ਨੂੰ ਪਰ ਕੀ ਜਾਣੇ ਹਿੰਮਤਾਂ ਦਾ ਕਾਫਲਾ ।

ਪੰਜਾਬੀ ਸ਼ਾਇਰ ਅਤੇ ਵਿਦਵਾਨ ਪ੍ਰੋ. ਰੁਪਿੰਦਰ ਮਾਨ ਛੋਟੀ ਉਮਰ ਵਿੱਚ ਹੀ ਵੱਡੀ ਸ਼ਖ਼ਸੀਅਤ ਦਾ ਮਾਲਕ ਬਣ ਗਿਆ ਸੀ। 2 ਨਵੰਬਰ 1965 ਨੂੰ ਅਧਿਆਪਕ ਪਿਤਾ ਗਿਆਨ ਸਿੰਘ ਮਾਨ ਅਤੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜਨਮੇ ਰੁਪਿੰਦਰ ਨੂੰ ਲੋਕ-ਪੱਖੀ ਸੰਘਰਸ਼ ਦੀ ਜਾਗ ਵਿਦਿਆਰਥੀ ਜੀਵਨ ਵਿੱਚ ਹੀ ਲੱਗ ਗਈ ਸੀ। ਜ਼ਹੀਨ ਏਨਾ ਸੀ ਕਿ ਆਪਣੇ ਸਕੂਲ ਤੇ ਕਾਲਜ ਦੇ ਸਮੁੱਚੇ ਅਕਾਦਮਿਕ ਰਿਕਾਰਡ ਵਿੱਚ ਉਸ ਨੇ ਹਮੇਸ਼ਾ ਪਹਿਲਾ ਜਾਂ ਦੂਜਾ ਸਥਾਨ ਹੀ ਆਪਣੇ ਨਾਂ ਦਰਜ ਕਰਵਾਇਆ।
ਮਹਿੰਗਾਈ
ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ।

ਮਹਿਬੂਬ ਨੇਤਾ
ਸਿੱਖ ਲੈ ਹੇਰਾਫੇਰੀ ਤੇ ਬੇਈਮਾਨੀ, ਗ਼ੈਰ-ਹੱਕਾਂ ਤੇ ਮਾਰਨੀ ਝਮੁੱਟ ਬੀਬਾ।
ਦਿਨੇ ਕਰ ਭਗਤੀ, ਨਹਾ ਤੀਰਥਾਂ ਤੇ, ਰਾਤੀਂ ਸ਼ਬਾਬ, ਸ਼ਰਾਬ ‘ਚ ਗੁੱਟ ਬੀਬਾ।
ਆਪਣੇ ਹਿਤਾਂ ਦੀ ਸਦਾ ਕਰੀਂ ਪੂਜਾ, ਲੋਕ-ਸੇਵਾ ਨੂੰ ਪਰ੍ਹਾਂ ਤੂੰ ਸੁੱਟ ਬੀਬਾ।
ਝਾੜ ਭਾਸ਼ਣ ਤੇ ਬਣ ਮਹਿਬੂਬ ਨੇਤਾ, ਸਾਰੀ ਜ਼ਿੰਦਗੀ ਮੌਜਾਂ ਲੁੱਟ ਬੀਬਾ।

ਆਪਣੇ ਘਰ ਦੀ ਪੱਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਮਾਗਮ 24 ਜਨਵਰੀ 2010 ਨੂੰ ਇਥੇ ਸਾਹਿਤ ਸਦਨ ਵਿਖੇ ਲਾਲਾ ਭਗਵਾਨ ਦਾਸ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਉਘੇ ਸ਼ਾਇਰ ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਨਰਿੰਦਰਪਾਲ ਸਿੰਘ ਮਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਨੂੰ ਸਨਮਾਨਿਤ ਕੀਤਾ ਗਿਆ।
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।
ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।
ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।
ਮਨਾਂ ‘ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ
ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।